ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਟੀਵੀ ਬੰਦ ਨਾ ਕਰਨਾ, ਸਡੇਰੋਟ ਸਿਨੇਮਾ ਜਾਰੀ ਹੈ




ਪਹਾੜ ਦੀ ਚੋਟੀ ’ਤੇ ਪੁਰਾਣਾ ਇੱਕ ਸੋਫ਼ਾ, ਕੰਡਮ ਹੋਈਆਂ ਕੁਝ ਕੁਰਸੀਆਂ, ਲੱਕੜ ਦੀਆਂ ਮੂਧੀਆਂ ਕੀਤੀਆਂ ਖਾਲੀ ਪੇਟੀਆਂ, ਢਲਾਨ ’ਤੇ ਉੱਗੇ ਚੀਲ੍ਹ ਦੇ ਦਰੱਖਤਾਂ ਉੱਤੇ ਪਾਈਆਂ ਪੀਂਘਾਂ, ਨਿੰਮੀ-ਨਿੰਮੀ ਚੱਲਦੀ ’ਵ੍ਹਾ ਅਤੇ ਅਮੁੱਕ ਬੀਅਰ ਦੀਆਂ ਬੋਤਲਾਂ ਦਾ ਨਿਰੰਤਰ ਵਹਾਅ। ਦੂਰ ਭੂਮੱਧ ਸਾਗਰ ਉੱਤੇ ਡੁੱਬਦਾ ਸੂਰਜ, ਸਾਹਮਣੇ ਗਾਜ਼ਾ ਪੱਟੀ। ਸ਼ਾਮ ਨੂੰ ਸ਼ੋਅ ਸ਼ੁਰੂ ਹੋ ਜਾਂਦਾ। ਸਭ ਜਾਣਦੇ ਸਨ ਕਿ ਰਮਜ਼ਾਨ ਦਾ ਵਰਤ ਤੋੜਨ ਤੋਂ ਬਾਅਦ ਹਮਾਸ ਦੇ ਯੋਧੇ ਕੁਝ ਰਾਕਟ ਦਾਗਣਗੇ। ਫਿਰ ਇਜ਼ਰਾਈਲ ਦੀ ਜਵਾਬੀ ਕਾਰਵਾਈ ਸ਼ੁਰੂ ਹੋਵੇਗੀ – ਠੋਸ, ਨਿਰੁੱਤਰ ਕਰ ਦੇਣ ਵਾਲੀ, ਸਟੀਕ ਨਿਸ਼ਾਨੇਬਾਜ਼ੀ ਦਾ ਮੁਜ਼ਾਹਰਾ ਕਰਦੀ, ਸਬਕ ਸਿਖਾਉਂਦੀ ਕਾਰਵਾਈ।
 
ਗਾਜ਼ਾ ਉੱਤੇ ਮਿਜ਼ਾਈਲ ਡਿੱਗਦੀ, ਧਮਾਕਾ ਹੁੰਦਾ, ਕੰਨਪਾੜਵੀਂ ਆਵਾਜ਼ ਦੇ ਨਾਲ ਹੀ ਧੂੰਏਂ ਦੇ ਬੱਦਲ ਉੱਠਦੇ, ਚੀਕਾਂ ਨਾਲ ਫ਼ਿਜ਼ਾ ਭਰ ਜਾਂਦੀ ਤਾਂ ਪਹਾੜ ’ਤੇ ਸ਼ੋਅ ਵੇਖਦੇ ਸਦਰੋਟ ਸ਼ਹਿਰ ਦੇ ਲੋਕ ਬੋਤਲ ਨਾਲ ਬੋਤਲ ਖੜਕਾਉਂਦੇ, "ਬਹੁਤ ਹੀ ਖੂਬਸੂਰਤ” ਕਹਿ ਕੇ ਨਿਸ਼ਾਨੇ ਦੀ ਦਾਦ ਦੇਂਦੇ, ਛੋਟੇ ਬੱਚੇ ਨੂੰ ਕੰਧਾੜੀਂ ਚੁੱਕ ਉਹਨੂੰ ਉਂਗਲ ਨਾਲ ਦਰਸਾਉਂਦੇ ਕਿ ਚੀਕਾਂ ਕਿੱਥੋਂ ਆ ਰਹੀਆਂ ਨੇ। ਮੋਬਾਈਲ ਫੋਨ ’ਤੇ ਇਹਦੀ ਫ਼ਿਲਮ ਬਣਾਉਂਦੇ। ਇਹ ਸ਼ੋਅ ਦੇਰ ਰਾਤ ਤੱਕ ਚੱਲਦਾ।

ਇਜ਼ਰਾਈਲ ਦੇ ਦੱਖਣ ਵਿੱਚ ਪੰਜ ਵਰਗ ਕਿਲੋਮੀਟਰ ਤੋਂ ਵੀ ਘੱਟ ਵਿੱਚ ਵਸੇ ਸਦਰੋਟ ਸ਼ਹਿਰ ਦੀ ਪੰਝੀ ਹਜ਼ਾਰ ਦੇ ਲਗਭਗ ਵੱਸੋਂ ਵਰ੍ਹਿਆਂ ਤੱਕ ਹਮਾਸ ਦੇ ਦਾਗੇ ਰਾਕਟਾਂ ਕਾਰਨ ਖੌਫ਼ਜ਼ਦਾ ਰਹੀ ਸੀ। ਦਸੰਬਰ 2007 ਦੀ ਇੱਕ ਸ਼ਾਮ ਤਾਂ ਜਦੋਂ ਇੱਕੋ ਦਿਨ ਵਿੱਚ ਹੀ 20 ਰਾਕਟ ਸ਼ਹਿਰ ਵਿੱਚ ਡਿੱਗੇ ਤਾਂ ਮੇਅਰ ਨੇ ਅਸਤੀਫ਼ਾ ਦੇ ਦਿੱਤਾ ਸੀ।
 
ਹੁਣ ਹਮਾਸ ਦਾ ਸਾਹ ਘੁੱਟਿਆ ਜਾ ਰਿਹਾ ਸੀ। ਅਮਰੀਕੀ-ਇਜ਼ਰਾਈਲੀ ਭਿਆਲੀ ਉਹਦੀ ਪੇਸ਼ ਨਹੀਂ ਚੱਲਣ ਦੇ ਰਹੀ ਸੀ। ਹੁਣ ਹਰ ਆਤੰਕੀ ਰਾਕਟ ਦਾ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਸੀ। ਇਹ 2014 ਦੀ ਗੱਲ ਹੈ।
 
ਭਾਰਤ ਵਿੱਚ ਧੂੰਆਂਧਾਰ ਚੋਣ ਪ੍ਰਚਾਰ ਤੋਂ ਬਾਅਦ ਮਜ਼ਬੂਤ ਸਰਕਾਰ ਆ ਚੁੱਕੀ ਸੀ। ਇਜ਼ਰਾਈਲ ਸਾਡਾ ਗੂੜ੍ਹਾ ਦੋਸਤ ਬਣਨ ਜਾ ਰਿਹਾ ਸੀ। ਸਦਰੋਟ ਵਿੱਚ ਅਤਿਵਾਦੀਆਂ ਨੂੰ ਮਜ਼ਾ ਚਖਾਉਣ ਬਾਰੇ ਅੰਤਰਰਾਸ਼ਟਰੀ ਮੀਡੀਆ ਬੇਅੰਤ ਖ਼ਬਰਾਂ ਸ਼ਾਇਆ ਕਰ ਰਿਹਾ ਸੀ ਜਦੋਂ ਮੈਂ ਪਹਿਲੀ ਵਾਰੀ ਸਦਰੋਟ ਸਿਨੇਮਾ (Sderot cinema) ਬਾਰੇ ਪੜ੍ਹਿਆ। ਫ਼ਿਲਮਾਂ ਵਿੱਚ ਮੇਰੀ ਇੱਕ ਲੰਬੇ ਅਰਸੇ ਤੋਂ ਕੁਝ ਦਿਲਚਸਪੀ ਰਹੀ ਹੈ ਪਰ ਮੇਰੇ ਲਈ ਇਹ ਵੰਨਗੀ ਨਵੀਂ ਸੀ।

ਲਹਿਰਾਉਂਦੇ ਇਜ਼ਰਾਇਲੀ ਝੰਡੇ, ਸ਼ਰਾਬ ਦਾ ਖੁੱਲ੍ਹਾ ਪ੍ਰਵਾਹ, ਪਹਾੜ ਉੱਤੇ ਪੀਂਘਾਂ, ਨੇੜੇ ਖੇਡਦੇ ਬਾਲ ਅੰਞਾਣੇ ਤੇ ਸਾਹਮਣੇ ਲੋਕਾਂ ਦੇ ਘਰਾਂ ਉੱਤੇ ਡਿੱਗਦੀਆਂ ਇਜ਼ਰਾਈਲੀ ਮਿਜ਼ਾਈਲਾਂ, ਧੂੰਏਂ ਦੇ ਬੱਦਲ, ਚੀਕਾਂ।
 
ਜਿਨ੍ਹਾਂ ਘਰਾਂ ਤੋਂ ਨਜ਼ਾਰਾ ਸਾਹਵੇਂ ਵਿਖਾਈ ਦਿੰਦਾ ਸੀ, ਉਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਸਨ। ਪ੍ਰਾਪਰਟੀ ਡੀਲਰ ਜਾਣਦੇ ਸਨ ਕਿ ਰਮਣੀਕ ਦ੍ਰਿਸ਼ਾਂ ਲਈ ਮਨੁੱਖ ਸਦਾ ਹੀ ਤਰਸਦਾ ਆਇਆ ਹੈ। ਇਸ ਵਿੱਚ ਅਚੰਭਾ ਵੀ ਕੀ ਸੀ?

ਜੰਗ, ਜੰਗ ਬਾਰੇ ਜਗਾਈ ਸੱਧਰ, ਸਾਨੂੰ ਜਚਾ ਦਿੱਤੀ ਗਈ ਦੁਸ਼ਮਣੀ ਦੀ ਸਮਝ, ਇਹਦੇ ਬਾਰੇ ਸਵੇਰ-ਸ਼ਾਮ ਅਖ਼ਬਾਰਾਂ, ਟੀਵੀ ’ਤੇ ਹੁੰਦੇ ਤਰਜੀਹੇ, ਇਸ ਤਰਜੀਹੇ ਦੀ ਤਰਜਮਾਨੀ ਦੀ ਜ਼ਿੰਮੇਵਾਰੀ ਨਿਭਾਉਂਦੀ ਭੀੜ ਦਾ ਨਿਰਮਾਣ ਅਤੇ ਫਿਰ ਗਲੀ, ਬਾਜ਼ਾਰ, ਕੂਚੇ ਵਿੱਚ ਇਹਦੀ ਹਕੀਕੀ ਰੂਪਕਾਰੀ। 
ਸਦਰੋਟ ਸਿਨੇਮੇ ਦੀ ਪਟਕਥਾ ਟੀਵੀ ਸਟੂਡੀਓ ਵਿੱਚ ਲਿਖੀ ਜਾ ਰਹੀ ਹੈ। ਐਂਕਰ ਨਿਰਦੇਸ਼ਕ ਹਨ। ਇਹ ਸ਼ੋਅ ਦੇਸ਼ ਭਰ ਵਿੱਚ ਚੱਲ ਰਹੇ ਹਨ। ਇਸ ਦੀਆਂ ਮੋਬਾਈਲ ਫ਼ੋਨ ’ਤੇ ਬਣਾਈਆਂ ਫ਼ਿਲਮਾਂ ਬਾਕਸ-ਆਫਿਸ ਰਿਕਾਰਡ ਤੋੜ ਰਹੀਆਂ ਹਨ। ਸਟੂਡੀਓ ਤੋਂ ਸ਼ੁਰੂ ਹੋ, ਗਲੀ-ਗਲੀ ਸਦਰੋਟ ਸਿਨੇਮਾ ਪਲ ਰਿਹਾ ਹੈ।
ਇਹ ਸਫ਼ਰ ਅਸੀਂ ਇੱਕੋ ਪੰਦਰਵਾੜੇ ਵਿੱਚ ਹੀ ਬਾਖ਼ੂਬੀ ਤੈਅ ਕੀਤਾ ਹੈ। ਅਭਿਆਸੀ ਤਾਂ ਇਸ ਪੱਥ ਦੇ ਸਾਨੂੰ ਪਹਿਲੋਂ ਵੀ ਬਣਾਇਆ ਹੀ ਜਾ ਰਿਹਾ ਸੀ, ਪਰ ਹੁਣ ਤਾਂ ਇਸ ਵਿੱਚ ਐੱਫ-16 ਲੜਾਕੂ ਜਹਾਜ਼ ਜਿੰਨੀ ਤੇਜ਼ੀ ਆ ਗਈ ਹੈ। 

Prof Wathar, kneeling and seeking forgiveness.


ਪ੍ਰੋਫ਼ੈਸਰ ਸੰਦੀਪ ਵਥਰ ਬੰਗਲੌਰ ਦੇ ਕਾਲਜ ਵਿਚ ਸਿਵਲ ਇੰਜਨੀਅਰਿੰਗ ਪੜ੍ਹਾਉਂਦਾ ਹੈ। ਸ਼ਨਿੱਚਰਵਾਰ ਨੂੰ ਉਸ ਆਪਣੀ ਹੀ ਸਰਕਾਰ ਨੂੰ ਸਵਾਲ ਕਰ ਮਾਰਿਆ ਕਿ ਹਾਲਾਤ ਨੂੰ ਜੰਗੀ ਕਿਉਂ ਕੀਤਾ ਜਾ ਰਿਹਾ ਹੈ ਜਦੋਂਕਿ ਦੁਸ਼ਮਣ ਗਰਦਾਨੇ ਗਵਾਂਢੀ ਮੁਲਕ ਵਿੱਚੋਂ ਅਮਨ ਦੀ ਦੁਹਾਈ ਦੀਆਂ ਆਵਾਜ਼ਾਂ ਆ ਰਹੀਆਂ ਹਨ? ਭੀੜ ਪ੍ਰੋਫ਼ੈਸਰ ਨੂੰ ਪੜ੍ਹਾਉਣ ਕਾਲਜ ਅੱਪੜ ਗਈ। ਉਸ ਭੀੜ ਸਾਹਮਣੇ ਗੋਡੇ ਟੇਕੇ, ਮੁਆਫ਼ੀ ਮੰਗੀ। ਕਾਲਜ ਕਰਨਾਟਕ ਦੇ ਗ੍ਰਹਿ ਮੰਤਰੀ ਦਾ ਹੈ। ਉਨ੍ਹਾਂ ਕਿਹਾ ਹੈ ਕਿ ਸੋਮਵਾਰ ਨੂੰ ਛੁੱਟੀ ਹੈ, ਮੰਗਲਵਾਰ ਨੂੰ ਇਹਨੂੰ ਮੁਅੱਤਲ ਵੀ ਕਰ ਦਿਆਂਗੇ। ਗੋਡੇ ਠੀਕ ਤਰ੍ਹਾਂ ਮੁੜ ਜਾਣ ਤਾਂ ਜਾਨ ਬਚ ਜਾਂਦੀ ਹੈ।
 
ਉੱਤਰ ਪ੍ਰਦੇਸ਼ ਦੇ ਬੱਚੂ ਨੂੰ ਤਾਂ ਗੋਡੇ ਲਾਉਣ ਦਾ ਮੌਕਾ ਹੀ ਨਹੀਂ ਦਿੱਤਾ। ਲਖਨਊ ਵਿੱਚ 50 ਸਾਲਾਂ ਦਾ ਬੱਚੂ ਲੋਹਰੋਹ ਗਰਾਮ ਪੰਚਾਇਤ ਵਿੱਚ ਪੈਂਦੇ ਹੱਠਿਆਬੰਧ ਪਿੰਡ ਵਿੱਚ ਆਪਣੇ ਸਹੁਰੀਂ ਆਇਆ ਸੀ। ਚਾਹ ਦੀ ਦੁਕਾਨ ’ਤੇ ਇਸ ਇਲਾਹਾਬਾਦੀ ਨੇ ਕਸ਼ਮੀਰ ਦੇ ਮੁੱਦੇ ਉੱਤੇ ਜੰਗ ਤੋਂ ਬਚਣ ਲਈ ਕਿਹਾ ਤਾਂ ਸਹੁਰੇ ਪਰਿਵਾਰ ਦੇ ਹੀ ਕੁਝ ਲੋਕਾਂ ਉਹਨੂੰ ਕੁੱਟ ਕੱਢਿਆ। ਬੱਚੂ ਨੂੰ ਦੱਸਣਾ ਚਾਹੀਦਾ ਸੀ ਕਿ ਹੁਣ ਉਹ ਇਲਾਹਾਬਾਦੀ ਦੀ ਥਾਂ ਪ੍ਰਯਾਗਰਾਜੀ ਹੋ ਗਿਆ ਸੀ, ਉਸ ਨਾਲ ਲਿਹਾਜ਼ ਕੀਤਾ ਜਾ ਸਕਦਾ ਸੀ।

ਇਹ ਸ਼ੋਅ ਦੇਸ਼ ਭਰ ਵਿੱਚ ਚੱਲ ਰਹੇ ਹਨ। ਮੋਟਰਸਾਈਕਲਾਂ ਉੱਤੇ ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ, ਨਾਅਰੇ ਮਾਰਦੀਆਂ ਵੱਡੀਆਂ ਟੋਲੀਆਂ ਪਿਛਲੇ ਹਫ਼ਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਸੜਕਾਂ ’ਤੇ ਨਿਕਲੀਆਂ। ਅਮਨ ਦੇ ਵਕਾਲਤੀਆਂ ਨੂੰ ਸ਼ੌਕ ਸੀ ਤਾਂ ਜਿੱਥੇ ਚਾਹੁੰਦੇ, ਇਨ੍ਹਾਂ ਨਾਲ ਬਹਿਸ ਕਰ ਸ਼ੋਅ ਸ਼ੁਰੂ ਕਰਵਾ ਲੈਂਦੇ। ਇਸ ਸਿਨੇਮਾ ਦੀਆਂ ਮੋਬਾਈਲ ਫ਼ੋਨ ’ਤੇ ਬਣਾਈਆਂ ਫ਼ਿਲਮਾਂ ਬਾਕਸ-ਆਫਿਸ ਰਿਕਾਰਡ ਤੋੜ ਰਹੀਆਂ ਹਨ।

ਸਦਰੋਟ ਸਿਨੇਮੇ ਦੀ ਪਟਕਥਾ ਟੀਵੀ ਸਟੂਡੀਓ ਵਿੱਚ ਲਿਖੀ ਜਾ ਰਹੀ ਹੈ। ਐਂਕਰ ਇਸ ਦੇ ਨਿਰਦੇਸ਼ਕ ਹਨ। ਟਿੱਪਣੀਕਾਰ ਵੀ ਹਾਲਾਤ ਮੁਤਾਬਿਕ ਰੋਲ ਨੂੰ ਸਮਝ ਅਭਿਨੈ ਕਰ ਰਹੇ ਹਨ। ਖ਼ਤਰਨਾਕ ਇੱਕ ਸ਼ੋਅ ਚੱਲ ਰਿਹਾ ਹੈ। ਸਟੂਡੀਓ ਤੋਂ ਸ਼ੁਰੂ ਹੋ, ਗਲੀ-ਗਲੀ ਸਦਰੋਟ ਸਿਨੇਮਾ ਪਲ ਰਿਹਾ ਹੈ।

ਹੁਣ ਕੁਝ ਡਾਕਟਰਾਂ ਬਿਮਾਰੀ ਦਾ ਮੁੱਢ ਫੜ ਲਿਆ ਹੈ। ‘‘ਬੰਦ ਕਰ ਦਿਓ ਟੀਵੀ, ਇਹਨੂੰ ਘਰੋਂ ਬਾਹਰ ਸੁੱਟ ਦਿਓ। ਵੇਖਣਾ ਬੰਦ ਕਰ ਦਿਓ। ਦੋ ਮਹੀਨੇ ਇਹ ਕੁਰਬਾਨੀ ਕਰੋ,’’ ਸੰਜਮੀ ਸਹਾਫ਼ਤ ਦੇ ਸ਼ਾਹ-ਅਸਵਾਰਾਂ ਹੁਣ ਜੰਗ ਦੇ ਫਨੀਅਰ ਨਾਗ ਨੂੰ ਮੌਲਣੋਂ ਰੋਕਣ ਲਈ ਆਪਣੀ ਅਕਲੀ ਬੀਨ ਨਾਲ ਇਹ ਸੁਖ ਦੇ ਸੁਰ ਅਲਾਪੇ ਨੇ।

‘ਟੀਵੀ ਬੰਦ ਕਰ ਦਿਓ’ ਦੀ ਸਿਫ਼ਾਰਿਸ਼ ਜਿਸ ਭਾਵਨਾ ਵਿੱਚੋਂ ਜਨਮ ਲੈਂਦੀ ਹੈ, ਉਸੇ ਵਿੱਚੋਂ ਇਹ ਇਸਰਾਰ ਵੀ ਕਰਨਾ ਬਣਦਾ ਹੈ ਕਿ ਤੁਸੀਂ ਟੀਵੀ ਬਿਲਕੁਲ ਬੰਦ ਨਾ ਕਰਨਾ। ਅਖ਼ਬਾਰੀ ਸੁਰਖ਼ੀਆਂ ਨੂੰ, ਉਹ ਕਿੰਨੀਆਂ ਵੀ ਭੜਕਾਊ ਹੋ ਜਾਣ, ਨੇਮ ਨਾਲ ਪੜ੍ਹਦੇ ਰਹਿਣਾ। ਆਮ ਲੋਕ ਸਰਕਾਰੀ ਦਫ਼ਤਰਾਂ ਵਿੱਚ ਖ਼ਬਰਾਂ ਦੀ ਸੂਹ ਲੈਣ ਨਹੀਂ ਜਾਂਦੇ, ਉਹ ਰੱਖਿਆ ਸਮਝੌਤਿਆਂ ਦੇ ਸੈਂਕੜੇ ਪੰਨਿਆਂ ਨੂੰ ਦੇਰ ਰਾਤ ਤੱਕ ਗਹੁ ਨਾਲ ਨਹੀਂ ਪੜ੍ਹਦੇ। ਸਾਡੇ ਨੀਤੀਘਾੜਿਆਂ ਦੇ ਫ਼ੈਸਲੇ ਦੀਆਂ ਨਕਲਾਂ ਹਾਸਲ ਕਰ ਉਨ੍ਹਾਂ ਵਿੱਚੋਂ ਲੋਕ-ਵਿਰੋਧੀ ਮੱਦ ਲੱਭ ਕੇ ਉਹਦੇ ’ਤੇ ਇਤਰਾਜ਼ ਕਰਨ ਤੇ ਇਸ ਸੂਚਨਾ ਨੂੰ ਸੱਥ ਤੱਕ ਪਹੁੰਚਾਉਣ ਦਾ ਕੰਮ ਕਿਸਾਨ, ਜਵਾਨ, ਅਧਿਆਪਕ, ਦੁਕਾਨਦਾਰ, ਮੁਲਾਜ਼ਮ, ਮਜ਼ਦੂਰ ਨਹੀਂ ਕਰਦੇ। ਇਸ ਕੰਮ ਲਈ ਜਨਤਾ ਨੇ ਅੱਖਾਂ ਅਤੇ ਕੰਨ ਰੱਖੇ ਹੋਏ ਹਨ। ਪੱਤਰਕਾਰ ਦਾ ਆਪਣੇ ਆਪ ਵਿੱਚ ਹੋਰ ਕੋਈ ਵਜੂਦ ਨਹੀਂ।

ਮੀਡੀਆ ਦੀ ਸਰੇ-ਰਾਹ ਹੋ ਰਹੀ ਤੋਏ-ਤੋਏ ਵਿੱਚ ਤੁਹਾਡੇ ਅੰਨ੍ਹੇ, ਗੂੰਗੇ, ਬੋਲ਼ੇ ਹੋ ਜਾਣ ਦਾ ਸਾਮਾਨ ਹੈ। ਜ਼ਰਾ ਗੌਰ ਕਰੋ ਕਿ ਕੌਣ ਕਹਿ ਰਿਹਾ ਹੈ ਕਿ ਅਖ਼ਬਾਰਾਂ, ਟੀਵੀ ’ਤੇ ਯਕੀਨ ਨਾ ਕਰੋ ਕਿਓਂ ਜੋ ਇਹ ਸਭ ਝੂਠੇ ਹਨ? ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸਿਆਸਤ ਹੀ ਮੀਡੀਆ ਦੇ ਵੱਡੇ ਹਿੱਸੇ ਨੂੰ ‘ਫੇਕ ਨਿਊਜ਼’ ਗਰਦਾਨਦਿਆਂ ਕੀਤੀ।
 
ਹੁਣ ਅਜਿਹੇ ਸਿਆਸੀ ਨੇਤਾਵਾਂ ਦੀ ਕਮੀ ਨਹੀਂ ਜਿਹੜੇ ਕਹਿੰਦੇ ਹਨ ਕਿ ਮੇਰੇ ਬਾਰੇ ਛਪਿਆ ਸਭ ਕੁਝ ਝੂਠ ਹੈ, ਇਸ ਲਈ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਾਂਗਾ। ਅਸਲ ਵਿੱਚ ਉਹ ਆਪਣੇ ਬਿਆਨੀਏ ਨੂੰ ਸੰਪਾਦਕੀ ਛਾਨਣੀ ਵਿੱਚ ਛਣਦਿਆਂ ਨਹੀਂ ਦੇਖਣਾ ਚਾਹੁੰਦੇ। ਚੰਗੇ ਅਖ਼ਬਾਰ, ਟੀਵੀ, ਸੰਪਾਦਕ, ਪੱਤਰਕਾਰ, ਤਰਜੀਹਾਕਾਰ ਫਿਲਟਰ ਦਾ ਕੰਮ ਕਰਦੇ ਹਨ। ਵਿਚਾਰਾਂ ਦਾ ਭੇੜ ਹੁੰਦਾ ਹੈ, ਸੂਚਨਾਵਾਂ ਦਾ ਢੇਰ ਲੱਗਦਾ ਹੈ। ਦਰਸ਼ਕ/ਪਾਠਕ ਸੱਚ ਝੂਠ ਦਾ ਨਿਤਾਰਾ ਕਰ ਸਕਦਾ ਹੈ।
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the audio link in the top visual. This piece was originally published on March 4, 2019. – Ed. 
ਜੇ ਹਰਮਨ ਪਿਆਰਾ ਹੋਣ ਦਾ ਦਾਅਵਾ ਕਰਦਾ ਨੇਤਾ ਭੀੜ ਨਾਲ ਅਤਿ ਗੁੰਝਲਦਾਰ ਰੱਖਿਆ ਸੌਦੇ ਬਾਰੇ ਗੱਲ ਕਰੇ ਅਤੇ ਕਹੇ ਕਿ ਬਾਕੀ ਮੀਡੀਆ ਫਜ਼ੂਲ ਹੈ, ਤੁਹਾਨੂੰ ਅਣਜਾਣ ਸਮਝਦਾ ਹੈ, ਇਸ ਦੀ ਗੱਲ ਨਾ ਗੌਲੀ ਜਾਵੇ ਕਿਉਂ ਜੋ ਮੈਂ ਤਾਂ ਤੁਹਾਡੇ ਨਾਲ ਸਿੱਧਾ ਹੀ ਗੱਲ ਕਰ ਰਿਹਾ ਹਾਂ। ਵਿਚੋਲੀਏ ਦੀ ਲੋੜ ਹੀ ਕੀ ਹੈ? ਤਾਂ ਸਮਝ ਲਵੋ ਕਿ ਉਹ ਤੁਹਾਥੋਂ ਸਮਝ ਵਿਕਸਿਤ ਕਰਨ ਦੇ ਹਥਿਆਰ ਖੋਹ ਰਿਹਾ ਹੈ। ਤੁਸੀਂ ਬਿਨਾਂ ਅੱਖਾਂ, ਬਿਨਾਂ ਕੰਨ ਕੀ ਦੇਖੋਗੇ, ਕੀ ਸੁਣੋਗੇ, ਕੀ ਸਮਝੋਗੇ?

"ਪਰ ਟੀਵੀ ’ਤੇ ਤਾਂ ਨਫ਼ਰਤੀ ਪ੍ਰਚਾਰ ਹੀ ਹੋ ਰਿਹਾ ਹੈ। ਫਿਰ ਕੀ ਅਸੀਂ ਸਦਰੋਟ ਸਿਨੇਮਾ ਵੇਖੀਏ? ਸਟੂਡੀਓ ਵਿੱਚ ਐਂਕਰ ਫ਼ੌਜੀ ਵਰਦੀ ਪਾਈ ਬਹਿਸ ਕਰ ਰਿਹਾ ਹੈ। ਕੋਈ ਪੱਤਰਕਾਰ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਦੇਸ਼ ਭਗਤ ਐਲਾਨ ਰਿਹਾ ਹੈ। ਹਾਕਮ-ਪਿੱਠੂ ਸਹਾਫ਼ਤ ਦਾ ਸ਼ੋਰ ਪਸਰ ਰਿਹਾ ਹੈ ਤੇ ਤੁਹਾਨੂੰ ਸਾਡਾ ਟੀਵੀ ਬੰਦ ਕਰਨਾ ਚੁਭ ਰਿਹਾ ਹੈ?”

ਜੀ, ਬਿਲਕੁਲ। ਸ਼ੋਅ ਤਾਂ ਵੇਖਣਾ ਹੀ ਹੋਵੇਗਾ।

ਸਦਰੋਟ ਸਿਨੇਮਾ ਨਹੀਂ ਵੇਖੋਗੇ ਤਾਂ ਕਿੰਝ ਪਤਾ ਲੱਗੇਗਾ ਕਿ ਟੀਵੀ ਬੰਦ ਕਰਨ ਲਈ ਕਹਿਣ ਵਾਲਾ ਐਂਕਰ ਕਿਉਂ ਵੱਖਰਾ ਹੈ, ਇਕ ਚੈਨਲ ਦੂਜੇ ਤੋਂ ਕਿਉਂ ਭਿੰਨ ਹੈ, ਇੱਕੋ ਹੀ ਅਖ਼ਬਾਰ ਵਿੱਚ ਇਕ ਪੱਤਰਕਾਰ ਦੂਜੇ ਤੋਂ ਕਿਵੇਂ ਵੱਖ ਹੈ, ਇਕ ਪ੍ਰੋਗਰਾਮ ਦੂਜੇ ਤੋਂ ਕਿਵੇਂ ਅਲੱਗ ਹੈ? ਤੁਹਾਡੇ ਨਾਲ ਵੱਖਰੀ ਸਮਝ-ਸਾਂਝ ਪਾਉਣ ਵਾਲਾ ਖ਼ਤਰਾ ਲੈ ਰਿਹਾ ਹੈ, ਉਹਨੂੰ ਤੁਹਾਡੀਆਂ ਅੱਖੀਆਂ ਲੋੜੀਂਦੀਆਂ ਹਨ।
 

Israeli children proudly signing rockets and missiles shells about to be fired at their neighbours in Lebanon. They address their messages to Lebanese kids who, they hope, will be killed by these weapons. July 2006

 
ਵੇਖਣਾ ਹੀ ਹੋਵੇਗਾ ਤਾਂ ਜੋ ਸਨਦ ਰਹੇ ਕਿ ਕੋਈ ਵੇਖ ਰਿਹਾ ਹੈ, ਤੇ ਕੇਵਲ ਉਹੀ ਨਹੀਂ ਵੇਖ ਰਿਹਾ ਜੋ ਨਫ਼ਰਤੀ ਨਿਰਦੇਸ਼ਕ ਦਿਖਾ ਰਿਹਾ ਹੈ।
 
ਜੇ ਘਰ ਦੇ ਸਾਹਵੇਂ ਸਦਰੋਟ ਦਾ ਪਹਾੜ ਹੁੰਦਾ ਤਾਂ ਉਹਦੇ ’ਤੇ ਚੜ੍ਹਨਾ ਧਰਮ ਦਾ ਕੰਮ ਹੁੰਦਾ। ਆਪਣੇ ਛੋਟੇ ਬੱਚੇ ਨੂੰ ਕੰਧਾੜੀਂ ਚੁੱਕ ਉਂਗਲੀ ਨਾਲ ਦਰਸਾਉਂਦਾ ਕਿ ਏਧਰ ਵੇਖ, ਮਨੁੱਖ ਕਿਵੇਂ ਮਨੁੱਖਤਾ ਤੋਂ ਡਿੱਗ ਜਾਨਵਰ ਹੋ ਜਾਂਦੈ। ਉਹਨੂੰ ਪਤਾ ਲੱਗਦਾ ਕਿ ਇੱਕ ਕਿਲੋਮੀਟਰ ਤੋਂ ਵੀ ਘੱਟ ਫ਼ਾਸਲੇ ’ਤੇ ਉਹਦੀ ਉਮਰ ਦੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਦੱਸਦਾ ਕਿ ਹਮਾਸ ਦੇ ਰਾਕਟ ਵੀ ਇੰਝ ਹੀ ਤੈਨੂੰ ਖ਼ੌਫ਼ਜ਼ਦਾ ਕਰਦੇ ਹਨ। ਦੋਹਾਂ ਧਿਰਾਂ ਕੋਲ ਬਿਆਨੀਆ ਹੈ। ਇਸ ਲਈ ਸਦਰੋਟ ਸਿਨੇਮਾ ਚੱਲ ਰਿਹਾ ਹੈ। ਚੈਨਲ ਬਦਲ-ਬਦਲ ਕੇ ਵੇਖੋ, ਇਸ ਜੰਗ ਵਿਚ ਤੁਹਾਨੂੰ ਕਿਸੇ ਧਿਰ ਸੰਗ ਲੜਨਾ ਹੀ ਪੈਣਾ ਹੈ, ਸਦਰੋਟ ਦੇ ਪਹਾੜ ’ਤੇ ਚੜ੍ਹਨਾ ਹੀ ਪੈਣਾ ਹੈ।  
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਲਾਹੌਰ ਤੋਂ ਅੰਮ੍ਰਿਤਸਰ ਤੱਕ ਹਵਾਈ ਹਮਲਿਆਂ ਦੇ ਡਰੋਂ ਅੱਧੀ ਰਾਤ ਤੱਕ ਟੀਵੀ ਸੰਗ ਬੈਠੀਆਂ ਕਿਸਾਨਾਂ, ਮਜ਼ਦੂਰਾਂ ਦੀਆਂ ਭੀੜਾਂ ਨਾਲ ਭਰੱਪਣ ਦੀ ਸਾਂਝ ਹਿੱਤ ਟੀਵੀ ਬੰਦ ਕਰਨ ਤੋਂ ਇਨਕਾਰੀ ਹੈ 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com



I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER