ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ
ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5% ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ ਕਿ ਦਿੱਲੀ ਦਾ ਸੇਂਟ ਸਟੀਫਨਜ਼ ਕਾਲਜ ਉਹਨੂੰ ਅੰਦਰ ਵੜ੍ਹਨ ਦੇਵੇਗਾ ਕਿ ਨਹੀਂ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ਰਾਤਾਂ ਗਾਲ, ਮਿਹਨਤਾਂ ਕਰ, ਟਿਊਸ਼ਨਾਂ ਪੜ੍ਹ, ਜ਼ਿੰਦਗੀ ਦੇ ਸਭ ਰੰਗ ਤਿਆਗ, ਮੌਕ ਟੈਸਟਾਂ ਦਾ ਅਭਿਆਸ ਕਰ ਏਨੇ ਨੰਬਰ ਲਿਆ ਰਹੇ ਹਨ ਕਿ ਪਹਿਲਿਆਂ ਦੇ ਕਿਸੇ ਪਾੜ੍ਹੇ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ। ਫਿਰ ਵੀ ਮਨ ਭਾਉਂਦੇ ਦਾਖਲੇ ਦੀ ਗਰੰਟੀ ਲਈ 100% ਵਾਲਾ ਵੀ ਸਵਾ ਸੌ ਦੀ ਦੇਗ ਕਰਵਾ ਰਿਹਾ ਹੈ।
 
ਓਧਰ ਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਰਕੁੰਨਾ ਦੀ ਇੱਕ ਭੀੜ ਇਸ ਵਰਤਾਰੇ ਨੂੰ ਭੰਡ ਰਹੀ ਹੈ। ਇਹ ਸਭ ਮੰਡੀ ਦੀ ਭੱਠੀ ਲਈ ਬਾਲਣ ਬਣ ਰਿਹਾ ਹੈ, ਇਹ ਕਹਿ-ਕਹਿ ਰਾਜਨੀਤੀ, ਮਾਂ-ਪਿਓ ਵਾਦ ਅਤੇ ਤਰੱਕੀ ਦੇ ਆਧੁਨਿਕ ਤਸੱਵਰ ਨੂੰ ਚੰਡ ਰਹੀ ਹੈ। ਅਜਿਹੇ ਵਿੱਚ ਇਸ ਵਿਦਿਆਰਥੀ ਦੇ ਦਾਖਲੇ ਦੀ ਲੜਾਈ ਦੀ ਦਾਸਤਾਨ ਸਾਂਝੀ ਕਰਨੀ ਬਣਦੀ ਹੈ, ਭਾਵੇਂ ਗੱਲ ਨੂੰ ਹੁਣ ਚਿਰ ਹੋ ਗਿਆ ਏ ਅਤੇ ਉਹ ਵਿਦਿਆਰਥੀ ਹੁਣ 86 ਸਾਲਾਂ ਦਾ ਹੈ।

John. F. Kennedy
ਜਦੋਂ ਅਮਰੀਕੀ ਰਾਸ਼ਟਰਪਤੀ ਜੌਹਨ.ਐੱਫ.ਕੈਨੇਡੀ ਨੇ ਆਪਣੀ ਪਹਿਲੀ ਤਕਰੀਰ ਕੀਤੀ ਤਾਂ ਉਹਦੇ ਸ਼ਬਦਾਂ ਤੋਂ ਪ੍ਰਭਾਵਿਤ ਇਸ ਮਿਸਿਸਿਪੀ ਨਿਵਾਸੀ ਅਤੇ ਕਿਸਾਨ ਦੇ ਪੁੱਤਰ James Meredith (ਜੇਮਜ਼ ਮੇਰੀਡਿੱਥ) ਨੇ ਉਸੇ ਸ਼ਾਮ ਮਿਸਿਸਿਪੀ ਯੂਨੀਵਰਸਿਟੀ (University of Mississippi) ਨੂੰ ਚਿੱਠੀ ਲਿਖ, ਦਾਖਲਾ ਫਾਰਮ ਮੰਗਵਾਇਆ ਅਤੇ ਭਰ ਕੇ ਭੇਜ ਦਿੱਤਾ। ਉਹਨੂੰ ਵੀ ਹਜ਼ਾਰ ਤੌਖਲੇ ਸਨ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਦਾਖ਼ਲੇ ਦੀ ਇੱਕ ਕੱਟ-ਔਫ ਸ਼ਰਤ ਸੀ — ਤੁਹਾਡਾ ਰੰਗ ਗੋਰਾ ਚਿੱਟਾ ਹੋਣਾ ਚਾਹੀਦਾ ਹੈ। ‘ਕਾਲਿਆਂ ਨੂੰ ਦਫ਼ਾ ਕਰੋ’ ਦਾ ਫਤਵਾ ਗੋਰੀ ਭੀੜ ਦੀ ਪੁਰਜ਼ੋਸ਼ ਸਮਾਜਿਕ ਪ੍ਰਵਾਨਗੀ ਸਦਕਾ ਲਾਗੂ ਸੀ। 

1961 ਦੇ ਜੂਨ ਮਹੀਨੇ ਜਦੋਂ ਮੈਰੇਡਿੱਥ ਦੇ ਦਾਖਲੇ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਜ਼ਿਲ੍ਹਾ ਅਦਾਲਤ ਨੇ ਦੋ ਵਾਰੀ ਉਹਦੀ ਪ੍ਰਾਰਥਨਾ ਰੱਦ ਕਰ ਦਿੱਤੀ। ਸਾਲ ਇਸੇ ਵਿੱਚ ਲੰਘ ਗਿਆ। ਮੈਰੇਡਿੱਥ ਇਸ ਕੱਟ-ਔਫ ਦੀ ਸ਼ਰਤ ਨਾਲ ਜੂਝਣ ਲਈ ਦ੍ਰਿੜ੍ਹ ਸੀ। ਜੂਨ 1962 ਵਿੱਚ Fifth Circuit Court ਦੇ ਜੱਜ ਨੇ ਫ਼ੈਸਲਾ ਉਹਦੇ ਹੱਕ ਵਿੱਚ ਦੇ ਦਿੱਤਾ। ਫਿਰ ਇਸੇ ਅਦਾਲਤ ਦੇ ਇੱਕ ਹੋਰ ਜੱਜ ਨੇ ਫ਼ੈਸਲਾ ਉਲਟ ਦਿੱਤਾ। ਅਪੀਲ ਕੋਰਟ ਨੇ ਫਿਰ ਮੈਰੇਡਿੱਥ ਨੂੰ ਰਾਹਤ ਦਿੱਤੀ। ਅਗਲੀ ਅਦਾਲਤ ਨੇ ਰਾਹਤ ਉਲਟਾ ਦਿੱਤੀ। ਇਹ ਸਿਲਸਿਲਾ ਲੰਬਾ ਚੱਲਿਆ। ਕਦੀ ਮੈਰੇਡਿੱਥ ਅਦਾਲਤ ਵਿੱਚ, ਕਦੀ ਗੋਰੇ ਹੋਣ ਦੀ ਕੱਟ-ਔਫ ਸ਼ਰਤ ਵਾਲੇ। ਮੈਰੇਡਿੱਥ ਜੰਗ ਲਈ ਡਟ ਚੁੱਕਾ ਸੀ। ਅੰਤ ਸੁਪਰੀਮ ਕੋਰਟ ਦੇ ਜੱਜ ਹਿਊਗੋ ਬਲੈਕ (Hugo Black) ਦਾ ਫ਼ੈਸਲਾ ਆ ਗਿਆ – ਦਿਓ ਮੁੰਡੇ ਨੂੰ ਦਾਖਲਾ। ਸਵਾਲ ਹੀ ਪੈਦਾ ਨਹੀਂ ਹੁੰਦਾ, ਮਿਸੀਸਿਪੀ ਦਾ ਗਵਰਨਰ ਰੌਸ ਬਰਨੈੱਟ (Ross Barnett) ਕੜਕਿਆ। ਯੂਨੀਵਰਸਿਟੀ ਵਿੱਚ ਕਾਲਾ ਭੈੜ ਨਹੀਂ ਵੜਨ ਦਿਆਂਗੇ, ਗੋਰੇ ਪੰਥ ਦੀ ਸੰਸਕ੍ਰਿਤੀ ਦੀ ਰੱਖਿਆ ਕਰਾਂਗੇ।

ਅਮਰੀਕੀ ਰਾਸ਼ਟਰਪਤੀ ਜੌਹਨ ਕੈਨੇਡੀ ਦਾ ਭਰਾ ਰੋਬਰਟ ਕੈਨੇਡੀ ਦੇਸ਼ ਦਾ ਅਟਾਰਨੀ ਜਨਰਲ ਸੀ। ਉਸ ਨੇ ਗਵਰਨਰ ਬਰਨੈੱਟ ਨਾਲ ਫੋਨ ’ਤੇ ਮੈਰੇਡਿੱਥ ਨੂੰ ਦਾਖਲਾ ਦੇਣ ਦਾ ਮਨਸੂਬਾ ਵਿਚਾਰਿਆ। ਬੌਬ ਕੈਨੇਡੀ, ਗਵਰਨਰ ਦੀ ਸਿਆਸੀ ਮਜਬੂਰੀ ਸਮਝਦਾ ਸੀ। ਉਸ ਤਜਵੀਜ਼ ਕੀਤਾ ਕਿ ਅਮਰੀਕਨ ਮਾਰਸ਼ਲ ਮੈਰੇਡਿੱਥ ਨੂੰ ਨਾਲ ਲੈ ਕੇ ਯੂਨੀਵਰਸਿਟੀ ਆਉਣਗੇ ਜਿੱਥੇ ਗਵਰਨਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪਰ ਉਹ ਅਦਾਲਤੀ ਹੁਕਮ ਲਹਿਰਾਉਂਦਿਆਂ ਉਹ ਉਹਨੂੰ ਧੱਕਾ ਮਾਰ ਅੰਦਰ ਚਲੇ ਜਾਣਗੇ ਅਤੇ ਦਾਖ਼ਲੇ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ। ਗਵਰਨਰ ਬਾਅਦ ਵਿੱਚ ਇੱਕ ਬਿਆਨ ਦੇਵੇਗਾ ਕਿ ਉਹ ਇਸਦਾ ਵਿਰੋਧ ਕਰਦਾ ਹੈ ਅਤੇ ਅਦਾਲਤ ਵਿੱਚ ਦਾਖ਼ਲਾ ਰੱਦ ਕਰਵਾਉਣ ਦੀ ਲੜਾਈ ਲੜੇਗਾ। ਏਨੇ ਨਾਲ ਸੰਸਕ੍ਰਿਤੀ ਦੀ ਰੱਖਿਆ ਕਰਨ ਵਾਲੀ ਗੋਰੀ ਭੀੜ ਪ੍ਰਤੀ ਉਹਦੀ ਸਿਆਸੀ ਜ਼ਿੰਮੇਵਾਰੀ ਨਿਭ ਜਾਵੇਗੀ। ਗਵਰਨਰ ਨੇ ਕਿਹਾ ਕਿ ਤਜਵੀਜ਼ ਵਧੀਆ ਹੈ ਪਰ ਅਜੇ ਸਮਾਂ ਠੀਕ ਨਹੀਂ।

 Ross Barnett
ਸ਼ਨੀਵਾਰ 15 ਸਤੰਬਰ ਦੀ ਇਸ ਫੋਨ-ਵਾਰਤਾ ਤੋਂ ਪੰਜ ਦਿਨ ਬਾਅਦ ਵੀਰਵਾਰ ਨੂੰ ਮੈਰੇਡਿੱਥ ਯੂਨੀਵਰਸਿਟੀ ਦੇ ਔਕਸਫੋਰਡ ਕੈਂਪਸ ਵਿੱਚ ਦਾਖ਼ਲੇ ਲਈ ਆਇਆ। ਨਾਲ ਅਮਰੀਕੀ ਮਾਰਸ਼ਲ ਸਨ। ਅੱਗੋਂ ਗਵਰਨਰ ਬਰਨੈੱਟ ਸਪੈਸ਼ਲ ਰਜਿਸਟਰਾਰ ਬਣ ਬੈਠਾ। ਹੁਕਮ ਪੜ੍ਹ ਸੁਣਾਇਆ ਕਿ ਇਸ ਕਾਲੇ ਵਿਦਿਆਰਥੀ ਨੂੰ ਹਮੇਸ਼ਾ ਲਈ ਕੈਂਪਸ ਤੋਂ ਤੜੀਪਾਰ ਕੀਤਾ ਜਾਂਦਾ ਹੈ। ਹੁਕਮ ਵਾਲਾ ਕਾਗਜ਼ ਤਹਿ ਲਾ ਕੇ Meredith ਦੇ ਹੱਥ ਫੜਾ ਦਿੱਤਾ।
 
Meredith ਇਹ ਕਾਗਜ਼ ਫੜ New Orleans ਦੀ Fifth Circuit ਅਦਾਲਤ ਵਿੱਚ ਚਲਾ ਗਿਆ ਜਿਸ ਨੇ ਗਵਰਨਰ ਦੇ ਹੁਕਮ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਤਲਬ ਕਰ ਲਿਆ। ਗਵਰਨਰ ਨੇ ਚੀਖ-ਚੀਖ ਕੇ ਇਤਰਾਜ਼ ਕੀਤਾ ਕਿ ਕਾਨੂੰਨ ਏਨੀ ਤੇਜ਼-ਰਫ਼ਤਾਰੀ ਕਿਉਂ ਵਿਖਾ ਰਿਹਾ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਅਦਾਲਤ ਨੂੰ ਵਚਨ ਦਿੱਤਾ ਕਿ ਅਗਲੇ ਦਿਨ ਸ਼ਾਮ 4 ਵਜੇ ਤੱਕ ਮੈਰੇਡਿੱਥ ਨੂੰ ਦਾਖਲਾ ਦੇ ਦਿੱਤਾ ਜਾਵੇਗਾ। ਗਵਰਨਰ ਨੇ ਕਿਹਾ ਭਾਵੇਂ ਅਧਿਕਾਰੀ ਗੋਡੇ ਟੇਕ ਆਏ ਹਨ, ਉਹ ਆਪ ਗੋਰੇ ਪ੍ਰਾਈਡ ਦੀ ਰੱਖਿਆ ਕਰੇਗਾ ਅਤੇ ਜੇ ਅਮਰੀਕਾ ਦੇ ਡਿਪਾਰਟਮੈਂਟ ਔਫ ਜਸਟਿਸ ਤੋਂ ਕਿਸੇ ਨੇ ਮਿਸਿਸਿਪੀ ਦੇ ਲੋਕਾਂ ਉੱਤੇ ਕੁਝ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟੇਗਾ। ਗਵਰਨਰ ਅਤੇ ਮਿਸਿਸਿਪੀ ਦੇ ਅਟਾਰਨੀ ਜਨਰਲ Joe Patterson ਨੇ ਕਿਹਾ ਕਿ ਹਜ਼ਾਰਾਂ ਗੋਰੇ ਵਿਦਿਆਰਥੀਆਂ ਦੇ ਕੈਂਪਸ ਨੂੰ ‘ਪਵਿੱਤਰ’ ਰੱਖਣ ਦੇ ‘ਸੰਵਿਧਾਨਕ ਹੱਕ’ ਨੂੰ ਨਜ਼ਰਅੰਦਾਜ਼ ਕਰਕੇ ਇੱਕ ਕਾਲੇ ਮੈਰੇਡਿੱਥ ਦੇ ਕਥਿਤ ਸੰਵਿਧਾਨਿਕ ਹੱਕ ਦੀ ਰੱਖਿਆ ਕੀਤੀ ਜਾ ਰਹੀ ਹੈ।
 
ਇਹ ਕਥਾ ਕੱਟ-ਔਫ ਸ਼ਰਤਾਂ ਖ਼ਿਲਾਫ਼ ਜੰਗ ਦਾ ਇਤਿਹਾਸਿਕ ਦਸਤਾਵੇਜ਼ ਹੈ। ਖਾਸ ਭਾਈਚਾਰੇ ਦੇ ਬਾਸ਼ਿੰਦਿਆਂ ਨੂੰ ਹੱਕ ਤੋਂ ਮਹਿਰੂਮ ਕਰਦੀਆਂ ਕੱਟ-ਔਫ ਲਿਸਟਾਂ ਖ਼ਿਲਾਫ਼ ਜਿਹਾਦ ਤੋਂ ਬਿਨਾਂ ਨਾ ਹੀਰ-ਵੰਨਾ ਅਤੇ ਨਾ ਹੀ ਗੁਰਾਂ ਦੇ ਨਾਂ ਵੱਸਦਾ ਕੋਈ ਪੰਜਾਬ ਬਣਨਾ ਹੈ। 
ਅਗਲੇ ਦਿਨ ਮੰਗਲਵਾਰ ਨੂੰ ਮੈਰੇਡਿੱਥ ਯੂਨੀਵਰਸਿਟੀ ਦੇ ਜੈਕਸਨ (Jackson) ਕੈਂਪਸ ਵਿੱਚ ਦਾਖ਼ਲੇ ਲਈ ਗਿਆ ਜਿੱਥੇ ਪਹਿਲਾਂ ਵਾਂਗ ਹੀ ਨਫ਼ਰਤੀ-ਰੋਹ ਭਰਿਆ ਵਿਰੋਧ ਹੋਇਆ। ‘ਕਾਲਿਓ, ਦਫ਼ਾ ਹੋ ਜਾਓ’ ਦੇ ਨਾਅਰੇ ਗੂੰਜ ਰਹੇ ਸਨ। ਭੀੜ ਗਾਲ੍ਹ ਕੱਢ ਰਹੀ ਸੀ – ‘‘ਕਮਿਊਨਿਸਟ!’’ ਇਹ ਉਨ੍ਹਾਂ ਸਮਿਆਂ ਦਾ ਅਰਬਨ ਨਕਸਲ ਵਰਗਾ ਖ਼ਿਤਾਬ ਸੀ। ਵਿਚਾਰਾ ਵਾਪਸ ਮੁੜ ਗਿਆ। 

General Edwin A Walker
ਹੁਣ ਤੱਕ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਗੋਰੀ ਸੰਸਕ੍ਰਿਤੀ ਦੀ ਰੱਖਿਆ ਲਈ ਭੀੜਾਂ ਉਮੜਨੀਆਂ ਸ਼ੁਰੂ ਹੋ ਗਈਆਂ ਸਨ। ਡਲਾਸ (Dallas) ਤੋਂ ਅਮਰੀਕੀ ਫ਼ੌਜ ਦਾ ਇੱਕ ਰਿਟਾਇਰਡ ਜਰਨੈਲ, ਜਨਰਲ ਐਡਵਿਨ ਏ. ਵਾਕਰ (General Edwin A Walker), ਐਲਾਨੀਆ ਇਹ ਕਹਿ ਕੇ ਪਹੁੰਚ ਗਿਆ ਕਿ ਉਹ ਐਂਟੀ-ਕ੍ਰਾਈਸਟ ਸੁਪਰੀਮ ਕੋਰਟ ਵਿਰੁੱਧ ਜਿਹਾਦ ਲੜੇਗਾ। 

