ਪੰਜਾਬ

Monthly Archives: FEBRUARY 2017


ਕਾਰਗਿਲ ਦੇ ਸ਼ਹੀਦ ਦੀ ਬੇਟੀ ਨੂੰ ਬਲਾਤਕਾਰ ਦੀ ਕਥਿਤ ਧਮਕੀ ਦੇਣ ਨੂੰ ਲੈ ਕੇ ਏ.ਬੀ.ਵੀ.ਪੀ 'ਤੇ ਵਰ੍ਹੇ ਕੈਪਟਨ
27.02.17 - ਪੀ ਟੀ ਟੀਮ
ਕਾਰਗਿਲ ਦੇ ਸ਼ਹੀਦ ਦੀ ਬੇਟੀ ਨੂੰ ਬਲਾਤਕਾਰ ਦੀ ਕਥਿਤ ਧਮਕੀ ਦੇਣ ਨੂੰ ਲੈ ਕੇ ਏ.ਬੀ.ਵੀ.ਪੀ 'ਤੇ ਵਰ੍ਹੇ ਕੈਪਟਨਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਬਲਾਤਕਾਰ ਦੀ ਸ਼ਰਮਨਾਕ ਤੇ ਘਟੀਆ ਧਮਕੀ ਦੇਣ ਵਾਲੀ ਸੱਜੀ ਪੰਥੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਨਿੰਦਾ ਕੀਤੀ ਹੈ, ਜਿਸ ਵਿਦਿਆਰਥਣ ਨੇ ਹਾਲੇ 'ਚ ਰਾਮਜਸ ਕਾਲਜ 'ਚ ਹਿੰਸਾ ਕਰਨ ਖਿਲਾਫ ਵਿਦਿਆਰਥੀ ਸੰਗਠਨ ਖਿਲਾਫ ਕਦਮ ਚੁੱਕਿਆ ਸੀ।
 
ਇਸ ਲੜੀ ਹੇਠ, ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਵੱਲੋਂ ਰਾਮਜਸ ਕਾਲਜ ਦੀ ਘਟਨਾ 'ਤੇ ਬਹਾਦਰੀ ਭਰਿਆ ਪੱਖ ਰੱਖਣ ਤੋਂ ਬਾਅਦ ਉਸਨੂੰ ਮਿੱਲ ਰਹੀਆਂ ਬਲਾਤਕਾਰ ਤੇ ਹਿੰਸਾ ਦੀਆਂ ਧਮਕੀਆਂ ਦੇ ਦੋਸ਼ ਨੂੰ ਲੈ ਕੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਨੇ ਕਿਹਾ ਕਿ ਏ.ਬੀ.ਵੀ.ਪੀ ਤੇ ਉਸਦੇ ਆਕਾਵਾਂ ਨੂੰ ਇਸ ਘਿਣੌਣੇ ਵਤੀਰੇ 'ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।
 
ਅਮਰਿੰਦਰ ਨੇ ਕਿਹਾ ਕਿ ਇਸ ਲੜਕੀ ਦੇ ਪਿਤਾ ਨੇ ਕਾਰਗਿਲ ਯੁੱਧ ਦੌਰਾਨ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਹੁਣ ਉਸਨੂੰ ਸਹੀ ਕਦਮ ਲਈ ਪ੍ਰਤਾੜਤ ਕੀਤਾ ਜਾ ਰਿਹਾ ਹੈ। ਇਸ ਦਿਸ਼ਾ 'ਚ, ਉਨ੍ਹਾਂ ਨੇ ਏ.ਬੀ.ਵੀ.ਪੀ ਦੀ ਇਸ ਕਥਿਤ ਧਮਕੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਸੰਗਠਨ 'ਚ ਰਾਸ਼ਟਰਵਾਦ ਤੇ ਦੇਸ਼ ਲਈ ਪਿਆਰ ਦੀ ਪੂਰੀ ਤਰ੍ਹਾਂ ਘਾਟ ਦਾ ਪ੍ਰਦਰਸ਼ਨ ਕਰਾਰ ਦਿੱਤਾ ਹੈ।
 
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਰਾਮਜਸ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਖਿਲਾਫ ਬਿਨ੍ਹਾਂ ਕਾਰਨ ਭਾਰੀ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੀ ਬੇਸ਼ਰਮੀ ਉਪਰ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥੀ ਸੰਗਠਨ ਵੱਲੋਂ ਹੁਣ ਗੁਰਮੇਹਰ ਨੂੰ ਦਿੱਤੀ ਗਈ ਧਮਕੀ ਦੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਇਸ 'ਚ ਦੇਸ਼ ਦੇ ਕਾਨੂੰਨ ਪ੍ਰਤੀ ਕੋਈ ਸਨਮਾਨ ਨਹੀਂ ਹੈ।
 
ਕੈਪਟਨ ਨੇ ਕਿਹਾ ਕਿ 22 ਫਰਵਰੀ ਨੂੰ ਰਾਮਜਸ ਕਾਲਜ 'ਚ ਬਿਨ੍ਹਾਂ ਕਾਰਨ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੇ ਗੁੰਡਿਆਂ ਖਿਲਾਫ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਨ 'ਚ ਅਸਫਲ ਰਹਿਣਾ, ਸਾਫ ਤੌਰ 'ਤੇ ਇਨ੍ਹਾਂ ਨੂੰ ਅਜਿਹੀਆਂ ਗੰਭੀਰ ਧਮਕੀਆਂ ਦੇਣ ਲਈ ਹਿੰਮਤ ਦੇਣਾ ਹੈ। ਜਿਸ 'ਤੇ, ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਦਾ ਹੋਰ ਮਜ਼ਾਕ ਬਣਨ ਤੋਂ ਪਹਿਲਾਂ ਇਸ ਸੰਗਠਨ ਉਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।
 
ਅਮਰਿੰਦਰ ਨੇ ਕਿਹਾ ਕਿ ਇਸ ਸੰਗਠਨ ਵੱਲੋਂ ਗੁਰਮੇਹਰ ਨੂੰ ਦਿੱਤੀ ਗਈ ਕਥਿਤ ਧਮਕੀ ਨਾ ਸਿਰਫ ਇਨ੍ਹਾਂ ਅੰਦਰ ਔਰਤਾਂ ਪ੍ਰਤੀ ਸਨਮਾਨ ਦੀ ਗੈਰ ਮੌਜ਼ੂਦਗੀ ਨੂੰ ਪ੍ਰਦਰਸ਼ਨ ਕਰਦੀ ਹੈ, ਸਗੋਂ ਇਨ੍ਹਾਂ ਵੱਲੋਂ ਹੈਰਾਨੀਜਨਕ ਤਰੀਕੇ ਨਾਲ ਕਾਨੂੰਨ ਨੂੰ ਚੁਣੌਤੀ ਦੇਣਾ, ਦਰਸਾਉਂਦਾ ਹੈ ਕਿ ਇਹ ਅਸਲਿਅਤ 'ਚ ਵਿਦਿਆਰਥੀਆਂ ਦੀ ਭਲਾਈ ਕਰਨਾ ਕੋਈ ਸਹੀ ਵਿਦਿਆਰਥੀ ਸੰਗਠਨ ਨਹੀਂ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਏ.ਬੀ.ਵੀ.ਪੀ ਦੀ ਇਕ ਵਿਵਾਦਾਸਪਦ ਤੇ ਹਿੰਸਕ ਘਟਨਾ 'ਚ ਸ਼ਮੂਲੀਅਤ ਪਾਈ ਗਈ ਹੋਵੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਵਿਦਿਆਰਥੀ ਸੰਗਠਨ ਨੂੰ ਜੇ.ਐਨ.ਯੂ ਦੀ ਅਨੁਸ਼ਾਸਨਾਤਮਕ ਕਮੇਟੀ ਨੇ ਵੀ ਨਜੀਬ ਅਹਿਮਦ ਦੇ ਗਾਇਬ ਹੋਣ ਤੋਂ ਪਹਿਲਾਂ ਉਸ ਉਪਰ ਹਮਲਾ ਕਰਨ ਦਾ ਦੋਸ਼ੀ ਪਾਇਆ ਸੀ।
 
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸੰਗਠਨ ਉਪਰ ਕਾਰਵਾਈ ਕਰਨ 'ਚ ਅਸਫਲ ਰਹਿਣਾ, ਹੋਰ ਗੈਰ ਸਮਾਜਿਕ ਅਨਸਰਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਲਈ ਉਤਸਾਹ ਦੇਵੇਗਾ ਅਤੇ ਇਹ ਦੇਸ਼ ਅੰਦਰ ਕਾਨੂੰਨ ਤੇ ਵਿਵਸਥਾ ਦੇ ਪੂਰੀ ਤਰ੍ਹਾਂ ਢਹਿਣ ਦਾ ਕਾਰਨ ਬਣ ਸਕਦਾ ਹੈ।
 
ਉਥੇ ਹੀ, ਗੁਰਮੇਹਰ ਵੱਲੋਂ ਸੋਸ਼ਲ ਮੀਡੀਆ ਉਪਰ ਏ.ਬੀ.ਵੀ.ਪੀ ਖਿਲਾਫ ਮੁਹਿੰਮ ਛੇੜਨ ਨੂੰ ਲੈ ਕੇ ਦਿਖਾਈ ਗਈ ਹਿੰਮਤ ਦੀ ਸ਼ਲਾਘਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਤੇ ਕੇਂਦਰ ਸਰਕਾਰਾਂ ਦੇ ਅਥਾਰਿਟੀਜ਼ ਨੂੰ ਗੁਰਮੇਹਰ ਵੱਲੋਂ ਰੱਖੇ ਪੱਖ ਲਈ ਉਸਨੂੰ ਪ੍ਰਤਾੜਤ ਹੋਣ ਦੇਣ ਦੀ ਬਜਾਏ, ਇਹ ਪੁਖਤਾ ਕਰਨਾ ਚਾਹੀਦਾ ਹੈ ਕਿ ਰਾਮਜਸ ਕਾਲਜ 'ਚ ਹਿੰਸਾ ਤੇ ਉਸ ਤੋਂ ਬਾਅਦ ਸ਼ਹੀਦ ਦੀ ਬੇਟੀ ਨੂੰ ਧਮਕੀਆਂ ਦੇਣ ਦੇ ਦੋਸ਼ੀਆਂ ਨੂੰ ਡੀ.ਯੂ ਦੇ ਕੈਂਪਸ ਦੇ ਮਹੌਲ ਨੂੰ ਦੂਸ਼ਿਤ ਕਰਨ ਲਈ ਇਕ ਅਜਿਹੀ ਸਜ਼ਾ ਦਿੱਤੀ ਜਾਵੇ, ਜਿਹੜੀ ਦੂਜਿਆਂ ਲਈ ਵੀ ਸਬਕ ਬਣੇ।
 
ਰਾਮਜਸ ਕਾਲਜ ਦੀ ਘਟਨਾ ਤੋਂ ਬਾਅਦ ਗੁਰਮੇਹਰ ਨੇ ਆਪਣੀ ਫੇਸਬੁੱਕ ਪ੍ਰੋਫਾਈਫਲ ਪਿਕਚਰ ਨੂੰ ਪਲੇਕਾਰਡ ਵਾਲੀ ਫੋਟੋ ਨਾਲ ਬਦਲ ਦਿੱਤਾ ਸੀ, ਜਿਸ 'ਚ ਲਿੱਖਿਆ ਸੀ ਕਿ ਮੈਂ ਦਿੱਲੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਹਾਂ। ਮੈਂ ਏ.ਬੀ.ਵੀ.ਪੀ ਤੋਂ ਨਹੀਂ ਡਰਦੀ ਹਾਂ। ਮੈਂ ਇਕੱਲੀ ਨਹੀਂ ਹਾਂ। ਭਾਰਤ ਦਾ ਹਰੇਕ ਵਿਦਿਆਰਥੀ ਮੇਰੇ ਨਾਲ ਹੈ। #ਸਟੂਡੇਂਸਅਗੇਂਸਟਏ.ਬੀ.ਵੀ.ਪੀ। ਖ਼ਬਰਾਂ ਮੁਤਾਬਿਕ ਉਸਦੀ ਫੋਟੋ ਵਾਇਰਲ ਹੋ ਜਾਣ ਤੋਂ ਬਾਅਦ ਅਤੇ ਉਸਨੂੰ ਸੋਸ਼ਲ ਮੀਡੀਆ ਉਪਰ ਭਾਰੀ ਸਮਰਥਨ ਮਿਲਣ ਤੋਂ ਬਾਅਦ ਇਹ ਧਮਕੀ ਆਈ ਹੈ।
 
ਕੈਪਟਨ ਅਮਰਿੰਦਰ, ਏ.ਬੀ.ਵੀ.ਪੀ ਉਪਰ ਕਾਰਵਾਈ ਕਰਨਾ ਤਾਂ ਦੂਰ, ਉਸ ਦੀਆਂ ਗਤੀਵਿਧੀਆਂ ਦੀ ਨਿੰਦਾ ਤੱਕ ਨਹੀਂ ਕਰਨ ਵਾਲੀ ਭਾਪਜਾ 'ਤੇ ਵੀ ਵਰ੍ਹੇ ਹਨ
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਵਿਧਾਨ ਸਭਾ ਦੇ 48 ਪੋਲਿੰਗ ਸ਼ਟੇਸ਼ਨਾਂ ਉਤੇ ਮੁੜ ਤੋਂ ਵੋਟਾਂ ਪਵਾਉਣ ਦੇ ਹੁਕਮ
07.02.17 - ਪੀ ਟੀ ਟੀਮ
ਪੰਜਾਬ ਵਿਧਾਨ ਸਭਾ ਦੇ 48 ਪੋਲਿੰਗ ਸ਼ਟੇਸ਼ਨਾਂ ਉਤੇ ਮੁੜ ਤੋਂ ਵੋਟਾਂ ਪਵਾਉਣ ਦੇ ਹੁਕਮਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਮਿਤੀ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 16 ਪੋਲਿੰਗ ਸ਼ਟੇਸਨ ਅਤੇ ਵਿਧਾਨ ਸਭਾ ਹਲਕਾ ਨੰ. 13 ਮਜੀਠਾ ਦੇ 12, ਹਲਕਾ ਨੰ. 73 ਮੋਗਾ ਦੇ 1, ਹਲਕਾ ਨੰ. 86 ਮੁਕਤਸਰ ਦੇ 9, ਹਲਕਾ ਨੰ. 97 ਸਰਦੂਲਗੜ੍ਹ ਦੇ 1 ਅਤੇ ਹਲਕਾ ਨੰ. 108 ਸੰਗਰੂਰ ਦੇ 9 ਪੋਲਿੰਗ ਸ਼ਟੇਸ਼ਨਾਂ ਤੇ ਦੁਬਾਰਾ ਮਤਦਾਨ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਰਾਜ ਦੇ ਕੁਲ 48 ਪੋਲਿੰਗ ਸ਼ਟੇਸ਼ਨਾਂ ਉਤੇ 9 ਫਰਵਰੀ 2017 ਨੂੰ ਮੁੜ ਤੋਂ ਵੋਟਾਂ ਪਵਾਈਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਵੀ. ਕੇ. ਸਿੰਘ ਨੇ ਦੱਸਿਆ ਕਿ ਮਿਤੀ 9 ਫਰਵਰੀ 2017 ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ਉਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪੋਲਿੰਗ ਸ਼ਟੇਸ਼ਨਾਂ ਤੋਂ ਮੁੜ ਤੋਂ ਵੋਟਿੰਗ ਕਰਵਾਈ ਜਾਣੀ ਹੈ ਉਨ੍ਹਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰ. 1 ਸਰਕਾਰੀ ਸਕੂਲ ਮਹਿੰਦੀਪੁਰ, ਪੋਲਿੰਗ ਸਟੇਸ਼ਨ ਨੰ. 5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰ. 8 ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਵੀਰਾਂ, ਪੋਲਿੰਗ ਸਟੇਸ਼ਨ ਨੰ. 31 ਜੰਝ ਘਰ, ਰੋੜੀ ਐਫ ਜੀ ਸੀ ਰੋਡ, ਮਜੀਠਾ, ਪੋਲਿੰਗ ਸਟੇਸ਼ਨ ਨੰ. 35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ. 40 ਕੇਸਰਾ ਦੇਵੀ ਆਰੀਆ ਗਰਲਜ਼ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰ. 43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ. 46 ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ, ਪੋਲਿੰਗ ਸਟੇਸ਼ਨ ਨੰ. 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ. 57 ਸਰਕਾਰੀ ਪ੍ਰਾਈਮਰੀ ਸਕੂਲ ਗੁਜਰਪੁਰਾ, ਪੋਲਿੰਗ ਸਟੇਸ਼ਨ ਨੰ. 78 ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਾਗ ਕਲਾਂ, ਪੋਲਿੰਗ ਸਟੇਸ਼ਨ ਨੰ. 92 ਸਰਕਾਰੀ ਪ੍ਰਾਈਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰ. 124 ਸਰਕਾਰੀ ਪ੍ਰਾਈਮਰੀ ਸਕੂਲ ਫੱਤੂਭੀਲਾ, ਪੋਲਿੰਗ ਸਟੇਸ਼ਨ ਨੰ. 134 ਸਰਕਾਰੀ ਪ੍ਰਾਈਮਰੀ ਸਕੂਲ ਰੁਪੋਵਾਲੀ ਕਲਾ, ਪੋਲਿੰਗ ਸਟੇਸ਼ਨ ਨੰ. 140 ਸਰਕਾਰੀ ਪ੍ਰਾਈਮਰੀ ਸਕੂਲ ਮੰਗਾ ਸਰਾਏ ਅਤੇ ਪੋਲਿੰਗ ਸਟੇਸ਼ਨ ਨੰ. 166  ਸਰਕਾਰੀ ਪ੍ਰਾਈਮਰੀ ਸਕੂਲ ਪੰਨਵਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਅਧੀਨ ਵਿਧਾਨ ਸਭਾ ਹਲਕਾ ਨੰ. 13 ਮਜੀਠਾ ਦੇ ਪੋਲਿੰਗ ਸਟੇਸ਼ਨ ਨੰ. 5 ਸਰਕਾਰੀ ਪ੍ਰਾਈਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰ. 31 ਜੰਝ ਘਰ, ਰੋੜੀ ਐਫ ਜੀ ਸੀ ਰੋਡ, ਮਜੀਠਾ, ਪੋਲਿੰਗ ਸਟੇਸ਼ਨ ਨੰ. 35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ. 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰ. 43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ) ਪੋਲਿੰਗ ਸਟੇਸ਼ਨ ਨੰ. 53 ਸਰਕਾਰੀ ਪ੍ਰਾਈਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ. 62 ਸਰਕਾਰੀ ਪ੍ਰਾਈਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰ. 75 ਸਰਕਾਰੀ ਪ੍ਰਾਈਮਰੀ ਸਕੂਲ ਹਰੀਆ, ਪੋਲਿੰਗ ਸਟੇਸ਼ਨ ਨੰ. 92 ਸਰਕਾਰੀ ਪ੍ਰਾਈਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰ. 138 ਸਰਕਾਰੀ ਪ੍ਰਾਈਮਰੀ ਸਕੂਲ ਕੋਟ ਹਿਰਦੇ ਰਾਮ, ਪੋਲਿੰਗ ਸਟੇਸ਼ਨ ਨੰ. 163 ਸਰਕਾਰੀ ਪ੍ਰਾਈਮਰੀ ਸਕੂਲ ਬਾਬੋਵਾਲ ਅਤੇ ਹਲਕਾ ਨੰ. 166 ਸਰਕਾਰੀ ਪ੍ਰਾਈਮਰੀ ਸਕੂਲ ਪੰਨਵਾ ਸ਼ਾਮਲ ਹਨ, ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ. 73 ਮੋਗਾ ਦੇ ਪੋਲਿੰਗ ਸਟੇਸ਼ਨ ਨੰ. 145 ਸਰਕਾਰੀ ਪ੍ਰਾਈਮਰੀ ਸਕੂਲ ਮੁਹੱਲਾ ਸੋਢੀਆਂ ਵਿੱਚ ਮੁੜ ਤੋਂ ਮਤਦਾਨ ਹੋਵੇਗਾ।

ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰ 86 ਮੁਕਤਸਰ ਦੇ ਪੋਲਿੰਗ ਸਟੇਸ਼ਨ ਨੰ. 2 ਗੋਰਮਿੰਟ ਐਲੀਮੈਂਟਰੀ ਸਕੂਲ ਕਾਨੀਆਂਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ. 18 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ. 19 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ. 20  ਗੋਰਮਿੰਟ ਐਲੀਮੈਂਟਰੀ ਸਕੂਲ ਵੱਟੂ, ਪੋਲਿੰਗ ਸਟੇਸ਼ਨ ਨੰ. 29 ਗੋਰਮਿੰਟ ਐਲੀਮੈਂਟਰੀ ਸਕੂਲ ਵੀਰਵੀਆਂਵਾਲੀ ਉਰਫ ਕਾਪੀਆਂ ਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ. 56 ਗੋਰਮਿੰਟ ਐਲੀਮੈਂਟਰੀ ਸਕੂਲ ਬੁੜਾਗੁਜਰ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰ. 67 ਗੋਰਮਿੰਟ ਐਲੀਮੈਂਟਰੀ ਸਕੂਲ ਬਾਜਾ ਮੰਡੇਰ, ਪੋਲਿੰਗ ਸਟੇਸ਼ਨ ਨੰ. 73 ਗੋਰਮਿੰਟ ਐਲੀਮੈਂਟਰੀ ਸਕੂਲ ਨਜਦੀਕ ਨਗਰ ਪੰਚਾਇੰਤ ਦਫ਼ਤਰ ਬਰੀਵਾਲਾ (ਲੈਫਟ ਸਾਈਡ) ਅਤੇ ਪੋਲਿੰਗ ਸਟੇਸ਼ਨ ਨੰ. 87 ਵਾਈ ਐਸ ਸਕੂਲ ਠੰਡੇਵਾਲ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ. 97 ਸਰਦੂਲਗੜ੍ਹ ਦੇ ਪੋਲਿੰਗ ਸਟੇਸ਼ਨ ਨੰ. 86 ਕੋਰੇਵਾਲਾ ਅਤੇ ਹਲਕਾ ਨੰ. 108 ਸੰਗਰੂਰ ਦੇ ਪੋਲਿੰਗ ਸਟੇਸ਼ਨ ਨੰ. 6 ਇੰਪਰੂਵਮੈਂਟ ਟਰਸਟ (ਅੋਲਡ) ਕੋਲਾ ਪਾਰਕ (ਐੱਨ) ਸੰਗਰੂਰ, ਪੋਲਿੰਗ ਸਟੇਸ਼ਨ ਨੰ. 39 ਸਰਕਾਰੀ ਰਣਬੀਰ ਕਾਲਜ ਸੰਗਰੂਰ, ਪੋਲਿੰਗ ਸਟੇਸ਼ਨ ਨੰ. 94 ਸਰਕਾਰੀ ਪ੍ਰਾਇਮਰੀ ਘਾਬਦਾ, ਪੋਲਿੰਗ ਸਟੇਸ਼ਨ ਨੰ. 95 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਸੰਤੋਖਪੁਰਾ, ਪੋਲਿੰਗ ਸਟੇਸ਼ਨ ਨੰ. 100 ਸਰਕਾਰੀ ਐਲੀਮੈਂਟਰੀ ਪ੍ਰਾਈਮਰੀ ਸਕੂਲ ਨੰਦਗੜ੍ਹ (ਐੱਸ), ਪੋਲਿੰਗ ਸਟੇਸ਼ਨ ਨੰ. 102 ਸਰਕਾਰੀ ਐਲੀਮੈਂਟਰੀ ਪ੍ਰਾਈਮਰੀ ਸਕੂਲ ਗਹਿਲਾਂ, ਪੋਲਿੰਗ ਸਟੇਸ਼ਨ ਨੰ. 106 ਸਰਕਾਰੀ ਐਲੀਮੈਂਟਰੀ ਪ੍ਰਾਈਮਰੀ ਸਕੂਲ ਦਿਆਲਗੜ੍ਹ, ਪੋਲਿੰਗ ਸਟੇਸ਼ਨ ਨੰ. 142 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਅਤੇ ਪੋਲਿੰਗ ਸਟੇਸ਼ਨ ਨੰ. 180 ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਿਦਾਮਪੁਰ ਸ਼ਾਮਲ ਹਨ।

ਵੀ ਕੇ ਸਿੰਘ ਨੇ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਦੁਬਾਰਾ ਵੋਟਿੰਗ ਕਰਵਾਉਣ ਦਾ ਮੁੱਖ ਕਾਰਣ ਈ.ਵੀ.ਐੱਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੇ ਕੰਮ ਕਾਜ ਵਿੱਚ ਖਰਾਬੀ ਆਉਣਾ ਹੈ ਜਿਸ ਕਾਰਣ ਭਾਰਤੀ ਚੋਣ ਕਮਿਸ਼ਨ ਵਲੋਂ ਇਨ੍ਹਾਂ ਪੋਲਿੰਗਾ ਸਟੇਸ਼ਨਾਂ ਉੱਤੇ ਮੁੜ ਤੋਂ ਪੋਲਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਰਿਟਰਨਿੰਗ ਅਫਸਰ ਅਤੇ ਓਬਸਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਮਿਤੀ 09 ਫਰਵਰੀ 2017 ਨੂੰ ਸਵੇਰੇ 08 ਵਜੇ ਤੋਂ ਸ਼ਾਮ 05 ਵਜੇ ਤੱਕ ਵੋਟਾਂ ਪੈਣ ਦਾ ਕੰਮ ਹੋਵੇਗਾ ਅਤੇ 05 ਵਜੇ ਤੋਂ ਬਾਅਦ ਲਾਈਨ ਵਿਚ ਖੜ੍ਹੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਸਮਾਂ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋੜਿੰਦਾ ਸੁਰੱਖਿਆ ਸਟਾਫ, ਈ.ਵੀ.ਐੱਮ. ਮਸ਼ੀਨਾਂ ਅਤੇ ਪੋਲ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਚੋਣ ਕਮਿਸ਼ਨ ਵਲੋਂ ਇਨ੍ਹਾਂ ਪੋਲਿੰਗ ਸਟੇਸ਼ਨਾਂ ਅਧੀਨ ਆਉਂਦੇ ਬਾਸ਼ਿੰਦਿਆਂ ਨੂੰ 09 ਫਰਵਰੀ ਦੀ ਪੇਡ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER