ਪੰਜਾਬ

Monthly Archives: DECEMBER 2018

ਖਾਲਸਾ ਸਿਰਜਣਾ ਸ਼ਤਾਬਦੀ ਤੀਕ ਮਤਭੇਦ ਭੁਲਾਉਣ ਬਾਰੇ ਬਾਦਲ-ਟੋਹੜਾ ਨੂੰ ਹੋਇਆ ਸੀ ਆਦੇਸ਼
ਬਾਦਲਾਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਣਦੇਖੀ ਦੇ ਵੀਹ ਸਾਲ
31.12.18 - ਨਰਿੰਦਰ ਪਾਲ ਸਿੰਘ
ਬਾਦਲਾਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਣਦੇਖੀ ਦੇ ਵੀਹ ਸਾਲਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਵਾਜ਼ਾਂ ਉਠੀਆਂ ਤਾਂ ਕੁਝ ਸਿੱਖ ਹਲਕਿਆਂ ਤੇ ਵਿਸ਼ੇਸ਼ ਕਰਕੇ ਬਾਦਲ ਦਲ ਦੇ ਅੰਦਰੋਂ ਵੀ ਇਹ ਅਵਾਜ਼ਾਂ ਉਠੀਆਂ ਸਨ ਕਿ ਮੀਰੀ-ਪੀਰੀ ਦੇ ਮਹਾਨ ਅਸਥਾਨ ਦੀ ਸੇਵਾ ਵਿੱਚ ਤਾਇਨਾਤ ਗਿਆਨੀ ਜੀ ਦੀ ਵਿਰੋਧਤਾ ਕਿਉਂ? ਤਰਕ ਦਿੱਤਾ ਗਿਆ ਸੀ ਕਿ ਗਿਆਨੀ ਜੀ ਤਾਂ ਪੂਰੀ ਤਰ੍ਹਾਂ ਗੈਰ-ਵਿਵਾਦਤ ਹਨ ਤੇ ਉੁਨ੍ਹਾਂ ਉਪਰ ਕੋਈ ਵੀ ਐਸਾ ਇਲਜ਼ਾਮ ਨਹੀਂ ਜਿਸ ਲਈ ਉਨ੍ਹਾਂ ਉਪਰ ਉਂਗਲ ਉਠਾਈ ਜਾ ਸਕੇ।

ਲੇਕਿਨ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਮਝੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਇਸ ਉਪਰ ਕਾਬਜ ਸਿਆਸੀ ਧਿਰ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਰਵੱਈਏ ਦਾ ਲੇਖਾ-ਜੋਖਾ ਕੀਤਾ ਜਾਏ ਤਾਂ ਸਿੱਖ ਕੌਮ ਦੇ ਤਖ਼ਤਾਂ ਦੀ ਸੇਵਾ ਵਿੱਚ ਤਾਇਨਾਤ ਸਤਿਕਾਰਤ ਦੱਸੇ ਜਾਂਦੇ ਜਥੇਦਾਰਾਂ ਦੇ ਅਦਬ ਸਤਿਕਾਰ ਅਤੇ ਮਾਣ ਮਰਿਆਦਾ ਨੂੰ ਪਹਿਲੀ ਅਹਿਮ ਢਾਹ 31 ਦਸੰਬਰ 1998 ਨੂੰ ਲਗਾਈ ਗਈ ਸੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸਿਰਫ ਇਸ ਕਰਕੇ ਘਰ ਤੋਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੌਮ ਦੇ ਅਹਿਮ ਮੰਨੇ ਜਾਂਦੇ ਸਿੱਖ ਆਗੂਆਂ ਨੂੰ ਸਾਢੇ ਤਿੰਨ ਮਹੀਨਿਆਂ ਲਈ ਆਪਸੀ ਮਤਭੇਦ ਭੁੱਲ ਜਾਣ ਦਾ ਸੁਝਾਅ ਦੇ ਦਿੱਤਾ ਸੀ।

ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜਥੇਦਾਰ ਨੂੰ ਘਰ ਤੋਰੇ ਜਾਣ ਪਿੱਛੇ ਕਾਰਣਾਂ ਦੀ ਗੱਲ ਕੀਤੀ ਜਾਏ ਤਾਂ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਤਤਕਾਲੀਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਦੋਹਰੇ ਭਾਰ ਥੱਲੇ ਹਨ ਇਸ ਲਈ ਬਾਦਲ, ਪਾਰਟੀ ਬੋਝ ਵੰਡਾਉਣ ਲਈ ਕਿਸੇ ਹੋਰ ਸਾਥੀ ਨੂੰ ਕੁਝ ਅਧਿਕਾਰ ਵਗੈਰਾ ਦੇ ਦੇਣ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਜਥੇਦਾਰ ਟੋਹੜਾ ਦਾ ਇਹ ਸੁਝਾਅ ਰਾਸ ਨਾ ਆਇਆ। ਕੁਝ ਹੀ ਦਿਨਾਂ ਵਿੱਚ ਪਾਰਟੀ ਦੀ ਸਮੁਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਜਥੇਦਾਰ ਟੋਹੜਾ ਖਿਲਾਫ ਮੁਹਾਜ਼ ਖੋਲ੍ਹ ਦਿੱਤਾ।

ਅਪ੍ਰੈਲ 1999 ਵਿੱਚ ਖਾਲਸਾ ਸਿਰਜਣਾ ਦੀ ਤੀਸਰੀ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਭਾਈ ਰਣਜੀਤ ਸਿੰਘ ਨੇ 31 ਦਸੰਬਰ 1998 ਨੂੰ ਆਦੇਸ਼ ਜਾਰੀ ਕਰਦਿਆਂ ਦੋਨਾਂ ਹੀ ਸਿੱਖ ਆਗੂਆਂ ਨੂੰ ਸੁਝਾਅ ਦਿੱਤਾ ਕਿ ਖਾਲਸਾ ਸਿਰਜਣਾ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਆਪਸੀ ਮਤਭੇਦ ਕੁਝ ਸਮੇਂ ਲਈ ਠੰਡੇ ਬਸਤੇ ਪਾ ਦਿੱਤੇ ਜਾਣ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਿੱਚ ਬਹੁਮਤ ਵਾਲੀ ਧਿਰ ਨੇ ਕਾਰਜਕਾਰਣੀ ਦੀ ਇਕੱਤਰਤਾ ਬੁਲਾ ਕੇ 10 ਫਰਵਰੀ 1999 ਨੂੰ ਜਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਭਾਈ ਰਣਜੀਤ ਸਿੰਘ ਦੋਹਾਂ ਨੂੰ ਘਰ ਤੋਰ ਦਿੱਤਾ।

ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਥੇਦਾਰ ਟੋਹੜਾ ਨੇ ਬਕਾਇਦਾ ਬਾਦਲ ਦਲ ਦਾ ਸਿਆਸੀ ਖੇਤਰ ਵਿੱਚ ਮੁਕਾਬਲਾ ਕਰਨ ਦਾ ਮਨ ਬਣਾਇਆ। ਸਾਲ 2002 ਦੀ ਵਿਧਾਨ ਸਭਾ ਚੋਣ ਉਨ੍ਹਾਂ ਸਰਬ ਹਿੰਦ ਅਕਾਲੀ ਦਲ ਦੇ ਬੈਨਰ ਹੇਠ ਲੜੀ, ਭਾਵੇਂ ਉਨ੍ਹਾਂ ਦਾ ਦਲ ਜਿੱਤ ਨਾ ਸਕਿਆ ਲੇਕਿਨ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੋਂ ਬਾਹਰ ਕਰਨ ਵਿੱਚ ਸਫਲ ਜ਼ਰੂਰ ਹੋ ਗਏ। ਸਾਲ 2004 ਦੀ ਸ਼੍ਰੋਮਣੀ ਕਮੇਟੀ ਆਮ ਚੋਣ ਵੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਟੋਹੜਾ ਨਾਲ ਸਮਝੌਤਾ ਕੀਤਾ, ਵਾਪਸ ਕਮੇਟੀ ਦੀ ਪ੍ਰਧਾਨਗੀ ਸੌਂਪੀ ਲੇਕਿਨ ਭਾਈ ਰਣਜੀਤ ਸਿੰਘ ਮੁੜ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਨਾ ਆਏ।
----------
ਬਾਦਲਾਂ ਦੇ ਆਦੇਸ਼ਾਂ 'ਤੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਅਜੇ ਤੀਕ ਸਿੱਖ ਕੌਮ ਨੇ ਮੁਆਫ਼ ਨਹੀਂ ਕੀਤਾ।
----------
ਜਨਵਰੀ 2000 ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਜਦੋਂ ਤਤਕਾਲੀਨ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਅਹੁਦੇਦਾਰਾਂ ਖਿਲਾਫ ਮੁਹਾਜ਼ ਖੋਲ੍ਹ ਦਿੱਤਾ ਤਾਂ ਉਸੇ ਗਿਆਨੀ ਪੂਰਨ ਸਿੰਘ ਨੂੰ ਨੰਗੇ ਪੈਰੀਂ ਘਰ ਜਾਣ ਲਈ ਮਜਬੂਰ ਕਰਨ ਦੇ ਹਾਲਾਤ ਬਣਾ ਦਿੱਤੇ ਗਏ ਜਿਸ ਗਿਆਨੀ ਪੂਰਨ ਸਿੰਘ ਨੂੰ ਭਾਈ ਰਣਜੀਤ ਸਿੰਘ ਦੀ ਜਗ੍ਹਾ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਸੀ। ਗਿਆਨੀ ਪੂਰਨ ਸਿੰਘ ਦੀ ਜਥੇਦਾਰੀ ਦਾ ਫੈਸਲਾ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਹੋਇਆ, ਇਹ ਹਕੀਕਤ ਵੀ ਲੁਕੀ-ਛਿਪੀ ਨਹੀਂ ਹੈ।

ਫਰਵਰੀ 2003 ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋ:ਮਨਜੀਤ ਸਿੰਘ ਨੂੰ ਜਥੇਦਾਰੀ ਤੋਂ ਵੱਖ ਕੀਤਾ ਗਿਆ ਤਾਂ ਉਨ੍ਹਾਂ ਉਪਰ ਉਹ ਆਰਥਿਕ ਬੇਨਿਯਮੀਆਂ ਦੇ ਦੋਸ਼ ਲਾਏ, ਜਿਨ੍ਹਾਂ ਬਾਰੇ 1998 ਵਿੱਚ ਭਾਈ ਰਣਜੀਤ ਸਿੰਘ ਨੇ ਸਪਸ਼ਟੀਕਰਨ ਮੰਗਿਆ ਸੀ। ਹਾਲਾਂਕਿ ਪ੍ਰੋ:ਮਨਜੀਤ ਸਿੰਘ ਨੂੰ ਸੇਵਾ ਮੁਕਤ ਕਰਨ ਪਿੱਛੇ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ਨਿੱਜੀ ਹਿੱਤ ਸਨ ਕਿਉਂਕਿ ਸਾਲ 2003 ਵਿੱਚ ਬਾਦਲ-ਟੋਹੜਾ ਦਰਮਿਆਨ ਹੋਏ ਸਮਝੌਤੇ ਬਾਰੇ ਪ੍ਰੋ:ਮਨਜੀਤ ਸਿੰਘ ਨੇ ਕਮੇਟੀ ਪ੍ਰਧਾਨ ਬਡੂੰਗਰ ਨੂੰ ਭਿਣਕ ਨਹੀਂ ਸੀ ਪੈਣ ਦਿੱਤੀ।

ਸਾਲ 2008 ਵਿੱਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਕਰਕੇ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਇੱਕ ਵਿਦੇਸ਼ੀ ਦੌਰੇ ਸਮੇਂ ਉਨ੍ਹਾਂ ਬਾਦਲ ਨੂੰ ਸੁਝਾਅ ਦੇ ਦਿੱਤਾ ਸੀ ਕਿ ਦਲ ਦੇ ਨਾਮ ਨਾਲੋਂ ਅਕਾਲੀ ਸ਼ਬਦ ਲਾਹ ਦਿੱਤਾ ਜਾਵੇ।

ਜਨਵਰੀ 2015 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵੱਖ ਕਰ ਦਿੱਤੇ ਗਏ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਸੂਰ ਇਹੀ ਸੀ ਕਿ ਉਨ੍ਹਾਂ ਨੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜੋ ਸਾਲ 2003 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕੀਤਾ ਗਿਆ ਤੇ ਸੱਤ ਸਾਲ ਲਾਗੂ ਰਿਹਾ।
----------
ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜਥੇਦਾਰ ਨੇ ਨੂੰ ਆਦੇਸ਼ ਜਾਰੀ ਕਰਦਿਆਂ ਬਾਦਲ ਅਤੇ ਟੋਹੜਾ ਸੁਝਾਅ ਦਿੱਤਾ ਕਿ ਖਾਲਸਾ ਸਿਰਜਣਾ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਆਪਸੀ ਮਤਭੇਦ ਕੁਝ ਸਮੇਂ ਲਈ ਠੰਡੇ ਬਸਤੇ ਪਾ ਦਿੱਤੇ ਜਾਣ। ਲੇਕਿਨ ਬਾਦਲ ਨੇ ਆਦੇਸ਼ ਦਾ ਸਤਿਕਾਰ ਨਾ ਕਰਦਿਆਂ ਟੋਹੜਾ ਤੇ ਭਾਈ ਰਣਜੀਤ ਸਿੰਘ ਦੋਹਾਂ ਨੂੰ ਘਰ ਤੋਰ ਦਿੱਤਾ।
----------
ਦੂਸਰੇ ਪਾਸੇ ਬਾਦਲਾਂ ਦੇ ਆਦੇਸ਼ਾਂ 'ਤੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਅਜੇ ਤੀਕ ਸਿੱਖ ਕੌਮ ਨੇ ਮੁਆਫ਼ ਨਹੀਂ ਕੀਤਾ। ਪ੍ਰੰਤੂ ਉਨ੍ਹਾਂ ਨੂੰ ਕੌਮੀ ਭਾਵਨਾਵਾਂ ਦੇ ਉਲਟ ਜਾ ਕੇ ਅਹੁਦਿਆਂ 'ਤੇ ਬਣਾਈ ਰੱਖਣ ਤੇ ਸਰਕਾਰੀ ਸੁਰੱਖਿਆ ਦੀ ਸ਼ੁਰੂਆਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਬਜ਼ੇ ਹੇਠਲੀ ਸ਼੍ਰੋਮਣੀ ਕਮੇਟੀ ਹੈ।

ਜੇਕਰ ਫਰਵਰੀ 1999 ਤੋਂ ਜਨਵਰੀ 2015 ਦੌਰਾਨ ਤਖ਼ਤਾਂ ਦੀ ਜਥੇਦਾਰੀ ਤੋਂ ਵੱਖ ਕਰ ਦਿੱਤੇ ਜਥੇਦਾਰਾਂ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਖਿਲਾਫ ਲਏ ਫੈਸਲਿਆਂ ਪ੍ਰਤੀ ਕੋਈ ਵੱਡਾ ਕੌਮੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਪ੍ਰੰਤੂ ਡੇਰਾ ਸਿਰਸਾ ਮੁਖੀ ਮੁਆਫ਼ੀ ਮਾਮਲੇ ਬਾਅਦ ਤਾਂ ਬਾਦਲਾਂ ਦੁਆਰਾ ਥਾਪੇ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਸਤਿਕਾਰ ਬਹਾਲ ਨਹੀਂ ਹੋ ਸਕਿਆ ਕਿਉਂਕਿ 31 ਦਸੰਬਰ 1998 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਆਦੇਸ਼ ਦਾ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਪਾਰਟੀ ਨੇ ਨਹੀਂ ਕੀਤਾ ਜਿਸ ਦਾ ਖਮਿਆਜ਼ਾ ਬਾਦਲਾਂ ਵਲੋਂ ਥਾਪੇ ਜਥੇਦਾਰ ਤੇ ਬਾਦਲ ਅੱਜ ਵੀ ਭੁਗਤ ਰਹੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2  [prev.]1-5 of 10

Comment by: Sahib singh

ਬਾਦਲਾਂ ਬਾਰੇ ਲੇਖ ਸਹੀ ਤੱਥਾਂ ਦੀ ਤਰਜਮਾਨੀ ਕਰਦਾ ਹੈ

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸ਼੍ਰੋਮਣੀ ਕਮੇਟੀ ਵਲੋਂ ਭਾਈ ਮਨਿੰਦਰ ਸਿੰਘ 'ਤੇ ਪਾਬੰਦੀ
'ਖਾਲਸਾ ਜੀ..... ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ'
26.12.18 - ਨਰਿੰਦਰ ਪਾਲ ਸਿੰਘ
'ਖਾਲਸਾ ਜੀ..... ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ'ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਪੜਾਵੀ ਸਮਾਗਮ ਸਫਰ-ਏ-ਸ਼ਹਾਦਤ ਬੀਤੇ ਕੱਲ੍ਹ ਕੁਝ ਐਨਾ ਕੌੜਾ ਸੱਚ ਸੁਣਾ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਠੰਡਾ ਬੁਰਜ ਦੇ ਮੰਚ ਤੋਂ ਇਹ ਸੁਣਨ ਨੂੰ ਮਿਲਿਆ ਕਿ ਸਫ਼ਰ-ਏ-ਸ਼ਹਾਦਤ ਕਾਫਿਲੇ ਦੇ ਪ੍ਰਮੁੱਖ ਅੰਗ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਉਪਰ ਪਾਬੰਦੀ ਦੇ ਹੁਕਮ ਨਾਦਰ ਕਰ ਦਿੱਤੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਦੀ ਮਨਸ਼ਾ ਨਾਲ ਕੁਝ ਗੁਰਸਿੱਖ ਵੀਰਾਂ ਨੇ ਕੁਝ ਸਾਲ ਪਹਿਲਾਂ ਸਫ਼ਰ-ਏ ਸ਼ਹਾਦਤ ਨਾਮੀ ਇੱਕ ਸੰਸਥਾ ਦਾ ਗਠਨ ਕੀਤਾ। ਇਹ ਸੰਸਥਾ ਹਰ ਸਾਲ ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਤੇ ਪ੍ਰਚਾਰਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਗੁਰਮਤਿ ਸਮਾਗਮ ਉਲੀਕਦੀ ਤੇ ਫਿਰ ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਦੀ।
----------
ਕਵਿਤਾ ਦਾ ਗਾਇਨ ਕਰਦਿਆਂ ਭਾਈ ਮਨਿੰਦਰ ਸਿੰਘ ਦੱਸਦੇ ਹਨ ਕਿ ਦਰਪੇਸ਼ ਮਸਲਿਆਂ ਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਰਨਾ ਸੀ ਲੇਕਿਨ ਇਸ 'ਤੇ ਵੀ ਕਬਜ਼ਾ ਕਰ ਲਿਆ ਗਿਆ। "ਆਪਣਿਆਂ ਨੇ ਕੌਮ ਡੋਬਤੀ, ਸਿੱਖ ਤਖ਼ਤ ਤੋਂ ਬਾਗੀ ਹੋ ਗਏ ਜਥੇਦਾਰ ਸਰਕਾਰੀ"।
----------
ਇਸ ਸਮਾਗਮ ਦੀ ਵਿਲੱਖਣਤਾ ਰਹੀ ਕਿ ਮੰਚ ਤੋਂ ਗੁਰਬਾਣੀ ਕੀਰਤਨ ਦੇ ਨਾਲ-ਨਾਲ ਗੁਰ ਇਤਿਹਾਸ ਤੇ ਸ਼ਹਾਦਤ ਨਾਲ ਸਬੰਧਤ ਕਵਿਤਾਵਾਂ ਦਾ ਗਾਇਨ ਵੀ ਹੁੰਦਾ। ਕਵਿਤਾ ਗਾਇਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ ਸਿੱਖ ਸੰਗਤਾਂ ਦੀ ਵਿਸ਼ੇਸ਼ ਪਸੰਦ ਰਹਿੰਦੇ। ਇਸ ਵਾਰ ਵੀ ਪ੍ਰੋਗਰਾਮ ਸਫ਼ਰ-ਏ-ਸ਼ਹਾਦਤ ਦਾ ਅਗਾਜ਼ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਅੱਟਕ ਸਾਹਿਬ ਤੋਂ ਸ਼ੁਰੂ ਹੋਇਆ, ਦੂਸਰਾ ਪੜਾਅ ਗੁਰਦੁਆਰਾ ਛੰਨ ਸਾਹਿਬ ਅਤੇ ਤੀਸਰਾ ਪੜਾਅ ਸੋਮਵਾਰ ਦੀ ਰਾਤ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸੀ। ਇਸ ਮੌਕੇ ਮੰਚ 'ਤੇ ਗੁਰਦੁਆਰਾ ਫਤਿਹਹੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੀ ਸ਼ਸ਼ੋਭਿਤ ਸਨ।

ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ "ਸਾਡਾ ਕੋਈ ਧੜਾ ਨਹੀਂ ਹੈ। ਅਸੀਂ ਕਿਸੇ ਵੀ ਸੰਪਰਦਾ, ਟਕਸਾਲ ਜਾਂ ਸੰਸਥਾ ਨਾਲ ਸਬੰਧਤ ਨਹੀ ਹਾਂ। ਸਭ ਦਾ ਸਤਿਕਾਰ ਕਰਦੇ ਹਾਂ।" ਉਨ੍ਹਾਂ ਕਿਹਾ "ਜੋ ਹਾਲਾਤ ਸਿੱਖ ਕੌਮ ਦੇ ਬਣ ਚੁੱਕੇ ਹਨ ਕਿ ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ ਹੋਇਆ ਹੈ। ਅੱਜ ਕਲਗੀਧਰ ਪਾਤਸ਼ਾਹ ਨੂੰ ਇੱਕ ਬੇਨਤੀ ਰੂਪੀ ਅਰਜ ਕਰ ਰਿਹਾ ਹਾਂ ਜੇ ਸੰਗਤ ਇਜਾਜ਼ਤ ਦੇਵੇ ਤਾਂ ਗਾਇਨ ਕਰਾਂ।" ਤਾਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਇਜਾਜ਼ਤ ਦਿੱਤੀ।

ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੁਆਰਾ ਗਾਇਨ ਕੀਤੀ ਕਵਿਤਾ ਦਾ ਅੰਤਰਾ ਸੀ "ਸੁਣ ਕਲਗੀ ਵਾਲੇ ਦਾਤਿਆ ਮੈਂ ਹੱਥ ਬੰਨ੍ਹ ਅਰਜ ਗੁਜਾਰੀ। ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ।" ਅਗਲੇ ਬੋਲਾਂ ਵਿੱਚ "ਇਹ ਸਿੱਖ ਸਾਰੇ ਤੇਰੇ ਨੇ, ਤੇਰੇ ਨਾਂ 'ਤੇ ਲੜਦੇ ਨੇ, ਸੰਤ ਨੇ ਸੰਤ ਨੂੰ ਗੋਲੀ ਮਾਰੀ" ਕਵਿਤਾ ਵਿੱਚ ਸਿੱਖ ਧਰਮ ਵਿੱਚ ਘਰ ਕਰ ਰਹੇ ਵੱਖ-ਵੱਖ ਡੇਰਿਆਂ, ਉਨ੍ਹਾਂ ਦੀ ਵੱਖ-ਵੱਖ ਮਰਿਆਦਾ ਦਾ ਜ਼ਿਕਰ ਕਰਦਿਆਂ ਇਹ ਵੀ ਕਹਿ ਦਿੱਤਾ ਗਿਆ ਕਿ ਸਿੱਖਾਂ ਨੇ ਗੁਰੂ ਸਾਹਿਬ ਵਲੋਂ ਦਿੱਤੀ ਪ੍ਰਭੂ ਪ੍ਰੇਮ ਦੀ ਮਰਿਆਦਾ ਵਿਸਾਰ ਦਿੱਤੀ ਹੈ। ਸਿੱਖਾਂ ਦਰਮਿਆਨ ਵਖਰੇਵਿਆਂ ਤੇ ਦੁਵਿਧਾ ਦਾ ਜ਼ਿਕਰ ਕਰਦਿਆਂ ਹਵਾਲਾ ਦਿੱਤਾ ਗਿਆ ਕਿ ਅੰਮ੍ਰਿਤ, ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ ਅਤੇ ਮੂਲ ਮੰਤਰ 'ਤੇ ਵੀ ਵੰਡੀਆਂ ਪਾ ਦਿੱਤੀਆਂ ਗਈਆਂ ਹਨ।
----------
ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਬੇਨਤੀ ਜ਼ਰੂਰ ਕਰਨਗੇ ਕਿ ਸਮੁੱਚੀ ਕੌਮ ਅੰਮ੍ਰਿਤਧਾਰੀ ਹੋਵੇ। ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ।
----------
ਕਵਿਤਾ ਦਾ ਗਾਇਨ ਕਰਦਿਆਂ ਭਾਈ ਮਨਿੰਦਰ ਸਿੰਘ ਦੱਸਦੇ ਹਨ ਕਿ ਦਰਪੇਸ਼ ਮਸਲਿਆਂ ਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਰਨਾ ਸੀ ਲੇਕਿਨ ਇਸ 'ਤੇ ਵੀ ਕਬਜ਼ਾ ਕਰ ਲਿਆ ਗਿਆ। "ਆਪਣਿਆਂ ਨੇ ਕੌਮ ਡੋਬਤੀ, ਸਿੱਖ ਤਖ਼ਤ ਤੋਂ ਬਾਗੀ ਹੋ ਗਏ ਜਥੇਦਾਰ ਸਰਕਾਰੀ"। ਕੋਈ ਸੱਤ ਮਿੰਟ ਦੀ ਇਸ ਕਵਿਤਾ ਉਪਰੰਤ ਭਾਈ ਮਨਿੰਦਰ ਸਿੰਘ ਹੁਰਾਂ ਨੇ ਸਮਾਪਤੀ ਕੀਤੀ ਤਾਂ ਗਿਆਨੀ ਹਰਪਾਲ ਸਿੰਘ ਹੁਰਾਂ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਕੌਮ ਦੀ ਸੇਵਾਦਾਰੀ ਲਈ ਸਨ ਲੇਕਿਨ ਹੁਣ ਸਭ ਕੁਝ ਬਦਲ ਚੁੱਕਾ ਹੈ। ਵੇਖੋ ਵੀਡੀਓ:

ਗਿਆਨੀ ਹਰਪਾਲ ਸਿੰਘ ਨੇ ਵੀ ਇੱਕ ਰੁਬਾਈ ਸਾਂਝੀ ਕਰਦਿਆਂ ਕੌਮੀ ਦਰਦ ਦੀ ਗੱਲ ਕੀਤੀ ਕਿ "ਕੌਮ ਨੂੰ ਹੁਣ ਨਾਦਰਾਂ ਤੇ ਅਬਦਾਲੀਆਂ ਨੇ ਨਹੀਂ, ਫੂਲਾ ਸਿੰਘ ਅਕਾਲੀ ਦੀ ਅਣਹੋਂਦ ਨੇ ਮਾਰਿਆ ਹੈ"। ਗੁਰਦੁਆਰਾ ਕੋਤਵਾਲੀ ਸਾਹਿਬ ਦੀਆਂ ਸਲਾਖਾਂ ਵੱਲ ਇਸ਼ਾਰਾ ਕਰਦਿਆਂ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਇਹ ਸਲਾਖਾਂ ਸੰਦੇਸ਼ ਦਿੰਦੀਆਂ ਹਨ ਕਿ ਸਿੱਖ ਸਰੀਰਕ ਤੌਰ 'ਤੇ ਭਾਵੇਂ ਗੁਲਾਮ ਹੋ ਜਾਏ, ਉਸ ਦੀ ਸੋਚ ਗੁਲਾਮ ਨਹੀਂ ਹੋੋਣੀ ਚਾਹੀਦੀ।

ਮੰਗਲਵਾਰ ਦੀ ਰਾਤ ਸਫ਼ਰ ਏ-ਸ਼ਹਾਦਤ ਦੇ ਚੌਥੇ ਪੜਾਅ ਦੇ ਸਮਾਗਮ ਦੀ ਸਮਾਪਤੀ ਮੌਕੇ ਇੱਕ ਵਾਰ ਫਿਰ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਪ੍ਰਬੰਧਕਾਂ ਨੂੰ ਉਪਰੋਂ ਹੁਕਮ ਆਏ ਸਨ ਕਿ ਅੱਜ ਮਨਿੰਦਰ ਸਿੰਘ ਨੂੰ ਕਵਿਤਾ ਨਹੀਂ ਪੜ੍ਹਨ ਦੇਣੀ, ਗੁਰਬਾਣੀ ਕੀਤਰਨ ਕਰੇ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਕੁਝ ਕੌੜਾ ਸੱਚ ਗਿਆਨੀ ਹਰਪਾਲ ਸਿੰਘ ਵੀ ਬਿਆਨ ਗਏ ਸਨ ਜੋ ਕੂੜ ਨੂੰ ਪਸੰਦ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਉਹ ਅੱਜ ਇਸ ਸਫ਼ਰ-ਏ-ਸ਼ਹਾਦਤ ਵਿੱਚ ਆਖਰੀ ਵਾਰ ਹਾਜਰੀ ਭਰ ਰਹੇ ਹਨ ਲੇਕਿਨ ਇਹ ਬੇਨਤੀ ਜ਼ਰੂਰ ਕਰਨਗੇ ਕਿ ਸਮੁੱਚੀ ਕੌਮ ਅੰਮ੍ਰਿਤਧਾਰੀ ਹੋਵੇ। ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ। ਭਾਈ ਮਨਿੰਦਰ ਸਿੰਘ ਦੇ ਇਨ੍ਹਾਂ ਬੋਲਾਂ 'ਤੇ ਸੰਗਤਾਂ ਨੇ ਜੈਕਾਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ। ਵੇਖੋ ਵੀਡੀਓ:

ਇਸ ਸਬੰਧ ਵਿੱਚ ਜਦੋਂ ਗਿਆਨੀ ਹਰਪਾਲ ਸਿੰਘ ਹੁਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਫੋਨ ਚੁੱਕਣ ਵਾਲੇ ਸ਼ਖਸ ਨੇ ਦੱਸਿਆ ਕਿ ਸਿੰਘ ਸਾਹਿਬ ਕਿਤੇ ਰੁਝੇਵੇਂ ਵਿੱਚ ਹਨ ਲੇਕਿਨ ਦੇਰ ਸ਼ਾਮ ਤੀਕ ਉਨ੍ਹਾਂ ਦਾ ਕੋਈ ਸੁਨੇਹਾ ਨਹੀਂ ਮਿਲਿਆ। ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਸੁਨੇਹਾ ਮਿਲਿਆ ਕਿ ਉਨ੍ਹਾਂ ਨੇ ਜੋ ਵੀ ਕਹਿਣਾ ਹੈ ਉਹ ਪਹਿਲਾਂ ਹੀ ਸੰਗਤ ਦੀ ਹਾਜਰੀ ਵਿੱਚ ਗੁਰਦੁਆਰਾ ਠੰਡਾ ਬੁਰਜ ਵਿਖੇ ਹੋਏ ਸਮਾਗਮ ਮੌਕੇ ਕਹਿ ਚੁਕੇ ਹਨ ਤੇ ਵੀਡੀਓ ਵੀ ਉਨ੍ਹਾਂ ਦੇ ਫੇਸਬੁੱਕ ਖਾਤੇ 'ਤੇ ਦਰਜ ਹੈ।

ਲੇਕਿਨ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਂ ਆਏ ਹੁਕਮਾਂ ਦੇ ਪਾਏ ਵਾਸਤੇ ਨੇ ਇਹ ਸ਼ੰਕਾ ਜ਼ਰੂਰ ਖੜ੍ਹੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ, ਸਿੱਖਾਂ ਦੁਆਰਾ ਚੁਣੀ ਹੋਈ ਸੰਸਥਾ ਭਲੇ ਹੀ ਹੋਵੇ ਲੇਕਿਨ ਇਹ ਸਿੱਖਾਂ ਦੇ ਨਹੀਂ ਬਲਕਿ ਕਿਸੇ ਹੋਰ ਤਾਕਤ ਦੇ ਅਧੀਨ ਹੈ ਜਿਸ ਦਾ ਹੁਕਮ ਮੰਨਣ ਲਈ ਇਸ ਦੇ ਪ੍ਰਬੰਧਕ ਮਜਬੂਰ ਹਨ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2  [prev.]1-5 of 10

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 25 ਗਜ਼ਟਿਡ ਅਤੇ 33 ਰਾਖਵੀਆਂ ਛੁੱਟੀਆਂ ਦਾ ਕੀਤਾ ਗਿਆ ਐਲਾਨ
ਪੰਜਾਬ ਸਰਕਾਰ ਵੱਲੋਂ ਸਾਲ 2019 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ
19.12.18 - ਪੀ ਟੀ ਟੀਮ
ਪੰਜਾਬ ਸਰਕਾਰ ਵੱਲੋਂ ਸਾਲ 2019 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀਪੰਜਾਬ ਸਰਕਾਰ ਵੱਲੋਂ ਸਾਲ 2019 ਲਈ 25 ਗਜ਼ਟਿਡ ਅਤੇ 33 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਰਾਖਵੀਆਂ ਛੁੱਟੀਆਂ ਵਿਚੋਂ ਪੰਜਾਬ ਸਰਕਾਰ ਦੇ ਮੁਲਾਜ਼ਮ 2 ਰਾਖਵੀਆਂ ਛੁੱਟੀਆਂ ਲੈ ਸਕਣਗੇ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 13 ਜਨਵਰੀ ਨੂੰ ਪ੍ਰਕਾਸ਼ ਗੁਰਪੂਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ, 19 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ, 4 ਮਾਰਚ ਨੂੰ ਮਹਾ-ਸ਼ਿਵਰਾਤਰੀ, 21 ਮਾਰਚ ਨੂੰ ਹੋਲੀ, 13 ਅਪ੍ਰੈਲ ਨੂੰ ਰਾਮ ਨੌਮੀ, 14 ਅਪ੍ਰੈਲ ਨੂੰ ਜਨਮ ਦਿਨ ਡਾ. ਬੀ.ਆਰ. ਅੰਬੇਡਕਰ/ਵਿਸਾਖੀ, 17 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 19 ਅਪ੍ਰੈਲ ਨੂੰ ਗੁੱਡ ਫਰਾਈਡੇ, 05 ਜੂਨ ਨੂੰ ਈਦ-ਉੱਲ-ਫਿਤਰ, 7 ਜੂਨ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 17 ਜੂਨ ਨੂੰ ਕਬੀਰ ਜੈਯੰਤੀ, 12 ਅਗਸਤ ਨੂੰ ਈਦ-ਉੱਲ-ਜੂਹਾ (ਬਕਰੀਦ), 15 ਅਗਸਤ ਨੂੰ ਸੁਤੰਤਰਤਾ ਦਿਵਸ, 24 ਅਗਸਤ ਨੂੰ ਜਨਮ ਅਸ਼ਟਮੀ, 31 ਅਗਸਤ ਨੂੰ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 29 ਸਤੰਬਰ ਨੂੰ ਮਹਾਰਾਜ ਅਗਰਸੈਨ ਜੈਯੰਤੀ, 02 ਅਕਤੂਬਰ ਨੂੰ ਜਨਮ ਦਿਵਸ ਮਹਾਤਮਾ ਗਾਂਧੀ ਜੀ, 08 ਅਕਤੂਬਰ ਨੂੰ ਦੁਸਹਿਰਾ, 13 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ, 27 ਅਕਤੂਬਰ ਨੂੰ ਦੀਵਾਲੀ, 28 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 12 ਨਵੰਬਰ ਨੂੰ ਪ੍ਰਕਾਸ਼ ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, 1 ਦਸੰਬਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 25 ਦਸੰਬਰ ਨੂੰ ਕ੍ਰਿਸਮਿਸ ਦਿਵਸ ਦੀ ਛੁੱਟੀ ਹੋਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਰਾਖਵੀਆਂ ਛੁੱਟੀਆਂ ਵਿੱਚ 1 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਜਨਵਰੀ ਨੂੰ ਲੋਹੜੀ, 3 ਫਰਵਰੀ ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ, 10 ਫਰਵਰੀ ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ, 21 ਮਾਰਚ ਨੂੰ ਹੋਲਾ-ਮੁਹੱਲਾ, 23 ਮਾਰਚ ਨੂੰ ਸ਼ਹੀਦੀ ਦਿਵਸ ਭਗਤ ਸਿੰਘ ਜੀ, 8 ਅਪ੍ਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ, 1 ਮਈ ਨੂੰ ਮਈ ਦਿਵਸ, 7 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 18 ਮਈ ਨੂੰ ਬੁੱਧ ਪੁਰਨਿਮਾ, 13 ਜੂਨ ਨੂੰ ਨਿਰਜਲਾ ਇਕਾਦਸ਼ੀ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ, 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ, 5 ਸਤੰਬਰ ਨੂੰ ਜਨਮ ਦਿਵਸ ਬਾਬਾ ਜੀਵਨ ਜੀ, 7 ਸਤੰਬਰ ਨੂੰ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ, 10 ਸਤੰਬਰ ਨੂੰ ਮੁਹੱਰਮ, 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ, 12 ਸਤੰਬਰ ਨੂੰ ਅਨੰਤ ਚਤੁਰਦਸ਼ੀ, 28 ਸਤੰਬਰ ਨੂੰ ਜਨਮ ਦਿਵਸ ਭਗਤ ਸਿੰਘ ਜੀ, 15 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ, 17 ਅਕਤੂਬਰ ਨੂੰ ਕਰਵਾ ਚੌਥ, 26 ਅਕਤੂਬਰ ਨੂੰ ਜਨਮ ਦਿਵਸ ਸੰਤ ਨਾਮਦੇਵ ਜੀ, 28 ਅਕਤੂਬਰ ਨੂੰ ਗੋਵਰਧਨ ਪੂਜਾ, 29 ਅਕਤੂਬਰ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 2 ਨਵੰਬਰ ਨੂੰ ਛੱਠ ਪੂਜਾ, 10 ਨਵੰਬਰ ਨੂੰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਨ-ਨਬੀ ਜਾਂ ਇਦ-ਏ-ਮਿਲਾਦ), 16 ਨਵੰਬਰ ਨੂੰ ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ ਜੀ ਅਤੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2  [prev.]1-5 of 10

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੁੱਖ ਮੰਤਰੀ ਦੇ ਨਾਂ ਖੁੱਲ੍ਹਾ ਖ਼ਤ
ਵਿਧਾਇਕਾਂ ਦੀ ਗਰੀਬੀ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਭੇਜੇ 500 ਰੁਪਏ
15.12.18 - ਪੀ ਟੀ ਟੀਮ
ਵਿਧਾਇਕਾਂ ਦੀ ਗਰੀਬੀ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਭੇਜੇ 500 ਰੁਪਏਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਸਬ-ਕਮੇਟੀ ਵੱਲੋਂ ਵਿਧਾਇਕਾਂ ਦੀ ਤਨਖਾਹ ਨੂੰ ਤਕਰੀਬਨ 2.5 ਗੁਣਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ। ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਕਰਕੇ ਪਹਿਲਾਂ ਤੋਂ ਹੀ ਮਾਲੀ ਸੰਕਟ ਨਾਲ ਜੂਝ ਰਹੀ ਸਰਕਾਰ ਉੱਤੇ ਕਰੋੜਾਂ ਰੁਪਏ ਦਾ ਸਾਲਾਨਾ ਵਾਧੂ ਭਾਰ ਪਾਉਣ ਦਾ ਪ੍ਰਸਤਾਅ ਦਿੱਤਾ ਗਿਆ ਹੈ।

ਇਸ ਪ੍ਰਸਤਾਅ ਵਿੱਚ ਕਿਹਾ ਗਿਆ ਹੈ ਕਿ ਵਿਧਾਇਕਾਂ ਦੀ ਤਨਖਾਹ ਮੌਜੂਦਾ 25,000 ਰੁਪਏ ਤੋਂ ਵਧਾ ਕੇ 55,000 ਰੁਪਏ ਕਰ ਦਿੱਤੀ ਜਾਵੇ। ਇਸ ਦੇ ਨਾਲ ਹੀ ਸਬ-ਕਮੇਟੀ ਵਲੋਂ ਬਿਜਲੀ ਅਤੇ ਪਾਣੀ ਭੱਤਾ 1,000 ਤੋਂ ਵਧ ਕੇ 10,000 ਰੁਪਏ, ਸਕੱਤਰੇਤ ਭੱਤਾ 10,000 ਤੋਂ ਵਧਾ ਕੇ 15,000 ਰੁਪਏ, ਰੋਜ਼ਾਨਾ ਭੱਤਾ 1500 ਤੋਂ ਵਧਾ ਕੇ 1800 ਰੁਪਏ, ਦਫਤਰ ਲਈ ਭੱਤਾ 10,000 ਤੋਂ ਵਧਾ ਕੇ 30,000 ਰੁਪਏ, ਸੁਰੱਖਿਆ ਗੱਡੀਆਂ ਲਈ ਡੀਜ਼ਲ 500 ਲੀਟਰ ਤੋਂ ਵਧਾ ਕੇ 600 ਲੀਟਰ ਅਤੇ ਪੈਟਰੋਲ 300 ਲੀਟਰ ਤੋਂ ਵਧਾ ਕੇ 400 ਲੀਟਰ ਕੀਤੇ ਜਾਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਹੋਰ ਭੱਤੇ ਵਧਾਉਣ ਦਾ ਵੀ ਪ੍ਰਸਤਾਅ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਉਪਰ ਲੱਗਣ ਵਾਲੇ ਆਮਦਨ ਕਰ ਦੀ ਅਦਾਇਗੀ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਹੀ ਕੀਤੀ ਜਾਂਦੀ ਹੈ।

ਹੁਣ ਇਸ ਮਾਮਲੇ 'ਚ ਨਵਾਂ ਸ਼ਹਿਰ ਦੇ ਨਿਵਾਸੀ ਪਰਵਿੰਦਰ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਦੇ ਨਾਂ ਇੱਕ ਦਿਲਚਸਪ ਅਤੇ ਵਿਅੰਗਮਈ ਖ਼ਤ ਭੇਜਿਆ ਹੈ ਜਿਸ 'ਚ ਉਨ੍ਹਾਂ ਨੇ ਵਿਧਾਇਕਾਂ 'ਤੇ ਆਏ ਆਰਥਿਕ ਸੰਕਟ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਲਈ 500 ਰੁਪਏ ਦਾ ਮਨੀ ਆਰਡਰ ਭੇਜਣ ਦਾ ਦਾਅਵਾ ਕੀਤਾ ਹੈ। ਪੜ੍ਹੋ ਕੀ ਲਿਖਿਆ ਉਨ੍ਹਾਂ ਖ਼ਤ 'ਚ:

ਸੇਵਾ ਵਿਖੇ
ਕੈਪਟਨ ਅਮਰਿੰਦਰ ਸਿੰਘ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ।

ਵਿਸ਼ਾ: ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ/ਭੱਤੇ ਵਧਾਉਣ ਦੇ ਪ੍ਰਸਤਾਵ ਦੇ ਮੱਦੇਨਜ਼ਰ ਵਿਧਾਇਕਾਂ ਲਈ 500 ਰੁਪਏ ਦੀ ਆਰਥਿਕ ਸਹਾਇਤਾ।

ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,

ਸਭ ਤੋਂ ਪਹਿਲਾਂ ਮੈਂ ਆਪ ਜੀ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਰੁਝੇਵਿਆਂ ਕਾਰਨ ਮੈਨੂੰ ਪੰਜਾਬ ਦੇ ਵਿਧਾਇਕਾਂ 'ਤੇ ਆਏ ਆਰਥਿਕ ਸੰਕਟ ਦਾ ਪਤਾ ਨਹੀਂ ਲੱਗ ਸਕਿਆ। ਨਿਸ਼ਚੇ ਹੀ ਵਿਧਾਇਕਾਂ 'ਤੇ ਸੰਕਟ ਆਇਆ ਹੋਵੇਗਾ ਤਾਂ ਹੀ ਪੰਜਾਬ ਵਿਧਾਨ ਸਭਾ 'ਚ ਇਨ੍ਹਾਂ ਨੂੰ ਮਿਲਣ ਵਾਲੀ ਰਾਸ਼ੀ 'ਚ ਚੋਖਾ ਵਾਧਾ ਕਰਨ ਬਾਰੇ ਸੋਚਿਆ ਗਿਆ ਹੈ। ਨਹੀਂ ਤਾਂ ਕਦੀ ਸੁਣਿਆ ਹੈ ਕਿ ਚੁਣੇ ਹੋਏ ਨੁਮਾਇੰਦੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਦਿੱਤੇ ਟੈਕਸ ਦੀ ਦੁਰਵਰਤੋਂ ਕਰਦੇ ਹੋਣ? ਨਾਲੇ ਪੰਜਾਬ ਦੇ ਨੁਮਾਇੰਦੇ ਜਾਂ ਨੇਤਾ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ। ਪਿਛਲੀ ਸਰਕਾਰ ਵੇਲੇ ਵੀ ਕਦੇ ਇਸ ਤਰ੍ਹਾਂ ਹੋਇਆ ਸੀ ਕਿ ਸੱਤਾਧਾਰੀ ਪਾਰਟੀਆਂ ਨੇ ਪੈਸੇ ਦੀ ਕੋਈ ਦੁਰਵਰਤੋਂ ਕੀਤੀ ਹੋਵੇ? ਤੁਸੀਂ ਤਾਂ ਸੱਤਾ ਵਿਚ ਆਏ ਹੀ ਹੱਥ 'ਚ ਗੁਰਬਾਣੀ ਦਾ ਗੁਟਕਾ ਫੜ ਕੇ ਸੀ। ਤੁਸੀਂ, ਤੁਹਾਡੇ ਮੰਤਰੀ ਤੇ ਵਿਧਾਇਕ ਤਾਂ ਲੋਕ ਵਿਰੋਧੀ ਕਿਸੇ ਕੰਮ ਬਾਰੇ ਸੋਚ ਵੀ ਨਹੀਂ ਸਕਦੇ।

ਇਸ ਲਈ ਆਪ ਜੀ ਨੂੰ ਇਸ ਔਖੀ ਘੜੀ ਵਿੱਚ 500 (ਪੰਜ ਸੌ) ਰੁਪਏ ਦਾ ਮਨੀ ਆਰਡਰ ਕੀਤਾ ਹੈ, ਇਸ ਨੂੰ ਪਰਵਾਨ ਕਰ ਲੈਣਾ। ਸੱਚ ਦੱਸ ਦਿਆਂ ਜੀ ਇਹ ਸਾਰੇ ਪੈਸੇ ਮੇਰੇ ਨਹੀਂ ਹਨ। ਇਸ 'ਚ ਬੀ.ਟੈੱਕ. ਦੀ ਪੜ੍ਹਾਈ ਕਰ ਰਹੇ ਉਸ ਵਿਦਿਆਰਥੀ ਦਾ ਵੀ ਹਿੱਸਾ ਹੈ ਜਿਹੜਾ ਹਰ ਛੁੱਟੀ 'ਤੇ ਮਜ਼ਦੂਰੀ ਕਰਦਾ ਹੈ ਤੇ ਇੰਨੀ ਠੰਢ 'ਚ ਵੀ ਉਸ ਦੇ ਪੈਰੀਂ ਸਿਰਫ ਚੱਪਲਾਂ ਹੀ ਹੁੰਦੀਆਂ ਹਨ। ਸਾਡੇ ਲਾਗੇ ਚਾਹ ਦੀ ਰੇੜ੍ਹੀ ਲਾਉਂਦੇ ਅਸ਼ੋਕ ਦਾ ਵੀ ਇਸ 'ਚ ਹਿੱਸਾ ਹੈ। ਜਦੋਂ ਉਸ ਨੇ ਤੁਹਾਡੇ ਲਈ ਪੈਸੇ ਕੱਢੇ ਤਾਂ ਉਹ ਮੈਨੂੰ ਵੱਡਾ ਰਾਜਾ ਅਸ਼ੋਕ ਲੱਗਿਆ। ਗੰਨੇ ਦਾ ਰਸ ਵੇਚਦੀ ਕਿਸੇ ਹੋਰ ਰਾਜ ਤੋਂ ਆਈ ਇੱਕ ਬੀਬੀ ਦਾ ਵੀ ਇਸ 'ਚ ਹਿੱਸਾ ਹੈ। ਇੱਕ ਰਿਕਸ਼ੇ ਵਾਲੇ ਨੇ ਵੀ ਕੁਝ ਪੈਸੇ ਦਿੱਤੇ ਨੇ। ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਇੱਕ ਹੋਰ ਸੱਜਣ ਨੇ ਵੀ ਇਸ 'ਚ ਯੋਗਦਾਨ ਪਾਇਆ ਹੈ। 42000 ਤੋਂ 15300 ਤਨਖਾਹ ਲੈਣ ਲੱਗੀ ਇੱਕ ਸਰਕਾਰੀ ਅਧਿਆਪਕਾ ਨੇ ਵੀ ਵਿਧਾਇਕਾਂ ਦੇ ਸੰਕਟ ਸਮੇਂ ਉਨ੍ਹਾਂ ਦਾ ਸਾਥ ਦੇਣ ਤੋਂ ਨਾਂਹ ਨਹੀਂ ਕੀਤੀ।

ਅਸੀਂ ਹੋਰ ਪੈਸੇ ਇਕੱਠੇ ਕਰਕੇ ਵੀ ਭੇਜਾਂਗੇ। ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ, ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਗਭਰੂਆਂ, ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਬੇਵਸ ਲੋਕ ਹਨ ਜੋ ਸਾਡਾ ਸਾਥ ਦੇਣਗੇ। ਬਸ ਤੁਸੀਂ ਖਿਆਲ ਰੱਖਣਾ ਕਿ ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ।

ਧੰਨਵਾਦ ਸਹਿਤ।

ਪਰਵਿੰਦਰ ਸਿੰਘ ਕਿੱਤਣਾ
----------
ਇਸ ਬਾਰੇ 'ਪੰਜਾਬ ਟੂਡੇ' ਨੇ ਪਰਵਿੰਦਰ ਸਿੰਘ ਕਿੱਤਣਾ ਨਾਲ ਗੱਲਬਾਤ ਵੀ ਕੀਤੀ। ਵੇਖੋ ਵੀਡੀਓ:

ਗੌਰਤਲਬ ਹੈ ਕਿ ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਦੋ ਕੁ ਸਾਲ ਪਹਿਲਾਂ ਹੀ ਕੀਤਾ ਗਿਆ ਸੀ। ਉਸ ਸਮੇਂ ਵੀ ਸਰਕਾਰ ਦੀ ਇਸ ਮਾਮਲੇ 'ਤੇ ਕਾਫੀ ਆਲੋਚਨਾ ਹੋਈ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2  [prev.]1-5 of 10

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਹਿੰਦੂ ਸੰਗਠਨਾਂ ਵਲੋਂ ਐਲਾਨ
ਕੈਪਟਨ ਨੇ ਖੱਟਿਆ 'ਹਿੰਦੂ ਰਤਨ ਐਵਾਰਡ'; ਕਰਤਾਰਪੁਰ ਲਾਂਘੇ ਨੂੰ ਸਾਜ਼ਿਸ਼ ਦੱਸਣ ਦਾ ਇਨਾਮ
15.12.18 - ਪੀ ਟੀ ਟੀਮ
ਕੈਪਟਨ ਨੇ ਖੱਟਿਆ 'ਹਿੰਦੂ ਰਤਨ ਐਵਾਰਡ'; ਕਰਤਾਰਪੁਰ ਲਾਂਘੇ ਨੂੰ ਸਾਜ਼ਿਸ਼ ਦੱਸਣ ਦਾ ਇਨਾਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਹਿੰਦੂ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਬੀਤੇ ਦਿਨੀਂ ਕਰਤਾਰਪੁਰ ਲਾਂਘੇ ਨੂੰ ਆਈ.ਐੱਸ.ਆਈ. ਦੀ ਸਾਜ਼ਿਸ਼ ਕਰਾਰ ਦਿੱਤਾ ਸੀ, ਇਹ ਐਲਾਨ ਪਟਿਆਲਾ ਸਥਿਤ ਸ਼੍ਰੀ ਹਿੰਦੂ ਤਖ਼ਤ ਅਤੇ ਐਂਟੀ ਟੈਰਰਿਸਟ ਫਰੰਟ ਇੰਡੀਆ ਨੇ ਕੀਤਾ ਹੈ।

ਕੈਪਟਨ ਦੇ ਇਸ ਬਿਆਨ ਨੂੰ ਉਚਿਤ ਦੱਸਦੇ ਹੋਏ ਸ਼੍ਰੀ ਹਿੰਦੂ ਤਖ਼ਤ ਦੇ ਮੁਖੀ ਪੰਚਾਨੰਦ ਗਿਰੀ ਅਤੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਅ ਨੇ ਜਾਣਕਾਰੀ ਦਿੱਤੀ ਕਿ ਇਹ ਐਵਾਰਡ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ 'ਚ ਤਖ਼ਤ ਅਤੇ ਫਰੰਟ ਦੇ ਹਜ਼ਾਰਾਂ ਮੈਂਬਰਾਂ ਦੀ ਹਾਜ਼ਰੀ ਵਿੱਚ ਦਿੱਤਾ ਜਾਵੇਗਾ। ਗਿਰੀ ਅਤੇ ਸ਼ਾਂਡਿਲਿਅ ਨੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਉਹ ਪਾਕਿਸਤਾਨ ਵਿੱਚ ਸਥਿਤ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਦਾ ਸਤਿਕਾਰ ਕਰਦੇ ਹਨ। ਲੇਕਿਨ ਉੱਥੇ ਜਾਣ ਲਈ ਲਾਂਘਾ ਬਣਾ ਕੇ ਦੇਸ਼ ਨੂੰ ਕਿਸੇ ਵੱਡੀ ਮੁਸੀਬਤ ਵਿੱਚ ਪਾਉਣ ਦੇ ਉਹ ਪੂਰੀ ਤਰ੍ਹਾਂ ਖਿਲਾਫ਼ ਹਨ।
----------
"ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਵੱਲੋਂ ਦਿੱਤੇ ਬਿਆਨਾਂ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਕਰਤਾਰਪੁਰ ਲਾਂਘੇ ਦੇ ਬਹਾਨੇ ਭਾਰਤ ਵਿੱਚ ਆਈ.ਐੱਸ.ਆਈ. ਆਤੰਕੀ ਦਾਖਲ ਹੋਣਗੇ।"
----------
ਉਨ੍ਹਾਂ ਨੇ ਕਿਹਾ ਕਿ ਦੇਰ ਨਾਲ ਹੀ ਸਹੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਬਿਆਨ ਜਾਰੀ ਕੀਤਾ, ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਇਹ ਬਿਆਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਦਾ ਇਹ ਬਿਆਨ ਕਿਸੇ ਚਿਤਾਵਨੀ ਤੋਂ ਘੱਟ ਨਹੀਂ ਹੈ।

ਗਿਰੀ ਅਤੇ ਸ਼ਾਂਡਿਲਿਅ ਨੇ ਕਿਹਾ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਭਾਵੁਕ ਵਿਅਕਤੀ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਸ਼੍ਰੀ ਹਿੰਦੂ ਤਖ਼ਤ ਅਤੇ ਐਂਟੀ ਟੈਰਰਿਸਟ ਫਰੰਟ ਇੰਡੀਆ ਕਦਰ ਕਰਦਾ ਹੈ, ਪਰ ਭਾਵਨਾ ਵਿੱਚ ਵਹਿ ਕੇ ਦੇਸ਼ ਦੀ ਸੁਰੱਖਿਆ ਨੂੰ ਕਿਸੇ ਕੀਮਤ ਉੱਤੇ ਵੀ ਖਤਰੇ ਵਿੱਚ ਨਹੀਂ ਪਾਇਆ ਜਾ ਸਕਦਾ।
----------
"ਕਰਤਾਰਪੁਰ ਲਾਂਘੇ ਬਾਰੇ ਕੈਪਟਨ ਦਾ ਬਿਆਨ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨਾਲ ਜੁੜਿਆ ਹੋਇਆ ਹੈ ਜੋ ਕਿਸੇ ਚਿਤਾਵਨੀ ਤੋਂ ਘੱਟ ਨਹੀਂ ਹੈ।"
----------
ਪੰਚਾਨੰਦ ਗਿਰੀ ਅਤੇ ਵੀਰੇਸ਼ ਸ਼ਾਂਡਿਲਿਅ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਵੰਡ ਸਮੇਂ ਭਾਰਤੀ ਸਿੱਖਾਂ ਅਤੇ ਹਿੰਦੂਆਂ ਦੇ ਕਈ ਅਹਿਮ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਅਤੇ ਪਾਕਿਸਤਾਨੀ ਮੁਸਲਮਾਨਾਂ ਦੇ ਕਈ ਅਹਿਮ ਧਾਰਮਿਕ ਸਥਾਨ ਹਿੰਦੁਸਤਾਨ ਵਿੱਚ ਰਹਿ ਗਏ ਸਨ। ਜੇਕਰ ਅੱਜ ਕਰਤਾਰਪੁਰ ਤੱਕ ਜਾਣ ਲਈ ਅਸੀਂ ਪਾਕਿਸਤਾਨ ਅੱਗੇ ਲਾਂਘੇ ਦੀ ਮੰਗ ਰੱਖ ਚੁੱਕੇ ਹਾਂ ਤਾਂ ਭਵਿੱਖ ਵਿੱਚ ਜੇਕਰ ਪਾਕਿਸਤਾਨ ਸਰਹਿੰਦ ਵਿੱਚ ਜਾਂ ਸਮਾਣੇ 'ਚ ਸਥਿਤ ਮੁਸਲਮਾਨਾਂ ਦੇ ਅਹਿਮ ਧਾਰਮਿਕ ਸਥਾਨਾਂ ਲਈ ਲਾਂਘੇ ਦੀ ਮੰਗ ਕਰੇਗਾ ਤਾਂ ਕਿ ਹਿੰਦੁਸਤਾਨ ਇਸ ਦੇ ਲਈ ਇਜਾਜ਼ਤ ਦੇ ਸਕੇਗਾ?

ਗਿਰੀ ਅਤੇ ਸ਼ਾਂਡਿਲਿਅ ਨੇ ਕਿਹਾ ਕਿ ਵੰਡ ਤੋਂ ਬਾਅਦ ਤੋਂ ਆਪਣੀ ਸ਼ਰਧਾ ਪੂਰੀ ਕਰਨ ਲਈ ਹਿੰਦੁਸਤਾਨ ਵਿੱਚ ਰਹਿ ਰਹੇ ਸਿੱਖ ਹਰ ਸਾਲ ਜਥਿਆਂ ਦੇ ਰੂਪ ਵਿੱਚ ਪਾਕਿਸਤਾਨ ਦਾ ਵੀਜ਼ਾ ਲੈ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ। ਲੇਕਿਨ ਲਾਂਘਾ ਬਣਾ ਕੇ ਦੇਸ਼ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਖਤਰਾ ਮੁੱਲ ਲੈਣਾ ਪੂਰੀ ਤਰ੍ਹਾਂ ਨਾਲ ਗਲਤ ਕਦਮ ਹੈ। ਹਾਲ ਹੀ ਵਿੱਚ ਜਾਰੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਵੱਲੋਂ ਦਿੱਤੇ ਬਿਆਨਾਂ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਕਰਤਾਰਪੁਰ ਲਾਂਘੇ ਦੇ ਬਹਾਨੇ ਭਾਰਤ ਵਿੱਚ ਆਈ.ਐੱਸ.ਆਈ. ਆਤੰਕੀ ਦਾਖਲ ਹੋਣਗੇ।
----------
"ਜੇਕਰ ਅੱਜ ਕਰਤਾਰਪੁਰ ਤੱਕ ਜਾਣ ਲਈ ਅਸੀਂ ਪਾਕਿਸਤਾਨ ਅੱਗੇ ਲਾਂਘੇ ਦੀ ਮੰਗ ਰੱਖ ਚੁੱਕੇ ਹਾਂ ਤਾਂ ਭਵਿੱਖ ਵਿੱਚ ਜੇਕਰ ਪਾਕਿਸਤਾਨ ਸਰਹਿੰਦ ਵਿੱਚ ਜਾਂ ਸਮਾਣੇ 'ਚ ਸਥਿਤ ਮੁਸਲਮਾਨਾਂ ਦੇ ਅਹਿਮ ਧਾਰਮਿਕ ਸਥਾਨਾਂ ਲਈ ਲਾਂਘੇ ਦੀ ਮੰਗ ਕਰੇਗਾ ਤਾਂ ਕਿ ਹਿੰਦੁਸਤਾਨ ਇਸ ਦੇ ਲਈ ਇਜਾਜ਼ਤ ਦੇ ਸਕੇਗਾ?"
----------
ਉਨ੍ਹਾਂ ਨੇ ਕਿਹਾ ਪਾਕਿਸਤਾਨ ਉੱਤੇ ਤਾਂ ਹੀ ਭਰੋਸਾ ਕੀਤਾ ਜਾ ਸਕਦਾ ਹੈ ਜੇਕਰ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਬੱਬਰ, ਲਸ਼ਕਰ-ਏ-ਤੋਇਬਾ ਦੇ ਚੀਫ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਦੇ ਚੀਫ ਮੌਲਾਨਾ ਮਸੂਦ ਅਜਹਰ, ਲਖਵੀ, ਦਾਊਦ ਇਬਰਾਹਿਮ ਅਤੇ ਹੋਰ ਆਤੰਕੀਆਂ ਨੂੰ ਪਾਕਿਸਤਾਨ ਭਾਰਤ ਦੇ ਹਵਾਲੇ ਕਰਦਾ ਹੈ। ਫੇਰ ਤਾਂ ਪੂਰੇ ਦੇਸ਼ ਵਿੱਚ ਜਿੱਥੇ ਪਾਕਿਸਤਾਨ ਕਹੇਗਾ, ਉੱਥੇ ਲਾਂਘੇ ਖੋਲ੍ਹੇ ਜਾ ਸਕਦੇ ਹਨ ਕਿਉਂਕਿ ਇਹੀ ਆਤੰਕੀ ਆਈ.ਐੱਸ.ਆਈ. ਨਾਲ ਮਿਲ ਕੇ ਭਾਰਤ ਵਿੱਚ ਹਮਲੇ ਕਰਵਾਉਂਦੇ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖੰਡਿਤ ਕਰਦੇ ਹਨ।

ਗਿਰੀ ਅਤੇ ਸ਼ਾਂਡਿਲਿਅ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਜੋ ਵੀ ਲੋਕ ਆਉਣ-ਜਾਣਗੇ, ਉਨ੍ਹਾਂ ਦੇ ਪਾਸਪੋਰਟ ਅਤੇ ਇੱਕ ਸਹੁੰ ਪੱਤਰ ਉਨ੍ਹਾਂ ਤੋਂ ਲਿਆ ਜਾਵੇ ਅਤੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਮੁਸਾਫ਼ਰਾਂ ਨੂੰ ਆਉਣ ਦਿੱਤਾ ਜਾਵੇ ਕਿਉਂਕਿ ਪਹਿਲਾਂ ਜਦੋਂ ਵੀ ਭਾਰਤ ਨੇ ਦੋਸਤੀ ਦਾ ਹੱਥ ਪਾਕਿਸਤਾਨ ਵੱਲ ਵਧਾਇਆ ਹੈ ਤਾਂ ਪਾਕਿਸਤਾਨ ਨੇ ਭਾਰਤ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2  [prev.]1-5 of 10

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER