ਪੰਜਾਬ

Monthly Archives: MAY 2017


ਸਿੱਖੀ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਪਿੰਡ ਪੱਧਰ ਤੱਕ ਪਹੁੰਚ ਕਰੇਗੀ ਕਮੇਟੀ
30.05.17 - ਨਰਿੰਦਰ ਪਾਲ ਸਿੰਘ
ਸਿੱਖੀ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਪਿੰਡ ਪੱਧਰ ਤੱਕ ਪਹੁੰਚ ਕਰੇਗੀ ਕਮੇਟੀਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅੱਜ ਅੰਮ੍ਰਿਤਸਰ ਵਿਖੇ ਹੋਈ ਇੱਕਤਰਤਾ ਨੇ ਫੈਸਲਾ ਲਿਆ ਹੈ ਕਿ ਸਿੱਖੀ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਕਮੇਟੀ ਪਿੰਡ ਪੱਧਰ ਤੱਕ ਪਹੁੰਚ ਕਰੇਗੀ ਅਤੇ  ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਵਿਸ਼ੇਸ਼ ਤੌਰ 'ਤੇ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸੰਗਤ ਨੂੰ ਗੁਰਬਾਣੀ ਫਲਸਫੇ, ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਕਮੇਟੀ ਵਲੋਂ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡ ਕੇ ਹਰ ਜ਼ੋਨ ਦਾ ਇੰਚਾਰਜ ਇੱਕ-ਇੱਕ ਪ੍ਰਚਾਰਕ ਨੂੰ ਨਿਯੁਕਤ ਕੀਤਾ ਹੈ। ਪ੍ਰਚਾਰ ਲਹਿਰ ਵਿਚ ਸੇਵਾ ਨਿਭਾਉਣ ਵਾਲੇ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕਾਂ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੂੰ ਦਿੱਤੀ ਗਈ ਹੈ। ਪ੍ਰਚਾਰ ਲਹਿਰ ਦੇ ਪ੍ਰਬੰਧ ਦੀ ਦੇਖ-ਰੇਖ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਹਰਭਜਨ ਸਿੰਘ ਮਨਾਵਾਂ ਕਰਨਗੇ, ਜਦਕਿ ਹਰ ਜ਼ੋਨ ਵਿਚ ਇੱਕ-ਇੱਕ ਮੀਤ ਸਕੱਤਰ ਨੂੰ ਕੋਆਰਡੀਨੇਟਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਮਾਲਵਾ ਜ਼ੋਨ ਤੋਂ 1 ਜੁਲਾਈ 2017 ਨੂੰ ਕੀਤੀ ਜਾਵੇਗੀ ਅਤੇ ਇਸ ਮੌਕੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਇਆ ਜਾਵੇਗਾ ਜਿਸ ਵਿੱਚ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਮੁੱਚੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ, ਨੰਗਲ ਵਿਖੇ 3 ਜੂਨ ਤੋਂ ਗੁਰਮਤਿ ਚੇਤਨਾ ਕੈਂਪ ਆਰੰਭ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ 3 ਤੋਂ 9 ਜੂਨ ਤਕ ਵੱਖ-ਵੱਖ ਸਕੂਲਾਂ ਦੇ ਲੜਕਿਆਂ ਅਤੇ 24 ਤੋਂ 30 ਜੂਨ ਤਕ ਲੜਕੀਆਂ ਦੇ ਸ਼ਾਮਲ ਹੋਣ ਦੀ ਵਿਵਸਥਾ ਕੀਤੀ ਗਈ ਹੈ।

ਪ੍ਰੋ. ਬਡੂੰਗਰ ਨੇ ਜਾਣਕਾਰੀ ਦਿੱਤੀ ਕਿ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਵਿਸ਼ੇਸ਼ ਤੌਰ 'ਤੇ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਪਹਿਲਾਂ ਦੀ ਤਰ੍ਹਾਂ ਲੰਗਰ ਦੀ ਸੇਵਾ ਲਈ ਸੰਗਤਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ ਜਿਸ ਵਿਚ ਸੰਗਤਾਂ ਲੰਗਰ ਲਈ ਰਸਦਾਂ ਵੀ ਲਿਆ ਸਕਦੀਆਂ ਹਨ।

ਜੂਨ 84 ਦੇ ਸ਼ਹੀਦੀ ਯਾਦਗਾਰੀ ਸਮਾਗਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇੱਕਜੁਟਤਾ ਦਾ ਪ੍ਰਗਟਾਵਾ ਕਰਨ ਅਤੇ ਮੁਕੰਮਲ ਸ਼ਾਂਤੀ ਦੀ ਸਥਿਤੀ ਬਣਾਈ ਰੱਖਣ ਤਾਂ ਜੋ ਗੁਰੂ ਘਰ ਦੀ ਮਾਣ-ਮਰਯਾਦਾ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ (ਪ੍ਰੋ. ਬਡੂੰਗਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ, ਜਿਸ 'ਤੇ ਸਭ ਨੇ ਸਾਰਥਿਕ ਹੁੰਗਾਰਾ ਦਿੱਤਾ ਹੈ।

ਕੁਝ ਧਿਰਾਂ ਵਲੋਂ ਸਰਵ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਤਬਦੀਲੀ ਦੇ ਕੀਤੇ ਜਾ ਰਹੇ ਯਤਨਾਂ ਬਾਰੇ ਪੁਛੇ ਜਾਣ 'ਤੇ ਪ੍ਰੋ:ਬਡੂੰਗਰ ਕੋਈ ਸਪਸ਼ਟ ਜਵਾਬ ਦੇਣ ਦੀ ਬਜਾਏ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਮਹਿਮਾ ਗਾਇਨ ਕਰਦੇ ਨਜਰ ਆਏ। ਉਹ ਇਥੌਂ ਤੀਕ ਵੀ ਕਹਿ ਗਏ ਕਿ 'ਮੈਂ ਤਾਂ ਜਦੋਂ ਵੀ ਅੰਮ੍ਰਿਤਸਰ ਆਵਾਂ, ਜਥੇਦਾਰ ਨੂੰ ਵੀ ਮਿਲਦਾ ਹਾਂ ਤੇ ਬਾਬਾ ਜੀ ਨੂੰ, ਭਾਵੇਂ ਮੈਨੂੰ ਕੋਈ ਕੰਮ ਨਾ ਹੋਵੇ'।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਐਲਾਨ
30.05.17 - ਪੀ ਟੀ ਟੀਮ
ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਐਲਾਨਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕਰਦੇ ਹੋਏ ਅੱਜ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ। ਅੱਜ ਐਲਾਨੀ ਗਈ ਕੋਰ ਕਮੇਟੀ ਵਿੱਚ ਪਹਿਲਾਂ ਤੋਂ ਮੌਜੂਦ ਸਾਰੇ ਮੈਂਬਰਾਂ ਸਮੇਤ ਚਾਰ ਨਵੇਂ ਮੈਂਬਰ ਵੀ ਸ਼ਾਮਲ ਕੀਤੇ ਗਏ ਹਨ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਦੀ ਤਰ੍ਹਾਂ ਹੀ ਪਾਰਟੀ ਦੀ ਕੋਰ ਕਮੇਟੀ ਦੀ ਸਰਪ੍ਰਸਤੀ ਕਰਦੇ ਰਹਿਣਗੇ।
 
ਇਸ ਕਮੇਟੀ ਵਿੱਚ ਜਿਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਲੰਗਾਹ, ਜਥੇਦਾਰ ਅਜੀਤ ਸਿੰਘ ਕੋਹਾੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਗੁਲਜਾਰ ਸਿੰਘ ਰਾਣੀਕੇ, ਹਰੀ ਸਿੰਘ ਜੀਰਾ, ਅਵਤਾਰ ਸਿੰਘ ਹਿੱਤ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਦੇ ਨਾਮ ਸ਼ਾਮਲ ਹਨ।
 
ਨਵੀਂ ਬਣੀ ਕੋਰ ਕਮੇਟੀ ਦੀ ਪਹਿਲੀ ਮੀਟਿੰਗ 3 ਜੁਨ ਨੂੰ ਜਲੰਧਰ ਵਿਖੇ ਬਾਅਦ ਦੂਪਿਹਰ 3 ਵਜੇ ਹੋਵੇਗੀ। ਜਿਸ ਵਿੱਚ ਮੌਜੁਦਾ ਰਾਜਨੀਤਕ ਸਥਿਤੀ ਉਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਵੀਂ ਸੱਭਿਆਚਾਰਕ ਨੀਤੀ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਹੋਵੇਗੀ: ਨਵਜੋਤ ਸਿੰਘ ਸਿੱਧੂ
29.05.17 - ਪੀ ਟੀ ਟੀਮ
ਨਵੀਂ ਸੱਭਿਆਚਾਰਕ ਨੀਤੀ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਹੋਵੇਗੀ: ਨਵਜੋਤ ਸਿੰਘ ਸਿੱਧੂਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਈ ਜਾ ਰਹੀ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇੰਟਰਨੈੱਟ ਦੇ ਯੁੱਗ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਮਾਂ ਬੋਲੀ ਨਾਲ ਜੋੜਿਆ ਜਾ ਸਕੇ। ਇਹ ਖੁਲਾਸਾ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਹਿਤ, ਸੱਭਿਆਚਾਰ, ਸੰਗੀਤ, ਫਿਲਮਾਂ ਅਤੇ ਅਕਾਦਮਿਕ ਮਾਮਲਿਆਂ ਦੇ ਮਾਹਿਰਾਂ ਨਾਲ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਸੱਦੀ ਮੀਟਿੰਗ ਉਪਰੰਤ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੀ 55 ਫੀਸਦੀ ਵਸੋਂ ਨੌਜਵਾਨ ਹਨ ਜਿਨ੍ਹਾਂ ਵਿੱਚੋਂ ਬਹੁਤੀ 38 ਸਾਲ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਇੰਟਰਨੈੱਟ ਦੇ ਯੁੱਗ ਕਾਰਨ ਛੋਟਾ ਬੱਚਾ ਵੀ ਇਸ ਨਾਲ ਜੁੜ ਰਿਹਾ ਹੈ ਇਸ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸੱਭਿਆਚਾਰਕ ਨੀਤੀ ਬਣਾਈ ਜਾਵੇਗੀ।

ਸਿੱਧੂ ਵੱਲੋਂ ਸੱਦੀ ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ, ਪ੍ਰਮੁੱਖ ਸਕੱਤਰ ਜਸਪਾਲ ਸਿੰਘ ਤੇ ਡਾਇਰੈਕਟਰ ਡਾ.ਨਵਜੋਤ ਪਾਲ ਸਿੰਘ ਰੰਧਾਵਾ ਸਣੇ 40 ਦੇ ਕਰੀਬ ਬੁੱਧੀਜੀਵੀ ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਆਪਣੇ ਸੁਝਾਅ ਦਿੱਤੇ। 5 ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੈਰਾਥਾਨ ਮੀਟਿੰਗ ਵਿੱਚ ਸਿੱਧੂ ਨੇ ਮਾਹਿਰਾਂ ਤੋਂ ਇਹ ਸੁਝਾਅ ਸੁਣੇ ਕਿ ਸੱਭਿਆਚਾਰਕ ਨੀਤੀ ਦਾ ਖਾਕਾ ਕੀ ਹੋਵੇਗਾ ਅਤੇ ਇਸ ਨੂੰ ਲਾਗੂ ਕਿਵੇਂ ਕਰਨਾ ਹੈ। ਸਿੱਧੂ ਨੇ ਸਾਰੇ ਸੁਝਾਅ ਸੁਣਨ ਉਪਰੰਤ ਕਿਹਾ ਕਿ ਸੱਭਿਆਚਾਰਕ ਨੀਤੀ ਨੂੰ ਅੰਤਿਮ ਪ੍ਰਵਾਨਗੀ ਅਤੇ ਇਸ ਦਾ ਐਲਾਨ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਜਿਸ ਲਈ ਨੀਤੀ ਦਾ ਖਾਕਾ ਉਲੀਕਣ ਲਈ ਉਹ ਬੁੱਧੀਜੀਵੀਆਂ ਦੀ ਇਕ ਕੋਰ ਕਮੇਟੀ ਬਣਾਉਣਗੇ ਜੋ ਇਸ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ ਅੰਤਿਮ ਖਾਕਾ ਤਿਆਰ ਕਰੇਗੀ ਅਤੇ ਇਹ ਕਮੇਟੀ ਨੀਤੀ ਲਾਗੂ ਕਰਨ ਤੋਂ ਇਲਾਵਾ ਸਮੇਂ-ਸਮੇਂ 'ਤੇ ਵਿਭਾਗ ਦੀ ਅਗਵਾਈ ਵੀ ਕਰੇਗੀ। ਇਸ ਕੋਰ ਕਮੇਟੀ ਹੇਠ 50 ਮਾਹਿਰਾਂ ਦੀ ਕਮੇਟੀ ਹੋਵੇਗੀ ਜੋ ਸਾਲ ਵਿੱਚ ਦੋ ਵਾਰ ਮੀਟਿੰਗ ਕਰਿਆ ਕਰੇਗੀ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ ਹੈ ਤਾਂ ਜੋ ਇਸ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਸਭ ਤੋਂ ਵੱਧ ਕਲਾਕਾਰਾਂ ਦਾ ਪ੍ਰਭਾਵ ਕਬੂਲਦੇ ਹਨ ਅਤੇ ਕਲਾਕਾਰਾਂ ਦਾ ਇਹ ਨੈਤਿਕ ਤੇ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹਾ ਪੇਸ਼ ਕਰਨ ਜਿਸ ਤੋਂ ਲੋਕ ਸੇਧ ਲੈ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸੈਰ ਸਪਾਟਾ ਪ੍ਰਫੁੱਲਤ ਕਰਨ ਲਈ ਧਾਰਮਿਕ ਤੇ ਵਿਰਾਸਤੀ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਜੋ ਸੈਲਾਨੀ ਹੋਰ ਵੀ ਵੱਡੀ ਗਿਣਤੀ ਵਿੱਚ ਆਉਣ।

ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸੱਭਿਆਚਾਰਕ ਨੀਤੀ ਵਿੱਚ ਹਰ ਪਹਿਲੂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਮਾਂ ਬੋਲੀ ਦਾ ਪਸਾਰ, ਨਵੀਂ ਪੀੜੀ ਨੂੰ ਸੱਭਿਆਚਾਰ ਨਾਲ ਜੋੜਨਾ, ਅਮੀਰ ਪੰਜਾਬੀ ਵਿਰਸੇ ਤੇ ਵਿਰਾਸਾਤਾਂ ਦੀ ਸਾਂਭ-ਸੰਭਾਲ, ਵਿਭਾਗ ਨੂੰ ਪੈਰਾਂ ਸਿਰ ਕਰਨ ਅਤੇ ਆਪਣੇ ਸੱਭਿਆਚਾਰ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪਸਾਰਨ ਲਈ ਪੰਜਾਬ ਵਿੱਚ ਸੈਰ ਸਪਾਟਾ ਨੂੰ ਹੁਲਾਰਾ ਦੇਣਾ, ਫਿਲਮ ਸਿਟੀ ਦਾ ਨਿਰਮਾਣ ਅਤੇ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਵਾਂਗ ਕੋਈ ਕਾਨੂੰਨ ਪ੍ਰਾਵਧਾਨ ਆਦਿ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਨੂੰ ਉਹ ਮੁੱਖ ਮੰਤਰੀ ਕੋਲ ਲੈ ਕੇ ਜਾਣਗੇ ਤਾਂ ਜੋ ਇਨ੍ਹਾਂ ਨੂੰ ਨੀਤੀ ਵਿੱਚ ਸ਼ਾਮਲ ਕਰ ਕੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨੀਤੀ ਬਣਾਉਣ ਨਾਲੋਂ ਵੱਡੀ ਗੱਲ ਨੀਤੀ ਬਣਾਉਣ ਤੋਂ ਬਾਅਦ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੋਵੇਗਾ ਜਿਸ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੁੱਧੀਜੀਵੀਆਂ ਦੀ ਬਣਾਈ ਜਾਣ ਵਾਲੀ ਕੋਰ ਕਮੇਟੀ ਦੀ ਅਗਵਾਈ ਹੇਠ ਨੀਤੀ ਨੂੰ ਹੇਠਲੇ ਪਿੰਡ ਪੱਧਰ 'ਤੇ ਅਜਿਹੇ ਕਾਰਗਾਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਤਾਂ ਜੋ ਇਸ ਲੋਕ ਲਹਿਰ ਖੜ੍ਹੀ ਹੋਵੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪਾਰਲੀਮੈਂਟ ਬਣਾਉਣਾ ਉਨ੍ਹਾਂ ਦਾ ਮਕਸਦ ਹੈ ਜਿਸ ਨਾਲ ਹੀ ਅਸੀਂ ਆਪਣੀ ਨਵੀਂ ਪੀੜੀ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਸਕਾਂਗੇ।

ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਨਾਂ ਉਪਰ ਕਾਰਟੂਨ, ਇੰਟਰਨੈਟ, ਫਿਲਮਾਂ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਕਾਰਟੂਨਾਂ ਨੂੰ ਪੰਜਾਬੀ ਬੋਲੀ ਵਿੱਚ ਅਨੁਵਾਦ ਕਰ ਕੇ ਬੱਚਿਆਂ ਨੂੰ ਦਿਖਾਇਆ ਜਾਵੇ। ਇਸ ਬਾਰੇ ਸੁਰਜੀਤ ਪਾਤਰ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਇਹ ਵੀ ਕਿਹਾ ਕਿ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਫਨਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਸਕੂਲਾਂ ਵਿੱਚ ਕਰਵਾਏ ਜਾਣ। ਲੱਚਰਤਾ ਤੇ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਜਿਸ ਨੂੰ ਸੱਭਿਆਚਾਰਕ ਨੀਤੀ ਦਾ ਹਿੱਸਾ ਬਣਾਇਆ ਜਾਵੇਗਾ।

ਇੰਟਰਨੈੱਟ ਦੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਸਿੱਧੂ ਮਾਹਿਰਾਂ ਦੀ ਇਸ ਰਾਏ ਨਾਲ ਸਹਿਮਤ ਹੋਏ ਕਿ ਪੰਜਾਬੀ ਦੇ ਲੋਕ ਨਾਇਕਾਂ 'ਤੇ ਆਧਾਰਤ ਪ੍ਰੋਗਰਾਮ ਇੰਟਰਨੈੱਟ ਰਾਹੀਂ ਬੱਚਿਆਂ ਨੂੰ ਦਿਖਾਏ ਜਾਣ ਤਾਂ ਜੋ ਬੱਚਿਆਂ ਨੂੰ ਕੁਝ ਬਦਲਵਾਂ ਦਿਖਾਇਆ ਜਾ ਸਕੇ। ਗੁਰਪ੍ਰੀਤ ਘੁੱਗੀ ਵੱਲੋਂ ਬੱਚਿਆਂ ਦੇ ਆਦਰਸ਼ ਬਣਾਉਣ ਲਈ ਲੋਕ ਨਾਇਕਾਂ ਦੇ ਬੁੱਤ ਥਾਂ-ਥਾਂ ਸਥਾਪਤ ਕਰਨ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਰਾਏ ਅਨੁਸਾਰ ਭਗਤ ਪੂਰਨ ਸਿੰਘ, ਬਾਬਾ ਸੋਹਣ ਸਿੰਘ ਭਕਨਾ ਅਤੇ ਕਾਮਾਗਾਟਾ ਮਾਰੂ ਜਹਾਜ਼ ਦਾ ਬੁੱਤ ਜਲਦ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੱਚਰਤਾ ਦਾ ਮੁਕਾਬਲਾ ਕਰਨ ਲਈ ਸਮਾਂਨਤਰ ਫੋਰਸ ਤਿਆਰ ਕੀਤੀ ਜਾਵੇ ਜੋ ਨਵੀਂ ਪੀੜੀ ਨੂੰ ਚੰਗਾ ਦਿਖਾ ਸਕੇ। ਪੰਮੀ ਬਾਈ ਵੱਲੋਂ ਸੱਭਿਆਚਾਰ ਨੂੰ ਸੈਰ ਸਪਾਟਾ ਪ੍ਰਫੁੱਲਤ ਕਰਨ ਦਾ ਜ਼ਰੀਆ ਬਣਾਉਣ ਦੇ ਦਿੱਤੇ ਸੁਝਾਅ ਬਾਰੇ ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਵਧਾਉਣ ਲਈ ਸੱਭਿਆਚਾਰ ਨੂੰ ਮੁੱਖ ਸਾਧਨ ਵਜੋਂ ਵਰਤਣਾ ਪਵੇਗਾ।

ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨ ਸਤਿੰਦਰ ਸੱਤੀ ਵੱਲੋਂ ਉਭਰਦੇ ਕਲਾਕਾਰਾਂ ਨੂੰ ਵੀ ਨੀਤੀ ਬਣਾਉਣ ਵਾਲਿਆਂ ਵਿੱਚ ਸ਼ਾਮਲ ਕਰਨ 'ਤੇ ਦਿੱਤੇ ਸੁਝਾਅ 'ਤੇ ਮੰਤਰੀ ਨੇ ਐਲਾਨ ਕੀਤਾ ਕਿ 'ਯੰਗ ਆਰਟ ਐਸੋਸੀਏਸ਼ਨ' ਬਣਾਈ ਜਾਵੇਗੀ। ਨਿੰਦਰ ਘੁਗਿਆਣਵੀ ਤੇ ਭੁਪਿੰਦਰ ਸਿੰਘ ਬੱਬਲ ਨੇ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਰਹੇ ਪੰਜਾਬੀ ਦੇ ਅਨਮੋਲ ਫਨਕਾਰਾਂ ਦੀ ਸਾਂਭ-ਸੰਭਾਲ ਦਾ ਸੁਝਾਅ ਦਿੱਤਾ ਜਿਸ ਬਾਰੇ ਸਿੱਧੂ ਨੇ ਇਸ ਨੂੰ ਨੀਤੀ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ। ਫਿਲਮ ਨਿਰਮਾਤਾ ਦਰਸ਼ਨ ਔਲਖ ਵੱਲੋਂ ਫਿਲਮਾਂ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਦੇ ਫੈਸਲੇ ਲਈ ਸਿੱਧੂ ਦਾ ਧੰਨਵਾਦ ਕਰਦਿਆਂ ਫਿਲਮੀ ਸਨਅਤ ਨੂੰ ਨੀਤੀ ਦਾ ਹਿੱਸਾ ਬਣਾਉਣ ਦੇ ਸੁਝਾਅ ਦਿੱਤੇ ਗਏ। ਸੁਨੀਤਾ ਧੀਰ ਵੱਲੋਂ ਵਿਭਾਗ ਨੂੰ ਸੰਗੀਤ, ਨਾਟਕ ਤੇ ਨਾਚਾਂ ਦੀ ਰੈਪਟਰੀ ਸ਼ੁਰੂ ਕਰਨ, ਦੀਪਕ ਬਾਲੀ ਵੱਲੋਂ ਕਲਾਸੀਕਲ ਸੰਗੀਤ ਨੂੰ ਹੁਲਾਰਾ ਦੇਣ ਅਤੇ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ, ਡਾ.ਲਖਵਿੰਦਰ ਜੌਹਲ ਵੱਲੋਂ ਵਿਰਾਸਤੀ ਵਸਤਾਂ ਦੀਆਂ ਡਾਕੂਮੈਂਟਰੀ ਫਿਲਮਾਂ ਬਣਾਉਣ ਬਾਰੇ ਸੁਝਾਅ ਦਿੱਤੇ ਗਏ।

ਮੀਟਿੰਗ ਦੌਰਾਨ ਮਾਹਿਰਾਂ ਨੇ ਇਹ ਵੀ ਸੁਝਾਅ ਦਿੱਤੇ ਕਿ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਲੋਕ ਸੰਗੀਤ, ਥਿਏਟਰ, ਲੋਕ ਨਾਚਾਂ ਨੂੰ ਸ਼ਾਮਲ ਕੀਤਾ ਜਾਵੇ, ਨੈਤਿਕ ਸਿੱਖਿਆ ਦਾ ਵੱਖਰਾ ਪੀਰੀਅਡ ਲਗਾਇਆ ਜਾਵੇ ਅਤੇ ਤਕਨੀਕੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਵੀ ਪੜ੍ਹਾਇਆ ਜਾਵੇ। ਇਨ੍ਹਾਂ ਸੁਝਾਵਾਂ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਨੂੰ ਮੁੱਖ ਮੰਤਰੀ ਕੋਲ ਲਿਜਾ ਕੇ ਸੱਭਿਆਚਾਰਕ ਨੀਤੀ ਨੂੰ ਇਕਸਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਸਕੂਲ-ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਇਸ ਦੇ ਘੇਰੇ ਵਿੱਚ ਆ ਸਕਣ।

ਮੀਟਿੰਗ ਵਿੱਚ ਲੋਕ ਗਾਇਕ ਅਤੇ ਸਾਬਕਾ ਵਿਧਾਇਕ ਮਹੁੰਮਦ ਸਦੀਕ, ਕੇਵਲ ਧਾਲੀਵਾਲ, ਡਾ.ਕਰਮਜੀਤ ਸਿੰਘ ਸਰਾਂ, ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਪ੍ਰੋ. ਰਾਜਪਾਲ ਸਿੰਘ, ਅਮਰਜੀਤ ਸਿੰਘ ਗਰੇਵਾਲ, ਹਰਜਾਪ ਸਿੰਘ ਔਜਲਾ, ਡਾ.ਪ੍ਰਭਸ਼ਰਨ ਕੌਰ, ਮਨਮੋਹਨ ਸਿੰਘ, ਸ਼ਿੰਦਰਪਾਲ ਸਿੰਘ, ਮਨਪਾਲ ਟਿਵਾਣਾ, ਗੁਰਪ੍ਰੀਤ ਆਰਟਿਸਟ ਤੇ ਅਮਨਦੀਪ ਕੌਰ ਨੇ ਵੀ ਆਪਣੇ ਸੁਝਾਅ ਦਿੱਤੇ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫੌਜ ਦੀ ਵਰਦੀ ਨਾਲ ਭਰਿਆ ਬੈਗ ਮਿਲਿਆ, ਹਾਈ ਅਲਰਟ ਉੱਤੇ ਪੰਜਾਬ
29.05.17 - ਪੀ ਟੀ ਟੀਮ
ਫੌਜ ਦੀ ਵਰਦੀ ਨਾਲ ਭਰਿਆ ਬੈਗ ਮਿਲਿਆ, ਹਾਈ ਅਲਰਟ ਉੱਤੇ ਪੰਜਾਬਪੰਜਾਬ ਦੇ ਪਠਾਨਕੋਟ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ਉੱਤੇ ਹਨ। ਦਰਅਸਲ, ਇੱਥੇ ਇੱਕ ਬੈਗ ਵਿੱਚ ਫੌਜ ਦੀਆਂ ਤਿੰਨ ਵਰਦੀਆਂ ਮਿਲੀਆਂ ਹਨ। ਇਸ ਦੇ ਤੁਰੰਤ ਬਾਅਦ ਸਵਾਟ ਕਮਾਂਡੋਜ਼ ਅਤੇ ਫੌਜ ਦੇ ਜਵਾਨ ਤਲਾਸ਼ੀ ਅਭਿਆਨ ਵਿੱਚ ਜੁੱਟ ਗਏ। ਦੱਸ ਦਈਏ ਕਿ ਪਠਾਨਕੋਟ ਵਿੱਚ ਇੰਡੀਅਨ ਏਅਰਫੋਰਸ ਦਾ ਬੇਸ ਸਟੇਸ਼ਨ ਵੀ ਹੈ। ਪਿਛਲੇ ਸਾਲ ਆਤੰਕੀਆਂ ਨੇ ਇੱਥੇ ਹਮਲਾ ਬੋਲ ਦਿੱਤਾ ਸੀ।

ਇਹ ਬੈਗ ਮਮੂਨ ਆਰਮੀ ਕੈਂਟੋਨਮੈਂਟ ਇਲਾਕੇ ਵਿੱਚ ਬੀਤੀ ਰਾਤ ਮਿਲਿਆ। ਇੱਕ ਸਥਾਨਕ ਨਾਗਰਿਕ ਨੇ ਪੁਲਿਸ ਨੂੰ ਬੈਗ ਦੇ ਬਾਰੇ ਦੱਸਿਆ, ਜਿਸ ਦੇ ਬਾਅਦ ਪਠਾਨਕੋਟ ਸ਼ਹਿਰ ਅਤੇ ਕੈਂਟ ਇਲਾਕੇ ਵਿੱਚ ਤਲਾਸ਼ੀ ਅਭਿਆਨ ਛੇੜ ਦਿੱਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ, 'ਅਸੀਂ ਫੌਜ ਦੇ ਅਫਸਰਾਂ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਹੈ। ਅਸੀਂ ਕਿਸੇ ਸ਼ੱਕੀ ਦੀ ਤਲਾਸ਼ ਵਿੱਚ ਹਾਂ।'

ਦੱਸ ਦਈਏ ਕਿ 2015 ਵਿੱਚ ਭਾਰੀ ਹਥਿਆਰਾਂ ਨਾਲ ਲੈਸ ਫੌਜ ਦੀ ਪੁਸ਼ਾਕ ਵਿੱਚ ਤਿੰਨ ਆਤੰਕੀਆਂ ਨੇ ਇੱਕ ਕਾਰ ਹਾਇਜੈਕ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਥਾਣੇ ਉੱਤੇ ਹਮਲਾ ਬੋਲ ਦਿੱਤਾ ਸੀ। ਉਨ੍ਹਾਂ ਦੇ ਹਮਲੇ ਵਿੱਚ ਇੱਕ ਐੱਸ.ਪੀ. ਸਮੇਤ ਸੱਤ ਲੋਕ ਮਾਰੇ ਗਏ ਸਨ। ਉਥੇ ਹੀ, ਸੀਮਾ ਤੋਂ ਆਏ ਚਾਰ ਆਤੰਕੀਆਂ ਨੇ ਪਠਾਨਕੋਟ ਏਅਰਬੇਸ ਨੂੰ ਪਿਛਲੇ ਸਾਲ 1 ਅਤੇ 2 ਜਨਵਰੀ ਦੀ ਦਰਮਿਆਨੀ ਰਾਤ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿੱਚ 7 ਸੁਰੱਖਿਆਕਰਮੀਆਂ ਨੂੰ ਆਪਣੀ ਸ਼ਹਾਦਤ ਦੇਣੀ ਪਈ ਸੀ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਤੇ ਅਰਦਾਸੀਏ ਕੌਮੀ ਗੱਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕਰਨ: ਖੰਡੇਵਾਲਾ
29.05.17 - ਪੀ ਟੀ ਟੀਮ
ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਤੇ ਅਰਦਾਸੀਏ ਕੌਮੀ ਗੱਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕਰਨ: ਖੰਡੇਵਾਲਾਅੰਮ੍ਰਿਤ ਸੰਚਾਰ ਜਥਾ ਦੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਪੰਥ ਦੇ ਸਤਿਕਾਰਯੋਗ ਰਾਗੀ, ਢਾਡੀ, ਪ੍ਰਚਾਰਕਾਂ, ਗ੍ਰੰਥੀਆਂ ਅਤੇ ਅਰਦਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੌਮ ਦੇ ਗਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕਰਨ। ਪੰਜ ਸਿੰਘਾਂ ਵਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਭਾਈ ਖੰਡੇਵਾਲਾ ਨੇ ਲਿਖਿਆ ਹੈ ਕਿ "ਖਾਲਸਾ ਪੰਥ ਦਾ ਗੱਦਾਰ, ਦੁਸ਼ਮਣ ਕੇ.ਪੀ.ਐੱਸ.ਗਿੱਲ ਮਰ ਗਿਆ ਸੁਣ ਕੇ ਬਹੁਤ-ਬਹੁਤ ਅਫਸੋਸ ਹੋਇਆ ਕਿਉਂਕਿ ਗਿੱਲ ਆਪਣੀ ਮੌਤੇ ਮਰ ਗਿਆ। ਗਿੱਲ ਵੀ ਇੰਦਰਾ, ਬੇਅੰਤੇ ਵਾਂਗ ਖਾਲਸਾ ਪੰਥ ਦੇ ਕਿਸੇ ਜੁਝਾਰੂ ਦਸਤੇ ਵਲੋਂ ਗੱਡੀ ਚੜ੍ਹਦਾ ਤਾਂ ਇਤਿਹਾਸ ਕੁਝ ਵੱਖਰਾ ਹੀ ਬਣਨਾ ਸੀ।"

ਉਨ੍ਹਾਂ ਅੱਗੇ ਲਿਖਿਆ ਹੈ ਕਿ "ਲਗਭਗ ਡੇਢ ਲੱਖ ਨੌਜੁਆਨਾਂ, ਬੀਬੀਆਂ ਤੇ ਬਜ਼ੁਰਗਾਂ ਦਾ ਕਾਤਲ, ਭਾਰਤੀ ਏਜੰਸੀਆਂ ਦਾ ਟਾਊਟ ਅਤੇ ਪੰਥ ਦਾ ਗੱਦਾਰ ਪੰਥ ਦੇ ਹੱਥੋਂ ਹੀ ਨਰਕਾਂ ਤੱਕ ਪਹੁੰਚਣਾ ਚਾਹੀਦਾ ਸੀ ਪ੍ਰੰਤੂ ਅਫਸੋਸ ਇਕ ਗੱਦਾਰ ਆਪੇ ਚਲਾ ਗਿਆ। ਮੈਂ ਆਪਣੇ ਪੰਥ ਦੇ ਸਤਿਕਾਰਯੋਗ ਰਾਗੀ, ਢਾਡੀ, ਪ੍ਰਚਾਰਕਾਂ, ਗ੍ਰੰਥੀਆਂ ਅਤੇ ਅਰਦਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਪੰਥ ਦਰਦੀਓ ਇਸ ਕੌਮੀ ਗਦਾਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਨਾ ਕੀਤੀ ਜਾਏ। ਕੇ.ਪੀ.ਗਿੱਲ ਮੌਜੂਦਾ ਸਮੇਂ ਵਿੱਚ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਵਿੱਚ ਮੋਹਰੀ ਕਤਾਰ ਵਾਲਾ ਵਿਅਕਤੀ ਹੈ, ਪੰਥ ਵਿੱਚੋਂ ਛੇਕਿਆ ਹੋਇਆ ਹੈ ਇਸ ਲਈ ਕੋਈ ਵੀ ਪੰਥ ਦਰਦੀ ਇਸ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਨਾ ਹੋਵੇ।"
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER