ਪੰਜਾਬ

Monthly Archives: JULY 2016


ਪਠਾਨਕੋਟ ਆਤੰਕੀ ਹਮਲਾ: ਪਾਕ ਦੇ ਖਿਲਾਫ ਮਿਲੇ ਸਬੂਤ, ਅਮਰੀਕਾ ਨੇ ਐਨਆਈਏ ਨੂੰ ਸੌਂਪਿਆ ਡੋਜ਼ਿਅਰ
30.07.16 - ਪੀ ਟੀ ਟੀਮ
ਪਠਾਨਕੋਟ ਆਤੰਕੀ ਹਮਲਾ: ਪਾਕ ਦੇ ਖਿਲਾਫ ਮਿਲੇ ਸਬੂਤ, ਅਮਰੀਕਾ ਨੇ ਐਨਆਈਏ ਨੂੰ ਸੌਂਪਿਆ ਡੋਜ਼ਿਅਰਪਾਕਿਸਤਾਨ ਦੇ ਖਿਲਾਫ ਭਾਰਤ ਦੇ ਹੱਥ ਅਹਿਮ ਸਬੂਤ ਲੱਗੇ ਹਨ। ਪਠਾਨਕੋਟ ਏਅਰਬੇਸ ਹਮਲੇ ਵਿੱਚ ਪਾਕਿਸਤਾਨੀਆਂ ਦੇ ਸ਼ਾਮਿਲ ਹੋਣ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਭਾਰਤ ਦੀਆਂ ਦਲੀਲਾਂ ਨੂੰ ਇਸ ਤੋਂ ਕਾਫ਼ੀ ਮਜਬੂਤੀ ਮਿਲਣ ਦੀ ਉਮੀਦ ਹੈ। ਪਠਾਨਕੋਟ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਅਮਰੀਕਾ ਨੇ ਇੱਕ ਹਜ਼ਾਰ ਪੰਨੇ ਦਾ ਡੋਜ਼ਿਅਰ ਸੌਂਪਿਆ ਹੈ।

ਟਾਈਮਸ ਆਫ ਇੰਡੀਆ ਵਿੱਚ ਛੱਪੀ ਖਬਰ ਦੇ ਮੁਤਾਬਕ ਇਸ ਡੋਜ਼ਿਅਰ ਵਿੱਚ ਹਮਲੇ ਨੂੰ ਲੈ ਕੇ ਜੈਸ਼-ਏ-ਮੋਹੰਮਦ ਦੇ ਲੀਡਰ ਕਾਸਿਫ ਜਾਨ ਦੀ ਚਾਰ ਫਿਦਾਈਨਾਂ ਨਾਲ ਹੋਈ ਗੱਲਬਾਤ ਵੀ ਰਿਕਾਰਡ ਹੈ। 2008 ਵਿੱਚ ਮੁੰਬਈ ਧਮਾਕੇ ਤੋਂ ਪਹਿਲਾਂ ਲਸ਼ਕਰ ਦੇ ਆਤੰਕੀਆਂ ਵਿੱਚ ਹੋਈ ਗੱਲਬਾਤ ਦੀ ਤਰ੍ਹਾਂ ਹੀ ਇਸ ਰਿਕਾਰਡ ਨੂੰ ਵੀ ਵੇਖਿਆ ਜਾ ਰਿਹਾ ਹੈ। ਉਸ ਦੌਰਾਨ ਵੀ ਲਸ਼ਕਰ ਦੇ ਲੀਡਰ ਕਰਾਚੀ ਤੋਂ ਹੀ ਮੁੰਬਈ ਧਮਾਕੇ ਦੀ ਸਾਜ਼ਿਸ਼ ਕਰ ਰਹੇ ਸਨ।

ਪਠਾਨਕੋਟ ਹਮਲੇ ਦੇ ਦੌਰਾਨ ਜੈਸ਼-ਏ-ਮੁਹੰਮਦ ਦੇ ਚਾਰੋਂ ਫਿਦਾਈਨ (ਪਾਕਿਸਤਾਨ ਸਥਿਤ ਪੰਜਾਬ ਦਾ ਨਾਸਿਰ ਹੁਸੈਨ, ਗੁਜਰਾਂਵਾਲਾ ਦਾ ਅਬੂ ਬਕਰ ਅਤੇ ਸਿੰਧ ਪ੍ਰਾਂਤ ਦੇ ਉਮਰ ਫਾਰੂਖ ਅਤੇ ਅਬਦੁਲ ਕਿਊਮ) ਲਗਾਤਾਰ 80 ਘੰਟਿਆਂ ਤੱਕ ਪਾਕਿਸਤਾਨ ਵਿੱਚ ਬੈਠੇ ਆਪਣੇ ਆਕਾਵਾਂ ਨਾਲ ਸੰਪਰਕ ਵਿੱਚ ਸਨ। ਡੋਜ਼ਿਅਰ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਆਕਾਵਾਂ ਵਿੱਚ ਇੱਕ ਤੈਅ ਸਮੇਂ ਵਿੱਚ ਹੋਈ ਗੱਲਬਾਤ ਵੀ ਦਰਜ ਹੈ।

ਅਮਰੀਕਾ ਨੇ ਐਨਆਈਏ ਨੂੰ MLAT (ਮਿਊਚੁਅਲ ਲੀਗਲ ਅਸਿਸਟੇਂਸ ਟਰੀਟੀ) ਦੇ ਤਹਿਤ ਅਜਿਹੀਆਂ ਤਮਾਮ ਜਾਣਕਾਰੀਆਂ ਸੌਂਪੀਆਂ ਹਨ। ਐਨਆਈਏ ਦੇ ਅਧਿਕਾਰੀ ਇਨ੍ਹਾਂ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਜਾਂਚ ਦੇ ਮੁਤਾਬਕ ਵਾਟਸਐਪ ਉੱਤੇ ਗੱਲਬਾਤ ਤੋਂ ਇਲਾਵਾ ਕਾਸਿਮ ਜਾਨ ਇੱਕ ਫੇਸਬੁਕ ਅਕਾਊਂਟ ਵੀ ਚਲਾ ਰਿਹਾ ਸੀ। ਅਕਾਊਂਟ ਉਸੀ ਨੰਬਰ ਨਾਲ ਜੁੜਿਆ ਹੋਇਆ ਸੀ ਜਿਸ ਨਾਲ ਹਮਲਾਵਰਾਂ ਨੇ ਐਸਪੀ ਸਲਵਿੰਦਰ ਸਿੰਘ ਨੂੰ ਕਿਡਨੈਪ ਕਰਨ ਵਕਤ ਪਠਾਨਕੋਟ ਤੋਂ ਕਾਲ ਕੀਤੀ ਸੀ।

ਮੁੱਲਾ ਦਾਦੁੱਲਾ ਦੇ ਫੇਸਬੁਕ ਅਕਾਊਂਟ ਨਾਲ ਜੁੜੇ ਨੰਬਰ ਤੋਂ ਵੀ ਆਤੰਕੀਆਂ ਨੇ ਪਾਕਿਸਤਾਨ ਵਿੱਚ ਕਾਲ ਕੀਤਾ ਸੀ। ਇਹ ਅਕਾਊਂਟ ਵੀ ਕਾਸਿਮ ਜਾਨ ਹੀ ਚਲਾਉਂਦਾ ਸੀ ਅਤੇ ਇਨ੍ਹਾਂ ਨੂੰ ਪਾਕਿਸਤਾਨ ਸਥਿਤ ਟੈਲੀਕਾਮ ਫਰਮਸ (ਟੇਲੇਨਾਰ ਐਂਡ ਟੇਲੇਨਾਰ ਪਾਕਿਸਤਾਨ ਕਮਿਊਨੀਕੇਸ਼ਨ ਕੰਪਨੀ ਲਿਮਿਟੇਡ, ਇਸਲਾਮਾਬਾਦ) ਦੇ ਆਈਪੀ ਅਡਰੈਸ ਦਾ ਇਸਤੇਮਾਲ ਕਰਕੇ ਐਕਸੇਸ ਕੀਤਾ ਜਾ ਰਿਹਾ ਸੀ।

ਆਤੰਕੀਆਂ ਨੇ ਜੈਸ਼-ਏ-ਮੁਹੰਮਦ ਦੀ ਫਾਇਨੈਨਸ਼ੀਅਲ ਬਾਡੀ ਅਲ-ਰਹਮਤ-ਟਰੱਸਟ ਦੇ ਨੰਬਰਾਂ ਉੱਤੇ ਵੀ ਕਾਲ ਕੀਤੀ ਸੀ। ਇਸ ਬਾਰੇ ਭਾਰਤ ਨੇ ਅਮਰੀਕਾ ਤੋਂ ਟੈਕਨਿਕਲ ਡਿਟੇਲਸ ਮੰਗੀਆਂ ਸਨ। ਐਨਆਈਏ ਨੇ ਅਮਰੀਕਾ ਤੋਂ ਇਨ੍ਹਾਂ ਚੈਟਸ ਅਤੇ ਅਕਾਊਂਟਸ ਦੀ ਡਿਟੇਲ ਮੰਗੀ ਸੀ।

ਯੂਐਸ ਅਫਸਰਾਂ ਦੇ ਮੁਤਾਬਕ, ਅਮਰੀਕਾ ਨੇ ਭਾਰਤ ਨਾਲ ਸਾਰੀ ਇੰਫਾਰਮੇਸ਼ਨ ਸ਼ੇਅਰ ਕੀਤੀ ਹੈ। ਪਰ ਫਿਲਹਾਲ ਉਹ ਮੋਬਾਈਲ ਨੰਬਰਾਂ ਦਾ ਖੁਲਾਸਾ ਨਹੀਂ ਕਰ ਰਹੇ, ਕਿਉਂਕਿ ਇਸਦੀ ਜਾਂਚ ਚੱਲ ਰਹੀ ਹੈ। ਅਮਰੀਕਾ ਵਲੋਂ ਭਾਰਤ ਨੂੰ ਦਿੱਤੀ ਗਈ ਇਸ ਜਾਣਕਾਰੀ ਨਾਲ ਯੂਐਨ ਸਿਕਿਓਰਿਟੀ ਕਾਊਂਸਿਲ ਵਿੱਚ ਮਸੂਦ ਅਜਹਰ ਨੂੰ ਟੈਰਰਿਸਟ ਸਾਬਤ ਕਰਨ ਵਿੱਚ ਸੌਖ ਹੋਵੇਗੀ।

ਦੱਸਣਯੋਗ ਹੈ ਕਿ 2 ਜਨਵਰੀ ਦੀ ਸਵੇਰ 6 ਪਾਕਿਸਤਾਨੀ ਆਤੰਕੀਆਂ ਨੇ ਪਠਾਨਕੋਟ ਏਅਰਬੇਸ ਉੱਤੇ ਹਮਲਾ ਕੀਤਾ ਸੀ। ਇਸ ਵਿੱਚ 7 ਜਵਾਨ ਸ਼ਹੀਦ ਹੋ ਗਏ ਸਨ। 36 ਘੰਟੇ ਐਨਕਾਊਂਟਰ ਅਤੇ ਤਿੰਨ ਦਿਨ ਕਾਮਬਿੰਗ ਆਪਰੇਸ਼ਨ ਚੱਲਿਆ ਸੀ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮਾਂ, ਪਤਨੀ ਤੇ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਕੀਤੀ ਖ਼ੁਦਕੁਸ਼ੀ
29.07.16 - ਪੀ ਟੀ ਟੀਮ
ਮਾਂ, ਪਤਨੀ ਤੇ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਕੀਤੀ ਖ਼ੁਦਕੁਸ਼ੀਲੁਧਿਆਣਾ ਵਿਖੇ ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਗੋਲੀਆਂ ਲੱਗ ਕੇ ਮਰਨ ਦੀ ਖਬਰ ਹੈ।

ਇਸ ਘਟਨਾ ਬਾਰੇ ਪਤਾ ਉਦੋਂ ਲੱਗਿਆ ਜਦ ਘਰ ਦੇ ਮਾਲਿਕ ਸੰਦੀਪ ਮਾਂਗਟ(55), ਉਸਦੀ ਮਾਂ ਬਚਨ ਕੌਰ(70), ਪਤਨੀ ਅਮਨ ਕੌਰ(45) ਅਤੇ ਧੀ ਦਿਲਨਾਜ ਕੌਰ(15) ਨੂੰ ਲਹੁਲੂਹਾਨ ਹਾਲਾਤ ਵਿੱਚ ਵੀਰਵਾਰ ਸਵੇਰ ਕਰੀਬ 10:30 ਵਜੇ ਨੌਕਰਾਣੀ ਨੇ ਵੇਖਿਆ।

ਨੌਕਰਾਣੀ ਨੇ ਮੁਹੱਲੇ ਦੇ ਲੋਕਾਂ ਨੂੰ ਦੱਸਿਆ ਅਤੇ ਪੁਲਿਸ ਨੂੰ ਸਵੇਰੇ ਕਰੀਬ 11 ਵਜੇ ਇਸਦੇ ਬਾਰੇ ਵਿੱਚ ਪਤਾ ਲੱਗਿਆ।
ਲਾਸ਼ਾਂ ਦੇ ਕੋਲ 315 ਬੋਰ ਦੀ ਪਿਸਤੌਲ ਅਤੇ 4 ਰੌਂਦ ਵੀ ਮਿਲੇ ਹੈ।

ਪਹਿਲਾਂ ਇਹ ਲੱਗ ਰਿਹਾ ਸੀ ਕਿ ਸਬ ਦੀ ਹੱਤਿਆ ਕੀਤੀ ਗਈ ਹੈ ਪਰ ਨਵੀਆਂ ਰਿਪੋਰਟਾਂ ਮੁਤਾਬਿਕ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਨੂੰ ਮਾਰਿਆ, ਫੇਰ ਮਾਂ ਨੂੰ ਅਤੇ ਧੀ ਨੂੰ ਅਤੇ ਉਸ ਤੋਂ ਬਾਦ ਗੋਲੀ ਮਾਰ ਕੇ ਆਪ ਵੀ ਖ਼ੁਦਕੁਸ਼ੀ ਕਰ ਲਈ।

ਸੂਤਰਾਂ ਮੁਤਾਬਿਕ ਸੰਦੀਪ ਕਾਫ਼ੀ ਸਮੇਂ ਤੋਂ ਜ਼ਮੀਨੀ ਵਿਵਾਦ ਕਰਕੇ ਡਿਪਰੈਸ਼ਨ ਵਿਚ ਸੀ।

ਘਟਨਾ ਵਾਲੀ ਥਾਂ ਉੱਤੇ ਪੁਲਿਸ ਕਮਿਸ਼ਨਰ ਜੇ ਐਸ ਔਲਖ, ਡਿਪਟੀ ਪੁਲਿਸ ਕਮਿਸ਼ਨਰ ਧਰੁਮਨ ਨਿਮਬਲੇ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਸਨ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਾਜ਼ਿਸ਼ੀ ਚੁੱਪ ਵੱਟੀ ਬੈਠੇ ਪੰਜਾਬ ਦੇ ਸਿਆਸਤਦਾਨਾਂ ਦਾ ਟੋਲਾ
27.07.16 - ਕੰਵਰ ਮਨਜੀਤ ਸਿੰਘ
ਸਾਜ਼ਿਸ਼ੀ ਚੁੱਪ ਵੱਟੀ ਬੈਠੇ ਪੰਜਾਬ ਦੇ ਸਿਆਸਤਦਾਨਾਂ ਦਾ ਟੋਲਾਸੱਤ ਸਿੱਖ ਟਾਡਾ ਕੈਦੀਆਂ ਨੂੰ ਜੇਲ ਅੰਦਰ ਕੁੱਟ-ਕੁੱਟ ਕੇ ਮਾਰੇ ਜਾਣ ਦੇ ਬਾਵਜੂਦ ਪੰਜਾਬ ਦੇ ਸਿਆਸਤਦਾਨਾਂ ਨੇ ਦੋ ਦਹਾਕਿਆਂ ਤੋਂ ਚੁੱਪ ਵੱਟੀ ਹੋਈ ਹੈ।

ਯੂਪੀ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੇਸ ਬੰਦ ਕਰਵਾਉਣ ਵਿਚ ਸਫਲ ਹੋਣ 'ਤੇ ਵੀ ਨੌ ਸਾਲ ਤੋਂ ਜ਼ਿਆਦਾ ਤੱਕ ਪੰਜਾਬ ਦੇ ਸਿਆਸਤਦਾਨ ਚੁੱਪ ਰਹੇ।

ਹੁਣ ਫੇਰ ਪੰਜਾਬ ਦੇ ਸਿਆਸਤਦਾਨ ਇਸ ਮਸਲੇ 'ਤੇ ਚੁੱਪ ਹਨ।

ਭਾਰਤ ਦੇ ਇੱਕ ਵੱਡੇ ਰਾਸ਼ਟਰੀ ਅਖਬਾਰ 'ਦਾ ਇੰਡੀਅਨ ਐਕਸਪ੍ਰੈਸ' ਵੱਲੋਂ ਮੁਲਾਇਮ ਸਿੰਘ ਯਾਦਵ ਸਰਕਾਰ ਦੇ ਸਿੱਖ ਕੈਦੀਆਂ ਦਾ ਕਤਲ ਕਰਨ ਅਤੇ ਪੀਲੀਭੀਤ ਜੇਲ ਵਿਚ ਬੰਦ 21 ਹੋਰ ਕੈਦੀਆਂ ਨੂੰ ਜ਼ਖਮੀ ਕਰਨ ਦੇ ਭਿਆਨਕ ਜੁਰਮ ਦੇ ਦੋਸ਼ੀਆਂ ਖਿਲਾਫ ਕੇਸ ਬੰਦ ਕਰਨ ਲਈ ਵਰਤੇ ਗਏ ਖੌਫਨਾਕ ਤਰੀਕਿਆਂ ਦਾ ਜ਼ੋਰਦਾਰ ਖੁਲਾਸਾ ਕਰਨ ਦੇ ਬਾਅਦ ਵੀ ਪੰਜਾਬ ਦੇ ਕਿਸੇ ਇੱਕ ਵੀ ਸਾਂਸਦ ਨੇ ਇਹ ਮੁੱਦਾ ਸੰਸਦ ਵਿਚ ਨਹੀਂ ਉਠਾਇਆ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦਾ ਵਾਧੂ ਬਿਜਲੀ ਉਤਪਾਦਨ ਕਰਨ ਵਾਲਾ ਪ੍ਰਾਂਤ ਬਣਨ ਦਾ ਦਾਅਵਾ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਪਰ ਪੀਲੀਭੀਤ ਜੇਲ ਅੰਦਰ ਹੋਏ ਕਤਲਾਂ ਉੱਤੇ ਉਹ ਚੁੱਪ ਰਹੇ। ਕਿਸੀ ਪੱਤਰਕਾਰ ਨੇ ਵੀ ਉਥੇ ਇਸ ਮੁੱਦੇ ਨੂੰ ਸਵਾਲ ਕਰਨ ਲਾਇਕ ਨਹੀਂ ਸਮਝਿਆ।

ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਪ੍ਰਦੇਸ਼ 'ਚ ਚੋਣਾਂ ਲਈ ਆਪਣੀ ਪਾਰਟੀ ਦੀ ਤਿਆਰੀਆਂ ਦੇ ਮੱਦੇਨਜ਼ਰ ਇੱਕ ਮੀਟਿੰਗ ਰੱਖੀ। ਪਰ ਉਥੇ ਵੀ ਸਾਂਪਲਾ ਜਾਂ ਕਿਸੀ ਹੋਰ ਵੱਲੋਂ ਇਸ ਮੁੱਦੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਕਾਂਗਰਸ ਦੇ ਆਨੰਦ ਸ਼ਰਮਾ, ਜੋ ਭਾਜਪਾ ਖਿਲਾਫ ਬੋਲਣ ਲਈ ਕੋਈ ਮੁੱਦਾ ਅਤੇ ਕੋਈ ਮੌਕਾ ਨਹੀਂ ਛੱਡਦੇ, ਨੂੰ ਵੀ ਮੁਲਾਇਮ ਸਿੰਘ ਯਾਦਵ ਜਾਂ ਅਖਿਲੇਸ਼ ਯਾਦਵ ਦੀ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਕਾਂਗਰਸ ਲਈ ਨੁਕਸਾਨਦੇਹ ਲੱਗਿਆ।

ਸਿੱਖ ਟਾਡਾ ਕੈਦੀਆਂ ਦੇ ਪੀਲੀਭੀਤ ਜੇਲ ਅੰਦਰ ਹੋਏ ਕਤਲੇਆਮ ਨੇ ਸਾਡੇ ਸਾਰੇ ਸਿਆਸਤਦਾਨਾਂ ਨੂੰ ਇਸ ਚੁੱਪ ਦੀ ਸਾਜ਼ਿਸ਼ ਵਿਚ ਇਕੱਠਿਆਂ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਦੀ ਵੀ ਚੁੱਪ ਤੋਂ ਲੱਗਦਾ ਹੈ ਕਿ ਸਾਰੇ ਇੱਕੋ ਥਾਲੀ ਦੇ ਚੱਟੇ-ਬੱਟੇ ਹਨ। ਪੰਜਾਬ ਵਿਚ ਕਿਤੇ ਵੀ ਪੀਲੀਭੀਤ ਕਤਲੇਆਮ ਬਾਰੇ ਕਿਸੇ ਵੱਲੋਂ ਕੋਈ ਹੋਰਡਿੰਗ ਨਹੀਂ ਲਗਾਏ ਗਏ। ਮਾਰੇ ਗਏ ਟਾਡਾ ਕੈਦੀਆਂ ਅਤੇ ਬਿਨ੍ਹਾਂ ਕੋਈ ਸਜਾ ਦਿੱਤੇ ਛੱਡੇ ਗਏ ਉਨ੍ਹਾਂ ਦੇ ਦੋਸ਼ੀਆਂ ਬਾਰੇ ਗੱਲ ਕਰਨੀ ਸਿਆਸਤ ਲਈ ਕਿਸੇ ਨੂੰ ਲਾਹੇਵੰਦ ਮੁੱਦਾ ਨਹੀਂ ਲੱਗਦਾ। ਬਜਾਏ ਇਸਦੇ ਮਜੀਠੀਆ 'ਤੇ ਹਮਲੇ ਕਰਕੇ ਜ਼ਿਆਦਾ ਵੋਟ ਮਿਲ ਸਕਦੇ ਹਨ।

ਅਲਾਹਾਬਾਦ ਹਾਈ ਕੋਰਟ ਨੇ ਆਰਡਰ ਦਿੱਤਾ ਹੈ ਕਿ 1994 ਵਿਚ ਹਿਰਾਸਤ ਵਿਚ ਸੱਤ ਟਾਡਾ ਦੋਸ਼ੀਆਂ ਦੀ ਹੱਤਿਆ ਦੇ ਆਰੋਪੀ- 42 ਪੀਲੀਭੀਤ ਜੇਲ ਕਰਮੀਆਂ ਦੇ ਖਿਲਾਫ ਸੀਬੀ-ਸੀਆਈਡੀ ਜਾਂਚ ਅਤੇ ਕੇਸਾਂ ਨੂੰ ਬੰਦ ਕਰਵਾਉਣ ਦੇ ਫੈਸਲੇ ਬਾਰੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜਿਆ ਜਾਵੇ।

ਨਵੰਬਰ 8-9, 1994 ਦੀ ਰਾਤ ਪੀਲੀਭੀਤ ਜੇਲਕਰਮੀਆਂ ਦੁਆਰਾ ਬੇਰਹਿਮੀ ਨਾਲ ਕੁੱਟਣ ਕਾਰਣ ਸੱਤ ਟਾਡਾ ਕੈਦੀਆਂ ਦੀ ਮੌਤ ਹੋ ਗਈ ਸੀ। 21 ਘੰਬੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਉਸ ਸਮੇਂ ਦੇ ਮੁਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ 42 ਦੋਸ਼ੀ ਜੇਲਕਰਮੀਆਂ ਖਿਲਾਫ ਸੀਬੀ-ਸੀਆਈਡੀ ਜਾਂਚ ਦਾ ਹੁਕਮ ਦਿੱਤਾ ਸੀ।

ਪਰ ਇਸ ਕੇਸ ਵਿਚ ਇੱਕ ਨਾਟਕੀ ਮੋੜ ਉਦੋਂ ਆਇਆ ਜਦ 2007 ਵਿਚ ਜਦ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਈ। ਜੇਲਕਰਮੀਆਂ ਖਿਲਾਫ ਕੇਸਾਂ ਨੂੰ ਵਾਪਿਸ ਲੈ ਲਿਆ ਗਿਆ।

'ਦਾ ਟ੍ਰਿਬਿਊਨ' ਵੱਲੋਂ ਮਈ 9 ਨੂੰ ਛਾਪੀ ਗਈ ਇੱਕ ਰਿਪੋਰਟ ਤੋਂ ਬਾਅਦ ਇਹ ਮੁੱਦਾ ਫੇਰ ਉਠਿਆ। 27 ਜੁਲਾਈ 2016 ਨੂੰ 'ਦਾ ਇੰਡੀਅਨ ਐਕਸਪ੍ਰੈਸ' ਨੇ ਇਸ ਮੁੱਦੇ 'ਤੇ ਪੂਰੇ ਵੇਰਵੇ ਸਹਿਤ ਇੱਕ ਬਹੁਤ ਵਧੀਆ ਆਰਟੀਕਲ ਛਾਪਿਆ।

ਪਰ ਸਾਡੇ ਸਿਆਸਤਦਾਨਾਂ ਦਾ ਇੱਕੋ ਪ੍ਰਤੀਕਰਮ ਸੀ- ਪੂਰਨ ਤੌਰ 'ਤੇ ਸਾਜ਼ਿਸ਼ੀ ਚੁੱਪ- ਜੋ ਕਿ ਇਸ ਮੁੱਦੇ 'ਤੇ ਉਨ੍ਹਾਂ ਦੇ ਸੁਭਾਵਿਕ ਵਤੀਰੇ ਵਾਂਗ ਪ੍ਰਤੀਤ ਹੁੰਦਾ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 "ਭਗਵੰਤ ਮਾਨ ਤਾਂ ਸ਼ਰਾਬੀ ਹੈ ਜੀ। ਸਵੇਰ ਤੋਂ ਸ਼ਾਮ ਤਕ ਸ਼ਰਾਬ ਪੀ ਕੇ ਰੱਖਦਾ, ਉਹਨੂੰ ਕੀ ਪਤਾ": ਕੈਪਟਨ ਅਮਰਿੰਦਰ ਸਿੰਘ
27.07.16 - ਕੁਲਵਿੰਦਰ ਜੀਤ ਸਿੰਘਐਸ.ਵਾਈ.ਐਲ. ਦੇ ਮੁੱਦੇ 'ਤੇ ਭਗਵੰਤ ਮਾਨ ਵਲੋਂ ਦਿੱਤੇ ਬਿਆਨ ਬਾਰੇ ਪ੍ਰਤੀਕਰਮ ਦਿੰਦਿਆਂ ਨੰਗਲ ਵਿਖੇ ਇਕ ਪੱਤਰਕਾਰ ਸੰਮੇਲਨ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ "ਭਗਵੰਤ ਮਾਨ ਤਾਂ ਸ਼ਰਾਬੀ ਹੈ ਜੀ। ਸਵੇਰ ਤੋਂ ਸ਼ਾਮ ਤਕ ਸ਼ਰਾਬ ਪੀ ਕੇ ਰੱਖਦਾ, ਉਹਨੂੰ ਕੀ ਪਤਾ"।

ਕੈਪਟਨ ਅਮਰਿੰਦਰ ਸਿੰਘ ਤਾਂ ਇਥੋਂ ਤੱਕ ਕਹਿ ਗਏ ਕਿ ਫੂਲਕਾ ਨੂੰ ਐਸ.ਵਾਈ.ਐਲ. ਬਾਰੇ ਕੀ ਪਤਾ, ਉਹ ਤਾਂ ਕ੍ਰਿਮਿਨਲ ਵਕੀਲ ਹਨ ਅਤੇ ਉਨ੍ਹਾਂ ਨੂੰ ਸ਼ੋਹਰਤ ਸਾਲ 1984 ਦੇ ਦੰਗਿਆਂ ਕਾਰਨ ਮਿਲੀ।

ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਆਪਣਾ ਪੂਰਾ ਇਕ ਦਿਨ ਲਗਾਉਣ ਦੇ ਉਲੀਕੇ ਗਏ ਪ੍ਰੋਗਰਾਮ "ਹਲਕੇ ਵਿੱਚ ਕੈਪਟਨ" ਤਹਿਤ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੰਗਲ ਪੁਜੇ ਅਤੇ ਲੋਕਾਂ ਦੇ ਰੂਬਰੂ ਹੋਏ। ਇਸ ਪ੍ਰੋਗਰਾਮ ਤਹਿਤ ਕੈਪਟਨ ਅਮਰਿੰਦਰ ਸਿੰਘ 24 ਹਫਤਿਆਂ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ 234 ਮੀਟਿੰਗਾਂ ਕਰਨਗੇ। ਇਸ ਪ੍ਰੋਗਰਾਮ ਨੂੰ ਚਾਰ ਲੜੀਆਂ ਵਿੱਚ ਵੰਡ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਲੈ ਕੇ 100 ਦਿਨ ਵਿੱਚ ਨਿਪਟਰਾ ਕਰਨ ਦਾ ਭਰੋਸਾ ਦਿੱਤਾ, ਉਥੇ ਹੀ ਕਾਂਗਰਸ ਵਰਕਰਾਂ ਨਾਲ ਇਕ ਮੀਟਿੰਗ ਵੀ ਕੀਤੀ।

ਆਪਣੇ ਪੱਤਰਕਾਰ ਸੰਮੇਲਨ ਦੋਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਬੀ.ਐਸ.ਪੀ. ਨਾਲ ਸਮਝੌਤਾ ਨਹੀਂ ਹੋ ਰਿਹਾ ਜਦੋਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਪਹਿਲਾਂ ਹੀ ਸਾਡੇ ਵਿੱਚ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 117 ਸੀਟਾਂ ਪੂਰੀ ਸ਼ਾਨ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਪੀਪਲਜ਼ ਪਾਰਟੀ ਨੂੰ ਸਿਰਫ਼ 4.9 ਫੀਸਦੀ ਵੋਟਾਂ ਹੀ ਮਿਲੀਆਂ ਸਨ ਜਦੋਂ ਕਿ ਕਾਂਗਰਸ ਪਾਰਟੀ 1.9 ਫੀਸਦੀ ਵੋਟਾਂ ਨਾਲ ਹਾਰੀ ਸੀ। ਇਸ ਵਾਰ ਸਾਡਾ ਜ਼ੋਰ ਆਮ ਆਦਮੀ ਪਾਰਟੀ ਨੂੰ ਦੱਬਣ ਦਾ ਹੋਵੇਗਾ ਤਾਂ ਜੋ ਉਹ ਵੱਧ ਵੋਟਾਂ ਨਾ ਲੈ ਕੇ ਜਾ ਸਕਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਰੋਪੜ ਤੋਂ ਲੈ ਕੇ ਗੁਰਦਾਸਪੁਰ ਤੱਕ ਦੇ ਕੰਢੀ ਏਰੀਏ ਨੂੰ ਸਿਖਿਆ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਥੇ ਇਕ ਯੂਨੀਵਰਸਿਟੀ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਖੋਲੀ ਜਾ ਰਹੀ ਯੂਨੀਵਰਸਿਟੀ ਦਾ ਉਹ ਵਿਰੋਧ ਕਰਦੇ ਹਨ।

ਬੇਰੁਜ਼ਗਾਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਬੇਰੁਜ਼ਗਾਰੀ ਦਾ ਸਾਇਆ ਹਰ ਘਰ 'ਤੇ ਹੈ ਅਤੇ ਇਸ ਕਾਰਨ ਹੀ ਅੱਜ ਦਾ ਨੌਜ਼ਵਾਨ ਨਸ਼ਿਆਂ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 55 ਲੱਖ ਪਰਿਵਾਰ ਹਨ ਅਤੇ ਉਹ ਆਪਣੀ ਸਰਕਾਰ ਆਉਣ 'ਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣਗੇ। 9 ਸਾਲ ਤੋਂ ਵੀ ਪਹਿਲਾਂ ਰੱਖੇ ਹੋਏ 12000 ਅਧਿਆਪਕਾਂ ਨੂੰ ਹੁਣ ਤਕ ਪੱਕੇ ਨਾ ਕੀਤੇ ਜਾਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਵ ਸਿਖਿਆ ਅਭਿਆਨ ਤਹਿਤ ਇਹ ਅਧਿਆਪਕ ਅਸੀਂ ਹੀ ਰੱਖੇ ਸਨ, ਜਿਸ ਦਾ ਸੂਬਾ ਸਰਕਾਰ ਨਾਲ ਕਰਾਰ ਹੈ ਕਿ ਬਾਅਦ ਵਿੱਚ ਇਨ੍ਹਾਂ ਨੂੰ ਪੱਕੇ ਕਰ ਦੇਣਾ ਸੀ, ਪਰ ਅਕਾਲੀ-ਭਾਜਪਾ ਸਰਕਾਰ ਨੇ ਬੇਈਮਾਨੀ ਕੀਤੀ ਅਤੇ ਇਨਾਂ ਨੂੰ ਪੱਕੇ ਨਹੀਂ ਕੀਤਾ। ਜੇਕਰ ਹੁਣ ਅਸੀਂ ਸੱਤਾ ਵਿੱਚ ਆਏ ਤਾਂ ਇਨ੍ਹਾਂ ਨੂੰ ਪੱਕੇ ਜਰੂਰ ਕਰਾਂਗੇ।

ਪਿੰਡਾਂ ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਬੋਰ ਹੋਰ ਵੀ ਡੂੰਘੇ ਕੀਤੇ ਜਾਣਗੇ।

ਪੈਨਸ਼ਨ ਸਕੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਵੇਲੇ ਅਸੀਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਪੈਨਸ਼ਨਾਂ ਅਤੇ ਹੋਰ ਸਕੀਮਾਂ ਪਾਉਣ ਲਈ ਸਿੱਧੇ ਪੈਸੇ ਪਾ ਦਿੱਤੇ ਸਨ, ਜਿਸ ਕਾਰਣ ਪੰਜ ਸਾਲ ਵਿੱਚ ਕੋਈ ਪੈਨਸ਼ਨ ਨਹੀਂ ਰੁਕੀ ਸੀ, ਪਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਵਲੋਂ ਇਸ ਨੂੰ ਫਿਰ ਬਜ਼ਟ ਵਿੱਚ ਪਾ ਦਿੱਤਾ ਜਿਸ ਕਾਰਣ ਹੁਣ ਕਿਸੇ ਨੂੰ ਵੀ ਪੈਨਸ਼ਨ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ 2000 ਰੁਪਏ ਬੁਢਾਪਾ ਪੈਨਸ਼ਨ ਅਤੇ 51ਹਜ਼ਾਰ ਰੁਪਏ ਸ਼ਗਨ ਸਕੀਮ ਤਹਿਤ ਪਹਿਲਾਂ ਦੀ ਤਰ੍ਹਾਂ ਹੀ ਤੁਰੰਤ ਦਿੱਤੇ ਜਾਣਗੇ।

ਖੇਤੀਬਾੜੀ ਦੀ ਬਣਾਈ ਜਾਣ ਵਾਲੀ ਨਵੀਂ ਨੀਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼ ਪੰਜਾਬ ਹੀ ਕਣਕ-ਚੌਲ ਦੀ ਖੇਤੀ ਕਰਦਾ ਸੀ, ਪਰ ਹੁਣ ਦੇਸ਼ ਦੇ ਕਈ ਅਜਿਹੇ ਖੇਤਰ ਹਨ ਜਿਥੇ ਚੌਲਾਂ ਦੀ ਖੇਤੀ ਹੋ ਰਹੀ ਹੈ ਅਤੇ ਪੰਜਾਬ ਨੂੰ ਕਣਕ ਦੀ ਖੇਤੀ ਤੋਂ ਇਲਾਵਾ ਬਦਲਵੇਂ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਸਾਡੀ ਸਰਕਾਰ ਸਮੇਂ ਅਸੀਂ ਟਾਪੀਕਾਨਾਂ ਨਾਲ ਸਮਝੌਤਾ ਕੀਤਾ ਸੀ ਅਤੇ ਪੰਜਾਬ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਰਸਰੀ ਵੀ ਬਣਾਈ ਸੀ, ਪਰ ਅਕਾਲੀ ਸਰਕਾਰ ਦੇ ਆਉਂਦਿਆਂ ਹੀ ਸਭ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਸਾਡੀ ਸਰਕਾਰ ਆਉਂਦੀ ਹੈ ਤਾਂ ਇਸ ਨੂੰ ਵਿਧਾਨ ਸਭਾ ਵਿੱਚ ਪਾਸ ਕਰਕੇ ਕਨੂੰਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਵੇਲੇ ਕਿਸੇ ਵੀ ਕਿਸਾਨ ਨੇ ਖ਼ੁਦਕੁਸ਼ੀ ਨਹੀਂ ਕੀਤੀ ਜਦੋਂ ਕਿ ਅੱਜ ਕਿਸਾਨ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ। ਇਸ ਮੋਕੇ 'ਤੇ ਉਨ੍ਹਾਂ ਨਾਲ ਸਾਬਕਾ ਪਾਰਲੀਮਾਨੀ ਸਕੱਤਰ ਰਾਣਾ ਕੰਵਰ ਪਾਲ ਸਿੰਘ ਹਾਜ਼ਰ ਸਨ।

ਕਾਂਗਰਸ ਸਰਕਾਰ ਸਮੇਂ ਦੀ ਵੱਡੀ ਪ੍ਰਾਪਤੀ ਕੀ ਸੀ ਦੇ ਜਵਾਬ ਵਿੱਚ ਕੈਪਟਨ ਸਾਹਿਬ ਹੱਸ ਪਏ ਅਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਇਹੀ ਸਵਾਲ ਮੈਨੂੰ ਸੁਖਬੀਰ ਸਿੰਘ ਬਾਦਲ ਨੇ ਪੁਛਿਆ ਸੀ ਅਤੇ ਮੈਂ ਜਵਾਬ ਵਿੱਚ 51 ਕੀਤੇ ਵੱਡੇ ਕੰਮਾਂ ਦੀ ਕਿਤਾਬ ਛਪਵਾਈ ਸੀ, ਜੋ ਕਿ ਅਜ ਵੀ ਹਾਜ਼ਰ ਹੈ ਅਤੇ ਜੇਕਰ ਚਾਹੀਦੀ ਹੋਵੇ ਤਾਂ ਦਿੱਤੀ ਜਾ ਸਕਦੀ ਹੈ। 

ਇਸ ਮੋਕੇ 'ਤੇ ਉਨ੍ਹਾਂ ਨਾਲ ਪੰਜ਼ਾਬ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਰਾਣਾਂ ਕੰਵਰ ਪਾਲ ਸਿੰਘ, ਸਾਬਕਾ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ, ਮੁਲਾਜ਼ਮ ਆਗੂ ਸੁਖਦੇਵ ਸਿੰਘ ਘਨੌਲੀ, ਅਸ਼ੋਕ ਸਵਾਮੀਪੁਰ ਸਾਬਕਾ ਚੇਅਰਮੈਨ, ਰਮਨਦੀਪ ਰਾਜੂ, ਸੰਜੇ ਸਾਹਨੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਸੋਨੀਆ ਸੈਣੀ ਸਾਬਕਾ ਕੌਂਸਲਰ, ਉਮਾ ਕਾਂਤ ਸਰਪੰਚ, ਵਿਜੇ ਪੁਰੀ, ਸਰਬਜੀਤ ਬੇਲਾ, ਰਾਣਾ ਗੁਰਨਾਮ ਸਿੰਘ, ਰਾਜ ਖੰਨਾ ਸਾਬਕਾ ਕੌਂਸਲਰ, ਰਮੇਸ਼ ਦਸਗਰਾਂਈ, ਮਲਕੀਤ ਸਿੰਘ ਬੇਲਾ, ਬਲਵਿੰਦਰ ਸਿੰਘ, ਸਰਬਣ ਸਿੰਘ ਭੱਠਲ, ਨਾਜ਼ਰ ਸਿੰਘ ਗੋਹਲਣੀ, ਗੁਰਿੰਦਰ ਪਾਲ ਸਿੰਘ ਬਿੱਲਾ, ਰਾਕੇਸ਼ ਨਈਅਰ, ਧਰਮਪਾਲ ਸੋਢੀ, ਹਰਬੰਸ ਲਾਲ ਮਹਿੰਦਲੀ, ਮਨੋਜ ਭਲਵਾਨ, ਜੀਤ ਰਾਮ ਸ਼ਰਮਾ, ਬਾਵਾ ਸਿੰਘ, ਰੋਜ਼ੀ ਸ਼ਰਮਾ, ਅਨੀਤਾ ਸ਼ਰਮਾ, ਅੰਜੂ ਬਾਲਾ, ਆਦਿ ਹਾਜ਼ਰ ਸਨ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਭਗਵੰਤ ਮਾਨ ਦਾ ਲੋਕ ਸਭਾ ਵਿੱਚ ਵੜਨਾ ਅਸਥਾਈ ਤੌਰ 'ਤੇ ਬੰਦ
25.07.16 - ਪੀ ਟੀ ਟੀਮ
ਭਗਵੰਤ ਮਾਨ ਦਾ ਲੋਕ ਸਭਾ ਵਿੱਚ ਵੜਨਾ ਅਸਥਾਈ ਤੌਰ 'ਤੇ ਬੰਦਸੰਸਦ ਭਵਨ ਦੇ ਸੁਰੱਖਿਆ ਖੇਤਰਾਂ ਦਾ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਲੋਕ ਸਭਾ ਨੇ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਮਾਮਲੇ ਦੀ ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ 3 ਅਗਸਤ ਨੂੰ ਰਿਪੋਰਟ ਦੇਵੇਗੀ। ਉਦੋਂ ਤੱਕ ਮਾਨ ਨੂੰ ਸੰਸਦ ਵਿਚ ਨਾ ਆਉਣ ਲਈ ਕਿਹਾ ਗਿਆ ਹੈ।

ਸਪੀਕਰ ਨੇ ਸੰਸਦ ਭਵਨ ਦੀ ਸੁਰੱਖਿਆ ਵਿਵਸਥਾ ਦੀ ਵੀਡੀਓਗ੍ਰਾਫੀ ਕਰਨ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਨੂੰ ਇੱਕ ਗੰਭੀਰ ਮਾਮਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇ ਉੱਤੇ ਸਦਨ ਦੇ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰਿਆਂ ਨੇ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਕਮੇਟੀ ਨੂੰ ਇਸ ਮਾਮਲੇ ਦੇ ਨਾਲ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਉਪਾਅ ਸੁਝਾਉਣ ਨੂੰ ਕਿਹਾ ਜਾਂਦਾ ਹੈ। ਸਪੀਕਰ ਨੇ ਕਿਹਾ ਕਿ ਇਸ ਮਾਮਲੇ ਵਿੱਚ ‘ਆਪ’ ਮੈਂਬਰ ਭਗਵੰਤ ਮਾਨ ਨੂੰ ਵੀ 26 ਜੁਲਾਈ ਨੂੰ ਸਵੇਰੇ ਸਾਢੇ ਦਸ ਵਜੇ ਤੱਕ ਜਾਂਚ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਣ ਨੂੰ ਕਿਹਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਕਮੇਟੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਾਮਲੇ ਦੀ ਜਲਦੀ ਜਾਂਚ ਕਰੇ ਅਤੇ ਤਿੰਨ ਅਗਸਤ ਤੱਕ ਆਪਣੀ ਰਿਪੋਰਟ ਦੇਵੇ। ਇਸ ਰਿਪੋਰਟ ਨੂੰ ਵਿਚਾਰ ਲਈ ਸਦਨ ਦੇ ਸਾਹਮਣੇ ਰੱਖਿਆ ਜਾਵੇਗਾ। ਮਹਾਜਨ ਨੇ ਨਿਰਦੇਸ਼ ਦਿੱਤਾ ਕਿ ਭਗਵੰਤ ਮਾਨ ਇਸ ਮਾਮਲੇ ਵਿੱਚ ਕੋਈ ਫੈਸਲਾ ਹੋਣ ਤੱਕ ਸੰਸਦ ਦੀ ਕਾਰਵਾਈ ਵਿੱਚ ਭਾਗ ਨਹੀਂ ਲੈਣਗੇ।

ਭਗਵੰਤ ਮਾਨ ਇਸ ਮਾਮਲੇ ਵਿੱਚ ਲੋਕਸਭਾ ਸਪੀਕਰ ਵਲੋਂ ਪਹਿਲਾਂ ਹੀ ਬਿਨਾਂ ਸ਼ਰਤ ਮਾਫੀ ਮੰਗ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਬਿਨਾਂ ਸ਼ਰਤ ਮਾਫੀ ਮੰਗ ਲਈ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਨਜਾਣੇ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ। ਪਰ ਸਪੀਕਰ ਅਤੇ ਸਾਂਸਦਾਂ ਨੇ ਇਸਨੂੰ ਸਹੀ ਨਹੀਂ ਮੰਨਿਆ।

ਦੱਸਣਯੋਗ ਹੈ ਕਿ ਮਾਨ ਨੇ ਫੇਸਬੁਕ ਉੱਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਹ ਹਰ ਚੈੱਕਪੋਸਟ ਤੋਂ ਸੰਸਦ ਵਿੱਚ ਵੜਦੇ ਦਿਖਾਈ ਦੇ ਰਹੇ ਹਨ ਅਤੇ ਉਹ ਇਸ ਵਿੱਚ ਦੱਸਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਪੰਜੀਕ੍ਰਿਤ ਕਾਰ ਦੇ ਰੇਡੀਓ ਟੈਗ ਨੇ ਉਨ੍ਹਾਂ ਨੂੰ ਭਵਨ ਵਿੱਚ ਜਾਣ ਦੀ ਇਜਾਜ਼ਤ ਦਿਵਾਈ। ਇਸ ਤੋਂ ਬਾਅਦ ਉਹ ਸੰਸਦ ਭਵਨ ਦੇ ਕੰਪਲੈਕਸ ਵਿੱਚ ਮੌਜੂਦ ਲੋਕਸਭਾ ਦੇ ਨੋਟਿਸ ਆਫਿਸ ਵਿਖੇ ਸਵਾਲਾਂ ਨੂੰ ਸੌਂਪਣ ਅਤੇ ਉਪਰੰਤ ਲੋੜੀਂਦੀ ਕਾਰਵਾਈ ਦੀ ਪ੍ਰਕਿਰਿਆ ਨਾਲ ਰੂਬਰੂ ਕਰਾਉਂਦੇ ਹਨ।

ਮਾਨ ਦਾ ਬਚਾਓ ਕਰਦੇ ਹੋਏ ‘ਆਪ’ ਨੇ ਕਿਹਾ ਕਿ ਵੀਡੀਓ ਸੁਰੱਖਿਆ ਦੀ ਉਲੰਘਣਾ ਨਹੀਂ ਹੈ। ‘ਆਪ’ ਨੇ ਭਾਜਪਾ ਉੱਤੇ ਇਲਜ਼ਾਮ ਲਗਾਇਆ ਕਿ ਉਹ ਗੁਜਰਾਤ ਵਿੱਚ ਦਲਿਤਾਂ ਉੱਤੇ ਹਮਲੇ ਦੇ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ 'ਚ ਗੈਰ ਮੁੱਦੇ ਨੂੰ ਹਊਆ ਬਣਾ ਰਹੀ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER