ਖੇਡਾਂ
ਵੇਖੋ ਵਿਆਹ ਅਤੇ ਬਾਕੀ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓ
ਇੱਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, ਇਟਲੀ ਵਿੱਚ ਹੋਇਆ ਵਿਆਹ
- ਪੀ ਟੀ ਟੀਮ
ਇੱਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, ਇਟਲੀ ਵਿੱਚ ਹੋਇਆ ਵਿਆਹ



ਕ੍ਰਿਕੇਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਸੋਮਵਾਰ ਨੂੰ ਵਿਆਹ ਹੋ ਗਿਆ। ਇਟਲੀ ਦੇ ਮਿਲਾਨ ਤੋਂ 34 ਕਿਲੋਮੀਟਰ ਦੂਰ ਸਿਏਨ ਵਿੱਚ ਵਿਰਾਟ ਅਤੇ ਅਨੁਸ਼ਕਾ ਨੇ ਅੱਜ ਇੱਕ ਦੂਜੇ ਨਾਲ ਸੱਤ ਫੇਰੇ ਲਏ ਅਤੇ  ਹਮੇਸ਼ਾ ਇੱਕ ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ। ਦੋਵਾਂ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਦਾ ਐਲਾਨ ਕੀਤਾ। ਦੋਵਾਂ ਨੇ ਆਪਣੇ-ਆਪਣੇ ਅਕਾਊਂਟ 'ਤੇ ਵਿਆਹ ਦੀਆਂ ਵੱਖ-ਵੱਖ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਦੀ ਖੁਸ਼ੀ ਸਾਫ਼ ਝਲਕ ਰਹੀ ਹੈ।
ਵਿਰਾਟ-ਅਨੁਸ਼ਕਾ ਦਾ ਵਿਆਹ ਇਟਲੀ ਦੇ ਟਸਕਨੀ ਦੇ ਲਗਜ਼ਰੀ ਰਿਜ਼ਾਰਟ ਵਿਚ ਹੋਇਆ। ਇਹ ਰਿਜ਼ਾਰਟ ਜਿਸ ਜਗ੍ਹਾ 'ਤੇ ਹੈ, ਉਹ ਦੁਨੀਆ ਦੀ ਦੂਜੀ ਸਭ ਤੋਂ ਮਹਿੰਗੀ ਟੂਰਿਸਟ ਡੈਸਟੀਨੇਸ਼ਨ ਮੰਨੀ ਜਾਂਦੀ ਹੈ। ਇਹ ਜਗ੍ਹਾ ਆਮ ਤੌਰ ਉੱਤੇ ਦਸੰਬਰ ਵਿੱਚ ਬੰਦ ਰਹਿੰਦੀ ਹੈ ਲੇਕਿਨ ਵਿਰਾਟ-ਅਨੁਸ਼ਕਾ ਦੇ ਵਿਆਹ ਲਈ ਖਾਸ ਤੌਰ 'ਤੇ ਖੁੱਲ੍ਹਵਾਈ ਗਈ।
ਵਿਆਹ ਦੇ ਬਾਅਦ ਦੋਵੇਂ ਦੋ ਰਿਸੈਪਸ਼ਨ ਪਾਰਟੀ ਇੱਕ ਦਿੱਲੀ ਵਿੱਚ ਅਤੇ ਦੂਜੀ ਮੁੰਬਈ ਵਿਚ ਦੇਣਗੇ। 21 ਦਸੰਬਰ ਨੂੰ ਦਿੱਲੀ ਵਿੱਚ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ, ਅਤੇ 26 ਦਸੰਬਰ ਨੂੰ ਮੁੰਬਈ ਵਿੱਚ ਉਨ੍ਹਾਂ ਦੀ ਰਿਸੇਪਸ਼ਨ ਪਾਰਟੀ ਹੋਵੇਗੀ।
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਦੀਆਂ ਖਬਰਾਂ ਕਈ ਦਿਨਾਂ ਤੋਂ ਮੀਡੀਆ ਵਿੱਚ ਸਨ। ਇਨ੍ਹਾਂ ਖਬਰਾਂ ਨੇ ਜ਼ੋਰ ਉਸ ਵਕਤ ਫੜਿਆ ਸੀ ਜਦੋਂ ਵਿਰਾਟ ਨੇ ਕਈ ਮਹੀਨੇ ਪਹਿਲਾਂ ਹੀ ਬੀ.ਸੀ.ਸੀ.ਆਈ. ਤੋਂ ਦਸੰਬਰ ਵਿੱਚ ਛੁੱਟੀਆਂ ਮੰਗ ਲਈਆਂ ਸਨ। ਪਰ ਉਦੋਂ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸ ਦਿੱਤਾ ਗਿਆ ਸੀ।

ਵੇਖੋ ਵਿਆਹ ਅਤੇ ਬਾਕੀ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓ:
  
  
    

ਰਿੰਗ ਸੈਰੇਮਨੀ:
  

ਮਹਿੰਦੀ:
  
ਹਲਦੀ:






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER