ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਚੋਣ ਤਰੀਕਾਂ ਦਾ ਐਲਾਨ, ਚੱਲੋ ਕਿਤਾਬਾਂ ਦੀ ਦੁਕਾਨ
ਦਹਿਸ਼ਤਗਰਦ ਹਮਲਾ, ਸਰਹੱਦ ਪਾਰ ਕਰ ਮਿਜ਼ਾਈਲਾਂ ਦਾਗਦੇ ਜਹਾਜ਼, ਆਸਮਾਨ ਤੋਂ ਡਿੱਗਦੇ, ਫੜੀਂਦੇ, ਛੁੱਟਦੇ ਪਾਇਲਟ, ‘‘ਦੱਸਦੇ ਕਿਉਂ ਨਹੀਂ ਕੀ ਹੋਇਆ?’’ ਦਾ ਰੌਲਾ ਪਾਉਂਦੀ ਵਿਰੋਧੀ ਧਿਰ, ‘‘ਲੱਗ ਪਤਾ ਜਾਸੀ ਕਿਉਂਜੋ ਸਾਡਾ ਨੇਤਾ ਮਜ਼ਬੂਤ ਹੈ’’ ਦਾ ਪ੍ਰਚਾਰ ਕਰਦੀ ਹਾਕਮ ਧਿਰ ਅਤੇ ਇਸ ਭਾਰੀ ਸ਼ੋਰਗੁਲ ਵਿੱਚ ਚੋਣ ਤਰੀਕਾਂ ਦਾ ਐਲਾਨ। ਇਸ ਕੰਨਪਾੜਵੇਂ ਖ਼ਬਰੀ ਸ਼ੋਰ ਵਿੱਚ ਸਬਰ-ਸੰਤੋਖ ਨਾਲ ਸੋਚਣ ਦੇ ਸਮਰੱਥ ਨਾਗਰਿਕ ਦਾ ਨਿਰਮਾਣ ਕਿਵੇਂ ਹੋਣਾ ਸੀ? ਇੱਕ ਐਸਾ ਨਾਗਰਿਕ ਜਿਹੜਾ ਇਤਿਹਾਸ ਤੋਂ ਜਾਣੂ ਹੁੰਦਾ, ਰਾਜਨੀਤੀ ਨੂੰ ਸਮਝਦਾ, ਆਰਥਿਕ ਤਰੱਕੀ ਅਤੇ ਤਰੱਕੀਯਾਫ਼ਤਾ ਇਨਸਾਨੀਅਤ ਵਿਚਲੀਆਂ ਤੰਦਾਂ ਅਤੇ ਵਿੱਥ ਨੂੰ ਸਿਆਣਦਾ, ‘ਕਿੱਥੋਂ ਚੱਲ ਕਿੱਥੇ ਪਹੁੰਚੇ’ ਤੋਂ ਵਾਕਿਫ਼ ਹੁੰਦਾ, ‘ਕੌਣ ਕਿਉਂ ਪਿੱਛੇ ਰਹਿ ਗਿਆ’ ਦੇ ਸਵਾਲ ਨਾਲ ਉਲਝਦਾ-ਸੁਲਝਦਾ ਅਤੇ ਉਦਾਰਚਿੱਤ ਆਜ਼ਾਦ-ਖਿਆਲੀ ਪਹੁੰਚ ਰੱਖਦਾ ਪਰ ਰੂੜੀਵਾਦੀਆਂ ਦਾ ਬਿਆਨੀਆ ਕਿਹੜੀ ਅਸੁਰੱਖਿਆ ਦੀ ਜ਼ਮੀਨ ਵਿੱਚੋਂ ਉਪਜਦਾ ਹੈ, ਇਸ ਨਾਲ ਵੀ ਨਜਿੱਠਦਾ।

ਇੱਕ ਉਮਰ ਤੱਕ ਇਹ ਖ਼ਿਆਲ ਭਾਰੂ ਰਿਹਾ ਕਿ ਵਿੱਦਿਅਕ ਅਦਾਰਿਆਂ ਦਾ ਫੈਲਾਅ ਅਤੇ ਆਰਥਿਕ ਤਰੱਕੀ ਦੇ ਨਾਲ-ਨਾਲ ਸਕੂਲੀ ਅਤੇ ਉਚੇਰੀ ਸਿੱਖਿਆ ਤੱਕ ਪਹੁੰਚ ਐਸੇ ਨਾਗਰਿਕਾਂ ਦੀ ਭੀੜ ਦਾ ਨਿਰਮਾਣ ਕਰੇਗੀ ਜਿਹੜੇ ਦੇਸ਼ ਹਿੱਤ ਅਤੇ ਚੋਣਾਂ ਵਿਚਲੀ ਗੁੰਝਲਦਾਰ ਸਵਾਲਾਂ ਵਾਲੀ ਜ਼ਮੀਨ ਵਿੱਚ ਚੌਂਹ-ਪਾਸਿਓਂ ਚੁਕੰਨੇ ਹੋ ਗੁਜ਼ਰਨ ਅਤੇ ਐਸੀ ਵਿਚਾਰਸਾਜ਼ੀ ਦੀ ਪਿਰਤ ਪਾਉਣ ਕਿ ਦੇਸ਼, ਸਮਾਜ, ਆਰਥਿਕਤਾ, ਸਿੱਖਿਆ, ਸਿਹਤ ਅਤੇ ਨੈਤਿਕ ਪਹੁੰਚ ਬਾਰੇ ਬਹਿਸਾਂ ਵਿੱਚ ਲੋਕਤੰਤਰੀ ਬਹਾਰ ਦੀ ਜ਼ੁੰਬਿਸ਼ ਮਹਿਸੂਸ ਹੋਵੇ। ਵੋਟ ਪਾਉਣ ਜਾਂਦਾ ਨਾਗਰਿਕ ਇਸ ਜ਼ਿੰਮੇਵਾਰੀ ਨਾਲ ਬਟਨ ਦਬਾਵੇ ਕਿ ਉਹਦਾ ਅਤੇ ਲੋਕਤੰਤਰ ਦਾ ਰਿਸ਼ਤਾ ਸਿਰਫ਼ ਪੰਜੀ-ਸਾਲੀਂ ਇੱਕ ਵਾਰੀ ਟੀਂ ਬੋਲਣ ਵਾਲੀ ਮਸ਼ੀਨ ਤੱਕ ਮਹਿਦੂਦ ਨਹੀਂ। ਇਹ ਹਰ ਦਿਨ, ਹਰ ਮੁੱਦੇ, ਹਰ ਮਸਲੇ, ਹਰ ਚੁਣੌਤੀ ਨਾਲ ਸਿੱਝ ਕੇ ਨਿਭਾਉਣਾ ਪੈਂਦਾ ਹੈ। ਇਹੀ ਰਾਜਸੀ, ਸਮਾਜਿਕ, ਲੋਕਤੰਤਰੀ ਕਬੀਲਦਾਰੀ ਹੈ।

ਨਾਗਰਿਕਾਂ ਦੀ ਕਿਸੇ ਭੀੜ ਦਾ ਨਿਰਮਾਣ ਬਾਦਲੀਲ ਵਿਚਾਰ-ਮੰਥਨ ਰਾਹੀਂ ਹੀ ਹੋਣਾ ਸੀ। ਇਹਦੇ ਲਈ ਸ਼ਬਦ ਸੱਭਿਆਚਾਰ ਦਾ ਇੱਕ ਸੰਸਾਰ ਉਸਰਨਾ ਸੀ। ਕਿਤਾਬ ਨੇ ਕੇਂਦਰੀ ਜਗ੍ਹਾ ਮਲੱਕਣੀ ਸੀ। ਲੋਕ-ਪਿੜ ਵਿੱਚ ਕਿਤਾਬ ਹਰ ਸਿਮਤ ਦਿਸਦੀ। ਬੱਸਾਂ, ਰੇਲਾਂ ਵਿਚ ਸਫ਼ਰ ਕਰਦਿਆਂ ਦੇ ਹੱਥ ਕਿਤਾਬਾਂ ਹੁੰਦੀਆਂ। ਘਰਾਂ ਦੀਆਂ ਬੈਠਕਾਂ ਤੋਂ ਲੈ ਕੇ ਸੌਣ-ਕਮਰਿਆਂ ਤੱਕ ਕਿਤਾਬਾਂ ਫੈਲ ਜਾਂਦੀਆਂ। ਕਈਆਂ ਤਾਂ ਗੁਸਲਖਾਨੇ ਵਿੱਚ ਮਨਪਸੰਦ ਕਿਤਾਬ ਰੱਖਣ ਲਈ ਪਲਾਸਟਿਕੀ ਪੰਨਿਆਂ ਉੱਤੇ ਛਪੇ ਮਹਿੰਗੇ ਸ਼ਾਹਕਾਰ ਨਾਵਲਾਂ ਦੇ ਐਡੀਸ਼ਨਾਂ ਲਈ ਸਬਸਿਡੀ ਮੰਗਣੀ ਸੀ।

ਜੇ ਮੁਸ਼ਕਲਾਂ ‘ਚ ਗ੍ਰਸਿਆ ਦੇਸ਼ ਹੈ ਤਾਂ ਸੂਤ ਕਰਨ ਦੇ ਮੰਤਰ ਲੋਕਾਈ ਕਿਤਾਬਾਂ ਵਿੱਚੋਂ ਲੱਭਦੀ। ਪਰ ਜੇ ਕਮਰਾ-ਬੰਦ ਯੂਨੀਵਰਸਿਟੀ ਸੈਮੀਨਾਰਾਂ ਅਤੇ ਗਲੋਬਲੀ, ਆਲਮੀ ਜਾਂ ਵਿਸ਼ਵੀ ਲਿਖਾਰੀ ਕਾਨਫਰੰਸਾਂ ਦੇ ਭਰਮਜਾਲ ਤੋਂ ਬਚ ਕੇ ਵੇਖੋ ਤਾਂ ਕਿਤਾਬ ਸਮਾਜ ਵਿੱਚ ਕਿਧਰੇ ਨਜ਼ਰ ਨਹੀਂ ਆਉਂਦੀ। ਪੜ੍ਹਨ ਦਾ ਕੋਈ ਸੱਭਿਆਚਾਰ ਉਸਰਦਾ ਨਹੀਂ ਦਿੱਸਦਾ। ਅਜੇ ਤਾਂ ਕਿਤਾਬ ਦੇ ਭੌਤਿਕ ਰੂਪ ਦੀ ਸੁੰਦਰਤਾ ਨਿਹਾਰਨ ਵਾਲੀ ਭੀੜ ਦਾ ਨਿਰਮਾਣ ਵੀ ਨਹੀਂ ਹੋਇਆ।

ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ‘ਤੇ ਪਹੁੰਚਣ ਵਾਲੇ ਪਾਠਕ ਨਿੱਜ ‘ਤੇ ਨਾ ਲੈਣ ਪਰ ਸੱਚ ਤਾਂ ਇਹ ਹੈ ਕਿ ਜਿਸ ਦਿਨ ਮੁੰਡੇ ਵਾਲੇ ਕੁੜੀ ਵੇਖਣ ਆਉਂਦੇ ਨੇ ਤਾਂ ਘਰ ਦੀ ਸਾਜ-ਸੱਜਾ ਅਤੇ ਸਭਨਾਂ ਦੀ ਵੇਸ਼ਭੂਸ਼ਾ ਬਾਰੇ ਚਿੰਤਾ ਦੇ ਨਾਲ ਗੁਆਂਢੋਂ ਸੋਹਣੀਆਂ ਕੱਪ-ਪਲੇਟਾਂ ਅਤੇ ਕੁਰਸੀਆਂ ਮੰਗਦਿਆਂ ਤਾਂ ਬਥੇਰਿਆਂ ਨੂੰ ਵੇਖਿਆ ਹੈ ਪਰ ਅਜੇ ਇਹ ਵੇਖਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਕਿ ਕਿਸੇ ਨੇ ਸੌ-ਡੇਢ ਸੌ ਕਿਤਾਬਾਂ ਲਿਆ ਕੇ ਬੈਠਕ ਵਿੱਚ ਧਰ ਦਿੱਤੀਆਂ ਹੋਣ ਕਿ ਹੁਣ ਪਤਾ ਲੱਗੇਗਾ ਮੁੰਡੇ ਵਾਲਿਆਂ ਨੂੰ ਕੁੜੀ ਕਿੰਨੇ ਪੱਤਣਾਂ ਦੀ ਤਾਰੂ ਹੈ!

ਮੈਂ ਯੂਨੀਵਰਸਿਟੀ ਦੇ ਕੁਝ ਪਾੜ੍ਹਿਆਂ ਨਾਲ ਗਿਲਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਤਾਬਾਂ ਵੇਖ ਮੁੰਡਾ ਘਬਰਾ ਵੀ ਸਕਦਾ ਹੈ। ਸੋਚੇਗਾ ਏਡੀ ਅਕਲ ਵਾਲੀ ਦਾ ਤਾਂ ਹਰ ਗੱਲ ’ਤੇ ਆਪਣਾ ਇੱਕ ਨਜ਼ਰੀਆ ਹੋਵੇਗਾ। ਜੀਵਨ ਭਰ ਦੇ ਸਾਥ ਵਿੱਚ ਫਿਰ ਕਿੰਝ ਹੱਥ ਉੱਪਰ ਰਹੇਗਾ? ‘‘ਮੈਨੂੰ ਤਾਂ ਲੱਗਦਾ ਹੈ ਜੇ ਬੈਠਕ ਵਿੱਚ ਪਹਿਲਾਂ ਹੀ ਕਿਤਾਬਾਂ ਹੋਈਆਂ ਤਾਂ ਉਨ੍ਹਾਂ ਨੂੰ ਹੀ ਕੋਈ ਹਟਾ ਦੇਵੇਗਾ ਤਾਂ ਜੋ ਮਹਿਮਾਨ ਡਰ ਹੀ ਨਾ ਜਾਵੇ।’’ ਸੁਣ ਕੇ ਮੇਰਾ ਦਿਲ ਹੀ ਬੈਠ ਗਿਆ ਸੀ।
 
 ਸਿਆਸਤ ਕਿਤਾਬਾਂ ਦੀ ਬਾਰੂਦੀ ਤਾਕਤ ਨੂੰ ਸਮਝਦੀ ਹੈ। ਇਸੇ ਲਈ ਵਿਆਪਕ ਪਾੜ੍ਹੇ ਸਮਾਜ ਦੀ ਰਚਨਾ ਕਦੀ ਸਿਆਸੀ ਮੁੱਦਾ ਨਹੀਂ ਬਣਦਾ। ਕਿਤਾਬਾਂ ਵਾਲਿਆਂ ਪੰਡਤਾਊਪੁਣੇ ਵਾਲਾ ਡੇਰਾ ਖੋਲ੍ਹ ਰੱਖਿਆ ਹੈ। ਅਖੇ ਅਕਲ ਸਾਰੀ ਸਾਡੇ ਕੋਲ ਹੈ, ਭੀੜ ਦੂਜੇ ਬੰਨੇ ਹੈ। ਉਧਰ ਕਿਤਾਬ ਭੇਜਣੀ ਸੀ, ਉਹ ਕੰਮ ਇਨ੍ਹਾਂ ਤੋਂ ਹੋਇਆ ਨਹੀਂ।
ਸਰਕਾਰਾਂ ਦਾ ਹਾਲ ਮੁੰਡੇ ਵਾਲਿਆਂ ਵਰਗਾ ਹੈ। ਡਰੀ ਜਾਂਦੀਆਂ ਨੇ ਕਿ ਪੜ੍ਹਿਆਂ-ਲਿਖਿਆ ਸਮਾਜ ਤਾਂ ਕੱਢ ਵੱਟ ਦੇਸੀ। ਜਦੋਂ ਤਕ ਕਿਤਾਬਾਂ ਪੜ੍ਹਨ ਦਾ ਕਾਰਜ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੱਕ ਸੀਮਤ ਰਹੇ, ਉਦੋਂ ਤੱਕ ਹੀ ਵਾਹ ਭਲੀ। ਜੇ ਘਰਾਂ ਵਿੱਚ ਸੁਆਣੀਆਂ ਇਹ ਰਿਸ਼ਤਾ ਘੜ ਲਿਆ, ਦੁਕਾਨਦਾਰ ਮੁਲਾਜ਼ਮਾਂ ਇਹ ਕੰਮ ਫੜ ਲਿਆ, ਕਿਸਾਨਾਂ ਜਵਾਨਾਂ ਕੰਮ ਇਹੀ ਸ਼ੁਰੂ ਕਰ ਲਿਆ ਤਾਂ ਸਾਕ ਕਿੰਝ ਨਿਭਸੀ? ਰੋਜ਼ ਸਵਾਲ ਕਰੇਗੀ ਫਿਰ ਤਾਂ ਖਲਕਤ।

ਸਿਆਸਤ ਕਿਤਾਬਾਂ ਦੀ ਬਾਰੂਦੀ ਤਾਕਤ ਨੂੰ ਸਮਝਦੀ ਹੈ। ਇਸੇ ਲਈ ਵਿਆਪਕ ਪਾੜ੍ਹੇ ਸਮਾਜ ਦੀ ਰਚਨਾ ਕਦੀ ਸਿਆਸੀ ਮੁੱਦਾ ਨਹੀਂ ਬਣਦਾ। ਬਲਕਿ ਇਹ ਖ਼ਤਰਾ ਫੈਲ ਨਾ ਜਾਵੇ, ਇਸ ਲਈ ਬੰਦੋਬਸਤ ਏਨਾ ਵੀ ਕਰ ਦਿੱਤਾ ਗਿਆ ਹੈ ਕਿ ਹੁਣ ਬਿਨ-ਪੜ੍ਹਿਆਂ ਵੀ ਕੋਈ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਹੋ ਸਕਦਾ ਹੈ। ਸਾਡਾ ਅਕਾਦਮੀਆ ਕਿੰਨਾ ਕੁ ਪੜ੍ਹ ਰਿਹਾ ਹੈ, ਇਹਦੇ ਬਾਰੇ ਅਕਾਦਮਿਕ ਅਦਾਰਿਆਂ ਵਿਚਲੇ ਪੜ੍ਹਨ-ਲਿਖਣ ਦੇ ਕਾਰਜ ਨਾਲ ਵਰ੍ਹਿਆਂ ਤੋਂ ਜੁੜੇ ਜਿਹੜਾ ਹਾਲ ਬਿਆਨ ਕਰਦੇ ਹਨ, ਉਹਨੂੰ ਸੁਣ ਤਾਂ ਕਲੇਜੇ ਨੂੰ ਹੌਲ ਪੈਂਦੇ ਨੇ।

ਸੂਚਨਾ ਪਿੱਛੇ ਭੱਜਦਾ ਸਮਾਜ ਅਕਲ ਦਿੰਦੀਆਂ ਕਿਤਾਬਾਂ ਵਿੱਚ ਗੋਤੇ ਲਾਉਣ ਤੋਂ ਡਰੀ ਜਾਂਦਾ ਹੈ। ਕੋਈ ਖ਼ਬਰ, ਵੀਡੀਓ, ਅਫ਼ਵਾਹ ਜਾਂ ਦਮਗਜਾ ਜਾਣਨੋਂ ਰਹਿ ਨਾ ਜਾਈਏ, ਇਸ ਚਿੰਤਾ ਵਿੱਚ ਮੋਬਾਈਲ ਦੀ ਸਕਰੀਨ ‘ਤੇ ਉਂਗਲਾਂ, ਅੰਗੂਠੇ ਘਸਾਈ ਜਾ ਰਹੇ ਹਾਂ। ਨਿੱਠ ਕੇ ਬੈਠ ਸਮੱਸਿਆ ਦੇ ਹਜ਼ਾਰ ਪਹਿਲੂ ਸਮਝ, ਸਵਾਲਾਂ ਨਾਲ ਉਲਝ-ਸੁਲਝ ਆਪਣੇ ਦਿਮਾਗਾਂ ਨੂੰ ਰੌਸ਼ਨ ਕਰਦੀਆਂ ਕਿਤਾਬਾਂ ਨਾਲ ਰਿਸ਼ਤਾ ਬਣਾਉਣ, ਨਿਭਾਉਣ, ਨਵਿਆਉਣ ਵਾਲੇ ਕਾਰਜ ਤੋਂ ਗੱਦਾਰੀ ਕਰੀ ਬੈਠੇ ਹਾਂ ਪਰ ਪਹਿਲਾਂ ਤੋਂ ਕਿਤੇ ਵੱਧ ਕਲਮ-ਘਸਾਈ ਅਤੇ ਜਿਲਦ-ਬੰਨ੍ਹੀਆਂ ਨਵ-ਛਪੀਆਂ ਦੀ ਘੁੰਡ-ਚੁਕਾਈ ਕਰੀ ਜਾ ਰਹੇ ਹਾਂ।

ਉਧਰ ਭੀੜ ਨੂੰ ਜੋ ਹੱਥ ਆਉਂਦੈ, ਉਹ ਪੜ੍ਹੀ ਜਾ ਰਹੀ ਹੈ। ਜੋ ਨੇਤਾ ਸਮਝਾਉਂਦੈ, ਉਹਦੇ ‘ਤੇ ਹਕੀਕੀ ਕੰਮ ਕਰੀ ਜਾ ਰਹੀ ਹੈ। ਜਿਸ ਦਿਨ ਇਹ ਗਿਆਨ ਵਰਤਾਇਆ ਗਿਆ ਕਿ ਫਲਾਂ ਜਾਨਵਰ ਨਾਲ ਬੁਰਾ ਵਿਵਹਾਰ ਨਹੀਂ ਹੋਣਾ ਚਾਹੀਦਾ, ਉਸ ਦਿਨ ਭੀੜ ਨੇ ਗਿਆਨ ਪ੍ਰਾਪਤ ਕਰ ਨਾਕਾ ਲਾ ਦਿੱਤਾ। ਦਾਦਰੀ ਦੇ ਅਖਲਾਕ ਤੋਂ ਲੈ ਕੇ ਪਹਿਲੂ ਖਾਨ ਤੱਕ ਸਭ ਨੂੰ ਧਰ ਲਿਆ। ਜਦੋਂ ਦੇਸ਼-ਦੁਸ਼ਮਣਾਂ ਦੀ ਪਹਿਚਾਣ ਪਤਾ ਲੱਗੀ ਤਾਂ ਅਖਰੋਟ-ਸ਼ਾਲਾਂ ਵੇਚਦਾ ਕਸ਼ਮੀਰੀ ਡੱਕ ਲਿਆ। ਭੀੜ ਤਾਂ ਪੜ੍ਹ ਹੀ ਰਹੀ ਹੈ। ਕਿਤਾਬਾਂ ਵਾਲਿਆਂ ਦੀ ਚੱਲ ਨਹੀਂ ਰਹੀ। ਉਨ੍ਹਾਂ ਪੰਡਤਾਊਪੁਣੇ ਵਾਲਾ ਡੇਰਾ ਖੋਲ੍ਹ ਰੱਖਿਆ ਹੈ। ਅਖੇ ਅਕਲ ਸਾਰੀ ਸਾਡੇ ਕੋਲ ਹੈ, ਭੀੜ ਦੂਜੇ ਬੰਨੇ ਹੈ। ਉਧਰ ਕਿਤਾਬ ਭੇਜਣੀ ਸੀ, ਉਹ ਕੰਮ ਇਨ੍ਹਾਂ ਤੋਂ ਹੋਇਆ ਨਹੀਂ।

ਹੁਣ ਪੜ੍ਹੇ-ਲਿਖੇ ਡਿਗਰੀਆਂ ਲੈ ਕੇ ਕਾਲਜਾਂ ਯੂਨੀਵਰਸਿਟੀਆਂ ‘ਚੋਂ ਨਿਕਲ ਰਹੇ ਹਨ, ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵੀ ਕਰ ਰਹੇ ਹਨ ਪਰ ਪੜ੍ਹਨ ਦੇ ਕਾਰਜ ਤੋਂ ਟੁੱਟ ਚੁੱਕੇ ਹਨ। ਸੌ ਫੁੱਟੇ ਤਿਰੰਗੇ ਨੂੰ ਵੇਖ ਮਾਣ ਕਰਦੇ ਹਨ, ਫੂਹੜ ਫ਼ਿਲਮਾਂ ਤੋਂ ਪਹਿਲਾਂ ਵੱਜਦੇ ਰਾਸ਼ਟਰੀ ਗਾਣ ‘ਤੇ ਟੱਪ ਕੇ ਖੜ੍ਹਦੇ ਹਨ। ਸੁਖਾਲਾ ਜੀਵਨ ਜਿਉਂਦੇ ਹਨ, ਸਾਰੀ ਗੱਲ ਸਮਝ ਚੁੱਕੇ ਹਨ – ‘‘ਟਰੰਪ ਸਾਡਾ ਮਿੱਤਰ ਹੈ, ਪਾਕਿਸਤਾਨ ਦੁਸ਼ਮਣ ਹੈ, ਕੁਝ ਲੋਕ ਗੱਦਾਰ ਹਨ, ਨਕਸਲੀ ਮਾਰਨੇ ਚਾਹੀਦੇ ਹਨ, ਨੇਤਾ ਮਜ਼ਬੂਤ ਹੋਣਾ ਚਾਹੀਦਾ ਹੈ, ਬਹੁਤਾ ਸੋਚਣਾ ਨਹੀਂ ਚਾਹੀਦਾ। ਜ਼ਿਆਦਾ ਪੜ੍ਹੇ-ਲਿਖਿਆਂ ਨੇ ਬੇੜਾ ਗਰਕ ਕੀਤਾ ਹੈ, ਸਾਰਾ ਗਿਆਨ ਕਿਤਾਬਾਂ ਵਿੱਚ ਨਹੀਂ ਹੁੰਦਾ ਬਲਕਿ ਕਿਤਾਬਾਂ ਨਾਲ ਹੀ ਬੇਵਕੂਫ਼ ਬਣਦੇ ਹਨ ਲੋਕ। ਕੀ ਜਿਹੜੇ ਪੜ੍ਹਦੇ ਨਹੀਂ ਉਨ੍ਹਾਂ ਨੂੰ ਅਕਲ ਨਹੀਂ ਹੁੰਦੀ?’’ ਨੇਤਾ ਨੇ ਇਸ ‘ਪੜ੍ਹੀ-ਲਿਖੀ’ ਭੀੜ ਦਾ ਨਿਰਮਾਣ ਕਰ ਲਿਆ ਹੈ।
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the audio link in the top visual. This piece was originally published on March 11, 2019. It was published within hours of the Election Commission announcing poll dates. – Ed. 
ਨੇਤਾ ਨੂੰ ਪਤਾ ਹੈ ਕਿ ਜਨਤਾ ਗਿਆਨ ਹਾਸਲ ਕਰ ਖ਼ਲਕਤ ਬਣ ਸਕਦੀ ਹੈ ਪਰ ਇਹਨੂੰ ਭੀੜ ਵੀ ਬਣਾਇਆ ਜਾ ਸਕਦਾ ਹੈ। ਜਿਨ੍ਹਾਂ ਨੇ ਭੀੜ ਦੇ ਹੱਥ ਕਿਤਾਬਾਂ ਫੜਾਉਣੀਆਂ ਸਨ, ਉਨ੍ਹਾਂ ਦੀ ਤਾਂ ਸਿਆਸਤ ਤੋਂ ਆਪਣੀ ਹੀ ਰੁਸਵਾਈ ਹੋ ਚੁੱਕੀ ਹੈ। ਵਿਸ਼ਵ ਸ਼ਾਹਕਾਰਾਂ ਉੱਤੇ ਮੌਲਿਕ ਪਹੁੰਚ ਦਾ ਦਾਅਵਾ ਕਰਦੇ ਤਾਂ ਕੁਝ ਲੱਖ ਦੀ ਗ੍ਰਾਂਟ ਲਈ ਉਸ ਸਿਆਸਤਦਾਨ ਦੀਆਂ ਤਲੀਆਂ ਝੱਸੀ ਜਾਂਦੇ ਨੇ ਜਿਹੜਾ ਲੋਕ-ਨਬਜ਼ ਨੂੰ ਪਛਾਣ ਕੇ ਠੱਠੇ ਵੀ ਲਾ ਲੈਂਦਾ ਹੈ ਤੇ ਬਿਆਨ ਵੀ ਦਾਗ ਦਿੰਦਾ ਹੈ। ਜੇ ਰੁਪਈਆ ਬਾਹਲਾ ਡਿੱਗਿਆ ਜਾਪੇ ਤਾਂ ਪਰਵਾਸੀ ਕਲਮਾਂ ਦੀ ਡਾਲਰ-ਪੌਂਡੀ ਬਰਕਤ ਨਾਲ ਸਾਰਾ ਆਲਮ ਸਾਹਿਤਕ ਹੋ ਨਿਬੜਦਾ ਹੈ। ਫਿਰ ਬੱਸਾਂ, ਰੇਲਾਂ ਵਿੱਚ ਬੈਠੇ ਮੁਸਾਫ਼ਰਾਂ ਹੱਥ ਕਿਤਾਬਾਂ ਕਿਸ ਪਹੁੰਚਾਉਣੀਆਂ ਸਨ?

ਹੁਣ ਤਾਂ ਬਹੁਤੀ ਆਸ ਉਨ੍ਹਾਂ ਤੋਂ ਹੈ ਜਿਹੜੇ ਕਿੱਲੋ ਦੇ ਭਾਰ ਸ਼ਬਦ ਸੱਭਿਆਚਾਰ ਦੀ ਉਸਾਰੀ ਕਰ ਰਹੇ ਹਨ। ਪੈਂਤੀ ਲੱਖ ਦੀ ਆਬਾਦੀ ਵਾਲੇ ਮੇਰੇ ਲੁਧਿਆਣਾ ਜ਼ਿਲ੍ਹੇ ਵਿੱਚ ਕਿਤਾਬਾਂ ਦੀਆਂ ਕਿੰਨੀਆਂ ਦੁਕਾਨਾਂ ਹਨ? ਇਕੱਲੇ ਸ਼ਹਿਰ ਵਿੱਚ ਹੀ 17 ਲੱਖ ਲੋਕ ਰਹਿੰਦੇ ਹਨ। ਪੰਜਾਬ ਵਿਚਲੀਆਂ ਹਜ਼ਾਰਾਂ ਵਿਦਿਆਰਥੀਆਂ ਨਾਲ ਭਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਗੁਆਂਢ ਕਿਤਾਬਾਂ ਦੀਆਂ ਕਿੰਨੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ? ਅਸੀਂ ਦੁਨੀਆਂ ਦੀ ਵੱਡੀ ਮੰਡੀ ਦੇ ਰੂਪ ਵਿੱਚ ਉੱਭਰ ਰਹੇ ਹਾਂ। ਸਾਡੇ ਚੰਡੀਗੜ੍ਹ ਵਰਗੇ ਦਸ ਲੱਖ ਤੋਂ ਵੀ ਵਧੀਕ ਲੋਕਾਂ ਵਾਲੇ ਸ਼ਹਿਰ ਵਿੱਚ ਯੂਰੋਪ ਦੇ ਪੰਜਾਹ ਹਜ਼ਾਰ ਵਸੋਂ ਵਾਲੇ ਸ਼ਹਿਰਾਂ ਤੋਂ ਵੀ ਘੱਟ ਕਿਤਾਬਾਂ ਵਿਕਦੀਆਂ ਹਨ। ਫਿਰ ਸਾਡੇ ਜਵਾਨ ਦਿਲਾਂ ਕੋਲ ਮੁਹੱਬਤ ਦੇ ਇਜ਼ਹਾਰ ਲਈ ਸ਼ਬਦ ਕਿੱਥੋਂ ਆਉਣੇ ਹਨ? ਭੀੜ ਕੋਲ ਨੇਤਾ ਨੂੰ ਸਵਾਲ ਕਰਨ ਲਈ ਸਮਝ ਕਿੱਥੋਂ ਆਉਣੀ ਹੈ?

ਪੜ੍ਹੇ-ਲਿਖੇ ਨੂੰ ਕਿਸ ਅਹਿਸਾਸ ਦਿਵਾਉਣਾ ਹੈ ਕਿ ਤੈਨੂੰ ਇਸ ਘਾਲਣਾ ਨੇ ਨੌਕਰੀ ਦਿਵਾਈ ਹੈ ਪਰ ਚੰਗਾ ਮਨੁੱਖ, ਸੁਹਿਰਦ ਗੁਆਂਢੀ, ਨਵੀਂ ਉਮਰ ਦਾ ਬਾਪ, ਦੇਸ਼ ਦਾ ਜਾਗਰੂਕ ਵੋਟਰ ਅਤੇ ਨੇਤਾ ਦੇ ਸੱਚ-ਝੂਠ ਦਾ ਖੁਲਾਸਾ ਕਰਨ ਦਾ ਵੱਲ ਹੋਰਨਾਂ ਕਿਤਾਬਾਂ ਵਿੱਚੋਂ ਆਉਣਾ ਸੀ?

ਚੋਣਾਂ ਦਾ ਐਲਾਨ ਹੋ ਗਿਆ ਹੈ। ਗਲੀ-ਕੂਚਿਆਂ ’ਚ ਅਤੇ ਸਕਰੀਨ ਉੱਤੇ ਗਰਮੀ ਵਧੇਗੀ। ਨੇਤਾ ਚਾਰੇ ਪਾਸਿਓਂ ਗਿਆਨ ਵਰ੍ਹਾਏਗਾ। ਤੁਸਾਂ ਕਲੇਜੇ ਠੰਢ ਰੱਖਣਾ, ਸੋਹਣੀ ਕੋਈ ਗਾਥਾ ਪੜ੍ਹਨਾ। ਗੁਰੂ ਨਾਨਕ ਦੇ ਆਗਮਨ ਦੀ 550ਵੀਂ ਵਰ੍ਹੇਗੰਢ ਹੈ, ਇਸ ਤੱਥ ਦੀ ਅਜ਼ਮਤ ਨਿਭਾਉਣਾ। ਜਿਸ ਘਰ ਕਿਤਾਬ ਨਹੀਂ, ਉੱਥੇ ਇਹ ਅਦੁੱਤੀ ਵਸਤ ਪਹੁੰਚਾਉਣਾ। ਕੂੜ ਹਨੇਰਾ ਕਰਦਾ ਹੈ, ਅਸੀਂ ਉਸ ਦੇ ਜਾਏ ਹਾਂ ਜਿਹੜਾ ਧੁੰਦ ਮਿਟਾਉਂਦਾ ਹੈ, ਜੱਗ ਰੁਸ਼ਨਾਉਂਦਾ ਹੈ।

ਅਸੀਂ ਤਾਂ ਮੁਕੱਦਸ ਕਿਤਾਬ ਸਾਹਵੇਂ ਨੱਕ ਰਗੜਦੇ ਹਾਂ। ਫਿਰ ਏਨਾ ਚਾਨਣ ਕਰਨ ਦਾ ਬੀੜਾ ਤਾਂ ਚੁੱਕ ਹੀ ਲਈਏ ਕਿ ਜਦੋਂ ਨੇਤਾ ਪੁੱਛੇ ਖੋਲ੍ਹ ਕਿਤਾਬ ਨੂੰ ਕਿ ਦੱਸੋ ਕੌਣ ਵੱਡਾ ਹੈ ਤਾਂ ਜਵਾਬ ਆਵੇ ਕਿ ਸ਼ੁਭ ਅਮਲਾਂ ਬਾਝੋਂ ਆਵਾ ਊਤਿਆ ਹੈ। ਜੇ ਥੋੜ੍ਹੇ ਜਿਹੇ ਵੀ ਸਫਲ ਹੋ ਗਏ ਤਾਂ ਬਟਨ ਦਬਾ ਕੇ ਝੂਠ ਦੀ ਟੀਂ ਵਜਾ ਦਿਆਂਗੇ, ਵਰਨਾ ਹਰ ਹੱਥ ਕਿਤਾਬ ਫੜਾਉਣ ਦੀ ਲੜਾਈ ਵਿੱਚ ਫਿਰ ਬਿਗਲ ਵਜਾ ਦਿਆਂਗੇ।  
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕਿਤਾਬਾਂ ਵਾਲਿਆਂ ਨਾਲ ਕਿੜ੍ਹ ਕੱਢਦਿਆਂ ਉਨ੍ਹਾਂ ਨਾਲ ਹੀ ਸਦੀਵੀ ਦਿਲੀ ਭਿਆਲੀਆਂ ਪਾਉਣ ਦੀਆਂ ਗੋਂਦਾਂ ਗੁੰਦਦਾ ਰਹਿੰਦਾ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

  
 
 
 
 _______________________________________________________________

  


Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . comI'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER