Monthly Archives: MAY 2017


ਸਿੱਖੀ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਪਿੰਡ ਪੱਧਰ ਤੱਕ ਪਹੁੰਚ ਕਰੇਗੀ ਕਮੇਟੀ
30.05.17 - ਨਰਿੰਦਰ ਪਾਲ ਸਿੰਘ

ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅੱਜ ਅੰਮ੍ਰਿਤਸਰ ਵਿਖੇ ਹੋਈ ਇੱਕਤਰਤਾ ਨੇ ਫੈਸਲਾ ਲਿਆ ਹੈ ਕਿ ਸਿੱਖੀ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਕਮੇਟੀ ਪਿੰਡ ਪੱਧਰ ਤੱਕ ਪਹੁੰਚ ਕਰੇਗੀ ਅਤੇ  ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਇਤਿਹਾਸਕ ਗੁਰਦੁਆਰਾ ਸਾਹਿਬਾਨ ...
  


ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਐਲਾਨ
30.05.17 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕਰਦੇ ਹੋਏ ਅੱਜ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ। ਅੱਜ ਐਲਾਨੀ ਗਈ ਕੋਰ ਕਮੇਟੀ ਵਿੱਚ ਪਹਿਲਾਂ ਤੋਂ ਮੌਜੂਦ ਸਾਰੇ ਮੈਂਬਰਾਂ ਸਮੇਤ ਚਾਰ ਨਵੇਂ ...
  


ਨਵੀਂ ਸੱਭਿਆਚਾਰਕ ਨੀਤੀ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਹੋਵੇਗੀ: ਨਵਜੋਤ ਸਿੰਘ ਸਿੱਧੂ
29.05.17 - ਪੀ ਟੀ ਟੀਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਈ ਜਾ ਰਹੀ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇੰਟਰਨੈੱਟ ਦੇ ਯੁੱਗ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਮਾਂ ਬੋਲੀ ਨਾਲ ਜੋੜਿਆ ...
  


ਫੌਜ ਦੀ ਵਰਦੀ ਨਾਲ ਭਰਿਆ ਬੈਗ ਮਿਲਿਆ, ਹਾਈ ਅਲਰਟ ਉੱਤੇ ਪੰਜਾਬ
29.05.17 - ਪੀ ਟੀ ਟੀਮ

ਪੰਜਾਬ ਦੇ ਪਠਾਨਕੋਟ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ਉੱਤੇ ਹਨ। ਦਰਅਸਲ, ਇੱਥੇ ਇੱਕ ਬੈਗ ਵਿੱਚ ਫੌਜ ਦੀਆਂ ਤਿੰਨ ਵਰਦੀਆਂ ਮਿਲੀਆਂ ਹਨ। ਇਸ ਦੇ ਤੁਰੰਤ ਬਾਅਦ ਸਵਾਟ ਕਮਾਂਡੋਜ਼ ਅਤੇ ਫੌਜ ਦੇ ਜਵਾਨ ਤਲਾਸ਼ੀ ਅਭਿਆਨ ਵਿੱਚ ਜੁੱਟ ਗਏ। ਦੱਸ ਦਈਏ ਕਿ ਪਠਾਨਕੋਟ ਵਿੱਚ ਇੰਡੀਅਨ ਏਅਰਫੋਰਸ ਦਾ ਬੇਸ ...
  


ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਤੇ ਅਰਦਾਸੀਏ ਕੌਮੀ ਗੱਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕਰਨ: ਖੰਡੇਵਾਲਾ
29.05.17 - ਪੀ ਟੀ ਟੀਮ

ਅੰਮ੍ਰਿਤ ਸੰਚਾਰ ਜਥਾ ਦੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਪੰਥ ਦੇ ਸਤਿਕਾਰਯੋਗ ਰਾਗੀ, ਢਾਡੀ, ਪ੍ਰਚਾਰਕਾਂ, ਗ੍ਰੰਥੀਆਂ ਅਤੇ ਅਰਦਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੌਮ ਦੇ ਗਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕਰਨ। ਪੰਜ ਸਿੰਘਾਂ ਵਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਭਾਈ ਖੰਡੇਵਾਲਾ ਨੇ ...
  


ਕਿਲਾ ਮੁਬਾਰਕ ਨੂੰ ਵਿਸ਼ਵ ਵਿਰਾਸਤੀ ਸਥਾਨ ਬਣਾਉਣ ਲਈ ਯੂਨੈਸਕੋ ਦੀ ਟੀਮ ਮੰਗਲਵਾਰ ਨੂੰ ਪੁੱਜੇਗੀ ਪਟਿਆਲਾ: ਸਿੱਧੂ
28.05.17 - ਪੀ ਟੀ ਟੀਮ

ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਨੂੰ ਵਿਸ਼ਵ ਵਿਰਾਸਤੀ ਸਥਾਨ (ਵਰਲਡ ਹੈਰੀਟੇਜ਼ ਸਾਈਟ) ਬਣਾਉਣ ਲਈ ਆਉਣ ਵਾਲੇ ਮੰਗਲਵਾਰ ਨੂੰ ਯੂਨੈਸਕੋ ਦੀ ਉੱਚ ਪੱਧਰੀ ਟੀਮ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਅਤੇ ਛੇਤੀ ਹੀ ਇਤਿਹਾਸਕ ਵਿਰਸੇ ਦੀ ਸਾਂਭ ਸੰਭਾਲ ਲਈ ਪਟਿਆਲਾ, ਜੀਂਦ ਤੇ ਕਪੂਰਥਲਾ ਰਿਆਸਤਾਂ ਦੀਆਂ ਪੁਰਾਤਨ ...
  


ਝੀਂਡੇ ਨੇ ਚੁੱਕਿਆ ਬਗਾਵਤ ਦਾ ਝੰਡਾ
26.05.17 - ਨਰਿੰਦਰ ਪਾਲ ਸਿੰਘ

ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਜੰਗ ਲੜ ਰਹੇ ,ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੇ ਕੌਮੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਸਿਰਮੌਰ ਅਜਾਦ ਹਸਤੀ ਬਹਾਲ ਕਰਾਉਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।

ਸ਼ੁੱਕਰਵਾਰ ਨੂੰ ਸ੍ਰੀ ...
  


ਪਟਿਆਲਾ ਜ਼ਿਲ੍ਹੇ ਦੇ 931 ਪਿੰਡਾਂ ਦੀ ਜ਼ਮੀਨ ਦੇ ਰਿਕਾਰਡ ਦਾ ਕੰਪਿਊਟਰੀਕਰਨ ਮੁਕੰਮਲ: ਡਿਪਟੀ ਕਮਿਸ਼ਨਰ
25.05.17 - ਪੀ ਟੀ ਟੀਮ

ਪਟਿਆਲਾ ਜ਼ਿਲ੍ਹੇ ਦੇ ਕੁੱਲ 934 ਪਿੰਡਾਂ ਵਿੱਚੋਂ 931 ਪਿੰਡਾਂ ਦਾ ਜ਼ਮੀਨੀ ਰਿਕਾਰਡ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਘਰ ਬੈਠੇ ਹੀ ਆਪਣੀ ਜਾਇਦਾਦ ...
  


ਵਿਕਾਸ ਕਾਰਜਾਂ 'ਤੇ ਖਰਚ ਕੀਤੇ ਜਾਂਦੇ ਪੈਸੇ ਨਾਲ ਵਿਕਾਸ ਕਾਰਜ ਦਿਖਣੇ ਚਾਹੀਦੇ ਹਨ: ਤ੍ਰਿਪਤ ਬਾਜਵਾ
25.05.17 -

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੁੱਚੇ ਅਫਸਰਾਂ ਨਾਲ ਪਲੇਠੀ ਮੀਟਿੰਗ ਮੌਕੇ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਬਿਨ੍ਹਾਂ ਕਿਸੇ ਭੇਦਭਾਵ ਦੇ ਕੀਤੇ ਜਾਣ। ਉਨ੍ਹਾਂ ਨਾਲ ਹੀ ਕਿਹਾ ...
  


ਅਮਰਿੰਦਰ 21 ਸਿੱਖ ਨੌਜਵਾਨਾਂ ਦੇ ਬੇਰਹਿਮੀ ਨਾਲ ਕੀਤੇ ਕਤਲ ਵਿਰੁੱਧ ਗਵਾਹੀ ਦੇਵੇ: ਅਕਾਲੀ ਦਲ
19.05.17 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ 21 ਸਿੱਖ ਨੌਜਵਾਨਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਖਿਲਾਫ ਗਵਾਹੀ ਦੇਣ ਲਈ ਆਖਿਆ ਹੈ, ਜਿਨ੍ਹਾਂ ਨੇ ਸੂਬੇ ਵਿਚ ਖਾੜਕੂਵਾਦ ਦੌਰਾਨ ਅਮਰਿੰਦਰ ਸਿੰਘ ਉੱਤੇ ਭਰੋਸਾ ਕਰਦੇ ਹੋਏ ਆਤਮ ਸਮਰਪਣ ਕੀਤਾ ਸੀ।

ਇਸ ਬਾਰੇ ...
  


ਸ਼ਹਿਰਾਂ ਦੀ ਸਫਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ: ਨਵਜੋਤ ਸਿੰਘ ਸਿੱਧੂ
19.05.17 - ਪੀ ਟੀ ਟੀਮ

ਪੰਜਾਬ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ-ਸੁਥਰੀ ਦਿੱਖ ਦੇਣ ਅਤੇ ਸ਼ਹਿਰਾਂ ਦੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਸੂਬੇ ਦੀਆਂ 10 ...
  


ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ- ਬ੍ਰਹਮ ਮਹਿੰਦਰਾ
19.05.17 - ਪੀ ਟੀ ਟੀਮ

ਸਿਹਤ ਵਿਭਾਗ ਨੇ ਪੰਜਾਬ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਕਾਰਵਾਈ ਸਿਰਫ ਛੋਟੇ ਵਪਾਰੀਆਂ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ...
  


ਮੁੱਖ ਮੰਤਰੀ ਵੱਲੋਂ ਨਾਟਕਕਾਰ ਅਜਮੇਰ ਔਲਖ ਦੇ ਇਲਾਜ ਲਈ ਵਿੱਤੀ ਸਹਾਇਤਾ ਕਰਨ ਦਾ ਐਲਾਨ
16.05.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਂਸਰ ਰੋਗ ਨਾਲ ਜੂਝ ਰਹੇ ਪ੍ਰਸਿੱਧ ਸਾਹਿਤਕਾਰ ਅਜਮੇਰ ਔਲਖ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਔਲਖ ਪਿਛਲੇ ਕੁਝ ਸਾਲਾਂ ਤੋਂ ...
  


ਮੁੱਖ ਮੰਤਰੀ ਵੱਲੋਂ ਬਾਗਬਾਨੀ ਪ੍ਰਾਜੈਕਟਾਂ ਲਈ ਵੱਖਰੀ ਪ੍ਰਸ਼ਾਸਕੀ ਸੰਸਥਾ ਬਣਾਉਣ ਲਈ ਸਹਿਮਤੀ
16.05.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗਬਾਨੀ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਵਾਸਤੇ ਇਕ ਵੱਖਰੀ ਪ੍ਰਸ਼ਾਸਕੀ ਸੰਸਥਾ ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ। ਇਸ ਨਾਲ ਹੀ ਮੁੱਖ ਮੰਤਰੀ ਨੇ ਬਾਗਬਾਨੀ ਦੇ ਵਿਕਾਸ ਲਈ ਕਾਰਪੋਰੇਟਸ/ਵਿਅਕਤੀਆਂ ਨੂੰ ਪਟੇ 'ਤੇ ਜ਼ਮੀਨ ਦੇਣ ਵਾਸਤੇ ...
  


ਸ਼ਹਿਰੀ ਸਥਾਨਕ ਸਰਕਾਰਾਂ ਦੇ ਪੱਧਰ ਉੱਤੇ ਈ-ਗਵਰਨੈਂਸ ਲਾਗੂ ਪ੍ਰਣਾਲੀ ਲਾਗੂ ਕਰਨ ਦੀ ਜੋਰਦਾਰ ਵਕਾਲਤ
16.05.17 - ਪੀ ਟੀ ਟੀਮ

"ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਾਗਰਿਕ ਪੱਖੀ ਸੇਵਾਵਾਂ ਪ੍ਰਦਾਨ ਕਰਨ ਵਿਚ ਕੋਈ ਵੀ ਰੁਕਾਵਟ ਨਹੀਂ ਆਉਣ ਦੇਵੇਗੀ ਕਿਉਂਜੋ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨਾ ਸਰਕਾਰ ਆਪਣਾ ਪਹਿਲਾ ਫਰਜ਼ ਸਮਝਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਰਗਦਰਸ਼ਨ ਹੇਠ ਪੰਜਾਬ ਉਨ੍ਹਾਂ ਚੋਟੀ ਦੇ ਸੂਬਿਆਂ ਵਿਚ ਸ਼ੁਮਾਰ ...
  


ਪੰਜਾਬ ਸਰਕਾਰ ਵੱਲੋਂ ਗੈਸਟ ਹਾਊਸਾਂ ਲਈ ਨਿੱਜੀ ਇਮਾਰਤਾਂ ਕਿਰਾਏ 'ਤੇ ਲੈਣ ਉੱਤੇ ਰੋਕ
15.05.17 - ਪੀ ਟੀ ਟੀਮ

ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਵੱਲੋਂ ਨਿੱਜੀ ਇਮਾਰਤਾਂ ਨੂੰ ਕਿਰਾਏ 'ਤੇ ਲੈ ਕੇ ਗੈਸਟ ਹਾਊਸ/ਟਰਾਂਜਿਟ ਕੈਂਪ/ਰੈਸਟ ਹਾਊਸ ਵੱਜੋਂ ਵਰਤਣ 'ਤੇ ਰੋਕ ਲਗਾਈ ਹੈ। ਇਸ ਬਾਬਤ ਜੇਕਰ ਕੋਈ ਇਮਾਰਤ ਪਹਿਲਾਂ ਹੀ ਕਿਰਾਏ 'ਤੇ ਲਈ ਹੋਈ ਹੈ ਤਾਂ ਉਸ ਨੂੰ 30 ਜੂਨ 2017 ਤੱਕ ਖਾਲੀ ...
  


ਸਿੱਧੂ ਜੀ! ਕੇਂਦਰੀ ਗਰਾਂਟਾਂ ਬਾਰੇ ਵਿੱਤ ਵਿਭਾਗ ਤੋਂ ਪੁੱਛੋ:ਅਕਾਲੀ ਦਲ
15.05.17 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਨਵਜੋਤ ਸਿੱਧੂ ਨੂੰ ਚੇਤੇ ਕਰਵਾਇਆ ਹੈ ਕਿ ਉਹ ਇੱਕ ਹਾਸਰਸ ਕਲਾਕਾਰ ਤੋਂ ਇਲਾਵਾ ਇੱਕ ਕੈਬਨਿਟ ਮੰਤਰੀ ਵੀ ਹੈ। ਇਸ ਲਈ ਕੇਂਦਰ ਤੋਂ ਪੰਜਾਬ ਨੂੰ ਮਿਲੀਆਂ ਵਿਭਿੰਨ ਵਿੱਤੀ ਗਰਾਂਟਾਂ ਬਾਰੇ ਉਸ ਨੂੰ ਸੂਬੇ ਦੇ ਵਿੱਤ ਵਿਭਾਗ ਤੋਂ ਪੁੱਛਣਾ ਚਾਹੀਦਾ ਹੈ ...
  


ਸਿਹਤ ਮੰਤਰੀ ਵਲੋਂ 104 ਹੈਲਪਲਾਈਨ 'ਤੇ ਐਮਰਜੈਂਸੀ ਸ਼ਿਕਾਇਤਾਂ ਨੂੰ ਇਕ ਘੰਟੇ ਵਿਚ ਹੱਲ ਕਰਨ ਦੇ ਆਦੇਸ਼
15.05.17 - ਪੀ ਟੀ ਟੀਮ

ਪੰਜਾਬ ਰਾਜ ਦੇ ਲੋਕਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਵਲੋਂ ਇਕ ਅਹਿਮ ਫੈਸਲਾ ਲੈਂਦਿਆਂ ਐਮਰਜੈਂਸੀ ਹਾਲਾਤ ਵਿਚ ਲੋੜਵੰਦ ਜਾਂ ਪੀੜਤ ਵਲੋਂ ਮੰਗੀ ਗਈ ਮਦਦ ਜਾਂ ਸ਼ਿਕਾਇਤ ਨੂੰ ਪਹਿਲ ...
  


ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ 'ਚ ਇੱਕ ਹੋਰ ਸਿੱਖ ਦੀ ਹੱਤਿਆ ਦਾ ਮੁੱਦਾ ਵਿਦੇਸ਼ ਮੰਤਰੀ ਕੋਲ ਉਠਾਇਆ
08.05.17 - ਪੀ ਟੀ ਟੀਮ

ਕੇਂਦਰੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਹੈ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਵਸਦੇ ਸਾਰੇ ਭਾਰਤੀਆਂ ਦੀ ਸੁਰੱਖਿਆ ਅਤੇ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਅਮਰੀਕਾ ਵਿੱਚ ਸ਼ੱਕੀ ਨਫਰਤ ਦੇ ਮਾਮਲੇ ਵਿੱਚ ਹੋਈ ਇੱਕ ...
  


ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ 246 ਕਰਮਚਾਰੀਆਂ ਦੀ ਨਿਯੁਕਤੀ: ਬ੍ਰਹਮ ਮਹਿੰਦਰਾ
04.05.17 - ਪੀ ਟੀ ਟੀਮ

ਪੰਜਾਬ ਸਰਕਾਰ ਨੇ ਅੱਜ ਆਦੇਸ਼ ਜਾਰੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ 246 ਅਸਾਮੀਆਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਗੁੱਣਵਤਾ ਅਤੇ ਮਿਆਰੀ ਸਿਹਤ ਸੇਵਾਵਾਂ ...
  Load More

TOPIC

TAGS CLOUD

ARCHIVE


Copyright © 2016-2017


NEWS LETTER