ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਅੰਗਰੇਜ਼ ਚਲੇ ਗਏ, ਪਿੱਛੇ ਕੈਸੀ ਕਰੌਨੋਲੋਜੀ ਛੱਡ ਗਏ!




"ਅੰਗਰੇਜ਼ ਤਾਂ ਚਲੇ ਗਏ ਪਰ ਪਿੱਛੇ ਵੇਖੋ ਕੀ ਛੱਡ ਗਏ?” ਬਚਪਨ ਵਿੱਚ ਜਾਪਦਾ ਸੀ ਇਹ ਖ਼ਸੂਸੀ ਤੌਰ ਉੱਤੇ ਸਾਡਾ ਦੇਸੀ ਪੰਜਾਬੀ ਅਖਾਣ ਹੈ, ਪਰ ਫਿਰ ਪਤਾ ਲੱਗਿਆ ਕਿ ਦੇਸ਼ ਦੀਆਂ ਕਈ ਖੇਤਰੀ ਭਾਸ਼ਾਵਾਂ ਵਿੱਚ ਇਹੋ ਅਖਾਣ ਪ੍ਰਚੱਲਤ ਹੈ। ਯੂ-ਟਿਊਬ ਨੇ ਦੁਨੀਆਂ ਹੋਰ ਨੇੜੇ ਲਿਆਂਦੀ ਤਾਂ ਇਹ ਪਾਕਿਸਤਾਨੀ ਕਾਮੇਡੀ ਪ੍ਰੋਗਰਾਮਾਂ ਵਿੱਚ ਵੀ ਅਕਸਰ ਸੁਣਨ ਨੂੰ ਮਿਲਦਾ। ਜਿਹੜਾ ਥੋੜ੍ਹੀ ਟੇਢੀ ਗੱਲ ਕਰਦਾ, ਉਹਦੇ ’ਤੇ ਹੀ ਫਿੱਟ ਹੋ ਜਾਂਦਾ। ਅੰਗਰੇਜ਼ਾਂ ਕਿਹੜਾ ਇਹਦੇ ’ਤੇ ਟੈਕਸ ਵਸੂਲਣਾ ਸੀ?

ਪਿੱਛੇ ਰਹਿ ਗਈਆਂ ਅੰਗਰੇਜ਼ੀ ਅਲਾਮਤਾਂ ਵਿੱਚੋਂ ਹੀ ਇਹ ਸਾਡਾ ਸਾਲਾਨਾ ਬਜਟ ਵਾਲਾ ਦਸਤੂਰ ਹੈ। ਨਾ ਅੰਗਰੇਜ਼ਾਂ ਦੇ ਆਪਣੇ ਦੇਸ਼ ਵਿੱਚ, ਨਾ ਸਾਡੇ ਤੋਂ ਕਿਤੇ ਵੱਡੇ ਅਰਥਚਾਰੇ ਵਾਲੇ ਦੇਸ਼ਾਂ, ਅਮਰੀਕਾ, ਆਸਟ੍ਰੇਲੀਆ, ਜਰਮਨੀ, ਫਰਾਂਸ ਵਿੱਚ ਇਸ ਸਾਲਾਨਾ ਮੁਨਸ਼ੀ ਵਹੀ-ਖ਼ਾਤੇ ਦੇ ਦਰਸ਼ਨ-ਦੀਦਾਰਿਆਂ ਬਾਰੇ ਏਨੀ ਉਤਸੁਕਤਾ ਹੁੰਦੀ ਹੈ, ਪਰ ਅਸੀਂ ਹਾਂ ਕਿ ਬਸਤੀਵਾਦੀ ਸੋਚ ਦੇ ਮਾਰੇ ਵਿੱਤ ਮੰਤਰੀ ਦੇ ਲਾਲ ਬਸਤੇ ਉੱਤੇ ਵੀ ਕਸੀਦੇ ਪੜ੍ਹਨ ਨੂੰ ਹਰ ਚੜ੍ਹੀ ਫਰਵਰੀ ਪੱਬਾਂ ਭਾਰ ਹੁੰਦੇ ਹਾਂ।

ਸੰਭਾਵਨਾ ਤਾਂ ਇਹੀ ਹੈ ਕਿ ਤੁਸੀਂ ਹੁਣ ਤੱਕ ਬਜਟ ਬਾਰੇ ਮਾਹਿਰਾਂ ਦੇ ਵਿਚਾਰਾਂ ਤੋਂ ਲੈ ਕੇ ਟੀਵੀ ਦੇ ਗਰਮਾ-ਗਰਮ ਡੀਬੇਟਾਂ ਅਤੇ ਅਖ਼ਬਾਰਾਂ ਦੀਆਂ ਸਿਆਹ ਸੁਰਖ਼ੀਆਂ ਤੱਕ ਕਈ ਕੁਝ ਦਾ ਸੇਵਨ ਕਰ ਲਿਆ ਹੋਵੇਗਾ। ਕੁਝ ਨੇ ਤਾਂ ਸ਼ਾਇਦ ਸਾਡੀਆਂ ਜੇਬ੍ਹਾਂ ਵਿੱਚ ਖੁੱਲ੍ਹੀਆਂ ਵੱਟਸਐਪ ਯੂਨੀਵਰਸਿਟੀਆਂ ਉੱਤੇ ਚੱਲ ਰਿਹਾ ਫਿਕਰਾਕਸ਼ੀ ਵਾਲਾ ਕੋਈ ਡਿਪਲੋਮਾ ਕੋਰਸ ਵੀ ਨਿਪਟਾ ਦਿੱਤਾ ਹੋਵੇ।

ਕਿਉਂਜੋ ਤੁਸਾਂ ਮੁੜ੍ਹਕੋ-ਮੁੜ੍ਹਕੀ ਹੋਈ ਵਿੱਤ ਮੰਤਰੀ ਜੀ ਦਾ ਢਾਈ ਘੰਟੇ ਲੰਬਾ ਬਜਟ ਭਾਸ਼ਣ ਸੁਣ ਕੇ ਸਬਰ-ਸੰਤੋਖ ਦਾ ਇਮਤਿਹਾਨ ਪਹਿਲਾਂ ਹੀ ਦੇ ਦਿੱਤਾ ਹੈ, ਮੈਂ ਕਿਉਂ ਤੁਹਾਨੂੰ ਅੰਕੜਿਆਂ ਦੇ ਮੀਂਹ ਵਿੱਚ ਦੁਬਾਰਾ ਭਿੱਜਣ ਨੂੰ ਕਹਾਂਗਾ? ਪਰ ਅੰਗਰੇਜ਼ ਪਿੱਛੇ ਛੱਡ ਜੋ ਗਏ ਨੇ, ਇਸ ਲਈ ਓਨੀ ਕੁ ਗੱਲ ਕਰਨੀ ਹੈ।

ਸੱਚੀ ਗੱਲ ਇਹ ਹੈ ਕਿ ਮੰਡੀ ਦੇ ਇਸ ਯੁੱਗ ਵਿੱਚ ਵਪਾਰ, ਸਨਅਤ, ਪੈਸਾ ਅਤੇ ਧਨਾਢ ਹੁਣ ਕਿਸੇ ਵਹੀ-ਖ਼ਾਤੇ ਵਾਲੇ ਸ਼ੁੱਭ ਦਿਨ ਦਾ ਇੰਤਜ਼ਾਰ ਨਹੀਂ ਕਰਦੇ। ਹਕੀਕੀ ਬਜਟ ਪ੍ਰਕਿਰਿਆ ਸਾਰਾ ਸਾਲ ਚੱਲਦੀ ਰਹਿੰਦੀ ਹੈ। ਹਰ ਆਏ ਦਿਨ ਸਾਡੀਆਂ ਤੁਹਾਡੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਵਿੱਤੀ ਫ਼ੈਸਲੇ ਲਏ ਜਾਂਦੇ ਹਨ। ਅਸੀਂ ਹੀ ਹਾਂ ਕਿ ਸਰਦ ਰੁੱਤ ਦੀ ਇਸ ਸਾਲਾਨਾ ਰਸਮ ਨੂੰ ਛਾਤੀ ਨਾਲ ਲਾਈ ਬੈਠੇ ਹਾਂ।

ਬਜਟ ਤੋਂ ਪਹਿਲਾਂ ਅਤੇ ਬਾਅਦ ਇੱਕੋ ਗੱਲ ’ਤੇ ਸਾਰੇ ਮੁਤਫ਼ਿਕ ਸਨ ਅਤੇ ਹਨ ਕਿ ਅਰਥਚਾਰਾ ਬੜੇ ਗੰਭੀਰ ਮੱਠੇ ਵਿਕਾਸ ਵਾਲੇ ਪੜਾਅ, slowdown ਵਾਲੇ phase, ਵਿੱਚੋਂ ਲੰਘ ਰਿਹਾ ਹੈ। ਅਜਿਹੇ ਵਿੱਚ ਆਸ ਤਾਂ ਇਹ ਸੀ ਕਿ ਬਜਟ ਕੋਈ ਜ਼ਬਰਦਸਤ ਨਵੀਂ ਸੋਚ, ਕੋਈ ‘ਬਿੱਗ ਬੈਂਗ ਆਈਡੀਆ’ ਲੈ ਕੇ ਆਵੇਗਾ, ਪਰ ਹੋਇਆ ਇਸ ਦੇ ਠੀਕ ਉਲਟ ਹੈ। ਸਾਨੂੰ ਬਜਟ ਉਹ ਮਿਲਿਆ ਹੈ ਜੋ ਕਿਸੇ ਸਾਧਾਰਨ ਅਰਥਚਾਰੇ ਦੇ ਕਿਸੇ ਆਮ ਸਾਲ ਦਾ ਸਾਧਾਰਨ ਬਜਟ ਹੋ ਸਕਦਾ ਸੀ। ਹਾਲਾਤ ਦੀ ਗੰਭੀਰਤਾ ਨੂੰ ਤਸਲੀਮ ਕਰਨ ਦੇ ਏਡੇ ਮੁਹੱਜ਼ਬ ਸਰਕਾਰੀ ਤਰੀਕੇ ਦਾ ਅਹਿਤਰਾਮ ਕਰਨਾ ਬਣਦਾ ਹੈ। ਮੁੜ੍ਹਕਾ ਸੁਭਾਵਕ ਸੀ; ਅੰਕੜੇ ਸੁਣ ਠੰਢ ਵਿੱਚ ਮੈਨੂੰ ਵੀ ਆ ਰਿਹਾ ਸੀ।
 
 ਪਿੱਛੇ ਰਹਿ ਗਈਆਂ ਅੰਗਰੇਜ਼ੀ ਅਲਾਮਤਾਂ ਵਿੱਚੋਂ ਹੀ ਇਹ ਸਾਡਾ ਸਾਲਾਨਾ ਬਜਟ ਵਾਲਾ ਦਸਤੂਰ ਹੈ। ਬਸਤੀਵਾਦੀ ਸੋਚ ਦੇ ਮਾਰੇ ਹਰ ਚੜ੍ਹੀ ਫਰਵਰੀ ਅਸੀਂ ਵਿੱਤ ਮੰਤਰੀ ਦੇ ਲਾਲ ਬਸਤੇ ਉੱਤੇ ਵੀ ਕਸੀਦੇ ਪੜ੍ਹਨ ਨੂੰ ਪੱਬਾਂ ਭਾਰ ਹੁੰਦੇ ਹਾਂ। 
ਜਦੋਂ ਅਰਥਚਾਰੇ ਵਿੱਚ ਵਿਕਾਸ ਦਰ ਏਨੀ ਥੱਲੇ ਡਿੱਗ ਜਾਵੇ, ਡਰ ਲੱਗੇ ਕਿ slowdown ਤੋਂ ਤਿਲ੍ਹਕ ਕੇ recession ਵਿੱਚ ਡਿੱਗ ਸਕਦੇ ਹਾਂ ਤਾਂ ਅਰਥਚਾਰੇ ਵਿੱਚ ਦੋ ਹੀ ਰਸਤੇ ਬਚਦੇ ਹਨ – ਤੁਸੀਂ ਜਾਂ ਤਾਂ ਢਾਂਚਾਗਤ ਸੁਧਾਰਾਂ, structural reforms, ਵੱਲ ਮੁੜਦੇ ਹੋ ( medium ਜਾਂ long term) ਅਤੇ ਜਾਂ ਹਾਲਾਤ ਨਾਲ fiscal reforms ਦੁਆਰਾ ਸਿੱਝਦੇ ਹੋ। ਹੁਣ ਇਹ ਸਪੱਸ਼ਟ ਹੈ ਕਿ ਰਸਤਾ fiscal reform ਵਾਲਾ ਚੁਣਿਆ ਗਿਆ ਹੈ। ਸਾਹਮਣੇ ਦੋ ਮੈਕਰੋ-ਇਕਨੌਮਿਕ ਪਗਡੰਡੀਆਂ ਜਾਂਦੀਆਂ ਹਨ। ਖ਼ਪਤ-ਆਧਾਰਿਤ ਰਸਤੇ ’ਤੇ ਟੁਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ ਹੈ, ਇਸ ਲਈ ਲੋਕਾਂ ਦੀਆਂ ਜੇਬ੍ਹਾਂ ਵਿੱਚ ਪੈਸੇ ਭੇਜਣ ਦੀ ਵਿਉਂਤਬੰਦੀ ਕਰਨੀ ਹੈ? ਜਾਂ ਵੱਡੇ ਨਿਵੇਸ਼ ਵਾਲਾ ਰਸਤਾ ਫੜਨਾ ਹੈ?

ਬਜਟ ਦੀ ਸਰਸਰੀ ਜਿਹੀ ਪੜ੍ਹਤ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਖ਼ਪਤ-ਆਧਾਰਿਤ ਮੁੜ-ਸੁਰਜੀਤੀ ਵਾਲਾ ਖਿਆਲ ਤਿਆਗ ਦਿੱਤਾ ਗਿਆ ਹੈ ਅਤੇ ਸਰਕਾਰ ਨੇ ਨਿਵੇਸ਼ ਆਧਾਰਿਤ ਵਿਕਾਸ, investment-led growth,  ਦਾ ਸੰਕਲਪ ਕਰ ਲਿਆ ਹੈ। ਵੈਸੇ ਸਰਕਾਰ ਵਿਚਲੇ ਜ਼ਿੰਮੇਵਾਰ ਲੋਕਾਂ ਦੇ ਪਿੱਛੇ ਜਿਹੇ ਆਏ ਕਈ ਬਿਆਨਾਂ ਵਿੱਚੋਂ ਅਤੇ ਬਜਟ ਤੋਂ ਕੁਝ ਘੰਟੇ ਪਹਿਲਾਂ ਸ਼ਾਇਆ ਕੀਤੇ ਗਏ ਆਰਥਿਕ ਸਰਵੇਖਣ, Economic Survey, ਤੋਂ ਇਹ ਅਨੁਮਾਨ ਪਹਿਲਾਂ ਹੀ ਲੱਗ ਗਿਆ ਸੀ। ਨਾਲੇ ਜਿਸ ਪੱਧਰ ਉੱਤੇ ਅਜਿਹਾ ਨਿਵੇਸ਼ ਹੁੰਦਾ ਹੈ, ਉਸ ਵਿੱਚ ਉਤਪਾਦਨ ਖੇਤਰ (manufacturing) ਜਾਂ labour-intensive ਉਦਯੋਗਾਂ ਦਾ ਤਸੱਵੁਰ ਕਰਨਾ ਤਾਂ ਐਵੇਂ ਰੋਮਾਂਚਕ ਜਿਹਾ ਖ਼ਿਆਲ ਹੈ।
 
ਸਪੱਸ਼ਟ ਹੈ ਕਿ ਇਰਾਦਾ ਬੁਨਿਆਦੀ ਢਾਂਚੇ ਆਧਾਰਿਤ ਵਿਕਾਸ, infrastructure-led growth, ਦਾ ਹੈ। ਸੜਕਾਂ ਬਣਾਓ, ਪੁਲ ਬਣਾਓ, ਬਿਜਲੀ ਉਤਪਾਦਨ ਦੁੱਗਣਾ ਤਿੱਗਣਾ ਕਰੋ, ਰੇਲਵੇ ਦੀਆਂ ਨਵੀਆਂ ਪਟੜੀਆਂ ਵਿਛਾਓ, ਸ਼ਹਿਰਾਂ ਵੱਡਿਆਂ ਵਿੱਚ ਮੈਟਰੋ ਬਣਾਓ। ਸਰਕਾਰੀ ਛੱਡੋ, ਕੋਈ ਪੰਜ ਸਿਤਾਰਾ ਯੂਨੀਵਰਸਿਟੀਆਂ, ਹਸਪਤਾਲ ਲਿਆਓ। ਸਿੱਧੜ ਜਿਹਾਂ ਨੂੰ ਕੀ ਕਰਨਾ, ਸ਼ਹਿਰ ਕੋਈ ਸਮਾਰਟ ਵਸਾਓ। ਮੌਕਾ ਵੇਖਦੇ ਹੀ ਹਵਾਈ ਅੱਡੇ ਬਣਾਓ। ਕਰੋ ਤੋ ਪੱਕੀ ਬਾਤ ਕਰੋ। ਪੱਕੀ ਹੋਵੇ ਨਾ ਹੋਵੇ, ਵੱਡੀ ਬਾਤ ਕਰੋ। 

Economic Survey ਨੇ ਇਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਸਬਸਿਡੀਆਂ ਲਈ ਸਰਕਾਰੀ ਹਮਦਰਦੀ ਦੀ ਮਿਆਦ ਪੁੱਗ ਚੁੱਕੀ ਹੈ। ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਭੁੱਲ ਕੇ ਵੀ capital expenditure ਵਿੱਚ ਕਟੌਤੀ ਨਾ ਕੀਤੀ ਜਾਵੇ। ਗੱਲਾਂ ਤਾਂ ਇਹ ਦੋਵੇਂ ਵੱਖ-ਵੱਖ ਸਫ਼ਿਆਂ ’ਤੇ ਲਿਖੀਆਂ ਹੋਈਆਂ ਸਨ ਪਰ ਮਿਲਾ ਕੇ ਪੜ੍ਹੋ ਤਾਂ ਮੇਰੇ ਜਿਹਾ ਬਨਸਪਤੀ ਵਿਗਿਆਨ ਪੜ੍ਹਿਆ ਅਤੇ ਢਾਈ ਘੰਟੇ ਦੀ ਵਿੱਤ ਮੰਤਰੀ ਦੀ ਸਪੀਚ ਸੁਣ ਕੇ ਰਾਤੋਂ-ਰਾਤ ਇੱਕ ਹਫ਼ਤੇ ਲਈ ਅਰਥ-ਸ਼ਾਸਤਰੀ ਬਣਿਆ ਵੀ ਨਤੀਜਾ ਇਹੀ ਕੱਢਦਾ ਹੈ ਕਿ ਸਰਕਾਰੀ ਸੰਕਲਪ ਬੁਨਿਆਦੀ ਢਾਂਚੇ ਆਧਾਰਿਤ ਆਰਥਿਕ ਵਿਕਾਸ, infrastructure-led economic growth, ਦਾ ਹੀ ਹੈ।

ਕੋਈ ਸ਼ੱਕ ਰਹਿ ਨਾ ਜਾਵੇ, ਇਸ ਲਈ ਇਸੇ Economic Survey ਵਿੱਚ 100 ਲੱਖ ਕਰੋੜ ਦਾ infrastructure ਸਬੰਧੀ ਟੀਚਾ ਵੀ ਐਲਾਨ ਦਿੱਤਾ ਗਿਆ। ਵੈਸੇ ਕੁਝ ਹੀ ਸਮਾਂ ਪਹਿਲਾਂ ਸਰਕਾਰ ਨੇ ਇੱਕ ‘National Infrastructure Pipeline 2020-2025’ ਦਾ ਵੀ ਐਲਾਨ ਕੀਤਾ ਸੀ। ਥੋੜ੍ਹਾ ਹੋਰ ਪਿੱਛੇ ਜਾਓ ਤਾਂ ਲੰਘੀ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਦਿੱਤੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸੇ 100 ਲੱਖ ਕਰੋੜ ਵਾਲੀ infrastructure ਲਈ ਚਿਤਵੀ ਰਕਮ ਦਾ ਜ਼ਿਕਰ ਕੀਤਾ ਸੀ। ਬਾਅਦ ਵਿੱਚ ਇਸੇ ਵਿੱਤ ਮੰਤਰੀ ਨੇ ਪਿਛਲੇ ਸਾਲ ਦੇ ਆਖ਼ਰੀ ਦਿਨ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਸੀ ਕਿ 100 ਲੱਖ ਕਰੋੜ ਦੇ ਇਸ ਵੱਡੇ ਜੁਗਾੜ ਲਈ ਬੜਾ ਵਸੀਹ ਮੁਸ਼ਾਵਰੱਤ ਦਾ ਅਮਲ, consultation process, ਚੱਲ ਰਿਹਾ ਹੈ।
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the top visual. This piece was originally published on February 3, 2020 in the wake of a lacklustre annual budget. The word ‘chronology,’ of course, has its own connotations! – Ed. 
ਸੋ ਜਿਹੜਾ ਬਜਟ ਤੁਸਾਂ ਟੀਵੀ ਨਾਲ ਚਿਪਕ ਕੇ ਸੁਣਿਆ ਅਤੇ ਜਿਹੜਾ ਏਨਾ ਗੁਪਤ ਰੱਖਿਆ ਜਾਂਦਾ ਹੈ ਕਿ ਚਹੁੰ-ਤਰਫ਼ੀ ਪਹਿਰੇ ਵਿੱਚ ਛਪਦੈ ਤੇ ਫਿਰ ਕੁੱਤਿਆਂ ਤੋਂ ਸੁੰਘਾ ਕੇ ਹੀ ਸੰਸਦ ਵਿੱਚ ਪਹੁੰਚਦਾ ਹੈ, ਉਹ ਤਾਂ ਲਾਲ ਕਿਲ੍ਹੇ ਦੀ ਫਸੀਲ ਤੋਂ ਨਸ਼ਰ ਹੋ ਚੁੱਕਿਆ ਸੀ। ਤੁਸੀਂ ਤਾਂ ਐਵੇਂ ਈ ਅੰਗਰੇਜ਼ ਛੱਡ ਗਏ ਪਰ ਟੀਵੀ ਨਾਲ ਚਿਪਕੇ ਬੈਠੇ ਸੀ! (ਤੁਹਾਨੂੰ ਦੱਸਿਆ ਸੀ ਨਾ, ਜਿੱਥੇ ਫਿੱਟ ਹੋਵੇ, ਓਥੇ ਇਹ ਅਖਾਣ ਠੋਕਿਆ ਜਾਂਦਾ ਹੈ।)

ਹੁਣ ਦੋ ਸਵਾਲ ਹਨ। ਪਹਿਲਾ ਇਹ ਕਿ ਇਹ 100 ਲੱਖ ਕਰੋੜ ਆਉਣਾ ਕਿੱਥੋਂ ਹੈ, ਅਤੇ ਦੂਜਾ, ਜੇ ਇਹ ਪੈਸਾ ਮੁਹੱਈਆ ਹੋ ਵੀ ਜਾਵੇ ਤਾਂ ਸਰਕਾਰ ਦੀ ਇਸ ਪੈਸੇ ਨਾਲ ਪ੍ਰਾਜੈਕਟ ਚਲਾਉਣ ਦੀ ਤਿਆਰੀ ਕੀ ਹੈ?

ਪਹਿਲੇ ਸਵਾਲ ਬਾਰੇ ਮਾਹਿਰ ਕਹਿ ਰਹੇ ਹਨ ਕਿ ਸਰਕਾਰ-ਏ-ਹਿੰਦ ਦੇ ਸਾਰੇ ਮੰਤਰਾਲਿਆਂ, ਸੂਬਿਆਂ ਅਤੇ ਵਿਸ਼ਵ ਬੈਂਕ ਅਤੇ ਏਡੀਬੀ ਤੋਂ ਮਿਲਦੇ ਪੈਸੇ ਤੋਂ ਬਾਅਦ ਵੀ ਚਾਰ-ਪੰਜ ਲੱਖ ਕਰੋੜ ਦਾ ਖੱਪਾ ਬਚਦਾ ਹੈ। ਕਮਰਸ਼ੀਅਲ ਬੈਂਕ ਹੁਣ ਬੁਨਿਆਦੀ ਢਾਂਚੇ ਲਈ ਕਰਜ਼ੇ ਨਹੀਂ ਦਿੰਦੇ। ਵਿਦੇਸ਼ੀ ਨਿਵੇਸ਼ ਹੁਣ ਨਵੇਂ (green field) ਪ੍ਰਾਜੈਕਟਾਂ ਵਿੱਚ ਨਹੀਂ ਹੁੰਦਾ, ਪਹਿਲੋਂ ਚੱਲਦੇ (operational brown field) ਪ੍ਰਾਜੈਕਟਾਂ ਵਿੱਚ ਜ਼ਰੂਰ ਹੁੰਦਾ ਹੈ। ਸਾਡੇ ਸਿਆਸਤਦਾਨਾਂ ਦੇ ਹਰਮਨ ਪਿਆਰੇ ਪੀਪੀਪੀ ਰੂਟ ਰਾਹੀਂ ਵੀ ਹੁਣ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਹੀਂ ਹੋ ਰਿਹਾ।

ਬਚ ਰਿਹਾ ਦੂਜਾ ਸਵਾਲ ਵੀ ਪੁੱਛ ਵੇਖੋ। 100 ਲੱਖ ਕਰੋੜ ਦਾ ਮਤਲਬ ਹੈ ਹਰ ਸਾਲ ਔਸਤਨ ਕੋਈ 20 ਲੱਖ ਕਰੋੜ ਦਾ ਕੰਮ ਹੋਵੇਗਾ। ਕਿਉਂਕਿ ਆਮ ਤੌਰ ਉੱਤੇ ਮੁੱਢਲੇ ਕਾਰਜ ਤੋਂ ਲੈ ਕੇ ਉਦਘਾਟਨ ਤੱਕ ਬੁਨਿਆਦੀ ਢਾਂਚਾ ਪ੍ਰਾਜੈਕਟ ’ਤੇ ਚਾਰ ਸਾਲ ਲੱਗ ਜਾਂਦੇ ਹਨ, ਇਸ ਦਾ ਮਤਲਬ ਹੈ ਕਿ ਇਸ ਸਾਲ ਲੱਗਣ ਵਾਲੇ ਪ੍ਰਾਜੈਕਟਾਂ ਦੀ ਕੁੱਲ ਲਾਗਤ ਕੋਈ 80 ਲੱਖ ਕਰੋੜ ਹੋਵੇਗੀ ਤਾਂ ਹੀ ਉਹ ਵਿਵਹਾਰਕ ਹੋਣਗੇ।

ਜੇ 80 ਲੱਖ ਕਰੋੜ ਦੇ ਇਸ ਸਾਲ ਲੱਗਣ ਵਾਲੇ ਪ੍ਰੋਜੈਕਟਾਂ ਬਾਰੇ ਅਸਾਂ-ਤੁਸਾਂ ਅਜੇ ਕੋਈ ਸੁਰਖ਼ੀਆਂ ਨਹੀਂ ਪੜ੍ਹੀਆਂ ਤਾਂ ਫਿਰ ਲਾਲ ਕਿਲ੍ਹੇ ਦੀ ਫਸੀਲ ਤੋਂ ਲੈ ਕੇ ਸੰਸਦ ਵਿੱਚ ਮੁੜ੍ਹਕੇ-ਭਰੇ ਲੰਬੇ-ਲੰਬੇ ਭਾਸ਼ਣਾਂ ਤੱਕ ਸੁਣੇ ਇਸ ਸਾਰੇ ਰੌਲੇ-ਗੌਲੇ ਨੂੰ ਅੰਗਰੇਜ਼ਾਂ ਦੇ ਛੱਡ ਜਾਣ ਅਤੇ ਸਾਡੀ ਝੋਲੀ ਇਹ ਰਸਮ ਅਦਾਇਗੀ ਪਾ ਜਾਣ ਵਾਲੇ ਖਾਤੇ ਵਿੱਚ ਪਾ ਦੇਈਏ?

ਇਸ ਝੋਲੀ ਵਿੱਚ ਪਹਿਲੋਂ ਹੀ ਕਈ ਕੁਝ ਹੋਰ ਪਿਆ ਹੈ। ਇੱਕ ਦਿਨ ਅਚਾਨਕ ਹੀ ਇੱਕ ਵਿੱਤ ਮੰਤਰੀ ਨੇ ਸਾਨੂੰ ਐਲਾਨੀਆ ਦੱਸਿਆ ਸੀ ਕਿ ਸਵਾਮੀਨਾਥਨ ਕਮੇਟੀ ਅਨੁਸਾਰ ਕਿਸਾਨਾਂ ਨੂੰ ਤਾਂ ਕਦੋਂ ਦਾ ਫ਼ਸਲ ਦਾ ਵਾਜਬ ਮੁੱਲ ਮਿਲ ਰਿਹਾ ਸੀ। ਡੌਰ-ਭੌਰ ਹੋਏ ਕਿਸਾਨ ਹੁਣ ਇਹ ਸ਼ਿਕਾਇਤ ਵੀ ਨਹੀਂ ਕਰਦੇ ਕਿ ਢਾਈ ਘੰਟਿਆਂ ਵਿੱਚ ਬਜ਼ੁਰਗ ਸਵਾਮੀਨਾਥਨ ਦਾ ਨਾਮ ਤਾਂ ਲੈ ਲੈਂਦੇ।

ਪਰ ਸਰਕਾਰਾਂ ਕੀ ਜਿਹੜੀਆਂ ਲੋਕ-ਠੱਠੇ ਤੋਂ ਡਰ ਜਾਣ? 2020 ਦੀ ਫਰਵਰੀ ਦੀ ਸੱਜਰੀ ਸਵੇਰ ਨੂੰ ਫਿਰ ਐਲਾਨ ਕਰ ਦਿੱਤਾ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। ਕਿਸੇ ਵੀ ਮਾਮਲੇ ’ਤੇ ਇਹ ਸਰਕਾਰ ਇੱਕ ਇੰਚ ਵੀ ਪਿੱਛੇ ਨਹੀਂ ਹਟਦੀ। ਖੇਤੀ ਵਿਕਾਸ ਦਰ ਭਾਵੇਂ 3 ਫ਼ੀਸਦ ਵੀ ਨਹੀਂ ਛੂਹ ਰਹੀ, ਪਰ ਕਰੌਨੋਲੋਜੀ ਸਾਨੂੰ ਪਤਾ ਹੈ – ਐਲਾਨ ਹੋ ਚੁੱਕਿਆ ਹੈ, ਹੁਣ ਸਿਰਫ਼ ਖ਼ਬਰ ਹੀ ਆਉਣੀ ਬਾਕੀ ਹੈ ਕਿ ਆਮਦਨ ਦੁੱਗਣੀ ਹੋ ਚੁੱਕੀ ਹੈ।

ਵਿੱਤ ਮੰਤਰੀ ਨੇ ਭਾਸ਼ਣ ਵਿੱਚ ਮੁਲਕ ਨੂੰ ਤੇਲ ਬੀਜਾਂ ਦੇ ਮਾਮਲੇ ਵਿੱਚ ਆਤਮ-ਨਿਰਭਰ ਐਲਾਨ ਦਿੱਤਾ ਹੈ। ਸਾਨੂੰ ਭਾਰੀ ਮਾਤਰਾ ਵਿਚ ਰਿਫਾਈਨਡ ਪਾਮ ਆਇਲ ਵੇਚਦੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਵੀ ਕਰੌਨੋਲੋਜੀ ਸਮਝਣ ਦਾ ਯਤਨ ਕਰ ਰਹੇ ਹੋਣਗੇ। ਵੈਸੇ ਅਸੀਂ ਦੁਨੀਆਂ ਵਿੱਚ edible oil ਆਯਾਤ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹਾਂ।

ਜਿੱਥੋਂ ਤੱਕ ਲੋਕਾਂ ਦੀਆਂ ਜੇਬ੍ਹਾਂ ਵਿੱਚ ਪੈਸੇ ਪਹੁੰਚਾ ਕੇ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਚਾਰਾਜੋਈ ਦਾ ਸਵਾਲ ਹੈ ਤਾਂ ਖੇਤੀ ਦਾ ਬਜਟ ਉੱਥੇ ਦਾ ਉੱਥੇ ਹੀ ਰਹਿਣ ਦਿੱਤਾ ਗਿਆ ਹੈ। ਮਨਰੇਗਾ ਲਈ ਮੁਹੱਈਆ ਰਕਮ ਵਿੱਚ ਕੋਈ 14 ਫ਼ੀਸਦ (9,500 ਕਰੋੜ ਰੁਪਏ) ਦੀ ਕਟੌਤੀ ਕਰ ਦਿੱਤੀ ਗਈ ਹੈ; ਖਾਦਾਂ ਲਈ ਸਬਸਿਡੀ ਵਿੱਚ ਅਤੇ ਭੋਜਨ ਪਦਾਰਥ ਲਈ ਸਬਸਿਡੀ ਵਿੱਚ ਵੀ ਕਟੌਤੀ ਹੋ ਗਈ ਹੈ।

ਦੁੱਧ ਦੀ ਪ੍ਰੋਸੈਸਿੰਗ ਵਧਾਉਣੀ ਹੈ, ਪਰ 2017-18 ਦੇ ਬਜਟ ਵਾਲਾ ਜਿਹੜਾ 10,881 ਕਰੋੜ ਰੁਪਏ ਦਾ Dairy Infrastructure Development Fund ਤਿੰਨ ਸਾਲਾਂ ਵਿੱਚ ਖਰਚਣਾ ਸੀ, ਉਹਦੇ ਵਿੱਚੋਂ ਸਿਰਫ਼ 440 ਕਰੋੜ ਹੀ ਖ਼ਰਚਿਆ ਜਾ ਸਕਿਆ ਹੈ। ਅਗਲੇ ਸਾਲ ਲਈ 60 ਕਰੋੜ ਹੀ ਕਾਫ਼ੀ ਸਮਝੇ ਗਏ ਹਨ। ਤੁਸੀਂ ਮੱਝਾਂ ਨੂੰ ਕੰਨ ਵਿੱਚ ਹੀ ਕਰੌਨੋਲੋਜੀ ਸਮਝਾ ਦੇਣਾ, ਦੱਸ ਦੇਣਾ ਕਿ ਐਵੇਂ ਅੰਕੜੇ ਵੇਖ ਗ਼ਦਾਰੀ ਦਾ ਕੋਈ ਖ਼ਿਆਲ ਦਿਲ ਵਿੱਚ ਨਾ ਲਿਆਉਣ। ਨਹੀਂ ਤਾਂ ਢਾਈ ਘੰਟੇ ਲੰਬੇ ਭਾਸ਼ਣ ਦੇਣ ਵਾਲੀ ਵਿੱਤ ਮੰਤਰੀ ਦੇ ਪਿੱਛੇ ਬੈਠਾ ਭਾਰਤ ਸਰਕਾਰ ਦਾ ਨੌਜਵਾਨ ਵਿੱਤ ਰਾਜ ਮੰਤਰੀ ਐਸੀ ਹਿਮਾਕਤ ਨੂੰ ਵੇਖ ਦੋਵੇਂ ਹੱਥ ਉੱਪਰ ਕਰ ਤਾੜੀ ਵਜਾ ਭੀੜ ਨੂੰ ਪੁੱਛ ਸਕਦਾ ਹੈ ਕਿ ਆਰਥਿਕਤਾ ਬਾਰੇ ਸ਼ੱਕ ਕਰਦੇ ਦੇਸ਼ ਕੇ ਗੱਦਾਰੋਂ ਕੋ…

ਮੈਂ ਤਾਂ ਕਹਿੰਦਾ ਹਾਂ ਅੰਗਰੇਜ਼ ਚਲੇ ਗਏ, ਪਿੱਛੇ ਸਭ ਠੀਕ ਹੈ। ਕਰੌਨੋਲੋਜੀ ਦਰੁਸਤ ਰਹੇ, ਤੱਥਾਂ ’ਤੇ ਭਾਵੇਂ ਮਾਰੀ ਲੀਕ ਹੈ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਮੁੱਦਤ ਤੋਂ ਬਜਟ ਦੇ ਅੰਕੜਿਆਂ ਅਤੇ ਬਟੂਏ ਵਿੱਚ ਰੱਖੇ ਨੋਟਾਂ ਵਿਚਲੇ ਫਾਸਲੇ ਨਾਪਦਾ, ਸਰਕਾਰ ਤੋਂ ਨਾਗਰਿਕ ਦੀ ਦੂਰੀ ਸਮਝਣ ਦਾ ਯਤਨ ਕਰ ਰਿਹਾ  ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com



I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER