ਸਾਹਿਤ

Monthly Archives: JULY 2016


ਬੱਸ ਇਹੀ ਫ਼ਰਕ ਐ
01.07.16 - ਕੇ. ਐਲ. ਗਰਗ

ਐਤਕੀਂ ਜਦੋਂ ਨੈਂਡੀ (ਨਰਿੰਦਰ) ਸਿਹੁੰ ਦੇਸ ਗੇੜਾ ਕੱਢਣ ਆਇਆ ਤਾਂ ਹਰ ਕੋਈ ਉਸ ਤੋਂ ਇਹੋ ਸਵਾਲ ਪੁੱਛਦਾ, ‘ਕਿਉਂ ਭਾਈ ਨਿੰਦੀ, ਅਮਰੀਕਾ ਤੇ ਇਥੇ ’ਚ ਫਰਕ ਕੀ ਐ ਭਲਾਂ?’ ਸੁਣਕੇ ਨਿੰਦੀ ਹੱਸ ਪੈਂਦਾ ਸੀ। ਅਗਲਾ ਫੇਰ ਆਖਦਾ...

‘ਭਾਈ, ਕੋਈ ਫਰਕ ਤਾਂ ਹੋਊਗਾ ਈ ਹੋਊਗਾ ਜਿਹੜੀ ਹੇੜ ਦੀ ਹੇੜ ਉਧਰ ਨੂੰ ਵਗੀ ਜਾਂਦੀ ਆ?’ ਨਿੰਦੀ ਫੇਰ ਹੱਸ ਪੈਂਦਾ।

ਘਰਾਂ ’ਚ ਫੁੱਫੜ ਲਗਦਾ ਗਿਆਨੀ ਉਹਨੂੰ ਮਿਲਣ ਆਇਆ ਤਾਂ ਨਿੰਦੀ ਨੇ ਹੱਸਦਿਆਂ-ਹੱਸਦਿਆਂ ਲਾਚੜ ਜਿਹੀ ਨਾਲ ਉਹਨੂੰ ਪੁੱਛਿਆ, ‘ਕਿਉਂ ਬਈ ਫੁੱਫੜਾ, ਫੇਰ ਖੇਡਦੀ ਐ ਕਾਟੋ ਫੁੱਲਾਂ ’ਤੇ?’

ਸੁਣ ਕੇ ਫੁੱਫੜ ਦਾ ਮੂੰਹ ਫਿਊਜ਼ ਹੋਏ ਬਲਬ ਜਿਹਾ ਹੋ ਗਿਆ ਸੀ। ਮੂਹਰਲੇ ਦੋ ਦੰਦ ਨਿਕਲ ਗਏ ਸਨ ਤੇ ਤੀਜਾ ਨਿਕਲਣ ਦੀ ਤਿਆਰੀ ’ਚ ਚੱਕਰ ਚੁੰਢੇ ਵਾਂਗ ਘੁੰਮੀ ਜਾਂਦਾ ਸੀ।

‘ਫੁੱਫੜਾ, ਕੀ ਗੱਲ ਇਉਂ ਕਾਣੀ ਕੌਡੀ ਜਿਹਾ ਮੂੰਹ ਕਾਹਤੋਂ ਬਣਾਇਐ? ਕਿਸੇ ਤਕਲੀਫ਼ ’ਚ ਆਂ?’ ਨਿੰਦੀ ਨੇ ਫੇਰ ਹੱਸਦਿਆਂ ਉਸ ਤੋਂ ਪੁੱਛ ਲਿਆ ਸੀ। ਫੁੱਫੜ ਫੇਰ ਵੀ ਹਾਰੇ ਜੁਆਰੀਏ ਵਾਂਗ, ਫੁੱਟੇ ਘੜੇ ਜਿਹਾ ਮੂੰਹ ਬਣਾਈ ਬੈਠਾ ਰਿਹਾ। ਨਿੰਦੀ ਦੇ ਵਾਰ-ਵਾਰ ਪੁੱਛੀ ਜਾਣ ’ਤੇ ...
  


ਬਸ ਜਿਸ ਦਾ ਡਰ ਸੀ ਉਹ ਹੀ ਹੋਇਆ
01.07.16 - ਤਰਲੋਚਨ ਸਿੰਘ ਸੋਨੀ

ਆਏ ਨਸ਼ੇ ਤੇ ਨਸ਼ਿਆਂ ਨੇ ਕਹਿਰ ਕੀਤਾ,
ਬਣ ਪਰਵਾਨਾ ਹਰ ਮੌਤ ਦਾ ਜਾਮ ਪੀਤਾ,
ਬਸ ਇਥੇ ਹੀ ਨਹੀਂ ਕੁਝ ਹੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।

ਬੱਚੇ, ਬੁੱਢੇ ਤੇ ਜਵਾਨ ਵੀ ਆਦੀ ਹੋਗੇ,
ਸਾਰੇ ਇੱਕੋ ਧਾਗੇ ਵਿੱਚ ਪਰੋਗੇ,
ਹੁਣ ਤਾਂ ਬਾਬਿਆਂ ਨੇ ਵੀ ਹੋਸ਼ ਹੈ ਖੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।

ਰਿਸ਼ਤਾ ਕੋਈ ਨਾ ਰਿਹਾ ਪਿਆਰ ਵਾਲਾ,
ਬਸ ਇਕੋ ਰਿਸ਼ਤਾ ਰਹਿ ਗਿਆ ਸਾਲਾ,
ਜਿਸ ਕਿਸੇ ਨੇ ਵੀ ਇਸ ਹੀਰ ਨੂੰ ਛੋਹਿਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।

ਗੋਲੀਆਂ ਤੇ ਕੈਪਸੂਲਾਂ ਗਵਾ ਤੀ ਸਾਡੀ ਹੋਸ਼ ਹੈ,
ਪਰ ਕਿਸੇ ਦੇ ਗਮ ਦਾ ਨਾ ਸਾਨੂੰ ਕੋਈ ਰੋਸ ਹੈ,
ਲੱਗੀਆਂ ਨੇ ਪੀਣਕਾਂ ਜਾਂ ਲਗਦਾ ਹੈ ਮੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।

ਕੋਈ ਖਾਵੇ ਜਰਦਾ, ਭੁੱਕੀ, ਕੋਈ ਬਚਦਾ ਰੰਮ ਤੋਂ ਨਾ,
ਇਨ੍ਹਾਂ ਦੇ ਵਿੱਚ ਗਰਸਿਆ ਬੰਦਾ, ਕੋਈ ਕਰਦਾ ਕੰਮ ਹੀ ਨਾ,
ਮੈਖਾਨੇ ਦੇ ਅੰਦਰ ਜਾ ਕੇ, ਮੈਖਾਨਾ ਹੀ ਹੋਇਆ,
ਬਸ ਜਿਸ ਦਾ ਡਰ ਸੀ ਉਹ ਹੀ ਹੋਇਆ, ਉਹ ਹੀ ਹੋਇਆ।

ਸਮੈਕ ਨੇ ਤਾਂ ...
  TOPIC

TAGS CLOUD
.

ARCHIVE


Copyright © 2016-2017


NEWS LETTER