ਸਾਹਿਤ

Monthly Archives: APRIL 2017


ਵਕ਼ਤ
ਕਵਿਤਾ
02.04.17 - ਪ੍ਰੀਤ ਪਟਿਆਲਵੀ

ਖੁਸ਼ੀਆਂ ਭਰਿਆ ਦਾਮਨ ਹੈ
ਪਰ ਮੁਸਕਰਾਉਣ ਦਾ ਵਕ਼ਤ ਨਹੀਂ,
ਜ਼ਿੰਦਗੀ ਦੀ ਮਸਰੂਫੀਅਤ ਅੰਦਰ
ਜੀਅ ਭਰ ਜੀਣ ਦਾ ਵਕ਼ਤ ਨਹੀਂ,
ਮਮਤਾ ਹੈ ਕਰੀਬ ਪਰ ਮਾਂ ਨੂੰ
ਮਾਂ ਬੁਲਾਉਣ ਦਾ ਵਕ਼ਤ ਨਹੀਂ,
ਰਿਸ਼ਤੇ ਜੋ ਸਾਰੇ ਮਾਰ ਮੁਕਾਏ
ਪਰ ਕਿਸੇ ਨੂੰ ਦਫ਼ਨਾਉਣ ਦਾ ਵਕ਼ਤ ਨਹੀਂ,
ਦੋਸਤਾਂ ਦੀ ਆਉਂਦੀ ਹੈ ਯਾਦ
ਪਰ ਦੋਸਤੀ ਨਿਭਾਉਣ ਦਾ ਵਕ਼ਤ ਨਹੀਂ,
ਪਰਾਇਆਂ ਦੀ ਗੱਲ ਕਰਦੇ ਹੋ
ਆਪਣਿਆਂ ਨੂੰ ਅਪਨਾਉਣ ਦਾ ਵਕ਼ਤ ਨਹੀਂ,
ਅੱਖੀਆਂ ਵਿੱਚ ਭਰੀ ਹੈ ਨੀਂਦ
ਪਰ ਸੁਫ਼ਨਾਉਣ ਦਾ ਵਕ਼ਤ ਨਹੀਂ,
ਦਿਲ ਭਰਿਆ ਹੈ ਗਮਾਂ ਨਾਲ
ਪਰ ਕੁਰਲਾਉਣ ਦਾ ਵਕ਼ਤ ਨਹੀਂ,
ਇਸ ਜ਼ਿੰਦਗੀ ਦਾ ਕੀ ਫ਼ਾਇਦਾ
ਜੇਕਰ ਪਲ-ਪਲ ਮਰਨ ਵਾਲਿਆਂ ਨੂੰ
ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਵਕ਼ਤ ਨਹੀਂ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. ...

  TOPIC

TAGS CLOUD
.

ARCHIVE


Copyright © 2016-2017


NEWS LETTER