ਸਾਹਿਤ

Monthly Archives: MARCH 2018


ਫਾਂਸੀ ਦੀ ਕੋਠੜੀ 'ਚ ਵਕਤ ਨਾਲ ਭਗਤ ਸਿੰਘ ਦੀਆਂ ਗੱਲਾਂ
29.03.18 - ਪਰਮ ਪੜਤੇਵਾਲਾ

ਜੇਲ੍ਹ ਦੀਆਂ ਕੰਧਾਂ 'ਚ ਬੰਦ, ਸਿਰਫ ਸਾਹ ਲੈਣ ਦੀ ਆਜ਼ਾਦ ਹਸਤੀ ਹੀ ਮੌਸਮਾਂ 'ਚ ਖੁਸ਼ਬੋਆਂ ਖਿਲਾਰ ਰਹੀ ਸੀ। ਤਿੰਨ ਬੈਰਕਾਂ ਦੀਆਂ ਸਲਾਖਾਂ ਪਿੱਛੇ ਤਿੰਨ ਵੱਖ-ਵੱਖ ਇਨਸਾਨ 24 ਮਾਰਚ 1931 ਤੱਕ ਦੇ ਅਦਾਲਤੀ ਨਿਰਣੇ ਨੂੰ ਸ਼ਰਮ ਤੋਂ ਬਚਾਉਣ ਲਈ ਕੈਦ ਸਨ। ਇੱਕੋ ਉਦੇਸ਼ ਤੇ ਇੱਕੋ ਚਾਹਤ ਨਾਲ ਦੇਸ਼ ਦੇ ਤਿੰਨ ਸੂਰਵੀਰ ਯੋਧੇ, ਜਿੰਨ੍ਹਾਂ 'ਚੋਂ ਜੇ ਇੱਕ ਨੂੰ ਵੀ ਕੱਢ ਦਿੱਤਾ ਜਾਵੇ ਤਾਂ ਇਹ ਸਾਰੀ ਕਹਾਣੀ ਅਧੂਰੀ ਰਹਿ ਜਾਵੇਗੀ। ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ।

7 ਅਗਸਤ 1930 ਨੂੰ ਜਦੋਂ ਤੋਂ ਇਨ੍ਹਾਂ ਮਹਾਨ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦਾ ਫਰਮਾਨ ਹੋਇਆ ਹੈ, ਹਰ ਘੜੀ ਹਰਕਤ 'ਚ ਰਹਿਣ ਵਾਲੇ ਸਮੇਂ ਦੇ ਹੱਥ ਪੈਰ ਫੁੱਲੇ ਹੋਏ ਹਨ। ਰਾਤ ਦਿਨ ਬੱਸ ਅਦਾਲਤ 'ਚ 'ਇਨਕਲਾਬ' ਦੀ ਵਿਆਖਿਆ ਕਰਨ ਵਾਲੇ ਨੌਜੁਆਨਾਂ ਦੇ ਫਿਕਰ 'ਚ ਸਮਾਂ ਗੁਜ਼ਰਦਾ ਜਾ ਰਿਹਾ ਸੀ। ਦੇਸ਼ ਦੇ ਬੱਚੇ, ਜੁਆਨ ਅਤੇ ਬੁੱਢੇ ਹਰ ਕੋਈ ਆਪਣੇ ਨੌਜੁਆਨਾਂ ਨੂੰ ਬਚਾਉਣ ਲਈ ਹੰਭਲਾ ਮਾਰ ਰਿਹਾ ਸੀ। ਤੇ ਇਨ੍ਹਾਂ 'ਚ ਹੀ ਮੈਂ ……… ਸਮਾਂ ਵੀ ਸੀ। ਇਸ ...
  


ਭੰਵਰ
ਕਹਾਣੀ
28.03.18 - ਰਾਜਿੰਦਰ ਢਿੱਲੋਂ ਬਾਜਾਖਾਨਾ

ਗੱਲ ਸਮਝੋਂ ਬਾਹਰ ਸੀ ਸਾਰਿਆਂ ਦੇ, ਇਹ ਕੀ ਭਾਣਾ ਵਰਤ ਗਿਆ ਸੀ? ਆਂਢ ਗੁਆਂਢ ਕੀ, ਸਾਰਾ ਪਿੰਡ ਹੈਰਾਨ ਪ੍ਰੇਸ਼ਾਨ ਸੀ। ਕੋਈ ਪੈਸੇ-ਟਕੇ ਦੀ ਤੋਟ ਨਹੀਂ ਸੀ, ਹਵੇਲੀ ਜਿੱਡਾ ਘਰ, ਐਨੀ ਜਾਇਦਾਦ!! ਸਿਆਣਾ-ਬਿਆਣਾ ਬੰਦਾ, ਲੋਕਾਂ ਨੂੰ ਮੱਤਾਂ ਦੇਣ ਵਾਲਾ, ਫੇਰ ਏਹਨੂੰ ਕੀ ਪਹਿਰ ਗਿਆ? ਕਿਸੇ ਨੂੰ ਕੋਈ ਗੱਲ ਦਾ ਲੱਲ ਨਹੀਂ ਮਿਲ ਰਿਹਾ ਸੀ।

ਹਾਲੇ ਥੋੜ੍ਹੇ ਦਿਨ ਪਹਿਲਾਂ ਹੀ ਮੁੰਡੇ ਮਨਮੀਤ ਦਾ ਰਿਸ਼ਤਾ ਪੱਕਾ ਕਰ ਕੇ ਹੱਟਿਆ ਸੀ ਮਲਾਗਰ ਸਿਉਂ, ਭਾਵੇਂ ਮੁੰਡੇ ਨੇ ਕੁੜੀ ਆਪ ਚੁਣੀ ਸੀ ਪਰ ਸਭ ਕੁਝ ਮਲਾਗਰ ਸਿਉਂ ਦੀ ਰਜਾਮੰਦੀ ਨਾਲ ਹੀ ਹੋਇਆ ਸੀ। ਕੁੜੀ ਗਰੀਬ ਜੱਟ ਦੀ ਧੀ ਸੀ ਪਰ ਮਲਾਗਰ ਨੂੰ ਆਪਣੇ ਪੁੱਤਰ ਮਨਮੀਤ ਦੀ ਖੁਸ਼ੀ ਵਿੱਚ ਖੁਸ਼ੀ ਸੀ, ਇਹ ਸਾਰਾ ਪਿੰਡ ਜਾਣਦਾ ਸੀ, ਫੇਰ ਐਸਾ ਕੀ ਵਾਪਰਿਆ ਕਿ ਮਲਾਗਰ ਸਿਓਂ ਖੁਦਕੁਸ਼ੀ ਕਰ ਗਿਆ, ਉਹ ਵੀ ਫਾਹਾ ਲੈ ਕੇ!!!! ਸਾਰਾ ਪਿੰਡ ਅਸਚਰਜ ਸੀ, ਚਿੰਤਤ ਸੀ, ਦੁਖੀ ਸੀ। ਪਿੰਡ ਦਾ ਹਮਦਰਦ ਸੀ ਮਲਾਗਰ ਸਿੰਘ।
----------
ਇਹਨੂੰ ਖੁਦਕੁਸ਼ੀ ਨਾ ਸਮਝੀਂ ਪੁੱਤ..... ਇਹ ਸਜ਼ਾ ਹੈ ...
  


ਜਦੋਂ ਹੈਲੀਕਾਪਟਰ ਨੇ ਸੜਕ ਰਸਤੇ ਯਾਤਰਾ ਕੀਤੀ
ਹੱਡਬੀਤੀ
20.03.18 - ਬਲਰਾਜ ਸਿੰਘ ਸਿੱਧੂ*

ਇਹ ਦਿਲਚਸਪ ਘਟਨਾ ਸੰਨ 1999-2000 ਦੀ ਹੈ ਜਦੋਂ ਮੈਂ ਖੰਨਾ ਪੁਲਿਸ ਜ਼ਿਲ੍ਹਾ ਦੀ ਪਾਇਲ ਸਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਾਇਲ ਨਜ਼ਦੀਕ ਇੱਕ ਪਿੰਡ ਰਾਏਪੁਰ ਪਧਾਰੇ ਸਨ। ਰਾਏਪੁਰ ਉਸ ਸਮੇਂ ਦੇ ਉਨ੍ਹਾਂ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਾ ਪਿੰਡ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਕਿਸੇ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਮੇਰੀ ਡਿਊਟੀ ਫੋਰਸ ਸਮੇਤ ਹੈਲੀਪੈਡ ਅਤੇ ਆਸ ਪਾਸ ਦੀ ਸੁਰੱਖਿਆ ਕਰਨ ਲਈ ਲਗਾਈ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਲੁਧਿਆਣਾ ਜਾਣਾ ਸੀ।

ਪਰ ਅਚਾਨਕ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਹੋ ਗਈ ਤੇ ਪਾਰਟੀ ਪ੍ਰਧਾਨ ਨੇ ਸੀ.ਐੱਮ. ਨੂੰ ਨਜ਼ਦੀਕੀ ਪਿੰਡ ਘੁੰਗਰਾਲੀ ਰਾਜਪੂਤਾਂ ਚੱਲ ਰਹੇ ਖੇਡ ਮੇਲੇ ਵਿੱਚ ਇਨਾਮ ਵੰਡਣ ਜਾਣ ਵਾਸਤੇ ਮਨਾ ਲਿਆ। ਘੁੰਗਰਾਲੀ ਰਾਜਪੂਤਾਂ ਉਥੋਂ ਸਿਰਫ 4-5 ਕਿਲੋਮੀਟਰ ਦੂਰ ਸੀ, ਇਸ ਲਈ ਸੀ.ਐੱਮ. ਗੱਡੀਆਂ ਦੇ ਕਾਫਲੇ ਰਾਹੀਂ ਚਲੇ ਗਏ। ਪਾਇਲਟਾਂ ਲਈ ਮੇਰੇ ਵਾਇਰਲੈੱਸ 'ਤੇ ਆਦੇਸ਼ ਆ ਗਿਆ ਕਿ ਉਹ ਹੈਲੀਕਾਪਟਰ ਉਥੇ ਹੀ ਲੈ ਆਉਣ ਤਾਂ ...
  



TOPIC

TAGS CLOUD
.

ARCHIVE


Copyright © 2016-2017










NEWS LETTER