ਪੰਜਾਬ

Monthly Archives: NOVEMBER 2019


ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ
ਕਾਂਗਰਸ ਸਰਕਾਰ ਦੀ ਮਨਸ਼ਾ ਸਮਝੇ ਸਿੱਖ ਪੰਥ!
08.11.19 - ਤਲਵਿੰਦਰ ਸਿੰਘ ਬੁੱਟਰ
ਕਾਂਗਰਸ ਸਰਕਾਰ ਦੀ ਮਨਸ਼ਾ ਸਮਝੇ ਸਿੱਖ ਪੰਥ!



ਪੰਜਾਬ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਨੇ ਵੀਰਵਾਰ ਨੂੰ ਇਕ ਮਤਾ ਪਾਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੀ ਮੰਗ ਕੀਤੀ ਹੈ। ਇਹ ਮੰਗ ਉਸ ਵੇਲੇ ਕੀਤੀ ਗਈ ਹੈ ਜਦੋਂ ਸਾਰਾ ਸਿੱਖ ਪੰਥ ਸਾਰੇ ਆਪਸੀ ਵਖਰੇਵਿਆਂ, ਵਿਚਾਰਧਾਰਕ ਮਤਭੇਦਾਂ ਅਤੇ ਧੜਿਆਂ ਤੋਂ ਉਪਰ ਉਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ਼ਰਧਾ 'ਚ ਰੰਗਿਆ ਹੋਇਆ ਹੈ।

ਸਰਕਾਰਾਂ ਦੇ ਕੰਮ ਆਪਣੀ ਰਈਅਤ ਨੂੰ ਜੀਵਨ ਜੀਊਣ ਦੀਆਂ ਬੁਨਿਆਦੀ ਲੋੜਾਂ ਅਤੇ ਮਾਹੌਲ ਪ੍ਰਦਾਨ ਕਰਨਾ ਹੁੰਦਾ ਹੈ। ਬੇਗ਼ਰਜ਼ ਰੱਬ ਦੀ ਮਖ਼ਲੂਕ ਨੂੰ ਸੁਖੀ ਰੱਖਣ ਦੀ ਸੇਵਾ ਕਰਨਾ ਸਰਕਾਰ ਦਾ ਸ਼ਾਸਨ ਹੁੰਦਾ ਹੈ। ਸਰਕਾਰਾਂ ਲਈ ਹਰ ਧਰਮ, ਹਰ ਮਜ਼੍ਹਬ ਅਤੇ ਹਰ ਫ਼ਿਰਕਾ ਇਕੋ ਜਿਹਾ ਹੁੰਦਾ ਹੈ। ਕਿਸੇ ਧਰਮ ਦੀ ਪਰੰਪਰਾ ਜਾਂ ਮਰਯਾਦਾ 'ਚ ਦਖ਼ਲ ਦੇਣਾ ਸਰਕਾਰ ਦਾ ਕੰਮ ਨਹੀਂ ਹੁੰਦਾ।

ਨਿਰਸੰਦੇਹ ਸਿੱਖ ਧਰਮ ਦੁਨੀਆ ਦਾ ਸਭ ਤੋਂ ਪਹਿਲਾ ਧਰਮ ਹੈ, ਜਿਸ ਨੇ ਇਸਤਰੀ ਨੂੰ ਸਨਮਾਨ ਬਖ਼ਸ਼ਿਆ ਹੈ। ਜਿਸ ਇਸਤਰੀ ਨੂੰ 'ਪੈਰ ਦੀ ਜੁੱਤੀ', 'ਗ਼ੁਲਾਮ' ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਘਟੀਆ ਲਕਬ ਦਿੱਤੇ ਜਾਂਦੇ ਸਨ, ਉਸ ਇਸਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਜਗ ਜਣਨੀ' ਕਹਿ ਕੇ ਸਤਿਕਾਰਿਆ।
 
ਜਿਸ ਵੇਲੇ ਪੱਛਮੀ ਮੁਲਕਾਂ 'ਚ ਔਰਤਾਂ ਮਰਦਾਂ ਦੇ ਬਰਾਬਰ ਕੰਮਕਾਜ ਕਰਨ ਲਈ ਮਿਹਨਤਾਨੇ ਦੇ ਮਾਮਲੇ 'ਚ ਘੋਰ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਸਨ, ਉਸ ਵੇਲੇ ਗੁਰੂ ਨਾਨਕ ਦੇ ਦਰ-ਘਰ 'ਚ ਬੀਬੀਆਂ ਸੇਵਾ ਦੇ ਖੇਤਰ 'ਚ ਸਨਮਾਨਿਤ ਤੇ ਸੁਤੰਤਰ ਰੁਤਬਿਆਂ 'ਤੇ ਬਿਰਾਜਮਾਨ ਸਨ।
 
ਮਾਤਾ ਖੀਵੀ ਜੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਤੇ ਨਿਗਰਾਨੀ ਕਰਨੀ ਇਸ ਦੀ ਉਘੜਵੀਂ ਮਿਸਾਲ ਹੈ। ਜਦੋਂ ਪੱਛਮੀ ਮੁਲਕਾਂ 'ਚ ਔਰਤਾਂ ਆਪਣੀ ਵੋਟ ਦੇ ਅਧਿਕਾਰ ਲਈ ਤਰਸ ਰਹੀਆਂ ਸਨ, ਉਸ ਵੇਲੇ ਮਾਈ ਭਾਗੋ ਵਰਗੀਆਂ ਬੀਬੀਆਂ ਜੰਗ ਦੇ ਮੈਦਾਨ 'ਚ ਜਾ ਕੇ ਦੁਸ਼ਮਣ ਦੇ ਆਹੂ ਲਾਹ ਰਹੀਆਂ ਸਨ।
 
ਮਾਤਾ ਸੁੰਦਰੀ ਵਰਗੀਆਂ ਗੁਰੂ ਮਾਤਾਵਾਂ ਚਾਰ-ਚਾਰ ਦਹਾਕੇ ਪੰਥ ਨੂੰ ਬਿਖੜੇ ਸਮਿਆਂ 'ਚ ਸੁਯੋਗ ਤੇ ਸਮਰੱਥ ਅਗਵਾਈ ਦਿੰਦਿਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਕੌਮੀ ਜਰਨੈਲ ਤਿਆਰ ਕਰਦੀਆਂ ਹਨ, ਜੋ ਖ਼ਾਲਸਾ ਰਾਜ ਦੇ ਆਦਰਸ਼ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ। ਮਗਰੋਂ ਮਹਾਰਾਣੀ ਸਦਾ ਕੌਰ ਵਰਗੀਆਂ ਬੁੱਧੀਵਾਨ ਸਿੱਖ ਬੀਬੀਆਂ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਂਬਲੀਆਂ ਨੂੰ ਸੀਖਿਆ-ਦੀਖਿਆ ਦੇ ਕੇ ਖ਼ਾਲਸਾ ਰਾਜ ਕਾਇਮ ਕਰਨ ਦੇ ਸਮਰੱਥ ਬਣਾਉਂਦੀਆਂ ਹਨ।
 
ਗੱਲ ਕੀ, ਗੁਰੂ ਨਾਨਕ ਦੇ ਦਰ-ਘਰ 'ਤੇ ਲਿੰਗ, ਜਾਤ, ਮਜ਼੍ਹਬ ਅਤੇ ਫ਼ਿਰਕੇ ਲਈ ਕੋਈ ਵਿਤਕਰਾ ਨਹੀਂ ਹੈ। ਇਸੇ ਕਰਕੇ ਪ੍ਰੋ. ਪੂਰਨ ਸਿੰਘ ਲਿਖਦੇ ਹਨ, 'ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ ਅਜਿਹਾ ਸੰਘ ਹੈ ਜਿਸ ਵਿਚ ਇਸਤ੍ਰੀਆਂ ਖੁੱਲ੍ਹਾ ਅਤੇ ਬਰਾਬਰ ਭਾਗ ਲੈਂਦੀਆਂ ਹਨ।'

ਜਿੱਥੋਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਦੀ ਮੰਗ ਕਰਨ ਸਬੰਧੀ ਸਰਕਾਰ ਦੇ ਮਤੇ ਦੀ ਗੱਲ ਹੈ ਤਾਂ ਇਹ ਕਿਸੇ ਧਰਮ ਦੇ ਪਾਵਨ ਅਸਥਾਨ ਦੀਆਂ ਪਰੰਪਰਾਵਾਂ, ਸਿਧਾਂਤਾਂ ਅਤੇ ਆਦਰਸ਼ਾਂ ਦੀ ਮੌਲਿਕਤਾ ਦਾ ਮਸਲਾ ਹੈ।
 
ਸਿਧਾਂਤਕ ਤੌਰ 'ਤੇ ਸਿੱਖ ਧਰਮ ਵਿਚ ਇਸਤਰੀਆਂ ਨੂੰ ਪਾਠ, ਕੀਰਤਨ ਤੇ ਧਰਮ ਦੇ ਹੋਰ ਕਰਮ ਨਿਭਾਉਣ 'ਚ ਕੋਈ ਰੋਕ ਨਹੀਂ ਹੈ। ਪੰਥਕ ਮੰਚਾਂ 'ਤੇ ਰਹਿਤਵਾਨ ਬੀਬੀਆਂ ਕੀਰਤਨ ਕਰਦੀਆਂ ਵੀ ਹਨ। ਸਿੱਖ ਪੰਥ 'ਚ ਅਖੰਡ ਕੀਰਤਨੀ ਜਥੇ ਵਰਗੀਆਂ ਜਥੇਬੰਦੀਆਂ ਵੀ ਹਨ, ਜਿੱਥੇ ਤਿਆਰ-ਬਰ-ਤਿਆਰ ਰਹਿਤਵਾਨ ਸਿੱਖ ਬੀਬੀਆਂ ਗੁਰਬਾਣੀ ਕੀਰਤਨ 'ਚ ਖੁੱਲ੍ਹਮ-ਖੁੱਲ੍ਹਾ ਹਿੱਸਾ ਲੈਂਦੀਆਂ ਹਨ।
 
ਪਰ ਜਿੱਥੋਂ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਦੀ ਗੱਲ ਹੈ, ਇਹ ਇਕ ਪਰੰਪਰਾ ਦੀ ਮੌਲਿਕਤਾ ਦਾ ਸਵਾਲ ਹੈ। ਇਸ ਦੇ ਲਈ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਸਿਧਾਂਤਕ ਤੇ ਸੰਸਥਾਗਤ ਸੇਧ 'ਚ ਸਮਝਣਾ ਪਵੇਗਾ।
 
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੀ ਇਕ ਆਪਣੀ ਵਿਲੱਖਣਤਾ ਅਤੇ ਮੌਲਿਕਤਾ ਹੈ। ਸਿੱਖ ਮਰਯਾਦਾ ਅਨੁਸਾਰ ਗੁਰਦੁਆਰਿਆਂ ਅਤੇ ਪੰਥਕ ਮੰਚਾਂ 'ਤੇ ਗੁਰਬਾਣੀ ਪਾਠ, ਕੀਰਤਨ, ਗੁਰਸ਼ਬਦ ਅਤੇ ਇਤਿਹਾਸ ਦੀ ਕਥਾ, ਢਾਡੀ ਵਾਰਾਂ ਤੇ ਕਵੀਸ਼ਰੀ ਹੁੰਦੀ ਹੈ।
 
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੀ ਇਹ ਇਕ ਮੌਲਿਕ ਖੂਬਸੂਰਤੀ ਹੈ ਕਿ ਇੱਥੇ 24 ਘੰਟਿਆਂ ਵਿਚੋਂ 20-21 ਘੰਟੇ ਨਿਰਵਿਘਨ ਕੀਰਤਨ ਹੀ ਹੁੰਦਾ ਹੈ। ਇੱਥੇ ਗੁਰਮਤਿ ਦੇ ਨਿਰਧਾਰਿਤ 31 ਰਾਗਾਂ ਉੱਤੇ ਆਧਾਰਿਤ ਗੁਰਬਾਣੀ ਦੇ ਅਖੰਡ ਕੀਰਤਨ, ਸੋਦਰੁ ਦੇ ਪਾਠ, ਅਰਦਾਸ ਅਤੇ ਮਹਾਂਵਾਕ ਤੋਂ ਛੁੱਟ ਕਿਸੇ ਪ੍ਰਕਾਰ ਦੇ ਬਚਨ-ਬਿਲਾਸ ਨਹੀਂ ਕੀਤੇ ਜਾ ਸਕਦੇ। ਨਾ ਗੁਰਸ਼ਬਦ ਤੇ ਇਤਿਹਾਸ ਦੀ ਕਥਾ ਤੇ ਨਾ ਢਾਡੀ, ਕਵੀਸ਼ਰੀ ਵਰਗੀਆਂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।
 
ਇਹ ਮਰਯਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸਥਾਪਿਤ ਕੀਤੀ ਹੋਈ ਚਲੀ ਆ ਰਹੀ ਹੈ। ਇਸ ਮਰਯਾਦਾ ਵਿਚ ਫੇਰਬਦਲ ਕਰਨ ਦਾ ਕਿਸੇ ਨੂੰ ਵੀ ਪੰਥ ਨੇ ਕਦੇ ਕੋਈ ਅਧਿਕਾਰ ਨਹੀਂ ਦਿੱਤਾ।
 
ਪਰੰਪਰਾਵਾਂ ਦੀ ਮੌਲਿਕਤਾ ਧਰਮ ਅਤੇ ਸਿਧਾਂਤਾਂ ਦੀ ਖੂਬਸੂਰਤੀ ਅਤੇ ਨੀਂਹ ਹੁੰਦੀ ਹੈ। ਜੇਕਰ ਇਨ੍ਹਾਂ ਵਿਚ ਫੇਰਬਦਲ ਕਰ ਦਿੱਤਾ ਜਾਵੇ ਤਾਂ ਧਰਮ ਦੇ ਸਿਧਾਂਤਾਂ ਦੀ ਅਸਲੀਅਤ ਅਤੇ ਮੌਲਿਕਤਾ ਸਮੇਂ ਦੇ ਨਾਲ ਗੁਆਚ ਕੇ ਰਹਿ ਜਾਂਦੀ ਹੈ। ਅੱਜ ਇਕ ਤਬਦੀਲੀ ਅਤੇ ਕੱਲ੍ਹ ਨੂੰ ਹੋਰ ਤਬਦੀਲੀਆਂ ਦੀ ਮੰਗ ਉੱਠੇਗੀ। ਪਰੰਪਰਾਵਾਂ ਹੌਲੀ-ਹੌਲੀ ਬਦਲ ਕੇ ਕੁਝ ਦਾ ਕੁਝ ਹੋਰ ਬਣ ਜਾਂਦੀਆਂ ਹਨ। ਇਸ ਤਰ੍ਹਾਂ ਮਰਯਾਦਾਵਾਂ ਦੀ ਪੁਰਾਤਨਤਾ ਖ਼ਤਮ ਹੋ ਜਾਵੇ ਤਾਂ ਧਰਮ ਸਿਧਾਂਤ ਵੀ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੇ।

ਗੁਰੂ ਕਾਲ ਦੌਰਾਨ ਇਸਤਰੀਆਂ ਧਰਮ ਕਰਮਾਂ 'ਚ ਬਰਾਬਰ ਹਿੱਸਾ ਲੈਂਦੀਆਂ, ਲੰਗਰਾਂ, ਪੰਗਤਾਂ ਅਤੇ ਸੰਗਤਾਂ ਦੀ ਸੇਵਾ ਅਤੇ ਹਰ ਤਰ੍ਹਾਂ ਦੀ ਸਰਗਰਮੀ 'ਚ ਹਿੱਸਾ ਲੈਂਦੀਆਂ ਇਤਿਹਾਸ 'ਚ ਮਿਲ ਜਾਂਦੀਆਂ ਹਨ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕਾਲ ਦੌਰਾਨ ਵੀ ਬੀਬੀਆਂ ਵਲੋਂ ਕੀਰਤਨ ਕਰਨ ਦੀ ਕਿਤੇ ਵੀ ਕੋਈ ਗਵਾਹੀ ਨਹੀਂ ਮਿਲਦੀ।
 
ਜੇਕਰ ਗੁਰੂ ਸਾਹਿਬਾਨ ਇਸਤਰੀਆਂ ਦੇ ਸਨਮਾਨ ਨੂੰ ਬਹਾਲ ਕਰਦਿਆਂ ਬਰਾਬਰਤਾ ਦਾ ਅਧਿਕਾਰ ਦੇ ਸਕਦੇ ਸਨ ਤਾਂ ਉਹ ਚਾਹੁੰਦੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦੀ ਸੇਵਾ 'ਚ ਵੀ ਲਾ ਸਕਦੇ ਸਨ। ਗੁਰੂ ਵਰੋਸਾਈਆਂ ਪਰੰਪਰਾਵਾਂ 'ਤੇ ਸਵਾਲ ਚੁੱਕਣ ਅਤੇ ਉਨ੍ਹਾਂ ਨੂੰ ਬਦਲਣ ਦਾ ਹੀਆ ਕਰਨ ਤੋਂ ਪਹਿਲਾਂ ਸਾਨੂੰ ਭਾਈ ਨੰਦ ਲਾਲ ਜੀ ਦਾ ਇਕ ਵਾਕ ਚੇਤੇ ਕਰਨਾ ਚਾਹੀਦਾ ਹੈ, 'ਸਿੱਖ ਨੂੰ ਸੇਵਕ ਬਣ ਕੇ ਰਹਿਣਾ ਚਾਹੀਦਾ ਹੈ, ਸਵਾਮੀ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।'

ਸੋ, ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਿੱਖ ਪੰਥ 'ਚ ਵੰਡੀਆਂ ਪਾਉਣ, ਵਿਵਾਦ ਵਧਾਉਣ ਅਤੇ ਲੜਾਉਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਲੋੜ ਹੈ।
 
ਅਜਿਹੇ ਨਾਜ਼ੁਕ ਮਸਲਿਆਂ 'ਚ ਸਰਕਾਰ ਦਾ ਦਖ਼ਲ ਗ਼ੈਰ-ਵਾਜਬ ਹੈ। ਇਹ ਬਿਲਕੁਲ ਉਸੇ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਅੰਗਰੇਜ਼ ਹੁਕਮਰਾਨਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦਾ ਹਿਸਾਬ ਮੰਗਣ ਦੀ ਹਮਾਕਤ ਨੂੰ ਸਿੱਖ ਪੰਥ ਨੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਸੀ।
 
ਪੰਜਾਬ ਸਰਕਾਰ ਦੀ ਮਨਸ਼ਾ ਇੱਥੋਂ ਸਪੱਸ਼ਟ ਜਾਣ ਲੈਣੀ ਚਾਹੀਦੀ ਹੈ ਕਿ ਪਿਛਲੇ ਦਿਨੀਂ ਪੰਜਾਬ ਹਿਤੈਸ਼ੀ ਬੁੱਧੀਜੀਵੀਆਂ ਵਲੋਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਪੰਜਾਬ ਦੀ ਕੰਮਕਾਜੀ ਭਾਸ਼ਾ ਪੰਜਾਬੀ ਨੂੰ ਬਣਾਉਣਾ ਲਾਜ਼ਮੀ ਕਰਨ ਅਤੇ ਸਰਕਾਰੀ-ਗੈਰਸਰਕਾਰੀ ਬੋਰਡਾਂ 'ਤੇ ਪੰਜਾਬੀ ਨੂੰ ਪ੍ਰਮੁੱਖਤਾ ਦੇਣ ਸਬੰਧੀ ਵਿਧਾਨ ਸਭਾ ‘ਚ  ਬਿਲ ਪਾਸ ਕੀਤਾ ਜਾਵੇ, ਪਰ ਸਰਕਾਰ ਨੇ ਜਿਹੜਾ ਕੰਮ ਉਸ ਦੀ ਜ਼ਿੰਮੇਵਾਰੀ ਬਣਦਾ ਸੀ, ਉਸ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਦਿਆਂ, ਅੰਗਰੇਜ਼ਾਂ ਵਾਂਗ ਸਿੱਖਾਂ ਨੂੰ ਪਾੜਨ ਦੀ ਨੀਤੀ 'ਤੇ ਚੱਲਦਿਆਂ ਇਕ ਅਜਿਹੀ ਚਵਾਤੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਪਹਿਲਾਂ ਤੋਂ ਹੀ ਸਿੱਖ ਵਿਰੋਧੀ ਤਾਕਤਾਂ ਵਲੋਂ ਵਾਦ-ਵਿਵਾਦਾਂ ਵਿਚ ਉਲਝਾਏ ਹੋਏ ਸਿੱਖ ਪੰਥ ਨੂੰ ਇਕ ਹੋਰ ਨਵੇਂ ਵਿਵਾਦ 'ਚ ਉਲਝਾ ਕੇ ਖੇਰੂੰ-ਖੇਰੂੰ ਕੀਤਾ ਜਾ ਸਕੇ।
 
ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਏਨੀ ਹੀ ਔਰਤਾਂ ਪ੍ਰਤੀ ਫਿਕਰਮੰਦ ਹੈ ਤਾਂ ਉਹ ਪੰਜਾਬ ਵਿਧਾਨ ਸਭਾ 'