ਸਾਹਿਤ

General

ਨਹੀਂ ਰੀਸਾਂ ਠੱਗਾਂ ਦੀਆਂ
ਸੱਚੀ ਘਟਨਾ 'ਤੇ ਅਧਾਰਿਤ
14.09.18 - ਬਲਰਾਜ ਸਿੰਘ ਸਿੱਧੂ

ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਥੇ ਮੇਰਾ ਇੱਕ ਬਹੁਤ ਹੀ ਚਲਾਕ ਅਤੇ ਢੀਠ ਕਿਸਮ ਦੇ ਠੱਗ ਨਾਲ ਵਾਹ ਪਿਆ। ਸਾਰੇ ਉਸ ਨੂੰ ਮਾਸਟਰ ਕਹਿ ਕੇ ਪੁਕਾਰਦੇ ਸਨ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਿਸੇ ਸਕੂਲ ਦਾ ਨਹੀਂ, ਬਲਕਿ ਠੱਗੀਆਂ ਮਾਰਨ ਦੇ ਖੇਤਰ ਦਾ ਮਾਹਰ 'ਮਾਸਟਰ' ਸੀ।

ਫੀਲਡ ਵਿੱਚ ਆਮ ਤੌਰ 'ਤੇ ਪੁਲਿਸ ਦਾ ਵਾਹ ਚੋਰਾਂ, ਡਾਕੂਆਂ, ਕਾਤਲਾਂ ਅਤੇ ਠੱਗਾਂ ਆਦਿ ਨਾਲ ਪੈਂਦਾ ਹੈ। ਇਨ੍ਹਾਂ ਸਾਰੇ ਮੁਜਰਮਾਂ ਵਿੱਚੋਂ ਠੱਗ ਸਭ ਤੋਂ ਜ਼ਿਆਦਾ ਅਕਲਮੰਦ, ਸ਼ਾਤਰ, ਮਿੱਠ ਬੋਲੜੇ ਅਤੇ ਘਾਗ ਹੁੰਦੇ ਹਨ। ਬਾਕੀ ਅਪਰਾਧਾਂ ਵਿੱਚ ਅਪਰਾਧੀ ਸ਼ਿਕਾਰ ਨੂੰ ਕਿਸੇ ਹਥਿਆਰ ਨਾਲ ਡਰਾ ਕੇ ਜਾਂ ਕੁੱਟ ਮਾਰ ਕਰ ਕੇ ਲੁੱਟਦਾ ਹੈ, ਪਰ ਠੱਗੀ ਦਾ ਸ਼ਿਕਾਰ ਆਪ ਚੱਲ ਕੇ ਠੱਗ ਨੂੰ ਪੈਸੇ ਦੇ ਕੇ ਆਉਂਦਾ ਹੈ, ਨਾਲੇ ਗੋਡੀਂ ਹੱਥ ਲਗਾਉਂਦਾ ਹੈ ਕਿ ਤੁਸੀਂ ਸਾਡੀ ਤੁੱਛ ਭੇਂਟ ਸਵੀਕਾਰ ਕਰਨ ਦੀ ਕਿਰਪਾ ਕੀਤੀ।

ਠੱਗ ਦੀ ਸਭ ਤੋਂ ਮੁੱਢਲੀ ਨਿਸ਼ਾਨੀ ਹੁੰਦੀ ਹੈ ਵਧੀਆ ਕੱਪੜੇ, ਸੋਨੇ ਦਾ ਮੋਟਾ ਕੜਾ ਅਤੇ 4-5 ਛਾਪਾਂ, ਹੱਥ ...
  


ਦਸਤਾਰ ਦੀ ਬੇਹੁਰਮਤੀ
ਦੋਹੇ
13.07.18 - ਅਮਰ 'ਸੂਫ਼ੀ'

