ਪੰਜਾਬ ਪੁਲਿਸ ਦੇ ਹੱਕ ਜਾਂ ਤਾਰੀਫ ਵਿੱਚ ਬਹੁਤ ਹੀ ਘੱਟ ਲੇਖ ਜਾਂ ਕਹਾਣੀਆਂ ਲਿਖੀਆਂ ਜਾਂਦੀਆਂ ਹਨ। ਜੇ ਕਿਤੇ ਕੋਈ ਗਲਤੀ ਨਾਲ ਲਿਖ ਵੀ ਦੇਵੇ ਤਾਂ ਅਖਬਾਰਾਂ ਵਾਲੇ ਛਾਪਦੇ ਨਹੀਂ ਕਿ ਕਿਹੜਾ ਕਿਸੇ ਨੇ ਪੜ੍ਹਨੀਆਂ ਹਨ। ਇੱਕ ਵਾਰ ਪ੍ਰਸਿੱਧ ਲਿਖਾਰੀ ਨਿੰਦਰ ਘੁਗਿਆਣਵੀ ਨੇ ਪੁਲਿਸ ਦੀਆਂ ਔਖੀਆਂ ਡਿਊਟੀਆਂ ਬਾਰੇ ਇੱਕ ਲੇਖ ਕੀ ਲਿਖ ਦਿੱਤਾ ਕਿ ਆਲੋਚਕਾਂ ਨੇ ਉਸ ਨੂੰ ਕਈ ਸਿੱਧੇ ਪੁੱਠੇ ਵਿਸ਼ੇਸ਼ਣ ਪ੍ਰਦਾਨ ਕਰ ਦਿੱਤੇ। 3 ਅਗਸਤ ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਮਿਡਲ ਵਿੱਚ ਮੁਖਤਿਆਰ ਸਿੰਘ ਪੱਖੋ ਕਲਾਂ ਦਾ ਲੇਖ ਛਪਿਆ ਸੀ, 'ਥਾਣੇ ਵਿੱਚ ਕੱਟੀ ਇੱਕ ਰਾਤ'। ਉਸ ਨੇ ਬਹੁਤ ਵਿਸਥਾਰ ਅਤੇ ਭਾਵਪੂਰਤ ਤਰੀਕੇ ਨਾਲ ਬਿਨ੍ਹਾਂ ਕਿਸੇ ਦਾ ਪੱਖ ਪੂਰਿਆਂ ਥਾਣੇ ਦਾ ਅੱਖੀਂ ਡਿੱਠਾ ਹਾਲ ਦੱਸਿਆ ਸੀ ਕਿ ਕਿਵੇਂ ਮੁਲਾਜ਼ਮ ਸਾਰੀ ਰਾਤ ਹੀ ਬਗੈਰ ਸੁੱਤੇ ਡਿਊਟੀ ਦੇਂਦੇ ਫਿਰਦੇ ਰਹੇ। ਇਸੇ ਬੇਅਰਾਮੀ ਕਾਰਣ ਪੁਲਿਸ ਵਾਲਿਆਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। 45 ਡਿਗਰੀ ਤਾਪਮਾਨ ਵਿੱਚ ਧੁੱਪੇ ਨਾਕੇ 'ਤੇ ਖੜ੍ਹੇ ਪੁਲਿਸ ਵਾਲੇ ਬਾਰੇ ਜ਼ਰਾ ਸੋਚ ਕੇ ਵੇਖੋ।
ਪੁਲਿਸ ਬਾਰੇ ਨਾਂਹ-ਪੱਖੀ ਖਬਰ ...