26 ਸਤੰਬਰ 1962 ਨੂੰ ਗੋਰੀ ਖ਼ਲਕਤ ਦੇ ਨਾਮ ਸੰਦੇਸ਼ ਗਿਆ – ਮਿਸੀਸਿਪੀ ਵਿੱਚ ਆ ਬੈਠੇ ਹਨ ਐਸੇ ਸੰਤ ਸੁਜਾਨ, ਕਰਨ ਸੰਸਕ੍ਰਿਤੀ ਦੀ ਰੱਖਿਆ ਮਹਾਨ, ਇਸ ਲਈ ਜੁੜ ਜਾਣ ਬੱਚੇ ਬੁੱਢੇ ਅਤੇ ਜਵਾਨ। ਐਸੇ ਆਪੂੰ ਬਣੇ ‘ਯੋਧੇ’ ਪਿੱਛੇ ਉਹਦੇ ਵਰਗੀ ਬੁਰਛਾਗਰਦ ਸੋਚ ਵਾਲੀ ਭੀੜ ਵੀ ਹਥਿਆਰ ਲੈ ਉਮੜ ਪਈ।

ਜਿਹੜਾ ਜਰਨੈਲ ਪਹਿਲਾਂ ਫ਼ੌਜ ਵੱਲੋਂ ਲੜਦਾ ਰਿਹਾ ਸੀ, ਹੁਣ ਅਮਰੀਕੀ ਫ਼ੌਜ ਵਿਰੁੱਧ ਮੋਰਚਾਬੰਦੀ ਦਾ ਇੰਚਾਰਜ ਸੀ। ਨਫ਼ਰਤੀ ਭੀੜ ਲਈ ਉਹ ਹੁਣ ਮਹਾਨ ਸੀ। ਕਮਿਊਨਿਸਟਾਂ ਪ੍ਰਤੀ ਨਫ਼ਰਤ ਵਿੱਚੋਂ ‘‘ਨੌ ਟੂ ਕਾਸਤਰੋ’’ ਦਾ ਨਾਅਰਾ ਵੀ ਬੁਲੰਦ ਸੀ। ਅੱਜ ਦੇ ‘ਭੇਜੋ ਇਨ੍ਹਾਂ ਨੂੰ ਪਾਕਿਸਤਾਨ’ ਕਹਿਣ ਵਾਲਿਆਂ ਦੇ ਇਹ ਸਕੇ ਭਰਾ ਉਦੋਂ ਮੈਰੇਡਿੱਥ ਹਮਾਇਤੀਆਂ ਨੂੰ ਕਿਊਬਾ ਜਾਣ ਲਈ ਕਹਿ ਰਹੇ ਸਨ।

Paul Johnson with James Meredith 
ਇਸ ਵਾਰ ਮੈਰੇਡਿੱਥ ਫਿਰ ਯੂਨੀਵਰਸਿਟੀ ਦੇ ਔਕਸਫੋਰਡ ਕੈਂਪਸ ਪਹੁੰਚਿਆ। ਗਵਰਨਰ ਦੇ ਮਾਤਹਿਤ ਲੈਫਟੀਨੈਂਟ-ਗਵਰਨਰ ਪਾਲ ਜੌਨਸਨ (Paul Johnson) ਅਤੇ ਉਹਦੇ ਪੁਲਸੀਆਂ ਨਾਲ ਧੱਕਾ-ਮੁੱਕੀ ਹੋਈ। ਉਮੀਦ ਸੀ ਕਿ ਅਦਾਲਤੀ ਹੁਕਮਾਂ ਦੇ ਮੱਦੇਨਜ਼ਰ ਇਸ ਧੱਕਾ-ਮੁੱਕੀ ਵਾਲੀ ਸਿਆਸੀ ਰਸਮ-ਅਦਾਇਗੀ ਤੋਂ ਬਾਅਦ ਮੈਰੇਡਿੱਥ ਨੂੰ ਲੰਘਣ ਦਿੱਤਾ ਜਾਵੇਗਾ ਅਤੇ ਦਾਖਲੇ ਦੀ ਕਾਰਵਾਈ ਪੂਰੀ ਕਰ ਦਿੱਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ ਅਤੇ ਉਹ ਫਿਰ ਵਾਪਸ ਮੁੜ ਆਇਆ।

ਹੁਣ ਤੱਕ ਸਾਰੇ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੀ ਲੜਾਈ ਦੇ ਘੁਲਾਟੀਆਂ ਦੇ ਸਬਰ ਦਾ ਪਿਆਲਾ ਭਰ ਗਿਆ ਸੀ। ਅਟਾਰਨੀ-ਜਨਰਲ ਬੌਬ ਕੈਨੇਡੀ ਨੇ ਅਜੀਬ ਸਕੀਮ ਘੜੀ। ਅਖੇ ਗਵਰਨਰ ਬਰਨੈੱਟ ਅਤੇ ਲੈਫਟੀਨੈਂਟ-ਗਵਰਨਰ ਜੌਨਸਨ ਯੂਨੀਵਰਸਿਟੀ ਦੇ ਗੇਟ ‘ਤੇ ਖੜ੍ਹੇ ਹੋਣਗੇ ਜਿੱਥੇ ਮੈਰੇਡਿੱਥ ਅਤੇ 30 ਮਾਰਸ਼ਲ ਪਹੁੰਚਣਗੇ। ਰੋਕਣ ‘ਤੇ ਮਾਰਸ਼ਲ ਟੁਕੜੀ ਦਾ ਮੁਖੀ ਗਵਰਨਰ ਉੱਤੇ ਵਿਖਾਵੇ ਲਈ ਪਿਸਤੌਲ ਤਾਣ ਦੇਵੇਗਾ। ਗਵਰਨਰ ਅਤੇ ਉਹਦੇ ਸਾਥੀ ਪਿੱਛੇ ਹਟ ਜਾਣਗੇ। ਮੈਰੇਡਿੱਥ ਅੰਦਰ ਚਲਾ ਜਾਵੇਗਾ ਜਿੱਥੇ ਦਾਖਲੇ ਦੀ ਕਾਰਵਾਈ ਕੀਤੀ ਜਾਵੇਗੀ। ਗਵਰਨਰ ਕਹਿ ਸਕੇਗਾ ਕਿ ਉਹ ਖ਼ੂਨ-ਖ਼ਰਾਬਾ ਰੋਕਣ ਹਿੱਤ ਪਿੱਛੇ ਹੋਇਆ ਸੀ। ਸਕੀਮ ਪ੍ਰਵਾਨ ਹੋਈ ਪਰ ਫਿਰ ਗਵਰਨਰ ਨੇ ਕਿਹਾ ਕਿ ਇੱਕ ਨਹੀਂ, ਸਾਰੇ 30 ਜਣੇ ਹੀ ਉਸ ਉੱਤੇ ਪਿਸਤੌਲਾਂ ਤਾਣ ਦੇਣ ਤਾਂ ਜੋ ਉਹ ਵੱਡਾ ਬਹਾਦਰ ਜਾਪੇ। ਇਹ ਸ਼ਰਤ ਵੀ ਮੰਨ ਲਈ ਗਈ।

James Meredith 
ਮਿਸਿਸਿਪੀ ਵਿੱਚ ਬਾਅਦ ਦੁਪਹਿਰ 3:35 ਵੱਜੇ ਸਨ, ਵਾਸ਼ਿੰਗਟਨ ਵਿੱਚ 5:35 ਹੋ ਗਏ ਸਨ। ਦੋਵਾਂ ਵਿੱਚ ਰੇਡੀਓ ਸੰਪਰਕ ਸਾਧਿਆ ਗਿਆ। 13 ਕਾਰਾਂ ਦੇ ਕਾਫ਼ਲੇ ਨਾਲ ਮੈਰੇਡਿੱਥ ਕੁਝ ਹੀ ਸੌ ਮੀਟਰ ਦੂਰ ਸੀ ਜਦੋਂ ਕਿਸੇ ਨੂੰ ਖ਼ਿਆਲ ਆਇਆ ਕਿ ਗੁਪਤ ਸਮਝੌਤੇ ਦਾ ਤਾਂ ਸਿਰਫ ਗਵਰਨਰ ਨੂੰ ਪਤਾ ਹੈ, ਭੀੜ ਵਿੱਚ ਤਾਂ ਬੜਿਆਂ ਕੋਲ ਹਥਿਆਰ ਹਨ। ਘੰਟੀਆਂ ਖੜਕੀਆਂ। ਅਚਾਨਕ 13 ਕਾਰਾਂ ਪਿੱਛੇ ਮੁੜ ਗਈਆਂ। ਗੋਰੀ ਭੀੜ ਨੇ ਜਿੱਤ ਦੇ ਜਸ਼ਨ ਸ਼ੁਰੂ ਕਰ ਦਿੱਤੇ।
 
ਵਾਸ਼ਿੰਗਟਨ ਵਿੱਚ ਸਬਰ ਦੇ ਬੰਨ੍ਹ ਟੁੱਟ ਗਏ। ਰਾਸ਼ਟਰਪਤੀ ਨੇ ਫ਼ੌਜ ਦੇ ਮੁਖੀ, Chairman of the Joint Chiefs General Maxwell Taylor ਅਤੇ ਫੌਜ ਦੇ ਕਮਾਂਡਰਾਂ, General Earle G Wheeler ਅਤੇ Major General Creighton W Abrams ਨੂੰ ਬੁਲਾ ਲਿਆ। ਮਿਸੀਸਿਪੀ ਦੇ ਨੈਸ਼ਨਲ ਗਾਰਡ ਨੂੰ ਫੈਡਰਲ ਸਰਵਿਸ ਥੱਲੇ ਲਿਆਉਣ ਦੀ ਕਾਨੂੰਨੀ ਕਾਰਵਾਈ ਸਿਰੇ ਚਾੜ੍ਹ ਦਿੱਤੀ। ਫੋਰਟ ਬੈਨਿੰਗ ਵਿੱਚ ਫ਼ੌਜ ਤਿਆਰ ਸੀ। ਸ਼ਹਿਰ ਦੀਆਂ ਗਲੀਆਂ ਵਿੱਚ ਕਰਫਿਊ ਲੱਗ ਗਿਆ।

Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the link in the top visual. This piece was originally published on February 17, 2020 as news about anxious students thronging notice boards in colleges to read cut-off lists for admissions were rife. – Ed. 
Fifth Circuit ਅਦਾਲਤ ਨੇ ਗਵਰਨਰ ਬਰਨੈੱਟ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਗਰਦਾਨ ਦਿੱਤਾ ਅਤੇ ਸ਼ੁੱਕਰਵਾਰ ਨੂੰ ਹੁਕਮ ਕੀਤਾ ਕਿ ਆਉਂਦੇ ਮੰਗਲਵਾਰ ਤੱਕ ਦਾਖਲਾ ਨਾ ਹੋਇਆ ਤਾਂ ਗਵਰਨਰ ਨੂੰ 10,000 ਡਾਲਰ ਪ੍ਰਤੀ ਦਿਨ ਜੁਰਮਾਨਾ ਹੋਵੇਗਾ। ਸ਼ਨੀਵਾਰ ਨੂੰ ਰਾਸ਼ਟਰਪਤੀ ਕੈਨੇਡੀ ਨੇ ਰਾਤ 8 ਵਜੇ ਟੀਵੀ ‘ਤੇ ਜਾਣ ਦਾ ਫ਼ੈਸਲਾ ਕਰ ਲਿਆ। ਹੁਣ ਗਵਰਨਰ ਨੇ ਕਿਹਾ ਕਿ ਉਹ ਮੈਰੇਡਿੱਥ ਨੂੰ ਚੁੱਪ-ਚੁਪੀਤੇ ਸੋਮਵਾਰ ਨੂੰ ਜੈਕਸਨ ਵਿੱਚ ਦਾਖਲਾ ਦੇ ਦੇਣਗੇ। ਟੀਵੀ ‘ਤੇ ਜਾਣ ਦਾ ਫ਼ੈਸਲਾ ਰੋਕ ਦਿੱਤਾ ਗਿਆ। ਰਾਤ 10 ਵਜੇ ਗਵਰਨਰ ਫਿਰ ਮੁੱਕਰ ਗਿਆ।

ਰਾਸ਼ਟਰਪਤੀ ਨੇ ਹੁਣ ਐਤਵਾਰ, 30 ਸਤੰਬਰ ਨੂੰ ਸ਼ਾਮ 7:30 ਵਜੇ ਟੀਵੀ ‘ਤੇ ਜਾਣ ਦਾ ਫ਼ੈਸਲਾ ਕਰ ਲਿਆ। ਐਤਵਾਰ ਸਵੇਰੇ ਹੀ ਗਵਰਨਰ ਨੇ ਫਿਰ ਰੌਬਰਟ ਕੈਨੇਡੀ ਨੂੰ ਫੋਨ ਕੀਤਾ ਕਿ ਮੈਰੇਡਿੱਥ ਨੂੰ ਹੁਣੇ ਲੈ ਆਓ, ਬਿਨਾਂ ਕਿਸੇ ਖ਼ੂਨ-ਖ਼ਰਾਬੇ ਉਸ ਨੂੰ ਦਾਖਲ ਕਰ ਲਵਾਂਗੇ ਅਤੇ ਬਾਅਦ ਵਿੱਚ ਗਵਰਨਰ ਬਿਆਨ ਦੇ ਦੇਵੇਗਾ ਕਿ ਸਭ ਕੁੱਝ ਉਸ ਦੀ ਪਿੱਠ ਪਿੱਛੇ ਹੋਇਆ।

ਸ਼ਾਮ 5 ਵਜੇ ਡਿਪਟੀ ਏ-ਜੀ ਨਿਕ ਕਟਜ਼ਨਬਾਕ (General Nick Katzenbach), ਮੇਰੀਡਿੱਥ ਨੂੰ ਨਾਲ ਲੈ ਕੇ ਪਹੁੰਚਿਆ। ਰਾਸ਼ਟਰਪਤੀ ਨੇ ਆਪਣਾ ਟੀਵੀ ਸੰਬੋਧਨ ਰਾਤ 10 ਵਜੇ ‘ਤੇ ਪਾ ਦਿੱਤਾ। ਬਦਕਿਸਮਤੀ ਨੂੰ ਮਿਸੀਸਿਪੀ ਅਤੇ ਵਾਸ਼ਿੰਗਟਨ ਵਿਚਲੇ ਫੋਨ ਅਤੇ ਰੇਡੀਓ ਸੰਪਰਕ ਟੁੱਟ ਗਏ। ਸ਼ਹਿਰ ਵਿੱਚ ਖ਼ਬਰ ਫੈਲ ਗਈ ਕਿ ਮੈਰੇਡਿੱਥ ਆਇਆ ਹੋਇਆ ਹੈ। ਭੀੜ ਨੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਨੂੰ ਘੇਰ ਲਿਆ। ਚੰਗੇ-ਭਾਗੀਂ ਮੈਰੇਡਿੱਥ ਇੱਕ ਮੀਲ ਦੂਰ 24 ਮਾਰਸ਼ਲ ਜਵਾਨਾਂ ਦੇ ਸੁਰੱਖਿਆ ਘੇਰੇ ਵਿੱਚ ਸੀ। ਉਨ੍ਹਾਂ ਆਪਣੇ ਸਫੈਦ ਹੈਲਮੇਟ ਅਤੇ ਸੰਤਰੀ ਵਰਦੀਆਂ ਬਦਲ ਲਈਆਂ ਸਨ ਤਾਂ ਜੋ ਪਛਾਣੇ ਨਾ ਜਾਣ, ਨਹੀਂ ਤਾਂ ਉਨ੍ਹਾਂ ਦਾ ਪਹਿਲੂ ਖਾਨ ਵਾਲਾ ਹਸ਼ਰ ਕਰ ਦਿੱਤਾ ਜਾਂਦਾ। ਇੱਟਾਂ, ਰੋੜੇ ਅਤੇ ਕੱਚ ਦੀਆਂ ਬੋਤਲਾਂ ਚੱਲਣੀਆਂ ਸ਼ੁਰੂ ਹੋ ਗਈਆਂ।

ਉਧਰ ਇਸ ਸਭ ਤੋਂ ਬੇਖ਼ਬਰ ਰਾਸ਼ਟਰਪਤੀ ਟੀਵੀ ‘ਤੇ ਪਹੁੰਚ ਗਏ ਅਤੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਮੈਰੇਡਿੱਥ ਇਸ ਵੇਲੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਪਹੁੰਚ ਚੁੱਕਿਆ ਹੈ। ‘ਗੋਰੇ ਪੰਥ’ ਦੀ ਰੱਖਿਆ ਲਈ ‘ਯੋਧਾ’ ਬਣਿਆ ਜਨਰਲ ਵਾਕਰ ਭੀੜ ਨੂੰ ਭੜਕਾ ਰਿਹਾ ਸੀ। ਗੋਰੀ ਭੀੜ ਸਰਕਾਰੀ ਗੱਡੀਆਂ ਉੱਤੇ ਟੁੱਟ ਪਈ ਸੀ। ਪੈਟਰੋਲ ਬੰਬ ਚੱਲ ਰਹੇ ਸਨ, ਲਾਸ਼ਾਂ ਵਿਛਣੀਆਂ ਸ਼ੁਰੂ ਹੋ ਗਈਆਂ ਸਨ।
 
James Meredith graduates from Ole Miss 
ਇਕ ਫਰਾਂਸੀਸੀ ਪੱਤਰਕਾਰ (Paul Guihard who was on an assignment for Agence France-Presse, AFP) ਮਾਰਿਆ ਗਿਆ ਸੀ। ਕੁਝ ਗੋਲੀਆਂ ਛੱਤਾਂ ਉੱਤੋਂ ਆ ਰਹੀਆਂ ਸਨ। ਮਾਰਸ਼ਲ ਜਵਾਨਾਂ ਕੋਲ ਹਥਿਆਰ ਸਨ ਅਤੇ ਉਹ ਵਾਸ਼ਿੰਗਟਨ ਦੀਆਂ ਮਿੰਨਤਾਂ ਕਰ ਰਹੇ ਸਨ ਕਿ ਉਨ੍ਹਾਂ ਨੂੰ ਗੋਲੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਦੋਹਾਂ ਕੈਨੇਡੀ ਭਰਾਵਾਂ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਮੈਰੇਡਿੱਥ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਹ ਗੋਲੀ ਨਹੀਂ ਚਲਾਉਣਗੇ।

ਰਾਤ 10 ਵਜੇ ਹੋਰ ਕੁਮਕ ਬੁਲਾਈ ਗਈ। ਫ਼ੌਜ ਨੂੰ ਪਹੁੰਚਦਿਆਂ ਪੰਜ ਘੰਟੇ ਹੋਰ ਲੱਗ ਗਏ। ਭੀੜ ਨੇ ਕੁਝ ਫ਼ੌਜੀ ਅਫ਼ਸਰਾਂ ਦੀ ਕਾਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਬਲਦੀ ਕਾਰ ਦੇ ਭਾਂਬੜਾਂ ਵਿੱਚੋਂ ਨਿਕਲ ਮਸਾਂ ਜਾਨ ਬਚਾਈ। (Among these were Brig. Gen. Charles Billingslea, Deputy Commanding General John Corley and his aide Capt Harold Lyon.) 40 ਫ਼ੌਜੀਆਂ  ਨੂੰ ਗੋਲੀਆਂ ਵੱਜੀਆਂ। ਕੁੱਲ 166 ਅਮਰੀਕੀ ਮਾਰਸ਼ਲ ਫੱਟੜ ਹੋਏ। ਜਦੋਂ ਤੱਕ ਸਥਿਤੀ ਕਾਬੂ ਵਿੱਚ ਆਈ, ਸਾਰਾ ਕੈਂਪਸ ਕਿਸੇ ਯੁੱਧ ਦੇ ਮੈਦਾਨ ਵਾਂਗ ਜਾਪ ਰਿਹਾ ਸੀ। ਸੋਮਵਾਰ, 1 ਅਕਤੂਬਰ ਸਵੇਰੇ 8 ਵਜੇ ਤੋਂ ਰਤਾ ਪਹਿਲਾਂ ਮੈਰੇਡਿੱਥ ਪ੍ਰਬੰਧਕੀ ਬਲਾਕ ਵਿੱਚ ਦਾਖ਼ਲ ਹੋਇਆ ਜਿੱਥੇ ਮੂੰਹ ਸੁਜਾਈ ਬੈਠੇ ਰਜਿਸਟਰਾਰ ਨੇ ਦਾਖ਼ਲੇ ਦੀ ਕਾਰਵਾਈ ਮੁਕੰਮਲ ਕੀਤੀ।
James Meredith with his statue
ਇੰਜ ਇਸ ਗੋਰੇ-ਚਿੱਟੇ ਹੋਣ ਦੀ ਕੱਟ-ਔਫ ਸ਼ਰਤ ਨਾ ਪੂਰੀ ਕਰਦੇ ਵਿਦਿਆਰਥੀ ਦੇ ਦਾਖਲੇ ਲਈ ਕੁੱਲ 31,000 National Guardsmen ਅਤੇ ਵੱਡੀ ਗਿਣਤੀ ਵਿੱਚ federal forces ਦੀ ਵਰਤੋਂ ਕਰਨੀ ਪਈ। ਮੈਰੇਡਿੱਥ ਨੇ ਇਹ ਲੜਾਈ ਜਾਰੀ ਰੱਖੀ। 1966 ਵਿੱਚ ਜਦੋਂ ਉਹ ਨਸਲੀ ਵਿਤਕਰੇ ਵਿਰੁੱਧ 220 ਮੀਲ ਲੰਬੇ ਮਾਰਚ ਤੇ ਨਿੱਕਲਿਆ ਤਾਂ ਗੋਰੇ ਪੰਥ ਲਈ ਸਿਰ ਲੈਣ ਦੇਣ ਲਈ ਤਿਆਰ ਕਿਸੇ ਸਿਰਫਿਰੇ ਨੇ ਉਹਦੇ ਤੇ ਗੋਲੀ ਚਲਾ ਦਿੱਤੀ। 

ਇਹ ਵੱਖਰੀ ਗੱਲ ਹੈ ਕਿ ਹੁਣ ਉਸੇ ਯੂਨੀਵਰਸਟੀ ਵਿੱਚ ਮੈਰੇਡਿੱਥ ਦਾ ਬੁੱਤ ਲੱਗਾ ਹੋਇਆ ਹੈ ਅਤੇ 2012 ਵਿੱਚ ਉਹਦੇ ਇਸ ਹੰਗਾਮਾ-ਖੇਜ਼ ਦਾਖਲੇ ਦੀ 50ਵੀਂ ਵਰ੍ਹੇਗੰਢ ਧੂਮ-ਧਾਮ ਨਾਲ ਮਨਾਈ ਗਈ।

ਰਾਜਨੀਤਿਕ ਵਿਗਿਆਨ ਦੀ ਡਿਗਰੀ ਲਈ ਲਏ ਦਾਖਲੇ ਦੀ ਇਹ ਕਥਾ ਉਨ੍ਹਾਂ ਕੱਟ-ਔਫ ਸ਼ਰਤਾਂ ਵਿਰੁੱਧ ਜੰਗ ਇੱਕ ਮਹੱਤਵਪੂਰਨ ਇਤਿਹਾਸਿਕ ਦਸਤਾਵੇਜ਼ ਹੈ ਜਿਹੜੀ ਅੱਜ ਵੀ ਜਾਰੀ ਹੈ ਅਤੇ ਜਿਸ ਵਿੱਚੋਂ ਅੱਜ ਦੇ ਕੱਟ-ਔਫ ਸੂਚੀਆਂ ਤੋਂ ਖੌਫ਼ਜ਼ਦਾ ਵੱਡੀ ਗਿਣਤੀ ਨੌਜਵਾਨ ਵਿਦਿਆਰਥੀ ਬੇਖ਼ਬਰ ਹਨ। 

James Meredith Statue at Ole Miss Campus
ਸਾਡੇ ਕਾਲਜਾਂ, ਯੂਨੀਵਰਸਿਟੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਬਾਹਰ ਛੱਡ ਦਿੱਤੇ ਜਾਂਦੇ ਘੱਟਗਿਣਤੀ ਮੁਸਲਮਾਨਾਂ ਅਤੇ ਦਲਿਤਾਂ ਲਈ ਅਸੀਂ ਮੈਰੇਡਿੱਥ ਵਾਂਗ ਨਹੀਂ ਲੜ ਰਹੇ। ਇਹ ਜੁਰਮ ਤਸਲੀਮ ਕਰਨ ਦਾ ਵੇਲਾ ਹੈ। ਸਾਡੇ ਗਲੀ, ਮੁਹੱਲਿਆਂ, ਸ਼ਹਿਰਾਂ, ਮਹਾਂਨਗਰਾਂ ਵਿੱਚ ਮੁਸਲਮਾਨ ਕਿਰਾਏਦਾਰਾਂ ਨੂੰ ਜਿਹੜੀ ਧਾਰਮਿਕ ਕੱਟ-ਔਫ ਦੀ ਸ਼ਰਤ ਦਰਪੇਸ਼ ਆਉਂਦੀ ਹੈ, ਉਸ ਖ਼ਿਲਾਫ਼ ਲੜਾਈ ਕਿੱਥੇ ਹੈ? ਲੋਕਾਂ ਦੇ ਨੁਮਾਇੰਦੇ ਚੁਣਨ ਲੱਗਿਆਂ ਵੀ ਹੁਣ ਮੁਸਲਮਾਨ ਨਾ ਹੋਣ ਦੀ ਕੱਟ-ਔਫ ਸ਼ਰਤ ਹਕੀਕੀ ਰੂਪ ਵਿੱਚ ਲਗਭਗ ਲਾਗੂ ਜਾਪਦੀ ਹੈ।

ਉਧਰ ਟਰੰਪ ਆਪਣੀ ਕੱਟ-ਔਫ ਨੀਤੀ ਚਲਾ ਰਿਹਾ ਹੈ ਜਿਸ ਕਾਰਨ ਛੇ ਸਾਲਾਂ ਦੀ ਗੁਰਪ੍ਰੀਤ ਕੌਰ ਅਮਰੀਕਾ ਵਿੱਚ ਦਾਖ਼ਲੇ ਦੀ ਲੜਾਈ ਲੜਦੀ ਅਰੀਜ਼ੋਨਾ ਦੇ ਮਾਰੂਥਲਾਂ ਵਿੱਚ ਦਮ ਤੋੜ ਗਈ। ਇਕੁਆਡੋਰ ਤੋਂ ਚੱਲੀ 23 ਮਹੀਨਿਆਂ ਦੀ ਵਲੇਰੀਆ ਆਪਣੇ ਬਾਪ ਦੀ ਪਿੱਠ ਦੇ ਉੱਤੇ ਅਤੇ ਉਹਦੀ ਟੀ-ਸ਼ਰਟ ਦੇ ਥੱਲੇ ਸਮੁੰਦਰਾਂ ਵਿੱਚ ਠਿੱਲ੍ਹ ਪਈ ਪਰ ਦਾਖਲਾ ਨਾ ਪਾ ਸਕੀ। ਦੁਨੀਆ-ਭਰ ਵਿੱਚ ਵਾਇਰਲ ਹੋਈ ਸਾਗਰ-ਕਿਨਾਰੇ ਮੂਧੇ ਪਏ ਪਿਓ-ਧੀ ਦੀ ਤਸਵੀਰ ਵੇਖ ਕਰੋੜਾਂ ਅੱਖੀਆਂ ‘ਚੋਂ ਤੱਤੇ ਹੰਝੂ ਵਹਿ ਤੁਰੇ, ਪਰ ਮਾਲਟਾ ਦੇ ਬਰਫ਼ੀਲੇ ਸਮੁੰਦਰਾਂ ਵਿੱਚ ਪੰਜਾਬੀ ਖ਼ੂਨ ਦੀ ਆਹੂਤੀ ਦੇ ਚੁੱਕੇ ਲੋਕਾਂ ਵਿੱਚ ਗੁਰਪ੍ਰੀਤ ਅਤੇ ਵਲੇਰੀਆ ਦੀਆਂ ਲੜਾਈਆਂ ਦੀ ਸਾਂਝੀ ਤੰਦ ਦੀ ਦੰਦਕਥਾ ਵਾਇਰਲ ਨਹੀਂ ਹੋ ਰਹੀ। ਪਿੰਡਾਂ ਦੀ ਸਾਂਝੀ ਜ਼ਮੀਨ ਦੇ ਇਕ ਤਿਹਾਈ ਹਿੱਸੇ ਉੱਤੇ ਬਣਦੇ ਹੱਕ ਤੋਂ ਦਲਿਤ ਭਾਈਚਾਰੇ ਨੂੰ ਮਹਿਰੂਮ ਕਰਨਾ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਤੁੱਲ ਹੈ। ਜਾਤਪਾਤ ਦਾ ਸਾਰਾ ਅਡੰਬਰ ਸਮਾਜਿਕ ਕੱਟ-ਔਫ ਲਕੀਰਾਂ ਖਿੱਚਣ ਲਈ ਹੀ ਹੈ।

ਪਾਪ ਕੀ ਜੰਞ ਘਰ ਦੇ ਕਰੀਬ ਨਹੀਂ, ਸਾਡੇ ਧੁਰ ਅੰਦਰ ਤੱਕ ਆ ਢੁੱਕੀ ਹੈ। ਜਿਸ ਸ਼ਿੱਦਤ ਨਾਲ ਨੌਜਵਾਨ ਇਨ੍ਹੀਂ ਦਿਨੀਂ ਕੱਟ-ਔਫ ਲਿਸਟਾਂ ਦੇ ਤੌਖ਼ਲਿਆਂ ਨਾਲ ਜੂਝ ਰਹੇ ਹਨ, ਓਨੀ ਹੀ ਸ਼ਿੱਦਤ ਨਾਲ ਇਹਤੋਂ ਖ਼ਤਰਨਾਕ ਕੱਟ-ਔਫ ਲਕੀਰਾਂ ਖ਼ਿਲਾਫ਼ ਲੜਾਈਆਂ ਵਿੱਢਣੀਆਂ ਪੈਣਗੀਆਂ। ਇਸ ਤੋਂ ਬਿਨਾਂ ਨਾ ਹੀਰ-ਵੰਨਾ ਪੰਜਾਬ ਤਾਮੀਰ ਹੋਣਾ ਹੈ, ਨਾ ਗੁਰਾਂ ਦੇ ਨਾਂ ਵੱਸਦੇ ਪੰਜਾਬ ਦੀ ਹੋਣੀ ਸਾਰਥਕ ਹੋਣੀ ਹੈ। ਜਿਹੜੇ ਨੌਜਵਾਨਾਂ ਨੇ ਇਸ ਲੜਾਈ ਵਿੱਚ ਯੋਧੇ ਭਰਤੀ ਹੋਣਾ ਸੀ, ਉਹ ਤਾਂ ਕੱਟ-ਔਫ ਲਿਸਟਾਂ ਪੜ੍ਹ ਰਹੇ ਹਨ। ਅਜੇ ਰਾਤ ਬਾਕੀ ਹੈ। ਅਜੇ ਲਹੂ ਦੀ ਲੋਅ ਲੋੜੀਂਦੀ ਹੈ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕੱਟ-ਔਫ ਲਕੀਰਾਂ ਦੇ ਸੱਜੇ-ਖੱਬੇ ਡਿੱਗਦਾ ਅਜੇ ਕਲਮ-ਘਸੀਟ ਜਿਹਾਦੀ ਹੀ ਬਣ ਸਕਿਆ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

  
 
 
 
 _______________________________________________________________

  


Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . comI'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER