ਸਾਹਿਤ

Monthly Archives: FEBRUARY 2018


ਫਰਕ
ਮਿੰਨੀ ਕਹਾਣੀ
26.02.18 - ਬਲਰਾਜ ਸਿੰਘ ਸਿੱਧੂ*

ਰਾਮਗੜ ਦੇ ਕਿਸਾਨ ਹਰਨਾਮ ਸਿੰਘ ਨੇ ਤਿੰਨ ਲੱਖ ਦਾ ਕਰਜ਼ਾ ਨਾ ਮੋੜ ਸਕਣ ਅਤੇ ਧੀ ਦੇ ਵਿਆਹ ਦੇ ਫਿਕਰ ਕਾਰਨ ਆਤਮ ਹੱਤਿਆ ਕਰ ਲਈ। ਉਸ ਦੇ ਭੋਗ ਵਾਲੇ ਦਿਨ ਲੋਕ ਬੈਠ ਗੱਲਾਂ ਬਾਤਾਂ ਕਰ ਰਹੇ ਸਨ। ਝੰਡਾ ਅਮਲੀ ਬੋਲਿਆ, "ਭਾਊ ਐਵੇਂ ਈ ਜਾਨ ਦੇ ਗਿਆ ਕੋਹੜੀ। ਕੀ ਲੋੜ ਸੀ ਮਰਨ ਦੀ? ਇਥੇ ਹਜ਼ਾਰਾਂ ਕਰੋੜਾਂ ਦਾ ਗਬਨ ਕਰ ਕੇ ਵਿਜੇ ਮਾਲਿਆ ਤੇ ਨੀਰਵ ਮੋਦੀ ਵਰਗੇ ਇੰਗਲੈਂਡ-ਅਮਰੀਕਾ ਉਡਾਰੀਆਂ ਮਾਰ ਗਏ ਨੇ। ਜੇ ਉਨ੍ਹਾਂ ਦਾ ਕਿਸੇ ਨੇ ਕੁਝ ਨਹੀਂ ਕੀਤਾ ਤਾਂ ਇਹਦਾ ਕੀ ਕਰ ਲੈਂਦਾ? ਮਾਲਿਆ ਦਾ ਤਾਂ ਸੁਣਿਆ ਇੰਗਲੈਂਡ ਦੀ ਅਦਾਲਤ ਨੇ ਅਯਾਸ਼ੀ ਭੱਤਾ ਵੀ ਵਧਾ ਦਿੱਤਾ ਹੈ। ਬੱਸ ਦਿਲ ਈ ਛੱਡ ਗਿਆ ਹਰਨਾਮ ਸਿੰਘ।"

ਕੋਲ ਬੈਠਾ ਮਾਸਟਰ ਧਰਮ ਸਿੰਘ ਬੋਲਿਆ, "ਝੰਡਾ ਸਿਆਂ ਫਰਕ ਬਹੁਤ ਐ ਹਰਨਾਮ ਸਿੰਘ ਤੇ ਨੀਰਵ ਮੋਦੀ ਵਰਗਿਆਂ ਦਾ। ਤੂੰ ਐਥੇ ਪੰਜਾਬ ਵਿੱਚ ਨਹੀਂ ਵੇਖਿਆ, ਕਿਵੇਂ ਵੱਡੇ ਡਿਫਲਟਰਾਂ ਦੇ ਘਰਾਂ ਅੱਗੇ ਬੈਂਕਾਂ ਦੇ ਮੈਨੇਜਰ ਤੱਕ ਧਰਨਾ ਮਾਰ ਕੇ ਲਿਲਕੜੀਆਂ ਕੱਢਦੇ ਸੀ। ਇਹ ਤੇਰੇ ਮੇਰੇ ਵਰਗੇ ਦੀ ...
  


ਗਰੇਵਾਲ ਦਾ ਐੱਡਰੈਸ
ਸੱਚੀ ਘਟਨਾ 'ਤੇ ਅਧਾਰਿਤ ਵਿਅੰਗ
20.02.18 - ਬਲਰਾਜ ਸਿੰਘ ਸਿੱਧੂ*

ਰਾਤ ਦੇ ਸਾਢੇ ਬਾਰਾਂ ਵੱਜੇ ਹੋਏ ਸਨ। ਡਿਵੀਜ਼ਨ ਨੰਬਰ ਚਾਰ ਦਾ ਐੱਸ.ਐੱਚ.ਓ. ਇੰਸਪੈਕਟਰ ਗੁਰਮੀਤ ਸਿੰਘ ਰਾਤ ਦੀ ਗਸ਼ਤ ਤੋਂ ਆ ਕੇ ਅਜੇ ਸੁੱਤਾ ਹੀ ਸੀ ਕਿ ਲਗਾਤਾਰ ਵੱਜ ਰਹੀ ਮੋਬਾਇਲ ਫੋਨ ਦੀ ਘੰਟੀ ਨੇ ਉਸ ਦੀ ਨੀਂਦ ਹਰਾਮ ਕਰ ਦਿੱਤੀ। ਦੋ ਮਿਸ ਕਾਲਾਂ ਤੋਂ ਬਾਅਦ ਆਖਰ ਉਸ ਨੂੰ ਫੋਨ ਚੁੱਕਣਾ ਹੀ ਪਿਆ। ਸਕਰੀਨ 'ਤੇ ਨਾਂ ਪੜ ਕੇ ਉਸ ਦੇ ਮੱਥੇ 'ਤੇ 100 ਵੱਟ ਪੈ ਗਏ। ਫੋਨ ਮਹਾਂ ਨਾਲਾਇਕ ਸ਼ਰਾਬੀ ਹੌਲਦਾਰ ਨਸੀਬ ਚੰਦ ਦਾ ਸੀ। ਐੱਸ.ਐੱਚ.ਓ. ਨੇ ਸੋਚਿਆ ਪਤਾ ਨਹੀਂ ਕੀ ਐਮਰਜੈਂਸੀ ਪੈ ਗਈ ਹੈ ਜੋ ਇਹ ਅੱਧੀ ਰਾਤ ਨੂੰ ਸਿਰ ਖਾ ਰਿਹਾ ਹੈ।

"ਕੀ ਗੱਲ ਹੋਗੀ, ਕੋਈ ਪੰਗਾ ਤਾਂ ਨਹੀ ਪਾ 'ਤਾ ਫਿਰ?" ਐੱਸ.ਐੱਚ.ਓ. ਨੇ ਖਿਝ ਕੇ ਪੁੱਛਿਆ।

"ਪੰਗਾ ਤਾਂ ਜਨਾਬ ਕੁਝ ਨਹੀਂ, ਸਭ ਠੀਕ ਹੈ। ਭਲਾ ਤੁਹਾਨੂੰ ਗਰੇਵਾਲ ਸਾਹਿਬ ਦੀ ਕੋਠੀ ਦਾ ਨੰਬਰ ਪਤਾ ਹੈ?" ਰੋਣ ਹਾਕਾ ਹੋਇਆ ਨਸੀਬ ਚੰਦ ਡਰਦਾ-ਡਰਦਾ ਬੋਲਿਆ।

ਕਿਰਪਾਲ ਸਿੰਘ ਗਰੇਵਾਲ ਉਰਫ ਗਰੇਵਾਲ ਸਾਹਿਬ ਦੀ ਤਾਰੀਫ ਇਹ ਸੀ ਕਿ ...
  TOPIC

TAGS CLOUD
.

ARCHIVE


Copyright © 2016-2017


NEWS LETTER