ਸਾਹਿਤ
ਸੱਚੀ ਘਟਨਾ 'ਤੇ ਅਧਾਰਿਤ
ਨਹੀਂ ਰੀਸਾਂ ਠੱਗਾਂ ਦੀਆਂ
- ਬਲਰਾਜ ਸਿੰਘ ਸਿੱਧੂ
ਨਹੀਂ ਰੀਸਾਂ ਠੱਗਾਂ ਦੀਆਂ



ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਥੇ ਮੇਰਾ ਇੱਕ ਬਹੁਤ ਹੀ ਚਲਾਕ ਅਤੇ ਢੀਠ ਕਿਸਮ ਦੇ ਠੱਗ ਨਾਲ ਵਾਹ ਪਿਆ। ਸਾਰੇ ਉਸ ਨੂੰ ਮਾਸਟਰ ਕਹਿ ਕੇ ਪੁਕਾਰਦੇ ਸਨ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਿਸੇ ਸਕੂਲ ਦਾ ਨਹੀਂ, ਬਲਕਿ ਠੱਗੀਆਂ ਮਾਰਨ ਦੇ ਖੇਤਰ ਦਾ ਮਾਹਰ 'ਮਾਸਟਰ' ਸੀ।

ਫੀਲਡ ਵਿੱਚ ਆਮ ਤੌਰ 'ਤੇ ਪੁਲਿਸ ਦਾ ਵਾਹ ਚੋਰਾਂ, ਡਾਕੂਆਂ, ਕਾਤਲਾਂ ਅਤੇ ਠੱਗਾਂ ਆਦਿ ਨਾਲ ਪੈਂਦਾ ਹੈ। ਇਨ੍ਹਾਂ ਸਾਰੇ ਮੁਜਰਮਾਂ ਵਿੱਚੋਂ ਠੱਗ ਸਭ ਤੋਂ ਜ਼ਿਆਦਾ ਅਕਲਮੰਦ, ਸ਼ਾਤਰ, ਮਿੱਠ ਬੋਲੜੇ ਅਤੇ ਘਾਗ ਹੁੰਦੇ ਹਨ। ਬਾਕੀ ਅਪਰਾਧਾਂ ਵਿੱਚ ਅਪਰਾਧੀ ਸ਼ਿਕਾਰ ਨੂੰ ਕਿਸੇ ਹਥਿਆਰ ਨਾਲ ਡਰਾ ਕੇ ਜਾਂ ਕੁੱਟ ਮਾਰ ਕਰ ਕੇ ਲੁੱਟਦਾ ਹੈ, ਪਰ ਠੱਗੀ ਦਾ ਸ਼ਿਕਾਰ ਆਪ ਚੱਲ ਕੇ ਠੱਗ ਨੂੰ ਪੈਸੇ ਦੇ ਕੇ ਆਉਂਦਾ ਹੈ, ਨਾਲੇ ਗੋਡੀਂ ਹੱਥ ਲਗਾਉਂਦਾ ਹੈ ਕਿ ਤੁਸੀਂ ਸਾਡੀ ਤੁੱਛ ਭੇਂਟ ਸਵੀਕਾਰ ਕਰਨ ਦੀ ਕਿਰਪਾ ਕੀਤੀ।

ਠੱਗ ਦੀ ਸਭ ਤੋਂ ਮੁੱਢਲੀ ਨਿਸ਼ਾਨੀ ਹੁੰਦੀ ਹੈ ਵਧੀਆ ਕੱਪੜੇ, ਸੋਨੇ ਦਾ ਮੋਟਾ ਕੜਾ ਅਤੇ 4-5 ਛਾਪਾਂ, ਹੱਥ ਵਿੱਚ ਮਹਿੰਗਾ ਮੋਬਾਈਲ ਫੋਨ, ਵੱਡੀ ਗੱਡੀ (ਜੋ ਆਮ ਤੌਰ 'ਤੇ ਕਿਸ਼ਤਾਂ 'ਤੇ ਲਈ ਹੁੰਦੀ ਹੈ) ਅਤੇ ਸ਼ਾਨਦਾਰ ਦਫਤਰ। ਇਹ ਤੁਹਾਡੇ ਦਿੱਤੇ ਪੈਸੇ ਨੂੰ ਬਿਨਾਂ ਗਿਣੇ ਦਰਾਜ਼ ਵਿੱਚ ਸੁੱਟ ਲੈਂਦੇ ਹਨ ਤਾਂ ਜੋ ਗਾਹਕ ਨੂੰ ਇਹ ਲੱਗੇ ਕਿ ਇਹ ਤਾਂ 5-7 ਲੱਖ ਨੂੰ ਸਮਝਦਾ ਹੀ ਕੁਝ ਨਹੀਂ। ਪਰ ਉਧਰ ਠੱਗ ਇਸ ਲਈ ਨਹੀਂ ਗਿਣਦਾ ਕਿ ਕਿਹੜਾ ਮਾਂ ਦਾ ਸੂਤ ਵੇਚਿਆ ਹੈ? ਉਸ ਨੇ ਕਿਹੜਾ ਮੋੜਨੇ ਹੁੰਦੇ ਹਨ।


ਇਸ ਮਾਸਟਰ ਵਿੱਚ ਵੀ ਇਹ ਸਾਰੇ ਗੁਣ ਕੁੱਟ-ਕੁੱਟ ਕੇ ਭਰੇ ਪਏ ਸਨ। ਇਕਹਰੇ ਸਰੀਰ ਦਾ ਮਾਸਟਰ ਬੇਹੱਦ ਫੁਰਤੀਲਾ ਅਤੇ ਨਿਮਰਤਾ ਦੀ ਮੂਰਤ ਸੀ। ਉਹ ਵਿਦੇਸ਼ ਭੇਜਣ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਦੇ ਬਹਾਨੇ ਲੱਖਾਂ ਦੀਆਂ ਠੱਗੀਆਂ ਮਾਰ ਚੁੱਕਾ ਸੀ। ਉਸ ਦਾ ਤਰੀਕਾ ਬਹੁਤ ਹੀ ਨਯਾਬ ਸੀ। ਉਸ ਨੇ ਸ਼ਹਿਰ ਵਿੱਚ ਵਧੀਆ ਦਫਤਰ ਬਣਾਇਆ ਹੋਇਆ ਸੀ ਤੇ ਖੂਬਸੂਰਤ ਮਾਡਰਨ "ਸਟਾਫ" ਰੱਖਿਆ ਹੋਇਆ ਸੀ। ਗਾਹਕ 'ਤੇ ਪ੍ਰਭਾਵ ਪਾਉਣ ਲਈ ਉਹ ਉਸ ਨੂੰ 10-12 ਗੇੜੇ ਮਰਵਾਉਣ ਤੋਂ ਬਾਅਦ ਹੀ ਮਿਲਦਾ ਸੀ। ਜਦੋਂ ਵੀ ਉਸ ਨੇ ਕਿਸੇ ਮੁਰਗੀ (ਗਾਹਕ) ਨੂੰ ਪਹਿਲੀ ਵਾਰ ਆਪਣੇ ਦਫਤਰ ਮਿਲਣਾ ਹੁੰਦਾ ਤਾਂ ਉਸੇ ਮੌਕੇ ਕੋਈ ਨਾ ਕੋਈ ਵਿਅਕਤੀ (ਜੋ ਉਸ ਦਾ ਆਪਣਾ ਹੀ ਕੋਈ ਕਰਿੰਦਾ ਹੁੰਦਾ), ਮਠਿਆਈ ਦਾ ਡੱਬਾ ਲੈ ਕੇ ਆ ਜਾਂਦਾ ਹੈ ਕਿ ਤੁਹਾਡੀ ਕਿਰਪਾ ਨਾਲ ਮੈਨੂੰ ਨੌਕਰੀ ਮਿਲ ਗਈ ਹੈ ਜਾਂ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਹੈ। ਨਵਾਂ ਗਾਹਕ ਬਾਗੋ-ਬਾਗ ਹੋ ਜਾਂਦਾ।

ਸਰਕਾਰੀ ਭਰਤੀ ਦੇ ਮਾਮਲੇ ਵਿੱਚ ਠੱਗੀ ਮਾਰਨ ਲਈ ਉਹ ਪੂਰਾ ਧਿਆਨ ਰੱਖਦਾ ਕਿ ਕਿਹੜੇ ਮਹਿਕਮੇ ਦੀਆਂ ਨੌਕਰੀਆਂ ਨਿਕਲਣ ਵਾਲੀਆਂ ਹਨ। ਉਹ 50-60 ਬੰਦਿਆਂ ਕੋਲੋਂ 5-5 ਲੱਖ ਰੁਪਿਆ ਭੋਟ ਲੈਂਦਾ। ਇਸੇ ਤਰ੍ਹਾਂ ਅਮਰੀਕਾ-ਕੈਨੇਡਾ ਪਹੁੰਚਣ ਦੇ ਚਾਹਵਾਨਾਂ ਦੀ ਫੀਸ ਉਸ ਨੇ 20-25 ਲੱਖ ਰੱਖੀ ਹੋਈ ਸੀ। ਉਨ੍ਹਾਂ ਨੂੰ ਕਦੇ ਕਿਸੇ ਅਫਸਰ ਦੀ ਕੋਠੀ ਦੇ ਬਾਹਰ ਬਿਠਾ ਕੇ ਆਪ ਅੰਦਰ ਜਾ ਵੜਦਾ ਤੇ ਕਦੇ ਕਿਸੇ ਮੰਤਰੀ-ਲੀਡਰ ਦੇ। ਨੌਕਰੀ ਦੇ ਇਮਤਿਹਾਨ ਵਿੱਚ 50 ਬੰਦਿਆਂ ਵਿੱਚੋਂ 10-15 ਤਾਂ ਆਪਣੇ ਬਲ-ਬੂਤੇ ਭਰਤੀ ਹੋ ਹੀ ਜਾਂਦੇ ਹਨ, ਉਨ੍ਹਾਂ ਦੇ ਪੈਸੇ ਉਹ ਇਹ ਕਹਿ ਕੇ ਹਜ਼ਮ ਕਰ ਜਾਂਦਾ ਕਿ ਨੌਕਰੀ ਮੈਂ ਦਿਵਾਈ ਹੈ। ਇਸੇ ਤਰ੍ਹਾਂ ਅਮਰੀਕਾ-ਕੈਨੇਡਾ ਦੀਆਂ ਸਾਲ 'ਚ ਦੋ ਫਾਈਲਾਂ ਦਾ ਵੀ ਵੀਜ਼ਾ ਆਪਣੇ ਆਪ ਲੱਗ ਜਾਵੇ ਤਾਂ 50 ਲੱਖ ਮਾਸਟਰ ਦੇ ਕਾਬੂ ਆ ਜਾਂਦਾ। ਬਾਕੀਆਂ ਦੇ ਪੈਸੇ ਦੁੱਧ ਨਾਲ ਧੋ ਕੇ ਮੋੜ ਦਿੰਦਾ। ਵਿਚਾਰੇ ਭੋਲੇ-ਭਾਲੇ ਲੋਕ ਖੁਸ਼ ਹੋ ਜਾਂਦੇ ਕਿ ਇਹ ਤਾਂ ਬੰਦਾ ਹੀ ਬਹੁਤ ਵਧੀਆ ਜੋ ਘਰ ਆ ਕੇ ਪੈਸੇ ਮੋੜ ਕੇ ਜਾਂਦਾ ਹੈ। ਉਹ ਪੈਸੇ ਵਾਪਸ ਲੈਣ ਦੀ ਬਜਾਏ ਕੰਮ ਕਰਨ 'ਤੇ ਜ਼ੋਰ ਦਿੰਦੇ। ਇਨ੍ਹਾਂ ਠੱਗੀਆਂ ਦੇ ਸਿਰ 'ਤੇ ਉਸ ਨੇ ਵੱਡੀ ਜਾਇਦਾਦ ਬਣਾ ਲਈ ਸੀ ਤੇ ਲੱਖਾਂ ਰੁਪਿਆ ਵਿਆਜ਼ 'ਤੇ ਚੜ੍ਹਾਇਆ ਹੋਇਆ ਸੀ।

ਹੌਲੀ-ਹੌਲੀ ਉਸ ਦੀਆਂ ਠੱਗੀਆਂ ਦਾ ਰਾਜ ਖੁੱਲ੍ਹਣ ਲੱਗ ਪਿਆ। ਕੁਝ ਤਾਂ ਸਰਕਾਰੀ ਮਹਿਕਮਿਆਂ ਦੀ ਭਰਤੀ ਦਾ ਕੰਮ ਪਾਰਦਰਸ਼ੀ ਤੇ ਆਨਲਾਈਨ ਹੋ ਗਿਆ ਤੇ ਕੁਝ ਲੋਕਾਂ ਨੂੰ ਉਸ ਦੀਆਂ ਚੁਸਤੀਆਂ ਦੀ ਸਮਝ ਆ ਗਈ। ਪੰਜਾਬ ਪੁਲਿਸ ਵਿੱਚ ਸਿਪਾਹੀਆਂ ਦੀ ਭਰਤੀ ਵੇਲੇ ਉਸ ਦਾ ਪਾਜ਼ ਬਿਲਕੁਲ ਹੀ ਉੱਧੜ ਗਿਆ। ਉਸ ਨੇ ਸਿਪਾਹੀ ਭਰਤੀ ਕਰਾਉਣ ਦੇ ਨਾਮ 'ਤੇ ਰੱਜ ਕੇ ਠੱਗੀ ਮਾਰੀ। ਬਾਅਦ ਵਿੱਚ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਭਰਤੀ ਲਈ ਪੜ੍ਹਾਈ ਅਤੇ ਕੱਦ ਦੇ ਮੁਤਾਬਕ ਨੰਬਰ ਲੱਗੇ ਹਨ ਤੇ ਸਾਰੀ ਭਰਤੀ ਦਾ ਰਿਜ਼ਲਟ ਆਨਲਾਈਨ ਹੈ। ਮਿਸਾਲ ਦੇ ਤੌਰ 'ਤੇ ਜਿਸ ਲੜਕੇ ਦਾ ਕੱਦ 6 ਫੁੱਟ ਹੈ ਤੇ ਐੱਮ.ਏ. ਤਕ ਪੜ੍ਹਿਆ ਹੈ, ਉਸ ਦੇ 20 ਨੰਬਰ ਬਣਦੇ ਹਨ। ਉਸ ਨੇ ਤਾਂ ਹਰ ਹਾਲਤ ਵਿੱਚ ਭਰਤੀ ਹੋਣਾ ਹੀ ਹੈ। ਇਸੇ ਤਰ੍ਹਾਂ ਜਿਵੇਂ-ਜਿਵੇਂ ਕੱਦ ਤੇ ਪੜ੍ਹਾਈ ਘਟਦੀ ਜਾਂਦੀ ਹੈ, ਨੰਬਰ ਵੀ ਘਟਦੇ ਜਾਂਦੇ ਹਨ। ਮਾੜੀ ਕਿਸਮਤ ਨੂੰ ਮਾਸਟਰ ਨੇ ਐੱਮ.ਏ. ਪੜ੍ਹੇ ਛੇ ਫੁੱਟੇ ਮੁੰਡਿਆਂ ਕੋਲੋਂ ਵੀ ਪੈਸੇ ਲੈ ਲਏ। ਪਤਾ ਲੱਗਣ 'ਤੇ ਲੋਕਾਂ ਨੇ ਨਾਲੇ ਉਸ ਦੀ ਟਿਕਾ ਕੇ ਖੜਕਾਈ ਕੀਤੀ ਤੇ ਨਾਲੇ ਮੁਕੱਦਮੇ ਦਰਜ਼ ਕਰਵਾਏ।
 

ਜਿਹੜਾ ਕੇਸ ਮੇਰੇ ਕੋਲ ਆਇਆ ਉਸ ਵਿੱਚ ਉਸ ਨੇ ਕਿਸੇ ਨੂੰ ਅਮਰੀਕਾ ਭੇਜਣ ਦੇ ਪੈਸੇ ਲਏ ਹੋਏ ਸਨ। ਪਰ ਉਸ ਨੇ ਅਮਰੀਕਾ ਦੀ ਬਜਾਏ ਉਸ ਨੂੰ ਯੂਰਪ ਦੇ ਪੱਛੜੇ ਦੇਸ਼ ਜਾਰਜੀਆ ਭੇਜ ਦਿੱਤਾ। ਮੈਂ ਦੋਵਾਂ ਪਾਰਟੀਆਂ ਨੂੰ ਬੁਲਾਇਆ ਤਾਂ ਮਾਸਟਰ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ। ਅਖੇ ਮੈਂ ਤਾਂ ਇਸ ਨੂੰ ਜਾਰਜੀਆ ਭੇਜਣ ਦੇ ਹੀ ਪੈਸੇ ਲਏ ਸਨ, ਸੋ ਭੇਜ ਦਿੱਤਾ। ਮਾਸਟਰ ਨੂੰ ਫਸਿਆ ਵੇਖ ਕੇ ਉਸ ਦੀਆਂ ਠੱਗੀਆਂ ਦੇ ਸ਼ਿਕਾਰ ਹੋਏ ਹੋਰ ਲੋਕ ਵੀ ਦਰਖਾਸਤਾਂ ਲੈ ਕੇ ਮੇਰੇ ਦਫਤਰ ਪਹੁੰਚਣ ਲੱਗ ਪਏ। ਮਾਸਟਰ ਸਮਝ ਗਿਆ ਕਿ ਸੌ ਸੁਨਾਰ ਦੀ ਤੇ ਇੱਕ ਲੁਹਾਰ ਦੀ, ਹੁਣ ਉਸ ਦਾ ਬਚਣਾ ਮੁਸ਼ਕਲ ਹੈ।

ਚੋਰ-ਚੋਰ ਮੌਸੇਰੇ ਭਾਈ, ਇਹੋ ਜਿਹੇ ਠੱਗਾਂ-ਚੋਰਾਂ ਦੀਆਂ ਸਿਫਾਰਸ਼ਾਂ ਬਹੁਤ ਹੁੰਦੀਆਂ ਹਨ। ਉਸ ਦੀਆਂ ਵੀ ਵੱਡੀਆਂ-ਵੱਡੀਆਂ ਸਿਫਾਰਸ਼ਾਂ ਆਉਣ ਲੱਗ ਪਈਆਂ। ਪਰ ਮੈਂ ਸਭ ਨੂੰ ਤਰੀਕੇ ਨਾਲ ਜਵਾਬ ਦੇ ਦਿੱਤਾ। ਆਖਰ ਇੱਕ ਭੱਦਰ ਪੁਰਸ਼ ਦੀ ਸਿਫਾਰਸ਼ ਆਈ ਕਿ ਚਲੋ ਸਾਡੀ ਐਨੀ ਹੀ ਮੰਨ ਲਉ ਕਿ ਮਾਸਟਰ ਨੂੰ 15 ਦਿਨ ਦਾ ਟਾਈਮ ਦੇ ਦਿਉ।

ਮੈਂ ਹੈਰਾਨ ਹੋ ਗਿਆ ਕਿ 15 ਦਿਨ ਵਿੱਚ ਇਹ ਐਨੇ ਲੋਕਾਂ ਦੇ ਪੈਸੇ ਕਿਵੇਂ ਮੋੜ ਦੇਵੇਗਾ ਜੋ ਇਸ ਨੇ ਕਈ ਸਾਲਾਂ ਵਿੱਚ ਨਹੀਂ ਮੋੜੇ। ਮੈਂ ਉਸ ਨੂੰ ਬੁਲਾ ਕੇ ਪੁੱਛਿਆ ਕਿ ਕੀ ਉਹ 15 ਦਿਨਾਂ ਵਿੱਚ ਪੈਸੇ ਮੋੜ ਦੇਵੇਗਾ? ਉਹ ਅੱਗੋਂ ਪੂਰੀ ਬੇਸ਼ਰਮੀ ਨਾਲ ਬੋਲਿਆ, "ਸਰ ਪੈਸੇ ਤਾਂ ਮੇਰੇ ਕੋਲ ਨਹੀਂ ਹੈਗੇ ਤੇ ਨਾ ਮੈਂ ਮੋੜਾਂ। ਅਸਲ ਵਿੱਚ ਗੱਲ ਇਹ ਹੈ ਕਿ ਹਰਿਆਣੇ ਵਿੱਚ ਪਟਵਾਰੀਆਂ ਦੀ ਭਰਤੀ ਦੋ ਦਿਨਾਂ ਬਾਅਦ ਨਿਕਲਣ ਵਾਲੀ ਹੈ। ਮੈਨੂੰ ਉਹ ਸੀਜ਼ਨ ਲਗਾ ਲੈਣ ਦਿਉ। ਜੇ ਤੁਸੀਂ ਮੇਰੇ 'ਤੇ ਪਰਚਾ ਦੇ ਦਿੱਤਾ ਤਾਂ ਮੇਰੀ ਸਾਲ-ਦੋ ਸਾਲ ਜ਼ਮਾਨਤ ਨਹੀਂ ਹੋਣੀ। ਮੈਨੂੰ ਉਥੇ ਠੱਗੀ ਮਾਰ ਲੈ ਦਿਉ, ਫਿਰ ਭਾਵੇਂ ਚਾਰ ਸਾਲ ਲਈ ਜੇਲ ਭੇਜ ਦੇਣਾ।"

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਾ ਆਵੇ ਕਿ ਹੱਸਾਂ ਕਿ ਰੋਵਾਂ? ਪਹਿਲਾ ਕੇਸ ਅਜੇ ਮੁੱਕਾ ਨਹੀਂ ਤੇ ਇਹ ਮਹਾਂਪੁਰਖ ਨਵੇਂ ਦੀ ਵੀ ਸਕੀਮ ਲਗਾਈ ਬੈਠਾ ਹੈ। ਪਰ ਉਹ ਨਵੀਂ ਠੱਗੀ ਦੀ ਆਸ ਦਿਲ ਵਿੱਚ ਹੀ ਦਬਾਈ ਜੇਲ੍ਹ ਪਹੁੰਚ ਗਿਆ।



ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।


 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE




Copyright © 2016-2017










NEWS LETTER