ਸਾਹਿਤ

Monthly Archives: NOVEMBER 2016


ਪਲ-ਪਲ ਉਡੀਕਦੀਆਂ ਦਹਿਲੀਜ਼ਾਂ
10.11.16 - ਜਨਮੇਜਾ ਸਿੰਘ ਜੌਹਲ

ਜਵਾਨੀ ਵਿਚ ਬੰਦਾ ਘਰ ਦੀ ਦਹਿਲੀਜ਼ ਟੱਪ ਦੂਰ ਤਕ ਉਡਾਰੀ ਮਾਰਨਾ ਲੋਚਦਾ ਹੈ। ਕਈ ਆਪਣੇ ਆਪ ਨੂੰ ਇਸ ਲਈ ਸਮਰੱਥ ਸਮਝਦੇ ਹਨ ਤੇ ਕਈ ਆਪਣੀ ਯੋਗਤਾ ਵਧਾਉਣ ਦੀ ਕੋਸ਼ਟ ਵਿਚ ਰਹਿੰਦੇ ਹਨ। ਪਰ ਸੁਪਨੇ ਹਰ ਕੋਈ ਲੈਂਦਾ ਹੈ। ਆਰਥਿਕ ਤੇ ਸਰੀਰਕ ਸੁੱਖ ਦੀ ਲੋਚਾ ਤੇ ਮਨ ਦੇ ਵੱਲਵੱਲਿਆਂ ਨੂੰ ਸੱਚ ਦਾ ਜਾਮਾ ਪੁਆਣ ਦੀ ਕੋਸ਼ਿਸ਼ ਸਫਲ ਵੀ ਹੋ ਜਾਂਦੀ ਹੈ ਤੇ ਕਈ ਵਾਰੀ ਨਿਫਲ ਹੋ ਘੋਰ ਨਿਰਾਸ਼ਾ ਦਾ ਕਾਰਣ ਵੀ ਬਣਦੀ ਹੈ। ਜੋ ਮਨੁੱਖ ਸਫਲ ਹੋ ਕੇ ਦੁਨੀਆ ਦੇ ਸਫਰ 'ਤੇ ਨਿਕਲ ਪੈਂਦੇ ਹਨ, ਉਨ੍ਹਾਂ ਵਿਚੋਂ ਬਹੁਤ ਘੱਟ ਹੁੰਦੇ ਹਨ ਜੋ ਵਾਪਸ ਪਰਤਦੇ ਹਨ। ਅਣਜਾਣੇ ਵਿਚ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਹਨ ਕਿ ਪੈਰਾਂ ਵਿਚ ਸਮਾਜਿਕ ਤੇ ਪਰਵਾਰਿਕ ਜ਼ੰਜ਼ੀਰ, ਲਾਸਟਿਕ ਵਾਂਗ ਘਰ ਤੇ ਪਰਵਾਸ ਵਿਚ ਝੂਟੇ ਦੇਂਦੀ ਆਖਰ ਕਿਸੇ ਥਾਂ ਦਮ ਤੋੜ ਜਾਂਦੀ ਹੈ। ਪਰ ਘਰਾਂ ਨੂੰ ਪਰਤਣ ਤੇ ਸਹਿਜ ਦਾ ਜੀਵਨ ਜੀਊਣ ਦੀ ਖਾਹਿਸ਼ ਆਖਰੀ ਦਮ ਤਕ ਬਣੀ ਰਹਿੰਦੀ ਹੈ। ਦਹਿਲੀਜ਼ਾਂ ਨੇ ਤਾਂ ਉਡੀਕਣਾ ਹੀ ਹੁੰਦਾ ਤੇ ਉਡੀਕਦੀਆਂ ...
  


ਰਾਣਾ ਅਯੂਬ ਦੇ ਮੈਥਿਲੀ ਤਿਆਗੀ ਬਣਨ ਦੀ ਦਾਸਤਾਨ
08.11.16 - ਰਾਣਾ ਅਯੂਬ

ਪੱਤਰਕਾਰੀ ਦੀ ਬੁਨਿਆਦ ਹਮੇਸ਼ਾਂ ਸਬੂਤ ’ਤੇ ਖੜ੍ਹੀ ਹੁੰਦੀ ਹੈ ਅਤੇ ਸਬੂਤ ਹੀ ਮੇਰੇ ਕੋਲ ਨਹੀਂ ਸਨ। ਮੇਰੇ ਕੋਲ ਸਿਰਫ਼ ਗੱਲਬਾਤ ਅਤੇ ਕਿੱਸੇ ਕਹਾਣੀਆਂ ਅਤੇ ਗੈਰ-ਅਧਿਕਾਰਕ ਤੌਰ ’ਤੇ ਕੀਤੇ ਇਕਬਾਲ ਸਨ। ਮੇਰੇ ਮੂਹਰੇ ਵੱਡਾ ਸੁਆਲ ਸੀ ਕਿ ਮੈਂ ਇਨ੍ਹਾਂ ਗੱਲਾਂਬਾਤਾਂ ਤੇ ਕਿੱਸੇ ਕਹਾਣੀਆਂ ਨੂੰ ਸਾਬਤ ਕਿਵੇਂ ਕਰਾਂਗੀ? ਅਤੇ ਉਦੋਂ ਮੈਂ ਇੱਕ ਅਜਿਹਾ ਫ਼ੈਸਲਾ ਕੀਤਾ ਜਿਸ ਨੇ ਮੇਰੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਦਲ ਦਿੱਤੀ। ਇਸ ਤਰ੍ਹਾਂ ਰਾਣਾ ਅਯੂਬ ਨੇ ਕਾਨਪੁਰ ਦੀ ਕਾਇਸਥ ਕੁੜੀ ਮੈਥਿਲੀ ਤਿਆਗੀ ਲਈ ਰਾਹ ਪੱਧਰਾ ਕਰ ਦਿੱਤਾ ਜੋ ਅਮਰੀਕੀ ਫ਼ਿਲਮ ਇੰਸਟੀਚਿਊਟ ਕਨਜ਼ਰਵੇਟਰੀ ਤੋਂ ਗੁਜਰਾਤ ਦੇ ਵਿਕਾਸ ਮਾਡਲ ਅਤੇ ਵਿਸ਼ਵ ਵਿੱਚ ਵੱਸਦੇ ਪਰਵਾਸੀ ਭਾਰਤੀਆਂ ’ਚ ਨਰਿੰਦਰ ਮੋਦੀ ਦੀ ਦਿਨ-ਬ-ਦਿਨ ਵਧ ਰਹੀ ਲੋਕਪ੍ਰਿਯਤਾ ਬਾਰੇ ਫ਼ਿਲਮ ਬਣਾਉਣ ਲਈ ਭਾਰਤ ਪਰਤੀ ਸੀ।
* * *
ਆਪਣੇ ਸੀਨੀਅਰ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਹੋਰ ਡੂੰਘੇਰੀ ਜਾਂਚ ਲਈ ਮਿਲੇ ਉਤਸ਼ਾਹਜਨਕ ਹੁੰਗਾਰੇ ਨੇ ਮੈਨੂੰ ਇਸ ਮਾਮਲੇ ਬਾਰੇ ਹੋਰ ਗੰਭੀਰਤਾ ਨਾਲ ਸੋਚਣ ਲਾ ਦਿੱਤਾ ਸੀ। ਗੁਜਰਾਤ ਵਿੱਚ ਰਹਿੰਦਿਆਂ ਮੈਨੂੰ ਕੋਈ ਤਿੰਨ ਮਹੀਨੇ ਹੋ ਗਏ ਸਨ ਅਤੇ ਜਿਹੜੇ ਲੋਕ ਇਸ ...
  


ਸੰਵੇਦਨਸ਼ੀਲ ਪਰ ਸਾਹਸੀ ਪੱਤਰਕਾਰੀ ਦਾ ਦਸਤਾਵੇਜ਼: ਗੁਜਰਾਤ ਫਾਈਲਜ਼ ਅਹਿਮ ਖੁਲਾਸੇ
08.11.16 - ਡਾ. ਨਵਜੀਤ ਸਿੰਘ ਜੌਹਲ

ਜਾਣੀ ਪਛਾਣੀ ਖੋਜੀ ਪੱਤਰਕਾਰ ਰਾਣਾ ਅਯੂਬ ਦੀ ਹੁਣੇ ਆਈ ਕਿਤਾਬ ‘ਗੁਜਰਾਤ ਫਾਈਲਜ਼: ਅਨਾਟਮੀ ਆਫ ਏ ਕਵਰ ਅੱਪ’ ਪੱਤਰਕਾਰੀ ਦੀ ਨੈਤਿਕਤਾ, ਸੱਚ ਦੀ ਖੋਜ ਅਤੇ ਇਸ ਖੋਜ ਦੀ ਸਾਰਥਕਤਾ ਅਤੇ ਪੁਖ਼ਤਗੀ ਲਈ ਲੋੜੀਂਦੇ ਢੰਗ ਤਰੀਕਿਆਂ ਦੀ ਗੱਲ ਬਹੁਤ ਲੁਕਵੇਂ, ਪਰ ਦਿਲਚਸਪ ਢੰਗ ਨਾਲ ਕਰਦੀ ਹੈ। ਫਿਰ, ਜਦੋਂ ਇਸ ‘ਸੱਚ’ ਨੂੰ ‘ਛੁਪਾਉਣ’ ਵਿੱਚ ਬਹੁਤ ਸ਼ਕਤੀਸ਼ਾਲੀ ਅਤੇ ‘ਛਪਵਾਉਣ’ ਵਿੱਚ ਸਾਧਾਰਨ ਲੋਕ ਸ਼ਾਮਲ ਹੋਣ ਤਾਂ ਬਿਰਤਾਂਤ ਹੋਰ ਵੀ ਦਿਲਚਸਪ ਹੋ ਜਾਂਦਾ ਹੈ।

ਪਿਛਲੇ ਡੇਢ ਕੁ ਦਹਾਕੇ ਦੌਰਾਨ ਗੁਜਰਾਤ ਖ਼ਬਰਾਂ ’ਚ ਰਿਹਾ ਹੈ। 2002 ਦੇ ਦੰਗੇ, ਫਰਜ਼ੀ ਪੁਲੀਸ ਮੁਕਾਬਲੇ ਅਤੇ ਰਾਜ ਦੇ ਸਾਬਕਾ ਗ੍ਰਹਿ ਮੰਤਰੀ ਹਿਰੇਨ ਪਾਂਡਿਆ ਦੇ ਕਤਲ ਨੇ ਗੁਜਰਾਤ ਨੂੰ ਮੀਡੀਆ ਦੀ ਖਿੱਚ ਦਾ ਕੇਂਦਰ ਬਣਾਈ ਰੱਖਿਆ ਹੈ। ਕਈ ਸਾਲ ‘ਤਹਿਲਕਾ’ ’ਚ ਤਹਿ-ਦਿਲੀ ਨਾਲ ਕੰਮ ਕਰਨ ਵਾਲੀ ਰਾਣਾ ਅਯੂਬ ਨੇ ਜਿਸ ਦਲੇਰੀ ਨਾਲ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ, ਉਹ ਬਹੁਤ ਘੱਟ ਪੱਤਰਕਾਰਾਂ ਦੇ ਹਿੱਸੇ ਆਉਂਦਾ ਹੈ।

ਕਿਤਾਬ ਦੇ ਮੁਖਬੰਦ ਵਿੱਚ ਹੀ ਰਾਣਾ ਸਪਸ਼ਟ ਕਰ ਦਿੰਦੀ ਹੈ ਕਿ ਸੰਵੇਦਨਸ਼ੀਲ ਪੱਤਰਕਾਰੀ ...
  


ਤਿੰਨ ਜੂਨਾਂ
03.11.16 - ਅਰਸ਼ਪ੍ਰੀਤ

ਓਹੋ! ਮਿਸਿਜ਼ ਰਸਤੋਗੀ ਦੇ ਘਰ ਕੁੜੀ ਹੋਈ? ਚੱਲੋ ਕੋਈ ਗੱਲ ਨਹੀਂ, ਰੱਬ ਨੇ ਜੋ ਦਿੱਤਾ ਠੀਕ? ਪਰ ਮੁੰਡਾ ਹੋ ਜਾਂਦਾ ਤਾਂ ਚੰਗਾ ਸੀ। ਰੱਬ ਅਗਲੀ ਵਾਰ ਕੋਈ ਚੰਗੀ ਚੀਜ਼ ਦੇਵੇਗਾ।

ਚੰਗੀ ਚੀਜ਼? ਉਹ ਕੀ??? ਕੀ ਇੱਕ ਮੁੰਡਾ ਚੰਗੀ ਚੀਜ਼ ਹੁੰਦਾ ਹੈ ਤੇ ਕੁੜੀ ਭੈੜੀ ਚੀਜ਼, ਇਸ ਲਈ ਭੈੜੀਆਂ ਚੀਜ਼ਾਂ ਨੂੰ ਬਾਹਰ ਸੁੱਟ ਦਈ ਦਾ ਹੈ?

ਮਿਸਟਰ ਰਸਤੋਗੀ ਆਪਣੀ ਮਾਂ ਨੂੰ- ਮਾਂ ਹੁਣ ਲੋਕਾਂ ਅੱਗੇ ਨੱਕ ਸ਼ਰਮ ਤੇ ਰੱਖਣੀ ਪਵੇਗੀ। ਮੁਹੱਲੇ ਵਿੱਚ ਲਡੂ ਭੇਜ ਦਿਓ। ਪਹਿਲਾ ਬੱਚਾ, ਕੋਈ ਗੱਲ ਨਹੀਂ, ਲੋਕ ਕੀ ਕਹਿਣਗੇ? ਕੁਝ ਵੀ ਨਹੀਂ ਖਵਾਇਆ ਸੋਹਣ ਲਾਲ।

ਮਖਮਲ ਦੇ ਕੱਪੜੇ ਵਿੱਚ ਨਿੱਕੀ ਜਿਹੀ ਜਾਨ ਲਿਪਟੀ ਪਈ। ਸਾਰੇ ਉਸ ਨੂੰ ਗੋਦੀ ਚੁਕ ਰਹੇ ਹਨ। ਚੱਲੋ, ਜੋ ਵੀ ਹੈ ਕੁੜੀ ਸੋਹਣੀ ਹੈ।

ਪਹਿਲੀ ਜੂਨ
ਇਹ ਮੇਰੀ ਪਿਆਰੀ ਰੀਤੀ ਮੇਰੀ ਸਿਆਣੀ ਧੀ, ਮੇਰੀ ਸਾਰਿਆਂ ਤੋਂ ਪਿਆਰੀ ਬੱਚੀ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਨਹੀਂ ਜਾਣਾ, ਹੁਣ ਤੂੰ ਵੱਡੀ ਹੋ ਰਹੀ ਨਿੱਕੀ ਫ਼ਰਾਕ ਨਹੀਂ ਪਾਉਣੀ। ਸ਼ਾਬਾਸ਼, ਉੱਚੀ-ਉੱਚੀ ਛਲਾਂਗਾਂ ਨਹੀਂ ਲਗਾਉਣੀਆਂ, ਉੱਚੀ-ਉੱਚੀ ਨਹੀਂ ਹੱਸਣਾ, ਧੀਆਂ ਹਮੇਸ਼ਾ ਦੱਬੀ ਆਵਾਜ਼ ਵਿੱਚ ਗੱਲ ...
  TOPIC

TAGS CLOUD
.

ARCHIVE


Copyright © 2016-2017


NEWS LETTER