ਪੰਜਾਬ

Monthly Archives: MARCH 2018


ਪ੍ਰੋ: ਬਡੂੰਗਰ ਦੁਆਰਾ ਕੀਤੀਆਂ ਬੇਨਿਯਮੀ ਭਰਤੀਆਂ ਦਾ ਮਾਮਲਾ
ਸ਼੍ਰੋਮਣੀ ਕਮੇਟੀ ਨੇ ਭਰਿਆ 523 ਮੁਲਾਜ਼ਮ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ
31.03.18 - ਨਰਿੰਦਰ ਪਾਲ ਸਿੰਘ
ਸ਼੍ਰੋਮਣੀ ਕਮੇਟੀ ਨੇ ਭਰਿਆ 523 ਮੁਲਾਜ਼ਮ ਸੇਵਾ ਮੁਕਤ ਕਰਨ ਦਾ ਕੌੜਾ ਘੁੱਟਅੰਮ੍ਰਿਤਸਰ, 31 ਮਾਰਚ: ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਇੱਕ ਸਾਲਾ ਕਾਰਜਕਾਲ ਦੌਰਾਨ, ਨਿਯਮਾਂ ਦੀ ਉਲੰਘਣਾ ਕਰਕੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਅੱਜ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ ਸ਼੍ਰੋਮਣੀ ਕਮੇਟੀ ਨੇ ਭਰ ਲਿਆ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਵਲੋਂ ਭੇਜੀਆਂ ਗਈਆਂ ਜੁਬਾਨੀ ਹਦਾਇਤਾਂ ਤੇ ਬੇਨਿਯਮੀ ਭਰਤੀ ਦੇ ਘੇਰੇ ਹੇਠ ਆਣ ਵਾਲੇ ਮੁਲਾਜ਼ਮਾਂ ਦੀ ਹਾਜ਼ਰੀ ਬੰਦ ਕਰ ਦਿੱਤੀ ਗਈ/ ਰੋਕ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 7 ਮਾਰਚ 2018 ਨੂੰ ਗੁ:ਫਤਿਹਗੜ੍ਹ ਸਾਹਿਬ ਵਿਖੇ ਹੋਈ ਕਾਰਜਕਾਰਣੀ ਨੇ ਬੇਨਿਯਮੀ ਭਰਤੀਆਂ ਦੀ ਜਾਂਚ ਲਈ ਗਠਿਤ ਜਾਂਚ ਕਮੇਟੀ ਦੀ ਉਸ ਜਾਂਚ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਸੀ, ਜਿਸ ਵਿੱਚ ਕਮੇਟੀ ਦੇ ਸਿੱਧੇ ਪ੍ਰਬੰਧ ਅਤੇ ਪ੍ਰਬੰਧ ਹੇਠਲੇ  ਵਿਦਿਅਕ ਅਦਾਰਿਆਂ ਭਰਤੀ ਕੀਤੇ 523 ਮੁਲਾਜ਼ਮਾਂ ਦੀ ਭਰਤੀ ਨਿਯਮਾਂ ਵਿੱਚ ਨਿਯਮਾਂ ਦਾ ਉਲੰਘਣ ਪਾਇਆ ਗਿਆ ਸੀ।ਕਮੇਟੀ ਅਧਿਕਾਰੀਆਂ ਨੇ ਉਪਰੋਂ ਮਿਲੇ ਆਦੇਸ਼ਾਂ ਤਹਿਤ ਅਜੇਹੇ ਮੁਲਾਜ਼ਮਾਂ ਨੂੰ ਘਰ ਤੋਰਨ ਲਈ ਬੜੈ ਠਰ੍ਹਮੇ ਤੋਂ ਕੰਮ ਲੈਂਦਿਆਂ 23 ਦਿਨ ਦਾ ਸਮਾਂ ਲੰਘਾ ਦਿੱਤਾ ।ਕਮੇਟੀ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਯਕਦਮ ਕਾਰਜਕਾਰਣੀ ਦਾ ਫੈਸਲਾ ਲਾਗੂ ਕਰਨ ਨਾਲ ਮੁਲਾਜ਼ਮਾਂ ਤੇ ਉਨ੍ਹਾਂ ਦੇ ਸਮਰਥਕ ਕਮੇਟੀ ਮੈਂਬਰਾਨ ਅੰਦਰ ਬਗਾਵਤ ਪੈਦਾ ਹੋ ਜਾਵੇਗੀ।

ਬੀਤੇ ਕਲ੍ਹ ਵੀ ਕਮੇਟੀ ਦੇ ਬਜਟ ਅਜਲਾਸ ਦੋਰਾਨ ਮੈਂਬਰਾਂ ਦੀ ਗਿਣਤੀ 110 ਹੋਣ ਦਾ ਕਾਰਣ ਵੀ ਇਹੀ ਲਿਆ ਜਾ ਰਿਹਾ ਸੀ।ਉਧਰ ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਹੇਠਲੇ ਲੰਗਰ ਸ੍ਰੀ ਗੁਰੂ ਰਾਮਦਾਸ,ਪਰਕਰਮਾ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਵਿਖੇ ਅਜੇਹੀ ਬੇਨਿਯਮੀ ਭਰਤੀ ਤਹਿਤ ਆ ਰਹੇ ਮੁਲਾਜ਼ਮਾਂ ਦੀ ਅਗਲੇਰੀ ਹਾਜ਼ਰੀ ਬੰਦ ਕਰ ਦਿੱਤੀ ਗਈ।
 

ਕੁਝ ਦਿਨ੍ਹਾਂ ਤੋਂ ਇਹ ਚਰਚਾ ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿੱਚ ਆਮ ਸੀ ਕਿ ਕਮੇਟੀ ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ ਵਿੱਚ ਪਿਛਲੇ ਇੱਕ ਸਾਲ ਦੌਰਾਨ ਭਰਤੀ ਕੀਤੇ ਗਏ ਅਜੇਹੇ ਮੁਲਾਜ਼ਮਾਂ ਦੀ ਇੱਕ ਅਪ੍ਰੈਲ ਤੋਂ ਹਾਜ਼ਰੀ ਬੰਦ ਕਰ ਦਿੱਤੇ ਜਾਣ ਬਾਰੇ ਜੁਬਾਨੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ । ਜੁਬਾਨੀ ਆਦੇਸ਼ਾਂ ਪਿੱਛੇ ਕਾਰਣ ਦੱਸਿਆ ਜਾ ਰਿਹਾ ਕਿ ਕੋਈ ਵੀ ਪੀੜਤ ਮੁਲਾਜ਼ਮ ਤੁਰੰਤ ਕਿਸੇ ਅਦਾਲਤ ਦਾ ਸਹਾਰਾ ਨਾ ਲੈ ਸਕੇ ।
 
ਇਥੇ ਇਹ ਦਸਣਯੋਗ ਹੈ ਕੇ ਪ੍ਰੋ. ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਦੂਜੀ ਵਾਰ ਨਸੀਬ ਹੋਈ ਸੀ ਪਰ ਇਸ ਵਾਰ ਉਨ੍ਹਾਂ ਦਾ ਕੰਮਕਾਰ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਰਿਹਾ ਸਗੋਂ ਉਨ੍ਹਾਂ ਦੇ ਕਾਰਜਭਾਰ ਸਮੇਂ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪਿਆ ਸੀ ।
   
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਨਾਨਕ ਸ਼ਾਹ ਫਕੀਰ' ਵਿਵਾਦ
ਸ਼੍ਰੋਮਣੀ ਕਮੇਟੀ ਨੀਂਦ ਤੋਂ ਜਾਗੀ, ਪੈਰ ਪਿੱਛੇ ਖਿੱਚੇ
29.03.18 - ਪੀ ਟੀ ਟੀਮ
ਸ਼੍ਰੋਮਣੀ ਕਮੇਟੀ ਨੀਂਦ ਤੋਂ ਜਾਗੀ, ਪੈਰ ਪਿੱਛੇ ਖਿੱਚੇਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ 'ਤੇ ਅਧਾਰਿਤ ਇੱਕ ਫ਼ਿਲਮ 'ਨਾਨਕ ਸ਼ਾਹ ਫਕੀਰ' ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿਚ ਘਿਰੀ ਹੋਈ ਹੈ, ਜਿਸ ਦੀ ਰਿਲੀਜ਼ ਨੂੰ ਕੁਝ ਸਾਲ ਪਹਿਲਾਂ ਸਿੱਖ ਸੰਗਤਾਂ ਵਿਚ ਵਿਆਪਕ ਰੋਸ ਨੂੰ ਵੇਖਦਿਆਂ ਹੋਇਆਂ ਰੋਕ ਦਿੱਤਾ ਗਿਆ ਸੀ। ਪਰ ਹੁਣ ਫੇਰ ਕੁਝ ਦਿਨਾਂ ਤੋਂ ਇਸ ਫ਼ਿਲਮ ਦੇ ਪ੍ਰਸਾਰਣ ਦੀ ਆਗਿਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਣ ਦੀਆਂ ਖ਼ਬਰਾਂ ਨੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਅਤੇ ਇਸ ਪ੍ਰਤੀ ਰੋਸ ਦਿਨ-ਬ-ਦਿਨ ਤੇਜ ਹੋ ਰਿਹਾ ਸੀ।

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਫ਼ਿਲਮ 'ਨਾਨਕ ਸ਼ਾਹ ਫਕੀਰ' ਨੂੰ ਓਨਾ ਚਿਰ ਰਿਲੀਜ਼ ਨਹੀਂ ਕੀਤਾ ਜਾ ਸਕੇਗਾ, ਜਿੰਨਾ ਚਿਰ ਇਸ ਫ਼ਿਲਮ ਸੰਬੰਧੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਦੀਆ ਭਾਵਨਾਵਾਂ ਦੀ ਕਦਰ ਕਰਦਿਆਂ ਫ਼ਿਲਮ ਦੀ ਪ੍ਰਵਾਨਗੀ ਸੰਬੰਧੀ ਪਹਿਲਾਂ ਜਾਰੀ ਕੀਤੀਆਂ ਪੱਤਰਕਾਵਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ 2016 ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਪਰ ਹੁਣ ਫ਼ਿਲਮ ਦੇ ਵੱਖ-ਵੱਖ ਚੈਨਲਾਂ 'ਤੇ ਪ੍ਰੋਮੋ ਪ੍ਰਸਾਰਿਤ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਇਤਰਾਜ਼ ਕੀਤੇ ਗਏ ਹਨ। ਬਹੁਤ ਸਾਰੀਆਂ ਸੰਗਤਾਂ ਵੱਲੋਂ ਸੋਸ਼ਲ ਮੀਡੀਆ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਈਮੇਲ ਭੇਜ ਕੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਬੁਲਾਰੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਫ਼ਿਲਮ ਲਈ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਹੋਵੇਗਾ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ
29.03.18 - ਪੀ ਟੀ ਟੀਮ
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਹੋਵੇਗਾ ਰਾਜ ਪੱਧਰੀ ਸ਼ਰਧਾਂਜਲੀ ਸਮਾਗਮਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ 1 ਅਪ੍ਰੈਲ ਨੂੰ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਬਾਬਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਕੁਮਾਰ ਅਮਿਤ ਨੇ ਹੋਰ ਅਧਿਕਾਰੀਆਂ ਨਾਲ ਪਿੰਡ ਟੌਹੜਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸਮਾਗਮ ਵਾਲੀ ਜਗ੍ਹਾ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਅਪ੍ਰੈਲ ਨੂੰ ਹੋਣ ਵਾਲੇ ਇਸ ਰਾਜ ਪੱਧਰੀ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਰਹੂਮ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪੰਜਾਬ ਦੇ ਕਈ ਕੈਬਨਿਟ ਮੰਤਰੀ ਪੁੱਜਣਗੇ। ਉਨ੍ਹਾਂ ਤੋਂ ਇਲਾਵਾ ਇਸ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਬੰਧਤ ਅਧਿਕਾਰੀਆਂ ਨੂੰ ਪਿੰਡ ਟੌਹੜਾ ਵਿਖੇ ਹੋਣ ਵਾਲੇ ਇਸ ਅਹਿਮ ਸਮਾਗਮ ਦੇ ਪ੍ਰਬੰਧਾਂ ਬਾਬਤ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਮੁੱਚੇ ਪ੍ਰਬੰਧ ਸਮੇਂ ਸਿਰ ਕਰਨੇ ਯਕੀਨੀ ਬਣਾਏ ਜਾਣੇ। ਉਨ੍ਹਾਂ ਨੇ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਵੀ ਲਿਆ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫੌਜਦਾਰੀ ਕੇਸ 'ਚ ਕੈਦ ਅਤੇ ਜੁਰਮਾਨੇ ਦੀ ਸਜ਼ਾ
28.03.18 - ਪੀ ਟੀ ਟੀਮ
ਫੌਜਦਾਰੀ ਕੇਸ 'ਚ ਕੈਦ ਅਤੇ ਜੁਰਮਾਨੇ ਦੀ ਸਜ਼ਾਬੁੱਧਵਾਰ ਨੂੰ ਪਟਿਆਲਾ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ (ਦਰਜਾ ਪਹਿਲਾ) ਸ਼ਗੁਨ ਦੀ ਅਦਾਲਤ ਨੇ ਪੁਨੀਤ ਮਲਹੋਤਰਾ ਬਨਾਮ ਨਿਰਮਲ ਦਾਸ ਦੇ ਫੌਜਦਾਰੀ ਕੇਸ 'ਚ ਦੋਸ਼ੀ ਕਰਾਰ ਕਰਦੇ ਹੋਏ ਮੁਜਰਮ ਨਿਰਮਲ ਦਾਸ ਅਤੇ ਉਸ ਦੇ ਪੁੱਤਰ ਵਿਜੈ ਕੁਮਾਰ, ਵਾਸੀ ਜਗਦੀਸ਼ ਕਾਲੋਨੀ, ਪਟਿਆਲਾ ਨੂੰ ਦੋ-ਦੋ ਸਾਲ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।

ਗੌਰਤਲਬ ਹੈ ਕਿ ਨਿਰਮਲ ਦਾਸ ਪੁਨੀਤ ਮਲਹੋਤਰਾ ਦਾ ਸਕਾ ਤਾਇਆ ਹੈ ਅਤੇ ਵਿਜੈ ਕੁਮਾਰ ਨਿਰਮਲ ਦਾਸ ਦਾ ਮੁੰਡਾ ਹੈ। ਦੋਵਾਂ ਮੁਰਜਮਾਂ ਨੇ ਧੋਖੇ ਦੇ ਤਹਿਤ ਪੁਨੀਤ ਮਲਹੋਤਰਾ ਦੇ ਮ੍ਰਿਤਕ ਪਿਤਾ ਪ੍ਰੇਮਚੰਦ ਦੇ ਖਾਤੇ 'ਚੋਂ ਪ੍ਰੇਮਚੰਦ ਦੇ ਮਰਨ ਉਪਰੰਤ ਉਸ ਦੇ ਹੀ ਨਾਮ ਦੇ ਦੋ ਚੈੱਕ ਲਗਾ ਕੇ ਨਗਦ ਰੁਪਏ ਬੈਂਕ 'ਚੋਂ ਕਢਵਾ ਲਏ।

ਇਸ ਕੇਸ ਦੀ ਪੈਰਵੀ ਸੀਨੀਅਰ ਵਕੀਲ ਐੱਮ.ਐੱਸ.ਪੰਧੇਰ ਨੇ ਕੀਤੀ, ਜਿਨ੍ਹਾਂ ਦੀਆਂ ਦਲੀਲਾਂ ਨੂੰ ਮੰਨਦੇ ਹੋਏ ਮਾਣਯੋਗ ਅਦਾਲਤ ਨੇ ਦੋਵਾਂ ਮੁਜਰਮਾਂ ਨੂੰ ਦੋਸ਼ੀ ਮੰਨਦੇ ਹੋਏ ਦੋ-ਦੋ ਸਾਲ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਲਗਾਇਆ ਹੈ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਬਜਟ: ਸਿਹਤ ਸਹੂਲਤਾਂ
ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਆਵੇਗੀ ਤੇਜ਼ੀ: ਬ੍ਰਹਮ ਮਹਿੰਦਰਾ
25.03.18 - ਪੀ ਟੀ ਟੀਮ
ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਆਵੇਗੀ ਤੇਜ਼ੀ: ਬ੍ਰਹਮ ਮਹਿੰਦਰਾਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਸਿਹਤ ਖੇਤਰ ਨੂੰ ਪ੍ਰਮੁੱਖ ਤਰਜੀਹ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਉੱਨਤ ਕਰਨ ਲਈ 4015 ਕਰੋੜ ਰੁਪਏ ਦੀ ਰਾਸ਼ੀ ਵਿੱਤੀ ਵਰ੍ਹੇ 2018-19 ਲਈ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਬਜਟ ਵਿਚ 13 ਫ਼ੀਸਦੀ ਵਾਧੇ ਨੇ ਇਹ ਸਾਬਤ ਕੀਤਾ ਹੈ ਕਿ ਸੱਚਮੁੱਚ ਪੰਜਾਬ ਸਰਕਾਰ ਰਾਜ ਦੇ ਨਾਗਰਿਕਾਂ ਨੂੰ ਉੱਤਮ ਅਤੇ ਕਿਫਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਿਸਾਨ ਹਿਤੇਸ਼ੀ, ਗਰੀਬ ਹਿਤੇਸ਼ੀ ਅਤੇ ਹਾਂ-ਪੱਖੀ ਪ੍ਰਗਤੀਸ਼ੀਲ ਬਜਟ 2018-19 ਪੇਸ਼ ਕਰਨ ਦੀ ਭਰਪੂਰ ਸ਼ਲਾਘਾ ਕੀਤੀ।

ਇੱਕ ਪ੍ਰੈਸ ਬਿਆਨ ਰਾਹੀਂ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਲਈ ਬਜਟ ਵਿੱਚ ਕੀਤੇ ਗਏ ਵਾਧੇ  ਨਾਲ ਹੁਣ ਸਿਹਤ ਵਿਭਾਗ ਦਾ ਮੁੱਖ ਕਰਤੱਵ ਹੋਵੇਗਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਯਕੀਨੀ ਬਣਾਵੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਰੀਬਾਂ ਅਤੇ ਪਛੜੇ ਵਰਗ ਪ੍ਰਤੀ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਬਜਟ ਵਿੱਚ ਵਿਸ਼ੇਸ਼ ਵਾਧਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਬਨਾਉਣ ਸਮੇਂ ਹਰੇਕ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਅਤੇ ਵਧੀਆ ਤਾਲਮੇਲ ਨਾਲ ਇੱਕ ਨਿਰਪੱਖ ਬਜਟ ਦਾ ਨਿਰਮਾਣ ਕਰਦੇ ਹੋਏ ਖੂਬ ਸਲਾਘਾ ਖੱਟੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਸਮੂਹ ਜਨਤਾ ਨੂੰ ਉੱਤਮ ਅਤੇ ਕਿਫਾਇਤੀ ਸਿਹਤ ਸੇਵਾਵਾਂ ਮੁਹੱਇਆ ਕਰਵਾਉਂਦੇ ਹੋਏ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੀ ਸ਼ਾਨੋ-ਸ਼ੌਕਤ ਨੂੰ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਸੇਵਾਵਾਂ ਲਈ ਪਿਛਲੇ ਬਜਟ ਦੇ ਮੁਕਾਬਲੇ 13 ਫੀਸਦੀ ਵਾਧੇ ਨਾਲ 2018-19 ਲਈ ਸਰਕਾਰ ਦੁਆਰਾ 4015 ਕਰੋੜ ਦੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ।

ਰਾਸ਼ਟਰੀ ਸਿਹਤ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਐਨ.ਐਚ.ਐਮ. ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਪ੍ਰਸਤਾਵਿਤ ਰੱਖੀ ਗਈ ਰਾਸ਼ੀ ਵੀ ਪਿਛਲੇ ਸਾਲ ਦੀ 776.63 ਕਰੋੜ ਦੀ ਰਾਸ਼ੀ ਨਾਲੋਂ 18 ਫੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ 2018-19 ਦੇ ਦੌਰਾਨ ਸਿਹਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਮਰੀਜ਼ਾਂ ਲਈ ਅਤਿ-ਆਧੁਨਿਕ ਮਸ਼ੀਨਾਂ, ਡਾਇਗਨੌਸਟਿਕਸ ਅਤੇ ਮੁਫਤ ਦਵਾਈਆਂ ਲਈ 914.57 ਕਰੋੜ ਰੁਪਏ ਪ੍ਰਸਤਾਵਿਤ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਨਣ ਵਾਲੇ  ਮੈਡੀਕਲ ਕਾਲਜ ਤੋਂ ਇਲਾਵਾ ਰਾਜ ਵਿੱਚ ਦੋ ਹੋਰ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਲਈ ਬਜਟ ਵਿੱਚ ਕੁੱਲ 73.34 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।  ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਅਤੇ ਐਡਵਾਂਸ ਕੈਂਸਰ ਹਸਪਤਾਲ ਬਠਿੰਡਾ ਨੂੰ ਅਪਗ੍ਰੇਡ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਮੰਤਵ ਲਈ 10 ਕਰੋੜ ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ।

ਸ੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੈਂਸਰ ਤੋਂ ਪੀੜਿਤ ਮਰੀਜਾਂ ਲਈ ਟਰਸ਼ਰੀ ਹੈਲਥ ਕੇਅਰ ਸਰਵਿਸਜ਼ ਲਈ ਅੰਮ੍ਰਿਤਸਰ ਵਿੱਚ 39 ਕਰੋੜ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ 45 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਵਿੱਚ ਟਰਸ਼ਰੀ ਕੈਂਸਰ ਕੇਅਰ ਸੈਂਟਰ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਦਸਿਆਂ ਦੇ ਸ਼ਿਕਾਰ ਪੀੜਿਤ ਲੋਕਾਂ ਨੂੰ ਤੁਰੰਤ ਸਹਾਇਤਾ ਮੁਹੱਇਆ ਕਰਵਾਉਣ ਲਈ ਸੂਬਾ ਸਰਕਾਰ ਨੇ ਮਹੱਤਵਪੂਰਨ ਰਾਜ ਮਾਰਗਾਂ ਤੇ ਟਰੋਮਾਂ ਸੈਂਟਰਾਂ ਦੀ ਸਥਾਪਨਾ ਦੀ ਤਜਵੀਜ਼ ਕੀਤੀ ਹੈ ਅਤੇ ਇਸ ਲਈ ਬਜਟ ਵਿੱਚ ਮੁੱਢਲੇ ਤੌਰ ਤੇ 20 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਬਹੁਤ ਹੀ ਜਲਦ ਲੁਧਿਆਣਾ ਦੇ ਦੋਰਾਹਾ ਅਤੇ ਪਟਿਆਲਾ ਦੇ ਘਨੌਰ ਵਿੱਚ ਨਵੇਂ ਹਸਪਤਾਲਾਂ ਦਾ ਨਿਰਮਾਣ ਕਰੇਗੀ ਅਤੇ ਬਠਿੰਡਾ ਦੇ ਮੌਜੂਦਾ ਸਰਕਾਰੀ ਹਸਪਤਾਲ ਦਾ ਪਹਿਲ ਦੇ ਅਧਾਰ ਨਵੀਨੀਕਰਣ ਕੀਤਾ ਜਾਵੇਗਾ। 
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER