ਸਾਹਿਤ

ਕਹਾਣੀ

ਐੱਸ.ਐੱਚ.ਓ. ਦੀ ਪਤਨੀ ਦਾ ਫੋਨ
03.03.17 - ਬਲਰਾਜ ਸਿੰਘ ਸਿੱਧੂ*

ਪੰਜਾਬ ਪੁਲਿਸ ਦੇ ਹੱਕ ਜਾਂ ਤਾਰੀਫ ਵਿੱਚ ਬਹੁਤ ਹੀ ਘੱਟ ਲੇਖ ਜਾਂ ਕਹਾਣੀਆਂ ਲਿਖੀਆਂ ਜਾਂਦੀਆਂ ਹਨ। ਜੇ ਕਿਤੇ ਕੋਈ ਗਲਤੀ ਨਾਲ ਲਿਖ ਵੀ ਦੇਵੇ ਤਾਂ ਅਖਬਾਰਾਂ ਵਾਲੇ ਛਾਪਦੇ ਨਹੀਂ ਕਿ ਕਿਹੜਾ ਕਿਸੇ ਨੇ ਪੜ੍ਹਨੀਆਂ ਹਨ। ਇੱਕ ਵਾਰ ਪ੍ਰਸਿੱਧ ਲਿਖਾਰੀ ਨਿੰਦਰ ਘੁਗਿਆਣਵੀ ਨੇ ਪੁਲਿਸ ਦੀਆਂ ਔਖੀਆਂ ਡਿਊਟੀਆਂ ਬਾਰੇ ਇੱਕ ਲੇਖ ਕੀ ਲਿਖ ਦਿੱਤਾ ਕਿ ਆਲੋਚਕਾਂ ਨੇ ਉਸ ਨੂੰ ਕਈ ਸਿੱਧੇ ਪੁੱਠੇ ਵਿਸ਼ੇਸ਼ਣ ਪ੍ਰਦਾਨ ਕਰ ਦਿੱਤੇ। 3 ਅਗਸਤ ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਮਿਡਲ ਵਿੱਚ ਮੁਖਤਿਆਰ ਸਿੰਘ ਪੱਖੋ ਕਲਾਂ ਦਾ ਲੇਖ ਛਪਿਆ ਸੀ, 'ਥਾਣੇ ਵਿੱਚ ਕੱਟੀ ਇੱਕ ਰਾਤ'। ਉਸ ਨੇ ਬਹੁਤ ਵਿਸਥਾਰ ਅਤੇ ਭਾਵਪੂਰਤ ਤਰੀਕੇ ਨਾਲ ਬਿਨ੍ਹਾਂ ਕਿਸੇ ਦਾ ਪੱਖ ਪੂਰਿਆਂ ਥਾਣੇ ਦਾ ਅੱਖੀਂ ਡਿੱਠਾ ਹਾਲ ਦੱਸਿਆ ਸੀ ਕਿ ਕਿਵੇਂ ਮੁਲਾਜ਼ਮ ਸਾਰੀ ਰਾਤ ਹੀ ਬਗੈਰ ਸੁੱਤੇ ਡਿਊਟੀ ਦੇਂਦੇ ਫਿਰਦੇ ਰਹੇ। ਇਸੇ ਬੇਅਰਾਮੀ ਕਾਰਣ ਪੁਲਿਸ ਵਾਲਿਆਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। 45 ਡਿਗਰੀ ਤਾਪਮਾਨ ਵਿੱਚ ਧੁੱਪੇ ਨਾਕੇ 'ਤੇ ਖੜ੍ਹੇ ਪੁਲਿਸ ਵਾਲੇ ਬਾਰੇ ਜ਼ਰਾ ਸੋਚ ਕੇ ਵੇਖੋ।

ਪੁਲਿਸ ਬਾਰੇ ਨਾਂਹ-ਪੱਖੀ ਖਬਰ ...
  


ਕਰਵਾਚੌਥ ਤੇ ਮੌਨ ਵਰਤ
18.10.16 - ਹਰਦੀਪ ਬਿਰਦੀ

ਸਰਕਾਰੀ ਦਫ਼ਤਰ ਦਾ ਅਫ਼ਸਰ ਆਪਣੇ ਕਿਸੇ ਕੰਮ ਵਿੱਚ ਰੁਝਿਆ ਹੋਇਆ ਸੀ ਤੇ ਦਿਨ ਬੁੱਧਵਾਰ ਸੀ। ਸ਼ੁੱਕਰਵਾਰ ਨੂੰ ਕਰਵਾਚੌਥ ਦਾ ਵਰਤ ਦਾ ਤਿਓਹਾਰ ਸੀ ਜਿਸਦੀ ਰਾਖਵੀਂ ਛੁੱਟੀ ਸੀ ਤੇ ਵੀਰਵਾਰ ਨੂੰ ਸਰਕਾਰੀ ਛੁੱਟੀ ਸੀ।

ਅਫ਼ਸਰ ਦਾ ਧਿਆਨ ਕੰਮ ਵਿੱਚ ਹੀ ਸੀ। ਦਫ਼ਤਰ ਦੀ ਕਰਮਚਾਰਨ ਨੇ ਅਫ਼ਸਰ ਨੂੰ ਆ ਕੇ ਕਿਹਾ, "ਸਰ ਮੈਂ ਪਰਸੋਂ ਦੀ ਛੁੱਟੀ ਕਰਨੀ ਆ"। ਅਫ਼ਸਰ ਦਾ ਜ਼ਿਆਦਾ ਧਿਆਨ ਕੰਮ ਵਿੱਚ ਹੀ ਸੀ। ਗੱਲ ਸੁਣਦੇ ਹੀ ਉਸਨੇ ਕਿਹਾ, "ਕਿਉਂ ਵਰਤ ਰਖਣਾ.. ਚੱਲ ਠੀਕ ਆ ਕਰ ਲਿਓ"।

ਕਰਮਚਾਰਨ ਬਿਨ੍ਹਾਂ ਕੁਝ ਕਹੇ ਅਪਣੀ ਸੀਟ 'ਤੇ ਜਾ ਕੇ ਬੈਠ ਗਈ। ਕੋਈ ਜਵਾਬ ਨਾ ਮਿਲਣ 'ਤੇ ਅਫ਼ਸਰ ਦਾ ਸਾਰਾ ਧਿਆਨ ਕੰਮ ਤੋਂ ਹਟਿਆ ਤੇ ਉਸ ਦੇ ਦਿਮਾਗ 'ਚ ਇਕ ਅਜ਼ੀਬ ਜਿਹੀ ਬਿਜਲੀ ਦੌੜ ਗਈ। ਉਸਨੇ ਇਹ ਕੰਮ ਦੇ ਧਿਆਨ ਵਿੱਚ ਕੀ ਸਵਾਲ ਕਰ ਦਿੱਤਾ ਸੀ। ਉਸਨੇ ਵਿਧਵਾ ਕਰਮਚਾਰਨ ਨੂੰ ਵਰਤ ਰਖਣ ਬਾਰੇ ਕਹਿ ਦਿੱਤਾ ਸੀ।

ਕਰਮਚਾਰਨ ਅਪਣੀ ਸੀਟ 'ਤੇ ਗੰਭੀਰ ਹੋ ਕੇ ਚੁੱਪ ਬੈਠੀ ਸੀ। ਪਰ ਅਫ਼ਸਰ ਦੇ ਦਿਮਾਗ 'ਚ ਇਹ ਅਜ਼ੀਬ ਜਿਹੀ ਗ਼ਲਤੀ ਕਰਕੇ ਤੂਫ਼ਾਨ ...
  


ਬਾਬਾ ਬੋਹੜ
26.08.16 - ਵਿਸ਼ਵਜੀਤ ਸਿੰਘ

"ਮੈਂ ਅੱਜ ਪਿੰਡ ਚਲਿਆ” ਜੀਤੇ ਨੇ ਬੜੀ ਖੁਸ਼ੀ-ਖੁਸ਼ੀ ’ਚ ਆਪਣੀ ਘਰਵਾਲੀ ਨੂੰ ਕਿਹਾ। ਅੱਗੋਂ ਘਰਵਾਲੀ ਨੇ ਅਣਸੁਣਿਆ ਜਿਹਾ ਕਰ ਕਿਹਾ ਕਿ ਜਾ ਆਓ। ਜੀਤੇ ਨੂੰ ਪਤਾ ਸੀ ਕਿ ਉਸਦੀ ਘਰਵਾਲੀ ਪਿੰਡ ਨਹੀਂ ਜਾਏਗੀ ਤਾਂ ਉਸ ਨੇ ਓਹਨੂੰ ਪੁੱਛਿਆ ਨਾ। ਜੀਤੇ ਨੇ ਆਪਣੇ ਕਮਰੇ ਅੰਦਰ ਵੜ ਅਲਮਾਰੀ ਖੋਲੀ ਤੇ ਓਹਦੇ ’ਚੋਂ ਨਵੀਂ ਖਰੀਦੀ ਪੱਗ ਬੰਨ੍ਹੀ ਤੇ ਕੁੜ੍ਹਤਾ ਪਜਾਮਾ ਪਾ ਸਕੂਟਰ ਦੀ ਕਿੱਕ ਮਾਰ ਜਾਣ ਨੂੰ ਤਿਆਰ ਹੋ ਗਿਆ। ਅੱਜ ਐਤਵਾਰ ਸੀ, ਛੁੱਟੀ ਦਾ ਦਿਨ ਸੀ। ਬੱਚੇ ਆਪਣਾ ਕੰਮ ਕਰ ਰਹੇ ਸੀ ਤਾਂ ਜੀਤੇ ਨੇ ਸੋਚਿਆ ਕਿਉਂ ਨਾ ਪਿੰਡ ਹੀ ਗੇੜਾ ਮਾਰ ਆਵਾਂ। ਜਾਂਦੇ ਹੋਏ ਜੀਤੇ ਦੀ ਘਰਵਾਲੀ ਕਹਿੰਦੀ, "ਟਾਈਮ ਨਾਲ ਮੁੜ ਆਇਓ। ਕਿਤੇ ਓਥੇ ਈ ਨਾ ਬੇਲੀਆਂ ਨਾਲ ਬਹਿ ਜਾਇਓ”।

ਜੀਤੇ ਨੇ ਸਾਰੀ ਉਮਰ ਬੜੇ ਦੁੱਖ ਹੰਢਾਏ ਸੀ। ਬਚਪਨ ਚ 5 ਕੁ ਸਾਲਾਂ ਦਾ ਸੀ ਕਿ ਮਾਂ ਮਰ ਗਈ ਤੇ ਜਦ ਵੱਡਾ ਹੋਇਆ, 12ਵੀਂ ਕਰਕੇ ਹਟਿਆ ਤਾਂ ਬਾਪ ਨੇ ਫਾਂਸੀ ਲੈ ਲਈ। ਜੀਤੇ ਨੂੰ ਆਪਣੇ ਪਿੰਡ ਤੋਂ ਡਰ ਲੱਗਣ ਲਗ ਗਿਆ ਸੀ ...
  


ਹਮੇਸ਼ਾਂ ਇਕੱਠੇ ਰਹਿਣ ਦੀ ਸਹੁੰ ਖਾਧੀ ਸੀ ਉਸਨੇ
02.08.16 - ਅਨਿਲ ਪੁਰੀ

ਪਿਛਲੇ ਹਫਤੇ ਯਮੁਨਾਨਗਰ ’ਚ ਮੇਰੇ ਸ਼ਿਵ ਭਗਤ ਦੋਸਤ ਰਾਕੇਸ਼ ਚੌਧਰੀ ਨੇ ਜੋ ਆਪਬੀਤੀ ਮੈਨੂੰ ਐਤਵਾਰ ਨੂੰ ਸੁਣਾਈ, ਹਫਤਾ ਬੀਤ ਜਾਣ ਮਗਰੋਂ ਵੀ ਮੈਂ ਉਸਦੇ ਅਸਰ ਤੋਂ ਅੱਜ ਤੱਕ ਨਹੀਂ ਉੱਭਰ ਪਾਇਆ। ਉਸਨੇ ਮੈਨੂੰ ਇਹ ਦਰਦ ਭਰਿਆ ਕਿੱਸਾ ਕੁੱਝ ਇੰਝ ਸੁਣਾਇਆ:

"ਮੈਂ 12 ਫਰਵਰੀ ਦੀ ਸਵੇਰ ਮਹਾਸ਼ਿਵਰਾਤਰੀ 'ਤੇ ਹਰਿਦੁਆਰ 'ਚ ਇਸ਼ਨਾਨ ਕਰਨ ਲਈ ਬੱਸ ਫੜੀ। ਸਵੇਰ ਹੋਣ ਕਾਰਨ ਉਸ 'ਚ ਭੀੜ ਘੱਟ ਸੀ। ਮੇਰੇ ਅੱਗੇ ਦੋ ਸਵਾਰੀਆਂ ਵਾਲੀ ਸੀਟ ’ਤੇ ਲਗਭਗ 70 ਸਾਲਾਂ ਦਾ ਬਜ਼ੁਰਗ ਇਕੱਲਾ ਬੈਠਾ ਸੀ। ਬੱਸ ਦੇ ਸਹਾਰਨਪੁਰ ਅੱਡੇ 'ਤੇ ਰੁਕਦੇ ਹੀ ਇਕ ਦਮ ਭਾਰੀ ਭੀੜ ਬੱਸ ਦੇ ਅੰਦਰ ਆ ਗਈ। ਇਥੋਂ ਤੱਕ ਕਿ 8-10 ਲੋਕਾਂ ਨੂੰ ਬੱਸ ਦੇ ਡੰਡੇ ਨੂੰ ਫੜ ਕੇ ਖੜਾ ਹੋਣਾ ਪਿਆ ਸੀ ਪਰ ਪਤਾ ਨਹੀਂ ਕਿਉਂ ਮੇਰੀ ਅਗਲੀ ਸੀਟ 'ਤੇ ਇਕੱਲੇ ਬੈਠੇ ਬਜ਼ੁਰਗ ਨੂੰ ਕੋਈ ਸੀਟ ਦੇ ਅੱਗੇ ਖਿਸਕਣ ਲਈ ਨਹੀਂ ਕਹਿ ਰਿਹਾ ਸੀ।
 
ਆਖਿਰ ਜਦੋਂ ਬਸ ਰੁੜਕੀ ਪੁੱਜੀ ਤਾਂ ਇਕ ਮੁੱਛਾਂ ਵਾਲਾ ਰੋਹਬਦਾਰ ਆਵਾਜ਼ 'ਚ ਬਜ਼ੁਰਗ ਨਾਲ ਬੋਲਿਆ, 'ਅਰੇ ਅੰਧਾ ਹੋ ਗਯਾ ਹੈ ਕਯਾ? ...
  


ਬੱਸ ਇਹੀ ਫ਼ਰਕ ਐ
01.07.16 - ਕੇ. ਐਲ. ਗਰਗ

ਐਤਕੀਂ ਜਦੋਂ ਨੈਂਡੀ (ਨਰਿੰਦਰ) ਸਿਹੁੰ ਦੇਸ ਗੇੜਾ ਕੱਢਣ ਆਇਆ ਤਾਂ ਹਰ ਕੋਈ ਉਸ ਤੋਂ ਇਹੋ ਸਵਾਲ ਪੁੱਛਦਾ, ‘ਕਿਉਂ ਭਾਈ ਨਿੰਦੀ, ਅਮਰੀਕਾ ਤੇ ਇਥੇ ’ਚ ਫਰਕ ਕੀ ਐ ਭਲਾਂ?’ ਸੁਣਕੇ ਨਿੰਦੀ ਹੱਸ ਪੈਂਦਾ ਸੀ। ਅਗਲਾ ਫੇਰ ਆਖਦਾ...

‘ਭਾਈ, ਕੋਈ ਫਰਕ ਤਾਂ ਹੋਊਗਾ ਈ ਹੋਊਗਾ ਜਿਹੜੀ ਹੇੜ ਦੀ ਹੇੜ ਉਧਰ ਨੂੰ ਵਗੀ ਜਾਂਦੀ ਆ?’ ਨਿੰਦੀ ਫੇਰ ਹੱਸ ਪੈਂਦਾ।

ਘਰਾਂ ’ਚ ਫੁੱਫੜ ਲਗਦਾ ਗਿਆਨੀ ਉਹਨੂੰ ਮਿਲਣ ਆਇਆ ਤਾਂ ਨਿੰਦੀ ਨੇ ਹੱਸਦਿਆਂ-ਹੱਸਦਿਆਂ ਲਾਚੜ ਜਿਹੀ ਨਾਲ ਉਹਨੂੰ ਪੁੱਛਿਆ, ‘ਕਿਉਂ ਬਈ ਫੁੱਫੜਾ, ਫੇਰ ਖੇਡਦੀ ਐ ਕਾਟੋ ਫੁੱਲਾਂ ’ਤੇ?’

ਸੁਣ ਕੇ ਫੁੱਫੜ ਦਾ ਮੂੰਹ ਫਿਊਜ਼ ਹੋਏ ਬਲਬ ਜਿਹਾ ਹੋ ਗਿਆ ਸੀ। ਮੂਹਰਲੇ ਦੋ ਦੰਦ ਨਿਕਲ ਗਏ ਸਨ ਤੇ ਤੀਜਾ ਨਿਕਲਣ ਦੀ ਤਿਆਰੀ ’ਚ ਚੱਕਰ ਚੁੰਢੇ ਵਾਂਗ ਘੁੰਮੀ ਜਾਂਦਾ ਸੀ।

‘ਫੁੱਫੜਾ, ਕੀ ਗੱਲ ਇਉਂ ਕਾਣੀ ਕੌਡੀ ਜਿਹਾ ਮੂੰਹ ਕਾਹਤੋਂ ਬਣਾਇਐ? ਕਿਸੇ ਤਕਲੀਫ਼ ’ਚ ਆਂ?’ ਨਿੰਦੀ ਨੇ ਫੇਰ ਹੱਸਦਿਆਂ ਉਸ ਤੋਂ ਪੁੱਛ ਲਿਆ ਸੀ। ਫੁੱਫੜ ਫੇਰ ਵੀ ਹਾਰੇ ਜੁਆਰੀਏ ਵਾਂਗ, ਫੁੱਟੇ ਘੜੇ ਜਿਹਾ ਮੂੰਹ ਬਣਾਈ ਬੈਠਾ ਰਿਹਾ। ਨਿੰਦੀ ਦੇ ਵਾਰ-ਵਾਰ ਪੁੱਛੀ ਜਾਣ ’ਤੇ ...
  TOPIC

TAGS CLOUD
.

ARCHIVE


Copyright © 2016-2017


NEWS LETTER