ਮੋਦੀ ਆਇਆ ਮਿੱਤਰੋ, ਰੈਲੀ ਕਰਨ ਮਲੋਟ।
ਉਸ ਦੇ ਇੱਥੇ ਆਉਣ 'ਤੇ, ਹੋਇਆ ਕੰਮ ਕੁਲੋਟ।

ਉਸ ਨੂੰ ਕੀਤੀ ਭੇਟ ਸੀ, ਸ਼ਖਸ ਕਿਸੇ ਦਸਤਾਰ।
ਬੰਨ੍ਹਣ ਲਈ ਸੁਖਬੀਰ ਸੀ, ਹੋਇਆ ਪੱਬਾਂ ਭਾਰ।

ਹਾਲੇ ਉਸ ਦਸਤਾਰ ਦੇ, ਬੰਨ੍ਹੇ ਦੋ ਤਿੰਨ ਪੇਚ।
ਮੋਦੀ ਇਸ ਦਸਤਾਰ ਨੂੰ, ਬਿਲਕੁਲ ਸਮਝੇ ਹੇਚ।

ਅੱਧ ਵਿਚਕਾਰੋਂ ਬੰਨ੍ਹਣੀ, ਮੋਦੀ ਰੋਕੀ ਪੱਗ।
ਹੁੰਦੀ ਇਹ ਬੇ-ਹੁਰਮਤੀ, ਤੱਕੀ ਸਾਰੇ ਜੱਗ।

ਕਿੱਦਾਂ ਦੇ ਹੋ ਆਦਮੀ, ਕਿੱਦਾਂ ਦੇ ਸਰਦਾਰ।
ਥੋਡੇ ਮੂੰਹ 'ਤੇ ਆਪਣਾ, ਛਿੱਤਰ ਗਿਆ ਉਹ ਮਾਰ।

ਨੀਲੀ ਪਗੜੀ ਵਾਲਿਓ, ਕੁਝ ਤਾਂ ਦੱਸੋ ਬੋਲ।
ਸਿੱਖੀ ਦੀ ਇਸ ਸ਼ਾਨ ਨੂੰ, ਮੋਦੀ ਗਿਆ ਕਿਉਂ ਰੋਲ।

ਮੋਦੀ ਕੀ ਹੈ ਸਮਝਦਾ, ਕੀ ਹੁੰਦੀ ਦਸਤਾਰ।
ਉਂਞ ਪਤਾ ਹੈ ਓਸ ਨੂੰ, ਹੁੰਦੇ ਕੀ ਸਰਦਾਰ।

ਕੁੱਛੜ ਬਹਿ ਗੁਜਰਾਤੜੀ, ਦਾੜੀ ਗਿਆ ਹੈ ਮੁੰਨ।
ਘੋਗੇ ਆਗੂ ਮੰਚ 'ਤੇ, ਬੈਠੇ ਬਣ ਕੇ ਡੁੰਨ।

ਗੱਦੀ ਖਾਤਰ ਮੂਰਖਾਂ, ਰੋਲੀ ਹੈ ਦਸਤਾਰ।
ਖਾਤਰ ਜਿਸ ਦਸਤਾਰ ਦੀ, ਵਾਰੇ ਸੀਸ ਹਜ਼ਾਰ।

ਪਗੜੀ ਸਾਡੀ ...
  


ਸਿਫ਼ਾਰਸ਼
ਹੱਡਬੀਤੀ
03.07.18 - ਬਲਰਾਜ ਸਿੰਘ ਸਿੱਧੂ*

ਭਾਰਤ ਵਿੱਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂੁਰਤ ਪੈਂਦੀ ਹੈ। ਬੇਆਸਰੇ ਬੰਦੇ ਦੀ ਤਾਂ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ। ਥਾਣੇ ਕਚਹਿਰੀ ਚਲੇ ਜਾਉ, ਲਾਵਾਰਿਸ ਬੰਦੇ ਵਿਚਾਰੇ ਸਾਰਾ-ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਨ। ਅਫਸਰਾਂ-ਲੀਡਰਾਂ ਦੇ ਰੀਡਰ-ਗੰਨਮੈਨ ਹੀ ਨਜ਼ਦੀਕ ਨਹੀਂ ਆਉਣ ਦਿੰਦੇ। ਸਾਰਾ ਦਿਨ ਖੱਜਲ ਖਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦ ਕਿ ਸਿਫ਼ਾਰਸ਼ੀ ਵਿਅਕਤੀ ਦਾ ਕੰੰਮ ਅਫਸਰ-ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ।

ਜਿਹੜੇ ਵਿਅਕਤੀ ਹਥਿਆਰਾਂ ਦੇ ਸ਼ੌਕੀਨ ਹਨ, ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਬਿਨਾਂ ਸਿਫਾਰਸ਼ ਅਸਲਾ ਲਾਇਸੰਸ ਬਣਾਉਣ ਤੇ ਰੀਨੀਊ ਕਰਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਥਾਣਿਆਂ ਅਤੇ ਡੀ.ਸੀ. ਦਫਤਰਾਂ ਵਿੱਚ ਫਾਈਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ।

ਕਚਹਿਰੀ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ ਤੇ ਸਿਫ਼ਾਰਸ਼ੀ ਦੀ ਰਜਿਸਟਰੀ ਅਫਸਰ ਘਰ ਜਾ ਕੇ ਕਰ ਦਿੰਦੇ ਹਨ। ਜਨਮ-ਮੌਤ ਦੇ ਸਰਟੀਫਿਕੇਟ ਜਾਂ ਫਰਦ ...
  


ਪੰਜਾਬ ਦੇ ਲੋਕ ਨਾਇਕ: ਰਾਜਪੂਤ ਯੋਧੇ ਜੈਮਲ ਅਤੇ ਫੱਤਾ
30.06.18 - ਬਲਰਾਜ ਸਿੰਘ ਸਿੱਧੂ*

ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ ਜਿਨ੍ਹਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸੱਸੀ ਪੁੰਨੂੰ ਅਤੇ ਯੋਧਿਆਂ-ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ, ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤਾ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਢਾਡੀਆਂ, ਕਵੀਸ਼ਰਾਂ ਅਤੇ ਗਾਇਕਾਂ ਨੇ ਗਾਈਆਂ ਹਨ।

20 ਅਕਤੂਬਰ 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ 'ਤੇ ਆਪ ਖੁਦ ਹਮਲਾ ਬੋਲ ਦਿੱਤਾ। ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੇ ਸਿੰਘ ਆਤਮ ਸਮਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ੍ਹ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲ੍ਹੇ ਵਿੱਚ ...
  


ਪੰਜਾਬ ਕਲਾ ਪਰਿਸ਼ਦ ਵੱਲੋਂ ਜਸਵੰਤ ਸਿੰਘ ਕੰਵਲ ਨੂੰ 100ਵੇਂ ਜਨਮ ਦਿਨ ਮੌਕੇ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਿਆ ਜਾਵੇਗਾ
ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਪਿੰਡ ਢੁੱਡੀਕੇ ਜਾ ਕੇ ਕਰਨਗੇ ਸਨਮਾਨਤ
26.06.18 - ਪੀ ਟੀ ਟੀਮ

ਪੰਜਾਬ ਕਲਾ ਪਰਿਸ਼ਦ ਵੱਲੋਂ ਉਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ ਸ਼ਤਾਬਦੀ ਜਨਮ ਦਿਨ ਦੀ ਪੂਰਵ-ਸੰਧਿਆ ਮੌਕੇ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਤ ਕੀਤਾ ਜਾਵੇਗਾ। ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ.ਲਖਵਿੰਦਰ ਜੌਹਲ ਖੁਦ ਭਲਕੇ 26 ਜੂਨ ਨੂੰ ਕੰਵਲ ਦੇ ਜੱਦੀ ਪਿੰਡ ਢੁੱਡੀਕੇ (ਜ਼ਿਲ੍ਹਾ ਮੋਗਾ) ਵਿਖੇ ਉਨ੍ਹਾਂ ਦੇ ਘਰ ਪਹੁੰਚ ਕੇ ਇਹ ਸਨਮਾਨ ਦੇਣਗੇ।

ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਲਈ ਇਹ ਖੁਸ਼ੀ ਦਾ ਮੌਕਾ ਹੈ ਜਦੋਂ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਹਿਤ ਨਾਲ ਜੁੜੀ ਹਰ ਸਖ਼ਸ਼ੀਅਤ ਕੰਵਲ ਦੇ ਪਿੰਡ ਢੁੱਡੀਕੇ ਸਥਿਤ ਘਰ ਇਕੱਠੀ ਹੋ ਕੇ ਇਹ ਖੁਸ਼ੀਆਂ ਸਾਂਝੀਆਂ ਕਰੇਗੀ ਜੋ ਸਾਹਿਤ ਜਗਤ ਲਈ ਇਕ ਤਿਉਹਾਰ ਵਾਂਗ ਹੋਵੇਗੀ।

ਸਨਮਾਨ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਦੱਸਿਆ ਕਿ ਪੰਜਾਬ ...
  



Load More
TOPIC

TAGS CLOUD
.

ARCHIVE


Copyright © 2016-2017










NEWS LETTER