ਪੰਜਾਬ

Monthly Archives: APRIL 2017


ਕਾਂਗਰਸ ਦਾ ਦਾਅਵਾ: ਭਾਜਪਾ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ 'ਤੇ ਸਰਕਾਰ ਨੂੰ ਸਹਿਯੋਗ ਦੀ ਪੇਸ਼ਕਸ਼
27.04.17 - ਪੀ ਟੀ ਟੀਮ
ਕਾਂਗਰਸ ਦਾ ਦਾਅਵਾ: ਭਾਜਪਾ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ 'ਤੇ ਸਰਕਾਰ ਨੂੰ ਸਹਿਯੋਗ ਦੀ ਪੇਸ਼ਕਸ਼ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਸਤੁਲਜ ਯਮੁਨਾ ਲਿੰਕ ਨਹਿਰ ਦੇ ਨਾਜ਼ੁਕ ਮਸਲੇ ਅਤੇ ਸੂਬੇ ਦੇ ਹਿੱਤ ਨਾਲ ਜੁੜੇ ਹੋਰਨਾਂ ਮੁੱਦਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਮਰਥਨ ਦੀ ਪੇਸ਼ਕਸ਼ ਕੀਤੀ ਹੈ।

ਸਮਾਜਿਕ ਨਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਵਿਜੇ ਸਾਂਪਲਾ, ਪਾਰਟੀ ਦੇ ਸੂਬਾ ਉਪ ਪ੍ਰਧਾਨ ਹਰਜੀਤ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਵਿੱਚ ਪਾਰਟੀ ਦੇ ਵਫ਼ਦ ਨੇ ਸੂਬੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ 'ਤੇ ਵਿਚਾਰ-ਚਰਚਾ ਕਰਨ ਲਈ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਭਾਜਪਾ ਲੀਡਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਦੇ ਵਿਕਾਸ ਤੇ ਤਰੱਕੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਾਰੀਆਂ ਪਾਰਟੀਆਂ ਦਾ ਇਕੱਠੇ ਹੋਣਾ ਬਹੁਤ ਮਹੱਤਵਪੂਰਨ ਹੈ।

ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਵੱਖ-ਵੱਖ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਵਿਖੇ ਕੈਂਸਰ ਹਸਪਤਾਲ ਦੀ ਸਥਾਪਨਾ ਦਾ ਮੁੱਦਾ ਵੀ ਸ਼ਾਮਲ ਸੀ। ਇਸ ਹਸਪਤਾਲ ਲਈ ਜ਼ਮੀਨ ਅਲਾਟ ਕੀਤੀ ਜਾ ਚੁੱਕੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਲੋੜੀਂਦੇ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਪ੍ਰਾਜੈਕਟ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਸਪਤਾਲ ਦੇ ਕੰਮ ਦੀ ਗਤੀ ਤੇਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੈਂਸਰ ਦੀ ਸਮੱਸਿਆ ਬਹੁਤ ਗੰਭੀਰ ਹੈ ਜਿਸ ਕਰਕੇ ਇਸ ਪ੍ਰਾਜੈਕਟ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ।

ਭਾਜਪਾ ਦੇ ਵਫ਼ਦ ਨੇ ਤਲਵਾੜਾ (ਹੁਸ਼ਿਆਰਪੁਰ) ਦੇ ਸਰਕਾਰੀ ਹਸਪਤਾਲ ਵਿੱਚ ਟੈਲੀਮੈਡੀਸਨ ਸੇਵਾਵਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਤਾਂ ਕਿ ਇਸ ਖੇਤਰ ਵਿੱਚ ਡਾਕਟਰਾਂ ਦੀ ਘਾਟ ਨਾਲ ਨਜਿੱਠਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸੁਝਾਅ ਦਾ ਸਵਾਗਤ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਸੇਵਾਵਾਂ ਸ਼ੁਰੂ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਦੀ ਹਦਾਇਤ ਕੀਤੀ।

ਇਸ ਸਬੰਧ ਵਿੱਚ ਭਾਜਪਾ ਦੀ ਅਪੀਲ 'ਤੇ ਹੁੰਗਾਰਾ ਭਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗ ਨੂੰ ਆਦਮਪੁਰ ਹਵਾਈ ਅੱਡੇ ਦੇ ਸਿਵਲ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਇਸ ਹਵਾਈ ਅੱਡੇ ਨੂੰ ਜਿੰਨੀ ਛੇਤੀ ਸੰਭਵ ਹੋਵੇ, ਚਾਲੂ ਕੀਤਾ ਜਾਵੇ ਜਿਸ ਨਾਲ ਸੂਬੇ ਦੀ ਇਸ ਮਹੱਤਵਪੂਰਨ ਜ਼ਿਲ੍ਹੇ ਦੇ ਮੁਸਾਫਰਾਂ ਨੂੰ ਸਫਰ ਦੀ ਸਹੂਲਤ ਹਾਸਲ ਹੋ ਸਕੇ।

ਭਾਜਪਾ ਨੇਤਾਵਾਂ ਵੱਲੋਂ ਹੁਸ਼ਿਆਰਪੁਰ ਵਿੱਚ ਇਕ ਆਟੋ ਇੰਡਸਟਰੀ ਸਥਾਪਤ ਕਰਨ ਲਈ ਦਿੱਤੇ ਸੁਝਾਅ 'ਤੇ ਮੁੱਖ ਮੰਤਰੀ ਨੇ ਇਸ ਉਪਰ ਗੌਰ ਕਰਨ ਦਾ ਵਾਅਦਾ ਕਰਦਿਆਂ ਸੂਬਾ ਭਰ ਵਿੱਚ ਅਤਿ ਲੋੜੀਂਦੇ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਆਪਣੀ ਪ੍ਰਤੀਬੱਧਤਾ ਜ਼ਾਹਰ ਕੀਤੀ। ਉਨ੍ਹਾਂ ਨੇ ਵਫ਼ਦ ਨੂੰ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਤਾਂ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ।

ਅਨੁਸੂਚਿਤ ਜਾਤੀਆਂ ਦੇ ਬੱਚਿਆਂ ਲਈ ਪੋਸਟ ਮੈਟ੍ਰਿਕ ਵਜ਼ੀਫਿਆਂ ਦੇ ਕੇਂਦਰੀ ਫੰਡਾਂ ਦੀ ਵੰਡ ਬਾਰੇ ਵਫ਼ਦ ਵੱਲੋਂ ਉਠਾਏ ਇਕ ਹੋਰ ਮੰਗ ਉਠਾਈ ਗਈ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮੰਤਵ ਲਈ ਅਲਾਟ ਹੋਏ ਫੰਡਾਂ ਨੂੰ ਛੇਤੀ ਤੋਂ ਛੇਤੀ ਲਾਭਪਾਤਰੀਆਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅਮਰਿੰਦਰ ਦਾ ਮੁੱਖ ਮੰਤਰੀ ਬਣਨ ਮਗਰੋਂ ਸ੍ਰੀ ਹਰਮਿੰਦਰ ਸਾਹਿਬ ਤੇ ਦੁਰਗਿਆਣਾ ਮੰਦਿਰ ਨਾ ਜਾਣਾ ਮੰਦਭਾਗਾ: ਅਕਾਲੀ ਦਲ
27.04.17 - ਪੀ ਟੀ ਟੀਮ
ਅਮਰਿੰਦਰ ਦਾ ਮੁੱਖ ਮੰਤਰੀ ਬਣਨ ਮਗਰੋਂ ਸ੍ਰੀ ਹਰਮਿੰਦਰ ਸਾਹਿਬ ਤੇ ਦੁਰਗਿਆਣਾ ਮੰਦਿਰ ਨਾ ਜਾਣਾ ਮੰਦਭਾਗਾ: ਅਕਾਲੀ ਦਲਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕਣ ਦੇ 40 ਦਿਨਾਂ ਮਗਰੋਂ ਵੀ ਅਜੇ ਤੀਕ ਸ੍ਰੀ ਹਰਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਜਾ ਕੇ ਆਸ਼ੀਰਵਾਦ ਨਹੀਂ ਲਿਆ ਹੈ। ਕੈਪਟਨ ਨੇ ਆਪਣੇ ਧਾਰਮਿਕ ਅਤੇ ਸਮਾਜਿਕ ਫਰਜ਼ਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਰੱਖੀ ਹੈ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਬਰਾਂ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਗੱਲ ਹੋਰ ਵੀ ਦੁਖਦਾਈ ਹੈ ਕਿ ਮੁੱਖ ਮੰਤਰੀ ਨੂੰ ਦਿੱਲੀ ਵਿਖੇ ਕਾਂਗਰਸ ਦੇ ਦਰਬਾਰ ਵਿੱਚ ਜਾਣ ਵਾਸਤੇ ਤਾਂ ਸਮਾਂ ਮਿਲ ਗਿਆ, ਪਰ ਅੰਮ੍ਰਿਤਸਰ ਵਿਖੇ ਗੁਰੂ ਸਾਹਿਬਾਨ ਦੇ ਤਖਤ ਉੱਤੇ ਜਾ ਕੇ ਆਸ਼ੀਰਵਾਦ ਲੈਣ ਲਈ ਵਕਤ ਨਹੀਂ ਮਿਲਿਆ।

ਅਕਾਲੀ ਆਗੂਆਂ ਨੇ ਕਿਹਾ ਕਿ 1947 ਤੋਂ ਲਗਾਤਾਰ ਜਾਰੀ ਰੱਖੀਆਂ ਜਾ ਰਹੀਆਂ ਸਮਾਜਿਕ ਪਰੰਪਰਾਵਾਂ ਪ੍ਰਤੀ ਅਜਿਹੀ ਲਾਪਰਵਾਹੀ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਖਾਈ ਗਈ ਹੈ। ਇਹ ਸਾਡੇ ਧਰਮ ਅਤੇ ਸੱਭਿਆਚਾਰ ਦਾ ਨਿਰਾਦਰ ਕਰਨਾ ਹੈ।

ਸੰਸਦ ਮੈਂਬਰਾਂ ਨੇ ਕਿਹਾ ਕਿ ਸਾਰੇ ਚੁਣੇ ਹੋਏ ਨੁਮਾਇੰਦਿਆਂ ਖਾਸ ਕਰਕੇ ਮੁੱਖ ਮੰਤਰੀਆਂ ਅਤੇ ਸੂਬਿਆਂ ਦੇ ਮੁਖੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਅਤੇ ਗੁਰੂ ਸਾਹਿਬਾਨ ਤੋਂ ਆਸ਼ੀਰਵਾਦ ਲੈਣ ਦੀ ਪਰੰਪਰਾ ਚੱਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਪੰਜਾਬੀ ਮੂਲ ਦੇ ਵਿਦੇਸ਼ੀ ਮੰਤਰੀ ਵੀ ਇਸ ਪਰੰਪਰਾ ਨੂੰ ਨਿਭਾਉਂਦੇ ਹਨ, ਜਿਵੇਂ ਕਿ ਹਾਲ ਹੀ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਅੰਮ੍ਰਿਤਸਰ ਫੇਰੀ ਦੌਰਾਨ ਵੇਖਣ ਨੂੰ ਮਿਲਿਆ ਸੀ।

ਅਕਾਲੀ ਆਗੂਆਂ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਸਾਰਾ ਦਿਨ ਕਿਸ ਤਰ੍ਹਾਂ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿੰਨਾ ਸਮਾਂ ਸਰਕਾਰੀ ਕੰਮਕਾਜ ਕਰਨ ਉੱਤੇ ਖਰਚ ਲੜਦੇ ਹਨ ਤਾਂ ਕਿ ਲੋਕ ਸਮਝ ਸਕਣ ਕਿ ਉਸ ਨੇ ਪਿਛਲੇ 40 ਦਿਨਾਂ ਦੌਰਾਨ ਗੁਰੂ ਸਾਹਿਬਾਨ ਦੇ ਤਖਤ ਉੱਤੇ ਫੇਰਾ ਕਿਉਂ ਨਹੀਂ ਪਾਇਆ। ਸੰਸਦ ਮੈਂਬਰਾਂ ਨੇ ਕਿਹਾ ਕਿ ਇਸ ਦੇ ਉਲਟ ਅਮਰਿੰਦਰ ਕੋਲ ਦਿੱਲੀ ਵਿਚ ਕਾਂਗਰਸ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਵਾਧੂ ਸਮਾਂ ਸੀ। ਉਨ੍ਹਾਂ ਕਿਹਾ ਕਿ ਤੁਸੀਂ ਮੁੰਬਈ ਵਿਚ ਉਦਯੋਗਪਤੀਆਂ ਨਾਲ ਫੋਟੋਆਂ ਖਿਚਵਾਉਣ ਲਈ ਵੀ ਸਮਾਂ ਕੱਢ ਲਿਆ, ਜਿਸ ਦਾ ਕੋਈ ਨਤੀਜਾ ਵੀ ਨਹੀਂ ਨਿਕਲਿਆ।

ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਕੋਈ ਵੀ ਕੰਮ ਨਹੀਂ ਕਰ ਰਹੀ ਹੈ। ਕੈਬਨਿਟ ਮੰਤਰੀਆਂ ਸਮੇਤ ਬਾਕੀ ਸਰਕਾਰੀ ਨੁਮਾਇੰਦੇ ਵੀ ਆਪਣੇ ਕਪਤਾਨ ਵਾਂਗ ਹੀ ਵਿਵਹਾਰ ਕਰ ਰਹੇ ਹਨ। ਉਹ ਨਾ ਸਿਰਫ ਆਪਣੇ ਇਲਾਕਿਆਂ ਨੂੰ ਅਣਦੇਖਿਆ ਕਰ ਰਹੇ ਹਨ, ਸਗੋਂ ਉਨ੍ਹਾਂ ਨੇ ਵੀ ਸ੍ਰੀ ਹਰਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਫੇਰਾ ਪਾਉਣ ਲਈ ਸਮਾਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸੁਨੇਹਾ ਗਿਆ ਹੈ ਕਿ ਇਸ ਸਰਕਾਰ ਨੇ ਖੁਦ ਨੂੰ ਲੋਕਾਂ ਤੋਂ ਦੂਰ ਕਰ ਲਿਆ ਹੈ ਅਤੇ ਇਸ ਸਰਕਾਰ ਦੀ ਸੱਭਿਆਚਾਰਕ ਪਰੰਪਰਾਵਾਂ ਦੀ ਪਾਲਣਾ ਕਰਨ ਵਿਚ ਵੀ ਕੋਈ ਦਿਲਚਸਪੀ ਨਹੀਂ ਹੈ।

ਨਵੇਂ ਮੁੱਖ ਮੰਤਰੀ ਨੂੰ ਸਾਬਕਾ ਮੁੱਖ ਮੰਤਰੀ ਤੋਂ ਸਿੱਖਿਆ ਲੈਣ ਦੀ ਨਸੀਹਤ ਦਿੰਦੇ ਹੋਏ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸ੍ਰੀ ਹਰਮੰਦਿਰ ਸਾਹਿਬ ਅਤੇ ਬਾਕੀ ਸਾਰੇ ਧਰਮਾਂ ਪ੍ਰਤੀ ਬੇਹੱਦ ਸ਼ਰਧਾ ਰੱਖੀ ਹੈ ਅਤੇ ਸਾਰੇ ਧਰਮਾਂ ਨੂੰ ਅਹਿਮੀਅਤ ਦੇਣ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਨਾ ਸਿਰਫ ਸ੍ਰੀ ਦਰਬਾਰ ਸਾਹਿਬ ਦੁਆਲੇ ਵਿਰਾਸਤੀ ਮਾਰਗ ਦਾ ਸੁੰਦਰੀਕਰਨ ਕੀਤਾ ਗਿਆ ਸੀ, ਸਗੋਂ ਖੁਰਾਲਗੜ੍ਹ ਵਿਖੇ ਰਾਮ ਤੀਰਥ ਸਥਲ ਅਤੇ ਗੁਰੂ ਰਵੀ ਦਾਸ ਮੈਮੋਰੀਅਲਾਂ ਦੀ ਉਸਾਰੀ ਵੀ ਕਰਵਾਈ ਗਈ ਸੀ।

ਅਕਾਲੀ ਆਗੂਆਂ ਨੇ ਕਿਹਾ ਕਿ ਅਮਰਿੰਦਰ ਦੁਆਰਾ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਅੰਮ੍ਰਿਤਸਰ ਨਾ ਜਾਣਾ ਇੱਕ ਅਣਜਾਣੇ ਵਿਚ ਕੀਤੀ ਗਲਤੀ ਨਹੀਂ ਹੋ ਸਕਦੀ। ਇਸ ਤੋਂ ਪਤਾ ਚੱਲਦਾ ਹੈ ਕਿ ਨਵਾਂ ਪ੍ਰਸ਼ਾਸ਼ਨ ਗੁਰੂ ਸਾਹਿਬਾਨਾਂ ਅਤੇ ਸਮਾਜਿਕ ਪਰੰਪਰਾਵਾਂ ਦਾ ਕਿੰਨਾ ਕੁ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਵਿਸਾਖੀ ਦੇ ਪਵਿੱਤਰ ਦਿਹਾੜੇ ਉੱਤੇ ਤਲਵੰਡੀ ਸਾਬੋ ਵੀ ਨਹੀਂ ਪਹੁੰਚੇ। ਇਸ ਵਾਸਤੇ ਉਸ ਨੇ ਲੱਤ ਦਰਦ ਦਾ ਬਹਾਨਾ ਬਣਾ ਦਿੱਤਾ ਸੀ, ਜਦਕਿ ਮੁੰਬਈ ਜਾਣ ਵੇਲੇ ਉਸ ਦੀ ਲੱਤ ਦਾ ਦਰਦ ਇਕਦਮ ਗਾਇਬ ਹੋ ਗਿਆ ਸੀ।

ਉਨ੍ਹਾਂ ਕਿਹਾ ਸਰਕਾਰ ਦੀਆਂ ਅਜਿਹੀਆਂ ਹਰਕਤਾਂ ਨੂੰ ਦੇਖਣ ਮਗਰੋਂ ਪੰਜਾਬੀਆਂ ਦਾ ਸਿਰਫ 40 ਦਿਨਾਂ ਮਗਰੋਂ ਹੀ ਮੌਜੂਦਾ ਸਰਕਾਰ ਉੱਤੋਂ ਭਰੋਸਾ ਉੱਠਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਨਵੀਂ ਸਰਕਾਰ ਨੇ ਨਾ ਸਿਰਫ ਲੋਕਾਂ ਦਾ ਅਪਮਾਨ ਕੀਤਾ ਹੈ, ਸਗੋਂ ਸ੍ਰੀ ਹਰਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦਾ ਵੀ ਨਿਰਾਦਰ ਕੀਤਾ ਹੈ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬਾਗਬਾਨੀ: ਖੇਤੀ 'ਚ ਵਿਭਿੰਨਤਾ ਲਿਆਉਣ ਦਾ ਸਫਲ ਵਿਕਲਪ
27.04.17 - ਪੀ ਟੀ ਟੀਮ
ਬਾਗਬਾਨੀ: ਖੇਤੀ 'ਚ ਵਿਭਿੰਨਤਾ ਲਿਆਉਣ ਦਾ ਸਫਲ ਵਿਕਲਪਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੇ ਅੰਨ ਭੰਡਾਰ ਵਿਚ 60 ਫ਼ੀਸਦੀ ਕਣਕ ਅਤੇ ਲਗਭਗ 40 ਫ਼ੀਸਦੀ ਝੋਨੇ ਦਾ ਯੋਗਦਾਨ ਪਾਉਂਦਾ ਆ ਰਿਹਾ ਹੈ। ਇਸ ਦਾ ਭੂਗੋਲਿਕ ਖੇਤਰ ਭਾਵੇਂ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ ਡੇਢ ਫ਼ੀਸਦੀ ਹੈ ਪਰ ਇਸ ਨੇ ਦੇਸ਼ ਦੇ ਅੰਨ ਭੰਡਾਰ ਨੂੰ ਦਹਾਕਿਆਂ ਤੱਕ ਭਰਪੂਰ ਬਣਾ ਕੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਕ ਸਮੇਂ ਦੇਸ਼ ਨੂੰ ਅਨਾਜ ਸੁਰੱਖਿਆ ਦੇ ਪੱਖ ਤੋਂ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੇਸ਼ ਦੇ ਬਹੁਤ ਸਾਰੇ ਹਿੱਸੇ ਭੁੱਖਮਰੀ ਦਾ ਸ਼ਿਕਾਰ ਸਨ। ਅਮਰੀਕਾ ਵਰਗੇ ਦੇਸ਼ ਤੋਂ ਬਹੁਤ ਹੀ ਅਣਸੁਖਾਵੀਆਂ ਸ਼ਰਤਾਂ 'ਤੇ ਭਾਰਤ ਅਨਾਜ ਲੈਣ ਲਈ ਮਜਬੂਰ ਸੀ।

ਪਰ ਇਹ ਸਥਿਤੀ ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿਚ ਹਰਾ ਇਨਕਲਾਬ ਲਿਆ ਕੇ ਬਦਲ ਦਿੱਤੀ। ਪਰ ਅਜਿਹਾ ਕਰਦਿਆਂ ਰਾਜ ਦੀ ਖੇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੱਕ ਸੀਮਤ ਹੋ ਗਈ। ਝੋਨਾ ਪੈਦਾ ਕਰਨ ਲਈ ਇਥੋਂ ਦੇ ਕਿਸਾਨਾਂ ਨੇ ਵੱਡੇ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ, ਜਿਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਰਿਹਾ। ਨਾਲ ਹੀ ਪੈਦਾਵਾਰ ਵਧਾਉਣ ਲਈ ਕੈਮੀਕਲਾਂ ਦਾ ਪ੍ਰਯੋਗ ਵੱਧਦਾ ਜਾ ਰਿਹਾ ਹੈ, ਜਿਸ ਨਾਲ ਮਿੱਟੀ ਦੀ ਜਣਨ ਸ਼ਕਤੀ ਘੱਟਦੀ ਜਾ ਰਹੀ ਹੈ। ਕਣਕ ਅਤੇ ਝੋਨੇ ਦੀ ਰਿਵਾਇਤੀ ਖੇਤੀ ਦੇ ਗੇੜ 'ਚ ਪੈ ਚੁਕੇ ਪੰਜਾਬ ਦੇ ਕਿਸਾਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਉਹ ਕਰਜ਼ਿਆਂ ਦੇ ਬੋਜ ਹੇਠ ਧੱਸਦਾ ਜਾ ਰਿਹਾ ਹੈ।

ਇਸ ਗੇੜ 'ਚੋਂ ਬਾਹਰ ਆਉਣ ਲਈ ਖੇਤੀ ਵਿਚ ਵਿਭਿੰਨਤਾ ਲਿਆਉਣਾ ਹੀ ਇੱਕੋ ਹੱਲ ਹੈ। ਕਿਸਾਨਾਂ ਨੂੰ ਆਪਣੀ ਆਮਦਨ 'ਚ ਵਾਧਾ ਕਰਨ ਲਈ ਅਤੇ ਖੇਤੀ 'ਚ ਵਿਭਿੰਨਤਾ ਲਿਆਉਣ ਲਈ ਬਾਗਬਾਨੀ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣਾ ਚਾਹੀਦਾ ਹੈ।

ਖੇਤੀ 'ਚ ਵਿਭਿੰਨਤਾ ਲਿਆ ਕੇ ਵਧੀਆ ਕਮਾਈ ਕਰਨ ਦੇ ਸਫਲ ਉਦਾਹਰਣ ਬਣੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮਲਾਂ ਦੇ ਵਸਨੀਕ ਭਰਪੂਰ ਸਿੰਘ ਨੇ 1999 ਤੋਂ ਫੁੱਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ। ਰਵਾਇਤੀ ਖੇਤੀ ਤੋਂ ਫੁੱਲਾਂ ਦੀ ਖੇਤੀ ਵੱਲ ਮੁੜਨ ਦੇ ਸਫ਼ਰ ਬਾਰੇ ਗੱਲ ਕਰਦਿਆਂ ਭਰਪੂਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਰਾੜਾ ਸਾਹਿਬ ਵਿਖੇ ਗਏ ਸਨ, ਅਤੇ ਉਥੋਂ ਕੁਝ ਗੁਲਦਾਉਦੀ ਫੁੱਲਾਂ ਦੇ ਬੀਜ ਲੈ ਕੇ ਆਏ ਅਤੇ ਇਹ ਹੀ ਉਹ ਸਮਾਂ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਤੋਂ ਗੁਰਦੁਆਰਾ ਰਾੜਾ ਸਾਹਿਬ ਤੋਂ ਲਿਆਉਂਦੇ ਗੁਲਦਾਉਦੀ ਫੁੱਲਾਂ ਦੇ ਬੀਜ ਨਾਲ ਸ਼ੁਰੂਆਤ ਕੀਤਾ ਅਤੇ ਇਸ ਨਾਲ ਕਾਫੀ ਲਾਭ ਹੋਇਆ। ਇਸ ਲਈ ਉਨ੍ਹਾਂ ਨੇ ਫੁੱਲਾ ਦੀ ਖੇਤੀ ਲਈ ਜ਼ਮੀਨ ਵਿੱਚ ਵਾਧਾ ਕੀਤਾ। ਉਨ੍ਹਾਂ ਦੇ ਦੋਵੇਂ ਪੁੱਤਰ ਵੀ ਹੁਣ ਇਸ ਖੇਤੀਬਾੜੀ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ। ਉਨ੍ਹਾਂ ਕੋਲ ਆਧੁਨਿਕ ਖੇਤੀ ਦੇ ਸਾਰੇ ਸੰਦ ਹਨ।

ਇਸ ਵੇਲੇ ਉਹ ਫੁੱਲਾਂ ਦੀਆਂ 4 ਕਿਸਮਾਂ ਗਲਾਡੀਓਲਸ, ਜਾਫਰੀ, ਗੁਲਦਾਉਦੀ ਅਤੇ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਦੇ ਹਨ। ਇਹ ਖੇਤੀ ਉਹ ਆਪਣੀ 10 ਏਕੜ ਜ਼ਮੀਨ 'ਤੇ ਕਰਦੇ ਹਨ ਅਤੇ ਕਈ ਵਾਰ ਫੁੱਲਾਂ ਦੀ ਵੱਧ ਖੇਤੀ ਲਈ ਕੁਝ ਜ਼ਮੀਨ ਠੇਕੇ 'ਤੇ ਵੀ ਲੈਂਦੇ ਹਨ। ਉਹ ਜਾਫਰੀ ਅਤੇ ਗੁਲਦਾਉਦੀ ਫੁੱਲਾਂ ਦੇ ਬੀਜ ਆਪ ਤਿਆਰ ਕਰਦੇ ਹਨ ਅਤੇ ਗਲਾਡੀਓਲਸ ਦੇ ਫੁੱਲਾਂ ਦਾ ਬੀਜ ਹੋਲੈਂਡ ਅਤੇ ਗੇਂਦੇ ਦਾ ਬੀਜ ਕੋਲਕਾਤਾ ਤੋਂ ਮੰਗਵਾਉਂਦੇ ਹਨ। ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਬੀਜ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਵੀ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ 1 ਏਕੜ ਗਲਾਡੀਓਲਸ ਖੇਤੀ ਲਈ 2 ਲੱਖ ਰੁਪਏ ਖਰਚ ਆਉਂਦਾ ਹੈ ਅਤੇ ਇਸ ਤੋਂ ਉਹ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਕਮਾਈ ਕਰ ਲੈਂਦੇ ਹਨ। ਭਰਪੂਰ ਸਿੰਘ ਆਪਣੇ ਫੁੱਲ ਪਟਿਆਲਾ, ਨਾਭਾ, ਸਮਾਣਾ, ਸੰਗਰੂਰ, ਬਠਿੰਡਾ ਅਤੇ ਲੁਧਿਆਣਾ ਮੰਡੀ ਵਿੱਚ ਵੇਚਦੇ ਹਨ।

ਛੋਟੇ ਪੱਧਰ ਤੋਂ ਸ਼ੁਰੂਆਤ ਕਰਕੇ ਭਰਪੂਰ ਸਿੰਘ ਹੁਣ ਬਹੁਤ ਵਧੀਆ ਕਮਾਈ ਕਰ ਰਹੇ ਹਨ ਅਤੇ ਉਹ ਹੋਰਨਾਂ ਕਿਸਾਨ ਲਈ ਵੀ ਇੱਕ ਪ੍ਰੇਰਨਾ ਦਾ ਸ੍ਰੋਤ ਬਣ ਰਹੇ ਹਨ। ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ ਦੇ ਫਾਰਮ 'ਤੇ ਕਈ ਕੈੰਪ ਲਗਾਏ ਜਾਂਦੇ ਹਨ ਜਿਨ੍ਹਾਂ ਵਿਚ ਹੋਰ ਕਿਸਾਨਾਂ ਨੂੰ ਵੀ ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਲਿੰਗ ਆਧਾਰਤ ਵਿਤਕਰਾ ਤੇ ਔਰਤ ਵਿਰੁਧ ਹਿੰਸਾ ਸਮਾਜ 'ਤੇ ਕੋਝਾ ਧੱਬਾ: ਐੱਸ.ਕੇ. ਸੰਧੂ
25.04.17 - ਪੀ ਟੀ ਟੀਮ
ਲਿੰਗ ਆਧਾਰਤ ਵਿਤਕਰਾ ਤੇ ਔਰਤ ਵਿਰੁਧ ਹਿੰਸਾ ਸਮਾਜ 'ਤੇ ਕੋਝਾ ਧੱਬਾ: ਐੱਸ.ਕੇ. ਸੰਧੂ"ਇਹ ਇੱਕ ਕੌੜੀ ਸੱਚਾਈ ਹੈ ਕਿ ਹਰ ਪੱਧਰ 'ਤੇ ਯਤਨ ਕੀਤੇ ਜਾਣ ਦੇ ਬਾਵਜੂਦ ਸਾਡੇ ਅਖੌਤੀ ਆਧੁਨਿਕ ਸਮਾਜ ਵਿੱਚ ਲਿੰਗ ਅਧਾਰਤ ਵਿਤਕਰੇ, ਅਤੇ ਔਰਤਾਂ ਤੇ ਬੱਚਿਆਂ ਪ੍ਰਤੀ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।"

ਇਹ ਵਿਚਾਰ ਐੱਸ.ਕੇ. ਸੰਧੂ, ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਅੱਜ ਸੀ.ਆਈ.ਆਈ. ਵਿਖੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ 'ਲਿੰਗ ਆਧਾਰਤ ਪੱਖਪਾਤ ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਸੂਬਾ ਪੱਧਰੀ ਜਾਗਰੂਕਤਾ ਸਮਾਗਮ' ਮੌਕੇ ਕੂੰਜੀਵਤ ਭਾਸ਼ਣ ਦਿੰਦਿਆਂ ਪ੍ਰਗਟ ਕੀਤੇ ਗਏ। ਕੌਮਾਂਤਰੀ ਪੱਧਰ ਦੀ ਗ਼ੈਰ ਸਰਕਾਰੀ ਸੰਸਥਾ 'ਸੇਵ ਦ ਚਿਲਡਰਨ' ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੰਧੂ ਨੇ ਕਿਹਾ ਕਿ ਲਿੰਗ ਆਧਾਰਤ ਵਿਤਕਰਾ ਅਸਲ ਵਿੱਚ ਸਾਡੇ ਮਰਦ ਪ੍ਰਧਾਨ ਸਮਾਜ ਦੀ ਉਪਜ ਹੈ, ਜਿਥੇ ਮਰਦ ਵੱਲੋਂ ਹਰ ਪੱਧਰ 'ਤੇ ਔਰਤ ਨੂੰ ਨੀਵਾਂ ਵਿਖਾਉਣ ਲਈ ਅਤੇ ਔਰਤ ਨੂੰ ਆਪਣੇ ਅਧਿਕਾਰ ਹੇਠ ਰੱਖਣ ਲਈ ਉਸ 'ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਧਾਰਮਿਕ ਗ੍ਰੰਥ ਔਰਤ ਅਤੇ ਮਰਦ ਲਈ ਸਮਾਨ ਅਧਿਕਾਰਾਂ ਦੀ ਹਾਮੀ ਭਰਦਾ ਹੈ ਪਰ ਅਸਲ ਵਿੱਚ ਸਮਾਜਿਕ ਸਥਿਤੀ ਇਸ ਤੋਂ ਉਲਟ ਹੈ। ਸਮਾਜ ਵਿੱਚ ਬੱਚਿਆਂ ਪ੍ਰਤੀ ਹਿੰਸਾ, ਔਰਤਾਂ 'ਤੇ ਜ਼ੁਲਮ, ਬਾਲ ਵਿਆਹ ਦੀ ਬੀਮਾਰੀ ਆਦਿ ਸਮੱਸਿਆਵਾਂ ਇਸ ਗੱਲ ਦੀ ਜਾਮਨੀ ਭਰਦੀਆਂ ਹਨ ਕਿ ਮਰਦਾਊਪੁਣਾ ਹਾਲੇ ਵੀ ਔਰਤ ਨੂੰ ਹਰ ਹੀਲੇ ਆਪਣੇ ਪ੍ਰਭਾਵ ਹੇਠ ਰੱਖਣਾ ਚਾਹੁੰਦਾ ਹੈ।

ਸੰਧੂ ਨੇ ਕਿਹਾ ਕਿ ਇਸ ਸਮਾਜਿਕ ਸਮੱਸਿਆ ਦੇ ਨਿਪਟਾਰੇ ਲਈ ਸਰਕਾਰ ਇੱਕ ਸਾਜ਼ਗਾਰ ਮਾਹੌਲ ਬਣਾ ਕੇ ਦੇ ਸਕਦੀ ਹੈ ਪਰ ਅਸਲ ਵਿੱਚ ਇਸ ਸਮਾਜਿਕ ਕੋਹੜ ਦੇ ਹੱਲ ਲਈ ਹਰੇਕ ਵਿਅਕਤੀ, ਪਰਿਵਾਰ ਅਤੇ ਸਮੁੱਚੇ ਤੌਰ 'ਤੇ ਸਮਾਜ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ।

ਇਸ ਉਪਰੰਤ ਸੰਧੂ ਨੇ ਆਧੁਨਿਕ ਤਕਨੀਕੀ ਨਾਲ ਲੈਸ 6 ਆਡੀਓ-ਵੀਡੀਓ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਵੀ ਵਿਖਾਈ। ਇਹ ਵੈਨਾਂ ਪੰਜਾਬ ਦੇ 4 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਫ਼ਾਜ਼ਿਲਕਾ ਦੇ 550 ਪਿੰਡਾਂ ਵਿੱਚ ਘੁੰਮ ਕੇ ਲੋਕਾਂ ਨੂੰ ਲਿੰਗ ਆਧਾਰਤ ਮੁੱਦਿਆਂ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਔਰਤਾਂ ਤੇ ਬੱਚਿਆਂ 'ਤੇ ਹੁੰਦੇ ਜ਼ੁਲਮਾਂ ਅਤੇ ਭਰੂਣ ਹੱਤਿਆ ਵਿਰੁਧ ਲਾਮਬੰਦ ਕਰਨਗੀਆਂ। ਇਨ੍ਹਾਂ ਮੁੱਦਿਆਂ ਸਬੰਧੀ ਵੈਨਾਂ ਵਿੱਚ ਫ਼ਿਲਮ ਵੀ ਵਿਖਾਈ ਜਾਵੇਗੀ। ਵੈਨਾਂ ਨਾਲ ਮੌਜੂਦ ਨੁੱਕੜ-ਨਾਟਕ ਟੀਮਾਂ ਮੁੰਡਿਆਂ ਅਤੇ ਕੁੜੀਆਂ ਦਰਮਿਆਨ ਕੀਤੇ ਜਾਂਦੇ ਵਿਤਕਰੇ ਵਿਰੁਧ ਨਾਟਕ ਖੇਡ ਕੇ ਲੋਕਾਂ ਨੂੰ ਅਜਿਹੇ ਪੱਖਪਾਤ ਨਾ ਕਰਨ ਦੀ ਸਿੱਖਿਆ ਦੇਣਗੀਆਂ। ਇਹ ਮੋਬਾਈਲ ਵੈਨਾਂ ਲੋਕਾਂ ਨੂੰ 'ਪਛਾਣ ਵੱਖ ਤੇ ਅਧਿਕਾਰ ਇੱਕ' ਦਾ ਸੁਨੇਹਾ ਦੇਣਗੀਆਂ।

ਮਿਸ਼ੇਲ ਬੌਮੈਨ, ਡਾਇਰੈਕਟਰ, ਪ੍ਰੋਗਰਾਮ ਆਪ੍ਰੇਸ਼ਨਜ਼, ਸੇਵ ਦ ਚਿਲਡਰਨ ਨੇ ਆਪਣੇ ਸੰਬੋਧਨ ਵਿੱਚ ਕਿਹਾ, ''ਸਾਨੂੰ ਪੂਰਾ ਭਰੋਸਾ ਹੈ ਕਿ ਇਹ ਮੁਹਿੰਮ ਪੰਜਾਬ ਵਿੱਚ ਬੱਚਿਆਂ ਅਤੇ ਅੱਲ੍ਹੜਾਂ ਨੂੰ ਆਪਣੇ ਅਧਿਕਾਰਾਂ ਬਾਰੇ ਸੁਚੇਤ ਹੋਣ ਅਤੇ ਲਿੰਗ ਆਧਾਰਤ ਸਮਾਨਤਾ ਪ੍ਰਤੀ ਸੁਝਾਅ ਦੇਣ ਲਈ ਢੁਕਵਾਂ ਪਲੇਟਫ਼ਾਰਮ ਮੁਹੱਈਆ ਕਰਵਾਏਗੀ।'' ਉਨ੍ਹਾਂ ਕਿਹਾ ਕਿ ਇਹ ਮੁੱਦਾ ਦੇਸ਼ ਦੇ ਵਿਕਾਸ ਲਈ ਇੱਕ ਅਹਿਮ ਮੁੱਦਾ ਹੈ ਅਤੇ ਇਹ ਮੁਹਿੰਮ ਸਮਾਜ ਨੂੰ ਲਿੰਗ ਭੇਦਭਾਵ ਦੇ ਮੁੱਦੇ ਉਤੇ ਜਾਗਰੂਕ ਕਰਨ 'ਚ ਸਹਾਈ ਹੋਵੇਗੀ।

ਅਮਰੀਕੀ ਸਫ਼ਾਰਤਖ਼ਾਨੇ ਤੋਂ ਨਾਰਥ ਇੰਡੀਆ ਡਾਇਰੈਕਟਰ ਜੌਨਾਥਾਨ ਕੇਸਲਰ ਵੀ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਲਿੰਗ ਆਧਾਰਤ ਪੱਖਪਾਤ ਬੰਦ ਨਹੀਂ ਕਰਦੇ, ਉਦੋਂ ਤੱਕ ਬੱਚਿਆਂ ਦੇ ਅਧਿਕਾਰਾਂ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ।

ਪੀ.ਐੱਸ.ਸੀ.ਪੀ.ਸੀ.ਆਰ. ਤੋਂ ਚੇਅਰਮੈਨ ਸੁਕੇਸ਼ ਕਾਲੀਆ, ਸਕੱਤਰ ਸੁਮੇਰ ਸਿੰਘ ਗੁਰਜਰ ਤੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਅਤੇ ਪਰਮਜੀਤ ਕੌਰ ਲਾਂਡਰਾ, ਚੇਅਰਪਰਸਨ, ਪੀ.ਐੱਸ.ਸੀ.ਡਬਲਿਊ. ਨੇ ਵੀ ਇਨ੍ਹਾਂ ਭਖਵੇਂ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟਾਏ। ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਕਮਿਸ਼ਨ ਉਨ੍ਹਾਂ ਔਰਤਾਂ ਦੀ ਮਦਦ ਕਰ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ ਜੋ ਲਿੰਗ ਆਧਾਰਤ ਵਿਤਕਰੇ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਅਹਿਮ ਲੋੜ ਹੈ ਤਾਂ ਜੋ ਔਰਤਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲਗ ਸਕੇ। ਨਾਬਾਲਗ ਕੁੜੀਆਂ ਲਿੰਗ ਆਧਾਰਤ ਪੱਖਪਤਾ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਗਰੀਬ ਘਰਾਂ ਦੀਆਂ ਕੁੜੀਆਂ ਅਤੇ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਹਨ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਵਿਸਤਾਰਾ ਨੇ ਹੋਰ ਉਡਾਨਾਂ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ
25.04.17 - ਪੀ ਟੀ ਟੀਮ
ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਵਿਸਤਾਰਾ ਨੇ ਹੋਰ ਉਡਾਨਾਂ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈਅੱਜ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਇੱਕ ਹੋਰ ਹੁੰਗਾਰਾ ਮਿਲਿਆ ਕਿਉਂਕਿ ਵਿਸਤਾਰਾ ਵੱਲੋਂ ਹੋਰ ਉੁਡਾਨਾਂ ਸ਼ੁਰੂ ਕਰਨ ਅਤੇ ਸੂਬਾ ਸਰਕਾਰ ਨਾਲ ਇਕ ਸਮਝੌਤੇ ਰਾਹੀਂ ਤਾਜ ਹੋਟਲਾਂ ਨਾਲ ਭਾਈਵਾਲੀ ਬਣਾ ਕੇ ਕੰਮ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।

ਵਿਸਤਾਰਾ ਦੇ ਸੀ.ਈ.ਓ. ਫੇਅ ਟੇਕ ਯੋਹ ਨੇ ਆਪਣੇ ਸਲਾਹਕਾਰ ਗੁਰਜੋਤ ਸਿੰਘ ਮੱਲ੍ਹੀ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ।

ਮੀਟਿੰਗ ਉਪਰੰਤ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਸਤਾਰਾ ਦੀ ਟੀਮ ਨੇ ਪੰਜਾਬ ਨੂੰ ਸੈਰ ਸਪਾਟੇ ਦੇ ਧੁਰੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਨਾਲ ਕੀਤੇ ਜਾਣ ਵਾਲੇ ਕੰਮ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਇਸ ਸਬੰਧ ਵਿੱਚ ਇਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕਰਨ ਦਾ ਸੁਝਾਅ ਪੇਸ਼ ਕੀਤਾ।

ਸੀ.ਈ.ਓ. ਨੇ ਦੱਸਿਆ ਕਿ ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਦਰਮਿਆਨ ਵਿਸਤਾਰਾ ਇਕ ਸਾਂਝਾ ਉੱਦਮ ਹੈ ਜੋ ਟਾਟਾ ਗਰੁੱਪ ਦੀ ਮਾਲਕੀ ਵਾਲੇ ਤਾਜ ਹੋਟਲਾਂ ਨਾਲ ਕੰਮ ਕਰ ਸਕਦੀ ਹੈ ਤਾਂ ਕਿ ਪੰਜਾਬ ਵਿੱਚ ਵੱਡੀ ਪੱਧਰ 'ਤੇ ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਕ ਸਮਝੌਤਾ ਸਹੀਬੰਦ ਹੋਣ ਨਾਲ ਹੋਰਨਾਂ ਵਿਦੇਸ਼ੀ ਏਅਰਲਾਈਨਜ਼ ਤੱਕ ਪਹੁੰਚ ਬਣਾਈ ਜਾ ਸਕੇਗੀ ਜਿਸ ਨਾਲ ਵਿਦੇਸ਼ੀ ਮੁਲਕਾਂ ਵਿੱਚ ਵੀ ਪੰਜਾਬ ਦਾ ਨਾਮ ਉਭਾਰਿਆ ਜਾ ਸਕੇਗਾ।

ਮੁੱਖ ਮੰਤਰੀ ਨੇ ਸੂਬੇ ਨੂੰ ਸੈਰ ਸਪਾਟੇ ਦੇ ਧੁਰੇ ਵਜੋਂ ਉਭਾਰਨ ਲਈ ਵਿਸਤਾਰਾ ਵੱਲੋਂ ਦਿਖਾਈ ਦਿਲਚਸਪੀ ਦਾ ਸੁਆਗਤ ਕਰਦਿਆਂ ਉਸ ਦੇ ਸੁਝਾਅ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਸਿੰਗਾਪੁਰ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਜਿਸ ਨਾਲ ਦੱਖਣੀ ਪੂਰਬੀ ਏਸ਼ੀਆਈ ਖਿੱਤੇ ਨੂੰ ਸਫਰ ਦੀ ਸਹੂਲਤ ਹਾਸਲ ਹੋ ਸਕੇ ਕਿਉਂ ਜੋ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਖਿੱਤੇ ਵੱਲ ਸਫਰ ਕਰਦੇ ਹਨ। ਵਿਸਤਾਰਾ ਦੀ ਟੀਮ ਨੇ ਕਿਹਾ ਕਿ ਅਜਿਹੀ ਉਡਾਨ ਨੂੰ ਸ਼ੁਰੂ ਕਰਨ ਲਈ ਸੰਭਾਵਨਾ ਤਲਾਸ਼ਣ ਵਿੱਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ।

ਵਿਸਤਾਰਾ ਦੇ ਬੇੜੇ ਵਿੱਚ ਪੰਜ ਹੋਰ ਜਹਾਜ਼ ਹੋਣ ਨਾਲ ਕੰਪਨੀ ਵੱਲੋਂ ਪੰਜਾਬ ਨੂੰ ਕਈ ਮੁਲਕਾਂ ਤੇ ਸ਼ਹਿਰਾਂ ਨਾਲ ਜੋੜਨ ਦੀ ਵੱਡੀ ਸੰਭਾਵਨਾ ਦੇਖੀ ਜਾ ਰਹੀ ਹੈ। ਇਸ ਵੇਲੇ ਸਿਰਫ ਦਿੱਲੀ ਤੋਂ ਅੰਮ੍ਰਿਤਸਰ ਵਿਚਕਾਰ ਹਵਾਈ ਸੇਵਾ ਚਾਲੂ ਹੈ।

ਵਿਸਤਾਰਾ ਦੀ ਟੀਮ ਨੇ ਪੰਜਾਬ ਵਿੱਚ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਰੋਡਵੇਜ਼ ਤੇ ਰੇਲਵੇ ਨਾਲ ਤਾਲਮੇਲ ਲਈ ਏਅਰਲਾਈਨਜ਼ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿਉਂ ਜੋ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਹਰੇਕ ਸਾਲ ਲੱਖਾਂ ਲੋਕ ਪਹੁੰਚਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਵਿਸਤਾਰਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਰਥਿਕ ਵਿਕਾਸ ਨੂੰ ਸੁਰਜੀਤ ਕਰਨ ਲਈ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੀ ਇੱਛਾ ਰੱਖਦੀ ਹੈ। ਉਨ੍ਹਾਂ ਨੇ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਸੂਬੇ ਦੇ ਹਿੱਤ ਵਿੱਚ ਕਿਸੇ ਵੀ ਯੋਜਨਾ ਨੂੰ ਲਾਗੂ ਕਰਨ ਵਿੱਚ ਵਿਸਤਾਰਾ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER