ਸਾਹਿਤ

Monthly Archives: AUGUST 2016


ਬਾਬਾ ਬੋਹੜ
26.08.16 - ਵਿਸ਼ਵਜੀਤ ਸਿੰਘ

"ਮੈਂ ਅੱਜ ਪਿੰਡ ਚਲਿਆ” ਜੀਤੇ ਨੇ ਬੜੀ ਖੁਸ਼ੀ-ਖੁਸ਼ੀ ’ਚ ਆਪਣੀ ਘਰਵਾਲੀ ਨੂੰ ਕਿਹਾ। ਅੱਗੋਂ ਘਰਵਾਲੀ ਨੇ ਅਣਸੁਣਿਆ ਜਿਹਾ ਕਰ ਕਿਹਾ ਕਿ ਜਾ ਆਓ। ਜੀਤੇ ਨੂੰ ਪਤਾ ਸੀ ਕਿ ਉਸਦੀ ਘਰਵਾਲੀ ਪਿੰਡ ਨਹੀਂ ਜਾਏਗੀ ਤਾਂ ਉਸ ਨੇ ਓਹਨੂੰ ਪੁੱਛਿਆ ਨਾ। ਜੀਤੇ ਨੇ ਆਪਣੇ ਕਮਰੇ ਅੰਦਰ ਵੜ ਅਲਮਾਰੀ ਖੋਲੀ ਤੇ ਓਹਦੇ ’ਚੋਂ ਨਵੀਂ ਖਰੀਦੀ ਪੱਗ ਬੰਨ੍ਹੀ ਤੇ ਕੁੜ੍ਹਤਾ ਪਜਾਮਾ ਪਾ ਸਕੂਟਰ ਦੀ ਕਿੱਕ ਮਾਰ ਜਾਣ ਨੂੰ ਤਿਆਰ ਹੋ ਗਿਆ। ਅੱਜ ਐਤਵਾਰ ਸੀ, ਛੁੱਟੀ ਦਾ ਦਿਨ ਸੀ। ਬੱਚੇ ਆਪਣਾ ਕੰਮ ਕਰ ਰਹੇ ਸੀ ਤਾਂ ਜੀਤੇ ਨੇ ਸੋਚਿਆ ਕਿਉਂ ਨਾ ਪਿੰਡ ਹੀ ਗੇੜਾ ਮਾਰ ਆਵਾਂ। ਜਾਂਦੇ ਹੋਏ ਜੀਤੇ ਦੀ ਘਰਵਾਲੀ ਕਹਿੰਦੀ, "ਟਾਈਮ ਨਾਲ ਮੁੜ ਆਇਓ। ਕਿਤੇ ਓਥੇ ਈ ਨਾ ਬੇਲੀਆਂ ਨਾਲ ਬਹਿ ਜਾਇਓ”।

ਜੀਤੇ ਨੇ ਸਾਰੀ ਉਮਰ ਬੜੇ ਦੁੱਖ ਹੰਢਾਏ ਸੀ। ਬਚਪਨ ਚ 5 ਕੁ ਸਾਲਾਂ ਦਾ ਸੀ ਕਿ ਮਾਂ ਮਰ ਗਈ ਤੇ ਜਦ ਵੱਡਾ ਹੋਇਆ, 12ਵੀਂ ਕਰਕੇ ਹਟਿਆ ਤਾਂ ਬਾਪ ਨੇ ਫਾਂਸੀ ਲੈ ਲਈ। ਜੀਤੇ ਨੂੰ ਆਪਣੇ ਪਿੰਡ ਤੋਂ ਡਰ ਲੱਗਣ ਲਗ ਗਿਆ ਸੀ ...
  


ਹਮੇਸ਼ਾਂ ਇਕੱਠੇ ਰਹਿਣ ਦੀ ਸਹੁੰ ਖਾਧੀ ਸੀ ਉਸਨੇ
02.08.16 - ਅਨਿਲ ਪੁਰੀ

ਪਿਛਲੇ ਹਫਤੇ ਯਮੁਨਾਨਗਰ ’ਚ ਮੇਰੇ ਸ਼ਿਵ ਭਗਤ ਦੋਸਤ ਰਾਕੇਸ਼ ਚੌਧਰੀ ਨੇ ਜੋ ਆਪਬੀਤੀ ਮੈਨੂੰ ਐਤਵਾਰ ਨੂੰ ਸੁਣਾਈ, ਹਫਤਾ ਬੀਤ ਜਾਣ ਮਗਰੋਂ ਵੀ ਮੈਂ ਉਸਦੇ ਅਸਰ ਤੋਂ ਅੱਜ ਤੱਕ ਨਹੀਂ ਉੱਭਰ ਪਾਇਆ। ਉਸਨੇ ਮੈਨੂੰ ਇਹ ਦਰਦ ਭਰਿਆ ਕਿੱਸਾ ਕੁੱਝ ਇੰਝ ਸੁਣਾਇਆ:

"ਮੈਂ 12 ਫਰਵਰੀ ਦੀ ਸਵੇਰ ਮਹਾਸ਼ਿਵਰਾਤਰੀ 'ਤੇ ਹਰਿਦੁਆਰ 'ਚ ਇਸ਼ਨਾਨ ਕਰਨ ਲਈ ਬੱਸ ਫੜੀ। ਸਵੇਰ ਹੋਣ ਕਾਰਨ ਉਸ 'ਚ ਭੀੜ ਘੱਟ ਸੀ। ਮੇਰੇ ਅੱਗੇ ਦੋ ਸਵਾਰੀਆਂ ਵਾਲੀ ਸੀਟ ’ਤੇ ਲਗਭਗ 70 ਸਾਲਾਂ ਦਾ ਬਜ਼ੁਰਗ ਇਕੱਲਾ ਬੈਠਾ ਸੀ। ਬੱਸ ਦੇ ਸਹਾਰਨਪੁਰ ਅੱਡੇ 'ਤੇ ਰੁਕਦੇ ਹੀ ਇਕ ਦਮ ਭਾਰੀ ਭੀੜ ਬੱਸ ਦੇ ਅੰਦਰ ਆ ਗਈ। ਇਥੋਂ ਤੱਕ ਕਿ 8-10 ਲੋਕਾਂ ਨੂੰ ਬੱਸ ਦੇ ਡੰਡੇ ਨੂੰ ਫੜ ਕੇ ਖੜਾ ਹੋਣਾ ਪਿਆ ਸੀ ਪਰ ਪਤਾ ਨਹੀਂ ਕਿਉਂ ਮੇਰੀ ਅਗਲੀ ਸੀਟ 'ਤੇ ਇਕੱਲੇ ਬੈਠੇ ਬਜ਼ੁਰਗ ਨੂੰ ਕੋਈ ਸੀਟ ਦੇ ਅੱਗੇ ਖਿਸਕਣ ਲਈ ਨਹੀਂ ਕਹਿ ਰਿਹਾ ਸੀ।
 
ਆਖਿਰ ਜਦੋਂ ਬਸ ਰੁੜਕੀ ਪੁੱਜੀ ਤਾਂ ਇਕ ਮੁੱਛਾਂ ਵਾਲਾ ਰੋਹਬਦਾਰ ਆਵਾਜ਼ 'ਚ ਬਜ਼ੁਰਗ ਨਾਲ ਬੋਲਿਆ, 'ਅਰੇ ਅੰਧਾ ਹੋ ਗਯਾ ਹੈ ਕਯਾ? ...
  TOPIC

TAGS CLOUD
.

ARCHIVE


Copyright © 2016-2017


NEWS LETTER