ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਜਹਾਂ ਚਾਰ ਯਾਰ ਮਿਲ ਜਾਏਂ…




ਸੱਭਿਆਚਾਰ ਦੇ ਪੱਖੋਂ ਯੂਰੋਪੀਅਨ ਹੈ ਇਹ ਮੁਲਕ ਜਿਸ ਦੇ ਨਾਮ ਤੋਂ ਤੁਸੀਂ ਇਹਦੇ ਮੌਸਮ ਬਾਰੇ ਅੰਦਾਜ਼ਾ ਲਗਾ ਸਕਦੇ ਹੋ – ਆਈਸਲੈਂਡ, ਬਰਫ਼ ਦਾ ਖਿੱਤਾ। ਆਬਾਦੀ ਪਟਿਆਲੇ ਤੋਂ ਵੀ ਘੱਟ, ਮੁਹਾਲੀ ਤੋਂ ਦੁੱਗਣੀ। ਕੁਝ ਦਿਨ ਪਹਿਲਾਂ ਇਹਦੀ ਰਾਜਧਾਨੀ ਦੇ ਇੱਕ ਹਾਤੇ ਵਿੱਚ ਇੱਕ ਮੇਜ਼ ਦੁਆਲੇ ਛੇ ਮਿੱਤਰ ਮਿਲ ਬੈਠੇ। ਬੀਅਰ ਮੰਗਵਾਈ, ਗੱਪਾਂ ਮਾਰੀਆਂ, ਹਾਸਾ ਮਜ਼ਾਕ ਹੋਇਆ। ਫਿਰ ਆਪੋ-ਆਪਣੇ ਘਰ ਚਲੇ ਗਏ। ਪਰ ਮੁਲਕ ਵਿੱਚ ਤੂਫ਼ਾਨ ਆ ਗਿਆ। ਨਾਲ ਵਾਲੀ ਮੇਜ਼ ’ਤੇ ਬੈਠੀ ਇੱਕ ਔਰਤ ਨੇ ਉਨ੍ਹਾਂ ਦੀਆਂ ਗੱਲਾਂ ਰਿਕਾਰਡ ਕਰ ਲਈਆਂ ਅਤੇ ਇਹ ਮੁਲਕ ਦੇ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈਆਂ।

ਛਿਆਂ ਵਿਚ ਦੇਸ਼ ਦਾ ਇਕ ਸਾਬਕਾ ਪ੍ਰਧਾਨ ਮੰਤਰੀ, ਇੱਕ ਸਾਬਕਾ ਵਿਦੇਸ਼ ਮੰਤਰੀ ਅਤੇ ਇੱਕ ਉੱਥੋਂ ਦੀ ਪਾਰਲੀਮੈਂਟ ਦੀ ਮਹਿਲਾ ਮੈਂਬਰ। ਚਾਰ ਆਈਸਲੈਂਡ ਦੀ ਸੈਂਟਰ ਪਾਰਟੀ ਦੇ ਐੱਮਪੀ ਸਨ ਅਤੇ ਦੋ ਪੀਪਲਜ਼ ਪਾਰਟੀ ਦੇ। ਤਿੰਨ ਘੰਟੇ ਉਹ ਬੜੇ ਮੁਹੱਜ਼ਬ ਅੰਦਾਜ਼ ਵਿੱਚ ਮਦਰਾ-ਸੇਵਨ ਕਰਦਿਆਂ ਗੱਲਾਂ ਕਰਦੇ ਰਹੇ ਕਿ ਕਿਹੜੀ ਸਿਆਸਤਦਾਨ ਔਰਤ ਆਪਣੇ ਔਰਤ ਹੋਣ ਦਾ ਫਾਇਦਾ ਉਠਾਉਂਦੀ ਹੈ, ਪਾਰਲੀਮੈਂਟ ਵਿੱਚ ਕਿਹੜੀਆਂ-ਕਿਹੜੀਆਂ ਔਰਤਾਂ ਇਸ ਸਾਲ ‘ਓਨੀਆਂ ਗਰਮ’ ਨਹੀਂ ਰਹੀਆਂ ਅਤੇ ਕਿਹੜੀਆਂ ਔਰਤਾਂ ਦੀ ਖ਼ੂਬਸੂਰਤੀ ਹੁਣ ਢਲ ਰਹੀ ਹੈ? ਇਹ ਵੀ ਕਿ ਉਹ ਕਿਸ ਨਾਲ ਸੌਣਾ ਪਸੰਦ ਕਰਨਗੇ? ਜਦੋਂ ਇਹ ਵਾਰਤਾਲਾਪ ਆਈਸਲੈਂਡ ਦੇ ਲੋਕਾਂ ਨੇ ਸੁਣੀ ਤਾਂ ਤੂਫ਼ਾਨ ਆ ਗਿਆ। ਸਾਬਕਾ ਪ੍ਰਧਾਨ ਮੰਤਰੀ ਨੇ ਝੱਟ ਮੁਆਫ਼ੀ ਮੰਗ ਲਈ। ਮੁਲਕ ਵਿੱਚ ਬਹੁਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਔਰਤ ਐਮ.ਪੀ. ਨੂੰ, ਜਿਹੜੀ ਉਸੇ ਮੇਜ਼ ਦੁਆਲੇ ਬੈਠੀ ਸੀ, ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਹ ਦਲੀਲ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਕਿ ਇਹ ਇਕ ਨਿੱਜੀ ਮਿਲਣੀ ਸੀ ਜਿੱਥੇ ਯਾਰ-ਦੋਸਤ ਆਪੋ ਵਿਚ ਬਹਿ ਗੱਲਾਂ ਕਰ ਲੈਂਦੇ ਹਨ।

ਆਈਸਲੈਂਡ ਨੂੰ ਇਸ ਗੱਲ ’ਤੇ ਗਰੂਰ ਹੈ ਕਿ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਜਿਨਸੀ ਬਰਾਬਰੀ ਵਾਲੇ ਮੁਲਕਾਂ ਦੀ ਫਹਿਰਿਸਤ ਵਿੱਚ ਸਿਖਰ ’ਤੇ ਹੈ। ਪ੍ਰਧਾਨ ਮੰਤਰੀ ਵੀ ਔਰਤ ਹੈ। ਮਰਦ-ਔਰਤ ਰਿਸ਼ਤਿਆਂ ਬਾਰੇ ਕਿਸੇ ਕਲੱਬ ਜਾਂ ਰੈਸਤਰਾਂ ਵਿੱਚ ਚਾਰ ਯਾਰਾਂ ਸੰਗ ਬੈਠ ਤੁਹਾਡੀ ਗੱਲਬਾਤ ਵਿੱਚੋਂ ਵੀ ਜੇ ਜਿਨਸੀ ਹਿੰਸਾ ਝਲਕਦੀ ਹੈ ਤਾਂ ਤੁਹਾਡੀ ਜਵਾਬਦੇਹੀ ਤੈਅ ਹੋ ਸਕਦੀ ਹੈ।

ਹੁਣ ਸੋਚ ਕੇ ਵੇਖੋ ਕਿ ਸਾਡੇ ਇੱਥੇ ਅਜਿਹੀਆਂ ਹੀ ਸਮਾਜਿਕ ਮਿਲਣੀਆਂ ਵਾਲੀਆਂ ਮੇਜ਼ਾਂ ਦੁਆਲੇ ਗੱਲਬਾਤ ਵਿੱਚ ਅਕਸਰ ਔਰਤਾਂ ਦਾ ਜ਼ਿਕਰ ਕਿਵੇਂ ਹੁੰਦਾ ਹੈ? ਖ਼ਾਸ ਤੌਰ ’ਤੇ ਜਦੋਂ ਮੇਜ਼ ਦੁਆਲੇ ਕੇਵਲ ਆਦਮੀ ਹੀ ਬੈਠੇ ਹੋਣ। ਕਮਰੇ ਵਿੱਚੋਂ ਆਖਰੀ ਔਰਤ ਦੇ ਬਾਹਰ ਚਲੇ ਜਾਣ ਪਿੱਛੋਂ ਜਿਹੜਾ ‘ਖੁੱਲ੍ਹਪੁਣਾ’ ਅਚਾਨਕ ਭਾਸ਼ਾ ਵਿੱਚ ਆ ਜਾਂਦਾ ਹੈ, ਜਾਂ ਆਦਮੀਆਂ ਦੀ ਮਹਿਫ਼ਿਲ ਵਾਲੇ ਕਮਰੇ ਵਿੱਚ ਅਚਾਨਕ ਕਿਸੇ ਔਰਤ ਦੀ ਆਮਦ ਨਾਲ ਜਿਹੜਾ ‘ਸਹਿਜ’ ਸ਼ਬਦਾਂ ਦੀ ਚੋਣ ਵਿੱਚ ਤੁਸੀਂ ਵਰਤਦੇ ਹੋ, ਇਸੇ ਨੂੰ ਹਿੰਸਾ ਕਹਿੰਦੇ ਨੇ। ਭਾਸ਼ਾ ਅਤੇ ਸੰਦਰਭਾਂ ਦੀ ਇੱਕ ਰਾਜਨੀਤੀ ਹੁੰਦੀ ਹੈ।

ਮੁਸ਼ਕਿਲ ਸਿਰਫ਼ ਇਹ ਹੈ ਕਿ ਚੰਗੇ ਭਾਗੀਂ ਅਜੇ ਅਸੀਂ ਆਈਸਲੈਂਡ ਨਹੀਂ ਬਣੇ, ਨਹੀਂ ਤਾਂ ਦਿਨ ਵਿੱਚ ਨਾ ਜਾਣੇ ਕਿੰਨੀ ਵਾਰੀ ਮੁਆਫ਼ੀਆਂ ਮੰਗਦੇ ਫਿਰਦੇ। ਸੜਕ ’ਤੇ ਤੁਰਦਿਆਂ, ਬਾਜ਼ਾਰ ਵਿੱਚ ਸੌਦਾ ਖਰੀਦਦਿਆਂ, ਦਫ਼ਤਰ ਦੀ ਕੰਟੀਨ ਵਿੱਚ ਗੱਪਾਂ ਮਾਰਦਿਆਂ, ਛੱਤ ਉੱਤੇ ਬਨੇਰੇ ਕੋਲ ਖੜ੍ਹ ਆਪਣੇ ਦੋਸਤ ਸੰਗ ਸਿਗਰਟਨੋਸ਼ੀ ਕਰਦਿਆਂ ਜਾਂ ਚਾਹ ਦੀਆਂ ਚੁਸਕੀਆਂ ਭਰਦਿਆਂ ਕੰਨਾਂ ਵਿੱਚ ਪੈਂਦੀ ਗੱਲਬਾਤ ਸੁਣੋ। ਹਿੰਸਾ ਦੀ ਭਾਸ਼ਾ ਨਾਲ ਜੇ ਤ੍ਰਾਹ ਨਾ ਨਿਕਲ ਜਾਵੇ ਤੁਹਾਡਾ ਤਾਂ ਇਹਦੇ ਦੋ ਹੀ ਕਾਰਨ ਹੋ ਸਕਦੇ ਹਨ:

# ਤੁਸੀਂ ਇਕ ਬਹੁਤ ਹੀ ਸੱਭਿਅਕ ਦਾਇਰੇ ਵਿੱਚ ਵਿਚਰਦੇ ਹੋ ਜਿੱਥੇ ਗਲੀਆਂ-ਬਾਜ਼ਾਰਾਂ ਤੱਕ ਜਿਨਸੀ ਸਮਾਨਤਾ ਪਸਰ ਚੁੱਕੀ ਹੈ ਅਤੇ ਅਸੀਂ ਆਪਣੇ ਰੋਜ਼ਾਨਾ ਦੇ ਕੰਠਸਥ ਸ਼ਬਦਕੋਸ਼ ਵਿੱਚੋਂ ਗਾਲਾਂ ਹਜ਼ਫ਼ ਕਰ ਚੁੱਕੇ ਹਾਂ।

# ਤੁਸੀਂ ਆਈਸਲੈਂਡ ਵਿੱਚ ਰਹਿੰਦੇ ਹੋ ਅਤੇ ਉਸ ਹਾਤੇ ਵਿੱਚ ਨਹੀਂ ਜਾਂਦੇ ਜਿਸ ਦਾ ਮੈਂ ਜ਼ਿਕਰ ਕੀਤਾ ਹੈ।
-----------
ਅਸੀਂ ਤਸੱਵਰ ਵੀ ਨਹੀਂ ਕਰ ਸਕਦੇ ਕਿ ਸੱਚਮੁੱਚ ਦੀ ਜਿਣਸੀ ਬਰਾਬਰੀ ਵਾਲੀ ਦੁਨੀਆ ਕਿਹੋ ਜਿਹੀ ਹੋਵੇਗੀ। ਅਸੀਂ ਕਦੇ ਵੇਖੀ ਹੀ ਨਹੀਂ। 
-----------
ਚੌਵੀ ਘੰਟੇ ਆਪਣੇ ਉੱਤੇ ‘ਹਮਲਾ ਹੁਣ ਹੋਇਆ ਕਿ ਹੋਇਆ’ ਵਾਲੀ ਮਾਨਸਿਕ ਅਵਸਥਾ ਵਿੱਚ ਰਹਿ ਕੇ ਪੂਰਾ ਜੀਵਨ ਬਿਤਾਉਣਾ ਸਾਡੇ ਇੱਥੇ ਹਰ ਔਰਤ ਦੀ ਨਿੱਤ-ਦਿਨ ਦੀ ਜੀਵਨ ਸ਼ੈਲੀ ਹੈ। ਗ਼ਰੀਬ ਤੋਂ ਗ਼ਰੀਬ ਅਤੇ ਅਮੀਰ ਤੋਂ ਅਮੀਰ। ਗ਼ਰੀਬ ਨੂੰ ਕੋਈ ਹੱਥ ਪਾ ਸਕਦਾ ਹੈ, ਅਮੀਰ ਨੂੰ ਟੀਵੀ ’ਤੇ ਵੇਖ ਹੀ ਅਸੀਂ ਕੋਈ ਅਜਿਹਾ ਫਿਕਰਾ ਕਸ ਸਕਦੇ ਹਾਂ ਜਿਸ ਤੋਂ ਸਾਡੇ ਜਿਣਸੀ ਤੌਰ ’ਤੇ ਹਿੰਸਾਤਮਕ ਹੋਣ ਬਾਰੇ ਕੋਈ ਸ਼ੱਕ ਨਾ ਬਚੇ।
 
ਮੁਸ਼ਕਿਲ ਇਹ ਨਹੀਂ, ਇਹ ਤਾਂ ਜੁਰਮ ਹੈ। ਮੁਸ਼ਕਿਲ ਇਹ ਹੈ ਕਿ ਅਜਿਹਾ ਹੋਣਾ ‘ਸਾਧਾਰਨ’ (normal) ਹੈ, ‘ਸਹਿਜ’ ਹੈ, ‘ਸਵੀਕ੍ਰਿਤ’ (acceptable) ਹੈ। ਇਸ ਦੀ ਕੋਈ ਐੱਫ.ਆਈ.ਆਰ. ਨਹੀਂ ਹੁੰਦੀ।

ਛੇ ਸਾਲ ਪਹਿਲਾਂ ਅਸੀਂ ਅਚਾਨਕ ਜਾਗੇ ਸਾਂ ਜਦੋਂ 23 ਸਾਲਾਂ ਦੀ ਇੱਕ ਲੜਕੀ ਦਿੱਲੀ ਵਿੱਚ ਵਹਿਸ਼ੀਪੁਣੇ ਦਾ ਸ਼ਿਕਾਰ ਹੋਈ ਸੀ। ਉਸ ਹਜੂਮੀ ਜਾਗੇ ਵਿੱਚ ਬੱਸ ਇੱਕੋ ਹੀ ਅੜਾਉਣੀ ਸੀ – ਕਿ ਸਾਡੇ ਜਾਗਣ ਲਈ ਕਿਸੇ ਦਾ ਅਤਿ-ਵਹਿਸ਼ੀ ਹੋਣਾ ਜ਼ਰੂਰੀ ਹੁੰਦਾ ਹੈ।

ਬਲਾਤਕਾਰ ਜਿਨਸੀ ਹਿੰਸਾ ਦੀ ਅਤਿ ਹੈ। ਜਿਨਸੀ ਹਿੰਸਾ ਦੀ ਇੱਕ ਹਰ ਰੋਜ਼ ਦੀ ਵੰਨਗੀ ਵੀ ਹੈ ਜਿਸ ਬਾਰੇ ਕਾਨੂੰਨਸਾਜ਼ੀ ਹੋਈ ਹੈ। ਸੜਕ ’ਤੇ ਜਾਂਦੀ ਕੁੜੀ ਵੱਲ ਵੇਖ ਫ਼ਿਕਰਾਕਸ਼ੀ ਕਰਨਾ, ਸੀਟੀ ਮਾਰਨਾ ਛੇੜਛਾੜ ਨਾ ਹੋ ਕੇ ਜਿਨਸੀ ਪਰੇਸ਼ਾਨੀ ਦੇ ਤੌਰ ’ਤੇ ਵੇਖਿਆ ਜਾਵੇਗਾ, ਘੱਟੋ-ਘੱਟ ਇਹ ਕਾਨੂੰਨ ਦੀ ਜ਼ਦ ਵਿੱਚ ਆ ਗਿਆ ਹੈ।

ਪਰ ਉਸ ਹਿੰਸਾ ਦਾ ਕੀ ਕਰੀਏ ਜਿਸ ਦੇ ਹਿੰਸਾ ਹੋਣ ਬਾਰੇ ਅਸੀਂ ਜਾਨਣ/ਜਾਗਣ ਤੋਂ ਇਨਕਾਰੀ ਹੋਏ ਬੈਠੇ ਹਾਂ? ਮੇਰੇ ਇਕ ਦੋਸਤ ਕਾਲਜ ਤੋਂ ਘਰ ਮੁੜੀ ਆਪਣੀ ਧੀ ਨੂੰ ਬੇਹੱਦ ਪਿਆਰ ਨਾਲ ਕਲਾਵੇ ਵਿੱਚ ਲੈਂਦਿਆਂ ਬੋਲੇ, ‘‘ਅੱਜ ਬੇਟਾ ਥੱਕਿਆ-ਥੱਕਿਆ ਜਾਪਦਾ ਹੈ।” ਦੋ ਬੱਚੇ ਹਨ ਉਨ੍ਹਾਂ ਦੇ, ਮੁੰਡਾ ਕੁੜੀ ਤੋਂ ਦੋ ਸਾਲ ਵੱਡਾ ਹੈ। ਮੈਂ ਧੀ ਤੋਂ ਪੁੱਛਿਆ ਘਰ ਵਿੱਚ ਕਦੇ ਮੁੰਡੇ, ਕੁੜੀ ਵਿੱਚ ਫ਼ਰਕ ਤਾਂ ਨਹੀਂ ਕੀਤਾ ਮਾਂ-ਬਾਪ ਨੇ? ਉਸ ਕਿਹਾ, ‘‘ਅਜਿਹੀ ਤਾਂ ਸੋਚ ਹੀ ਨਹੀਂ ਘਰ ਵਿਚ।”

"ਤੁਹਾਨੂੰ ਇਹ ‘ਬੇਟਾ’ ਕਹਿ ਰਹੇ ਸਨ। ਕਦੇ-ਕਦੇ ਮੁੰਡੇ ਨੂੰ ਵੀ ‘ਬੇਟੀ’ ਕਹਿੰਦੇ ਨੇ?’’ ਕੁਝ ਪਲ ਸੋਚ ਕੁੜੀ ਨੇ ਕਿਹਾ ਕਿ ਉਹਨੂੰ ਨਹੀਂ ਯਾਦ ਕਿ ਕਦੇ ਭਰਾ ਨੂੰ ਬੇਟੀ ਕਿਹਾ ਹੋਵੇ। ‘‘ਉਹਨੂੰ ਤਾਂ ਹਮੇਸ਼ਾਂ ਬੇਟਾ ਹੀ ਕਹਿੰਦੇ ਨੇ।” ਮੈਂ ਕਿਹਾ ਸਾਡੇ ਨਾਲ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਇੱਕ ਮੇਜਰ ਸਾਹਿਬ ਆ ਗਏ ਫ਼ੌਜ ਵਿੱਚੋਂ ਛੁੱਟੀ ਲੈ ਕੇ ਪੜ੍ਹਨ। ਪਹਿਲੇ ਹਫਤੇ ਹੀ ਮੈਂ ਗ਼ਲਤੀ ਨਾਲ ਉਨ੍ਹਾਂ ਨੂੰ ‘‘ਕੈਪਟਨ ਜਗਜੀਤ” ਕਹਿ ਬੈਠਾ ਸਾਂ। ਅਗਲੇ ਦੋ ਸਾਲਾਂ ਵਿੱਚ ਉਹ ਰਿਸ਼ਤਾ ਮਸਾਂ ਹੀ ਸੁਧਰਿਆ। ਕਹਿੰਦੇ ਕਪਤਾਨ ਨੂੰ ਭਾਵੇਂ ਮੇਜਰ ਕਹਿ ਦਿੰਦਾ, ਉਸ ਗ਼ਲਤੀ ਨਾਲ ਤਾਂ ਦੋਸਤੀ ਗੂੜ੍ਹੀ ਹੋ ਜਾਣੀ ਸੀ।

ਕੁਝ ਦਿਨ ਧੀ ਬਾਪ ਨਾਲ ਨਹੀਂ ਬੋਲੀ, ਕਾਫ਼ੀ ਦਿਨ ਬਾਪ ਮੇਰੇ ਨਾਲ ਨਾਰਾਜ਼ ਰਿਹਾ।

ਪੰਜਾਬ ਦੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਕਈ ਦਿਨਾਂ ਤੋਂ ਇੱਕ ਘੋਲ ਨੂੰ ਗਹੁ ਨਾਲ ਵਾਚ ਰਹੀਆਂ ਨੇ। ਹੋਸਟਲ ਵਿੱਚ ਰਹਿੰਦੀਆਂ ਕੁੜੀਆਂ ਕਹਿ ਰਹੀਆਂ ਨੇ ਕਿ ਮੁੰਡਿਆਂ ਵਾਂਗ ਸਾਨੂੰ ਵੀ ਆਜ਼ਾਦੀ ਦਿਓ ਕਿ ਜਦੋਂ ਚਾਹੀਏ, ਹੋਸਟਲ ਵਿੱਚੋਂ ਬਾਹਰ ਜਾ ਸਕੀਏ, ਅੰਦਰ ਆ ਸਕੀਏ। ਆਪਣੇ ਘੋਲ ਨੂੰ ਉਨ੍ਹਾਂ ‘ਪਿੰਜਰਾ-ਤੋੜ’ ਦਾ ਨਾਮ ਦਿੱਤਾ ਹੈ। ਖ਼ਬਰਾਂ ਆ ਰਹੀਆਂ ਨੇ ਕਿ ਚੰਡੀਗੜ੍ਹ ਵਿਚਲੀ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਸਰੀਏ ਮਰੋੜ ਸੁੱਟੇ ਨੇ, ਜਿੰਦਰੇ ਭੰਨ ਰਹੀਆਂ ਨੇ ਤੇ ਪਤਾ ਨਹੀਂ ਕਿੱਥੋਂ ਏਡਾ ਫੌਲਾਦੀ ਹੌਂਸਲਾ ਘੋਲ ਵਿੱਚ ਕੱਢ ਮਾਰਿਆ ਏ ਕਿ ਲੱਗਦਾ ਨਹੀਂ ਪਿੰਜਰਾ ਬਚੇਗਾ। ‘‘ਮਾਪਿਆਂ ਨੂੰ ਪੁੱਛੋ, ਉਹ ਵੀ ਚਾਹੁੰਦੇ ਨੇ ਪਿੰਜਰਾ,’’ ਮੈਨੂੰ ਕਈ ਅਧਿਆਪਕਾਂ ਨੇ ਦੱਸਿਆ। ਉਹ ਸੱਚ ਬੋਲ ਰਹੇ ਸਨ। ਮੇਰਾ ਦੋਸਤ ਵੀ ਆਪਣੀ ਬੇਟੀ ਨੂੰ ਸੱਚੇ ਪਿਆਰ ਨਾਲ ਹੀ ਬੇਟਾ ਕਹਿੰਦਾ ਸੀ।
--------------- 
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author's own voice, by clicking the audio link in the top visual. This piece was originally published on December 17, 2018, in the wake of loud protests by women students in Panjab University, Chandigarh and Punjabi University, Patiala, as also elsewhere, against bolting them up in their hostels after sunset. Of course, these fights were part of the larger movement to ensure women’s access to public spaces, and some even bigger battles against patriarchy. – Ed. 
--------------- 
ਮਾਂ-ਬਾਪ ਨੂੰ ਆਪਣੀ ਬੇਟੀ ਲਈ ਪਿੰਜਰਾ ਇਸ ਲਈ ਚਾਹੀਦਾ ਹੈ ਕਿਉਂ ਜੋ ਬਾਹਰ ਅਸੀਂ ਤੁਰੇ ਫਿਰਦੇ ਹਾਂ। ਅਸੀਂ, ਜਿਹੜੇ ਹਿੰਸਾ ਨੂੰ ਵੇਖਣ ਤੋਂ ਇਨਕਾਰੀ ਹਾਂ। ਹਿੰਸਾ ਨੂੰ ਹਿੰਸਾ ਕਹਿਣ ਤੋਂ ਗੁਰੇਜ਼ ਕਰ ਰਹੇ ਹਾਂ।
 
ਆਪਣੇ ਘਰ ਆਉਂਦੀ ਅਖ਼ਬਾਰ ਵਿੱਚ ਰਿਸ਼ਤਿਆਂ ਬਾਰੇ ਛਪੇ ਇਸ਼ਤਿਹਾਰ ਪੜ੍ਹੋ, ਕੱਦ ਤੇ ਰੰਗ ਦਾ ਜ਼ਿਕਰ ਵੇਖੋ। ਹਿੰਸਾ ਦੇ ਰੰਗਾਂ ਵਾਲੀ ਲਿਸਟ ਵਿੱਚ ‘ਕਣਕਵੰਨਾ’ ਅਤੇ ‘ਹਲਕਾ ਸਾਂਵਲਾ’ ਸ਼ਾਮਿਲ ਕਰ ਲਵੋ। ‘ਜ਼ਰਾ ਪੱਕਾ’ ਪੜ੍ਹ ਸ਼ਰਮਸਾਰ ਹੋਣਾ ਸਿੱਖ ਲਵੋ। ਆਪਣੀ ਸਕੂਟਰ ’ਤੇ ਜਾਂਦੀ ਧੀ ਦੇ ਨਾਲ-ਨਾਲ ਮੋਟਰਸਾਈਕਲ ’ਤੇ ਉਸ ਨੂੰ ਕਾਲਜ ਤੱਕ ਛੱਡਣ ਜਾਂਦਾ ਬਾਪ ਸਾਡੀਆਂ ਔਰਤਾਂ ਦੇ ਪਿੰਜਰੇ ਵਿੱਚ ਰਹਿੰਦੇ ਹੋਣ ਦੀ ਨਿਸ਼ਾਨੀ ਹੀ ਨਹੀਂ, ਇਸ ਗੱਲ ਦਾ ਸਬੂਤ ਹੈ ਕਿ ਅਜੇ ਅਸੀਂ ਸਿਰਫ਼ ਆਦਮੀਆਂ ਲਈ ਹੀ ਸ਼ਹਿਰ ਬਣਾਏ ਹਨ, ਔਰਤਾਂ ਲਈ ਨਹੀਂ। ਬਾਹਰ ਸੜਕ ਆਦਮੀਆਂ ਲਈ ਹੈ, ਔਰਤਾਂ ਸਿਰਫ਼ ਉਸ ਉੱਤੇ ਤੁਰ ਸਕਦੀਆਂ ਹਨ। ਆਪਣੀ ਪਤਨੀ ਦੇ ਨਾਲ-ਨਾਲ ਤੁਰਨ ਦੀ ਬਜਾਏ ਉਸ ਤੋਂ ਦਸ ਗਜ਼ ਪਿੱਛੇ ਤੁਰ ਕੇ ਵੇਖੋ। ਸੜਕ ’ਤੇ ਮੁੜਦੀਆਂ ਮਰਦਾਂ ਦੀਆਂ ਗਰਦਨਾਂ ਤੁਹਾਨੂੰ ਸੜਕ ਦੇ ਹੱਕ-ਮਾਲਕਾਨਾ ਦੱਸ ਦੇਣਗੀਆਂ।

ਇਨ੍ਹਾਂ ਹੱਕ-ਮਾਲਕਾਨਾ ਦੇ ਤਬਦੀਲ ਹੋਣ ਦਾ ਸਮਾਂ ਆ ਰਿਹਾ ਹੈ। ਸੱਚ ਇਹ ਹੈ ਕਿ ਅਸੀਂ ਤਸੱਵਰ ਵੀ ਨਹੀਂ ਕਰ ਸਕਦੇ ਕਿ ਸੱਚਮੁੱਚ ਦੀ ਜਿਣਸੀ ਬਰਾਬਰੀ ਵਾਲੀ ਦੁਨੀਆ ਕਿਹੋ ਜਿਹੀ ਹੋਵੇਗੀ। ਅਸੀਂ ਕਦੇ ਵੇਖੀ ਹੀ ਨਹੀਂ। ਅੱਜ ਕਿੱਥੇ ਖੜ੍ਹੇ ਹਾਂ, ਇਹ ਨਾਪਣ ਲਈ ਬੇਸ਼ੁਮਾਰ ਹਿੰਦੀ ਫ਼ਿਲਮਾਂ ਵਿਚਲੇ ਉਸ ਦ੍ਰਿਸ਼ ਨੂੰ ਯਾਦ ਕਰੋ ਜਿਸ ਵਿਚ ਇੱਕ ਔਰਤ, ਜਿਸ ਦਾ ਪਤੀ ਨਿਪੁੰਸਕ ਹੈ ਜਾਂ ਮਰ ਚੁੱਕਾ ਹੈ, ਸਕਰੀਨ ’ਤੇ ਗਰਭਵਤੀ ਦਿਖਾਈ ਦਿੰਦੀ ਹੈ।

# ਕੋਈ ਬੇਵਕੂਫ਼ ਹੀ ਹੋਵੇਗਾ ਜੋ ਨਹੀਂ ਪੁੱਛੇਗਾ, ‘‘ਕਿਸ ਕਾ ਹੈ?’’

# ਕੋਈ ਬੇਵਕੂਫ਼ ਹੀ ਪੁੱਛੇਗਾ – ‘‘ਕਿਸ ਕਾ ਹੈ?’’

ਤੁਸੀਂ ਕਿੱਥੇ ਖੜ੍ਹੇ ਹੋ?

ਦਿੱਲੀ ਵਿੱਚ ਆਪਣੀ ਜਾਨ ਦੀ ਅਹੂਤੀ ਦੇਣ ਵਾਲੀ ਉਸ 23 ਵਰ੍ਹਿਆਂ ਦੀ ਕੁੜੀ ਨਾਲ ਵਾਪਰੇ ਹਾਦਸੇ ਦੀ ਇਸ ਛੇਵੀਂ ਵਰ੍ਹੇਗੰਢ ’ਤੇ ਇਨ੍ਹਾਂ ਸਰਦੀਆਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਟੁੱਟੇ ਪਿੰਜਰੇ ਨੂੰ ਤੱਕ, ਕਦੇ-ਕਦੇ ਆਸ ਬੱਝਦੀ ਹੈ ਕਿ ਅਸੀਂ ਵੀ ਕਿਸੇ ਰੈਸਤਰਾਂ, ਪ੍ਰੈੱਸ ਕਲੱਬ ਜਾਂ ਅਖ਼ਬਾਰੀ ਦਫ਼ਤਰ ਦੀ ਮੇਜ਼ ਦੁਆਲੇ ਹੁੰਦੀ ਹਿੰਸਾ ਪ੍ਰਤੀ ਆਪਣੀਆਂ ਅੱਖਾਂ, ਕੰਨ ਖੋਲ੍ਹਾਂਗੇ। ਆਈਲੈਟਸ ਨਾਲ ਆਈਸਲੈਂਡ ਦਾ ਵੀਜ਼ਾ ਨਹੀਂ ਮਿਲਦਾ, ਇੱਥੇ ਹੀ ਆਈਸਲੈਂਡ ਬਣਾ ਦਿਆਂਗੇ। ਕਨੂੰਪ੍ਰਿਯਾ ਨੇ ਇੱਟ ਰੱਖ ਦਿੱਤੀ ਹੈ।

 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਖਰੀ ਔਰਤ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਕਮਰਿਆਂ ਵਿਚ ਯਾਰਾਂ ਦੀਆਂ ਗੱਲਾਂ ਸੁਣਦਾ ਰਿਹਾ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com



I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER