Monthly Archives: AUGUST 2016


ਸ਼੍ਰੋਮਣੀ ਕਮੇਟੀ ਵਲੋਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਸਮਾਗਮ ਸਾਬੋਤਾਜ ਕਰਨ ਦੀ ਕੋਸ਼ਿਸ਼ ਅਸਫ਼ਲ
31.08.16 - ਨਰਿੰਦਰ ਪਾਲ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵਲੋਂ ਅੜਿੱਕੇ ਡਾਹੁਣ ਦੇ ਬਾਵਜੂਦ ਵੀ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਅੱਜ ਅੰਮ੍ਰਿਤਸਰ ਵਿਖੇ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਪੰਜ ਸਾਲ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਸਿੱਖ ਨੌਜਵਾਨਾਂ ਦੀ ...
  


ਸਰਦਾਨਾ ਨੇ ਸੰਭਾਲਿਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ; ਭਾਜਪਾ ਦੀ ਧੜੇਬੰਦੀ ਇਕ ਵਾਰ ਫਿਰ ਉਭਰ ਕੇ ਆਈ ਸਾਹਮਣੇ
30.08.16 - ਕੁਲਵਿੰਦਰ ਜੀਤ ਸਿੰਘ

ਨਗਰ ਸੁਧਾਰ ਟਰੱਸਟ ਨੰਗਲ ਦੇ ਨਵ ਨਿਯੁਕਤ ਚੇਅਰਮੈਨ ਡਾ. ਈਸ਼ਵਰ ਚੰਦਰ ਸਰਦਾਨਾ ਦੀ ਅਜ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਤਾਜ਼ਪੋਸ਼ੀ ਕੀਤੀ ਗਈ। ਇਸ ਮੋਕੇ 'ਤੇ ਪੰਜ਼ਾਬ ਦੇ ਉਦਯੋਗ ਤੇ ਵਣਜ਼ ਮੰਤਰੀ ਮਦਨ ਮੋਹਨ ਮਿੱਤਲ ਵਿਸੇਸ਼ ਤੌਰ 'ਤੇ ਹਾਜ਼ਰ ਹੋਏ।

ਇਸ ਮੋਕੇ 'ਤੇ ਬੋਲਦਿਆਂ ਮਿੱਤਲ ਨੇ ਕਿਹਾ ...
  


ਵਧੀਆ ਪੜ੍ਹਾਈ, ਵਧੀਆ ਦਵਾਈ ਦੇ ਕੇ ਹੀ ਅਸੀਂ ਪਿੰਡਾਂ ਦਾ ਸਮੁਚਾ ਵਿਕਾਸ ਕਰ ਸਕਦੇ ਹਾਂ: ਜੀ ਕੇ ਸਿੰਘ
30.08.16 - ਪੀ ਟੀ ਟੀਮ

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜੀ ਕੇ ਸਿੰਘ ਨੇ ਅੱਜ ਜ਼ਿਲ੍ਹਾ ਪਰਿਸ਼ਦ ਦੇ ਹਾਲ ਵਿਚ ਪਟਿਆਲਾ ਡਵੀਜਨ ਦੇ ਸਾਰੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ. ਨਗਰ ਦੇ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਬਲਾਕ ਵਿਕਾਸ ...
  


ਸੁੱਚੇ ਨੂੰ ਝੂਠਾ ਦੱਸ ਕੇ, ਛੋਟੇਪੁਰ ਨੂੰ ਛੋਟਾ ਕੀਤਾ ਆਪ ਨੇ
26.08.16 - ਹਰਲੀਨ ਕੌਰ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉੱਤੇ ਆਖ਼ਿਰਕਾਰ ਆਮ ਆਦਮੀ ਪਾਰਟੀ ਨੇ ਐਕਸ਼ਨ ਲੈ ਹੀ ਲਿਆ। ਪਾਰਟੀ ਨੇ ਸੁੱਚਾ ਸਿੰਘ ਨੂੰ ਪੰਜਾਬ ਕਨਵੀਨਰ ਦੇ ਪਦ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਚਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਆਪਣੇ ਦਿਲ ...
  


'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'
20.08.16 - ਬੀਰ ਦਵਿੰਦਰ ਸਿੰਘ

ਇਹ ਬੜੇ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਰਾਜ-ਭਾਗ 'ਤੇ ਪਿਛਲੇ ਦਸਾਂ ਸਾਲਾਂ ਤੋਂ ਕਾਬਜ਼ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਨਾਲ ਸਬੰਧਤ ਬੱਸਾਂ ਨੇ ਪੰਜਾਬ ਦੀਆਂ ਸੜਕਾਂ 'ਤੇ ਮੌਤ ਦੀ ਦਹਿਸ਼ਤ ਦਾ ਹੜਕੰਪ ਮਚਾਇਆ ਹੋਇਆ ਹੈ।ਬਾਦਲਾਂ ਦੀਆਂ ਬੱਸਾਂ ਹਰ ਰੋਜ਼ ਹੀ, ਕਿਸੇ ...
  


ਪੰਜਾਬੀਆਂ ਲਈ ਸਦਮਾ: ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ
16.08.16 - ਪੀ ਟੀ ਟੀਮ

ਪਦਮ ਸ਼੍ਰੀ ਇਨਾਮ ਨਾਲ ਸਨਮਾਨਿਤ ਪੰਜਾਬੀ ਲੇਖਕ ਗੁਰਦਿਆਲ ਸਿੰਘ (83) ਨੇ ਮੰਗਲਵਾਰ ਨੂੰ ਬਠਿੰਡਾ ਵਿੱਚ ਇੱਕ ਨਿਜੀ ਹਸਪਤਾਲ ਵਿੱਚ ਲੰਬੀ ਬੀਮਾਰੀ ਤੋਂ ਬਾਅਦ ਆਖਰੀ ਸਾਹ ਲਏ।

13 ਅਗਸਤ ਨੂੰ ਉਹ ਫਰੀਦਕੋਟ ਜਿਲ੍ਹੇ ਦੇ ਜੈਤੂ ਸ਼ਹਿਰ ਸਥਿਤ ਆਪਣੇ ਘਰ ਵਿਚ ਬੇਹੋਸ਼ ਹੋ ਕੇ ਡਿੱਗ ਪਏ ਸਨ। ਉਸ ...
  


ਬਾਠ ਨੇ ਤਿਆਗੀ ਤਕੜੀ, ਫੜਿਆ ਝਾੜੂ
13.08.16 - ਗੁਰਭੇਜ ਸਿੰਘ ਰਾਣਾ

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਤਿੰਨ ਵਾਰ ਲਗਾਤਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਮ.ਐਲ.ਏ. ਬਣੇ ਤੇ 2011 ਵਿਚ ਕੈਬਿਨੇਟ ਮੰਤਰੀ ਬਣੇ ਕੈਪਟਨ ਬਲਬੀਰ ਸਿੰਘ ਬਾਠ ਅੱਜ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ 'ਆਪ' ਪਾਰਟੀ ਵਿਚ ਸ਼ਾਮਿਲ ਹੋ ਗਏ।

ਕੈਪਟਨ ਬਾਠ ਨੂੰ 1997 ਵਿਚ ...
  


ਪੰਜਾਬ ਰਾਜਨੀਤੀ ਵਿੱਚ ਭੂਚਾਲ: 18 ਸੀਪੀਐਸ ਦੀ ਨਿਯੁਕਤੀ ਹਾਈ ਕੋਰਟ ਨੇ ਕੀਤੀ ਰੱਦ
12.08.16 - ਪੀ ਟੀ ਟੀਮ

ਪੰਜਾਬ ਦੀ ਰਾਜਨੀਤੀ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਆ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਜ ਵਿੱਚ ਨਿਯੁਕਤ 18 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ। ਵਿਧਾਨਸਭਾ ਚੋਣ ਨੂੰ ਦੇਖਦੇ ਹੋਏ ਇਸ ਨੂੰ ਰਾਜ ਦੀ ਅਕਾਲੀ-ਭਾਜਪਾ ਸਰਕਾਰ ਲਈ ਬਹੁਤ ਝੱਟਕਾ ਮੰਨਿਆ ਜਾ ਰਿਹਾ ਹੈ। ਹਾਈ ...
  


'ਬਾਰਡਰ' ਫਿਲਮ ਦੇ ਰੀਅਲ ਹੀਰੋ ਸੂਬੇਦਾਰ ਰਤਨ ਸਿੰਘ ਪੂਰੇ ਹੋਏ
11.08.16 - ਪੀ ਟੀ ਟੀਮ

ਸਾਲ 1971 ਵਿੱਚ ਭਾਰਤ-ਪਾਕ ਲੜਾਈ ਦੇ ਹੀਰੋ ਵੀਰ ਚੱਕਰ ਜੇਤੂ ਸੂਬੇਦਾਰ ਰਤਨ ਸਿੰਘ ਦਾ ਪਿੰਡ ਟਿੱਬਾ ਵਿੱਚ ਬੁੱਧਵਾਰ ਨੂੰ ਇੰਤਕਾਲ ਹੋ ਗਿਆ।

ਉਹ 92 ਸਾਲ ਦੇ ਸਨ।

ਵੱਖ-ਵੱਖ ਧਾਰਮਿਕ, ਸਮਾਜਕ ਅਤੇ ਰਾਜਨੀਤਕ ਸੰਗਠਨਾਂ ਦੇ ਨੇਤਾਵਾਂ ਨੇ ਸਿੰਘ ਦੇ ਦਿਹਾਂਤ ਉੱਤੇ ਸੋਗ ਵਿਅਕਤ ਕੀਤਾ ਹੈ।

ਦੱਸ ਦਈਏ ਕਿ ਸੂਬੇਦਾਰ ਰਤਨ ਸਿੰਘ ਅਤੇ ਹੋਰ ...
  


ਪੰਜਾਬ ਤਰੱਕੀ ਦੇ ਰਾਹ 'ਤੇ: ਕਣਕ-ਦਾਲ ਦੀ ਵੰਡ ਪਿੰਡ ਪੱਧਰੀ ਵਿਜੀਲੈਂਸ ਕਮੇਟੀਆਂ ਰਾਹੀਂ ਕੀਤੀ ਜਾਵੇਗੀ
09.08.16 - ਪੀ ਟੀ ਟੀਮ

ਇਹ ਖਬਰ ਬੜੀ ਦਿਲਚਸਪੀ ਨਾਲ ਪੜ੍ਹੀ ਜਾਵੇਗੀ ਕਿ ਪੰਜਾਬ ਸਰਕਾਰ, ਜੋ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਉਣ ਦੇ ਬੜੇ ਦਾਅਵੇ ਕਰਦੀ ਹੈ, ਦੇ ਉੱਪ ਮੁੱਖਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹੁਣ ਪਿੰਡਾਂ 'ਚ ਕਣਕ-ਦਾਲ ਦੀ ਵੰਡ ਵੀ ਪਿੰਡ ਪੱਧਰੀ ਵਿਜੀਲੈਂਸ ਕਮੇਟੀਆਂ ਰਾਹੀਂ ਕੀਤੀ ਜਾਵੇ।

ਪੰਜਾਬ ਦੇ ਉੱਪ ਮੁੱਖ ...
  


ਗੁੱਸਾਏ ਕੈਪਟਨ ਦਾ ਰੋਸ ਪ੍ਰਗਟਾਉਣ ਲਈ ਪੁਲਿਸ ਸਟੇਸ਼ਨ 'ਤੇ  ਧਾਵਾ
08.08.16 - ਨਰੇਸ਼ ਗਰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਾਰਟੀ ਨੇ ਵਰਕਰਾਂ ਨੂੰ ਇਕ ਮਜ਼ਬੂਤ ਸੰਦੇਸ਼ ਦਿੰਦਿਆਂ ਕਿ ਉਹ ਉਨ੍ਹਾਂ ਨਾਲ ਖੜੇ ਹਨ, ਅੱਜ ਇਕ ਪਾਰਟੀ ਵਰਕਰ ਬਲਦੇਵ ਸਿੰਘ ਖਿਲਾਫ ਦਰਜ਼ ਕੀਤੇ ਗਏ ਝੂਠੇ ਕੇਸ ਖਿਲਾਫ ਆਪਣੇ ਪੁਰਾਣੇ ਜੰਗੀ ਅੰਦਾਜ਼ ’ਚ ਰੋਸ ਪ੍ਰਗਟਾਉਣ ਹਿੱਤ ਸਥਾਨਕ ...
  


ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ: ਸੰਘਾ
08.08.16 - ਪੀ ਟੀ ਟੀਮ

ਖੇਤੀਬਾੜੀ ਦੀ ਆਮਦਨ ਵਿੱਚ ਵਾਧਾ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਅਧੀਨ ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ 2020 ਤੱਕ ਕਿਸਾਨਾਂ ਦੀ ਆਮਦਨ ਨੂੰ ਵਧਾ ਕੇ ਦੋਗੁਣਾ ਕੀਤਾ ...
  


ਜ਼ਮੀਨ ਕਾਰਣ ਭਤੀਜੇ ਹੀ ਬਣੇ ਤਾਏ ਦੇ ਕਾਤਲ
08.08.16 - ਪੀ ਟੀ ਟੀਮ

ਪਟਿਆਲਾ ਪੁਲਿਸ ਨੇ ਇੱਕ ਹਫਤਾ ਪਹਿਲਾਂ ਪਿੰਡ ਨਨਾਨਸੂ ਵਿਖੇ ਗੁਰਨਾਮ ਸਿੰਘ ਨਾਂ ਦੇ ਵਿਅਕਤੀ ਦੇ ਭੇਦ ਭਰੇ ਢੰਗ ਨਾਲ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਪੁਲਿਸ ਲਾਈਨਜ਼ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ. ਇੰਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ...
  


ਹਰੇਕ ਪੰਜਾਬੀ ਦੇ ਚਿਹਰੇ ’ਤੇ ਮੁੜ ਖੁਸ਼ੀ ਲਿਆਉਣ ਵਾਸਤੇ ਮੈਨੂੰ ਸਿਰਫ 5 ਸਾਲ ਦਿਓ: ਕੈਪਟਨ
06.08.16 - ਪੀ ਟੀ ਟੀਮ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਉਨ੍ਹਾਂ ਨੂੰ ਸਿਰਫ 5 ਸਾਲ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਉਂਦਿਆਂ ਹਰੇਕ ਪੰਜਾਬੀ ਦੇ ਚਿਹਰੇ ’ਤੇ ਮੁੜ ਖੁਸ਼ੀ ਲਿਆਈ ਜਾ ਸਕੇ। ਉਨ੍ਹਾਂ ਨੇ ਇਹ ਵੀ ਦੁਹਰਾਇਆ ...
  


ਮੌਸਮ ਅਨੁਕੂਲ ਰਿਹਾ ਤਾਂ ਨਰਮੇ-ਕਪਾਹ ਦੀ ਚੰਗੀ ਫ਼ਸਲ ਹੋਣ ਦੀ ਉਮੀਦ: ਡਾ. ਢਿੱਲੋਂ
05.08.16 - ਅਮਿਤ ਭੰਡਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਅੱਜ ਨਰਮਾ-ਕਪਾਹ ਪੱਟੀ ਵਿੱਚ ਚਿੱਟੀ ਮੱਖੀ ਦੇ ਹਮਲੇ ਸੰਬੰਧੀ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਪ੍ਰੈਸ ਕਾਨਫਰੰਸ ਯੂਨੀਵਰਸਿਟੀ ਦੇ ਥਾਪਰ ਹਾਲ ਵਿੱਚ ਨਿਰਦੇਸ਼ਕ ਖੋਜ ਦੇ ਕਮੇਟੀ ਰੂਮ ਵਿੱਚ ਆਯੋਜਿਤ ਕੀਤੀ ਗਈ ਜਿਥੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ...
  


ਵਾਤਾਵਰਣ ਦੀ ਸੰਭਾਲ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ : ਸੰਘਾ
05.08.16 - ਪੀ ਟੀ ਟੀਮ

ਮੌਸਮ ਵਿੱਚ ਲਗਾਤਾਰ ਆ ਰਹੀ ਅਸਮਾਨਤਾ 'ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਮਨੁੱਖ ਵੱਲੋਂ ਆਪਣੇ ਨਿੱਜੀ ਮੁਫਾਦ ਲਈ ਦਰਖਤਾਂ ਦੀ ਕੀਤੀ ਜਾ ਰਹੀ ਅੰਨੇਵਾਹ ਕਟਾਈ ਕਾਰਨ ਅੱਜ ਜਿਥੇ ਮੌਸਮ ਦਾ ਸੰਤੁਲਨ ਵਿਗੜ ਗਿਆ ਹੈ, ...
  


'ਆਪ' ਨੇ ਜਾਰੀ ਕੀਤੀ 19 ਉਮੀਦਵਾਰਾਂ ਦੀ ਪਹਿਲੀ ਲਿਸਟ, ਪ੍ਰਚਾਰ ਭਗਵੰਤ ਮਾਨ ਦੀ ਅਗਵਾਈ ਵਿੱਚ
04.08.16 - ਅਮਿਤ ਕੁਮਾਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਗਲੀ ਵਿਧਾਨਸਭਾ ਚੋਣਾਂ ਲਈ ਵੀਰਵਾਰ ਨੂੰ ਆਪਣੇ 19 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ। ਇਸ ਲਿਸਟ ਵਿੱਚ ਐਚ. ਐਸ. ਫੂਲਕਾ ਅਤੇ ਹਿੰਮਤ ਸਿੰਘ ਸ਼ੇਰਗਿਲ ਦਾ ਨਾਮ ਸ਼ਾਮਿਲ ਹਨ। ਜੂਨ ਵਿੱਚ 'ਆਪ' ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਬਸਪਾ ਸੰਸਦ ਮੈਂਬਰ ਮੋਹਨ ...
  


ਫ਼ੌਜ ਦੀ ਭਰਤੀ ਰੈਲੀ ਦਾ ਡੀ. ਸੀ. ਨੇ ਲਿਆ ਜਾਇਜ਼ਾ, ਉਮੀਦਵਾਰਾਂ ਦਾ ਵਧਾਇਆ ਹੌਸਲਾ
04.08.16 - ਪੀ ਟੀ ਟੀਮ

ਪਟਿਆਲਾ-ਸੰਗਰੂਰ ਸੜਕ ਉੱਤੇ ਏਵੀਏਸ਼ਨ ਕੰਪਲੈਕਸ ਦੇ ਸਾਹਮਣੇ ਪੰਜਾਬ ਦੇ ਪੰਜ ਜ਼ਿਲਿਆਂ ਪਟਿਆਲਾ, ਫਤਹਿਗੜ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਨਸਾ ਤੋਂ ਫ਼ੌਜ ਦੀ ਚੱਲ ਰਹੀ ਭਰਤੀ ਰੈਲੀ ਦਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਅੱਜ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਫਲ ਰਹੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ...
  


ਕਿੰਗਰਾ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦੋਗਲਾ ਚਿਹਰਾ ਨੰਗਾ ਹੋਇਆ: ਚੀਮਾ
04.08.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸਿੰਘ ਕਿੰਗਰਾ ਵੱਲੋਂ ਦਿੱਤਾ ਗਿਆ ਅਸਤੀਫਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਠੋਸੇ ਗਏ ਬਾਹਰਲੇ ਰਾਜਾਂ ਨਾਲ ਸਬੰਧਤ ਆਗੂ ਕਿਵੇਂ ਪੰਜਾਬ ਦੇ ਆਪ ਲੀਡਰਾਂ ਨਾਲ ਵਿਤਕਰਾ ਕਰਕੇ ਜਲੀਲ ਕਰਦੇ ਹਨ ਅਤੇ ...
  


ਡੀ.ਸੀ. ਵੱਲੋਂ ਅਚਨਚੇਤ ਚੈਕਿੰਗ, 29 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਮਿਲੇ
03.08.16 - ਪੀ ਟੀ ਟੀਮ

ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਅੱਜ ਸਵੇਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸਿਵਲ ਸਰਜਨ ਦਫ਼ਤਰ ਅਤੇ ਇੰਟਰਨਲ ਆਡਿਟ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਰਾਮਵੀਰ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਸਿਵਲ ਸਰਜਨ ਦਫ਼ਤਰ ਵਿੱਚ ਦੋ ਡਰੱਗ ਇੰਸਪੈਕਟਰਾਂ ...
  Load More

TOPIC

TAGS CLOUD

ARCHIVE


Copyright © 2016-2017


NEWS LETTER