ਸਾਹਿਤ

ਕਵਿਤਾ

ਨਵਾਂ ਘਲੂਘਾਰਾ
ਕਵਿਤਾ
20.09.17 - ਅਫਜ਼ਲ ਅਹਿਸਨ ਰੰਧਾਵਾ

ਸੁਣ ਰਾਹੀਆ ਕਰਮਾਂ ਵਾਲਿਆ
ਮੈਂ ਬੇਕਰਮੀ ਦੀ ਬਾਤ
ਮੇਰਾ ਚੜ੍ਹਦਾ ਸੂਰਜ ਡੁੱਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।

ਮੇਰੀ ਸਾਵੀ ਕੁਖ ਜਨਮਾ ਚੁਕੀ 
ਜਿਹੜੀ ਗੁਰੂ ਸਿਆਣੇ ਵੀਰ
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁਖ ਅਖੀਰ
ਵਿਚ ਫੁਲਾਂ ਵਾਂਗੂ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ
ਅੱਜ ਮੇਰੇ ਥਣਾਂ ’ਚੋਂ ਚੁੰਘਦੇ
ਮੇਰੇ ਬੱਚੇ ਲਹੂ ਤੇ ਦੁੱਖ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ
ਅੱਜ ਝੱਲੀ ਜਾਏ ਨਾ ਜਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ
ਅਜੇ ਵਿਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ ਤਾਂਹ।

ਅੱਜ ਤਪਦੀ ਭੱਠੀ ਬਣ ਗਈ
ਮੇਰਾ ਸਗਲੇ ਵਾਲਾ ਪੈਰ
ਅੱਜ ਵੈਰੀਆਂ ਕੱਢ ਵਿਖਾਲਿਆ
ਹਾਇ! ਪੰਜ ਸਦੀਆਂ ਦਾ ਵੈਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ...
  


ਕਿੱਥੇ
ਕਵਿਤਾ
25.06.17 - ਅਮਿਤਾ ਸਰਜੀਤ ਸਿੰਘ

ਹੁਣ ਟਿੱਬਿਆਂ ਲਈ ਥਾਂ ਕਿੱਥੇ?
ਹੁਣ ਕਿੱਕਰਾਂ ਦੀ ਛਾਂ ਕਿੱਥੇ?

ਜਿੱਥੇ ਰਿਸ਼ਤੇ ਪਲਦੇ ਸੀ
ਹੁਣ ਉਹ ਪਿੰਡ-ਗਰਾਂ ਕਿੱਥੇ?

ਦੋ ਦਾਣੇ ਖਿਚੜੀ ਦੇ ਬੇਲੀ
ਚਿੜੀਆਂ ਕਿੱਥੇ? ਕਾਂ ਕਿੱਥੇ?

ਝੱਟ ਮੁਸਾਫ਼ਿਰ ਦਮ ਲੈਂਦਾ ਸੀ ਜਿੱਥੇ
ਗਈ ਸਰਾਂ ਕਿੱਥੇ?

ਪਾਣੀ ਦੁੱਧ ਨਿਖੇੜਨ ਵਾਲੇ
ਕਿਥੇ ਪੰਚ? ਨਿਆਂ ਕਿੱਥੇ?

ਕਿਥੇ ਰੁੱਗ ਪੂਣੀਆਂ ਵਾਲੇ?
ਚਰਖੇ ਦੀ ਘੂੰ-ਘਾਂ ਕਿੱਥੇ?

ਸੱਗੀ ਫੁੱਲ ਫੁਲਕਾਰੀਆਂ ਘੱਗਰੇ
ਕੈਂਠੇ ਦੀ ਫੂੰ-ਫਾਂ ਕਿੱਥੇ?

ਪਾਸ਼ੋ ਸਿੰਦੋ ਰੁਲੀਏ ਲਹੀਲੇ
ਬਾਗ਼ੇ ਵਰਗੇ ਨਾਂ ਕਿੱਥੇ?

ਮਾਂ ਦੀਆਂ ਪੱਕੀਆਂ ਭੁੱਲ ਗਈਆਂ ਹੁਣ
ਕਿੱਥੇ ਚੂਰੀਆਂ? ਮਾਂ ਕਿੱਥੇ?

ਜਦੋਂ ਮੇਰਾ ਘਰ ਖਿੰਡਰ ਰਿਹਾ ਸੀ
ਪਤਾ ਨਹੀਂ ਮੈਂ ਸਾਂ ਕਿੱਥੇ?

ਕੋਈ ਆ ਕੇ ਹਾਕ ਤਾਂ ਦੇਵੋ
ਖ਼ਬਰ ਨਹੀਂ ਮੈਂ ਹਾਂ ਕਿੱਥੇ?

ਸੁਰਤ 'ਚ ਆ ਕੇ ਯਾਦ ਪੁਰਾਣੀ
ਪੁੱਛਦੀ ਹੈ, ਹੁਣ ਜਾਂ ਕਿੱਥੇ?

Disclaimer : PunjabToday.net and other platforms of the Punjab Today group strive to include views and opinions ...

  


ਵਕ਼ਤ
ਕਵਿਤਾ
02.04.17 - ਪ੍ਰੀਤ ਪਟਿਆਲਵੀ

ਖੁਸ਼ੀਆਂ ਭਰਿਆ ਦਾਮਨ ਹੈ
ਪਰ ਮੁਸਕਰਾਉਣ ਦਾ ਵਕ਼ਤ ਨਹੀਂ,
ਜ਼ਿੰਦਗੀ ਦੀ ਮਸਰੂਫੀਅਤ ਅੰਦਰ
ਜੀਅ ਭਰ ਜੀਣ ਦਾ ਵਕ਼ਤ ਨਹੀਂ,
ਮਮਤਾ ਹੈ ਕਰੀਬ ਪਰ ਮਾਂ ਨੂੰ
ਮਾਂ ਬੁਲਾਉਣ ਦਾ ਵਕ਼ਤ ਨਹੀਂ,
ਰਿਸ਼ਤੇ ਜੋ ਸਾਰੇ ਮਾਰ ਮੁਕਾਏ
ਪਰ ਕਿਸੇ ਨੂੰ ਦਫ਼ਨਾਉਣ ਦਾ ਵਕ਼ਤ ਨਹੀਂ,
ਦੋਸਤਾਂ ਦੀ ਆਉਂਦੀ ਹੈ ਯਾਦ
ਪਰ ਦੋਸਤੀ ਨਿਭਾਉਣ ਦਾ ਵਕ਼ਤ ਨਹੀਂ,
ਪਰਾਇਆਂ ਦੀ ਗੱਲ ਕਰਦੇ ਹੋ
ਆਪਣਿਆਂ ਨੂੰ ਅਪਨਾਉਣ ਦਾ ਵਕ਼ਤ ਨਹੀਂ,
ਅੱਖੀਆਂ ਵਿੱਚ ਭਰੀ ਹੈ ਨੀਂਦ
ਪਰ ਸੁਫ਼ਨਾਉਣ ਦਾ ਵਕ਼ਤ ਨਹੀਂ,
ਦਿਲ ਭਰਿਆ ਹੈ ਗਮਾਂ ਨਾਲ
ਪਰ ਕੁਰਲਾਉਣ ਦਾ ਵਕ਼ਤ ਨਹੀਂ,
ਇਸ ਜ਼ਿੰਦਗੀ ਦਾ ਕੀ ਫ਼ਾਇਦਾ
ਜੇਕਰ ਪਲ-ਪਲ ਮਰਨ ਵਾਲਿਆਂ ਨੂੰ
ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਵਕ਼ਤ ਨਹੀਂ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. ...

  


ਲੋਕਾਂ ਦੀ ਸਰਕਾਰ
ਕਵਿਤਾ
27.01.17 - ਮਨਦੀਪ ਗਿੱਲ ਧੜਾਕ

ਮਿਲਿਆ ਵੋਟ ਦਾ ਅਧਿਕਾਰ ਹੈ,
ਚੁਣਨੀ ਖੁਦ ਦੀ ਸਰਕਾਰ ਹੈ।

ਵੋਟ ਪਾਉਣੀ ਹੈ ਦੇਸ਼ ਭਗਤ ਨੂੰ,
ਪਰਖਣਾ ਨਹੀਂ ਬਗਲੇ ਭਗਤ ਨੂੰ।

ਕਈ ਲਾਰਿਆਂ ਨੇ ਭਰਮਾ ਲੈਣੇ,
ਸਬਜਬਾਗ ਇਨ੍ਹਾਂ ਨੂੰ ਵਿਖਾ ਦੇਣੇ।

ਲੋਕੀਂ ਲੀਡਰਾਂ ਨੇ ਭੜਕਾਅ ਦੇਣੇ,
ਘਰ-ਘਰ ਧੜੇ ਇਨ੍ਹਾਂ ਬਣਾ ਦੇਣੇ।

ਕੁਝ ਦਾ ਕਹਿਣਾ, ਕੀ ਹੈ ਲੈਣਾ?
ਕੋਈ ਆਵੇ-ਜਾਵੇ ਫ਼ਰਕ ਨਹੀਂ ਪੈਣਾ।

ਕੁਝ ਵੇਚ ਦਿੰਦੇ ਨੇ ਜਮੀਰਾਂ ਨੂੰ,
ਦੂਰੋਂ ਕਰਦੇ ਸਲਾਮਾਂ ਅਮੀਰਾਂ ਨੂੰ।

ਦੋ-ਚਾਰ ਦਿਨ ਮੌਜਾਂ ਉਡਾ ਲੈਣੀਆਂ,
ਜਮੀਰਾਂ ਵੇਚ ਕੇ ਵੋਟਾਂ ਪਾ ਦੇਣੀਆਂ।

ਕਿਸੇ ਨੇ ਜਾਤ-ਧਰਮ ਦੇ ਨਾਂ ਪਾ ਦੇਣੀ,
ਜਾਂ ਫਿਰ ਲਿਹਾਜੂ ਦੇ ਨਾਂ ਲਾ ਦੇਣੀ।

ਇੰਵੇ ਸੱਚ ਦੀ ਗਿਣਤੀ ਘੱਟ ਜਾਣੀ,
ਝੂਠੇ ਦੀ ਬੇੜ੍ਹੀ ਯਾਰੋ ਤਰ ਜਾਣੀ।

ਲੋਕਾਂ ਦੀ ਚੁਣੀ ਸਰਕਾਰ ਬਣ ਜਾਣੀ,
ਵੋਟਾਂ ਰਾਹੀਂ ਚੁਣੀ ਸਰਕਾਰ ਬਣ ਜਾਣੀ।

Disclaimer : PunjabToday.net and other platforms of the Punjab Today group strive to include views and opinions from across ...

  


ਓਜ਼ੋਨ ਪਰਤ ਬਚਾਈਏ
16.09.16 - ਹਰਦੀਪ ਬਿਰਦੀ

ਧਰਤੀ ਦੇ ਜੀਵਨ ਨੂੰ ਖੁਸ਼ਹਾਲ ਬਣਾਈਏ
ਚਲੋ ਸਭ ਮਿਲ ਓਜ਼ੋਨ ਦੀ ਪਰਤ ਬਚਾਈਏ
 
ਘਟ ਰਹੀ ਇਸਦੀ ਸੁਰੱਖਿਆ ਦੀ ਤਾਕਤ
ਯਤਨ ਕਰ ਸਭ ਫਿਰ ਤੋਂ ਤਾਕਤ ਪਾਈਏ
 
ਨਾ ਵਰਤੋਂ ਕਰੀਏ ਨੁਕਸਾਨ ਕਰਦੀਆਂ ਚੀਜ਼ਾਂ
ਨਾ ਸਰਦਾ ਤਾਂ ਵਰਤੋਂ ਘੱਟ ਹੀ ਕਰ ਜਾਈਏ
 
ਘਟੀ ਜਦੋਂ ਦੀ ਪਰਤ ਹੈ ਕੈਂਸਰ ਹੈ ਵਧਿਆ
ਇਸ ਭੈੜੀ ਬਿਮਾਰੀ ਤੋਂ ਖ਼ੁਦ ਨੂੰ ਬਚਾਈਏ
 
ਹੰਭਲਾ ਖ਼ੁਦ ਹੀ ਮਾਰਨਾ ਪੈਣਾ ਸਮਝੋ ਗਲ
ਸਾਂਭ ਲਓ ਵਕਤ ਕੀਮਤੀ ਨਾ ਗਵਾਈਏ
 
ਜੀਵਨ ਜੇ ਧਰਤੀ 'ਤੇ ਅਸੀਂ ਹੈ ਬਚਾਉਣਾ
ਚਲੋ ਇਸ ਦੇ ਲਈ ਸਾਂਝੀ ਆਵਾਜ਼ ਉਠਾਈਏ
 
ਆਉਣ ਵਾਲੀਆਂ ਨਸਲਾਂ ਤਾਂਹੀ ਬਚਣੀਆਂ
ਉਨ੍ਹਾਂ ਲਈ ਜੇ ਅੱਛਾ ਵਾਤਾਵਰਣ ਬਣਾਈਏ
  Load More
TOPIC

TAGS CLOUD
.

ARCHIVE


Copyright © 2016-2017


NEWS LETTER