ਪੰਜਾਬ

Monthly Archives: AUGUST 2018


ਵਿਧਾਨ ਸਭਾ ਵਲੋਂ ਪਾਸ ਨਿੰਦਾ ਮਤੇ ਕਾਰਣ ਕਮੇਟੀ ਦੀ ਹਾਲਤ 'ਆਪੇ ਫਾਥੜੀਏ' ਵਾਲੀ
29.08.18 - ਨਰਿੰਦਰ ਪਾਲ ਸਿੰਘ
ਵਿਧਾਨ ਸਭਾ ਵਲੋਂ ਪਾਸ ਨਿੰਦਾ ਮਤੇ ਕਾਰਣ ਕਮੇਟੀ ਦੀ ਹਾਲਤ 'ਆਪੇ ਫਾਥੜੀਏ' ਵਾਲੀ



ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਬਹਿਸ ਕਰਦਿਆਂ ਪੰਜਾਬ ਵਿਧਾਨ ਸਭਾ ਵਲੋਂ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਖਿਲਾਫ ਪਾਸ ਕੀਤਾ ਗਿਆ ਨਿੰਦਾ ਮਤਾ ਕਿਸ ਦੀ ਦੇਣ ਹੈ? ਇਹ ਚਰਚਾ ਬੀਤੇ ਕੱਲ੍ਹ ਹੀ ਪੰਥਕ ਗਲਿਆਰਿਆਂ ਵਿੱਚ ਸ਼ੁਰੂ ਹੋ ਗਈ ਸੀ।

ਇਹ ਤੱਥ ਸਾਹਮਣੇ ਆਇਆ ਸੀ ਕਿ ਕਮੇਟੀ ਨਿਯਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਇਹ ਅਧਿਕਾਰ ਹੈ ਕਿ ਉਹ ਦਰਪੇਸ਼ ਕਿਸੇ ਅਹਿਮ ਮਸਲੇ 'ਤੇ ਵਿਚਾਰ ਕਰਨ ਜਾਂ ਫੈਸਲਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੂੰ 72 ਘੰਟਿਆਂ ਦੇ ਨੋਟਿਸ 'ਤੇ ਸੱਦ ਸਕਦੇ ਹਨ।

ਕਮੇਟੀ ਪ੍ਰਧਾਨ ਵਲੋਂ 25 ਅਗਸਤ 2018 ਨੂੰ ਅੰਮ੍ਰਿਤਸਰ ਵਿਖੇ ਕਾਰਜਕਾਰਣੀ ਦੀ ਬੁਲਾਈ ਗਈ ਅਜੇਹੀ ਇੱਕਤਰਤਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਧਿਕਾਰ ਵਿੱਚ ਹੀ ਸੀ। ਕਮੇਟੀ ਦੀ ਇਸ ਕਾਰਜਕਾਰਣੀ ਵਲੋਂ ਪਾਸ ਕੀਤੇ ਇੱਕ ਮਤੇ ਰਾਹੀਂ ਸਾਲ 2015 ਵਿੱਚ ਵਾਪਰੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸਰਕਾਰ ਨੂੰ ਸੌਪੀ ਜਾਂਚ ਰਿਪੋਰਟ ਹੀ ਰੱਦ ਕਰ ਦਿੱਤੀ ਗਈ ਸੀ।

ਸ਼੍ਰੋਮਣੀ ਕਮੇਟੀ ਵਲੋਂ ਪਾਸ ਕੀਤੇ ਇਸ ਮਤੇ ਦੀ ਚਰਚਾ ਹੀ ਬੀਤੇ ਕੱਲ੍ਹ ਵਿਧਾਨ ਸਭਾ ਸ਼ੈਸ਼ਨ ਮੌਕੇ ਸਾਹਮਣੇ ਆਈ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਖਿਲਾਫ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ।

ਵਿਧਾਨ ਸਭਾ ਵਿੱਚ ਇਹ ਨੁਕਤਾ ਉਠਾਇਆ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਨਹੀਂ ਬਲਕਿ ਸੰਵਿਧਾਨਕ ਤੌਰ 'ਤੇ ਚੁਣੀ ਹੋਈ ਸੰਸਥਾ ਹੈ।

ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਅਤੇ ਇਸ ਨੂੰ ਚਲਾਉਣ ਵਾਲੇ ਸਿੱਖ ਗੁਰਦੁਆਰਾ ਐਕਟ 1925 ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਨਿਯਮਾਂ ਤਹਿਤ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸੇ ਐਕਟ ਤਹਿਤ ਹੀ ਹੈ ਕਿ ਸ਼੍ਰੋਮਣੀ ਕਮੇਟੀ ਜੇ ਕਿਧਰੇ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਵੀ ਕਰਾਉਣਾ ਚਾਹੇ ਤਾਂ ਉਸ ਨੂੰ ਆਪਣੇ ਜਨਰਲ ਅਜਲਾਸ ਵਿੱਚ ਮਤਾ ਪਾਸ ਕਰਕੇ, ਸ਼ਿਫਾਰਸ਼ ਲਈ ਵਿਧਾਨ ਸਭਾ ਨੂੰ ਭੇਜਣਾ ਪੈਂਦਾ ਹੈ। ਵਿਧਾਨ ਸਭਾ ਦੀ ਪ੍ਰੋੜਤਾ ਉਪਰੰਤ ਹੀ ਇਹ ਮਤਾ ਪਾਰਲੀਮੈਂਟ ਪਾਸ ਵਿਚਾਰ ਜਾਂ ਯੋਗ ਕਾਰਵਾਈ ਲਈ ਜਾਂਦਾ ਹੈ।

ਇਥੇ ਹੀ ਬੱਸ ਨਹੀਂ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਤੇ ਲੋਕਲ ਕਮੇਟੀ ਗੁਰਦੁਆਰਾ ਸਾਹਿਬ ਨਾਲ ਸਬੰਧਤ ਮਸਲਿਆਂ ਦੀ ਸੁਣਵਾਈ ਲਈ ਨਿਯੁਕਤ ਕੀਤੇ ਜਾਣ ਵਾਲੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰਾਨ ਦੀ ਸ਼ਿਫਾਰਸ਼ ਵੀ ਪੰਜਾਬ ਸਰਕਾਰ ਕਰਦੀ ਹੈ।

ਜੇ ਕਿਧਰੇ ਕਿਸੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੀ ਚੋਣ ਜਾਂ ਕੋਈ ਹੋਰ ਤਬਦੀਲੀ ਹੋਵੇ ਤਾਂ ਵੀ ਉਸ ਬਾਰੇ ਨੋਟੀਫਿਕੇਸ਼ਨ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਜਿਸ 'ਤੇ ਮੋਹਰ ਵਿਧਾਨ ਸਭਾ ਲਗਾਉਂਦੀ ਹੈ। ਕਮੇਟੀ ਦੇ ਖਾਤਿਆਂ ਦਾ ਸਲਾਨਾ ਸਰਕਾਰੀ ਆਡਿਟ ਕਰਨ ਲਈ ਆਡੀਟਰਾਂ ਦੀ ਪ੍ਰਵਾਨਗੀ ਪੰਜਾਬ ਸਰਕਾਰ ਦਿੰਦੀ ਹੈ।

ਸ਼੍ਰੋਮਣੀ ਕਮੇਟੀ ਦੀ ਇਨ੍ਹਾਂ ਸੰਵਿਧਾਨਕ ਪਾਬੰਦੀਆਂ, ਸੂਬਾਈ ਸਰਕਾਰ ਅਤੇ ਵਿਧਾਨ ਸਭਾ ਪ੍ਰਤੀ ਜਵਾਬਦੇਹੀ ਜਾਂ ਸਬੰਧਾਂ ਦਾ ਗਿਆਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਨੂੰ ਹੋਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ।


ਫਿਰ ਸ਼੍ਰੋਮਣੀ ਕਮੇਟੀ ਦੀ 25 ਅਗਸਤ ਦੀ ਕਾਰਜਕਾਰਣੀ ਨੇ ਪੰਜਾਬ ਸਰਕਾਰ ਦੁਆਰਾ ਇੱਕ ਨੋਟੀਫਕੇਸ਼ਨ ਰਾਹੀਂ ਗਠਤ ਜਾਂਚ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਰੱਦ ਕਰਨ ਦਾ ਫੈਸਲਾ ਕਿਸ ਤਰ੍ਹਾਂ ਲੈ ਲਿਆ? ਇਸ ਸਵਾਲ ਦਾ ਜਵਾਬ ਦੇਣ ਦੇ ਨਾਮ 'ਤੇ ਅਧਿਕਾਰੀਆਂ ਨੇ ਤਾਂ ਚੁੱਪ ਸਾਧੀ ਹੋਈ ਹੈ ਤੇ ਕਾਰਜਕਾਰਣੀ ਦੇ ਸਿਰਫ ਇੱਕ ਹੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਕਮੇਟੀ ਪ੍ਰਧਾਨ ਦੇ ਮਤੇ ਦਾ ਵਿਰੋਧ ਜਤਾਇਆ ਸੀ।

ਇਹ ਪੁੱਛੇ ਜਾਣ 'ਤੇ ਕਿ ਕੀ ਕਮੇਟੀ ਦੇ ਇਤਿਹਾਸ ਵਿੱਚ ਪਹਿਲਾਂ ਵੀ ਅਜੇਹਾ ਕੋਈ ਮੌਕਾ ਆਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਕਿਸੇ ਸੰਵਿਧਾਨਕ ਕਮਿਸ਼ਨ ਬਾਰੇ ਕੋਈ ਵਿਸ਼ੇਸ਼ ਮਤਾ ਪਾਸ ਕੀਤਾ ਹੋਵੇ ਤੇ ਜਵਾਬ ਵਿੱਚ ਕਮੇਟੀ ਖਿਲਾਫ ਨਿੰਦਾ ਮਤਾ ਪਾਸ ਹੋਇਆ ਹੋਵੇ ਤਾਂ ਤਨਜ ਨਾਲ ਜਵਾਬ ਮਿਲਦਾ ਹੈ "ਅਜੇਹੀ ਬਚਕਾਨਾ ਗਲਤੀ ਕੀਤੀ ਹੀ ਪਹਿਲੀ ਵਾਰ ਹੈ। ਇਹ ਗਲਤੀ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ, ਅਹੁਦੇਦਾਰਾਂ ਜਾਂ ਕਾਰਜਕਾਰਣੀ ਮੈਂਬਰਾਂ ਨੇ ਨਹੀਂ, ਬਲਿਕ ਉਨ੍ਹਾਂ ਦੇ ਸਿਆਸੀ ਮਾਲਕਾਂ ਨੇ ਕਰਵਾਈ ਹੈ" ਤੇ ਨਿਯਮਾਂ ਦੀ ਨਜ਼ਰ ਵਿੱਚ ਕਮੇਟੀ ਦੀ ਹਾਲਤ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੈ' ਵਾਲੀ ਬਣ ਗਈ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________




[home] 1-4 of 4


Comment by: ਜਸਵੰਤ ਸਿੰਘ

ਇਹ ਗੱਲ ਤਾੰ ਉਸੇ ਸਮੇੰ ਜਗ ਜਾਹਿਰ ਹੋ ਗਈ ਸੀ ਜਦੋੰ ਸ਼ਾਤੀਪੂਰਣ ਰੋਸ ਪ੍ਰਗਟ ਕਰ ਰਹੇ ਸਿਖਾੰ ਪੁਰ ਗੋਲੀ ਚਲੀ ਸੀ
ਕਿ ਇਹ ਗੋਲੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਚਲੀ ਹੈ
ਸ਼ਰੋਮਣੀ ਕਮੇਟੀ ਨੇ ਤਤਫਟ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਰੱਦ ਕਰ ‘ਚੋਰ ਕੀ ਦਾੜ੍ਹੀ ਮੇੰ ਤਿਨਕਾ’ ਕਥਨ ਨੂੰ ਸੱਚ ਕਰ ਵਿਖਾਇਆ ਹੈ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਵਿਧਾਨ ਸਭਾ ਵਲੋਂ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪਾਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨਾ ਸ਼੍ਰੋਮਣੀ ਕਮੇਟੀ ਨੂੰ ਪਿਆ ਮਹਿੰਗਾ
28.08.18 - ਨਰਿੰਦਰ ਪਾਲ ਸਿੰਘ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨਾ ਸ਼੍ਰੋਮਣੀ ਕਮੇਟੀ ਨੂੰ ਪਿਆ ਮਹਿੰਗਾ



ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦੇ ਮਾਮਲੇ ਨੂੰ ਲੈਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪਾਸ ਕਰ ਦਿੱਤਾ ਹੈ।

ਜਾਂਚ ਰਿਪੋਰਟ ਮਾਮਲੇ ਤੇ ਵਿਧਾਨ ਸਭਾ ਵਿੱਚ ਚਲ ਰਹੀ ਬਹਿਸ ਦੌਰਾਨ ਉਸ ਵੇਲੇ ਅਹਿਮ ਮੋੜ ਆਇਆ ਜਦੋਂ ਇੱਕ ਵਿਧਾਇਕ ਬੈਂਸ (ਬੈਂਸ ਭਰਾਵਾਂ 'ਚੋਂ ਨਹੀਂ) ਨੇ ਨੁਕਤਾ ਉਠਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਕੀ ਅਧਿਕਾਰ ਹੈ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਰੱਦ ਕਰ ਦੇਵੇ?

ਵਿਧਾਇਕ ਵਲੋਂ ਉਠਾਏ ਨੁਕਤੇ ਨੂੰ ਅੱਗੇ ਤੋਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਧਾਰਮਿਕ ਸੰਸਥਾ ਨਹੀਂ ਬਲਕਿ ਸੰਵਿਧਾਨਕ ਤੌਰ 'ਤੇ ਚੁਣੀ ਹੋਈ ਸੰਸਥਾ ਹੈ। ਇਸ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ, ਰਾਮ ਰਹੀਮ ਦਾ ਚੇਲਾ ਹੈ। ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਗਿਆ ਸੀ। ਅਕਾਲ ਤਖਤ ਸਾਹਿਬ ਤੋਂ ਇਸ ਨੂੰ ਤਨਖਾਹ ਲਾਈ ਗਈ ਜੋ ਇਸ ਨੇ ਭੁਗਤੀ ਵੀ। ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਇਸ ਲੌਂਗੋਵਾਲ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਹੈ।

ਇਸ 'ਤੇ ਕਾਰਵਾਈ ਨੂੰ ਅੱਗੇ ਤੋਰਦਿਆਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪੇਸ਼ ਕਰਨ ਦੀ ਮੰਗ ਕੀਤੀ। ਉਪਰੰਤ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਨੇ ਪ੍ਰਵਾਨਗੀ ਦੇ ਦਿੱਤੀ।

ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੇ 25 ਅਗਸਤ ਨੂੰ ਅੰਮ੍ਰਿਤਸਰ ਵਿਖੇ ਕਾਰਜਕਾਰਣੀ ਦੀ ਵਿਸ਼ੇਸ਼ ਇਕਤਰਤਾ ਬੁਲਾ ਕੇ ਪਾਸ ਕੀਤੇ ਇੱਕ ਮਤੇ ਰਾਹੀਂ ਰੱਦ ਕਰ ਦਿੱਤਾ ਸੀ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________




[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਆਪ ਸੌਂਪਿਆ ਸੀ ਗਿਆਨੀ ਗੁਰਬਚਨ ਸਿੰਘ ਨੂੰ
ਜਥੇਦਾਰ ਨੂੰ ਲਿਖੇ ਪੱਤਰ ਵਿੱਚ ਬਾਦਲ ਨੇ ਕਬੂਲੀ ਸੀ ਗੋਲੀ ਕਾਂਡ ਦੇ ਫ਼ੈਸਲੇ ਦੀ ਜ਼ਿੰਮੇਵਾਰੀ
28.08.18 - ਨਰਿੰਦਰ ਪਾਲ ਸਿੰਘ
ਜਥੇਦਾਰ ਨੂੰ ਲਿਖੇ ਪੱਤਰ ਵਿੱਚ ਬਾਦਲ ਨੇ ਕਬੂਲੀ ਸੀ ਗੋਲੀ ਕਾਂਡ ਦੇ ਫ਼ੈਸਲੇ ਦੀ ਜ਼ਿੰਮੇਵਾਰੀ



ਸਾਲ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫਤਰ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਭਲੇ ਹੀ ਤਤਕਾਲੀਨ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਦਿੱਤੇ ਹਲਫ਼ੀਆ ਬਿਆਨ ਦਾ ਸਹਾਰਾ ਲਿਆ ਹੋਵੇ ਪ੍ਰੰਤੂ ਇਸ ਦੀ ਜ਼ਿੰਮੇਵਾਰੀ ਤਾਂ ਖੁਦ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਹੀ ਲੈ ਲਈ ਸੀ। ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਸ ਦਿਨ ਪ੍ਰਕਾਸ਼ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਸਨ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਬਾਦਲ ਨੇ ਜਥੇਦਾਰ ਦੇ ਨਾਮ ਲਿਖਿਆ ਇੱਕ ਖ਼ਤ ਵੀ ਉਨ੍ਹਾਂ ਨੂੰ ਸੌਪਿਆ ਸੀ।

ਇਸ ਖ਼ਤ ਦੀ ਇਬਾਰਤ ਨੂੰ ਉਸ ਵੇਲੇ ਤਾਂ ਬਹੁਤੀ ਅਹਿਮੀਅਤ ਨਹੀ ਦਿੱਤੀ ਗਈ। ਪ੍ਰੰਤੂ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਤਤਕਾਲੀਨ ਪੁਲਿਸ ਮੁਖੀ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖ ਮੰਤਰੀ ਦਫਤਰ ਦੀ ਭੂਮਿਕਾ ਦੀ ਗੱਲ ਹੋ ਰਹੀ ਹੈ ਤਾਂ ਮੁੱਖ ਮੰਤਰੀ ਦੀ ਪੱਤਰਿਕਾ ਮਿਤੀ 17 ਅਕਤੂਬਰ 2015 ਦੀ ਇਬਾਰਤ ਇੱਕ ਨਜ਼ਰਸਾਨੀ ਹੋਰ ਮੰਗਦੀ ਹੈ।

ਪੱਤਰਿਕਾ ਵਿੱਚ ਬਾਦਲ ਲਿਖਦੇ ਹਨ "ਪਿਛਲੇ ਦਿਨੀਂ ਜੋ ਘਟਨਾਕ੍ਰਮ ਵਾਪਰਿਆ ਹੈ ਉਹ ਬੇਹੱਦ ਦੁਖਦਾਈ ਅਤੇ ਪੀੜਾ ਭਰਿਆ ਹੈ।" ਦੂਸਰੇ ਪੈਰੇ ਵਿੱਚ ਬਾਦਲ ਲਿਖਦੇ ਹਨ "ਪ੍ਰਸ਼ਾਸ਼ਨਿਕ ਮੁਖੀ ਹੋਣ ਦੇ ਨਾਤੇ ਮੈਨੂੰ ਅਜੇਹੇ ਅਣਕਿਆਸੇ ਘਟਨਾਕ੍ਰਮ ਦਾ ਅਹਿਸਾਸ ਹੈ। ਸਿਦਕ ਦਿਲੀ ਨਾਲ ਆਪਣੇ ਫ਼ਰਜ਼ ਨਿਭਾਉਂਦਿਆਂ ਅਕਸਰ ਅਜੇਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ ਤੋਂ ਬਾਹਰ ਹੁੰਦਾ ਹੈ, ਤੁਸੀਂ ਆਤਮਿਕ ਤੌਰ 'ਤੇ ਝੰਜੋੜੇ ਜਾਂਦੇ ਹੋ।" ਉਹ ਇਹ ਵੀ ਲਿਖਦੇ ਹਨ ਕਿ "ਮੈਂ ਵੀ ਅਜੇਹੀ ਪੀੜਾ 'ਚੋਂ ਗੁਜਰ ਰਿਹਾ ਹਾਂ।" ਪੱਤਰ ਦੀਆਂ ਆਖਰੀ ਸਤਰਾਂ ਵਿੱਚ ਉਹ ਲਿਖਦੇ ਹਨ ਕਿ "ਅਜੇਹੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਗੁਰੂ ਬਲ ਬਖਸ਼ਣ ਤੇ ਮਿਹਰ ਕਰਨ।"

ਪੱਤਰ ਨੂੰ ਬਾਰ-ਬਾਰ ਪੜ੍ਹਦਿਆਂ ਇਹ ਪਤਾ ਲੱਗ ਜਾਂਦਾ ਹੈ ਕਿ ਬਾਦਲ ਨੂੰ ਪੂਰੀ ਘਟਨਾ ਦਾ ਪਤਾ ਹੈ, ਅਹਿਸਾਸ ਹੈ, ਲੇਕਿਨ ਉਹ ਆਪਣੇ ਆਪ ਨੂੰ ਪ੍ਰਸ਼ਾਸ਼ਕ ਵਜੋਂ ਵੇਖ ਰਹੇ ਹਨ। ਉਹ ਗੁਰੂ ਪਾਸੋਂ ਮਿਹਰ ਦੀ ਆਸ ਵੀ ਕਰਦੇ ਹਨ।

ਜ਼ਿਕਰ ਕਰਨਾ ਬਣਦਾ ਹੈ ਕਿ 1 ਜੂਨ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕੀਤੇ ਜਾਣ ਦੀ ਮੰਦਭਾਗੀ ਤੇ ਦੁਖਦਾਈ ਘਟਨਾ ਬਾਰੇ ਤਤਕਾਲੀਨ ਬਾਦਲ ਸਰਕਾਰ ਦੁਆਰਾ ਨਿਭਾਈ ਭੂਮਿਕਾ ਦੀ ਗੱਲ ਕੀਤੀ ਜਾਏ ਤਾਂ ਸਾਢੇ ਤਿੰਨ ਮਹੀਨੇ ਦੇ ਕਰੀਬ ਸਮੇਂ ਵਿੱਚ ਕੋਈ ਵੀ ਦੋਸ਼ੀ ਫੜਿਆ ਨਹੀਂ ਜਾ ਸਕਿਆ।

ਇਹ ਜ਼ਰੂਰ ਹੋਇਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਜਥੇਦਾਰਾਂ (ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਖੁਦ ਇਕ ਮੁਲਾਜ਼ਮ ਤੋਂ ਵੱਧ ਕੁਝ ਨਹੀਂ ਜਾਣਦੀ) ਦੁਆਰਾ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫ਼ੀ ਦੇ ਦਿੱਤੀ ਗਈ। ਇਸੇ ਮੁਆਫ਼ੀ ਦਾ ਜਦੋਂ ਸੰਗਤੀ ਵਿਰੋਧ ਹੋਇਆ ਤਾਂ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੂਸਰਾ ਕਾਂਡ ਵਰਤਿਆ, ਜਿਸ ਲਈ ਇਨਸਾਫ ਦੀ ਮੰਗ ਕਰਨ ਵਾਲੇ ਸਿੱਖਾਂ ਉਪਰ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਗੋਲੀ ਕਾਂਡ ਨੂੰ ਲੈਕੇ ਵੀ ਜਦੋਂ ਸਿੱਖਾਂ ਅੰਦਰ ਫੈਲਿਆ ਰੋਹ ਤੇ ਰੋਸ ਬਾਦਲ ਸਰਕਾਰ ਦੀ ਪੁਲਿਸ ਪਾਸੋਂ ਥੰਮਿਆ ਨਾ ਜਾ ਸਕਿਆ ਤਾਂ 16 ਅਕਤੂਬਰ 2015 ਨੂੰ ਜਥੇਦਾਰਾਂ ਨੇ ਬਿਨ ਮੰਗੀ ਮੁਆਫ਼ੀ ਬਾਰੇ 24 ਸਤੰਬਰ ਨੂੰ ਜਾਰੀ ਕੀਤਾ ਹੁਕਮਨਾਮਾ ਰੱਦ ਕਰ ਦਿੱਤਾ।

16 ਅਕਤੂਬਰ ਵਾਲੇ ਦਿਨ ਹੀ ਪੰਜਾਬ ਦੀ ਬਾਦਲ ਸਰਕਾਰ ਨੇ ਸੂਬੇ ਦੇ ਤਤਕਾਲੀਨ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਅਹੁਦੇ ਤੋਂ ਲਾਂਭੇ ਕਰਕੇ ਪੰਜਾਬ ਪੁਲਸ ਮੁਖੀ ਦੀ ਜ਼ਿੰਮੇਵਾਰੀ ਸੁਰੇਸ਼ ਅਰੋੜਾ ਨੂੰ ਸੌਂਪ ਦਿੱਤੀ।

ਹੁਣ ਕਿਉਂਕਿ ਬਰਗਾੜੀ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਤਤਕਾਲੀਨ ਪੁਲਿਸ ਮੁਖੀ ਸੁਮੇਧ ਸੈਣੀ ਦੇ ਨਾਲ ਹੀ ਮੁੱਖ ਮੰਤਰੀ ਦਫਤਰ, ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੂੰ (ਇੱਕ ਪ੍ਰਸ਼ਾਸ਼ਕ ਹੋਣ ਨਾਤੇ) ਜ਼ਿੰਮੇਵਾਰ ਠਹਿਰਾਇਆ ਹੈ ਤਾਂ ਉਸ ਦੇ ਪ੍ਰਸ਼ਾਸ਼ਕ ਵਜੋਂ ਲਏ ਫ਼ੈਸਲਿਆਂ ਦੀ ਪ੍ਰੋੜਤਾ ਤਾਂ ਬਾਦਲ ਦਾ ਮਿਤੀ 17 ਅਕਤੂਬਰ 2015 ਦਾ ਪੱਤਰ ਕਰ ਹੀ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________




[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ ਦਿੱਤਾ ਬਿਆਨ
ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗੀ ਕਮਿਸ਼ਨ ਖਿਲਾਫ ਉਗਲੀ ਅੱਗ
21.08.18 - ਨਰਿੰਦਰ ਪਾਲ ਸਿੰਘ
ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗੀ ਕਮਿਸ਼ਨ ਖਿਲਾਫ ਉਗਲੀ ਅੱਗ



ਸਾਲ 2015 ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਇਨਸਾਫ ਮੰਗ ਰਹੇ ਸਿੱਖਾਂ ਉਪਰ ਪੁਲਿਸ ਵਲੋਂ ਗੋਲੀਆਂ ਚਲਾਏ ਜਾਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ ਮੁਹਾਜ ਖੋਲ੍ਹਣ ਵਾਲੇ ਅਕਾਲ ਤਖਤ ਦੇ ਸੇਵਾ ਮੁਕਤ ਗ੍ਰੰਥੀ ਹਿੰਮਤ ਸਿੰਘ ਖਿਲਾਫ ਜੋ ਟਿਪਣੀਆਂ ਹੁਣ ਤੀਕ ਸਾਹਮਣੇ ਆਈਆਂ ਹਨ ਉਹ ਸੰਕੇਤ ਦੇ ਰਹੀਆਂ ਹਨ ਕਿ ਹਿੰਮਤ ਸਿੰਘ ਕੌਮੀ ਵਿਸ਼ਵਾਸ਼ ਗਵਾ ਬੈਠਾ ਹੈ ਤੇ ਉਸ ਵਲੋਂ ਕਮਿਸ਼ਨ ਖਿਲਾਫ ਉਗਲੀ ਅੱਗ ਦਾ ਸੇਕ ਮੁੜ ਘਿੜ ਕੇ ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗਾ।

ਹਿੰਮਤ ਸਿੰਘ ਨੇ ਬੀਤੇ ਕਲ੍ਹ ਹੀ ਚੰਡੀਗੜ੍ਹ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦੋਸ਼ ਲਾਏ ਸਨ ਕਿ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਿਰਫ ਸਿਆਸੀ ਬਦਲਾਖੋਰੀ ਦਾ ਮੋਹਰਾ ਹੈ। ਉਦਾਹਰਣਾਂ ਦਿੰਦਿਆਂ ਹਿੰਮਤ ਸਿੰਘ ਨੇ ਅਕਤੂਬਰ 2017 ਵਿੱਚ ਉਸ ਵਲੋਂ ਕਮਿਸ਼ਨ ਸਾਹਮਣੇ ਦਿੱਤੇ ਬਿਆਨਾਂ ਨੂੰ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਾਏ ਦਬਾਅ ਦੀ ਦੇਣ ਦੱਸਿਆ ਅਤੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕਮਿਸ਼ਨ ਪਾਸ ਕੋਈ ਬਿਆਨ ਨੀ ਦਿੱਤਾ ਬਲਕਿ ਜੋ ਕੁਝ ਕਮਿਸ਼ਨ ਨੇ ਅੰਗਰੇਜੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ ਉਸ 'ਤੇ ਉਸ ਪਾਸੋਂ (ਹਿੰਮਤ ਸਿੰਘ ਪਾਸੋਂ) ਦਸਤਖਤ ਜ਼ਰੂਰ ਕਰਵਾਏ ਸਨ।

ਹਿੰਮਤ ਸਿੰਘ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਜੋ ਮੀਡੀਆ ਫੁਟੇਜ ਤੇ ਫੋਟੋਆਂ ਸ਼ੋਸ਼ਲ ਮੀਡੀਆ (ਫੇਸਬੁੱਕ ਅਤੇ ਵ੍ਹਾਟਸਐੱਪ) 'ਤੇ ਸਾਹਮਣੇ ਆਈਆਂ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਸਾਲ 2015 ਵਿੱਚ ਸ਼੍ਰੋਮਣੀ ਕਮੇਟੀ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਦਿੱਤੀ ਤੇ ਫਿਰ ਰੱਦ ਕੀਤੀ ਮੁਆਫੀ ਬਾਰੇ, ਬਾਦਲ ਪਿਉ-ਪੁੱਤਰਾਂ ਦੀ ਭੂਮਿਕਾ 'ਤੇ ਜੋ ਇਤਰਾਜ, ਹਿੰਮਤ ਸਿੰਘ ਦੇ ਭਰਾਤਾ ਗਿਆਨੀ ਗੁਰਮੁੱਖ ਸਿੰਘ (ਤਤਕਾਲੀਨ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ) ਨੇ ਅਪ੍ਰੈਲ 2017 ਤੋਂ ਲਗਾਣੇ ਸ਼ੁਰੂ ਕੀਤੇ ਸਨ, ਜੋ ਸਵਾਲ ਗਿਆਨੀ ਗੁਰਮੁੱਖ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਉਠਾਏ ਸਨ, ਉਹ ਸੂਬੇ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਅਜੇ ਤੀਕ ਸੰਬਾਲ ਕੇ ਰੱਖੇ ਹੋਏ ਹਨ।

ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਪੇਸ਼ ਹੋਣ ਬਾਰੇ ਬਿਆਨਬਾਜੀ ਹਿੰਮਤ ਸਿੰਘ ਨੇ ਕਾਫੀ ਦੇਰ ਪਹਿਲਾਂ ਕਰ ਦਿੱਤੀ ਸੀ। ਉਸ ਨੇ ਖੁਦ ਹੀ ਕਮਿਸ਼ਨ ਪਾਸ ਬਿਆਨ ਦਰਜ ਕਰਾਉਣ ਬਾਰੇ ਅੰਮ੍ਰਿਤਸਰ ਦੇ ਮੀਡੀਆ ਪਾਸ ਬਿਆਨ ਦਿੱਤਾ ਤੇ ਦਾਅਵਾ ਕੀਤਾ ਕਿ ਉਹ ਕਮਿਸ਼ਨ ਪਾਸ 6 ਪੰਨਿਆਂ ਦਾ ਬਿਆਨ ਲਿਖਤੀ ਸ਼ਿਕਾਇਤ ਰੂਪ ਦੇ ਕੇ ਆਇਆ ਹੈ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਹਿੰਮਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੌਕਰੀ ਤੋਂ ਅਸਤੀਫਾ ਦੇਣ ਸਮੇਂ ਜੋ ਦੋ ਪੰਨਿਆਂ ਦਾ ਅਸਤੀਫਾ ਮੀਡੀਆ ਨੂੰ ਦਿੱਤਾ ਗਿਆ ਉਸ ਦੀ ਕਾਪੀ ਅੱਜ ਵੀ ਇਸ ਪੱਤਰਕਾਰ ਪਾਸ ਮੌਜੂਦ ਹੈ।

ਬੀਤੇ ਕੱਲ੍ਹ ਹਿੰਮਤ ਸਿੰਘ ਵਲੋਂ ਜਾਰੀ 4 ਪੰਨਿਆਂ ਦੇ ਬਿਆਨ ਨੂੰ ਓਪਰੀ ਨਜ਼ਰ ਪੜ੍ਹਿਆ ਜਾਏ ਤਾਂ ਉਹ ਅਸਤੀਫਾ ਚਿੱਠੀ ਦੀ ਸ਼ਬਦਾਵਲੀ ਨੂੰ ਵੀ ਝੂਠਾ ਕਰਦਾ ਹੈ। ਹਿੰਮਤ ਸਿੰਘ ਦੇ ਨਾਲ-ਨਾਲ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਬਾਦਲਾਂ ਦੀ ਭੂਮਿਕਾ ਬਾਰੇ ਗਿਆਨੀ ਗੁਰਮੁਖ ਸਿੰਘ ਵਲੋਂ ਵੱਖ-ਵੱਖ ਚੈਨਲਾਂ ਨੂੰ ਦਿੱਤੇ ਬਿਆਨਾਂ ਨੂੰ ਵੀ ਹਿੰਮਤ ਸਿੰਘ ਦੀ ਅਸਤੀਫਾ ਚਿੱਠੀ ਤਸਦੀਕ ਕਰਦੀ ਹੈ।

ਜਿਥੋਂ ਤੀਕ ਹਿੰਮਤ ਸਿੰਘ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਉਪਰ ਕਮਿਸ਼ਨ ਪਾਸ ਬਿਆਨ ਦੇਣ ਲਈ ਉਕਸਾਏ ਜਾਣ ਦਾ ਸਵਾਲ ਹੈ ਇਹ ਮੰਨਣਾ ਪਵੇਗਾ ਕਿ ਕਮੇਟੀ ਨੌਕਰੀ ਤੋਂ ਅਸਤੀਫਾ ਦੇਣ ਉਪਰੰਤ ਜਦੋਂ ਹਿੰਮਤ ਸਿੰਘ ਨੇ ਆਰਥਿਕ ਲੋੜਾਂ ਦੀ ਪੂਰਤੀ ਲਈ ਨੌਕਰੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਆਪਣੇ ਹੀ ਇੱਕ ਭਰੋਸੇਯੋਗ ਪੱਤਰਕਾਰ ਦਾ ਸਹਾਰਾ ਲੈਕੇ ਰੰਧਾਵਾ ਤੀਕ ਪੁੱਜਾ। ਵਿਦਿਅਕ ਯੋਗਤਾ ਘੱਟ ਹੋਣ ਕਾਰਣ ਨੌਕਰੀ ਵਿੱਚ ਕੋਈ ਮਦਦ ਨਾ ਮਿਲੀ ਪ੍ਰੰਤੂ ਹਿੰਮਤ ਸਿੰਘ ਕਮਿਸ਼ਨ ਪਾਸ ਜ਼ਰੂਰ ਪੁੱਜਾ।

ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਸਤੀਫਾ ਦੇਣ ਵੇਲੇ ਹਿੰਮਤ ਸਿੰਘ ਨੇ ਤਤਕਾਲੀਨ ਕਮੇਟੀ ਸਕੱਤਰ ਡਾ:ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਹਰਭਜਨ ਸਿੰਘ ਮਨਾਵਾ ਤੇ ਦਰਬਾਰ ਸਾਹਿਬ ਦੇ ਤਤਕਾਲੀਨ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਉਪਰ ਦੋਸ਼ ਲਾਏ ਸਨ ਕਿ ਇਹ ਸਾਰੇ ਗੁਰਮੁੱਖ ਸਿੰਘ ਵਲੋਂ ਬਾਦਲਾਂ ਖਿਲਾਫ ਦਿੱਤੇ ਬਿਆਨਾਂ ਤੋਂ ਤੰਗ ਹਨ ਤੇ ਉਸ ਨੂੰ ਮਜਬੂਰ ਕਰਦੇ ਸਨ ਕਿ ਹਿੰਮਤ ਸਿੰਘ ਆਪਣੇ ਭਰਾ ਖਿਲਾਫ ਬਿਆਨ ਦੇ ਦੇਵੇ। ਚਰਚਾ ਤਾਂ ਇਹ ਵੀ ਛਿੜੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਗਵਾਹ ਨੰਬਰ 245 ਵਜੋਂ ਦਰਜ ਹਿੰਮਤ ਸਿੰਘ ਨੂੰ ਕਮਿਸ਼ਨ ਨੇ ਨਾ ਤਾਂ ਸੱਦਾ ਭੇਜਿਆ ਤੇ ਨਾ ਹੀ ਤਲਬ ਕੀਤਾ।ਹੁਣ ਹਿੰਮਤ ਸਿੰਘ ਦਾਅਵਾ ਕਰ ਰਿਹਾ ਹੈ ਕਿ ਕਮਿਸ਼ਨ ਨੇ ਉਸ ਪਾਸੋਂ ਜਬਰਦਸਤੀ ਕੁਝ ਕਾਗਜਾਂ 'ਤੇ ਦਸਤਖਤ ਕਰਵਾ ਲਏ ਲੇਕਿਨ ਅਕਤੂਬਰ 2017 ਵਿੱਚ ਕਮਿਸ਼ਨ ਪਾਸ ਪੇਸ਼ ਹੋਣ ਨੂੰ ਉਹ ਬਾਦਲਾਂ ਖਿਲਾਫ ਸਭ ਤੋਂ ਵੱਡਾ ਹਥਿਆਰ ਹੋਣ ਦਾ ਦਾਅਵਾ ਕਰਦਾ ਨਹੀਂ ਸੀ ਥੱਕਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਬਾਦਲਾਂ ਦਾ ਰਾਜ਼ ਖੋਲ੍ਹਣ ਕਾਰਣ ਅਤੇ ਉਸ ਰਾਜ਼ 'ਤੇ ਮੋਹਰ ਲਾਉਣ ਕਾਰਣ ਗੁਰਮੁੱਖ ਸਿੰਘ ਅਤੇ ਹਿੰਮਤ ਸਿੰਘ ਦੋਨੋਂ ਹੀ ਸਿੱਖਾਂ ਦੀ ਹਮਦਰਦੀ ਦੇ ਪਾਤਰ ਬਣ ਗਏ ਸਨ। ਜਿਉਂ ਹੀ ਗੁਰਮੁੱਖ ਸਿੰਘ ਵਾਪਿਸ ਹੈਡ ਗ੍ਰੰਥੀ ਵਜੋਂ ਅਕਾਲ ਤਖਤ ਪੁੱਜੇ ਤੇ ਦੜ੍ਹ ਵੱਟ ਗਏ ਤੇ ਹਿੰਮਤ ਸਿੰਘ ਨੇ ਕਮਿਸ਼ਨ ਖਿਲਾਫ ਹੀ ਮੁਹਾਜ ਖੋਲ੍ਹਿਆ ਤਾਂ ਜੋ ਕੌਮੀ ਰੋਹ ਤੇ ਰੋਸ ਉਸ ਖਿਲਾਫ ਵੇਖਣ ਸੁਣਨ ਨੂੰ ਮਿਲਿਆ ਉਸ ਦਾ ਸਿੱਧਾ ਮਤਲਬ ਕਿ ਆਪਣੇ ਭਰਾ ਵਾਂਗ ਉਹ ਕੌਮ ਦਾ ਵਿਸ਼ਵਾਸ਼ ਗਵਾ ਚੁਕਾ ਹੈ। ਉਸ ਵਲੋਂ ਕਮਿਸ਼ਨ ਖਿਲਾਫ ਉਗਲੀ ਅੱਗ ਦਾ ਸੇਕ ਮੁੜ ਘਿੜ ਕੇ ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗਾ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________




[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER