ਪੰਜਾਬ

Monthly Archives: DECEMBER 2016


ਡਾ. ਮਨਮੋਹਨ ਸਿੰਘ ਰਿਲੀਜ਼ ਕਰਨਗੇ ਪੰਜਾਬ ਕਾਂਗਰਸ ਦਾ ਮੈਨੀਫੈਸਟੋ
29.12.16 - ਪੀ ਟੀ ਟੀਮ
ਡਾ. ਮਨਮੋਹਨ ਸਿੰਘ ਰਿਲੀਜ਼ ਕਰਨਗੇ ਪੰਜਾਬ ਕਾਂਗਰਸ ਦਾ ਮੈਨੀਫੈਸਟੋਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਲਦੀ ਹੀ ਸੂਬਾ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਨੀਫੈਸਟੋ ਨੂੰ ਰਿਲੀਜ਼ ਕਰਨਗੇ।

ਇਸ ਲੜੀ ਹੇਠ ਪੰਜਾਬ 'ਚ ਸ਼ਾਸਨ ਨੂੰ ਲੈ ਕੇ ਪਾਰਟੀ ਦੀ ਯੋਜਨਾ ਦੀ ਵਿਆਖਿਆ ਕਰਨ ਵਾਲੇ ਮੈਨੀਫੈਸਟੋ ਦੇ ਰਿਲੀਜ਼ ਦੀ ਤਰੀਖ ਹਾਲੇ ਤੈਅ ਨਹੀਂ ਹੋਈ ਹੈ, ਲੇਕਿਨ ਏ.ਆਈ.ਸੀ.ਸੀ. ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਮੀਟਿੰਗ 'ਚ ਡਾ. ਮਨਮੋਹਨ ਸਿੰਘ ਨੇ ਉਕਤ ਦਸਤਾਵੇਜ ਨੂੰ ਰਿਲੀਜ਼ ਕਰਨ ਲਈ ਆਪਣੀ ਰਜਾਮੰਦੀ ਦੇ ਦਿੱਤੀ।

ਇਸ ਦੌਰਾਨ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਨੇ ਮੈਨੀਫੈਸਟੋ ਦੇ ਮੁੱਖ ਪੁਆਇੰਟਾਂ 'ਤੇ ਡਾ. ਸਿੰਘ ਨਾਲ ਚਰਚਾ ਕੀਤੀ, ਜਿਸ ਨੂੰ ਹੁਣ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਨੀਫੈਸਟੋ ਕਮੇਟੀ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ।

ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ, ਆਸ਼ਾ ਕੁਮਾਰੀ ਨੇ ਕਿਹਾ ਕਿ ਪਾਰਟੀ ਨੇ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਆਰਥਿਕ ਵਿਸ਼ਿਆਂ 'ਤੇ ਡਾ. ਸਿੰਘ ਦੀ ਮਾਹਿਰਤਾ ਦੇ ਮੱਦੇਨਜ਼ਰ ਉਸ ਦੇ ਡ੍ਰਾਫਟ ਉਪਰ ਉਨ੍ਹਾਂ ਦੇ ਵਿਚਾਰ ਜਾਣਨ ਦਾ ਫੈਸਲਾ ਕੀਤਾ ਹੈ।

ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਵਿਸ਼ੇ ਦੀ ਬਾਰੀਕੀਆਂ ਨੂੰ ਸਮਝੇ ਬਗੈਰ ਹੜਬੜੀ 'ਚ ਫੈਸਲੇ ਲੈਣ 'ਚ ਵਿਸ਼ਵਾਸ ਨਹੀਂ ਰੱਖਦੀ ਅਤੇ ਮੈਨੀਫੈਸਟੋ ਦੇ ਪੰਜਾਬ ਦੇ ਲੋਕਾਂ 'ਤੇ ਪ੍ਰਭਾਵ ਦੇ ਮੱਦੇਨਜ਼ਰ, ਉਸ ਨੂੰ ਫਾਈਨਲ ਕਰਨ ਦੀ ਪ੍ਰਕਿਰਿਆ 'ਚ ਡਾ. ਸਿੰਘ ਦੀ ਸ਼ਮੂਲੀਅਤ ਦਾ ਮਹੱਤਵ ਸਮਝਦੀ ਹੈ।

ਇਸ ਦੌਰਾਨ, ਉਨ੍ਹਾਂ ਨੇ ਕਾਂਗਰਸ ਦੀ ਕਾਰਜਪ੍ਰਣਾਲੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਤਰੀਕੇ ਨਾਲ ਤੁਲਨਾ ਕੀਤੀ, ਜਿਨ੍ਹਾਂ ਨੇ ਏ.ਆਈ.ਸੀ.ਸੀ. ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ ਨੋਟਬੰਦੀ 'ਤੇ ਕਿਨ੍ਹਾਂ ਨਾਲ ਚਰਚਾ ਕੀਤੀ ਸੀ।

ਕੈਪਟਨ ਅਮਰਿੰਦਰ ਨੇ ਖੁਲਾਸ ਕੀਤਾ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਦਿਆਂ ਵਿਆਪਕ ਦਸਤਾਵੇਜ- ਮੈਨੀਫੈਸਟੋ 'ਤੇ ਡਾ. ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੀਆਂ ਗੈਰ ਸੰਗਠਿਤ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਰਬਾਦੀ 'ਚ ਧਕੇਲ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਮੈਨੀਫੈਸਟੋ ਨੂੰ ਸੂਬੇ ਨੂੰ ਵਿਕਾਸ ਤੇ ਤਰੱਕੀ ਦੀ ਪੱਟੜੀ 'ਤੇ ਮੁੜ ਲਿਆਉਣ ਦੇ ਟੀਚੇ ਹੇਠ ਤਿਆਰ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਨੀਫੈਸਟੋ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਮਜ਼ਬੂਤ ਆਕਾਰ ਦੇਣ 'ਤੇ ਅਧਾਰਿਤ ਹੈ, ਜਿਨ੍ਹਾਂ ਨੂੰ ਅਸਲੀਅਤ ਦਾ ਰੂਪ ਦੇਣ ਲਈ ਉਹ ਪੂਰੀ ਤਰ੍ਹਾਂ ਤੱਤਪਰ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਮੈਨੀਫੈਸਟੋ ਨੂੰ ਨਵੀਂ ਦਿੱਲੀ 'ਚ ਡਾ. ਸਿੰਘ ਵੱਲੋਂ ਰਿਲੀਜ਼ ਕੀਤੇ ਜਾਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਵੀ ਜਾਰੀ ਕੀਤਾ ਜਾਵੇਗਾ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਇਹ ਸੂਬੇ ਭਰ 'ਚ ਫੈਲ੍ਹ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।
[home] [1] 2 3 4 5  [prev.]1-5 of 25


Comment by: ਤਜਿੰਦਰ ਸਿੰਘ ਸੰਘਾ

ਪੰਜਾਬ ਟੁੱਟ ਗਿਆ ਹੈ ਇਹਨੂੰ ਮੁੜ ਤੋਂ ਜੋੜਨ ਦੀ ਜਰੂਰਤ ਹੈ ।
ਪੂਰਬੀ ਤੇ ਪੱਛਮੀ ਜਰਮਨ ਇਕੱਠੇ ਹੋ ਸਕਦੇ ਆ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬੜੀ ਉਮੀਦ ਨਾਲ
ਤਜਿੰਦਰ ਸਿੰਘ ਸੰਘਾ
ਅਲੋਤ, ਸਪੇਨ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਟਵਿਟਰ ਫਾਈਟ ਵਿੱਚ ਅਮਰਿੰਦਰ ਨੇ ਕੇਜਰੀਵਾਲ ਨੂੰ ਦੱਸਿਆ ਡਰਾਮੇਬਾਜ਼, ਆਪ-ਅਕਾਲੀ ਗੱਠ-ਜੋੜ ਦਾ ਜਤਾਇਆ ਸ਼ੱਕ
29.12.16 - ਪੀ ਟੀ ਟੀਮ
ਟਵਿਟਰ ਫਾਈਟ ਵਿੱਚ ਅਮਰਿੰਦਰ ਨੇ ਕੇਜਰੀਵਾਲ ਨੂੰ ਦੱਸਿਆ ਡਰਾਮੇਬਾਜ਼, ਆਪ-ਅਕਾਲੀ ਗੱਠ-ਜੋੜ ਦਾ ਜਤਾਇਆ ਸ਼ੱਕਪੰਜਾਬ ਵਿਧਾਨਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸਦੇ ਨਾਲ ਹੀ ਨੇਤਾਵਾਂ ਦੀ ਬਿਆਨਬਾਜ਼ੀ, ਇੱਕ ਦੂਜੇ 'ਤੇ ਇਲਜ਼ਾਮ ਲਗਾਉਣੇ ਸਭ ਜਾਰੀ ਹੈ। ਆਮ ਆਦਮੀ ਪਾਰਟੀ ਦੇ ਲੰਬੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਘੋਸ਼ਿਤ ਕਰਨ ਦੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਮੁੱਖ ਕੈਪਟਨ ਅਮਰਿੰਦਰ​ ਸਿੰਘ ਨੇ ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਉੱਤੇ ਲਿਆ ਸੀ।

ਉਨ੍ਹਾਂ ਨੇ ​ਟਵੀਟ ਵਿੱਚ ਲਿਖਿਆ ਸੀ ਕਿ, "ਇਸ ਸੀਟ ਤੋਂ ਜਰਨੈਲ ਸਿੰਘ ਨੂੰ ਟਿਕਟ ਦੇਣ ਦਾ ਸਿੱਧਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਬਾਦਲ ਨੂੰ ਜਿਤਾਉਣਾ ਚਾਹੁੰਦੀ ਹੈ।" ਉਨ੍ਹਾਂ ਨੇ ਸ਼ੱਕ ਜਤਾਇਆ ਕਿ ਲੰਬੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਬਣਾਉਣ ਦੇ ਪਿੱਛੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿੱਚ ਕੋਈ ਡੀਲ ਜ਼ਰੂਰ ਹੈ। ਦਰਅਸਲ ਅਮਰਿੰਦਰ ਦਾ ਮੰਨਣਾ ਹੈ ਕਿ ਜਰਨੈਲ ਸਿੰਘ ਮੁਖ ਮੰਤਰੀ ਬਾਦਲ ਦੇ ਖਿਲਾਫ ਇੱਕ ਕਮਜ਼ੋਰ ਉਮੀਦਵਾਰ ਹੈ। ਲੰਬੀ ਪ੍ਰਕਾਸ਼ ਸਿੰਘ ਬਾਦਲ ਦੀ ਪਰੰਪਰਾਗਤ ਸੀਟ ਹੈ। ਉਹ ਇਸ ਸੀਟ ਤੋਂ ਕਈ ਵਾਰ ਜਿੱਤਦੇ ਰਹੇ ਹਨ।

ਇਸ ਉੱਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਮੁੱਖ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਪੁੱਛਿਆ ਕਿ "ਸਰ ਕੀ ਤੁਸੀਂ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖਮੰਤਰੀ ਸੁਖਬੀਰ ਬਾਦਲ ਜਾਂ ਸੁਖਬੀਰ ਦੇ ਸਾਲੇ ਬਿਕਰਮ ਮਜੀਠੀਆ ਦੇ ਖਿਲਾਫ ਚੋਣ ਲੜੋਗੇ ਜਾਂ ਕਿਸੇ ਸੁਰੱਖਿਅਤ ਸੀਟ ਤੋਂ ਲੜੋਗੇ?"

ਇਸ ਦੇ ਜਵਾਬ ਵਿੱਚ ਅਮਰਿੰਦਰ ਨੇ ਟਵੀਟ ਕੀਤਾ ਕਿ, "ਬਾਦਲ ਦੀ ਖੇਡ ਤਾਂ ਖਤਮ ਹੋ ਚੁੱਕੀ ਹੈ। ਤੁਸੀਂ ਦੱਸੋ ਕਿ ਕਿਥੋਂ ਲੜ ਰਹੇ ਹੋ। ਮੈਂ ਉਥੋਂ ਹੀ ਵਲੋਂ ਲੜਾਂਗਾ ਜਿੱਥੋਂ ਤੁਸੀਂ ਲੜੋਗੇ।" 

ਉਨ੍ਹਾਂ ਦੇ ਇਸ ਟਵੀਟ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ। ਉਨ੍ਹਾਂ ਨੇ ਜਵਾਬ ਵਿੱਚ ਟਵੀਟ ਕਰ ਕੇ ਲਿਖਿਆ ਕਿ, "ਤੁਸੀਂ ਕਿਸ ਦੇ ਖਿਲਾਫ ਚੋਣ ਲੜਨ ਵਾਲੇ ਹੋ? ਬਾਦਲ ਦੇ ਖਿਲਾਫ, ਡਰਗਸ ਦੇ ਖਿਲਾਫ ਜਾਂ ਮੇਰੇ ਖਿਲਾਫ? ਤੁਸੀਂ ਡਰਗਸ ਜਾਂ ਬਾਦਲ ਦੇ ਖਿਲਾਫ ਨਹੀਂ ਲੜਨਾ ਚਾਹੁੰਦੇ ਹੋ। ਤੁਹਾਡੀ ਅਤੇ ਬਾਦਲ ਦੀ ਕਥਨੀ ਇਕੋ ਜਿਹੀ ਹੈ। ਦੋਵੇਂ ਹੀ ਮੇਰੇ ਖਿਲਾਫ ਲੜਨ ਦੀ ਗੱਲ ਕਰਦੇ ਹੋ।"

ਇਸ ਦੇ ਜਵਾਬ ਵਿੱਚ ਕੈਪ‍ਟਨ ਨੇ ਕਿਹਾ ਕਿ "ਮੈਂ ਅਰੁਣ ਜੇਟਲੀ-ਮਜੀਠੀਆ ਨੂੰ ਉਸ ਵਕ‍ਤ ਹਰਾਇਆ ਸੀ ਜਦੋਂ ਤੁਹਾਨੂੰ ਪੰਜਾਬ ਦੇ ਬਾਰੇ ਕੁੱਝ ਪਤਾ ਵੀ ਨਹੀਂ ਸੀ। ਲੇਕਿਨ ਇਹ ਤਾਂ ਦੱਸੋ ਕਿ ਤੁਸੀਂ ਮੇਰੇ ਨਾਲ ਲੜਨ ਵਿੱਚ ਇੰਨਾ ਡਰ ਕਿਉਂ ਰਹੇ ਹੋ?"

ਜਵਾਬ ਵਿਚ ਕੇਜਰੀਵਾਲ ਨੇ ਟਵੀਟ ਕੀਤਾ, "ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ। ਇਸ ਲਿਹਾਜ਼ ਵਿਚ ਤੁਹਾਡੀਆਂ ਚੁਣੌਤੀਆਂ ਖੋਖਲੀਆਂ ਹਨ। ਅਸੀਂ ਬਾਦਲ ਅਤੇ ਮਜੀਠਿਆ ਖਿਲਾਫ ਲੜ ਰਹੇ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਪੰਜਾਬ ਡਰਗਸ ਵਿੱਚ ਡੁੱਬ ਗਿਆ। ਤੇ ਤੁਸੀਂ ਉਨ੍ਹਾਂ ਨਾਲ ਲੜਨ ਦੀ ਥਾਂ ਸਾਡੇ ਨਾਲ ਲੜ ਰਹੇ ਹੋ।"

ਇਸ ਉੱਤੇ ਅਮਰਿੰਦਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ "ਸਾਨੂੰ ਹਮੇਸ਼ਾ ਤੋਂ ਪਤਾ ਸੀ ਕਿ ਪੰਜਾਬ ਵਿੱਚ ਤੁਹਾਡੀਆਂ ਯਾਤਰਾਵਾਂ ਸਿਰਫ਼ ਡਰਾਮਾ ਹੈ। ਹੁਣ ਤੁਸੀਂ ਸਚਾਈ ਨੂੰ ਸ‍ਵੀਕਾਰ (ਚੋਣ ਨਾ ਲੜਨ ਦੀ ਗੱਲ) ਕਰ ਲਿਆ ਹੈ। ਇਸ ਲਿਹਾਜ਼ ਤੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਝੂਠ ਬੋਲਣ ਅਤੇ ਝੂਠੇ ਵਾਅਦੇ ਕਰਨ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ।"

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਟਵਿਟਰ ਫਾਈਟ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੋਨਾਂ ਦੇ ਵਿੱਚ ਚੁਣੌਤੀ ਦੇਣ ਅਤੇ ਸਵੀਕਾਰ ਕਰਨ ਦੇ ਟਵੀਟਸ ਆਉਂਦੇ ਰਹੇ ਹਨ। ਕੁੱਝ ਸਮਾਂ ਪਹਿਲਾਂ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਕਿਸੇ ਵੀ ਰੰਗ ਮੰਚ ਉੱਤੇ ਬਹਿਸ ਕਰਨ ਦੀ ਚੁਣੌਤੀ ਪੇਸ਼ ਕੀਤੀ ਸੀ। ਇਸ ਚੁਣੌਤੀ ਦੇ ਬਾਅਦ ਕੇਜਰੀਵਾਲ ਨੇ ਸਿੱਧੀ ਬਹਿਸ ਦੀ ਬਜਾਏ ਪਾਰਟੀ ਨੇਤਾ ਐੱਸ.ਐੱਚ. ਫੂਲਕਾ, ਜਰਨੈਲ ਸਿੰਘ, ਭਗਵੰਤ ਮਾਨ ਜਾਂ ਫਿਰ ਗੁਰਪ੍ਰੀਤ ਦੇ ਨਾਮ ਨੂੰ ਬਹਿਸ ਲਈ ਸੁਝਾਇਆ ਸੀ। ਇਸ ਉੱਤੇ ਦੋਨਾਂ ਦੇ ਵਿੱਚ ਟਵਿਟਰ ਉੱਤੇ ਹੀ ਬਹਿਸ ਸ਼ੁਰੂ ਹੋ ਗਈ ਸੀ।

ਅਮਰਿੰਦਰ ਸਿੰਘ ਨੇ ਉਦੋਂ ਇੱਕ ਦੂਜੇ ਟਵੀਟ ਵਿੱਚ ਲਿਖਿਆ ਸੀ, "ਪੰਜਾਬੀ ਸਾਹਮਣਿਓਂ ਮੁਕਾਬਲਾ ਕਰਨਾ ਪਸੰਦ ਕਰਦੇ ਹਨ ਨਾ ਕਿ ਕਿਸੇ ਦੇ ਪਿੱਛਿਓਂ।" ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਫਿਰ ਟਵੀਟ ਕੀਤਾ ਅਤੇ ਕਿਹਾ, "ਮੈਂ ਕਿਸੇ ਦੇ ਪਿੱਛੇ ਨਹੀਂ ਲੁੱਕ ਰਿਹਾ ਸਰ। ਮੈਂ ਰਾਹੁਲ ਜੀ ਅਤੇ ਸੋਨਿਆ ਜੀ ਨਾਲ ਕਿਸੇ ਵੀ ਸਮਾਂ ਬਹਿਸ ਲਈ ਤਿਆਰ ਹਾਂ। ਸਾਡੀ ਪੰਜਾਬ ਯੂਨਿਟ ਤੁਹਾਡੇ ਨਾਲ ਬਹਿਸ ਕਰੇਗੀ।"
[home] [1] 2 3 4 5  [prev.]1-5 of 25


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕੈਪਟਨ ਰਾਜ ਸੀ ਅਪਹੁੰਚ ਅਤੇ ਐਸ਼ਪ੍ਰਸਤੀ ਵਾਲਾ: ਬਾਦਲ
28.12.16 - ਪੀ ਟੀ ਟੀਮ
ਕੈਪਟਨ ਰਾਜ ਸੀ ਅਪਹੁੰਚ ਅਤੇ ਐਸ਼ਪ੍ਰਸਤੀ ਵਾਲਾ: ਬਾਦਲਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ ਕਿ ਉਹ ਆਪਣੇ ਭਵਿੱਖੀ 9 ਸੂਤਰੀ ਏਜੰਡੇ ਦੀ ਬਜਾਏ ਆਪਣੀ ਪਿਛਲੀ ਸਰਕਾਰ ਦੀ ਇਕ ਵੀ ਪ੍ਰਾਪਤੀ ਲੋਕਾਂ ਸਾਹਮਣੇ ਰੱਖਣ।

ਬਠਿੰਡਾ ਦਿਹਾਤੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਪੰਜਾਬ ਵਿਚ ਇਕ ਵੀ ਮਹੱਤਵਪੂਰਨ ਕਾਰਜ ਨਹੀਂ ਹੋਇਆ ਅਤੇ ਉਨ੍ਹਾਂ ਦਾ ਰਾਜ ਐਸ਼ਪ੍ਰਸਤੀ ਅਤੇ ਆਮ ਲੋਕਾਂ ਲਈ ਇਕ ਅਪਹੁੰਚ ਮੁੱਖ ਮੰਤਰੀ ਦਾ ਰਾਜ ਸੀ। ਕੈਪਟਨ ਰਾਜ ਸਮੇਂ ਪੰਜਾਬ ਆਪਣੇ ਸਭ ਤੋਂ ਨੀਂਵੇਂ ਪੱਧਰ 'ਤੇ ਪਹੁੰਚ ਗਿਆ ਸੀ, ਅਤੇ ਉਹ ਹੁਣ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਜਿਨ੍ਹਾਂ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਪਿੱਛਲੇ 10 ਸਾਲਾਂ ਵਿਚ ਕਰਵਾਏ ਵਿਕਾਸ ਨੂੰ ਵੇਖਿਆ ਹੈ ਉਹ ਹੁਣ ਇਹ ਚੰਗੀ ਤਰ੍ਹਾਂ ਸਮਝ ਚੁੱਕੇ ਹਨ, ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਲਤ ਥੋਥਾ ਚਨਾ, ਵਾਜੇ ਘਣਾ ਵਾਲੀ ਹੋਈ ਪਈ ਹੈ ਜੋ ਕੇਵਲ ਗੱਲਾਂ ਜੋਗੇ ਹੀ ਹਨ।

ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਕੈਪਟਨ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਬੇਬੁਨਿਆਦ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਠਜੋੜ ਦੇ ਹੱਕ ਵਿਚ ਲੋਕ ਲਹਿਰ ਤੋਂ ਘਬਰਾ ਕੇ ਹੀ ਕੈਪਟਨ ਵੱਲੋਂ ਅਜਿਹੀਆਂ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਠਜੋੜ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜੇਗਾ।

ਇਕ ਹੋਰ ਸਵਾਲ ਦੇ ਜਵਾਬ ਵਿਜ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਹਮਾਇਤ ਮੰਗਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹ ਸਪਸ਼ਟ ਕਰਨ ਕਿ ਉਨ੍ਹਾਂ ਦੀ ਸਰਕਾਰ ਨੇ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ ਦੇ ਪੰਜਾਬ ਵਿਰੋਧੀ ਸਟੈਂਡ ਕਿਉਂ ਲਿਆ। ਉਨ੍ਹਾਂ ਕਿਹਾ ਕਿ ਹਰਿਆਣਾ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ ਅਤੇ ਆਪਣੇ ਸੂਬੇ ਨੂੰ ਲਾਭ ਦੇਣ ਲਈ ਉਸ ਨੇ ਪੰਜਾਬ ਦੇ ਹਿੱਤ ਵੀ ਦਾਅ 'ਤੇ ਲਗਾ ਦਿੱਤੇ ਹਨ, ਪਰ ਪੰਜਾਬ ਦੇ ਲੋਕ ਇਹ ਕਦੇ ਵੀ ਸਹਿਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਪਾਰਟੀ ਦੋਨੋਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਵਿਰੋਧੀ ਹਨ।

ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਚਾਹੇ ਆਪਣੀ ਜਿਹੜੀ ਮਰਜ਼ੀ 'ਤੋਪ' ਨੂੰ ਲੰਬੀ ਤੋਂ ਚੋਣ ਮੈਦਾਨ ਵਿਚ ਲੈ ਆਵੇ। ਉਨ੍ਹਾਂ ਕਿਹਾ ਕਿ ਸਭ ਦਾ ਇਸ ਚੋਣ ਅਖਾੜੇ ਵਿਚ ਸਿਆਸੀ ਜੋਰ-ਅਜਮਾਈ ਲਈ ਨਿੱਘਾ ਸਵਾਗਤ ਹੈ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਕੇਵਲ ਲੰਬੀ ਸਗੋਂ ਸਮੁੱਚੇ ਪੰਜਾਬ ਵਿਚੋਂ ਅਜਿਹੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨਾਲ ਡੱਟ ਕੇ ਖੜੇ ਹਨ।

ਇਸ ਤੋਂ ਪਹਿਲਾਂ ਸੰਗਤ ਮੰਡੀ, ਕੋਟ ਸਮੀਰ, ਬੱਲੂਆਣਾ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਮੌਕਾਪ੍ਰਸਤੀ ਅਤੇ ਦਲਬਦਲੀ ਦੀ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਤੋਂ ਰਹਿਤ ਇਨ੍ਹਾਂ ਪਾਰਟੀਆਂ ਤੋਂ ਕਿਸੇ ਵੀ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਗਲਤੀ ਨਾਲ ਵੀ ਇਹ ਪਾਰਟੀਆਂ ਪੰਜਾਬ ਦੀ ਸੱਤਾ ਵਿਚ ਆ ਗਈਆਂ ਤਾਂ ਇਹ ਪੰਜਾਬ ਲਈ ਬਹੁਤ ਮੰਦਭਾਗਾ ਹੋਵੇਗਾ।

ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਹਲਾਤਾਂ ਤੋਂ ਪੂਰੀ ਤਰ੍ਹਾਂ ਨਾਲ ਅਣਜਾਣ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਕਣਕ ਅਤੇ ਝੋਨੇ ਦੇ ਫਰਕ ਦਾ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨਾ ਤਾਂ ਪੰਜਾਬ ਦੇ ਭੁਗੋਲ ਤੋਂ ਜਾਣੂ ਹਨ ਅਤੇ ਨਾ ਹੀ ਪੰਜਾਬ ਦੀ ਸਿਆਸਤ ਤੋਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਦੀ ਗਤੀ ਬਣਾਈ ਰੱਖਣ ਲਈ ਕਾਂਗਰਸ ਅਤੇ ਆਪ ਦੋਹਾਂ ਨੂੰ ਹੀ ਅਗਾਮੀ ਚੋਣਾਂ ਵਿਚ ਕਰਾਰੀ ਹਾਰ ਦੇਣ।

ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਦਸ ਸਾਲ ਵਿੱਚ 5000 ਕਰੋੜ ਰੁਪਏ ਦੀ ਲਾਗਤ ਨਾਲ ਕਿਸਾਨਾਂ ਨੂੰ ਮੁਫਤ ਬਿਜਲੀ ਉਪਲਬੱਧ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕਲਾ ਪੰਜਾਬ ਹੀ ਇੱਕੋ ਇੱਕ ਅਜਿਹਾ ਰਾਜ ਹੈ ਜਿਸ ਵਿੱਚ ਗਰੀਬਾਂ ਨੂੰ ਆਟਾ-ਦਾਲ ਦੀ ਸਕੀਮ ਮੁਫਤ ਮੁੱਹਈਆ ਕਰਵਾਈ ਜਾ ਰਹੀ ਹੈ ਅਤੇ ਕੈਂਸਰ, ਕਾਲੇ ਪੀਲੀਏ ਦੀਆ ਬਿਮਾਰੀਆਂ ਦਾ ਵੀ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਨੇ ਆਪਣੀ ਕਿਮਸ ਦੀ ਨਵੇਕਲੀ ਸਕੀਮ ਬਣਾ ਕੇ ਲਾਗੂ ਕੀਤੀ ਹੈ ਜਿਸ ਤਹਿਤ ਕਿਸਾਨਾ ਨੂੰ 50000 ਰੁਪਏ ਤੱਕ ਬਿਨ੍ਹਾਂ ਵਿਆਜ ਤੋਂ ਕਰਜਾ ਦਿੱਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਸਿਹਤ ਬੀਮਾ ਯੋਜਨਾ ਵੀ ਮੁਹੱਈਆ ਕਰਵਾਈ ਜਾਂਦਾ ਹੈ।
[home] [1] 2 3 4 5  [prev.]1-5 of 25


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਇੰਟੈਲੀਜੈਂਸ ਵਿੰਗ 'ਚ ਚੋਰ ਦਰਵਾਜੇ ਤੋਂ 22 ਕਰਮਚਾਰੀਆਂ ਦੀ ਭਰਤੀ 'ਤੇ ਪਿਆ ਘਮਾਸਾਨ
28.12.16 - ਪੀ ਟੀ ਟੀਮ
ਇੰਟੈਲੀਜੈਂਸ ਵਿੰਗ 'ਚ ਚੋਰ ਦਰਵਾਜੇ ਤੋਂ 22 ਕਰਮਚਾਰੀਆਂ ਦੀ ਭਰਤੀ 'ਤੇ ਪਿਆ ਘਮਾਸਾਨਪੰਜਾਬ ਸਰਕਾਰ ਵੱਲੋਂ 22 ਦਸੰਬਰ ਨੂੰ ਚੋਰੀ ਛਿੱਪੇ ਇੰਟੈਲੀਜੈਂਸ ਵਿੰਗ 'ਚ 22 ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਵਿਰੋਧ ਪ੍ਰਗਟਾਇਆ ਹੈ। ਬੁੱਧਵਾਰ ਨੂੰ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਬੁਲਾਰੇ ਸੁਨੀਲ ਜਾਖੜ ਨੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਉਹ ਦਸਤਾਵੇਜ਼ ਦਿਖਾਇਆ, ਜਿਸ ਮੁਤਾਬਿਕ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਵੱਲੋਂ 22 ਵਿਅਕਤੀਆਂ ਨੂੰ ਇੰਟੈਲੀਜੈਂਸ ਅਸਿਸਟੈਂਟ ਅਹੁਦੇ 'ਤੇ ਕਾਂਸਟੇਬਲ ਰੈਂਕ 'ਚ ਨਿਯੁਕਤੀ ਦੇ ਕੇ ਉਨ੍ਹਾਂ ਦੀ ਬਾਰਡਰ 'ਤੇ ਪੈਂਦੇ ਪੱਟੀ ਇਲਾਕੇ 'ਚ ਪੋਸਟਿੰਗ ਦੇ ਆਰਡਰ ਵੀ ਹੱਥੋਂ ਹੱਥ ਫੜ੍ਹਾ ਦਿੱਤੇ ਗਏ। ਇਨ੍ਹਾਂ 'ਚੋਂ 21 ਨਿਯੁਕਤੀਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਹਲਕੇ ਜਲਾਲਾਬਾਦ 'ਚ ਰਹਿਣ ਵਾਲਿਆਂ ਦੀਆਂ ਕੀਤੀਆਂ ਗਈਆਂ ਹਨ, ਜਦਕਿ ਇਕ ਅਬੋਹਰ ਉਪ ਮੰਡਲ ਦਾ ਵਾਸੀ ਹੈ। ਨਿਯੁਕਤੀ ਦਾ ਲਾਭ ਪਾਉਣ ਵਾਲਿਆਂ 'ਚ, ਅਰਨੀਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਸੁਖਦੇਵ ਸਿੰਘ ਅਰਨੀਵਾਲਾ, ਸ਼੍ਰੋਅਦ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਤੇ ਅਰਨੀਵਾਲਾ ਸਰਕਲ ਸ੍ਰੋਅਦ ਪ੍ਰਧਾਨ ਨਿਸ਼ਾਨ ਸਿੰਘ ਤੋਂ ਇਲਾਵਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਬੋਹਰ ਦੇ ਨੇੜਲੇ ਪਿੰਡ ਬਹਾਵਵਾਲਾ ਦੇ ਜਥੇਦਾਰ ਕੌਰ ਸਿੰਘ ਦੇ ਬੇਟੇ ਸ਼ਾਮਿਲ ਹਨ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਹੁਣ ਤੱਕ ਹੋਈਆਂ ਬੇਨਿਯਮੀਆਂ ਦਾ ਰਿਕਾਰਡ ਤੋੜਦਿਆਂ ਗ੍ਰਹਿ ਵਿਭਾਗ ਦੇ ਮੁਖੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਚੋਣ ਹਲਕੇ ਦੇ ਵਰਕਰਾਂ ਦਾ ਚੋਣ ਜਾਬਤਾ ਲਾਗੂ ਹੋਣ ਤੋਂ ਕੁਝ ਸਮੇਂ ਪਹਿਲਾਂ ਸਰਕਾਰੀ ਨੌਕਰੀਆਂ, ਪ੍ਰਸ਼ਾਸਨਿਕ ਪ੍ਰਕਿਰਿਆ ਦੀਆਂ ਧੱਜੀਆਂ ਉਡਾਉਂਦਿਆਂ, ਦੇਣ ਦਾ ਜੋ ਇਤਿਹਾਸ ਰੱਚਿਆ ਹੈ, ਉਸ ਖਿਲਾਫ ਚੋਣ ਕਮਿਸ਼ਨ ਤੇ ਰਾਜਪਾਲ ਤੋਂ ਗੁਹਾਰ ਲਗਾਉਂਦਿਆਂ, ਅਜਿਹੇ ਸਾਰੇ ਸਿਆਸੀ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਭਰਤੀ ਦੇ ਬਹਾਨੇ ਪੰਜਾਬ ਸਰਕਾਰ ਨੇ ਸਾਢੇ 6 ਲੱਖ ਬੇਰੁਜ਼ਗਾਰ ਨੌਜ਼ਵਾਨਾਂ ਤੇ ਔਰਤਾਂ ਤੋਂ ਪੈਸੇ ਬਟੋਰੇ, ਜਦਕਿ 7 ਹਜ਼ਾਰ ਤੋਂ ਘੱਟ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਸਨ। ਬਾਕੀ ਦੀ ਪ੍ਰਕਿਰਿਆ ਤਾਂ ਹਾਲੇ ਅਧੂਰੀ ਪਈ ਹੈ, ਲੇਕਿਨ 22 ਦਸੰਬਰ ਨੂੰ ਸਿਆਸੀ ਵਰਕਰਾਂ ਨੂੰ ਅਨੁਚਿਤ ਲਾਭ ਪਹੁੰਚਾਉਣ ਲਈ ਡਿਪਟੀ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਨੌਜ਼ਵਾਨਾਂ ਨੂੰ ਨਜ਼ਰਅੰਦਾਜ ਕਰਦਿਆਂ ਸਰਹੱਦੀ ਜਿਲ੍ਹਿਆਂ 'ਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ। ਸੱਤਾਧਾਰੀ ਅਕਾਲੀ ਦਲ ਨਾਲ ਜੁੜੇ ਪਰਿਵਾਰਾਂ ਤੋਂ ਇਹ ਉਮੀਦ ਰੱਖਣਾ ਵਿਅਰਥ ਹੈ ਕਿ ਉਹ ਸਰਹੱਦੀ ਇਲਾਕੇ ਦੀਆਂ ਅਨੁਚਿਤ ਗਤੀਵਿਧੀਆਂ 'ਤੇ ਨਜ਼ਰ ਰੱਖ ਪਾਉਣਗੇ।

ਜਾਖੜ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਫਾਜ਼ਿਲਕਾ ਨੇੜੇ ਬੀਤੇ ਦਿਨੀਂ ਧੁੰਦ ਕਾਰਨ ਸੜਕ ਹਾਦਸੇ 'ਚ 12 ਸਰਕਾਰੀ ਅਧਿਆਪਕਾਂ ਤੇ ਇਕ ਕਰੂਜਰ ਚਾਲਕ ਨੇ ਦਮ ਤੋੜ ਦਿੱਤਾ ਸੀ, ਜਿਨ੍ਹਾਂ 'ਚੋਂ ਸਿਰਫ 6 ਨੂੰ ਹੀ ਹੁਣ ਤੱਕ ਸਰਕਾਰੀ ਨੌਕਰੀ ਦਿੱਤੀ ਗਈ ਹੈ। ਜਦਕਿ ਸਿਆਸੀ ਵਰਕਰਾਂ ਦੇ ਬੇਟਿਆਂ ਨੂੰ ਨੌਕਰੀ ਦੇਣ ਲਈ ਅਕਾਲੀ ਸਰਕਾਰ ਹੱਦ ਤੋਂ ਵੱਧ ਫੁਰਤੀ ਦਿਖਾ ਰਹੀ ਹੈ। ਡਿਪਟੀ ਮੁੱਖ ਮੰਤਰੀ ਅਕਾਲੀ ਭਾਜਪਾ ਦਾ ਅੰਤ ਨਜ਼ਦੀਕ ਆਉਂਦਿਆਂ ਦੇਖ ਹੁਣ ਨਰਾਜ਼ ਵਰਕਰਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਓ.ਐਸ.ਡੀ ਤੇ ਹੋਰ ਅਹੁਦਿਆਂ 'ਤੇ ਨਿਯੁਕਤ ਕਰ ਰਹੇ ਹਨ।

ਇਕ ਕਰੋੜ 41 ਲੱਖ ਲਾਭਪਾਤਰਾਂ ਨੂੰ ਸਸਤੀ ਦਾਲ ਮੁਹੱਈਆ ਕਰਵਾਉਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਤੋਂ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਨੂੰ ਚੁਣੌਤੀ ਦਿੰਦਿਆਂ, ਜਾਖੜ ਨੇ ਕਿਹਾ ਕਿ ਅਪ੍ਰੈਲ 2014 'ਚ ਅੰਤਿਮ ਵਾਰ ਇਨ੍ਹਾਂ ਲਾਭਪਾਤਰਾਂ ਨੂੰ ਸਸਤੇ ਰੇਟ ਦੀ ਦਾਲ ਵੰਡੀ ਗਈ ਸੀ। ਹੁਣ ਝੂਠੇ ਦਾਅਵੇ ਕਰਕੇ ਬਾਦਲ ਪਰਿਵਾਰ ਲੱਖਾਂ ਲੋੜਵੰਦ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕ ਰਿਹਾ ਹੈ। ਦਲਿਤਾਂ ਦੀ ਭਲਾਈ ਵਾਸਤੇ ਵੀ ਅਧਾਰਹੀਣ ਪ੍ਰਚਾਰ ਕਰਨ ਵਾਲੀ ਸਰਕਾਰ ਹੁਣ ਤੱਕ 500 ਕਰੋੜ ਰੁਪਏ ਦੇ ਵਜੀਫੇ ਜ਼ਾਰੀ ਨਹੀਂ ਕਰ ਪਾਈ, ਜਿਸ ਦਾ ਪਿਛਲੇ ਤਿੰਨ ਸਾਲਾਂ ਤੋਂ ਅਨੁਸੂਚਿਤ ਜਾਤੀ ਜਨਜਾਤੀ ਵਰਗ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਹਨ। ਵਜੀਫੇ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਕਈ ਸਿੱਖਿਅਕ ਸੰਸਥਾਵਾਂ ਵੀ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ।

ਉਨ੍ਹਾਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਸਰਕਾਰੀ ਧਾਂਦਲੀਆਂ 'ਤੇ ਵਿਰਾਮ ਲਗਾਉਣ ਲਈ ਬਗੈਰ ਕਿਸੇ ਦੇਰੀ ਚੋਣ ਜਾਬਤਾ ਲਾਗੂ ਕਰੇ ਅਤੇ ਸਾਰੀਆਂ ਸਰਕਾਰੀ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇ।
[home] [1] 2 3 4 5  [prev.]1-5 of 25


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਜ਼ਮੀਨ ਦੇ ਝਗੜੇ ਕਾਰਣ ਸਰਪੰਚ ਦੀ ਪਤਨੀ ਅਤੇ 6 ਹੋਰ ਮਹਿਲਾਵਾਂ 'ਤੇ ਸੁੱਟਿਆ ਤੇਜ਼ਾਬ
27.12.16 - ਪੀ ਟੀ ਟੀਮ
ਜ਼ਮੀਨ ਦੇ ਝਗੜੇ ਕਾਰਣ ਸਰਪੰਚ ਦੀ ਪਤਨੀ ਅਤੇ 6 ਹੋਰ ਮਹਿਲਾਵਾਂ 'ਤੇ ਸੁੱਟਿਆ ਤੇਜ਼ਾਬਕਪੂਰਥਲਾ ਵਿੱਚ ਇੱਕ ਮਹਿਲਾ ਆਪਣੀ 12 ਸਾਲ ਦੀ ਧੀ ਨਾਲ ਐਸਿਡ ਲੈ ਕੇ ਉਸਾਰੀ ਥਾਂ ਉੱਤੇ ਕੰਮ ਰੁਕਵਾਉਣ ਲਈ ਗਈ ਸੀ। ਮਾਂ ਅਤੇ ਧੀ ਨੇ ਉੱਥੇ ਖੜ੍ਹੀ ਅਕਾਲੀ ਸਰਪੰਚ ਦੀ ਪਤਨੀ ਸਮੇਤ 6 ਮਹਿਲਾ ਮਜ਼ਦੂਰਾਂ ਉੱਤੇ ਐਸਿਡ ਸੁੱਟ ਦਿੱਤਾ, ਜਿਸ ਨਾਲ ਉਹ ਸਾਰੀਆਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਐਸਿਡ ਅਟੈਕ ਵਿੱਚ ਮਾਂ-ਧੀ ਦੇ ਨਾਲ-ਨਾਲ ਉੱਥੇ ਖੜ੍ਹੀ ਇੱਕ ਹੋਰ ਮਹਿਲਾ ਵੀ ਹਮਲੇ ਦੀ ਚਪੇਟ ਵਿੱਚ ਆ ਗਈ। ਜਖ਼ਮੀਆਂ ਦਾ ਇਲਾਜ ਚਲ ਰਿਹਾ ਹੈ। 

ਮਾਮਲਾ ਪੰਜਾਬ ਦੇ ਕਪੂਰਥਲਾ ਦੇ ਭੁਈ ਪਿੰਡ ਦਾ ਹੈ। ਸਰਪੰਚ ਵਿਨੋਦ ਸਹਿਗਲ ਨੇ ਦੱਸਿਆ ਕਿ ਇੰਗਲੈਂਡ ਵਿੱਚ ਵੱਸੇ ਬਲਵੰਤ ਸਿੰਘ ਨੇ ਪਿੰਡ ਦੀ ਇੱਕ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ। ਮਾਮਲਾ ਅਦਾਲਤ ਵਿੱਚ ਆਇਆ ਅਤੇ ਬਲਵੰਤ ਸਿੰਘ ਕੇਸ ਹਾਰ ਗਏ। ਹੁਣ ਇਸ ਜ਼ਮੀਨ ਉੱਤੇ ਸਰਕਾਰੀ ਗਰਾਂਟ ਦੀ ਮਦਦ ਨਾਲ ਇੱਕ ਕੰਮਿਊਨਿਟੀ ਹਾਲ ਬਣਾਇਆ ਜਾ ਰਿਹਾ ਹੈ। ਆਰੋਪੀ ਮਹਿਲਾ ਰਾਜਵਿੰਦਰ ਕੌਰ ਅਤੇ ਉਸਦਾ ਪਤੀ ਨਿਰਮਲ ਸਿੰਘ ਹੁਣ ਇਸ ਜ਼ਮੀਨ ਉੱਤੇ ਆਪਣਾ ਮਾਲਿਕਾਨਾ ਹੱਕ ਦੱਸ ਰਹੇ ਹਨ।

ਸੋਮਵਾਰ ਸਵੇਰੇ ਜਿਵੇਂ ਹੀ ਮਹਿਲਾ ਮਜ਼ਦੂਰ ਕੰਮ ਕਰਨ ਲੱਗੀਆਂ ਤਾਂ ਰਾਜਵਿੰਦਰ ਕੌਰ ਨੇ ਆਪਣੇ ਪਰਿਵਾਰ ਦੇ ਨਾਲ ਉਨ੍ਹਾਂ ਨੂੰ ਰੋਕਿਆ। ਸਰਪੰਚ ਨੇ ਆਪਣੀ ਪਤਨੀ ਰੀਨਾ ਸਹਿਗਲ ਨੂੰ ਉੱਥੇ ਬੁਲਾਇਆ ਅਤੇ ਰਾਜਵਿੰਦਰ ਨੂੰ ਸਮਝਾਉਣ ਲਈ ਕਿਹਾ। ਜਿਸਦੇ ਬਾਅਦ ਰਾਜਵਿੰਦਰ ਅਤੇ ਉਸਦੀ ਨਾਬਾਲਿਗ ਧੀ ਨੇ ਰੀਨਾ ਸਮੇਤ ਸਾਰੇ ਲੋਕਾਂ ਉੱਤੇ ਐਸਿਡ ਛਿੜਕ ਦਿੱਤਾ। ਹਮਲੇ ਵਿੱਚ ਰੀਨਾ ਦਾ ਪੂਰਾ ਚਿਹਰਾ ਝੁਲਸ ਗਿਆ। ਰੌਲਾ ਸੁਣ ਕੇ ਉੱਥੇ ਪਹੁੰਚੀ ਇੱਕ ਹੋਰ ਮਹਿਲਾ ਰਾਜਵੰਤ ਕੌਰ ਵੀ ਚਪੇਟ ਵਿੱਚ ਆ ਗਈ।

ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸਰਪੰਚ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਨਾਲ ਉਸ ਨੂੰ ਜਲੰਧਰ ਰੇਫਰ ਕੀਤਾ ਗਿਆ ਹੈ। ਪੁਲਿਸ ਨੇ ਪੀੜਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਰਾਜਵਿੰਦਰ ਕੌਰ, ਨਿਰਮਲ ਸਿੰਘ, ਉਨ੍ਹਾਂ ਦੀ ਨਾਬਾਲਿਗ ਧੀ ਅਤੇ ਦਾਦੀ ਰਤਨ ਕੌਰ ਉੱਤੇ ਧਾਰਾ 307 ਅਤੇ 326 ਦੇ ਤਹਿਤ ਕੇਸ ਦਰਜ ਕੀਤਾ ਹੈ।

ਉਥੇ ਹੀ ਆਰੋਪੀ ਮਹਿਲਾ ਰਾਜਵਿੰਦਰ ਕੌਰ ਨੇ ਆਪਣੇ ਆਪ ਉੱਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ। ਰਾਜਵਿੰਦਰ ਨੇ ਕਿਹਾ ਕਿ ਤੇਜਾਬ ਤਾਂ ਉਨ੍ਹਾਂ ਉੱਤੇ ਸੁੱਟਿਆ ਗਿਆ ਸੀ। ਇਸ ਮਾਮਲੇ ਵਿੱਚ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਉਹ ਇਸ ਸਬੰਧ ਵਿੱਚ ਐੱਸ.ਐੱਸ.ਪੀ. ਨੂੰ ਲਿਖਤੀ ਵਿੱਚ ਸ਼ਿਕਾਇਤ ਵੀ ਦੇ ਚੁੱਕੀ ਹਨ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰੋਪੀਆਂ ਦੇ ਕੋਲ ਤੇਜਾਬ ਕਿਥੋਂ ਆਇਆ। ਧਿਆਨ ਦੇਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਮੁਤਾਬਿਕ ਪਹਿਚਾਣ ਪੱਤਰ ਦੇ ਬਿਨ੍ਹਾਂ ਤੇਜਾਬ ਦੀ ਖਰੀਦ-ਫਰੋਖਤ ਅਪਰਾਧ ਹੈ।
[home] [1] 2 3 4 5  [prev.]1-5 of 25


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER