ਵੀਡੀਓ
ਵੀਡੀਓ : ਚਿੱਟੇ ਦੁੱਧ ਦਾ ਕਾਲਾ ਧੰਦਾ
ਮਿਲਾਵਟੀ ਦੁੱਧ ਪੀਣ ਨਾਲ 87 ਫੀਸਦੀ ਲੋਕ ਹੋ ਸਕਦੇ ਨੇ ਕੈਂਸਰ ਦਾ ਸ਼ਿਕਾਰ




ਪੰਜਾਬ ਵਿੱਚ ਹਰ ਰੋਜ਼ 360 ਲੱਖ ਲੀਟਰ ਸਟੈਂਡਰਡ ਦੁੱਧ ਦਾ ਉਤਪਾਦਨ ਹੁੰਦਾ ਹੈ ਜਦਕਿ ਖਪਤ 680 ਲੱਖ ਲੀਟਰ ਦੁੱਧ ਦੀ ਹੁੰਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ 320 ਲੱਖ ਲੀਟਰ ਦੁੱਧ ਮਿਲਾਵਟੀ ਹੈ। ਜੇ ਗੱਲ ਕਰੀਏ ਪਨੀਰ ਦੀ, ਤਾਂ ਮਿਲਾਵਟੀ ਦੁੱਧ ਦੀ ਸਭ ਤੋਂ ਜ਼ਿਆਦਾ ਵਰਤੋਂ ਪਨੀਰ ਬਣਾਉਣ ਲਈ ਹੀ ਕੀਤੀ ਜਾਂਦੀ ਹੈ। ਸੂਬੇ 'ਚ ਕਰੀਬ 60 ਹਜ਼ਾਰ ਕਿਲੋ ਪਨੀਰ ਰੋਜ਼ ਤਿਆਰ ਕੀਤਾ ਜਾਂਦਾ ਹੈ, ਜਿਸ 'ਚੋਂ ਸਿਰਫ਼ 20 ਹਜ਼ਾਰ ਕਿਲੋ ਸਟੈਂਡਰਡ ਦੁੱਧ ਤੋਂ ਬਣਦਾ ਹੈ। ਬਾਕੀ 40 ਹਜ਼ਾਰ ਕਿਲੋ ਮਿਲਾਵਟੀ ਪਨੀਰ ਹੈ।

'ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ' ਦੀ ਨਵੀਂ ਆਈ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ 68.7℅ ਦੁੱਧ ਦੇ ਉਤਪਾਦ ਨਿਰਧਾਰਤ ਕੁਆਲਿਟੀ ਤੋਂ ਥੱਲੇ ਹਨ। ਅਤੇ ਪੰਜਾਬ 'ਚ ਹਾਲਤ ਇਸ ਤੋਂ ਵੀ ਜ਼ਿਆਦਾ ਖਰਾਬ ਹਨ।

ਪੰਜਾਬ ਸਰਕਾਰ ਵਲੋਂ ਕੀਤੀ ਗਈ ਛਾਪੇਮਾਰੀ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਕਿ 60% ਤੋਂ ਜ਼ਿਆਦਾ ਦੁੱਧ ਦੇ ਸੈਂਪਲ ਵਿੱਚ ਕੈਮੀਕਲ ਦੀ ਮਿਲਾਵਟ ਕੀਤੀ ਗਈ ਹੈ।

ਮਿਲਾਵਟਖੋਰ ਦੁੱਧ ਬਣਾਉਣ ਲਈ ਤੇਲ, ਯੂਰੀਆ, ਸੋਡਾ, ਪਾਣੀ, ਸਪਰੇਟਾ ਆਦਿ ਚੀਜਾਂ ਦਾ ਇਸਤੇਮਾਲ ਹੋ ਰਿਹਾ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਭਾਰਤ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ 'ਚ ਮਿਲਾਵਟ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ 2025 ਤਕ ਦੇਸ਼ ਦੀ 87% ਜਨਤਾ ਕੈਂਸਰ ਦੀ ਸ਼ਿਕਾਰ ਹੋ ਜਾਵੇਗੀ।

ਇਸ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਇਸ ਬਾਰੇ ਗੱਲ ਕਰਦਿਆਂ ਪੰਜਾਬ ਫੂਡ ਸੇਫਟੀ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਕਿਹਾ ਡਿਪਟੀ ਕਮਿਸ਼ਨਰਾਂ ਤੇ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਕੀਤੀ ਨਿਰੰਤਰ ਜਾਂਚ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਯਤਨਾਂ ਨੂੰ ਬੂਰ ਪਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਦੁੱਧ ਵਪਾਰੀਆਂ ਨੂੰ ਦਿੱਤੀਆਂ ਚੇਤਾਵਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਸਦਕਾ ਅਸੀਂ ਅਸਰਦਾਰ ਢੰਗ ਨਾਲ ਦੁੱਧ ਦੀ ਮਿਲਾਵਟਖੋਰੀ ਵਿੱਚ ਕਮੀ ਲਿਆਉਣ ਵਿੱਚ ਸਫਲ ਹੋਏ ਹਾਂ। ਉਨ੍ਹਾਂ ਕਿਹਾ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਇਹ ਮੁਹਿੰਮ ਉਦੋਂ ਤਕ ਚੱਲੇਗੀ ਜਦ ਤਕ ਅਸੀਂ ਮਿਲਾਵਟਖੋਰੀ ਨੂੰ ਜੜ੍ਹੋਂ ਖਤਮ ਨਹੀਂ ਕਰ ਦਿੰਦੇ।

ਪੰਨੂ ਨੇ ਦੱਸਿਆ ਕਿ ਘਟੀਆ ਕਿਸਮ ਦੇ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਸੈਂਪਲ ਜੋ ਅਗਸਤ ਤੇ ਸਤੰਬਰ ਮਹੀਨਿਆਂ ਦੌਰਾਨ ਜਾਂਚ ਲਈ ਭਰੇ ਗਏ ਸਨ, ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਅਜਿਹੇ ਮਿਲਾਵਟੀ ਦੁੱਧ ਤੇ ਉਸ ਤੋਂ ਬਣੇ ਉਤਪਾਦਾਂ ਵਿੱਚ 15 ਫੀਸਦ ਤਕ ਕਮੀ ਆਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਭਰੇ ਗਏ ਕੁੱਲ 1429 ਸੈਂਪਲਾਂ ਵਿੱਚੋਂ 666 ਸੈਂਪਲ ਗੁਣਵੱਤਾ ਦੇ ਪੈਮਾਨੇ 'ਤੇ ਖਰੇ ਨਹੀਂ ਉੱਤਰੇ ਸਨ, ਇਨ੍ਹਾਂ ਦੀ ਪ੍ਰਤੀਸ਼ਤ 46.6 ਫੀਸਦ ਬਣਦੀ ਹੈ ਜਦਕਿ ਸਤੰਬਰ ਵਿੱਚ ਲਏ ਗਏ 1023 ਸੈਂਪਲਾਂ ਵਿੱਚੋਂ ਸਿਰਫ 337 ਸੈਂਪਲ ਹੀ  ਗੁਣਵੱਤਾ ਦੇ ਲਿਹਾਜ਼ ਨਾਲ ਫੇਲ ਹੋਏ, ਜਿਨ੍ਹਾਂ ਦੀ ਪ੍ਰਤੀਸ਼ਤ 32.9 ਫੀਸਦ ਬਣਦੀ ਹੈ।

ਇਸ ਬਾਰੇ ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਦੁੱਧ ਦੀ ਮਿਲਾਵਟਖੋਰੀ ਵਿੱਚ 21 ਫੀਸਦੀ ਤਕ ਕਮੀ ਆਈ ਹੈ। ਮੱਖਣ, ਘੀ ਤੇ ਹੋਰ ਦੁੱਧ ਉਤਪਾਦਾਂ ਵਿੱਚ 11 ਫੀਸਦੀ, ਜਦਕਿ ਬਨਸਪਤੀ ਤੇ ਖਾਣ ਵਾਲੇ ਤੇਲਾਂ ਵਿੱਚ ਮਿਲਾਵਟ ਦੀ ਪ੍ਰਤੀਸ਼ਤ ਵਿੱਚ 15 ਫੀਸਦੀ ਤਕ ਦੀ ਕਮੀ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹਲਵਾਈ ਐਸੋਸੀਏਸ਼ਨਾਂ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਹਲਵਾਈਆਂ ਨੇ ਇਹ ਭਰੋਸਾ ਦਵਾਇਆ ਹੈ ਕਿ ਉਹ ਹੁਣ ਕਿਸੇ ਭਰੋਸੇਯੋਗ ਸਥਾਨ ਤੋਂ ਖਰੀਦੇ ਜਾਂ ਆਪਣੇ ਬਣਾਏ ਵਧੀਆ ਕਿਸਮ ਦੇ ਖੋਏ ਤੋਂ ਹੀ ਮਠਿਆਈਆਂ ਬਣਾਉਣਗੇ ਤਾਂ ਜੋ ਉਨ੍ਹਾਂ ਦੀ ਸਾਖ 'ਤੇ ਲੱਗਿਆ ਦਾਗ ਸਾਫ ਹੋ ਸਕੇ। ਉਨ੍ਹਾਂ ਕਿਹਾ ਇਸ ਨਾਲ ਬਾਜ਼ਾਰ ਵਿੱਚ ਮਿਲਾਵਟੀ ਮਠਿਆਈਆਂ ਦੀ ਆਮਦ ਵਿੱਚ ਕਟੌਤੀ ਹੋਵੇਗੀ ਤੇ ਅਸੀਂ ਆਸ ਕਰਦੇ ਹਾਂ ਕਿ ਤਿਉਹਾਰਾਂ ਦਾ ਇਹ ਮੌਸਮ ਪੰਜਾਬੀਆਂ ਲਈ ਸਿਹਤਮੰਦ ਤੇ ਸੁਰੱਖਿਅਤ ਰਹੇਗਾ।
----------
ਹੋਰ ਵੀਡੀਓ ਦੇਖਣ ਲਈ "ਪੰਜਾਬ ਟੂਡੇ" ਚੈਨਲ ਸਬਸਕ੍ਰਾਈਬ ਕਰੋ: youtube.com/c/PunjabTodayTV5

ਲਾਈਕ ਕਰੋ ਸਾਡਾ ਫੇਸਬੁੱਕ ਪੇਜ: facebook.com/punjabtodaytv
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER