ਵੀਡੀਓ
ਡੇਰਾ ਵਿਵਾਦ - ਗੁੰਮਨਾਮ ਸੀ ਚਿੱਠੀ? ਕਿ ਅਸੀਂ ਪਾਖੰਡ ਕਰ ਰਹੇ ਸੀ?




ਚਿੱਠੀ ਗੁੰਮਨਾਮ ਸੀ? - ਪਾਖੰਡ ਦਾ ਵੀ ਅੰਤ ਨਹੀਂ, ਕਿਓਂ ਕਿ ਜੇ ਪਾਖੰਡ ਨਹੀਂ ਕਰਦੇ, ਤਾਂ ਪਤਾ ਲੱਗ ਜਾਵੇਗਾ ਕਿ ਅਸੀਂ ਪਾਖੰਡ ਦਾ ਹੀ ਹਿੱਸਾ ਹਾਂ। ਹਿੱਸਾ ਸੀ। ਇਸ ਲਈ ਇਹ ਪਾਖੰਡ ਕੀਤਾ ਹੋਇਆ ਹੈ ਕਿ ਚਿੱਠੀ ਗੁੰਮਨਾਮ ਸੀ।

2 ਪੀੜਤ ਸਾਧਵੀਆਂ ਨੇ ਚਿੱਠੀ ਲਿੱਖੀ, ਤੇ ਸੈਂਕੜੇ ਲੋਕ ਸ਼ਹਿਰ-ਸ਼ਹਿਰ, ਬੱਸ ਅੱਡੇ ਤੇ, ਚੌਂਕ ਵਿੱਚ, ਗੀਤਾ ਉੱਤਸਵ ਵਿੱਚ, ਉਪ-ਰਾਸ਼ਟਰਪਤੀ ਦੇ ਸਾਹਮਣੇ ਧਰਨੇ, ਨਾਅਰੇਬਾਜ਼ੀ ਕਰਦੇ ਰਹੇ। ਇਹ ਖ਼ਬਰਾਂ, ਤਸਵੀਰਾਂ ਅਖਬਾਰਾਂ ਵਿੱਚ ਛਪਦੀਆਂ ਰਹੀਆਂ।

ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਇਰਾਦੇ-ਕਤਲ ਦੇ ਝੂਠੇ ਕੇਸ ਪਾਏ ਗਏ। ਇਹ ਸਭ ਵੀ ਅਖਬਾਰਾਂ ਵਿੱਚ ਛੱਪਦਾ ਰਿਹਾ।

ਸੈਂਕੜੇ ਲੋਕ ਚਿੱਠੀ ਨੂੰ ਅਪਨਾ ਚੁੱਕੇ ਸਨ, ਪੀੜਤ ਸਾਧਵੀਆਂ ਨੂੰ ਮਿਲ ਚੁੱਕੇ ਸਨ, ਸਾਧਵੀਆਂ ਦੇ ਪਿੰਡ ਦੇ ਤਰਕਸ਼ੀਲ ਕਾਰਕੁਨ ਉੱਤੇ ਜਾਨ-ਲੇਵਾ ਹਮਲਾ ਹੋਇਆ, ਅਖਬਾਰਾਂ ਵਿੱਚ ਖ਼ਬਰ ਛਪੀ ਕਿ ਮਾਸਟਰ ਬਲਵੰਤ ਸਿੰਘ ਸਾਧਵੀਆਂ ਦੇ ਪਿੰਡ ਦਾ ਹੀ ਬਾਸ਼ਿੰਦਾ ਹੈ।

ਪਰ ਸਾਡਾ ਡਰਾਮਾ ਬੰਦ ਨਹੀਂ ਹੋਇਆ ਕਿ ਚਿੱਠੀ ਗੁੰਮਨਾਮ ਹੈ - ਪੀੜਤ ਸਾਧਵੀ ਦੇ ਭਰਾ ਦਾ ਕਤਲ ਹੋ ਗਿਆ। ਹੁਣ ਪਤਾ ਸੀ ਕਿ ਚਿੱਠੀ ਲਿਖਣ ਵਾਲੀ ਕਤਲ ਕੀਤੇ ਗਏ ਰਣਜੀਤ ਸਿੰਘ ਦੀ ਭੈਣ ਸੀ।

ਕੁੜੀ ਦੇ ਭਰਾ ਦਾ ਨਾਮ ਪਤਾ ਹੈ, ਭਰਾ ਦੇ ਪਿੰਡ ਦਾ ਨਾਮ ਪਤਾ ਹੈ, ਤੇ ਡਰਾਮਾ ਕਾਇਮ ਹੈ - ਚਿੱਠੀ ਗੁਮਨਾਮ ਸੀ।

ਅਸੀਂ ਪਾਖੰਡ ਕਰ ਰਹੇ ਸੀ ਕਿਓਂ ਜੋ ਸੜਕ ਤੇ ਲੜੀ ਜਾ ਰਹੀ ਲੜਾਈ ਵਿੱਚ ਅਸੀਂ ਸ਼ਾਮਿਲ ਨਹੀਂ ਸੀ। ਲਓ, ਸ਼ੀਸ਼ਾ ਵੇਖੋ ਇਸ ਪ੍ਰੋਗਰਾਮ ਵਿੱਚ -- ਵੇਖੋ ਕੀ ਕੀ ਹੋ ਰਿਹਾ ਸੀ ਸੜਕ ਉੱਤੇ ਜਦੋਂ ਚਿੱਠੀ ਗੁੰਮਨਾਮ ਵਾਲੀ ਬਕਵਾਸ ਛੱਪ ਰਹੀ ਸੀ। ਮਿਲੋ ਸੁਦੇਸ਼ ਕੁਮਾਰੀ ਨੂੰ - ਵਕੀਲ਼, ਐਕਟੀਵਿਸਟ, ਸਾਡੇ ਤੁਹਾਡੇ ਅਧਿਕਾਰਾਂ ਲਈ ਉਨ੍ਹਾਂ ਨਾਲ ਮੱਥਾ ਲਾ ਰਹੀ ਸੀ ਜਿਨ੍ਹਾਂ ਤੋਂ ਅਖਬਾਰਾਂ ਵਾਲੇ ਇਸ਼ਤਿਹਾਰ ਮੰਗ ਰਹੇ ਸਨ - ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜੀਵ ਲੋਚਨ ਪੁੱਛ ਰਹੇ ਨੇ - ਤੁਸੀਂ "ਚਿਰ ਜੀਵੇ ਇਨਸਾਫ਼ ਦਾ ਨਾਅਰਾ" ਲਾਇਆ ਕਿ ਨਹੀਂ :-) ਸੁਮੇਲ ਸਿੰਘ ਸਿੱਧੂ ਤੇ ਡਾਕਟਰ ਮੇਘਾ ਸਿੰਘ ਦੀਆਂ ਗੱਲਾਂ ਬਾਤਾਂ ਵੀ ਵਧੀਆ ਨੇ - ਤੇ ਜਿਹੜਾ ਐੱਸ ਪੀ ਸਿੰਘ ਨੇ ਪਾਠ ਧਰ ਦਿੱਤਾ ਲੋਥਾਂ ਦੇ ਨਾਵਾਂ ਦਾ - ਉਹ ਸ਼ਾਇਦ ਸੁਦੇਸ਼ ਕੁਮਾਰੀ ਵਰਗੇ ਮਨੁਖਾਂ ਨੂੰ ਸਲਾਮ ਕਰਨ ਦਾ ਤਰੀਕਾ ਕੱਢਿਆ ਹੋਵੇਗਾ -- ਪਰ ਇੱਕ ਗੱਲ ਦੋਬਾਰਾ ਕਦੀ ਨਹੀਂ ਕਹੋਗੇ -- ਕਿ ਚਿੱਠੀ ਗੁੰਮਨਾਮ ਸੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE





Copyright © 2016-2017










NEWS LETTER