ਕੇਪਟਾਊਨ ਟੈਸਟ ਵਿੱਚ ਹੋਏ ਬਾਲ ਟੈਂਪਰਿੰਗ ਮਾਮਲੇ ਵਿੱਚ ਇੰਟਰਨੈਸ਼ਨਲ ਕ੍ਰਿਕੇਟ ਕਾਊਂਸਲ (ਆਈ.ਸੀ.ਸੀ.) ਨੇ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਅਤੇ ਓਪਨਰ ਕੈਮਰਨ ਬੇਨਕ੍ਰੋਫਟ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਈ.ਸੀ.ਸੀ. ਨੇ ਕਪਤਾਨ ਸਮਿਥ ਉੱਤੇ ਇਕ ਮੈਚ ਦਾ ਬੈਨ ਤੇ 100% ਮੈਚ ਫੀਸ ਦਾ ਜੁਰਮਾਨਾ ਲਗਾਇਆ ਹੈ ਅਤੇ ਓਪਨਰ ਕੈਮਰਨ ਬੇਨਕ੍ਰੋਫਟ ਨੂੰ 3 ਡੀਮੈਰਿਟ ਅੰਕ ਦਿੱਤੇ ਹਨ ਅਤੇ ਮੈਚ ਫੀਸ ਦਾ 75% ਜੁਰਮਾਨਾ ਲਗਾਇਆ ਹੈ। ਦੱਸ ਦਈਏ ਕਿ ਬੇਨਕ੍ਰੋਫਟ ਨੇ ਗੇਂਦ ਨੂੰ ਇੱਕ ਪਾਸਿਓਂ ਖੁਰਦਰਾ ਕਰਨ ਲਈ ਸੈਂਡਪੇਪਰ ਦਾ ਇਸਤੇਮਾਲ ਕੀਤਾ ਸੀ, ਤਾਂਕਿ ਗੇਂਦਬਾਜ਼ਾਂ ਨੂੰ ਸਵਿੰਗ ਮਿਲੇ।
ਇਸ ਘਟਨਾ ਕਾਰਨ ਆਸਟ੍ਰੇਲੀਆ ਦੀ ਕ੍ਰਿਕਟ ਜਗਤ ਵਿਚ ਕਾਫੀ ਬੇਇੱਜ਼ਤੀ ਹੋ ਰਹੀ ਹੈ। ਪਰ ਹੁਣ ਆਸਟ੍ਰੇਲੀਆ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਬੇਨ ਐਂਡ ਲਿਆਮ ਨੇ ਇੱਕ ਵੀਡੀਓ ਬਣਾਈ ਹੈ ਜਿਸ ਨੂੰ ਵੇਖ ਕੇ ਹਰ ਕੋਈ ਆਸਟ੍ਰੇਲੀਅਨ ਕ੍ਰਿਕਟਰਾਂ ਦਾ ਮਜ਼ਾਕ ਉਡਾ ਰਿਹਾ ਹੈ। ਇਸ ਵੀਡੀਓ ਵਿਚ ਖਿਡਾਰੀਆਂ ਦਾ ਮਜ਼ਾਕ ਉਡਾਉਂਦੇ ਹੋਏ ਰੈਪ ਗਾਣਾ ਗਾਇਆ ਗਿਆ ਹੈ ਅਤੇ ਇਸ ਨੂੰ ਕਾਫੀ ਲੋਕ ਪਸੰਦ ਕਰ ਰਹੇ ਹਨ। ਇਹ ਵੀਡੀਓ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਫੇਸਬੁੱਕ ਉੱਤੇ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਪੀਟਰਸਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਆਸਟ੍ਰੇਲੀਆ ਨੇ ਖੁਦ ਦਾ ਹੀ ਮਜਾਕ ਉਡਾਇਆ ਹੈ।
ਵੇਖੋ ਵੀਡੀਓ: