ਸਾਹਿਤ

Monthly Archives: JULY 2018


ਦਸਤਾਰ ਦੀ ਬੇਹੁਰਮਤੀ
ਦੋਹੇ
13.07.18 - ਅਮਰ 'ਸੂਫ਼ੀ'

ਮੋਦੀ ਆਇਆ ਮਿੱਤਰੋ, ਰੈਲੀ ਕਰਨ ਮਲੋਟ।
ਉਸ ਦੇ ਇੱਥੇ ਆਉਣ 'ਤੇ, ਹੋਇਆ ਕੰਮ ਕੁਲੋਟ।

ਉਸ ਨੂੰ ਕੀਤੀ ਭੇਟ ਸੀ, ਸ਼ਖਸ ਕਿਸੇ ਦਸਤਾਰ।
ਬੰਨ੍ਹਣ ਲਈ ਸੁਖਬੀਰ ਸੀ, ਹੋਇਆ ਪੱਬਾਂ ਭਾਰ।

ਹਾਲੇ ਉਸ ਦਸਤਾਰ ਦੇ, ਬੰਨ੍ਹੇ ਦੋ ਤਿੰਨ ਪੇਚ।
ਮੋਦੀ ਇਸ ਦਸਤਾਰ ਨੂੰ, ਬਿਲਕੁਲ ਸਮਝੇ ਹੇਚ।

ਅੱਧ ਵਿਚਕਾਰੋਂ ਬੰਨ੍ਹਣੀ, ਮੋਦੀ ਰੋਕੀ ਪੱਗ।
ਹੁੰਦੀ ਇਹ ਬੇ-ਹੁਰਮਤੀ, ਤੱਕੀ ਸਾਰੇ ਜੱਗ।

ਕਿੱਦਾਂ ਦੇ ਹੋ ਆਦਮੀ, ਕਿੱਦਾਂ ਦੇ ਸਰਦਾਰ।
ਥੋਡੇ ਮੂੰਹ 'ਤੇ ਆਪਣਾ, ਛਿੱਤਰ ਗਿਆ ਉਹ ਮਾਰ।

ਨੀਲੀ ਪਗੜੀ ਵਾਲਿਓ, ਕੁਝ ਤਾਂ ਦੱਸੋ ਬੋਲ।
ਸਿੱਖੀ ਦੀ ਇਸ ਸ਼ਾਨ ਨੂੰ, ਮੋਦੀ ਗਿਆ ਕਿਉਂ ਰੋਲ।

ਮੋਦੀ ਕੀ ਹੈ ਸਮਝਦਾ, ਕੀ ਹੁੰਦੀ ਦਸਤਾਰ।
ਉਂਞ ਪਤਾ ਹੈ ਓਸ ਨੂੰ, ਹੁੰਦੇ ਕੀ ਸਰਦਾਰ।

ਕੁੱਛੜ ਬਹਿ ਗੁਜਰਾਤੜੀ, ਦਾੜੀ ਗਿਆ ਹੈ ਮੁੰਨ।
ਘੋਗੇ ਆਗੂ ਮੰਚ 'ਤੇ, ਬੈਠੇ ਬਣ ਕੇ ਡੁੰਨ।

ਗੱਦੀ ਖਾਤਰ ਮੂਰਖਾਂ, ਰੋਲੀ ਹੈ ਦਸਤਾਰ।
ਖਾਤਰ ਜਿਸ ਦਸਤਾਰ ਦੀ, ਵਾਰੇ ਸੀਸ ਹਜ਼ਾਰ।

ਪਗੜੀ ਸਾਡੀ ...
  


ਸਿਫ਼ਾਰਸ਼
ਹੱਡਬੀਤੀ
03.07.18 - ਬਲਰਾਜ ਸਿੰਘ ਸਿੱਧੂ*

ਭਾਰਤ ਵਿੱਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂੁਰਤ ਪੈਂਦੀ ਹੈ। ਬੇਆਸਰੇ ਬੰਦੇ ਦੀ ਤਾਂ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ। ਥਾਣੇ ਕਚਹਿਰੀ ਚਲੇ ਜਾਉ, ਲਾਵਾਰਿਸ ਬੰਦੇ ਵਿਚਾਰੇ ਸਾਰਾ-ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਨ। ਅਫਸਰਾਂ-ਲੀਡਰਾਂ ਦੇ ਰੀਡਰ-ਗੰਨਮੈਨ ਹੀ ਨਜ਼ਦੀਕ ਨਹੀਂ ਆਉਣ ਦਿੰਦੇ। ਸਾਰਾ ਦਿਨ ਖੱਜਲ ਖਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦ ਕਿ ਸਿਫ਼ਾਰਸ਼ੀ ਵਿਅਕਤੀ ਦਾ ਕੰੰਮ ਅਫਸਰ-ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ।

ਜਿਹੜੇ ਵਿਅਕਤੀ ਹਥਿਆਰਾਂ ਦੇ ਸ਼ੌਕੀਨ ਹਨ, ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਬਿਨਾਂ ਸਿਫਾਰਸ਼ ਅਸਲਾ ਲਾਇਸੰਸ ਬਣਾਉਣ ਤੇ ਰੀਨੀਊ ਕਰਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਥਾਣਿਆਂ ਅਤੇ ਡੀ.ਸੀ. ਦਫਤਰਾਂ ਵਿੱਚ ਫਾਈਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ।

ਕਚਹਿਰੀ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ ਤੇ ਸਿਫ਼ਾਰਸ਼ੀ ਦੀ ਰਜਿਸਟਰੀ ਅਫਸਰ ਘਰ ਜਾ ਕੇ ਕਰ ਦਿੰਦੇ ਹਨ। ਜਨਮ-ਮੌਤ ਦੇ ਸਰਟੀਫਿਕੇਟ ਜਾਂ ਫਰਦ ...
  TOPIC

TAGS CLOUD
.

ARCHIVE


Copyright © 2016-2017


NEWS LETTER