ਖੇਡਾਂ
ਪੰਜਾਬ ਫੈਂਸਿੰਗ ਐਸੋਸੀਏਸ਼ਨ ਨੇ ਕੀਤਾ ਬ੍ਰਹਮ ਮਹਿੰਦਰਾ ਦਾ ਸਨਮਾਨ
- ਪੀ ਟੀ ਟੀਮ
ਪੰਜਾਬ ਫੈਂਸਿੰਗ ਐਸੋਸੀਏਸ਼ਨ ਨੇ ਕੀਤਾ ਬ੍ਰਹਮ ਮਹਿੰਦਰਾ ਦਾ ਸਨਮਾਨ



ਪੰਜਾਬ ਸਰਕਾਰ ਰਾਜ ਦੇ ਖਿਡਾਰੀਆਂ ਨੂੰ ਪੂਰਾ ਸਹਿਯੋਗ ਦਵੇਗੀ ਕਿਉਂਕਿ ਖੇਡਾਂ ਜ਼ਿੰਦਗੀ ਵਿਚ ਅਨੁਸ਼ਾਸ਼ਨ ਦਾ ਅਹਿਮ ਸਬਕ ਸਿਖਾਉਂਦੀਆਂ ਹਨ ਅਤੇ ਨੌਜਵਾਨ ਨੂੰ ਜ਼ਿੰਦਗੀ 'ਚ ਵੱਡੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਸ਼ਬਦ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਕ ਸਮਾਗਮ 'ਚ ਕਹੇ।

ਪੰਜਾਬ ਫੈਂਸਿੰਗ ਐਸੋਸੀਏਸ਼ਨ ਨੇ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਨੂੰ ਸਨਮਾਨਿਤ ਕਰਨ ਲਈ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ। ਇਹ ਫੰਕਸ਼ਨ ਪੰਜਾਬ ਫੈਂਸਿੰਗ ਐਸੋਸੀਏਸ਼ਨ ਦੇ ਸੈਕ੍ਰੇਟਰੀ ਸੀ.ਏ.ਅਨਿਲ ਅਰੋੜਾ ਅਤੇ ਸੀਨੀਅਰ ਉੱਪ ਪ੍ਰਧਾਨ ਅਮਰਜੀਤ ਕੌਰ ਵਿਜ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਇਆ।

ਫੰਕਸ਼ਨ ਵਿਚ ਫੈਂਸਿੰਗ ਦੇ ਸਾਰੇ ਜ਼ਿਲ੍ਹਾ ਪ੍ਰਧਾਨ, ਸੈਕ੍ਰੇਟਰੀ ਅਤੇ ਕੋਚ ਹਾਜ਼ਰ ਸਨ। ਮਹਿਮਾਨਾਂ 'ਚ ਰਾਜੇਸ਼ ਧੀਮਾਨ, ਵਿਪਿਨ ਸ਼ਰਮਾ, ਟੀ.ਐੱਸ. ਡੋਗਰਾ, ਸਰਦਾਰੀ ਲਾਲ, ਹਿਮਾਂਸ਼ੂ ਵਿਜ, ਹਜ਼ੂਰਾ ਸਿੰਘ, ਧਰਮਵੀਰ ਵਾਲਿਆਂ, ਪ੍ਰੋਫ਼. ਨਿਰਮਲ ਸਿੰਘ, ਸਚਿਨ ਸ਼ਰਮਾ, ਵਰਿੰਦਰ ਵਰਮਾ, ਰਵਿੰਦਰ ਸਿੰਘ, ਸੌਰਭ ਰਾਜ, ਗੁਰਦੀਪ ਕੌਰ, ਕਰਮਜੀਤ ਕੌਰ, ਮੋਹਿਤ ਅਸ਼ਵਨੀ, ਕ੍ਰਿਸ਼ਨ ਕੁਮਾਰ, ਅਸ਼ੋਕ ਕੁਮਾਰ ਅਤੇ ਨਰਿੰਦਰ ਕੁਮਾਰ ਸਮੇਤ ਹੋਰਨਾਂ ਨੇ ਹਾਜ਼ਰੀ ਭਰੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER