ਵੀਡੀਓ
ਲੰਦਨ ਵਿੱਚ ਮੋਦੀ ਦੀ ਸਿਫ਼ਤ-ਸਲਾਹ
ਕਿਵੇਂ 'ਮੈਨੇਜ' ਹੁੰਦੀਆਂ ਹਨ ਵਿਦੇਸ਼ ਰੈਲੀਆਂ ਵਿੱਚ ਮੋਦੀ ਦੀਆਂ ਤਾਰੀਫ਼ਾਂ?




ਆਪਣੀ ਵਿਦੇਸ਼ ਯਾਤਰਾ ਦੌਰਾਨ ਲੰਦਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਸਟਮਿੰਸਟਰ ਦੇ ਸੈਂਟਰਲ ਹਾਲ ਵਿੱਚ ਖਾਸ ਪ੍ਰੋਗਰਾਮ 'ਭਾਰਤ ਕੀ ਬਾਤ, ਸਭ ਕੇ ਸਾਥ' ਵਿਚ ਸੈਂਕੜੇ ਭਾਰਤੀਆਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੌਰਾਨ ਹਾਲ 'ਚ ਮੌਜੂਦ ਕਈ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਵਾਲ ਜਵਾਬ ਕੀਤੇ।

ਇਨ੍ਹਾਂ ਵਿਚ ਮੌਜੂਦ ਇਕ ਸਿੱਖ ਮੁੰਡੇ ਨੇ ਵੀ ਮੋਦੀ ਨੂੰ ਸਵਾਲ ਕੀਤਾ। ਮੁੰਡੇ ਦਾ ਨਾਮ ਹੈ ਤਰਣਪ੍ਰੀਤ ਸਿੰਘ। ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਦਾ ਰਹਿਣ ਵਾਲਾ ਤਰਣਪ੍ਰੀਤ ਸਿੰਘ ਲੰਦਨ ਦੇ ਯੂਨੀਵਰਸਿਟੀ ਆਫ ਵਾਰਵਿਕ ਵਿੱਚ ਪੜ੍ਹਾਈ ਕਰ ਰਿਹਾ ਹੈ।

ਤਰਣਪ੍ਰੀਤ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ "ਤੁਸੀਂ 20-20 ਘੰਟੇ ਲਗਾਤਾਰ ਕੰਮ ਕਰਨ ਦੇ ਬਾਵਜੂਦ ਕਦੇ ਵੀ ਥੱਕੇ ਹੋਏ ਨਹੀਂ ਦਿਖਾਈ ਦਿੰਦੇ। ਤੁਹਾਨੂੰ ਇਹ ਊਰਜਾ ਕਿੱਥੋਂ ਮਿਲਦੀ ਹੈ? ਇਸ ਦਾ ਰਾਜ਼ ਸਾਨੂੰ ਵੀ ਦੱਸੋ, ਤਾਂ ਕਿ ਅਸੀਂ ਵੀ ਇਹ ਤਰੀਕਾ ਅਪਣਾਈਏ ਤੇ ਦੇਸ਼ ਦੇ ਹਿੱਤ ਲਈ ਕੰਮ ਕਰ ਸਕੀਏ?"

ਇਸ ਦੇ ਜਵਾਬ ਵਿਚ ਮੋਦੀ ਨੇ ਬੜੇ ਮਜ਼ੇਦਾਰ ਜਵਾਬ ਵਿਚ ਕਿਹਾ ਕਿ "ਮੈਂ ਲਗਭਗ 20 ਸਾਲ ਤੋਂ ਹਰ ਦਿਨ ਇੱਕ-ਦੋ ਕਿਲੋ ਗਾਲ੍ਹਾਂ ਖਾ ਰਿਹਾ ਹਾਂ"।

ਪ੍ਰਧਾਨ ਮੰਤਰੀ ਮੋਦੀ ਦਾ ਇਹ ਜਵਾਬ ਭਾਰਤੀ ਮੀਡੀਆ ਲਈ ਸੁਰਖੀਆਂ ਬਣ ਗਿਆ ਅਤੇ ਤਰਣਪ੍ਰੀਤ ਦੇਖਦੇ ਹੀ ਦੇਖਦੇ ਟੀ.ਵੀ. ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਛਾ ਗਿਆ। ਮੀਡੀਆ ਵਿਚ ਦੱਸਿਆ ਜਾ ਰਿਹਾ ਹੈ ਕਿ ਮੋਦੀ ਨੇ ਇਕ ਆਮ ਲੜਕੇ ਦੇ ਸਵਾਲ ਦਾ ਮਜ਼ੇਦਾਰ ਜਵਾਬ ਦਿੱਤਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਇਹ ਲੜਕਾ ਕੋਈ ਆਮ ਲੜਕਾ ਨਹੀਂ ਹੈ ਬਲਕਿ ਤਰਣਪ੍ਰੀਤ ਸਿੰਘ ਭਾਜਪਾ ਪਾਰਟੀ ਦੇ ਨੇਤਾ ਦਾ ਬੇਟਾ ਹੈ।

ਤਰਣਪ੍ਰੀਤ ਦੇ ਪਿਤਾ ਦਾ ਨਾਮ ਅਮਰਪ੍ਰੀਤ ਸਿੰਘ ਕਾਲੇ ਹੈ। ਅਮਰਪ੍ਰੀਤ ਸਿੰਘ ਝਾਰਖੰਡ ਵਿਚ ਭਾਜਪਾ ਦਾ 'ਸੱਚਾ ਸਿਪਾਹੀ' ਹੈ। ਭਾਜਪਾ ਵਿਚ ਅਮਰਪ੍ਰੀਤ ਸਿੰਘ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਸਕਦਾ ਹੈ ਕਿ ਉਹ ਝਾਰਖੰਡ ਅੰਦਰ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਰਘੁਬਰ ਦਾਸ ਨਾਲ ਮੰਚ ਸਾਂਝਾ ਕਰਦਾ ਹੈ।

ਤਰਣਪ੍ਰੀਤ ਨੂੰ ਭਾਜਪਾ ਨੇਤਾ ਦਾ ਲੜਕਾ ਹੋਣ ਕਰਕੇੇ ਵੀ ਸਵਾਲ ਕਰਨ ਦਾ ਮੌਕਾ ਮਿਲਿਆ।

ਇੱਥੇ ਹੀ ਬਸ ਨਹੀਂ, ਤਰਣਪ੍ਰੀਤ ਪਿਛਲੇ ਕਈ ਦਿਨਾਂ ਤੋਂ ਪ੍ਰਧਾਨ ਮੰਤਰੀ ਮੋਦੀ ਲਈ ਲੰਦਨ ਵਿਚ ਮਾਹੌਲ ਬਣਾ ਰਿਹਾ ਸੀ। ਉਹ ਨਰਿੰਦਰ ਮੋਦੀ ਦੀ ਲੰਦਨ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਤੇ ਉਸ ਦਾ ਪ੍ਰਚਾਰ ਕਰ ਰਿਹਾ ਸੀ, ਜਿਸ ਦਾ ਪ੍ਰਮਾਣ ਤਰਣਪ੍ਰੀਤ ਦੀ ਫੇਸਬੁੱਕ 'ਤੇ ਮੌਜੂਦ ਹੈ।

ਲੰਦਨ ਵਿਚ ਮੋਦੀ ਦੀ ਯਾਤਰਾ ਸਬੰਧੀ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਸਿੱਖਾਂ ਦੀ ਭਾਰੀ ਸ਼ਿਰਕਤ ਰਹੀ। ਲੰਦਨ ਵਿਚ ਸਿੱਖਾਂ ਨੇ ਹੱਥਾਂ ਵਿਚ ਪੋਸਟਰ ਤੇ ਬੈਨਰ ਲੈ ਕੇ ਮੋਦੀ 'ਗੋ ਬੈਕ' ਅਤੇ 'ਨਾੱਟ ਵੈਲਕਮ ਮੋਦੀ' ਵਰਗੇੇ ਨਾਅਰੇ ਲਗਾਏ।

ਪਰ ਭਾਰਤ ਵਿਚ ਕਿਸੇ ਨੂੰ ਇਹ ਨਾ ਲਗੇ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਤੋਂ ਨਾਰਾਜ਼ ਹੈ ਇਸਲਈ ਭਾਜਪਾ ਨੇ ਤਰਣਪ੍ਰੀਤ ਦੀ ਪਛਾਣ ਦਾ ਇਸਤੇਮਾਲ ਕੀਤਾ ਹੈ। ਤਰਣਪ੍ਰੀਤ ਨੇ ਮੋਦੀ ਤੋਂ ਇਕ ਅਜਿਹਾ ਸਵਾਲ ਪੁੱਛਿਆ ਜਿਸ ਨੂੰ ਮੋਦੀ ਖੇਡ ਗਿਆ। ਮੀਡੀਆ ਨੂੰ ਇਸ਼ਾਰਾ ਸਮਝਣ 'ਚ ਦੇਰ ਨਾ ਲੱਗੀ ਤੇ ਇਹ ਖਬਰ ਨੂੰ ਚਰਚਾ ਦਾ ਵਿਸ਼ਾ ਬਣ ਗਈ।
 
ਤੇ ਇਸ ਤੋਂ ਸਪਸ਼ਟ ਹੋਇਆ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਕਿਵੇਂ ਵਿਦੇਸ਼ਾਂ ਵਿੱਚ ਮੋਦੀ ਦੀ ਹਵਾ ਬਣਾਉਣ ਲਈ ਆਪਣੇ ਬੰਦਿਆਂ ਦੀ ਸੇਵਾ ਲਾਉਂਦੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment by: Jaswant Singh Thind

All is managed by the IT cell of BJP .People are made to believe as he is very popular leader and media is also manged.

reply


Comment by: Jaswant Singh Thind

All is managed by the IT cell of BJP .People are made to believe as he is very popular leader and media is also manged.

reply


Comment by: Jaswant Singh Thind

All is stage managed by IT cell of BJP,Paid workers,Intelligence agencies.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE





Copyright © 2016-2017










NEWS LETTER