ਪੰਜਾਬ

Monthly Archives: MARCH 2016


ਜਸਦੇਵ ਸਿੰਘ ਸੰਧੂ ਸਿੱਖੀ ਅਤੇ ਅਕਾਲੀ ਰਾਜਨੀਤੀ ਦੇ ਵਿਸ਼ਵਕੋਸ਼ ਸਨ : ਬਾਦਲ
31.03.16 - ਪੀ ਟੀ ਟੀਮ
ਜਸਦੇਵ ਸਿੰਘ ਸੰਧੂ ਸਿੱਖੀ ਅਤੇ ਅਕਾਲੀ ਰਾਜਨੀਤੀ ਦੇ ਵਿਸ਼ਵਕੋਸ਼ ਸਨ : ਬਾਦਲਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ, ਜੋ ਕਿ ਅੱਜ ਸੀਨੀਅਰ ਅਕਾਲੀ ਆਗੂ ਜਥੇਦਾਰ ਜਸਦੇਵ ਸਿੰਘ ਸੰਧੂ ਦੀ ਕੌਲੀ ਵਿਖੇ ਮਨਾਈ 16 ਵੀਂ ਬਰਸੀ ਮੌਕੇ ਸ਼ਰਧਾਜਲੀ ਦੇਣ ਪੁਜੇ ਸਨ ਨੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਜਥੇਦਾਰ ਸੰਧੂ ਸਿੱਖੀ ਅਤੇ ਅਕਾਲੀ ਰਾਜਨੀਤੀ ਦੇ ਵਿਸ਼ਵਕੋਸ਼ ਸਨ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਕੀਤੇ ਗਏ ਸੰਘਰਸ਼ਾਂ ਵਿੱਚ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਦੇ ਸਪੁੱਤਰ ਸ. ਤੇਜਿੰਦਰ ਸਿੰਘ ਸੰਧੂ ਅਤੇ ਨੂੰਹ ਬੀਬੀ ਅਨੂਪਇੰਦਰ ਕੌਰ ਸੰਧੂ ਸਵ: ਸ. ਜਗਦੇਵ ਸਿੰਘ ਸੰਧੂ ਵੱਲੋਂ ਦਰਸਾਏ ਮਾਰਗਾਂ 'ਤੇ ਹੀ ਚੱਲ ਕੇ ਸੂਬੇ ਅਤੇ ਆਪਣੇ ਹਲਕੇ ਦੀ ਸੇਵਾ ਕਰ ਰਹੇ ਹਨ। 
 
ਸਵ: ਸ. ਜਸਦੇਵ ਸਿੰਘ ਸੰਧੂ ਦੀ ਬਰਸੀ ਮੌਕੇ ਕਰਵਾਏ ਵਿਸ਼ਾਲ ਧਾਰਮਿਕ ਸਮਾਗਮ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਵ: ਸ. ਜਸਦੇਵ ਸਿੰਘ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਵਿਤਕਰਿਆਂ ਖਿਲਾਫ ਲੜੀ ਹਰ ਲੜਾਈ ਵਿੱਚ ਵਧ ਚੜਕੇ ਹਿੱਸਾ ਲਿਆ ਉਹਨਾਂ ਕਿਹਾ ਕਿ ਸ. ਬਾਦਲ ਦੀ ਅਗਵਾਈ ਵਿੱਚ ਲੜੀ ਹਰ ਲੜਾਈ ਅਤੇ ਪੰਜਾਬ ਦੀ ਤਰੱਕੀ ਲਈ ਕੀਤੇ ਯਤਨਾਂ ਵਿੱਚ ਸੰਧੂ ਪਰਿਵਾਰ ਨੇ ਵਧ ਚੜਕੇ ਹਿੱਸਾ ਪਾਇਆ ਹੈ। 
 
ਇਸ ਮੌਕੇ ਸਵ: ਸ. ਸੰਧੂ ਦੇ ਸਪੁੱਤਰ ਤੇ ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ ਨੇ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਅਤੇ ਹਲਕਾ ਸਨੌਰ ਦੇ ਵਿਕਾਸ ਲਈ ਜਾਰੀ ਕੀਤੀਆਂ ਕਰੋੜਾਂ ਰੁਪਏ ਦੀਆ ਗਰਾਂਟਾਂ ਲਈ ਮੁੱਖ ਮੰਤਰੀ ਸ. ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। 
 
ਇਸ ਮੌਕੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਹੋਰ ਹੱਕੀ ਮੰਗਾਂ ਲਈ ਸਵ: ਜਸਦੇਵ ਸਿੰਘ ਸੰਧੂ ਵੱਲੋਂ ਹਰੇਕ ਸੰਘਰਸ਼  ਵਿੱਚ ਵਧ ਚੱੜਕੇ ਹਿੱਸਾ ਲਿਆ ਗਿਆ । ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੇ ਵੀ ਸਵ: ਸ. ਸੰਧੂ ਦੇ ਜੀਵਨ 'ਤੇ ਚਾਨਣ ਪਾਇਆ ਅਤੇ ਸ੍ਰੀਮਤੀ ਅਨੂਪਇੰਦਰ ਕੌਰ ਸੰਧੂ ਨੇ ਪੁਜੀਆਂ ਸਮੂਹ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
 
ਸਮਾਗਮ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਮੁੱਖ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਵਿਧਾਇਕ ਬੀਬੀ ਵਰਿੰਦਰ ਕੌਰ ਲੂੰਬਾ, ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੂਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੈਲਪੂਰ, ਅਕਾਲੀ ਦਲ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਬੀ.ਜੇ.ਪੀ. ਦੇ ਸਟੇਟ ਸਕੱਤਰ ਸ. ਗੁਰਤੇਜ ਸਿੰਘ ਢਿਲੋਂ, ਬੀ.ਜੇ.ਪੀ. ਪਟਿਆਲਾ ਦਿਹਾਤੀ ਦੇ ਪ੍ਰਧਾਨ ਸ਼੍ਰੀ ਨਾਗਪਾਲ, ਸ. ਰਣਧੀਰ ਸਿੰਘ ਰੱਖੜਾ, ਐਸ.ਜੀ.ਪੀ.ਸੀ. ਦੇ ਮੈਂਬਰ ਚੋਂ ਸ. ਸਵਿੰਦਰ ਸਿੰਘ ਸੱਭਰਵਾਲ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸਤਵਿੰਦਰ ਸਿੰਘ ਟੌਹੜਾ, ਸ. ਨਿਰਮਲ ਸਿੰਘ ਹਰਿਆਊ, ਜਥੇਦਾਰ ਲਾਭ ਸਿੰਘ ਦੇਵੀ ਨਗਰ, ਸ. ਬਲਵੰਤ ਸਿੰਘ ਰਾਮਗੜ੍ਹ, ਜ਼ਿਲ੍ਹਾ ਯੋਜਨਾਂ ਕਮੇਟੀ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਪਟਿਆਲਾ ਦੇ ਮੇਅਰ ਸ. ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਿੰਦਰਪਾਲ ਸਿੰਘ ਟੌਹੜਾ, ਉਪ ਚੇਅਰਮੈਨ ਸ. ਨਿਰਦੇਵ ਸਿੰਘ ਆਕੜੀ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ, ਐਸ. ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ, ਏ.ਡੀ.ਸੀ. ਵਿਕਾਸ ਸ. ਪਰਮਿੰਦਰਪਾਲ ਸਿੰਘ, ਐਸ.ਡੀ.ਐਮ ਸ. ਗੁਰਪਾਲ ਸਿੰਘ ਚਾਹਲ, ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਸ. ਲਖਵੀਰ ਸਿੰਘ ਲੌਟ, ਨਾਭਾ ਦੇ ਚੇਅਰਮੈਨ ਸ. ਧਰਮ ਸਿਘ ਧਾਰੋਕੀ, ਸ੍ਰੀ ਛੱਜੂ ਰਾਮ ਸੋਫਤ, ਸ. ਗੁਰਵਿੰਦਰ ਸਿੰਘ ਸ਼ਕਤੀਮਾਨ, ਸ. ਜਸਵਿੰਦਰ ਸਿੰਘ ਚੀਮਾ, ਸ. ਸੁਖਜੀਤ ਸਿੰਘ ਬਘੋਰਾ ਤੇ ਹਲਕਾ ਸਨੌਰ ਤੇ ਘਨੌਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਪੁਜੀ ਹੋਈ ਸੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ: ਹਰਜਿੰਦਰ ਵਾਲੀਆ ਨੇ ਨਿਭਾਈ।
[home] [1] 2 3  [prev.]1-5 of 13


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਮੁਫ਼ਤ' ਤੀਰਥ ਦਰਸ਼ਨ ਯਾਤਰਾ ਗੱਡੀਆਂ ਦਾ ਅਪ੍ਰੈਲ ਦਾ ਸਡਿਊਲ ਜਾਰੀ
31.03.16 - ਪੀ ਟੀ ਟੀਮ
'ਮੁਫ਼ਤ' ਤੀਰਥ ਦਰਸ਼ਨ ਯਾਤਰਾ ਗੱਡੀਆਂ ਦਾ ਅਪ੍ਰੈਲ ਦਾ ਸਡਿਊਲ ਜਾਰੀਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਮੱਦੇ ਨਜ਼ਰ ਆਮ ਜਨਤਾ ਦੀ ਸਹੂਲਤ ਲਈ ਨਾਂਦੇੜ ਸਾਹਿਬ  ਅਤੇ ਵਾਰਾਨਾਸੀ ਲਈ ਚੱਲਣ ਵਾਲੀਆਂ ਵੱਖ ਵੱਖ ਰੇਲ ਗੱਡੀਆਂ ਦਾ ਸ਼ਡਿਊਲ ਜਾਰੀ ਕੀਤਾ ਹੈ। 
 
ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆਂ ਸਚਖੰਡ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਰਵਾਨਾ ਹੋਣ ਵਾਲੀਆਂ ਗੱਡੀਆਂ ਦੀ ਸਮਾਂ ਸਾਰਣੀ ਵਿਚ 03 ਅਪ੍ਰੈਲ, 2016 ਨੂੰ ਜਲੰਧਰ ਛਾਉਣੀ ਹਲਕੇ ਲਈ ਗੱਡੀ ਜਲੰਧਰ ਛਾਓਣੀ ਤੋਂ; 06 ਅਪ੍ਰੈਲ ਨੂੰ ਫ਼ਤਿਹਗੜ ਸਾਹਿਬ ਹਲਕੇ ਲਈ ਸਰਹਿੰਦ ਤੋਂ; 10 ਅਪ੍ਰੈਲ ਨੂੰ ਚੱਬੇਵਾਲ ਹਲਕੇ ਲਈ ਹੁਸ਼ਿਆਰਪੁਰ ਤੋਂ; 13 ਅਪ੍ਰੈਲ ਨੂੰ ਘਨੌਰ ਹਲਕੇ ਲਈ ਰਾਜਪੁਰਾ ਤੋਂ, 17 ਅਪ੍ਰੈਲ ਨੂੰ ਲੁਧਿਆਣਾ (ਪੱਛਮੀ) ਹਲਕੇ ਲਈ  ਲੁਧਿਆਣਾ ਤੋਂ; 20 ਅਪ੍ਰੈਲ ਨੂੰ ਬਠਿੰਡਾ ਅਰਬਨ ਹਲਕੇ ਲਈ ਬਠਿੰਡਾ ਤੋਂ, 25 ਅਪ੍ਰੈਲ  ਨੂੰ ਖੇਮਕਰਨ ਹਲਕੇ ਲਈ ਪੱਟੀ ਜਿਲਾ ਤਰਨਤਾਰਨ ਤੋਂ ਅਤੇ 27 ਅਪ੍ਰੈਲ  ਨੂੰ ਚਮਕੌਰ ਸਾਹਿਬ ਹਲਕੇ ਲਈ  ਮੋਰਿੰਡਾ (ਰੋਪੜ) ਤੋਂ ਨਾਦੇੜ ਸਾਹਿਬ ਲਈ ਗੱਡੀਆਂ ਰਵਾਨਾ ਹੋਣਗੀਆਂ। 
 
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਵਾਰਾਨਾਸੀ ਲਈ 05 ਅਪ੍ਰੈਲ, 2016 ਨੂੰ ਬਠਿੰਡਾ ਅਰਬਨ ਹਲਕੇ ਲਈ ਬਠਿੰਡਾ ਤੋਂ ਜਦਕਿ  21 ਅਪ੍ਰੈਲ, 2016 ਨੂੰ ਹੁਸਿਆਰਪੁਰ, ਚੱਬੇਵਾਲ ਅਤੇ ਸ਼ਾਮਚੁਰਾਸੀ ਹਲਕੇ ਲਈ ਹੁਸਿਆਰਪੁਰ ਤੋਂ ਵਾਰਾਨਾਸੀ ਲਈ ਸ਼ਰਧਾਲੂਆਂ ਦੀ ਗੱਡੀ ਰਵਾਨਾ ਹੋਵੇਗੀ।
[home] [1] 2 3  [prev.]1-5 of 13


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬਾਦਲ ਵੱਲੋਂ ਜੰਗੀ ਯਾਦਗਾਰ ਲਈ ਫੌਜ ਦੇ ਮੁੱਖੀ ਤੋਂ ਦੁਰਲਭ ਜੰਗੀ ਵਸਤਾਂ ਦੀ ਮੰਗ
31.03.16 - ਪੀ ਟੀ ਟੀਮ
ਬਾਦਲ ਵੱਲੋਂ ਜੰਗੀ ਯਾਦਗਾਰ ਲਈ ਫੌਜ ਦੇ ਮੁੱਖੀ ਤੋਂ ਦੁਰਲਭ ਜੰਗੀ ਵਸਤਾਂ ਦੀ ਮੰਗਭਾਰਤੀ ਫੌਜ ਦੇ ਮੁੱਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਅੰਮਿ੍ਰਤਸਰ ਵਿਖੇ ਬਣਾਈ ਜਾ ਰਹੀ ਜੰਗੀ ਯਾਦਗਾਰ ਅਤੇ ਮਿਉਜ਼ੀਅਮ ਦੇ ਵਾਸਤੇ ਸੂਬਾ ਸਰਕਾਰ ਨੂੰ ਦੁਰਲਭ ਜੰਗੀ ਵਸਤਾਂ ਮੁਹੱਈਆ ਕਰਵਾਉਣ ਦੇ ਲਈ ਹਰ ਮਦਦ ਅਤੇ ਸਹਿਯੋਗ ਦੇਣ ਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ।
 
ਜਨਰਲ ਸੁਹਾਗ ਮੁੱਖ ਮੰਤਰੀ ਨੂੰ ਉਨਾਂ ਦੇ ਨਿਵਾਸ ਸਥਾਨ ਉਤੇ ਮਿਲੇ। ਸ. ਬਾਦਲ ਨੇ ਫੌਜ ਦੇ ਮੁੱਖੀ ਨੂੰ ਦੱਸਿਆ ਕਿ ਅੰਮਿ੍ਰਤਸਰ ਵਿਖੇ ਬਣਾਈ ਜਾ ਰਹੀ ਜੰਗੀ ਯਾਦਗਾਰ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗੀ। ਉਨਾਂ ਦੱਸਿਆ ਕਿ ਇਸ ਅਤਿ-ਆਧੁਨਿਕ ਪ੍ਰਾਜੈਕਟ ਉਤੇ 130 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਸ ਯਾਦਗਾਰ ਵਿਚ ਮਹਾਨ ਪੰਜਾਬੀ ਫੌਜੀਆਂ ਦੇ 2000 ਸਾਲ ਦੇ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਦੇਸ਼ ਦੇ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਹਥਿਆਰਬੰਦ ਸੇਨਾਵਾਂ ਦੇ ਜਵਾਨਾਂ ਅਤੇ ਅਫਸਰਾਂ ਦੀ ਮਹਾਨ ਕੁਰਬਾਨੀ ਨੂੰ ਇੱਕ ਸ਼ਰਧਾਂਜਲੀ ਹੋਵੇਗੀ।
 
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਜੰਗੀ ਯਾਦਗਾਰ ਦੇਸ਼ ਵਿਚ ਆਪਣੇ ਕਿਸਮ ਦੀ ਪਹਿਲੀ ਯਾਦਗਾਰ ਹੋਵੇਗੀ। ਉਨਾਂ ਕਿਹਾ ਕਿ ਇਸ ਯਾਦਗਾਰ ਲਈ ਦੁਰਲਭ ਜੰਗੀ ਵਸਤਾਂ ਦੀ ਜ਼ਰੂਰਤ ਹੈ ਜੋ ਕਿ ਸੂਬਾ ਸਰਕਾਰ ਵੱਲੋਂ ਇਸ ਯਾਦਗਾਰ ਵਿਚ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਸ. ਬਾਦਲ ਨੇ ਇਹ ਵਸਤਾਂ ਮੁਹੱਈਆ ਕਰਵਾਉਣ ਲਈ ਜਨਰਲ ਸੁਹਾਗ ਦੇ ਸਹਿਯੋਗ ਅਤੇ ਦਖਲ ਦੀ ਮੰਗ ਕੀਤੀ।
 
ਇੱਕ ਹੋਰ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਵਸ ਦੇ ਸਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ-ਤੇੜੇ ਇੱਕ ਢੁੱਕਵਾਂ ਪ੍ਰਾਜੈਕਟ ਦੇਣ ਲਈ ਜਨਰਲ ਸੁਹਾਗ ਨੂੰ ਆਖਿਆ। ਉਨਾਂ ਨੇ ਜਨਰਲ ਸੁਹਾਗ ਨੂੰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਜੋ ਕਿ ਸੂਬਾ ਸਰਕਾਰ ਵੱਲੋਂ ਰੱਖਿਆ ਸੈਨਾਵਾਂ ਵਿਚ ਭਰਤੀ ਲਈ ਲੜਕੇ ਅਤੇ ਲੜਕੀਆਂ ਨੂੰ ਮਿਆਰੀ ਸਿਖਲਾਈ ਮੁਹੱਈਆ ਕਰਵਾਉਣ ਲਈ ਸਥਾਪਤ ਕੀਤੀਆਂ ਗਈਆਂ ਹਨ। ਸ. ਬਾਦਲ ਨੇ ਜਲੰਧਰ ਕੈਂਟ ਦੇ 15 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਲਾਂਘਾ ਦੇਣ ਦਾ ਵੀ ਮੁੱਦਾ ਉਠਾਇਆ ਜਿਨਾਂ ਨੂੰ ਕਿ ਫੌਜ ਵੱਲੋਂ ਚਾਰ-ਦੀਵਾਰੀ ਕਰਨ ਕਰਕੇ ਆਪਣੇ ਪਿੰਡਾਂ ਨੂੰ ਆਉਣ ਜਾਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਫੌਜ ਦੇ ਮੁੱਖੀ ਨੂੰ ਦੱਸਿਆ ਕਿ ਇਹ ਲੋਕ ਲੰਮੇ ਸਮੇਂ ਤੋਂ ਛਾਉਣੀ ਦੇ ਵਿੱਚ ਦੀ ਆਪਣੇ ਪਿੰਡਾਂ ਨੂੰ ਲੰਘਦੇ ਆ ਰਹੇ ਹਨ।
 
ਵਿਚਾਰ ਚਰਚਾ ਦੌਰਾਨ ਜਨਰਲ ਸੁਹਾਗ ਨੇ ਮੁੱਖ ਮੰਤਰੀ ਵੱਲੋਂ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਦੀ ਸਮਰਥਾ ਅਤੇ ਬੌਧਿਕਤਾ ਵਿਚ ਵੱਡਾ ਵਿਸ਼ਵਾਸ਼ ਰੱਖਣ ਲਈ ਉਨਾਂ ਦਾ ਧੰਨਵਾਦ ਕੀਤਾ ਕਿਉਂਕਿ ਫੌਜ ਦੇ ਕਈ ਸਾਬਕਾ ਸੀਨੀਅਰ ਅਧਿਕਾਰੀ ਸੂਬਾ ਸਰਕਾਰ ਵਿਚ ਵੱਖ ਵੱਖ ਅਹੁਦਿਆਂ ’ਤੇ ਪ੍ਰਸਾਸ਼ਕੀ ਮੁੱਖੀਆਂ ਵਜੋਂ ਕਾਰਜ ਕਰ ਰਹੇ ਹਨ। ਉਨਾਂ ਨੇ ਮੁੱਖ ਮੰਤਰੀ ਦਾ ਸੈਨਿਕ ਸਕੂਲ ਕਪੂਰਥਲਾ ਨੂੰ ਇੱਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਧੰਨਵਾਦ ਕੀਤਾ। ਜਨਰਲ ਸੁਹਾਗ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਹ ਸਾਰੇ ਮੁੱਦੇ ਪਹਿਲ ਦੇ ਅਧਾਰ ਉਤੇ ਹੱਲ ਕਰ ਲਏ ਜਾਣਗੇ।
 
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ, ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ ਸ਼ਾਮਲ ਸਨ।
   
[home] [1] 2 3  [prev.]1-5 of 13


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅਪਰੈਲ ਤੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰਨ ਪਾਬੰਦੀ
29.03.16 - ਪੀ ਟੀ ਟੀਮ
ਅਪਰੈਲ ਤੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰਨ ਪਾਬੰਦੀਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਪਟਿਆਲਾ ਨਗਰ ਨਿਗਮ ਦੇ ਖੇਤਰ ਵਿੱਚ ਅਤੇ ਜ਼ਿਲ੍ਹੇ ਅਧੀਨ ਆਉਣ ਵਾਲੀਆਂ ਸਾਰੀਆਂ ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਦੇ ਖੇਤਰਾਂ ਵਿੱਚ ਇਸ ਸਾਲ 1 ਅਪਰੈਲ ਤੋਂ ਪਲਾਸਟਿਕ ਦੇ ਥੈਲੇ ਬਣਾਉਣ, ਵਰਤਣ ਅਤੇ ਸੁੱਟਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ।
 
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪਲਾਸਟਿਕ ਦੇ ਥੈਲੇ ਜਾਂ ਲਿਫਾਫਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨੀ, ਨਿਰਮਾਣ ਕਰਨਾ, ਭੰਡਾਰ ਕਰਨ, ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੈ। ਉਹਨਾਂ ਪੰਜਾਬ ਪਲਾਸਟਿਕ ਕੈਰੀ ਬੈਗ ਕੰਟਰੋਲ ਐਕਟ 2005 ਅਤੇ ਪੰਜਾਬ ਅਧਿਨਿਯਮ ਨੰਬਰ 17, 2007 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤੇ ਗਏ ਹਨ।
[home] [1] 2 3  [prev.]1-5 of 13


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕਿਉਂ ਸਾੜਿਆ ਇਨਕਲਾਬੀ ਸਭਾ ਨੇ ਸ਼ਸੀ ਥਰੂਰ ਦਾ ਪੁਤਲਾ ?
26.03.16 - ਪੀ ਟੀ ਟੀਮ
ਕਿਉਂ ਸਾੜਿਆ ਇਨਕਲਾਬੀ ਸਭਾ ਨੇ ਸ਼ਸੀ ਥਰੂਰ ਦਾ ਪੁਤਲਾ ?ਕਾਂਗਰਸੀ ਅਗੂ ਸ਼ਸੀ ਥਰੂਰ ਦਾ ਅੱਜ ਸਥਾਨਕ ਭਗਤ ਸਿੰਘ ਚੌਕੀ ਵਿਖੇ ਇਨਕਲਾਬੀ ਨੌਜਵਾਨ ਸਭਾ ਨੇ ਪੁਤਲਾ ਸਾੜਿਆ। ਇਸ ਮੌਕੇ ਨੌਜਵਾਨ ਆਗੂਆਂ ਨੇ ਅਖਿਆ ਕਿ ਵਿਦਿਆਰਥੀ ਦੀ ਤੁਲਨਾ ਸ਼ਹੀਦ ਭਗਤ ਸਿੰਘ ਦੇ ਬਰਾਬਰ ਕਰਨਾ ਬਿਮਾਰ ਮਾਨਸਿਕਤਾ ਦਾ ਸਬੂਤ ਹੈ। ਇਸ ਲਈ ਇਨ੍ਹਾਂ ਆਗੂਆਂ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸ਼ਸੀ ਥਰੂਰ ਨੂੰ ਸਮੁੱਚੇ ਸੰਸਾਰ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਆਰ ਕੇ ਠੁਮਕੀ, ਰਵੀ ਕਾਂਤ, ਹਰਵਿੰਦਰ ਸਿੰਘ ਗੱਗੀ, ਰਾਜੇਸ਼ ਪੰਮੀ, ਦਿਨੇਸ਼ ਗੋਇਲ, ਮੇਜਰ ਸਿੰਘ, ਗੋਬਿੰਦ, ਪਰਦੀਪ ਸ਼ਰਮਾ, ਗੁਰਮੀਤ ਸਿੰਘ, ਦੀਪਕ ਅਤੇ ਯੋਗੇਸ਼ ਆਦਿ ਨੌਜਵਾਨ ਮੌਜੂਦ ਸਨ।
[home] [1] 2 3  [prev.]1-5 of 13


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER