ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਟੈਂਪੂ ਵਿੱਚ ਪਾਕਿਸਤਾਨ, ਇਹਨੂੰ ਫੜ੍ਹ ਕੇ ਢਾਓ




"ਟੈਂਪੂ ਵਿੱਚ ਹਮੇਸ਼ਾਂ ਵਾਂਗ ਭੀੜ ਸੀ। ਰਘੂਵਰ ਪ੍ਰਸਾਦ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਟੈਂਪੂ ਵਾਲੇ ਨੇ ਜਗ੍ਹਾ ਬਣਾਉਣ ਲਈ ਕਿਹਾ ਪਰ ਟੈਂਪੂ ਵਿੱਚ ਜਗ੍ਹਾ ਹੁੰਦੀ ਤਾਂ ਮਿਲਦੀ। ਅਜਿਹਾ ਨਹੀਂ ਸੀ ਕਿ ਬਾਹਰ ਮੈਦਾਨ ਵਿੱਚੋਂ ਥੋੜ੍ਹੀ ਜਿਹੀ ਜਗ੍ਹਾ ਲੈ ਕੇ ਟੈਂਪੂ ਵਿੱਚ ਧਰ ਲੈਂਦੇ ਤਾਂ ਜਗ੍ਹਾ ਬਣ ਜਾਂਦੀ।
 
ਬਿਨਾਂ ਜਗ੍ਹਾ ਤੋਂ ਹੀ ਉਹ ਟੈਂਪੂ ਵਿੱਚ ਵੜ ਗਏ। ਸੋਚਿਆ, ਔਰਤਾਂ ਵਿੱਚ ਬੈਠਿਆਂ ਜੇ ਕੋਈ ਵਿਦਿਆਰਥੀ ਉਨ੍ਹਾਂ ਨੂੰ ਦੇਖੇਗਾ ਤਾਂ ਅਟਪਟਾ ਨਹੀਂ ਲੱਗੇਗਾ ਕਿਉਂਕਿ ਵਿਦਿਆਰਥੀ ਸੋਚੇਗਾ ਕਿ ਰਘੂਵਰ ਪ੍ਰਸਾਦ ਦੇ ਬੈਠਣ ਤੋਂ ਬਾਅਦ ਔਰਤਾਂ ਬੈਠੀਆਂ ਹੋਣਗੀਆਂ। ਔਰਤਾਂ ਦੇ ਬੈਠਣ ਤੋਂ ਬਾਅਦ ਰਘੂਵਰ ਪ੍ਰਸਾਦ ਬੈਠਿਆ ਹੋਵੇਗਾ, ਅਜਿਹਾ ਵਿਦਿਆਰਥੀ ਕਿਉਂ ਸੋਚੇਗਾ?"

ਇਸ ਸਦੀ ਦੇ ਸ਼ੁਰੂ ਵਿੱਚ ਆਏ ਵਿਨੋਦ ਕੁਮਾਰ ਸ਼ੁਕਲ ਦੇ ਨਾਵਲ ‘ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ’ ਵਿੱਚ ਟੈਂਪੂ ਯਾਤਰਾ ਬਿਰਤਾਂਤ ਪੜ੍ਹ ਕੇ ਮੇਰਾ ਹਾਸਾ ਨਿਕਲ ਗਿਆ ਸੀ। ਜਨਤਕ ਆਵਾਜਾਈ ਲਈ ਹੋਰ ਸਾਧਨਾਂ ਦੀ ਘਾਟ ਕਾਰਨ ਇਹ ਜ਼ਿੰਮੇਵਾਰੀ ਆਮ ਤੌਰ ਉੱਤੇ ਟੈਂਪੂ ਹੀ ਨਿਭਾਉਂਦੇ ਹਨ। ਜਿਸ ਵਿੱਚ ਤਿੰਨ ਹੀ ਬੈਠ ਸਕਦੇ ਹਨ, ਉਸ ਵਿੱਚ ਵੀ ਦਰਜਨ-ਭਰ ਸਮਾ ਜਾਂਦੇ ਹਨ। ਲੋਕਸੇਵਾ ਦੀ ਭਾਵਨਾ ਹਿੱਤ ਟੈਂਪੂ ਚਾਲਕ ਇੱਕ ਨੂੰ ਆਪਣੇ ਪੱਟਾਂ ਕੋਲ ਵੀ ਜਗ੍ਹਾ ਮੁਹੱਈਆ ਕਰਵਾ ਦਿੰਦਾ ਹੈ ਤੇ ਕਿਸੇ ਸਵਾਰੀ ਦੇ ਬਾਹਲੇ ਛੋਟੇ ਬਾਲ ਨੂੰ ਦੋਵੇਂ ਪੱਟਾਂ ਵਿਚ ਵੀ ਫਸਾ ਲੈਂਦਾ ਹੈ। ਦਿਲ ਖੁੱਲ੍ਹਾ ਹੋਵੇ ਤਾਂ ਬੰਦਾ ਭਾਵੇਂ ਅੰਦਰ ਮੰਜੀ ਡਾਹ ਲਵੇ, ਪਰ ਟੈਂਪੂ ਵਿੱਚ ਪਾਕਿਸਤਾਨ ਰੱਖਣ ਜੋਗੀ ਜਗ੍ਹਾ ਤਾਂ ਮੈਂ ਕਦੀ ਵੇਖੀ ਸੁਣੀ ਨਹੀਂ ਸੀ।

ਪੁਲਵਾਮਾ ਵਿੱਚ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਪ੍ਰਤੀ ਗੁੱਸੇ ਨੇ ਹੁਣ ਹਜੂਮ ਨੂੰ ਜਗ੍ਹਾ-ਜਗ੍ਹਾ ਪਾਕਿਸਤਾਨ ਲੱਭਣ ਦੇ ਆਹਰ ਲਾ ਦਿੱਤਾ ਹੈ। ਇਸ ਹਫ਼ਤੇ ਚੰਡੀਗੜ੍ਹ ਦੀ ਵੱਖੀ ਵਿੱਚ ਵੱਜਦੇ ਲਾਂਡਰਾਂ ਵਿੱਚ ਇੱਕ ਟੈਂਪੂ ਵਿੱਚ ਬੈਠੇ ਪੰਜ-ਛੇ ਜਣਿਆਂ ਵਿੱਚੋਂ ਇੱਕ ਦੇ ਮੋਬਾਈਲ ਫ਼ੋਨ ਦੀ ਘੰਟੀ ਵੱਜੀ। ਉਸ ਜੇਬ ਵਿੱਚੋਂ ਫੋਨ ਕੱਢ ਨੰਬਰ ਵੇਖਿਆ। ਘਰੋਂ ਫੋਨ ਆਇਆ ਵੇਖ ਆਪਣੀ ਭਾਸ਼ਾ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕਸ਼ਮੀਰੀ ਨੌਜਵਾਨ ਅਤੇ ਮਾਂ ਵੀ ਉਹਦੀ ਕਸ਼ਮੀਰਨ।
 
ਖਚਾਖਚ ਭਰੇ ਟੈਂਪੂ ਵਿੱਚ ਸਭ ਨੇ ਜ਼ੁਬਾਨ ਸੁਣੀ ਤਾਂ ਝੱਟ ਟੈਂਪੂ ਵਿੱਚੋਂ ਪਾਕਿਸਤਾਨ ਲੱਭ ਲਿਆ। ਗਲੇ ਤੋਂ ਫੜ ਕੇ ਉਹਨੂੰ ਧੂਹ ਲਿਆ। ਪੁਲਵਾਮਾ ਦਾ ਜਿੰਨਾ ਕੁ ਬਦਲਾ ਪੁਲੀਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਲਿਆ ਜਾ ਸਕਦਾ ਸੀ, ਉਹ ਲੈ ਲਿਆ। ਫਿਰ ਭੱਜ ਗਏ। ਸਾਡੀ ਗੁਸੈਲੀ ਦੇਸ਼ ਭਗਤੀ ਦੀ ਇਹ ਨਵੀਂ ਸਿਤਮਜ਼ਰੀਫ਼ੀ ਹੈ ਕਿ ਅਸੀਂ ਬਾਹਰ ਮੈਦਾਨ ਵਿੱਚੋਂ ਚੁੱਕ ਪਾਕਿਸਤਾਨ ਆਪਣੇ ਅੰਦਰ ਧਰੀ ਜਾ ਰਹੇ ਹਾਂ। ਸਰਹੱਦ ‘ਤੇ ਸਾਡੇ ਬਹਾਦਰ ਫ਼ੌਜੀਆਂ ਉਹਨੂੰ ਅੰਦਰ ਨਹੀਂ ਵੜਨ ਦੇਣਾ, ਪਰ ਅਸਾਂ ਗੋਡੇ ਟੇਕਣ ‘ਤੇ ਲੱਕ ਬੱਧਾ ਏ।

ਤਕੜੇ ਜਿੰਨੇ ਮਰਜ਼ੀ ਹੋਈਏ ਆਪਣੀ ਫ਼ੌਜੀ ਤਾਕਤ ਦੇ ਹਵਾਲੇ ਨਾਲ, ਆਰਥਿਕ ਤਰੱਕੀ ਦੇ ਜ਼ਾਵੀਏ ਤੋਂ ਜਾਂ ਅੰਤਰਰਾਸ਼ਟਰੀ ਬਰਾਦਰੀ ਵਿੱਚ ਆਪਣੇ ਰੁਤਬੇ ਦੇ ਬਲ, ਪਰ ਅੰਦਰ ਇੱਕ ਗੱਲ ਘਰ ਕਰ ਗਈ ਹੈ – ਕੰਬਖ਼ਤ ਸਾਥੋਂ ਜਿੱਤ ਗਿਆ ਹੈ।

ਉਹਦੇ ਸ਼ਹਿ-ਦਿੱਤੇ ਆ ਕੇ ਹਮਲੇ ਕਰਦੇ ਹਨ। ਸਾਡੇ ਜਵਾਨ ਮਾਰ ਸੁੱਟੇ। ਅਸਾਂ ਵੱਡੇ ਮੂੰਹ ਵਾਲੀਆਂ ਵੀ ਬਾਰਡਰ ’ਤੇ ਚਲਾ ਕੇ ਵੇਖ ਲਈਆਂ। ਇੱਕ ਦਿਨ ਤਾਂ ਰਾਤ ਨੂੰ ਧੁਰ ਅੰਦਰ ਵੜ ਕੇ ਕੁੱਟ ਕੇ ਆਏ ਹਾਂ। ਸਾਰੀ ਫ਼ਿਲਮ ਵੀ ਦੁਨੀਆਂ ਨੂੰ ਵਿਖਾਈ ਹੈ। ਪਰ ਉਸ ਫਿਰ ਇਹ ਕਾਰਾ ਕੀਤਾ ਹੈ। ਬੇਬੱਸ ਕੀ ਕਰੇ? ਇਹੀ ਸੋਚਦਾ ਹੈ ਕਿ ਬੰਬ ਸੁੱਟੋ, ਖਤਮ ਕਰੋ। ਚੜ੍ਹ ਜਾਓ ਲਸ਼ਕਰ ਲੈ ਕੇ, ਨੇਸਤੋ-ਨਾਬੂਦ ਕਰ ਦਿਓ। 
ਅਸੀਂ ਹੱਥ ਵਿੱਚ ਡਾਂਗਾਂ ਫੜ੍ਹ ਪਾਕਿਸਤਾਨ ਲੱਭਣ ਨਿਕਲੇ ਹੋਏ ਹਾਂ। ਮੁਹੱਲਿਆਂ, ਕਾਲੋਨੀਆਂ, ਗਲੀਆਂ ਵਿੱਚ ਹੱਥ ਵਿੱਚ ਤਿਰੰਗਾ ਫੜ੍ਹ ਇੱਕ ਭੀੜ ਪੁੱਛ ਰਹੀ ਹੈ- ਪਾਕਿਸਤਾਨ ਕਿਦ੍ਹੇ ਘਰ ਰਹਿੰਦਾ ਹੈ? ਦੁਸ਼ਮਣ ਨੂੰ ਅੰਦਰ ਵਸਾ ਲਿਆ ਹੈ। ਦਿਲ ਵਿੱਚ ਭਿਆਨਕ ਇੱਕ ਪਾਕਿਸਤਾਨ ਬਣਾ ਲਿਆ ਹੈ।
ਇਹ ਭਾਵਨਾ ਇਸ ਖ਼ਿਆਲ ਵਿੱਚੋਂ ਉਪਜੀ ਹੈ ਕਿ ਕੋਈ ਜਿੱਤ ਗਿਆ ਹੈ। ਸੱਚ ਇਹ ਹੈ ਕਿ ਅਸੀਂ ਜਦੋਂ ਤੋਂ ਬਾਹਰੋਂ ਮੈਦਾਨ ਵਿੱਚੋਂ ਪਾਕਿਸਤਾਨ ਚੁੱਕ ਕੇ ਟੈਂਪੂ ਵਿੱਚ ਧਰਨਾ ਸ਼ੁਰੂ ਕਰ ਕੀਤਾ ਹੈ, ਉਦੋਂ ਤੋਂ ਆਪਣੀ ਹਾਰ ਦਾ ਸਾਮਾਨ ਇਕੱਠਾ ਕਰ ਰਹੇ ਹਾਂ। ਧੁਰ-ਅੰਦਰ ਤੱਕ ਡਰੇ ਹੋਏ ਅਸੀਂ ਹੱਥ ਵਿੱਚ ਡਾਂਗਾਂ ਫੜ੍ਹ ਪਾਕਿਸਤਾਨ ਲੱਭਣ ਨਿਕਲੇ ਹੋਏ ਹਾਂ। ਮੁਹੱਲਿਆਂ, ਕਾਲੋਨੀਆਂ, ਗਲੀਆਂ ਵਿੱਚ ਹੱਥ ਵਿੱਚ ਤਿਰੰਗਾ ਫੜ੍ਹ ਇੱਕ ਭੀੜ ਪੁੱਛ ਰਹੀ ਹੈ- ਪਾਕਿਸਤਾਨ ਕਿਦ੍ਹੇ ਘਰ ਰਹਿੰਦਾ ਹੈ? ਉਹਨੂੰ ਫੜ੍ਹ ਕੇ ਬਾਹਰ ਕੱਢੋ।

ਹੋਸਟਲ ਵਿਚਲੇ ਕਸ਼ਮੀਰੀ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਨ ਆਪ ਹੀ ਕਹਿ ਰਹੇ ਹਨ ਕਿ ਤੁਸੀਂ ਕੁਝ ਸਮੇਂ ਲਈ ਵਾਪਸ ਕਸ਼ਮੀਰ ਚਲੇ ਜਾਵੋ। ਮਕਾਨ ਮਾਲਕ ਕਿਰਾਏਦਾਰਾਂ ਨੂੰ ਕਹਿ ਰਹੇ ਹਨ ਕਿ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਪਰ ਬਾਹਰ ਇੱਕ ਭੀੜ ਝੰਡਾ ਤੇ ਡੰਡਾ ਫੜ੍ਹੀ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਮਾਰਦੀ ਸ਼ੂਕ ਰਹੀ ਹੈ। ‘‘ਪਰ ਜੀ, ਅਸੀਂ ਤਾਂ ਪਾਕਿਸਤਾਨੀ ਨਹੀਂ। ਸਾਡੀ ਤਾਂ ਨੂੰਹ ਵੀ ਹਿੰਦੂਆਂ ਦੀ ਧੀ ਹੈ,’’ ਕਿਸੇ ਫਾਤਿਮਾ ਬੀਬੀ ਨੇ ਮਕਾਨ ਮਾਲਕਣ ਨੂੰ ਕਿਹਾ ਹੋਵੇਗਾ। ਉਸ ਸਲਾਹ ਦਿੱਤੀ ਹੋਣੀ ਐ ਪਈ ਇਹਦੀ ਤਾਂ ਮੁਸ਼ਕ ਵੀ ਨਾ ਕੱਢੀਂ ਤੇ ਹੁਣ ਤਾਂ ਅੱਜ ਹੀ ਮਕਾਨ ਖਾਲੀ ਕਰ ਦੇਵੇਂ ਤਾਂ ਚੰਗਾ। ਬਾਹਰੋਂ ਮੈਦਾਨ ਵਿੱਚੋਂ ਚੁੱਕ ਕੇ ਅੰਦਰ ਰੱਖੇ ਪਾਕਿਸਤਾਨ ਨੇ ਵਖ਼ਤ ਪਾ ਦਿੱਤਾ ਹੈ। ਅਸੀਂ ਮਨਾਂ ਵਿੱਚ ਬਿਨਾਂ ਕਿਰਾਏ ਪਾਕਿਸਤਾਨ ਵਸਾ ਰਹੇ ਹਾਂ, ਇੱਕ ਦੂਜੇ ਨੂੰ ਨਫ਼ਰਤੀ ਸੁਨੇਹੇ ਅੱਗੇ ਧੱਕ ਇਹਦਾ ਘੇਰਾ ਫੈਲਾਅ ਰਹੇ ਹਾਂ।

ਆਬਿਦ ਵਜੀਦ ਕੂਚੇਅ 27 ਸਾਲ ਦੀ ਉਮਰੇ ਦੇਹਰਾਦੂਨ ਦੇ ਪ੍ਰਾਈਵੇਟ ਅਲਪਾਈਨ ਕਾਲਜ ਵਿੱਚ ਡੀਨ ਲੱਗਿਆ ਹੈ। ਜਦੋਂ ਝੰਡੇ-ਡੰਡੇ ਵਾਲਾ ਹਜੂਮ ਕਾਲਜ ਵਿੱਚ ਆ ਵੜਿਆ ਤਾਂ ਕੂਚੇਅ ਨੂੰ ਫ਼ਿਕਰ ਹੋਈ ਕਿ ਕਿਧਰੇ ਬਾਹਰੋਂ ਪਾਕਿਸਤਾਨ ਚੁੱਕ ਕੇ ਅੰਦਰ ਨਾ ਧਰ ਦੇਣ। ਉਸ ਪ੍ਰਬੰਧਕਾਂ ਦੇ ਹਾੜ੍ਹੇ ਕੱਢੇ ਕਿ ਮੈਨੂੰ ਸਸਪੈਂਡ ਕਰ ਦਿਓ। ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਆਏ ਕੂਚੇਅ ਦਾ ਬਿਆਨ ਅਖ਼ਬਾਰਾਂ ਵਿੱਚ ਛਪਿਆ ਹੈ ਕਿ ਕਾਲਜ ਅਤੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਉਸ ਮੰਗ ਕੇ ਮੁਅੱਤਲੀ ਹਾਸਲ ਕੀਤੀ ਹੈ। ਕੁਝ ਵਿਦਿਅਕ ਸੰਸਥਾਨਾਂ ਨੇ ਭੀੜ ਨੂੰ ਲਿਖਤੀ ਤੌਰ ‘ਤੇ ਯਕੀਨਦਹਾਨੀ ਕਰਵਾਈ ਹੈ ਕਿ ਅੱਗੇ ਤੋਂ ਕਿਸੇ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।

ਹਰ ਗਲੀ ਵਿੱਚ ਭੀੜ ਦੋ ਜੁੜਵਾਂ ਨਾਅਰੇ ਲੈ ਕੇ ਆਉਂਦੀ ਹੈ – ਭਾਰਤ ਮਾਤਾ ਕੀ ਜੈ, ਅਤੇ ਕਸ਼ਮੀਰੀ ਵਾਪਸ ਜਾਓ। ਵਾਪਸ ਜਿਸ ਕਸ਼ਮੀਰ ਉਹ ਜਾਸੀ, ਉਹ ਭਾਰਤ ਮਾਂ ਤੋਂ ਪਾਸੇ ਹੈ? ਜੈਸ਼ ਵਾਲੇ ਖ਼ੁਦਕੁਸ਼ ਬੰਬ ਨਾਲ ਲੈਸ ਹੋ ਕੇ ਆਉਂਦੇ ਹਨ। ਅਸੀਂ ਬਿਨਾਂ ਮਤਲਬ ਹੀ ਕਿਉਂ ਉਨ੍ਹਾਂ ਦਾ ਕੰਮ ਕਰੀ ਜਾ ਰਹੇ ਹਾਂ?
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the audio link in the top visual. This piece was originally published on February 25, 2019, in the wake of frequent attacks on Muslims. These were all incidents of Indian citizens attacking other Indian citizens on the basis of religion. – Ed. 
ਹੱਲਿਆਂ ਤੋਂ ਬਾਅਦ ਉੱਜੜ ਕੇ ਆਏ ਕਈਆਂ ਤਾਂ ਜਿੰਨਾ ਹੋ ਸਕਿਆ ਪਾਕਿਸਤਾਨ ਨਾਲ ਹੀ ਚੁੱਕ ਲਿਆਂਦਾ ਸੀ। ਲਾਹੌਰ ਦੀ ਮੋਹਨਲਾਲ ਰੋਡ ਤੋਂ ਸਰਦਾਰ ਜੀਵਨ ਸਿੰਘ ਹੋਰਾਂ ਬਾਕੀ ਸਭ ਤਰਕ ਕੀਤਾ, ਸੱਤ ਟਰੱਕ ਕਿਤਾਬਾਂ ਦੇ ਭਰੇ ਅਤੇ ਸ਼ਹਿਰ ਲੁਧਿਆਣਾ ਵਿੱਚ ਆਪਣਾ ਲਾਹੌਰ ਧਰ ਦਿੱਤਾ। ਸਾਹਮਣੇ ਲੱਕੜ ਵਾਲਾ ਪੁਲ ਹੁਣ ਫਲਾਈਓਵਰ ਬਣ ਗਿਆ ਹੈ, ਪਰ ਲਾਹੌਰ ਬੁੱਕ ਸ਼ਾਪ ਅੱਜ ਵੀ ਧੜਕਦੀ ਹੈ। ਬਚਪਨ ਵਿੱਚ ਉਸੇ ਸ਼ਹਿਰ ਵਿੱਚ ਸਾਡੇ ਘਰ ਕੋਲ ਇੱਕ ਪਜਾਮੇ ਸਿਉਂਦਾ ‘ਰਾਵਲਪਿੰਡੀ ਟੇਲਰ’ ਵਾਲਾ ਮੈਨੂੰ ਅਕਸਰ ਰੋਅਬ ਪਾਉਣ ਲਈ ਦੱਸਦਾ ਕਿ ਪਾਕਿਸਤਾਨ ਵਿੱਚ ਉਹਦੇ ਪਿਓ ਦੀ ਦੁਕਾਨ ‘ਤੇ ਫਲਾਣਾ-ਫਲਾਣਾ ਸੁੱਥਣ ਸਿਲਵਾਉਂਦਾ ਸੀ।
 
ਮੈਂ ਤਾਂ ਲੁਧਿਆਣੇ ਦੇ ਗਰੀਬੜੇ ਜਿਹੇ ਇਸਲਾਮਗੰਜ ਇਲਾਕੇ ਦਾ ਜੰਮਿਆ ਸਾਂ, ਕੁਲਚੇ ਵਾਲੇ ਦੀ ਪਿੰਡੀ ਦੇ ਛੋਲਿਆਂ ਵਾਲੀ ਤਖ਼ਤੀ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਸੀ ਕਿ ਮਾਮਲਾ ਇੰਪੋਰਟਿਡ ਹੈ, ਪਰ ਹੁਣ ਡਰਿਆ ਹੋਇਆ ਹਾਂ। ਪਰਿਵਾਰ ਮਾਡਲ ਟਾਊਨ ਆ ਵੱਸਿਆ, ਤੇ ਮੈਂ ਵਰ੍ਹਿਆਂ ਤੋਂ ਜਗਰਾਉਂ ਪੁਲ ਉਤਰ ਕੇ ਫੀਲਡਗੰਜ ਨਹੀਂ ਗਿਆ ਜਿੱਥੋਂ ਨਿਕਲ ਕੇ ਸੱਜੇ ਹੱਥ ਸੋਲਾਂ ਕੂਚੇ ਪਾਰ ਕਰਕੇ ਇਸਲਾਮਗੰਜ ਆਉਂਦਾ ਹੈ। ਰੱਬ ਕਰੇ ਸਰਕਾਰ ਨੇ ਮੁਹੱਲੇ ਦਾ ਨਾਮ ਬਦਲ ਦਿੱਤਾ ਹੋਵੇ, "ਰਾਵਲਪਿੰਡੀ ਟੇਲਰ” ਹੁਣ ਕੋਈ ਰਿੰਕੂ ਟੇਲਰ ਜਾਂ ਹੈਪੀ ਫੈਸ਼ਨ ਹੋ ਗਿਆ ਹੋਵੇ ਤੇ ਰਾਵਲਪਿੰਡੀ ਦੇ ਛੋਲਿਆਂ ਵਾਲੇ ਨੇ ਕੋਈ ਹੋਰ ਕੰਮ ਫੜ ਲਿਆ ਹੋਵੇ।
 
ਸੁਣਿਆ ਹੈ ਬੰਗਲੌਰ ਵਿੱਚ ਭੀੜ ਨੇ ‘ਕਰਾਚੀ ਬੇਕਰੀ’ ‘ਤੇ ਚੜ੍ਹਾਈ ਕਰ ਦਿੱਤੀ ਤਾਂ ਮਾਲਕਾਂ ਝੱਟ ਬਾਹਰ ਲੱਗੇ ਬੋਰਡ ਉੱਤੇ ‘ਕਰਾਚੀ’ ਨੂੰ ਢਕ ਦਿੱਤਾ, ਅੰਦਰ ਇੱਕ ਤਿਰੰਗਾ ਫਹਿਰਾ ਦਿੱਤਾ। 

ਖ਼ਾਨਚੰਦ ਰਮਨਾਨੀ ਹੋਰੀਂ ਸੰਤਾਲੀ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ, ਇੰਨਾਂ ਕੁ ਕਰਾਚੀ ਨਾਲ ਘੱਤ ਲਿਆਏ ਸਨ। ਹੁਣ ਭੀੜ ਨੇ ਚੱਖ ਕੇ ਦੱਸਿਆ ਹੈ ਕਿ ਕੇਕ, ਪੇਸਟਰੀਆਂ ਵਿੱਚ ਪਾਕਿਸਤਾਨ ਵੜ ਆਇਆ ਸੀ। ਤਿਰੰਗੇ ਨਾਲ ਮੁੜ ਸਭ ਸੁੱਚਾ ਕੀਤਾ ਹੋਵੇਗਾ। ਵੈਸੇ ਪਾਕਿਸਤਾਨ ਵਿੱਚ ‘ਬੰਬੇ ਬੇਕਰੀ’ ਵਾਲਿਆਂ ਦੀਆਂ ਬੜੀਆਂ ਦੁਕਾਨਾਂ ਨੇ, ਅਜੇ ਉਨ੍ਹਾਂ ਇਸ ਭਾਰਤ ਨੂੰ ਕੱਜਿਆ ਨਹੀਂ।

ਅਜੇ ਲਾਹੌਰ ਦੇ ਸਰ ਗੰਗਾਰਾਮ ਹਸਪਤਾਲ ਸਾਹਮਣੇ ਸਲਮਾ-ਸਿਤਾਰਾ ਵਾਲਾ ਝੰਡਾ ਫੜ੍ਹ ਕੇ ਭੀੜ ਇਕੱਠੀ ਨਹੀਂ ਹੋਈ ਕਿ ਫਾਤਿਮਾ ਜਿਨਾਹ ਮੈਡੀਕਲ ਕਾਲਜ ਦੇ ਇਸ ਹਸਪਤਾਲ ਵਿੱਚੋਂ "ਹਿੰਦੁਸਤਾਨ” ਨੂੰ ਕੱਢੋ। ਉਨ੍ਹਾਂ ਕਵੀਨਜ਼ ਰੋਡ ਨੂੰ ਫਾਤਿਮਾ ਜਿਨਾਹ ਰੋਡ ਕਰ ਦਿੱਤਾ, ਜੇਲ੍ਹ ਰੋਡ ਨੂੰ ਅਲਾਮਾ ਇਕਬਾਲ ਰੋਡ। ਬੜੀਆਂ ਤਖ਼ਤੀਆਂ ਬਦਲੀਆਂ, ਪਰ ਗੁਲਾਬ ਦੇਵੀ ਹਸਪਤਾਲ ਉੱਥੇ ਹੀ ਰਿਹਾ। ਹੁਣ 1500 ਬਿਸਤਰਿਆਂ ਵਾਲਾ ਹਸਪਤਾਲ ਹੈ ਲਾਹੌਰ ਵਿਚਲੀ ਫਿਰੋਜ਼ਪੁਰ ਰੋਡ ਉੱਤੇ। ਗੁਲਾਬ ਦੇਵੀ ਲਾਲਾ ਲਾਜਪਤ ਰਾਏ ਦੀ ਮਾਤਾ ਜੀ ਸਨ।

ਪਾਕਿਸਤਾਨੀ ਬੜੇ ਖਰਾਬ ਨੇ, ਹੁਣ ਵੀ "ਹਿੰਦੁਸਤਾਨ” ਨੂੰ ਮੈਦਾਨ ਵਿੱਚੋਂ ਚੁੱਕ ਬਾਜ਼ਾਰ ਵਿੱਚ ਧਰੀ ਜਾ ਰਹੇ ਨੇ। ਕਰਾਚੀ ਵਿੱਚ ਕਿਸੇ ਨੂੰ ਮੁਹੰਮਦ ਬਿਨ ਕਾਸਿਮ ਰੋਡ ਪੁੱਛੋ, ਉਹਨੂੰ ਸਮਝ ਨਹੀਂ ਆਉਂਦੀ। ਬਰਨਜ਼ ਰੋਡ ਹੀ ਨਾਂ ਵੱਜਦਾ ਹੈ। ਦਿੱਲੀ ਤੋਂ ਉੱਜੜੇ ਕਈ ਹਲਵਾਈ ਉੱਥੇ ਜਾ ਵਸੇ ਤੇ ਰਬੜੀ ਦੀਆਂ ਦੁਕਾਨਾਂ ਖੋਲ੍ਹ ਲਈਆਂ। ਹਾਜੀ ਮੁਹੰਮਦ ਯੂਨਿਸ ਉੱਥੇ ‘ਦਿੱਲੀ ਰਬੜੀ ਹਾਊਸ’ ਚਲਾਉਂਦਾ ਹੈ। ਪਿਛਲੇ ਦਹਾਕੇ ਜਦੋਂ ਸਾਡੇ ਨੇਤਾਵਾਂ ਨੂੰ ਹਿੰਦ-ਪਾਕਿ ਦੋਸਤੀ ਅਤੇ ਪੰਜਾਬ-ਪੰਜਾਬ ਪਿਆਰ ਦੇ ਵਲਵਲੇ ਉੱਠੇ ਸਨ ਤਾਂ ਲਾਹੌਰ ਵਿੱਚ ਮੈਨੂੰ ਮਿਲਿਆ ਸੀ। ਉਹਦੀ ਇੱਛਾ ਸੀ ਕਿ ਮੈਂ ਅਖ਼ਬਾਰ ਵਿੱਚ ਉਹਦਾ ਗਿਲਾ ਸ਼ਾਇਆ ਕਰਾਂ ਕਿ ਕਰਾਚੀ ਦੇ ਕਈ ਸਥਾਨਕ ਮੁਸਲਮਾਨ, ਜਿਨ੍ਹਾਂ ਦਾ ਦਿੱਲੀ ਨਾਲ ਕੋਈ ਲੈਣਾ-ਦੇਣਾ ਨਹੀਂ, ਉਹਦੇ ਵਪਾਰ ਨੂੰ ਸੱਟ ਮਾਰ ਰਹੇ ਹਨ। ਆਪਣੀਆਂ ਦੁਕਾਨਾਂ ਦੇ ਬਾਹਰ ‘ਦਿੱਲੀ ਵਾਲੇ ਅਸਲੀ ਹਲਵਾਈ’ ਲਿਖ ਉਹਤੋਂ ਵੱਧ ਰਬੜੀ-ਫਲੂਦੇ ਵੇਚ ਰਹੇ ਹਨ।

ਮੈਂ ਵੀ ਕੱਟੜ ਦੇਸ਼ ਭਗਤ ਸਾਂ। ਸਾਲਾਂ ਪਹਿਲਾਂ ਬਲਰਾਜ ਸਾਹਨੀ ਦੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚ ਪੜ੍ਹ ਰੱਖਿਆ ਸੀ ਕਿ ਜਿਸ ਪਟੜੇ ‘ਤੇ ਹਿੰਦੂ ਹਲਵਾਈ ਹੁੰਦਾ ਸੀ, ਉਨ੍ਹਾਂ ਉੱਥੇ ਮੁਸਲਮਾਨ ਹਲਵਾਈ ਬੈਠਾ ਡਿੱਠਾ ਸੀ। ਸਾਹਨੀ ਹੋਰਾਂ ਲਿਖਿਆ ਸੀ, ‘‘ਮੁਸਲਮਾਨ ਨੂੰ ਹਲਵਾਈ ਦੇ ਰੂਪ ਵਿੱਚ ਵੇਖਣਾ ਅਜੀਬ ਲੱਗਦਾ ਸੀ।’’ ਮੈਂ ਕਿਸੇ ਨੂੰ ਨਾ ਦੱਸਿਆ ਕਿ ਕਰਾਚੀ ਵਿੱਚ ਕੋਈ ਮੈਦਾਨ ‘ਚੋਂ ਚੁੱਕ "ਹਿੰਦੁਸਤਾਨ” ਨੂੰ ਦੁਕਾਨਾਂ-ਸਾਹਵੇਂ ਧਰ ਰਿਹਾ ਹੈ।

ਉਜਾੜਿਆਂ ਵਿੱਚ ਮੇਰੇ ਪੁਰਖੇ ਮਿੰਟਗੁਮਰੀਓਂ ਉੱਠ ਲੁਧਿਆਣੇ ਆ ਡਿੱਗੇ ਸਨ। ਸਾਈਆਂ ਨੇ ਮਿੰਟਗੁਮਰੀ ਦਾ ਨਾਮ ਗਾਇਬ ਕਰ ਦਿੱਤਾ। ਜਦੋਂ 2004 ਵਿੱਚ ਮੈਂ ਆਪਣੇ ਪਿਓ ਵਾਲੇ ਹੁਜਰਾ ਸ਼ਾਹ ਮੁਕੀਮ ਦੇ ਗੱਦੀਨਸ਼ੀਨ ਨੂੰ ਮਿਲਿਆ ਤਾਂ ਉਨ੍ਹਾਂ ਵਾਅਦਾ ਕੀਤਾ ਕਿ ਮੈਨੂੰ ਮੇਰੇ ਪੁਰਖਿਆਂ ਦਾ ਘਰ ਲੱਭ ਉੱਥੋਂ ਇੱਕ-ਅੱਧੀ ਇੱਟ ਲਿਆ ਦੇਣਗੇ। ਚੰਗਾ ਹੋਇਆ ਉਨ੍ਹਾਂ ਨੂੰ ਘਰ ਨਹੀਂ ਲੱਭਿਆ, ਨਹੀਂ ਤਾਂ ਅੱਜ ਇੱਟ ਜਿੱਡਾ ਪਾਕਿਸਤਾਨ ਮੇਰੇ ਘਰ ਹੁੰਦਾ ਤੇ ਮੈਂ ਭੀੜ ਤੋਂ ਡਰਿਆ ਲੁਕਦਾ ਫਿਰਦਾ। ਡਰਿਆ ਤਾਂ ਅਜੇ ਵੀ ਹਾਂ। ਗੁਲਾਮ ਅਲੀ ਨੂੰ ਸੁਣਦਿਆਂ ਕੱਲ੍ਹ  ਸ਼ਾਮੀਂ ਬੂਹਾ ਭੇੜ ਦਿੱਤਾ ਸੀ ਤਾਂ ਜੋ ਆਵਾਜ਼ ਬਾਹਰ ਨਾ ਜਾਵੇ, ਭੀੜ ਨੂੰ ਪਾਕਿਸਤਾਨ ਦੀ ਮੁਸ਼ਕ ਨਾ ਆਵੇ।

ਅਸੀਂ ਨਨਕਾਣਾ ਸਾਹਿਬ ਲਈ ਸਹਿਕਦੇ ਅਰਦਾਸਾਂ ਕਰਦੇ ਹਾਂ, ਉਧਰ ਜਾਣ ਲਈ ਕਰਤਾਰਪੁਰ ਮੱਥਾ ਟੇਕ ਰਸਤਾ ਭਾਲਦੇ ਹਾਂ, ਪਰ ਦੁਸ਼ਮਣ ਨੂੰ ਅੰਦਰ ਵਸਾ ਲਿਆ ਹੈ। ਦਿਲ ਵਿੱਚ ਭਿਆਨਕ ਇੱਕ ਪਾਕਿਸਤਾਨ ਬਣਾ ਲਿਆ ਹੈ।
  
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਭੀੜ ਤੋਂ ਡਰਿਆ ਪਾਕਿਸਤਾਨੋਂ ਆਈ ਮਾਂ ਦੀ ਸੁਰਮੇਦਾਨੀ ਨੂੰ ਚੰਡੀਗੜ੍ਹ ਦੀ ਲਿਸ਼ਕਦੀ ਮਾਲ ਦਾ ਸਮਾਨ ਦੱਸਣ ਨੂੰ ਵੀ ਤਿਆਰ ਹੈ 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com



I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER