ਪੰਜਾਬ

Monthly Archives: FEBRUARY 2018


ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
26.02.18 - ਪੀ ਟੀ ਟੀਮ
ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਸੂਬਾ ਪੁਲਿਸ ਨੇ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਮਾਇਨਿੰਗ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਡੀ.ਜੀ.ਪੀ. ਨੇ ਇਸ ਪ੍ਰਕਿਰਿਆ 'ਤੇ ਤੁਰੰਤ ਰੋਕ ਲਗਾਉਣ ਲਈ ਸਾਰੇ ਜਿਲ੍ਹਿਆਂ ਵਿੱਚ ਉੱਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸੋਮਵਾਰ ਨੂੰ ਸਾਰੇ ਐੱਸ.ਐੱਸ.ਪੀ, ਡੀ.ਆਈ.ਜੀ, ਆਈ.ਜੀ. ਅਤੇ ਪੁਲਿਸ ਕਮਿਸ਼ਨਰਾਂ ਨਾਲ ਇਸ ਸਬੰਧੀ ਵੀਡੀਓ ਕਾਨਫਰੰਸਿੰਗ ਵੀ ਕੀਤੀ ਅਤੇ ਸਾਰੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਐੱਸ.ਐੱਸ.ਪੀਜ਼. ਨੂੰ ਆਪਣੇ ਸਬੰਧਤ ਡੀ.ਸੀ. ਨਾਲ ਤਾਲਮੇਲ ਕਰਦੇ ਹੋਏ ਗੈਰਕਾਨੂੰਨੀ ਮਾਈਨਿੰਗ ਅਤੇ ਸਬੰਧਤ ਜੁਰਮਾਂ ਦੇ ਮੱਦੇਨਜ਼ਰ ਲਗਾਏ ਨਾਕਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਜਿਲ੍ਹਾ ਮਿਨਰਲ ਫਾਊਂਡੇਸ਼ਨ ਦੇ ਫੰਡਾਂ ਦੀ ਵਰਤੋਂ ਲਈ ਸੰਭਾਨਾਵਾਂ ਤਲਾਸ਼ਣ ਦੇ ਸੁਝਾਅ ਵੀ ਦਿੱਤੇ।

ਡੀ.ਜੀ.ਪੀ. ਅਰੋੜਾ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਯਮਿਤ ਤੌਰ 'ਤੇ ਅਧਿਕਾਰਤ ਲਾਇਸੰਸ 'ਤੇ ਮਾਈਨਿੰਗ ਕਰ ਰਹੇ ਠੇਕੇਦਾਰਾਂ ਨਾਲ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਤੁਰੰਤ ਨਿਪਟਾਰੇ ਹੋ ਸਕਣ। ਉਨ੍ਹਾਂ ਐੱਸ.ਐੱਸ.ਪੀਜ਼. ਨੂੰ ਇਹ ਵੀ ਕਿਹਾ ਕਿ ਅਜਿਹੇ ਅਧਿਕਾਰਤ ਠੇਕੇਦਾਰਾਂ ਨੂੰ ਬੇਲੋੜਾ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਵਿਹਾਰਕ ਮੁਸ਼ਕਿਲਾਂ ਨੂੰ ਸਮਝਣਾ ਚਾਹੀਦਾ ਹੈ।

ਵੀਡੀਓ ਕਾਨਫਰੰਸ ਤੋਂ ਬਾਅਦ ਡੀ.ਜੀ.ਪੀ. ਨੇ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਖਾਤਮੇ ਲਈ ਸੰਯੁਕਤ ਰਣਨੀਤੀ ਤਿਆਰ ਕਰਨ ਲਈ ਮਾਈਨਿੰਗ ਸਕੱਤਰ ਕੁਮਾਰ ਰਾਹੁਲ ਨਾਲ ਵੀ ਵਿਚਾਰ ਚਰਚਾ ਲਈ ਇੱਕ ਮੀਟਿੰਗ ਕੀਤੀ। ਬੁਲਾਰੇ ਨੇ ਦੱਸਿਆ ਕਿ ਅਰੋੜਾ ਨੇ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਪੰਜਾਬ ਪੁਲਿਸ ਵੱਲੋਂ ਮਾਈਨਿੰਗ ਸਕੱਤਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਇਹ ਪਹਿਲਕਦਮੀਆਂ ਕੈਬਨਿਟ ਫੈਸਲੇ ਦੇ ਮੱਦੇਨਜ਼ਰ ਕੀਤੀਆਂ ਗਈਆਂ ਜਿਸ ਵਿੱਚ ਪੁਲਿਸ ਦੇ ਸਹਿਯੋਗ ਨਾਲ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਤੋਂ ਬਾਅਦ ਡੀ.ਜੀ.ਪੀ. ਵੱਲੋਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਕਮਸ਼ਿਨਰਾਂ ਨੂੰ ਪਹਿਲਾਂ ਹੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਜ ਇਸ ਵੀਡੀਓ ਕਾਨਫਰੰਸਿੰਗ ਜ਼ਰੀਏ ਦੁਹਰਾਇਆ ਗਿਆ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਰਾਜਪਾਲ ਨੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਕੀਤੀ ਲੋਕ ਅਰਪਣ
ਪੰਜਾਬ ਦੇ ਲੋਕ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਸੰਸਾਰ ਭਰ ਵਿੱਚ ਬਣੇ ਪ੍ਰੇਰਣਾ ਸ੍ਰੋਤ: ਰਾਜਪਾਲ ਬਦਨੌਰ
26.02.18 - ਪੀ ਟੀ ਟੀਮ
ਪੰਜਾਬ ਦੇ ਲੋਕ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਸੰਸਾਰ ਭਰ ਵਿੱਚ ਬਣੇ ਪ੍ਰੇਰਣਾ ਸ੍ਰੋਤ: ਰਾਜਪਾਲ ਬਦਨੌਰਪੰਜਾਬ ਦੇ ਲੋਕ ਸਮੁੱਚੇ ਸੰਸਾਰ ਵਿੱਚ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਪ੍ਰਰੇਣਾ ਸ੍ਰੋਤ ਰਹੇ ਹਨ। ਪੰਜਾਬੀਆਂ ਨੇ ਨੰਗਲ ਵਿੱਚ ਮਹਾਨ ਸ਼ਾਸ਼ਕ ਮਹਾਰਾਣਾ ਪ੍ਰਤਾਪ ਦੀ ਸੁੰਦਰ ਪ੍ਰਤਿਮਾ ਨੂੰ ਸਥਾਪਿਤ ਕਰਕੇ ਰਾਜਸਥਾਨ ਦੇ ਗੌਰਵ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦਾ ਹੋਰ ਮਾਣ ਵਧਾਇਆ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਸ਼ਿਵਾਲਿਕ ਐਵੀਨਿਊ ਨੰਗਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਪਾਰਕ ਵਿੱਚ ਨਗਰ ਕੌਂਸਲ ਵੱਲੋਂ ਸਥਾਪਿਤ ਕੀਤੇ ਮਹਾਰਾਣਾ ਪ੍ਰਤਾਪ ਦੀ 18 ਫੁੱਟ ਉੱਚੀ ਪ੍ਰਤਿਮਾ ਨੂੰ ਪਰਦਾ ਹਟਾ ਕੇ ਲੋਕ ਅਰਪਣ ਕਰਨ ਉਪਰੰਤ ਇੱਥੇ ਆਯੋਜਿਤ ਇੱਕ ਭਰਵੇਂ ਅਤੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਕਾਰਗਿਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਪ੍ਰਤਿਮਾ 'ਤੇ ਜਾ ਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵਿਸ਼ਵ ਯੁੱਧ ਇਕ ਅਤੇ ਦੋ ਦੌਰਾਨ, 1965 ਦੀ ਜੰਗ ਅਤੇ ਕਾਰਗਿਲ ਯੁੱਧ ਦੌਰਾਨ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਉਹ ਕਿਸੇ ਨੇ ਨਹੀਂ ਦਿੱਤੀਆਂ ਹਨ।

ਪੰਜਾਬ ਦੇ ਨਾਲ ਰਾਜਸਥਾਨ ਦੇ ਪਵਿੱਤਰ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਜੋ ਜੈਸਲਮੇਰ ਤੱਕ ਦੇ ਲੋਕਾਂ ਲਈ ਇੱਕ ਜੀਵਨ ਰੇਖਾ ਹੈ, ਅਸੀਂ ਰਾਜਸਥਾਨ ਵਿੱਚ ਉਸ ਪਵਿੱਤਰ ਪਾਣੀ ਦੀ ਪੂਜਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਦੀਆਂ ਵੱਖ-ਵੱਖ ਆਕਾਰ ਦੀਆਂ ਬਹੁਤ ਸਾਰੀਆਂ ਪ੍ਰਤਿਮਾ ਦੇਖੀਆਂ ਹਨ ਪ੍ਰੰਤੂ ਨੰਗਲ ਦੇ ਵਿੱਚ ਜੋ ਪ੍ਰਤਿਮਾ ਸਥਾਪਿਤ ਹੋਈ ਹੈ, ਉਸ ਤਰ੍ਹਾਂ ਦੀ ਸੁੰਦਰ ਅਤੇ ਆਕਰਸ਼ਿਤ ਪ੍ਰਤਿਮਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਾਜਸਥਾਨ ਦੀ ਸੰਸਕ੍ਰਿਤੀ ਤੋਂ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਨਿੱਜੀ ਯਤਨਾਂ ਸਦਕਾ ਨੰਗਲ ਵਿੱਚ ਇਹ ਮੂਰਤੀ ਸਥਾਪਿਤ ਹੋਈ ਹੈ ਜਿਸ ਲਈ ਰਾਣਾ ਕੇ.ਪੀ. ਵਧਾਈ ਦੇ ਪਾਤਰ ਹਨ।

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਸੰਸਾਰ ਭਰ ਵਿੱਚ ਇਹ ਪ੍ਰੇਰਣਾ ਦਿੱਤੀ ਹੈ ਕਿ ਮਾਤਰ ਭੂਮੀ ਸਰਵਸ੍ਰੇਸ਼ਟ ਹੈ। ਉਹ ਜ਼ੁਲਮ ਅਤੇ ਬਦੀ ਦੇ ਖਿਲਾਫ ਲੜਾਈ ਲੜਦੇ ਰਹੇ ਅਤੇ ਕਦੇ ਵੀ ਦੇਸ਼ ਵਿਰੋਧੀ ਤਾਕਤਾਂ ਦੇ ਅੱਗੇ ਨਹੀਂ ਝੁਕੇ। ਇਹ ਪ੍ਰੇਰਣਾ ਸਾਨੂੰ ਹਜ਼ਾਰਾਂ ਸਾਲਾਂ ਤੋਂ ਸਾਡੇ ਪੂਜਨੀਕ ਪ੍ਰਭੂ ਸ਼੍ਰੀ ਰਾਮ ਜੀ ਨੇ ਦਿੱਤੀ ਸੀ ਜਿਸ ਨੂੰ ਮਹਾਰਾਣਾ ਪ੍ਰਤਾਪ ਨੇ ਅਪਣਾਇਆ।

ਉਨ੍ਹਾਂ ਕਿਹਾ ਕਿ ਮੁਗਲ ਸ਼ਾਸ਼ਕਾਂ ਨੇ ਜਦੋਂ ਦੇਸ਼ 'ਤੇ ਹਮਲੇ ਕੀਤੇ ਤਾਂ ਬਾਕੀ ਰਾਜਿਆਂ ਨੇ ਉਨ੍ਹਾਂ ਅੱਗੇ ਗੋਡੇ ਟੇਕਦੇ ਹੋਏ ਸਮਝੌਤੇ ਕਰ ਲਏ ਜਦੋਂਕਿ ਮਹਾਰਾਣਾ ਪ੍ਰਤਾਪ ਨੇ ਉਨ੍ਹਾਂ ਨਾਲ ਸਮਝੌਤਾ ਨਾ ਕਰਦੇ ਹੋਏ ਉਨ੍ਹਾਂ ਦੇ ਜ਼ੁਲਮ ਵਿਰੁੱਧ ਸ਼ਮਸ਼ੀਰ ਉਠਾਈ ਅਤੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਜੋ ਲੜਾਈਆਂ ਲੜੀਆਂ ਉਹ ਸਿਧਾਂਤਾਂ ਦੇ ਮੱਦੇਨਜ਼ਰ ਲੜੀਆਂ ਗਈਆਂ ਅਤੇ ਕਿਸੇ ਵੀ ਲੜਾਈ ਵਿੱਚ ਉਨ੍ਹਾਂ ਦੀ ਹਾਰ ਨਹੀਂ ਹੋਈ। ਅਸੀਂ ਅੱਜ ਨੰਗਲ ਵਿੱਚ ਮਹਾਰਾਣਾ ਪ੍ਰਤਾਪ ਦੀ ਇਸ ਪ੍ਰਤਿਮਾ ਨੂੰ ਸਥਾਪਿਤ ਕਰਕੇ ਭਾਰਤ ਦੇ ਗੌਰਵਮਈ ਇਤਿਹਾਸ ਦੇ ਪ੍ਰਤੀਕ ਮਹਾਨ ਸ਼ਾਸ਼ਕ ਮਹਾਰਾਣਾ ਪ੍ਰਤਾਪ ਦੇ ਜੀਵਨ ਬਾਰੇ ਸਮੁੱਚੇ ਖਿੱਤੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਾਣਯੋਗ ਰਾਜਪਾਲ, ਜੋ ਕਿ ਰਾਜਾ ਜੈਮਲ ਫੱਤਾ ਦੇ ਪਰਿਵਾਰ ਵਿੱਚੋਂ ਹਨ, ਉਨ੍ਹਾਂ ਦਾ ਸਮੁੱਚਾ ਜੀਵਨ ਵੀ ਬਹੁਤ ਹੀ ਆਦਰਸ਼ਵਾਦੀ ਰਿਹਾ ਹੈ। ਇਸ ਸਮਾਰੋਹ ਮੌਕੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਰਾਜਪੂਤ ਵੈਲਫੇਅਰ ਸੋਸਾਇਟੀ ਨਯਾ ਨੰਗਲ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਪਾਲ ਅਤੇ ਸਪੀਕਰ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਜਿੰਦਰ ਸਿੰਘ, ਐਮ.ਈ. ਮੁਕੇਸ਼ ਕੁਮਾਰ ਅਤੇ ਏ.ਐਮ.ਈ. ਯੁੱਧਵੀਰ ਸਿੰਘ ਦਾ ਬੇਹਤਰੀਨ ਸੇਵਾਵਾਂ ਲਈ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ੋਕ ਪੁਰੀ ਅਤੇ ਉਨ੍ਹਾਂ ਦੇ ਸਹਿਯੋਗੀ ਕੌਂਸਲਰਾਂ ਵੱਲੋਂ ਕੀਤੇ ਇਸ ਸ਼ਾਨਦਾਰ ਉਪਰਾਲੇ ਲਈ ਰਾਜਪਾਲ ਅਤੇ ਸਪੀਕਰ ਨੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਲੋਰਡ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦੇ ਲੋਕ ਆਪਣੀ ਬਹਾਦਰੀ ਅਤੇ ਬਲੀਦਾਨ ਦੇ ਕਾਰਨ ਸਮੁੱਚੇ ਵਿਸ਼ਵ ਲਈ ਪ੍ਰੇਰਣਾ ਸ੍ਰੋਤ ਹਨ। ਪੰਜਾਬੀ ਯੂਨੀਵਰਸਿਟੀ ਦੀ ਡੀਨ ਪ੍ਰੋ. ਜਸਪਾਲ ਕੌਰ ਨੇ ਕਿਹਾ ਕਿ ਮਾਣਯੋਗ ਰਾਜਪਾਲ ਅਤੇ ਸਪੀਕਰ ਵਿਧਾਨ ਸਭਾ ਦੇ ਯਤਨਾ ਸਦਕਾ ਪੰਜਾਬੀ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਚੇਅਰ ਸਥਾਪਿਤ ਹੋ ਚੁੱਕੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਮਹਾਰਾਣਾ ਪ੍ਰਤਾਪ ਦੇ ਜੀਵਨ 'ਤੇ ਆਧਾਰਿਤ ਲਿਖੀ ਗਈ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕਾ ਹੈ ਜਿਸ ਦਾ ਰਾਜਪਾਲ ਤੋਂ ਜਲਦੀ ਉਦਘਾਟਨ ਕਰਵਾਇਆ ਜਾਵੇਗਾ।

ਰਾਜਸਥਾਨ ਦੇ ਮੇਵਾੜ ਤੋਂ ਆਏ ਅਸ਼ੋਕ ਕੁਮਾਰ ਨੇ ਮਹਾਰਾਣਾ ਪ੍ਰਤਾਪ ਦੇ ਜੀਵਨ 'ਤੇ ਬਹੁਤ ਹੀ ਜ਼ਜ਼ਬਾਤੀ ਅਤੇ ਜੋਸ਼ੀਲੇ ਵਿਚਾਰ ਪ੍ਰਗਟ ਕੀਤੇ। ਮੇਵਾੜ ਤੋਂ ਆਏ ਬਾਦਲ ਨੇ ਆਪਣੀ ਇੱਕ ਕਵਿਤਾ ਰਾਹੀਂ ਮਾਹਾਰਾਣਾ ਪ੍ਰਤਾਪ ਦੇ ਜੀਵਨ ਦੀ ਜੋਸ਼ੀਲੀ ਗਾਥਾ ਗਾਈ। ਪੰਜਾਬ ਦੇ ਉੱਘੇ ਗਾਇਕ ਮੁਹੰਮਦ ਸਦੀਕ ਨੇ ਮਹਾਰਾਣਾ ਪ੍ਰਤਾਪ ਅਤੇ ਰਾਜਾ ਜੈਮਲ ਫੱਤਾ ਦੇ ਮੁਗਲਾਂ ਨਾਲ ਹੋਏ ਸੰਘਰਸ਼ ਦੀਆਂ ਗਾਥਾਵਾਂ ਦਾ ਗੁਣਗਾਨ ਕੀਤਾ।

ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਸਭ ਤੋਂ ਪਹਿਲਾਂ ਕਾਰਗਿਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਪ੍ਰਤਿਮਾ 'ਤੇ ਜਾ ਕੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕੀਤਾ। ਉਨ੍ਹਾਂ ਨੇ ਇਸ ਉਪਰੰਤ 10 ਫੁੱਟ ਉੱਚੀ ਪੋਡੀਅਮ 'ਤੇ ਸਥਾਪਿਤ 18 ਫੁੱਟ ਉੱਚੀ ਮਹਾਰਾਣਾ ਪ੍ਰਤਾਪ ਦੀ ਪੰਜ ਧਾਤੂ ਨਾਲ ਬਣੀ ਪ੍ਰਤਿਮਾ ਨੂੰ ਮੰਤਰੋਚਾਰਨ ਅਤੇ ਫੁੱਲਾਂ ਦੀ ਵਰਖਾ ਦੌਰਾਨ ਪਰਦਾ ਹਟਾ ਕੇ ਲੋਕ ਅਰਪਣ ਕੀਤਾ। ਉਨ੍ਹਾਂ ਨੇ ਇਸ ਸਮਾਰੋਹ ਮੌਕੇ ਹਾਜ਼ਰ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਨਮਨ ਕੀਤਾ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਲੋੜਵੰਦਾਂ ਦਾ ਕੀਤਾ ਗਿਆ ਮੁਫਤ ਇਲਾਜ
ਸਿਹਤ ਵਿਭਾਗ ਵੱਲੋਂ ਮਨਾਏ ਗਏ ਡੈਂਟਲ ਪੰਦਰਵਾੜੇ ਦੌਰਾਨ 125 ਲੋੜਵੰਦਾਂ ਦੇ ਲਗਾਏ ਗਏ ਡੈਂਚਰ
26.02.18 - ਪੀ ਟੀ ਟੀਮ
ਸਿਹਤ ਵਿਭਾਗ ਵੱਲੋਂ ਮਨਾਏ ਗਏ ਡੈਂਟਲ ਪੰਦਰਵਾੜੇ ਦੌਰਾਨ 125 ਲੋੜਵੰਦਾਂ ਦੇ ਲਗਾਏ ਗਏ ਡੈਂਚਰਸਿਹਤ ਵਿਭਾਗ ਵੱਲੋਂ 12 ਫਰਵਰੀ ਤੋਂ 26 ਫਰਵਰੀ ਤੱਕ ਮਨਾਏ ਗਏ ਡੈਂਟਲ ਸਿਹਤ ਪੰਦਰਵਾੜੇ ਦੌਰਾਨ 125 ਲੋੜਵੰਦਾਂ ਨੂੰ ਡੈਂਚਰ ਲਗਾਏ ਗਏ ਅਤੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੰਦਾਂ ਦੇ ਮੁਫਤ ਕੈਂਪ ਲਗਾ ਕੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਜ਼ਿਲ੍ਹਾ ਹਸਪਤਾਲ ਵਿਖੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਅਤੇ ਦੰਦਾਂ ਦਾ ਮੁਫਤ ਚੈਕਅੱਪ ਕਰਨ ਲਈ ਲਗਾਏ ਗਏ ਕੈਂਪ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜਿਹੜੇ ਵਿਅਕਤੀਆਂ ਨੂੰ ਦੰਦਾਂ ਸਬੰਧੀ ਕਿਸੇ ਕਿਸਮ ਦੀ ਬਿਮਾਰੀ ਸੀ ਉਨ੍ਹਾਂ ਦਾ ਇਲਾਜ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਮੇਂ ਸਿਰ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਦਰਸ਼ਨ ਕੌਰ ਨੇ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜਾਂ ਖਾਣ ਨਾਲ, ਚਾਹ ਅਤੇ ਕੌਫੀ ਜ਼ਿਆਦਾ ਪੀਣ ਨਾਲ ਜਾਂ ਤੰਬਾਕੂ ਦੀ ਵਰਤੋਂ ਕਰਨ ਨਾਲ ਦੰਦਾਂ ਵਿੱਚ ਪੀਲਾਪਣ, ਕਰੇੜਾ ਲੱਗਣਾ ਅਤੇ ਖੋੜਾਂ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਸਾਨੂੰ ਸਮੇਂ-ਸਮੇਂ ਸਿਰ ਦੰਦਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨ ਵਿੱਚ 2 ਵਾਰੀ ਬੁਰਸ਼ ਕਰਨ ਨਾਲ, ਤਾਜੇ ਫਲ ਅਤੇ ਕੱਚੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਮੂਲੀ, ਸਲਾਦ ਅਤੇ ਸਾਬਤ ਅਨਾਜ ਜਿਵੇਂ ਕਿ ਭੁੱਜੇ ਹੋਏ ਛੋਲੇ, ਮੱਕੀ ਦੇ ਦਾਣੇ ਖਾਣ ਨਾਲ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ, ਦੰਦਾਂ ਦੇ ਮਾਹਰ ਡਾ. ਸਤਨਾਮ ਸਿੰਘ ਬੰਗਾ, ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਮਰਜੀਤ ਸਿੰਘ ਸੋਹੀ ਤੇ ਪਰਮਿੰਦਰ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਮੌਜੂਦ ਸਨ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਹੋਲਾ-ਮਹੱਲਾ ਮੌਕੇ ਸ਼ਰਧਾਲੂ ਪ੍ਰਸ਼ਾਸ਼ਨ ਵੱਲੋਂ ਤਿਆਰ ਕੀਤੀ ਐਪ ਤੋਂ ਜਾਣਕਾਰੀ ਲੈਣ
26.02.18 - ਪੀ ਟੀ ਟੀਮ
ਹੋਲਾ-ਮਹੱਲਾ ਮੌਕੇ ਸ਼ਰਧਾਲੂ ਪ੍ਰਸ਼ਾਸ਼ਨ ਵੱਲੋਂ ਤਿਆਰ ਕੀਤੀ ਐਪ ਤੋਂ ਜਾਣਕਾਰੀ ਲੈਣਲੱਖਾਂ ਸ਼ਰਧਾਲੂਆਂ ਦੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਆਮਦ ਨੂੰ ਧਿਆਨ ਵਿਚ ਰੱਖ ਕੇ ਹੋਲਾ ਮਹੱਲਾ ਸੁਵਿਧਾ ਐਪ ਤਿਆਰ ਕੀਤੀ ਗਈ ਹੈ ਜਿਸ ਨੂੰ ਆਪਣੇ ਸਮਾਰਟਫੋਨ 'ਤੇ ਡਾਊਨਲੋਡ ਕਰਕੇ ਸ਼ਰਧਾਲੂ ਹੋਲੇ-ਮਹੱਲੇ ਦੌਰਾਨ ਐਮਰਜੈਂਸੀ ਨੰਬਰ, ਸਿਵਲ ਕੰਟਰੋਲ ਰੂਮ, ਪੁਲਿਸ ਕੰਟਰੋਲ ਰੂਮ, ਜੋੜੇ ਘਰ, ਬੱਸ ਸਰਵਿਸ, ਮੈਡੀਕਲ ਸਹੂਲਤ, ਪਾਖਾਨੇ, ਪੀਣ ਵਾਲਾ ਸਾਫ ਪਾਣੀ, ਲੰਗਰ ਅਤੇ ਹੋਰ ਜਾਣਕਾਰੀ ਬਹੁਤ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਆਪਣੇ ਸਮਾਰਟਫੋਨ ਉੱਤੇ ਹੋਲਾ ਮਹੱਲਾ ਸੁਵਿਧਾ ਐਪ ਡਾਊਨਲੋਡ ਕਰਨਾ ਪਵੇਗਾ।

ਇਹ ਜਾਣਕਾਰੀ ਮੇਲਾ ਅਫਸਰ ਕਮ ਐੱਸ.ਡੀ.ਐੱਮ. ਰਕੇਸ਼ ਕੁਮਾਰ ਗਰਗ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਤੋਂ ਭਰਪੂਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਆਪਣੇ ਐਂਡਰਾਇਡ ਫੋਨ 'ਤੇ Hola Mohalla Suvidha ਐਪ ਡਾਊਨਲੋਡ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਇਸ ਐਪ ਨਾਲ ਸ਼ਰਧਾਲੂਆਂ ਨੂੰ ਬਹੁਤ ਸਹੂਲਤ ਮਿਲੇਗੀ। ਮੇਲੇ ਦੌਰਾਨ ਆਉਣ ਵਾਲੀ ਸੰਗਤ ਨੂੰ ਪਾਰਕਿੰਗ ਵਿਚ ਹੀ ਆਪਣੇ ਵਾਹਨ ਖੜ੍ਹੇ ਕਰਨੇ ਚਾਹੀਦੇ ਹਨ ਜਿਥੇ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੋਕਾਂ ਨੂੰ ਪ੍ਰਸ਼ਾਸ਼ਨ ਵਲੋਂ ਠਹਿਰਨ ਲਈ ਬਣਾਏ ਸਥਾਨਾਂ 'ਤੇ ਹੀ ਠਹਿਰਣਾ ਚਾਹੀਦਾ ਹੈ ਅਤੇ ਅਣਜਾਣ ਲੋਕਾਂ ਨਾਲ ਬਹੁਤਾ ਮੇਲ ਜੋਲ ਨਹੀਂ ਵਧਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੇਲੇ  ਦੌਰਾਨ ਸੰਗਤ ਆਪਣਾ ਕੀਮਤੀ ਸਮਾਨ ਨਾਲ ਨਾ ਲੈ ਕੇ ਆਵੇ ਅਤੇ ਗੈਰ-ਸਮਾਜੀ ਅੰਸਰਾ ਤੋਂ ਸੁਚੇਤ ਰਹੇ।

ਗਰਗ ਨੇ ਦੱਸਿਆ ਕਿ ਸਮੁੱਚਾ ਮੇਲਾ ਖੇਤਰ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਹੈ ਤਾਂ ਕਿ ਲੋੜ ਪੈਣ 'ਤੇ ਪੁਲਿਸ ਅਤੇ ਪ੍ਰਸਾਸ਼ਨ ਤੋਂ ਸਹਿਯੋਗ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾ ਵੱਲੋਂ ਵੀ ਸੰਗਤ ਦੀ ਸਹੂਲਤ ਦੇ ਪ੍ਰਬੰਧ ਕੀਤੇ ਗਏ ਹਨ। ਲੋਕ ਪ੍ਰਸ਼ਾਸ਼ਨ ਨੂੰ ਆਪਣਾ ਸਹਿਯੋਗ ਦੇਣ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅਦਾਲਤ ਵੱਲੋਂ ਆਤਮ-ਹੱਤਿਆ ਦੇ ਕੇਸ 'ਚ ਕਥਿਤ ਦੋਸ਼ਣ ਦੀ ਜਮਾਨਤ ਮੰਜੂਰ
23.02.18 - ਪੀ ਟੀ ਟੀਮ
ਅਦਾਲਤ ਵੱਲੋਂ ਆਤਮ-ਹੱਤਿਆ ਦੇ ਕੇਸ 'ਚ ਕਥਿਤ ਦੋਸ਼ਣ ਦੀ ਜਮਾਨਤ ਮੰਜੂਰਐਡੀਸ਼ਨਲ ਸ਼ੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਮੁਕੱਦਮਾ ਨੰਬਰ 8 ਮਿਤੀ 9/2/18 ਧਾਰਾ 306, 120 ਬੀ ਅਧੀਨ ਥਾਣਾ ਸਨੌਰ 'ਚ ਦਰਜ ਪਰਚੇ 'ਚ ਮੁਲਜਮ ਜਸਪਿੰਦਰ ਕੌਰ ਦੀ ਜਮਾਨਤ ਨੂੰ, ਬਚਾਅ ਪੱਖ ਦੇ ਸੀਨੀਅਰ ਵਕੀਲ ਐੱਮ.ਐੱਸ. ਪੰਧੇਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ, ਸ਼ੁੱਕਰਵਾਰ ਨੂੰ ਮੰਜੂਰ ਕਰ ਲਿਆ ਹੈ।
 
ਇਹ ਇੱਕ ਅਜੀਬ ਕੇਸ ਸੀ ਜਿਸ ਵਿੱਚ ਮੁਲਜਮ ਦੀ ਮ੍ਰਿਤਕ ਸੱਸ ਨੇ 9 ਫਰਵਰੀ ਦੀ ਸਵੇਰ ਆਪਣੇ 'ਤੇ ਡੀਜ਼ਲ ਛਿੜਕ ਕੇ ਆਤਮਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਉਕਤ ਪਰਚਾ ਮ੍ਰਿਤਕ ਦੇ ਭਰਾ ਵੱਲੋਂ ਦਰਜ਼ ਕਰਵਾਇਆ ਗਿਆ ਸੀ।

ਇਸ ਕੇਸ 'ਚ ਬਚਾਅ ਪੱਖ ਦੇ ਸੀਨੀਅਰ ਵਕੀਲ ਐੱਮ.ਐੱਸ. ਪੰਧੇਰ ਨੇ ਦਲੀਲ ਦਿੱਤੀ ਕਿ ਪਰਚਾ ਝੂਠੇ ਤੱਥਾਂ 'ਤੇ ਅਧਾਰਿਤ ਹੈ ਕਿਉਂਕਿ ਮੁਲਜਮ ਦੋ ਮਹੀਨਿਆਂ ਤੋਂ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ।

ਦੌਰਾਨੇ ਬਹਿਸ ਸੀਨੀਅਰ ਵਕੀਲ ਐੱਮ.ਐੱਸ. ਪੰਧੇਰ ਨੇ ਉੱਚ ਅਦਾਲਤ ਦੇ ਇਸ ਤਰ੍ਹਾਂ ਦੇ ਕੇਸਾਂ ਨਾਲ ਸੰਬੰਧ ਰੱਖਦੇ ਕਈ ਕੇਸਾਂ ਦਾ ਵੇਰਵਾ ਵੀ ਅਦਾਲਤ ਦੇ ਸਾਹਮਣੇ ਰੱਖਿਆ ਗਿਆ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER