ਸਾਹਿਤ

Monthly Archives: SEPTEMBER 2016


'ਫਾਦਰ ਆਫ ਸਾਇੰਸ ਫਿਕਸ਼ਨ': ਐਚ.ਜੀ. ਵੈੱਲਸ
21.09.16 - ਵਿਸ਼ਵਜੀਤ ਸਿੰਘ

'ਟਾਈਮ ਮਸ਼ੀਨ' ਤੇ 'ਵਾਰ ਓਫ ਦਾ ਵਰਲਡਸ' ਵਰਗੀਆਂ ਮਹਾਨ ਲਿਖਤਾਂ ਦੇ ਮਸ਼ਹੂਰ ਲੇਖਕ ਹਰਬਰਟ ਜੋਰਜ ਵੈੱਲਸ ਦਾ ਅੱਜ ਦੇ ਦਿਨ 21 ਸਤੰਬਰ 1866 ਨੂੰ ਜਨਮ ਹੋਇਆ ਸੀ। ਉਨ੍ਹਾਂ ਦੀਆਂ ਜ਼ਿਆਦਾਤਰ ਸਾਇੰਸ ਫਿਕਸ਼ਨ ਨਾਲ ਸਬੰਧਤ ਸਨ। ਇਨ੍ਹਾਂ ਲਿਖਤਾਂ ਨੇ ਸਾਨੂੰ ਭਵਿੱਖ ਦਾ ਇੱਕ ਸੁਰਮਈ ਰਾਹ ਦਿਖਾਇਆ। ਉਨ੍ਹਾਂ ਨੂੰ 'ਫਾਦਰ ਆਫ ਸਾਇੰਸ ਫਿਕਸ਼ਨ' ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।

ਐਚ.ਜੀ. ਵੈੱਲਸ ਦਾ ਪਹਿਲਾ ਨਾਵਲ 'ਦਾ ਟਾਈਮ ਮਸ਼ੀਨ' ਇੱਕੋਦਮ ਬਹੁਤ ਮਸ਼ਹੂਰ ਹੋ ਗਿਆ ਅਤੇ ਇਸ ਤੋਂ ਬਾਅਦ ਵੈੱਲਸ ਨੇ ਲਗਾਤਾਰ ਸਾਇੰਸ ਫਿਕਸ਼ਨ ਨਾਵਲ ਲਿਖੇ ਜਿਨ੍ਹਾਂ ਨੇ ਸਾਡੇ ਭਵਿੱਖ ਬਾਰੇ ਨਵੀਆਂ ਸੋਚਾਂ 'ਤੇ ਚਾਨਣਾ ਪਾਇਆ। ਬਾਅਦ ਵਿਚ ਵੈੱਲਸ ਨੇ ਹਾਸਰਸ ਅਤੇ ਸਮਾਜਿਕ ਆਲੋਚਕਤਾ 'ਤੇ ਵੀ ਕੰਮ ਕੀਤਾ। ਵੈੱਲਸ ਨੇ ਆਪਣੇ ਇੱਕ ਨਾਵਲ 'ਆਊਟ ਲਾਈਨ ਓਫ ਹਿਸਟਰੀ' ਵਿਚ ਮਨੁੱਖੀ ਇਤਿਹਾਸ 'ਤੇ ਸਮਾਜਿਕ ਵਿਚਾਰ ਸਾਂਝੇ ਕੀਤੇ।

ਇੰਗਲੈਂਡ ਵਿਚ ਜੰਮੇ ਐਚ.ਜੀ. ਵੈੱਲਸ ਇੱਕ ਕੰਮਕਾਜੀ ਜਮਾਤ ਦੇ ਨਾਲ ਸਬੰਧਿਤ ਸੀ। ਵੈੱਲਸ ਦੇ ਮਾਂ-ਬਾਪ ਦੁਕਾਨਦਾਰੀ ਦਾ ਕੰਮ ਕਰਦੇ ਸਨ। ਉਸਦੇ ਪਿਤਾ ਨੇ ਪ੍ਰੋਫੈਸ਼ਨਲ ਕ੍ਰਿਕਟ ਖੇਡਿਆ ਸੀ ਅਤੇ ਕੁਝ ਸਮੇਂ ਲਈ ...
  


ਓਜ਼ੋਨ ਪਰਤ ਬਚਾਈਏ
16.09.16 - ਹਰਦੀਪ ਬਿਰਦੀ

ਧਰਤੀ ਦੇ ਜੀਵਨ ਨੂੰ ਖੁਸ਼ਹਾਲ ਬਣਾਈਏ
ਚਲੋ ਸਭ ਮਿਲ ਓਜ਼ੋਨ ਦੀ ਪਰਤ ਬਚਾਈਏ
 
ਘਟ ਰਹੀ ਇਸਦੀ ਸੁਰੱਖਿਆ ਦੀ ਤਾਕਤ
ਯਤਨ ਕਰ ਸਭ ਫਿਰ ਤੋਂ ਤਾਕਤ ਪਾਈਏ
 
ਨਾ ਵਰਤੋਂ ਕਰੀਏ ਨੁਕਸਾਨ ਕਰਦੀਆਂ ਚੀਜ਼ਾਂ
ਨਾ ਸਰਦਾ ਤਾਂ ਵਰਤੋਂ ਘੱਟ ਹੀ ਕਰ ਜਾਈਏ
 
ਘਟੀ ਜਦੋਂ ਦੀ ਪਰਤ ਹੈ ਕੈਂਸਰ ਹੈ ਵਧਿਆ
ਇਸ ਭੈੜੀ ਬਿਮਾਰੀ ਤੋਂ ਖ਼ੁਦ ਨੂੰ ਬਚਾਈਏ
 
ਹੰਭਲਾ ਖ਼ੁਦ ਹੀ ਮਾਰਨਾ ਪੈਣਾ ਸਮਝੋ ਗਲ
ਸਾਂਭ ਲਓ ਵਕਤ ਕੀਮਤੀ ਨਾ ਗਵਾਈਏ
 
ਜੀਵਨ ਜੇ ਧਰਤੀ 'ਤੇ ਅਸੀਂ ਹੈ ਬਚਾਉਣਾ
ਚਲੋ ਇਸ ਦੇ ਲਈ ਸਾਂਝੀ ਆਵਾਜ਼ ਉਠਾਈਏ
 
ਆਉਣ ਵਾਲੀਆਂ ਨਸਲਾਂ ਤਾਂਹੀ ਬਚਣੀਆਂ
ਉਨ੍ਹਾਂ ਲਈ ਜੇ ਅੱਛਾ ਵਾਤਾਵਰਣ ਬਣਾਈਏ
  


ਅਧਿਆਪਕ
05.09.16 - ਹਰਦੀਪ ਬਿਰਦੀ

ਕੋਰੇ ਮਨ ਦੇ ਕਾਗਜ਼ 'ਤੇ ਬੜਾ ਕੁਝ ਵਾਹ ਦੇਵੇ ਅਧਿਆਪਕ
ਮਿਲੇ ਜੇ ਸਹੀ ਤਾਲ ਤਾਂ ਜ਼ਿੰਦਗੀ ਬਣਾ ਦੇਵੇ ਅਧਿਆਪਕ

ਮਨ ਸਮੰਦਰ ਵਿੱਚ ਜੋ ਛੱਲਾਂ ਉੱਠੀਆਂ ਨਾਲ ਸਵਾਲਾਂ ਦੇ
ਦੇ ਜਵਾਬ ਉਨ੍ਹਾਂ ਦੇ ਸਭ ਸ਼ਾਂਤ ਕਰਵਾ ਦੇਵੇ ਅਧਿਆਪਕ

ਸੋਨੇ ਜਿਹੀ ਸਹੀ ਚਮਕ ਆਉਂਦੀ ਹੈ ਇਨਸਾਨ ਦੇ ਮਨੋਂ
ਜਦ ਸਹੀ ਗਿਆਨ ਦੀ ਭੱਠੀ 'ਚ ਤਪਾ ਦੇਵੇ ਅਧਿਆਪਕ

ਹੁੰਦਾ ਵਰਕਾ ਕੋਰਾ ਹੈ ਸ਼ੁਰੂ-ਸ਼ੁਰੂ 'ਚ ਸਿੱਖਣ ਵਾਲੇ ਦਾ ਤਾਂ
ਦੇ ਗਿਆਨ ਦੇ ਅੱਖਰ ਪੂਰੀ ਕਿਤਾਬ ਬਣਾ ਦੇਵੇ ਅਧਿਆਪਕ

ਦਿਸ਼ਾ ਨਹੀਂ ਮਿਲਦੀ ਬਿਨ ਕਿਸੇ ਦੇ ਦੱਸੇ ਤੋਂ ਕਿਸੇ ਨੂੰ ਵੀ
ਦੇ ਦਿਸ਼ਾ ਸਹੀ ਮੰਜਿਲ 'ਤੇ ਤੁਹਾਨੂੰ ਪਹੁੰਚਾ ਦੇਵੇ ਅਧਿਆਪਕ

ਹੁੰਦਾ ਬੰਦਾ ਇੱਕ ਗਵਾਚੇ ਜੰਗਲ ਵਾਂਗੂੰ ਬਿਨ ਗਿਆਨ ਤੋਂ
ਦੇ ਮਸ਼ਾਲ ਗਿਆਨ ਦੀ ਚਾਨਣ ਤੱਕ ਪਹੁੰਚਾ ਦੇਵੇ ਅਧਿਆਪਕ
  TOPIC

TAGS CLOUD
.

ARCHIVE


Copyright © 2016-2017


NEWS LETTER