ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਚੋਣ ਪ੍ਰਚਾਰ ਵਿਚ ਖ਼ਰੂਦੀਆ – ਕੋਈ ਸੁਪਨਾ ਵਾਇਰਲ ਕਰੀਏ

ਚੋਣ ਪ੍ਰਚਾਰ ਸੁਪਨਸਾਜ਼ੀ ਲਈ ਬੇਸ਼ਕੀਮਤੀ ਸਮਾਂ, ਮੌਕਾ ਅਤੇ ਮੰਚ ਫ਼ਰਹਾਮ ਕਰਦਾ ਹੈ ਪਰ ਅਜੋਕੇ ਸਮਿਆਂ ਦਾ ਨੇਤਾ ਇਹਨੂੰ ਆਪਣੀ ਮਹਾਨਤਾ ਦੇ ਦਮਗੱਜੇ ਮਾਰਨ ਅਤੇ ਵਿਰੋਧੀ ਦੇ ਬਿਆਨੀਏ ਨੂੰ ਕੂੜ ਪ੍ਰਚਾਰ ਦੱਸਣ ਲਈ ਵਰਤ ਰਿਹਾ ਹੈ। ਸਿਆਸਤ ਦਾ ਇੱਕ ਵੱਡਾ ਮੰਤਵ ਲੋਕਾਂ ਨੂੰ ਇੱਕ ਅਲੋਕਾਰੀ ਸੁਪਨਾ ਦੇਣਾ ਹੁੰਦਾ ਹੈ —ਇਹ ਧਰਵਾਸ ਦਿਵਾਉਣਾ ਕਿ ਅਸੀਂ ਇਮਾਨਦਾਰੀ ਨਾਲ, ਮਿਹਨਤ ਨਾਲ, ਅਕਲ ਨਾਲ, ਮਿਲਵਰਤਨ ਨਾਲ ਹੁਣ ਤੋਂ ਕਿਤੇ ਬਿਹਤਰ ਦੇਸ਼, ਦੁਨੀਆਂ ਤਾਮੀਰ ਕਰ ਲਵਾਂਗੇ। 

ਸੁਪਨੇ ਵਿੱਚ ਬੜਾ ਦਮ ਹੁੰਦਾ ਹੈ। ਇਸ ਦੇਸ਼ ਵਿੱਚ ਭੁੱਖ-ਨੰਗ-ਗੁਰਬਤ-ਅਨਪੜ੍ਹਤਾ ਵਿੱਚ ਗ੍ਰਸਿਆਂ ਨੂੰ ਇਹ ਸੁਪਨਾ ਵਿਖਾ ਅਸਾਂ ਤਾਕਤਵਰ ਸਾਮਰਾਜੀ ਸਲਤਨਤ ਨੂੰ ਇਸ ਉਪ-ਮਹਾਂਦੀਪ ਵਿੱਚੋਂ ਭਜਾ ਦਿੱਤਾ ਸੀ। 

ਹੁਣ ਨੇਤਾ ਸੁਪਨਸਾਜ਼ੀ ਦੀ ਕਾਬਲੀਅਤ ਗਵਾ ਚੁੱਕਾ ਹੈ। ਖ਼ੈਰਾਤਾਂ ਅਤੇ ਮੁਫ਼ਤਖੋਰੀ ਦੀਆਂ ਵਿਉਂਤਬੰਦੀਆਂ ਸੁਪਨਾ ਨਹੀਂ ਸਿਰਜਦੀਆਂ। ਉਹ ਤਾਂ ਲੋਕਾਂ ਦੇ ਦੁੱਖ ਤਕਲੀਫਾਂ ਦਾ ਵਣਜ-ਵਪਾਰ ਹੁੰਦਾ ਹੈ ਜਿੱਥੇ ਥੈਲੀਆਂ ਬਦਲੇ ਨੀਲੀ ਸਿਆਹੀ-ਰੰਗੀਆਂ ਉਂਗਲਾਂ ਖਰੀਦੀਆਂ ਜਾਂਦੀਆਂ ਹਨ।  

ਲੰਬੇ ਸਮੇਂ ਤੋਂ ਪੰਜਾਬ ਦੀ ਸਰਜ਼ਮੀਂ ਤੇ ਸੁਪਨਸਾਜ਼ੀ ਦੀ ਜਗ੍ਹਾਂ ਹੁੰਦੀਆਂ ਆ ਰਹੀਆਂ ਰਾਜਨੀਤਕ ਕਾਰਸਤਾਨੀਆਂ ਕਰਕੇ ਚੋਣ-ਪਿੜ ਵਿੱਚ ਭਾਰੀ ਬੇਚੈਨੀ ਹੈ। ਅਵਾਜ਼ਾਰ ਹੋਈ ਭੀੜ ਨੇ ਇਸ ਵਰ੍ਹੇ ਇੱਕ ਨਵਾਂ ਵਰਤਾਰਾ ਵੇਖਿਆ ਹੈ।
 
ਤਾਕਤਵਰ ਨੇਤਾ ਦੇ ਬੋਲਾਂ ਨੂੰ ਕੱਟ, ਭੀੜ ਵਿੱਚੋਂ ਕੋਈ ਖਰੂਦੀਆ ਹਵਾ ਵਿੱਚ ਇੱਕ ਸਵਾਲ ਉਛਾਲਦਾ ਹੈ। ਕਿਸੇ ਹੋਰ ਦੇ ਫੋਨ ਦਾ ਕੈਮਰਾ ਉਹਦੇ ਤਿੱਖੇ ਬੋਲ, ਚਿਹਰੇ ਦਾ ਰੋਸ, ਨੇਤਾ ਦੀ ਬੌਖਲਾਹਟ ਅਤੇ ਭੀੜ ਵਿੱਚੋਂ ਕਈਆਂ ਦੀ ਸਵਾਲ ਕਰਨ ਵਾਲੇ ਨਾਲ 'ਚਾਣਚੱਕ ਪਈ ਭਾਈਵਾਲੀ ਨੂੰ ਕੈਦ ਕਰਦਾ ਹੈ। ਸੋਸ਼ਲ ਮੀਡੀਆ ਉੱਤੇ ਇਹ ਡੇਢ਼ ਮਿੰਟ ਦਾ ਅਤਿ-ਰੌਚਕ 'ਇਜ਼ਹਾਰੇ ਸਵਾਲ/ਨਦਾਰਦ ਜਵਾਬ' ਨਾਟਕ ਵਿਸਫੋਟ ਕਰ ਦਿੰਦਾ ਹੈ। ਦਿਨ ਚੜ੍ਹੇ ਅਖ਼ਬਾਰੀ ਸੁਰਖੀ ਵੀ ਨਾਲ ਤੁਰ ਪੈਂਦੀ ਹੈ — "ਫਲਾਣੇ ਪਿੰਡ ਵਿੱਚ ਢਿਮਕਾਣੇ ਨੇਤਾ ਨੂੰ ਕੀਤਾ ਖਰੂਦੀਏ ਦੇ ਸਵਾਲ ਨੇ ਨਿਰੁੱਤਰ।”

ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਇਹ ਖਰੂਦੀ ਖੇਲ ਹੁਣ ਬਰੂਦੀ ਹੋ ਗਿਆ ਹੈ। ਕਿਸੇ ਵੀ ਨੇਤਾ ਦੀ ਆਮਦ ’ਤੇ ਇਹ ਸਵਾਲੀ-ਬੰਬ ਪਿੰਡ ਦੀ ਫਿਰਨੀ ’ਤੇ ਹੀ ਫਟ ਜਾਂਦਾ ਹੈ। ਕਦੀ ਬਠਿੰਡੇ ਦੇ ਕਿਸੇ ਪਾਰਕ ਵਿੱਚ, ਕਦੀ ਬਰਨਾਲੇ ਦੇ ਕਿਸੇ ਪਿੰਡ ਵਿੱਚ।  

ਬੇਚੈਨ ਪੰਜਾਬ ਸਵਾਲ ਪੁੱਛ ਰਿਹਾ ਹੈ, ਦਾਗ ਰਿਹਾ ਹੈ, ਉਛਾਲ ਰਿਹਾ ਹੈ। ਇਨ੍ਹਾਂ ਸਵਾਲਾਂ ਦਾ ਘੇਰਾ ਪਿੰਡ ਨੂੰ ਗ੍ਰਾਂਟ ਨਾ ਮਿਲਣ ਤੋਂ ਲੈ ਕੇ ਗੁਰੂ ਦੇ ਅਦਬ ਤੱਕ ਫੈਲਿਆ ਹੋਇਆ ਹੈ। ਜਿਨ੍ਹਾਂ ਕੋਲੋਂ ਨੇਤਾ ਅਗਲੇ ਪੰਜ ਸਾਲਾਂ ਲਈ ਰੁਜ਼ਗਾਰ ਮੰਗਣ ਗਿਆ, ਉਨ੍ਹਾਂ ਨੇਤਾ ਨੂੰ ਪਹਿਲਾਂ ਘਰ ਘਰ ਨੌਕਰੀ ਦਾ ਸਵਾਲ ਪਾ ਦਿੱਤਾ।  
-----------
ਖ਼ਰੂਦੀਆ ਸਵਾਲ ਉਛਾਲ ਕੇ ਨੇਤਾ ਨੂੰ ਬਹਿਸ ਵਿੱਚ ਘੜੀਸ ਰਿਹਾ ਹੈ। ਨੇਤਾ ਸੋਟੀ ’ਤੇ ਬੰਨ੍ਹੀ ਕਾਲੀ ਲੀਰ ਤੋਂ ਡਰੀ ਜਾ ਰਿਹਾ ਹੈ।
-----------
ਇੰਝ ਭੀੜ ਵਿੱਚੋਂ ਉਛਾਲਿਆ ਸਵਾਲ ਨੇਤਾ ਅਤੇ ਖ਼ਲਕਤ ਵਿਚਲੇ ਰਿਸ਼ਤੇ ਵਿੱਚ ਕੀ ਰੋਲ ਨਿਭਾਉਂਦਾ ਹੈ? ਕਾਫ਼ੀ ਸਮੇਂ ਤੋਂ ਇਸ ਰਿਸ਼ਤੇ ਵਿੱਚ ਇੱਕ ਕੰਧ ਜਿਹੀ ਬਣ ਗਈ ਸੀ। ਨੇਤਾ ਦੀ ਲੋਕਾਂ ਤੋਂ ਦੂਰੀ, ਉਹਦੇ ਦੁਆਲੇ ਬੰਦੂਕਾਂ ਅਤੇ ਬਾਹੂਬਲ ਦਾ ਘੇਰਾ, ਚਾਪਲੂਸਾਂ ਅਤੇ ਘੜੰਮ-ਚੌਧਰੀਆਂ ਦੀ ਪਲਟਣ, ਉਹਦੇ ਘਰ ਮੂਹਰੇ ਪੁਲਿਸ ਦੀ ਗਾਰਦ, ਦਫ਼ਤਰ ਤੱਕ ਪਹੁੰਚ ਕਰਨ ਲਈ ਲੋੜੀਂਦੀਆਂ ਪਰਚੀਆਂ ਅਤੇ ਚੋਣ ਆਯੋਗ ਨੂੰ ਹਲਫ਼ਨਾਮੇ ਤਹਿਤ ਦਿੱਤੀ ਗਈ ਉਹਦੀ ਜਾਇਦਾਦ, ਕੋਠੀਆਂ, ਕਾਰਾਂ ਅਤੇ ਸੋਨੇ-ਹੀਰਿਆਂ ਦੇ ਭੰਡਾਰ ਦੀ ਲਿਖਤੀ ਜਾਣਕਾਰੀ — ਇਹ ਸਭ ਕੁਝ ਏਨੀ ਮਜ਼ਬੂਤ ਦੀਵਾਰ ਬਣ ਜਾਂਦਾ ਹੈ ਕਿ ਆਮ ਨਾਗਰਿਕ ਇਹਦੇ ਇੱਕ ਪਾਸੇ ਨਿਰਬਲ ਜਿਹਾ ਵੋਟ-ਧਾਰੀ ਪ੍ਰਾਣੀ ਜਾਪਦਾ ਹੈ ਜਿਸ ਨੇ ਜਿਊਂਦੇ ਰਹਿਣ ਲਈ ਕੰਧ ਦੇ ਉਸ ਪਾਰ ਰਹਿਣ ਵਾਲੇ ਸਰਬਸ਼ਕਤੀਮਾਨ ਮੂਹਰੇ ਵੋਟ-ਦਾਨ ਅਰਪਣ ਕਰਨਾ ਹੈ। 

ਨੇਤਾ ਨੂੰ ਇਹ ਵਿਹਾਰਕ ਢਾਂਚਾ ਸੂਤ ਬੈਠ ਗਿਆ ਸੀ ਪਰ ਹੁਣ ਸਵਾਲੀ ਖ਼ਰੂਦੀਆ ਨੇਤਾ ਨੂੰ ਬਹਿਸ ਵਿੱਚ ਘੜੀਸਣ ਦਾ ਯਤਨ ਕਰ ਰਿਹਾ ਹੈ। ਚੋਣ ਪ੍ਰਚਾਰ ਲਈ ਸੱਥ ਤੱਕ ਜਾਣਾ ਨੇਤਾ ਦੀ ਮਜਬੂਰੀ ਹੈ। ਕੰਧ ਦੀ ਸੁਰੱਖਿਆ ਤੋਂ ਮਹਿਰੂਮ, ਹੁਣ ਉਹ ਸੋਟੀ ’ਤੇ ਬੰਨ੍ਹੀ ਕਾਲੀ ਲੀਰ ਤੋਂ ਡਰੀ ਜਾ ਰਿਹਾ ਹੈ। ਖਰੂਦੀਏ ਨੂੰ ਕਿਸੇ ਦਾ ਏਜੰਟ ਦੱਸ, ਭੀੜ ਤੋਂ ਭੱਜਣ ਵਿੱਚ ਸਦਾਕਤ ਭਾਲ ਰਿਹਾ ਹੈ।  

ਖਰੂਦੀਆਂ ਨੇ ਕੁਝ ਪਲਾਂ ਲਈ ਤਾਕਤ ਦੀ ਅਸਮਤਾ (asymmetry of power) ਵਾਲਾ ਸਮੀਕਰਨ ਤੋੜ ਦਿੱਤਾ ਹੈ। ਬੇਚੈਨ ਖ਼ਲਕਤ ਨੂੰ ਇਹ ਵਰਤਾਰਾ ਚੰਗਾ ਲੱਗ ਸਕਦਾ ਹੈ। ਢਾਂਚਾਗਤ ਬਹਿਸ ਦੇ ਚੌਖਟੇ ਨੂੰ ਭੰਨ ਕੇ ਸਵਾਲ ਕਰਦੇ ਨਾਗਰਿਕ ਦੀ ਸੁਰੱਖਿਆ ਦੀ ਜ਼ਾਮਨੀ ਹੁਣ ਸੰਵਿਧਾਨ ਵਿਚਲੇ ਕਿਸੇ ਮੌਲਿਕ ਅਧਿਕਾਰ ਦੀ ਮੱਦ ਵਿੱਚੋਂ ਨਹੀਂ, ਸਗੋਂ ਮੋਬਾਈਲ ਫੋਨ ਦੇ ਕੈਮਰੇ ਵਿੱਚੋਂ ਆ ਰਹੀ ਹੈ। ਕੈਮਰਾ ਨਾ ਹੁੰਦਾ ਤਾਂ ਕੰਧ ਨੇ ਉਹਨੂੰ ਜੱਫਾ ਮਾਰ ਕੇ ਥੱਲੇ ਸੁੱਟ ਲੈਣਾ ਸੀ, ਧੱਫਾ ਮਾਰ ਕੇ ਜਵਾਬ ਵੀ ਦੇ ਦੇਣਾ ਸੀ। ਕੈਮਰਾ ਅਤੇ ਕੰਧ ਹੁਣ ਸੱਥ ਵਿੱਚ ਆਹਮੋ-ਸਾਹਮਣੇ ਖੜ੍ਹੇ ਹਨ।  

ਪਰ ਇਹ ਵਰਤਾਰਾ ਸਿਆਸਤ ਨੂੰ ਕਿੰਨੀ ਕੁ ਸਾਰਥਕਤਾ ਨਾਲ ਪ੍ਰਭਾਵਿਤ ਕਰੇਗਾ?
--------------- 
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author's own voice by clicking the audio link in the top visual. This piece was originally published on May 13, 2019 in the wake of many reported incidents of leaders of all parties facing the ire of hecklers in public spaces. – Ed. 
--------------- 
ਗੁੱਸੇ ਨਾਲ ਅੰਦਰੋਂ-ਅੰਦਰੀ ਭਰਿਆ-ਪੀਤਾ ਨਾਗਰਿਕ ਸਰੇ-ਰਾਹ ਹੁੰਦੀ ਨੇਤਾ ਦੀ ਬੇਪਤੀ ਨਾਲ ਹੀ ਸੰਤੁਸ਼ਟ ਹੋ ਗਿਆ ਤਾਂ ਕੁਝ ਵੀ ਨਹੀਂ ਬਦਲੇਗਾ। ਬਹੁਤੀ ਵਾਰੀ ਭੀੜ ਵਿੱਚੋਂ ਸਵਾਲ ਵਗਾਹ ਕੇ ਮਾਰਨ ਵਾਲਾ ਵੀ ਫਤਵਾ ਹੀ ਜਾਰੀ ਕਰ ਰਿਹਾ ਹੁੰਦਾ ਹੈ, ਜਵਾਬ ਦਾ ਤਲਬਗਾਰ ਨਹੀਂ ਹੁੰਦਾ। ਕੁਝ ਪਲਾਂ ਲਈ ਨੇਤਾ ਕਵਚ-ਰਹਿਤ ਹੁੰਦਾ ਹੈ। ਦੋਵਾਂ ਵਿਚਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਕੁੱਵਤ ਰੱਖਦਾ ਇਹ ਸੰਵਾਦ, ਨਿੱਠ ਕੇ ਕੀਤੀ ਸਿਆਸਤ ਦਾ ਬਦਲ ਹਰਗਿਜ਼ ਨਹੀਂ ਹੋ ਸਕਦਾ। 

ਛੇਤੀ ਹੀ ਨੇਤਾ ਵੀ ਇਹ ਹਥਿਆਰ ਚਲਾਉਣਾ ਸਿੱਖ ਲੈਂਦਾ ਹੈ। ਇੱਕ ਦੂਜੇ ਦੀਆਂ ਰੈਲੀਆਂ ਵਿੱਚ ਰਾਜਨੀਤਕ ਪਾਰਟੀਆਂ ਦੇ ਇਹ ਫ੍ਰੀ-ਲਾਂਸ ਘੁਲਾਟੀਏ ਮੋਬਾਈਲ ਫੋਨ ਅਤੇ ਤਿੱਖੇ ਸਵਾਲਾਂ ਨਾਲ ਲੈਸ ਹੋ ਕੇ ਭੀੜ ਵਿੱਚ ਸ਼ਾਮਿਲ ਹੋ ਕੌਤਕ ਵਰਤਾਉਂਦੇ ਹਨ। ਘਰ ਬੈਠੀ ਭੀੜ ਇਨ੍ਹਾਂ ਵਾਇਰਲ ਵੀਡੀਓਜ਼ ਨੂੰ ਵੇਖ 'ਸਾਰੇ ਨੇਤਾ ਚੋਰ ਹਨ' ਵਾਲੇ ਬਿਆਨੀਏ 'ਤੇ ਫਿਸਲ ਜਾਂਦੀ ਹੈ।  

ਸਿਆਸਤ ਵਿੱਚ ਖ਼ਰੂਦੀਏ ਦੀ ਭੂਮਿਕਾ ਤੋਂ ਮੈਂ ਮੁਨਕਰ ਨਹੀਂ ਪਰ ਸਾਨੂੰ ਸਵਾਲ ਰੱਖਣਾ ਸਿੱਖਣਾ ਪੈਣਾ ਹੈ। ਕੁਝ ਸਾਲ ਪਹਿਲਾਂ ਦਿੱਲੀ ਵਿੱਚ ਰਵਾਇਤੀ ਪਾਰਟੀਆਂ ਦਾ ਬੋਰੀਆ-ਬਿਸਤਰਾ ਗੋਲ ਕਰਨ ਵਾਲੇ ਸਿਆਸਤ ਵਿੱਚ ਵੱਡੇ ਸਵਾਲ ਉਛਾਲ ਕੇ ਆਏ ਖਰੂਦੀਏ ਹੀ ਸਨ। ਲੋਕਸਭਾ ਦੀ ਚੋਣ ਵਿੱਚ ਛਾਤੀ ਤੇ ਹੱਥ ਮਾਰ ਕੇ ਹਾਰਨ ਲਈ ਪਿੜ ਵਿੱਚ ਉੱਤਰੀਆਂ ਖ਼ੁਦਕੁਸ਼ੀ ਪੀੜਤ  ਪਰਿਵਾਰਾਂ ਦੀਆਂ ਔਰਤਾਂ ਇਸ ਢਾਂਚਾਗਤ ਸਿਆਸਤ ਵਿੱਚ ਅਸਲੀ ਖਰੂਦ ਪਾ ਰਹੀਆਂ ਹਨ ਜਿਹੜਾ ਸੋਚਣ ਤੇ ਮਜਬੂਰ ਕਰਦਾ ਹੈ, ਅੰਦਰਲਾ ਵਲੂੰਧਰਦਾ ਹੈ, ਦਿਲ ਦਿਮਾਗ ਨੂੰ ਨਰੋਈ ਸਿਆਸਤ ਸਿਖਾਉਂਦਾ ਹੈ।  

ਥੋੜ੍ਹ-ਚਿਰੀ ਸੁਰਖ਼ੀ ਲਈ ਖਰੂਦੀਆਂ ਨੂੰ ਇੰਤਜ਼ਾਰ ਕਰਨਾ ਹੋਵੇਗਾ ਕਿ ਨੇਤਾ ਕਦੋਂ ਪਿੰਡ ਦੀ ਫਿਰਨੀ ਟੱਪੇ। ਜੇ ਸੱਚਮੁੱਚ ਰਵਾਇਤੀ ਸਿਆਸਤ ਵਿਚਲੀ ਕੰਧ ਤੋੜਨੀ ਹੈ ਤਾਂ ਖਰੂਦੀਆਂ ਨੂੰ ਸਵਾਲ ਖੜ੍ਹੇ ਕਰ ਜ਼ਮੀਨ ਤੇ ਕੰਮ ਕਰਨਾ ਹੋਵੇਗਾ, ਸੰਗਠਿਤ ਹੋਣਾ ਹੋਵੇਗਾ, ਮੁੱਦਿਆਂ ਨੂੰ ਸਮਝਣਾ ਹੋਵੇਗਾ। ਆਪ ਸਵਾਲਾਂ-ਅੰਕੜਿਆਂ-ਕਾਨੂੰਨਾਂ ਨਾਲ ਮੱਥਾ-ਪੱਚੀ ਕਰਨੀ ਹੋਵੇਗੀ ਤਾਂ ਜੋ ਨੇਤਾ ਮਜਬੂਰ ਹੋਵੇ ਤੇ ਵੋਟ-ਧਾਰੀਆਂ ਦੇ ਦਰਬਾਰ ਸਵਾਲੀ ਬਣ ਕੇ ਆਵੇ, ਜਵਾਬ ਨਾਲ ਲਿਆਵੇ। 

ਮੰਚ ਵੱਡਾ ਹੋਵੇਗਾ ਤਾਂ ਖਰੂਦੀਏ ਦੇ ਸਵਾਲ ਵੀ ਵੱਡੇ ਹੋਣਗੇ। ਜਿਹੜੇ ਅੱਜ ਪਿੰਡ ਨੂੰ ਨਾ ਮਿਲੀ ਗ੍ਰਾਂਟ ਬਾਰੇ ਕਾਲੀ ਲੀਰ ਹਵਾ ਵਿੱਚ ਲਹਿਰਾ ਸਵਾਲ ਪੁਛਦੇ ਨੇ, ਉਹ ਪੁੱਛਣਗੇ ਕਸ਼ਮੀਰ ਵਿੱਚ ਕੀ ਕਰ ਰਹੇ ਹੋ? ਪਾਕਿਸਤਾਨ ਨਾਲ ਲੜਾਈ ਵਾਲਾ ਪਿੜ ਕਿਉਂ ਮੱਲ ਰਹੇ ਹੋ? ਨੌਕਰੀਆਂ ਦੀ ਗੱਲ ਕਰਦੇ ਭਾਸ਼ਣਾਂ ਵਿੱਚ ਐਟਮ ਬੰਬ ਕਿਉਂ ਜੜ੍ਹ ਰਹੇ ਹੋ? ਗਦਰੀ ਬਾਬਿਆਂ ਦੇ ਕੈਨੇਡਾ ਤੋਂ ਪੰਜਾਬ ਨੂੰ ਕੂਚ ਕਰਦੇ ਸੁਪਨੇ ਦਾ ਕਿਉਂ ਪੁੱਠਾ ਗੇੜਾ ਕੱਢ ਰਹੇ ਹੋ? 

ਉਸ 28 ਅਗਸਤ, 1963 ਦੀ ਸ਼ਾਮ ਅਮਰੀਕਾ ਦੀ ਰਾਜਧਾਨੀ ਵਿੱਚ ਜਦੋਂ ਮਾਰਟਨ ਲੂਥਰ ਕਿੰਗ ਜੂਨੀਅਰ ਆਪਣੀ ਤਕਰੀਰ ਖ਼ਤਮ ਕਰ ਰਿਹਾ ਸੀ ਤਾਂ ਭੀੜ ਵਿੱਚੋਂ ਉਹਦੀ ਇੱਕ ਹਮਾਇਤਨ ਨੇ ਖਰੂਦੀ ਵਾਲੀ ਭੂਮਿਕਾ ਨਿਭਾਉਂਦਿਆਂ ਚੀਕ ਕੇ ਕਿਹਾ, "ਮਾਰਟਨ! ਇਹਨਾਂ ਨੂੰ ਆਪਣੇ ਸੁਪਨੇ ਬਾਰੇ ਦੱਸ...ਸੁਪਨੇ ਬਾਰੇ ਦੱਸ!" ਸੁਣਦਿਆਂ ਉਸ ਤਕਰੀਰ ਦੀ ਪਹਿਲਾਂ ਲਿਖੀ ਇਬਾਰਤ ਨੂੰ ਪਾਸੇ ਕੀਤਾ, ਅਤੇ ਕਿਹਾ, "I have a dream. (ਮੈਂ ਇੱਕ ਸੁਪਨਾ ਵੇਖਦਾ ਹਾਂ।") 

ਲੋਕਾਂ ਗੱਲ ਸੁਣੀ, ਇਤਿਹਾਸ ਬਦਲਿਆ। 

ਵਕਤ ਹੈ ਅਸੀਂ ਆਪਣੇ ਸਮਿਆਂ ਦੇ ਹਾਣ ਦੇ ਖਰੂਦੀਏ ਬਣੀਏ, ਕੋਈ ਵੱਡਾ ਸਵਾਲ ਹਵਾ ਵਿੱਚ ਉਛਾਲੀਏ, ਕੋਈ ਅਲੋਕਾਰੀ ਸੁਪਨਾ ਵਾਇਰਲ ਕਰੀਏ।  
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਸਕੂਲ-ਕਾਲਜ-ਕਿੱਤੇ ਵਿੱਚ ਬਿਤਾਏ ਵਰ੍ਹਿਆਂ ਦੌਰਾਨ ਖ਼ਰੂਦੀ ਕੰਮਾਂ ਵਿੱਚ ਮਸਰੂਫ਼ ਰਹਿਣ ਕਾਰਨ ਇਸ ਬਰਾਦਰੀ ਪ੍ਰਤੀ ਚੋਖੀ ਹਮਦਰਦੀ ਰੱਖਦਾ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

_______________________________________________________________

Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017

NEWS LETTER