ਖੇਡਾਂ
ਭੁਪਾਲ ਨੈਸ਼ਨਲ ਪੇਂਡੂ ਉਲੰਪਿਕ 2017-18 ਦੌਰਾਨ 100 ਤੇ 200 ਮੀਟਰ 'ਚ ਸੋਨਾ ਜਿੱਤ ਕੇ ਬਣੇ ਨੈਸ਼ਨਲ ਚੈਂਪੀਅਨ
ਸੀ.ਜੀ.ਸੀ. ਲਾਂਡਰਾਂ ਦੇ ਅਥਲੀਟਾਂ ਨੇ ਨੈਸ਼ਨਲ ਪੇਂਡੂ ਉਲੰਪਿਕ 2017-18 'ਚ ਜਮਾਈ ਧਾਕ
- ਪੀ ਟੀ ਟੀਮ
ਸੀ.ਜੀ.ਸੀ. ਲਾਂਡਰਾਂ ਦੇ ਅਥਲੀਟਾਂ ਨੇ ਨੈਸ਼ਨਲ ਪੇਂਡੂ ਉਲੰਪਿਕ 2017-18 'ਚ ਜਮਾਈ ਧਾਕਚੰਡੀਗੜ੍ਹ ਗੁਰੱਪ ਆਫ਼ ਕਾਲੇਜਸ ਦੇ ਵਿਦਿਆਰਥੀਆਂ ਭਾਰਤ ਭੂਸ਼ਨ ਤੇ ਰਾਹੁਲ ਕਾਲੜਾ ਨੇ ਪਿਛਲੇ ਹਫ਼ਤੇ ਭੁਪਾਲ ਵਿਖੇ ਮੁਕੰਮਲ ਹੋਈ ਦੂਜੀ ਨੈਸ਼ਨਲ ਪੇਂਡੂ ਉਲੰਪਿਕ ਚੈਂਪੀਅਨਸ਼ਿਪ ਦੌਰਾਨ ਆਪਣੀ ਖੇਡ ਪ੍ਰਤਿਭਾ ਦੇ ਦਮ 'ਤੇ ਦੇਸ਼ ਭਰ ਤੋਂ ਪਹੁੰਚੇ ਅਥਲੀਟਾਂ ਨੂੰ ਧੂਲ ਚਟਾ ਕੇ ਜਿਥੇ ਸੋਨੇ 'ਤੇ ਕਬਜਾ ਕੀਤਾ ਉੱਥੇ 100 ਤੇ 200 ਮੀਟਰ ਦੇ ਨੈਸ਼ਨਲ ਚੈਪੀਅਨ ਦੌੜਾਕ ਬਣ ਕੇ ਸੀ.ਜੀ.ਸੀ. ਦੀਆਂ ਖੇਡਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੀ ਸੂਚੀ ਨੂੰ ਹੋਰ ਲੰਮਾ ਕੀਤਾ।

ਭੁਪਾਲ ਵਿਖੇ ਸਮਾਪਤ ਹੋਈ ਨੈਸ਼ਨਲ ਪੇਂਡੂ ਉਲੰਪਿਕ 2017-18 ਦੌਰਾਨ 100 ਤੇ 200 ਮੀਟਰ ਫਰਾਟਾ ਦੌੜ ਵਿਚ ਸੋਨ ਤਗਮਾ ਜਿੱਤ ਕੇ ਕੈਂਪਸ ਪਹੁੰਚਣ 'ਤੇ ਸੀ.ਜੀ.ਸੀ. ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਭਰਵਾਂ ਸਵਾਗਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।

ਭੁਪਾਲ ਖੇਡਾਂ ਦੌਰਾਨ ਸਰਵੋਤਮ ਖਿਤਾਬ ਜਿੱਤ ਕੇ ਪਰਤੇ ਅਥਲੀਟਾਂ ਭਾਰਤ ਭੂਸ਼ਨ ਅਤੇ ਰਾਹੁਲ ਕਾਲੜਾ ਨੇ ਅਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕੋਚ ਕਮਲਦੀਪ ਸਿੰਘ ਅਤੇ ਕਾਲਜ ਮੈਨੇਜਮੈਂਟ ਨੂੰ ਦਿੰਦਿਆਂ ਕਿਹਾ ਕਿ ਸਾਡੀ ਇਸ ਪ੍ਰਾਪਤੀ ਤੋਂ ਸੇਧ ਲੈ ਕੇ ਜਿਥੇ ਕਾਲਜ ਦੇ ਬਾਕੀ ਦੌੜਾਕ ਤੇ ਖਿਡਾਰੀ ਸਖਤ ਮਿਹਨਤ ਕਰਕੇ ਕਾਲਜ ਦੇ ਨਾਮ ਨੂੰ ਚਾਰ ਚੰਨ ਲਾਉਣਗੇ, ਉਥੇ ਹੀ ਨਵੇਂ ਬੈਚ ਦੇ ਉਭਰਦੇ ਖਿਡਾਰੀ ਵੀ ਇਨ੍ਹਾਂ ਨਕਸ਼ੇ ਕਦਮਾਂ 'ਤੇ ਚੱਲਣਗੇ।

ਸੀ.ਜੀ.ਸੀ. ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਆਲ ਇੰਡੀਆ ਅਤੇ ਨਾਰਥ ਜ਼ੋਨ ਪੱਧਰ ਦੀਆਂ ਪ੍ਰਾਪਤੀਆਂ 'ਤੇ ਕਾਲਜ ਪ੍ਰਬੰਧਕਾਂ ਨੂੰ ਮਾਣ ਹੈ ਉਥੇ ਖੇਡ ਵਿਭਾਗ ਦਾ ਤਜਰਬੇਕਾਰ ਤੇ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ ਜਿਨ੍ਹਾਂ ਦੀ ਅਗਵਾਈ ਹੇਠ ਖਿਡਾਰੀ ਸਖਤ ਮਿਹਨਤ ਕਰਕੇ ਕਾਲਜ ਦੇ ਨਾਮ ਨੂੰ ਸੁਨਹਿਰੀ ਅੱਖਰਾਂ 'ਚ ਦਰਜ ਕਰਵਾਉਂਦੇ ਹਨ। ਉਨ੍ਹਾਂ ਤਗਮਾ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡ ਵਿਭਾਗ ਦੇ ਕੋਚਾਂ ਨੂੰ ਅਜੇਤੂ ਮੁਹਿੰਮ ਨਿਰੰਤਰ ਜਾਰੀ ਰੱਖਣ ਲਈ ਹਰ ਪ੍ਰਕਾਰ ਦੀ ਸਹੂਲਤ ਤੇ ਮਦਦ ਕਰਨ ਦੀ ਵਚਨਬੱਧਤਾ ਦੁਹਰਾਈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER