ਸਾਹਿਤ

Monthly Archives: APRIL 2018


ਲਹਿੰਦੇ ਪੰਜਾਬ ਦੀ ਪ੍ਰਸਿੱੱਧ ਨਾਟਕਕਾਰ ਮਦੀਹਾ ਗੌਹਰ ਦਾ ਦਿਹਾਂਤ
ਪਾਕਿਸਤਾਨ ਦੇ ਰੰਗ-ਮੰਚ ਦਾ ਥੰਮ ਢਹਿਆ
26.04.18 - ਪੀ ਟੀ ਟੀਮ

ਪਾਕਿਸਤਾਨ ਦੀ ਮਸ਼ਹੂਰ ਨਾਟਕਕਾਰ ਅਤੇ ਨਿਰਦੇਸ਼ਕ ਮਦੀਹਾ ਗੌਹਰ ਦਾ ਵੀਰਵਾਰ ਨੂੰ ਲਾਹੌਰ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਭਾਰਤ ਅਤੇ ਪਾਕਿਸਤਾਨ ਵਿੱਚ ਅਮਨ-ਸ਼ਾਂਤੀ ਦੀ ਹਿਮਾਇਤ ਕਰਨ ਵਾਲੀ 62 ਸਾਲਾ ਗੌਹਰ ਤਿੰਨ ਸਾਲ ਤੋਂਂ ਕੈਂਸਰ ਨਾਲ ਪੀੜਿਤ ਸੀ। ਸਾਲ 1956 ਵਿੱਚ ਕਰਾਚੀ ਵਿੱਚ ਜਨਮੀ ਗੌਹਰ ਨੇ ਆਪਣੇ ਨਾਟਕਾਂ ਵਿੱਚ ਖਾਸ ਤੌਰ 'ਤੇ ਔਰਤਾਂ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਿਆ।

ਇਨ੍ਹਾਂ ਵਿੱਚ ਸਿੱਖਿਆ, ਇੱਜ਼ਤ ਖਾਤਰ ਕਤਲ ਕਰਨਾ, ਸਿਹਤ, ਪਰਿਵਾਰ ਨਿਯੋਜਨ ਅਤੇ ਬੱਚੀਆਂ ਦੇ ਅਧਿਕਾਰ ਪ੍ਰਮੁੱਖ ਹਨ। 'ਟੋਭਾ ਟੇਕ ਸਿੰਘ', 'ਬੁੱਲ੍ਹਾ', 'ਦਾਰਾ', 'ਮੇਰਾ ਰੰਗ ਦੇ ਬਸੰਤੀ ਚੋਲਾ', 'ਕੌਣ ਹੈ ਇਹ ਗੁਸਤਾਖ਼' ਆਦਿ ਉਨ੍ਹਾਂ ਦੇ ਪ੍ਰਮੁੱਖ ਨਾਟਕਾਂ ਵਿੱਚੋਂ ਹਨ।

ਭਾਰਤ ਵਿੱਚ ਵੀ ਮਸ਼ਹੂਰ ਸੀ ਗੌਹਰ
ਭਾਰਤ ਅਤੇ ਪਕਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਾਲ 1983 ਵਿੱਚ ਉਨ੍ਹਾਂ ਨੇ 'ਅਜੋਕਾ ਥਿਏਟਰ' ਦੀ ਸਥਾਪਨਾ ਕੀਤੀ ਸੀ। 'ਅਜੋਕਾ ਥਿਏਟਰ' ਦੇ ਕਲਾਕਾਰਾਂ ਨੇ ਭਾਰਤ ਸਮੇਤ ਏਸ਼ੀਆ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਸੀ।
 
ਉਨ੍ਹਾਂ ਦੇ ਨਾਟਕ ਅੱਜ ਵੀ ਭਾਰਤ ਦੇ ...
  


ਕਿੱਥੇ ਗਈ ਵਿਸਾਖੀ
ਕਵਿਤਾ
09.04.18 - ਹਰਦੀਪ ਬਿਰਦੀ

ਰਹਿ ਗਈ ਹੁਣ ਵਿਸਾਖੀ ਲੱਗਦਾ ਵਿੱਚ ਕਵਿਤਾਵਾਂ ਦੇ,
ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ।

ਲਾਵੇ ਜੱਟ ਦਮਾਮੇ ਅੱਜਕੱਲ੍ਹ ਕਵਿਤਾਵਾਂ ਵਿੱਚ ਹੀ,
ਮੈਨੂੰ ਲੱਗੇ ਵਿਸਾਖੀ ਰਹਿਗੀ ਸਾਹਿਤ ਸਭਾਵਾਂ ਵਿੱਚ ਹੀ।

ਭੰਗੜੇ ਗਿੱਧੇ ਦੇ ਲੱਗਦਾ ਸਭ ਹੁਣ ਤਾਂ ਗੱਲ ਪੁਰਾਣੀ ਹੋ ਗਏ,
ਨੱਚਦੇ ਸੀ ਜੋ ਮਿਲਕੇ ਲੱਗਦਾ ਵੱਖ ਉਹ ਹਾਣੀ ਹੋ ਗਏ।

ਕੌਣ ਸਮਾਉਂਦਾ ਕੁੜਤੇ ਅੱਜਕੱਲ੍ਹ ਕੌਣ ਚਾਦਰੇ ਲਾਉਂਦਾ ਜੀ,
ਕੌਣ ਲਗਾਉਂਦਾ ਉੱਚੀਆਂ ਹੇਕਾਂ ਕੌਣ ਧਮਾਲਾਂ ਪਾਉਂਦਾ ਜੀ।

ਡਿੱਠੇ ਨਾ ਮੈਂ ਸੱਜ ਧੱਜ ਮੇਲੇ ਜਾਂਦੇ ਹੁਣ ਤਾਂ ਬਾਲ ਨਿਆਣੇ ਜੀ,
ਪਹਿਲਾਂ ਹੁੰਦੀ ਵਿਸਾਖੀ ਇੰਜ ਸੀ ਗੱਲਾਂ ਕਰਨ ਸਿਆਣੇ ਜੀ।

ਮੇਲੇ ਲੱਗਦਾ ਰਹਿ ਗਏ ਹੁਣ ਯਾਦਗਾਰੀ ਤਸਵੀਰਾਂ ਵਿੱਚ,
ਹੁਣ ਤਾਂ ਜ਼ਿਕਰ ਹੀ ਹੁੰਦੇ ਨੇ ਬੱਸ ਕਵਿਤਾਵਾਂ ਤਕਰੀਰਾਂ ਵਿੱਚ।

ਕੁਝ ਮੋਬਾਈਲਾਂ ਤੇ ਕੁਝ ਕੇਬਲ ਨੇ ਮੇਲੇ ਮਾਰ ਮੁਕਾ ਦਿੱਤੇ, 
ਰਲ ਮਿਲ ਨੱਚਣ ਖੇਡਣ ਦੇ ਸਭ ਮੌਕੇ ਜਿਵੇਂ ਮਿਟਾ ਦਿੱਤੇ।

Disclaimer : PunjabToday.net and other platforms of the ...

  


ਗ਼ਜ਼ਲ
06.04.18 - ਮਨਦੀਪ ਗਿੱਲ

ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ,
ਇੰਝ ਹੀ ਲੋਕੀਂ ਮੁੱਦਿਆਂ ਤੋਂ ਭਟਕਾਏ ਜਾਂਦੇ ਨੇ।

ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ,
ਆਪਣਿਆਂ ਤੋਂ ਅਪਣੇ ਹੀ ਮਰਵਾਏ ਜਾਂਦੇ ਨੇ।

ਕੌਣ ਜਗਾਊ ਦੇਸ਼ ਮੇਰੇ ਦੀ ਸੋਈ ਜਨਤਾ ਨੂੰ,
ਏਥੇ ਤਾਂ ਫਰਿਸ਼ਤੇ ਵੀ ਸੂਲੀ 'ਤੇ ਚੜ੍ਹਾਏ ਜਾਂਦੇ ਨੇ।

ਲੋਕਾਂ ਨੂੰ ਸੁਪਨੇ ਦਿਖਾ ਕੇ ਬਹਿਸਤ 'ਚੋਂ ਹੂਰਾਂ ਦੇ,
ਫਿਰ ਧਰਮ ਦੇ ਨਾਂ 'ਤੇ ਦੰਗੇ ਭੜਕਾਏ ਜਾਂਦੇ ਨੇ।

ਮੇਰੇ ਦੇਸ਼ ਨੂੰ ਲੁੱਟਿਆ ਹੈ ਭੈੜੇ ਸਿਆਸਤਦਾਨਾਂ ਨੇ,
ਜੁਮਲੇ ਸੁਣਾ ਯਾਰੋ ਵੋਟਰ ਭਰਮਾਏ ਜਾਂਦੇ ਨੇ।

ਕਦਰ ਨਾ ਏਥੇ ਗਿੱਲ ਕਰੇ ਕੋਈ ਇਨਸਾਨਾਂ ਦੀ,
ਐਪਰ ਪੱਥਰਾਂ ਨੂੰ ਭੋਜਨ ਕਰਵਾਏ ਜਾਂਦੇ ਨੇ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' ...

  TOPIC

TAGS CLOUD
.

ARCHIVE


Copyright © 2016-2017


NEWS LETTER