ਸਾਹਿਤ

ਸਾਹਿਤਕਾਰ

ਰਾਣਾ ਅਯੂਬ ਦੇ ਮੈਥਿਲੀ ਤਿਆਗੀ ਬਣਨ ਦੀ ਦਾਸਤਾਨ
08.11.16 - ਰਾਣਾ ਅਯੂਬ

ਪੱਤਰਕਾਰੀ ਦੀ ਬੁਨਿਆਦ ਹਮੇਸ਼ਾਂ ਸਬੂਤ ’ਤੇ ਖੜ੍ਹੀ ਹੁੰਦੀ ਹੈ ਅਤੇ ਸਬੂਤ ਹੀ ਮੇਰੇ ਕੋਲ ਨਹੀਂ ਸਨ। ਮੇਰੇ ਕੋਲ ਸਿਰਫ਼ ਗੱਲਬਾਤ ਅਤੇ ਕਿੱਸੇ ਕਹਾਣੀਆਂ ਅਤੇ ਗੈਰ-ਅਧਿਕਾਰਕ ਤੌਰ ’ਤੇ ਕੀਤੇ ਇਕਬਾਲ ਸਨ। ਮੇਰੇ ਮੂਹਰੇ ਵੱਡਾ ਸੁਆਲ ਸੀ ਕਿ ਮੈਂ ਇਨ੍ਹਾਂ ਗੱਲਾਂਬਾਤਾਂ ਤੇ ਕਿੱਸੇ ਕਹਾਣੀਆਂ ਨੂੰ ਸਾਬਤ ਕਿਵੇਂ ਕਰਾਂਗੀ? ਅਤੇ ਉਦੋਂ ਮੈਂ ਇੱਕ ਅਜਿਹਾ ਫ਼ੈਸਲਾ ਕੀਤਾ ਜਿਸ ਨੇ ਮੇਰੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਦਲ ਦਿੱਤੀ। ਇਸ ਤਰ੍ਹਾਂ ਰਾਣਾ ਅਯੂਬ ਨੇ ਕਾਨਪੁਰ ਦੀ ਕਾਇਸਥ ਕੁੜੀ ਮੈਥਿਲੀ ਤਿਆਗੀ ਲਈ ਰਾਹ ਪੱਧਰਾ ਕਰ ਦਿੱਤਾ ਜੋ ਅਮਰੀਕੀ ਫ਼ਿਲਮ ਇੰਸਟੀਚਿਊਟ ਕਨਜ਼ਰਵੇਟਰੀ ਤੋਂ ਗੁਜਰਾਤ ਦੇ ਵਿਕਾਸ ਮਾਡਲ ਅਤੇ ਵਿਸ਼ਵ ਵਿੱਚ ਵੱਸਦੇ ਪਰਵਾਸੀ ਭਾਰਤੀਆਂ ’ਚ ਨਰਿੰਦਰ ਮੋਦੀ ਦੀ ਦਿਨ-ਬ-ਦਿਨ ਵਧ ਰਹੀ ਲੋਕਪ੍ਰਿਯਤਾ ਬਾਰੇ ਫ਼ਿਲਮ ਬਣਾਉਣ ਲਈ ਭਾਰਤ ਪਰਤੀ ਸੀ।
* * *
ਆਪਣੇ ਸੀਨੀਅਰ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਹੋਰ ਡੂੰਘੇਰੀ ਜਾਂਚ ਲਈ ਮਿਲੇ ਉਤਸ਼ਾਹਜਨਕ ਹੁੰਗਾਰੇ ਨੇ ਮੈਨੂੰ ਇਸ ਮਾਮਲੇ ਬਾਰੇ ਹੋਰ ਗੰਭੀਰਤਾ ਨਾਲ ਸੋਚਣ ਲਾ ਦਿੱਤਾ ਸੀ। ਗੁਜਰਾਤ ਵਿੱਚ ਰਹਿੰਦਿਆਂ ਮੈਨੂੰ ਕੋਈ ਤਿੰਨ ਮਹੀਨੇ ਹੋ ਗਏ ਸਨ ਅਤੇ ਜਿਹੜੇ ਲੋਕ ਇਸ ...
  


