Monthly Archives: APRIL 2016


ਮਿਸ਼ਨ 2017: ਮੰਤਰੀ ਮੰਡਲ ਨੇ ਕਿਹਾ 'ਖੁਲ ਜਾ ਸਿਮ ਸਿਮ'; 12,747 ਵਾਧੂ ਅਸਾਮੀਆਂ ਭਰਨ ਦੀ ਵੀ ਪ੍ਰਵਾਨਗੀ
30.04.16 - ਪੀ ਟੀ ਟੀਮ

ਜਿਵੇਂ ਜਿਵੇਂ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜ੍ਹੇ  ਆਉਂਦਾ ਜਾ ਰਿਹਾ ਹੈ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਵੀ ਲੋਕਾਂ ਨੂੰ ਖੁਸ਼ ਕਰਨ ਲਈ ਲੋਕ-ਲੁਭਾਣੇ ਐਲਾਨ ਕਰਨ ਵਿਚ ਤੇਜ਼ੀ ਫੜ੍ਹਦੀ ਜਾ ਰਹੀ ਹੈ .
 
ਇਸੇ ਕੜੀ ਵਿਚ ਪੰਜਾਬ ਮੰਤਰੀ ਮੰਡਲ ਨੇ ਅੱਜ ...
  


ਕਿਸਾਨ ਵਿਕਾਸ ਚੈਂਬਰ ਖੇਤੀ ਸਬੰਧੀ ਨੀਤੀਆਂ ਵਿਚ ਕਿਸਾਨਾਂ ਦੀ ਪ੍ਰਭਾਵੀ ਭੂਮਿਕਾ ਲਈ ਮੰਚ ਪ੍ਰਦਾਨ ਕਰੇਗਾ
30.04.16 - ਪੀ ਟੀ ਟੀਮ

ਕਿਸਾਨ ਵਿਕਾਸ ਚੈਂਬਰ ਪੰਜਾਬ ਖੇਤੀ ਸਬੰਧੀ ਕੇਂਦਰ ਅਤੇ ਸੂਬਾਈ ਨੀਤੀਆਂ ਵਿਚ ਕਿਸਾਨਾਂ ਦੀ ਪ੍ਰਭਾਵੀ ਭੂਮਿਕਾ ਲਈ ਸਿਹਤਮੰਦ ਮੰਚ ਪ੍ਰਦਾਨ ਕਰੇਗਾ ਜੋ ਕਿ ਕਿਸਾਨਾਂ ਨੂੰ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਸਹਾਇਕ ਧੰਦਿਆਂ ਲਈ ਵੀ ਪ੍ਰੇਰਿਤ ਕਰੇਗਾ ਅਤੇ ਦੇਸ਼ ਵਿਦੇਸ਼ਾਂ ਤੋਂ ਖੇਤੀਬਾੜੀ ...
  


ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਮੁਲਕ ਨੂੰ ‘ਨੇਸ਼ਨ ਸਟੇਟ’ ਮੁਹਿੰਮ ਦੀ ਕੜੀ ਸੀ; ‘ਜੂਨ 84 ਦੀ ਪੱਤਰਕਾਰੀ’ ਰਿਲੀਜ਼
29.04.16 - ਪੀ ਟੀ ਟੀਮ

ਮੰਨੇ ਪ੍ਰਮੰਨੇ ਸਿੱਖ ਚਿੰਤਕ ਅਜਮੇਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਉੱਤੇ ਕੀਤਾ ਗਿਆ ਫ਼ੌਜੀ ਹਮਲਾ ਦਰਅਸਲ ਆਜ਼ਾਦੀ ਤੋਂ ਬਾਅਦ ਮੁਲਕ ਨੂੰ ‘ਨੇਸ਼ਨ ਸਟੇਟ’ ਬਣਾਉਣ ਦੀ ਸ਼ਰੂ ਕੀਤੀ ਗਈ ਮੁਹਿੰਮ ਦੀ ਹੀ ਇਕ ਕੜੀ ਸੀ। ਉਹਨਾਂ ਕਿਹਾ ਕਿ ...
  


ਡਿਪਟੀ ਸੁਪਰਡੰਟ ਜੇਲ੍ਹ ਰੰਗੀਂ ਹੱਥੀਂ ਗਿਰਫਤਾਰ
28.04.16 - ਪੀ ਟੀ ਟੀਮ

ਵਿਜੀਲੈਂਸ ਬਿਊਰੋ ਨੇ ਡਿਪਟੀ ਸੁਪਰਡੰਟ ਜੇਲ੍ਹ ਫਗਵਾੜ੍ਹਾ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੀਂ ਹੱਥੀਂ ਗਿਰਫਤਾਰ ਕੀਤਾ ਹੈ।
 
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨੀਲਮ ਕੌਰ ਪਤਨੀ ਦਲਜੀਤ ਸਿੰਘ ਵਾਸੀ ਪਿੰਡ ਪਲਾਹੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਭਰਾ ਗੁਰਜਿੰਦਰ ਸਿੰਘ ਅਤੇ ...
  


ਮੁੱਖ ਮੰਤਰੀ ਨੇ ਛੇ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਵਜੋਂ ਹਲਫ਼ ਦਿਵਾਇਆ
28.04.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਛੇ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਵਜੋਂ ਅਹੁਦਾ ਤੇ ਭੇਦ ਗੁਪਤ ਰੱਖਣ ਦਾ ਹਲਫ਼ ਦਿਵਾਇਆ।

ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਵਾਲੇ ਛੇ ਵਿਧਾਇਕਾਂ ਵਿੱਚ ਚਾਰ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਦੋ ...
  


ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ
27.04.16 - ਪੀ ਟੀ ਟੀਮ

ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਰਾਮਵੀਰ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ...
  


'ਆਪ' ਦੀ ਉਮੀਦਵਾਰ ਚੋਣ ਪ੍ਰਕ੍ਰਿਆ, ਦਿੱਲੀ ਦਰਬਾਰ ਤੇ ਝੋਲੀ ਚੁੱਕਾਂ ਦੀ ਸਾਜਿਸ਼: ਗਾਂਧੀ
16.04.16 - ਪੀ ਟੀ ਟੀਮ

ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਇੱਕ ਕਾਨਫਰੰਸ ਰਾਹੀਂ ਜੂਨ ਮਹੀਨੇ ਦੇ ਅੰਤ ਤੱਕ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਦਾ ਐਲਾਨ ਕੀਤਾ ਹੈ। ਉਮੀਦਵਾਰਾਂ ਦੀ ਚੋਣ ਵਾਸਤੇ ਜੋ ਪ੍ਰਕ੍ਰਿਆ ਦੱਸੀ ਗਈ ਹੈ, ਉਸ ਉੱਤੇ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਵੱਲੋਂ ਕਈ ਸਵਾਲ ਖੜੇ ਕੀਤੇ ...
  


ਪਾਵਰ ਕਾਰਪੋਰੇਸ਼ਨ ਨੇ ਅੱਗ ਲੱਗਣ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਲਿਆ ਗੰਭੀਰ ਨੋਟਿਸ
14.04.16 - ਪੀ ਟੀ ਟੀਮ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਬਿਜਲੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਬਹੁਤ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਵਿਚ ਆਪਣੇ ਸਾਰੇ ਸੰਚਾਲਨ ਜ਼ੋਨਾਂ ਦੇ ਮੁੱਖ ਇੰਜੀਨੀਅਰਾਂ ਨੂੰ ਹਦਾਇਤਾਂ ...
  


ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਲਈ ਸਿਖਲਾਈ ਕੈਂਪ
12.04.16 - ਪੀ ਟੀ ਟੀਮ

ਕੈਂਪ ਕਮਾਂਡੈਂਟ ਸੀ ਪਾਈਟ ਕੈਂਪ ਨਾਭਾ ਕਰਨਲ ਫਤਹਿ ਸਿੰਘ ਵਿਰਕ ਨੇ ਦੱਸਿਆ ਕਿ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਰੈਲੀ 1 ਅਗਸਤ ਤੋਂ 13 ਅਗਸਤ 2016 ਤੱਕ ਪਟਿਆਲਾ ਵਿਖੇ ਹੋ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ. ...
  


ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤੇ ਕੇਜਰੀਵਾਲ ਨੇ ਗੁਰਦੁਆਰਾ ਸੀਸਗੰਜ ਸਾਹਿਬ ’ਤੇ : ਅਕਾਲੀ ਦਲ
10.04.16 - ਪੀ ਟੀ ਟੀਮ

ਸ਼ੋ੍ਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਤਿਹਾਸਕ ਪਿਆਓ ਸਾਹਿਬ ਨੂੰ ਢਾਹੁਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਇੰਦਰਾ ਗਾਂਧੀ ਦੀਆਂ ਲੀਹਾਂ ’ਤੇ ਚੱਲਣਾ ਸ਼ੁਰੂ ਕਰ ਦਿੱਤਾ ...
  


ਪੰਜਾਬ ਦੇ ਦਰਿਆਈ ਪਾਣੀਆਂ ਤੇ ਹਰਿਆਣਾ, ਰਾਜਸਥਾਨ ਤੇ ਦਿੱਲੀ ਦਾ ਕੋਈ ਹੱਕ ਨਹੀਂ- ਡਾ: ਗਾਂਧੀ
09.04.16 - ਪੀ ਟੀ ਟੀਮ

ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਦਰਿਆਈ ਪਾਣੀਆਂ ਤੇ ਸੁਪਰੀਮ ਕੋਰਟ ਵਿੱਚ ਆਮ ਆਦਮੀ ਪਾਰਟੀ ਵਲੋਂ ਲਏ ਪੰਜਾਬ ਵਿਰੋਧੀ ਸਟੈਂਡ ਨੂੰ ਰੱਦ ਕਰਦੇ ਹੋਏ ਜੋਰਦਾਰ ਢੰਗ ਨਾਲ ਪੰਜਾਬ ਦੇ ਹੱਕ ਵਿੱਚ ਪੈਂਤੜਾ ਲਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ...
  


ਬੀਰਦਵਿੰਦਰ ਸਿੰਘ ਨੂੰ ਕਾਂਗਰਸ ’ਚੋਂ 6 ਸਾਲ ਲਈ ਕੱਢਿਆ
08.04.16 - ਪੀ ਟੀ ਟੀਮ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪ੍ਰਦੇਸ਼ ਕਾਂਗਰਸ ਦੇ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਕੱਢਣ ਦਾ ਫੈਸਲਾ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰਦੇਸ਼ ...
  


ਭਾਜਪਾ ਨੇ ਪੰਜਾਬ ’ਚ ਸਾਂਪਲਾ ਨੂੰ ਸੌਂਪੀ ਕਮਾਨ
08.04.16 - ਪੀ ਟੀ ਟੀਮ

ਪੰਜਾਬ ਪ੍ਰਦੇਸ਼ ਭਾਜਪਾ ਦੀ ਪ੍ਰਧਾਨਗੀ ਦਾ ਅੜਿੱਕਾ ਖ਼ਤਮ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਮਾਜਿਕ ਨਿਆਂ ਬਾਰੇ ਰਾਜ ਮੰਤਰੀ ਵਿਜੈ ਸਾਂਪਲਾ ਦੇ ਹੱਥ ਪੰਜਾਬ ਭਾਜਪਾ ਦੀ ਕਮਾਨ ਦੇ ਦਿੱਤੀ ਹੈ।  
 
ਭਾਜਪਾ ਨੇ 5 ਸੂਬਿਆਂ ਦੇ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਹ 5 ਰਾਜ ...
  


ਜੱਸੀ ਜਸਰਾਜ ਨੂੰ ਆਮ ਆਦਮੀ ਪਾਰਟੀ ’ਚੋਂ 6 ਸਾਲ ਲਈ ਕੀਤਾ ਬਰਖਾਸਤ
08.04.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਜੱਸੀ ਜਸਰਾਜ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਹੈ। ਇੱਕ ਪ੍ਰੈੱਸ ਬਿਆਨ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਕਲਾਕਾਰ ਜੱਸੀ ਜਸਰਾਜ ਪਿਛਲੇ ਲੰਬੇ ਸਮੇਂ ਤੋਂ ਪਾਰਟੀ ...
  


ਪਾਣੀਆਂ ਦੇ ਮੁੱਦੇ ਉਤੇ ਆਪ ਵਲੋਂ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਦੀ ਬਾਦਲ ਵਲੋਂ ਸਖ਼ਤ ਨਿੰਦਾ
05.04.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪੰਜਾਬ ਦੀ ਸ਼ਾਹ ਰਗ ਸਮਝੇ ਜਾਂਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਦੌਰਾਨ ਪੰਜਾਬ ਦੀ ਹੋਣੀ ਤਹਿ ਕਰਨ ਵਾਲੇ ਇਸ ...
  


ਭੈਣੀ ਸਾਹਿਬ : ਮਾਤਾ ਚੰਦ ਕੌਰ ਸਵਰਗਵਾਸ, ਅਣਪਛਾਤੇ ਲੋਕਾਂ ਨੇ ਮਾਰੀ ਗੋਲੀ
04.04.16 - ਪੀ ਟੀ ਟੀਮ

ਨਾਮਧਾਰੀ ਸੰਪਰਦਾ ਦੇ ਸਾਬਕਾ ਪ੍ਰਮੁੱਖ ਮਰਹੂਮ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦਾ ਦਿਹਾਂਤ ਹੋ ਗਿਆ ਹੈ।
 
ਉਨਾਂ ਨੂੰ ਅੱਜ ਸਵੇਰੇ ਸਵਾ 10 ਵਜੇ ਕਿਸੇ ਅਣ ਪਛਾਤੇ ਬੰਦੇ ਨੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਦਿੱਤੀ ਸੀ। ਉਨਾਂ ਨੂੰ ਗੰਭੀਰ ਹਾਲਤ ’ਚ ਲੁਧਿਆਣੇ ਅਪੋਲੋ ਹਸਪਤਾਲ ...
  


ਪੰਜਾਬ ਸਰਕਾਰ ਦੇ 6 ਆਈ.ਏ.ਐਸ. ਅਤੇ 5 ਪੀ.ਸੀ.ਐਸ.ਅਧਿਕਾਰੀ ਤਬਦੀਲ
03.04.16 - ਪੀ ਟੀ ਮੀਡੀਆ

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਸੂਬੇ ਦੇ 6 ਆਈ.ਏ.ਐਸ. ਅਧਿਕਾਰੀਆਂ ਅਤੇ 5 ਪੀ.ਸੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਅਭਿਨਵ ਨੂੰ ਵਿਸ਼ੇਸ਼ ਸਕੱਤਰ ਵਿੱਤ ਤੋਂ ਇਲਾਵਾ ਵਾਧੂ ਚਾਰਜ ਡਾਇਰੈਕਟਰ ਖਜਾਨਾ ਅਤੇ ...
  


ਪੰਜਾਬ ਸਰਕਾਰ ਮੱਧ ਪ੍ਰਦੇਸ਼ ’ਚ ਭੁੱਕੀ ਦੀ ਖੇਤੀ ਖਿਲਾਫ਼ ਸੁਪਰੀਮ ਕੋਰਟ ’ਚ ਦਾਇਰ ਕਰੇਗੀ ਜਨਤਕ ਹਿੱਤ ਪਟੀਸ਼ਨ
02.04.16 - ਪੀ ਟੀ ਟੀਮ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਭੁੱਕੀ ਦੀ ਖੇਤੀ ’ਤੇ ਮੁਕੰਮਲ ਪਾਬੰਦੀ ਲਗਵਾਉਣ ਲਈ ਪੰਜਾਬ ਸਰਕਾਰ ਜਲਦ ਹੀ ਸੁਪਰੀਮ ਕੋਰਟ ’ਚ ਇੱਕ ਜਨਤਕ ਹਿੱਤ ਪਟੀਸ਼ਨ ਦਾਇਰ ਕਰੇਗੀ ਤਾਂ ਜੋ ਭੁੱਕੀ ਦੀ ਸਪਲਾਈ ਲਾਈਨ ਨੂੰ ਪੂਰੀ ...
  


ਸ਼ੋ੍ਮਣੀ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਜਥੇਬੰਦਕ ਢਾਂਚੇ ਦਾ ਐਲਾਨ
02.04.16 - ਪੀ ਟੀ ਟੀਮ

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੋ੍ਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਜਥੇਬੰਦਕ ਢਾਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਹਨਾਂ ਦੋਵਾਂ ਦੇਸ਼ਾਂ ਦਾ ਜਥੇਬੰਦਕ ਢਾਂਚਾ ਐਲਾਨ ਕਰਦੇ ...
  


ਸੁਖਬੀਰ ਬਾਦਲ ਦੋਸ਼-ਮੁਕਤ,  ਮੁਕੱਦਮੇ ਤੋਂ ਛੁਟਕਾਰਾ ਮਿਲਿਆ
02.04.16 - ਪੀ ਟੀ ਟੀਮ

ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਅਦਾਲਤ ਨੇ ਇੱਕ ਫੌਜਦਾਰੀ ਕੇਸ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸੁਖਬੀਰ ਨੂੰ ਜ਼ੁਰਮ ਸਾਬਤ ਨਾ ਹੋਣ ‘ਤੇ ਬਰੀ ਕਰਨ ਦਾ ਹੁਕਮ ਸੁਣਾਇਆ। ਮਾਮਲਾ 1999 ਦੀਆਂ ਲੋਕ ਸਭਾ ...
  



Load More

TOPIC

TAGS CLOUD

ARCHIVE


Copyright © 2016-2017










NEWS LETTER