'ਫਾਦਰ ਆਫ ਸਾਇੰਸ ਫਿਕਸ਼ਨ': ਐਚ.ਜੀ. ਵੈੱਲਸ
21.09.16 - ਵਿਸ਼ਵਜੀਤ ਸਿੰਘ

'ਟਾਈਮ ਮਸ਼ੀਨ' ਤੇ 'ਵਾਰ ਓਫ ਦਾ ਵਰਲਡਸ' ਵਰਗੀਆਂ ਮਹਾਨ ਲਿਖਤਾਂ ਦੇ ਮਸ਼ਹੂਰ ਲੇਖਕ ਹਰਬਰਟ ਜੋਰਜ ਵੈੱਲਸ ਦਾ ਅੱਜ ਦੇ ਦਿਨ 21 ਸਤੰਬਰ 1866 ਨੂੰ ਜਨਮ ਹੋਇਆ ਸੀ। ਉਨ੍ਹਾਂ ਦੀਆਂ ਜ਼ਿਆਦਾਤਰ ਸਾਇੰਸ ਫਿਕਸ਼ਨ ਨਾਲ ਸਬੰਧਤ ਸਨ। ਇਨ੍ਹਾਂ ਲਿਖਤਾਂ ਨੇ ਸਾਨੂੰ ਭਵਿੱਖ ਦਾ ਇੱਕ ਸੁਰਮਈ ਰਾਹ ਦਿਖਾਇਆ। ਉਨ੍ਹਾਂ ਨੂੰ 'ਫਾਦਰ ਆਫ ਸਾਇੰਸ ਫਿਕਸ਼ਨ' ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।

ਐਚ.ਜੀ. ਵੈੱਲਸ ਦਾ ਪਹਿਲਾ ਨਾਵਲ 'ਦਾ ਟਾਈਮ ਮਸ਼ੀਨ' ਇੱਕੋਦਮ ਬਹੁਤ ਮਸ਼ਹੂਰ ਹੋ ਗਿਆ ਅਤੇ ਇਸ ਤੋਂ ਬਾਅਦ ਵੈੱਲਸ ਨੇ ਲਗਾਤਾਰ ਸਾਇੰਸ ਫਿਕਸ਼ਨ ਨਾਵਲ ਲਿਖੇ ਜਿਨ੍ਹਾਂ ਨੇ ਸਾਡੇ ਭਵਿੱਖ ਬਾਰੇ ਨਵੀਆਂ ਸੋਚਾਂ 'ਤੇ ਚਾਨਣਾ ਪਾਇਆ। ਬਾਅਦ ਵਿਚ ਵੈੱਲਸ ਨੇ ਹਾਸਰਸ ਅਤੇ ਸਮਾਜਿਕ ਆਲੋਚਕਤਾ 'ਤੇ ਵੀ ਕੰਮ ਕੀਤਾ। ਵੈੱਲਸ ਨੇ ਆਪਣੇ ਇੱਕ ਨਾਵਲ 'ਆਊਟ ਲਾਈਨ ਓਫ ਹਿਸਟਰੀ' ਵਿਚ ਮਨੁੱਖੀ ਇਤਿਹਾਸ 'ਤੇ ਸਮਾਜਿਕ ਵਿਚਾਰ ਸਾਂਝੇ ਕੀਤੇ।

ਇੰਗਲੈਂਡ ਵਿਚ ਜੰਮੇ ਐਚ.ਜੀ. ਵੈੱਲਸ ਇੱਕ ਕੰਮਕਾਜੀ ਜਮਾਤ ਦੇ ਨਾਲ ਸਬੰਧਿਤ ਸੀ। ਵੈੱਲਸ ਦੇ ਮਾਂ-ਬਾਪ ਦੁਕਾਨਦਾਰੀ ਦਾ ਕੰਮ ਕਰਦੇ ਸਨ। ਉਸਦੇ ਪਿਤਾ ਨੇ ਪ੍ਰੋਫੈਸ਼ਨਲ ਕ੍ਰਿਕਟ ਖੇਡਿਆ ਸੀ ਅਤੇ ਕੁਝ ਸਮੇਂ ਲਈ ...
  TOPIC

TAGS CLOUD
.

ARCHIVE


Copyright © 2016-2017


NEWS LETTER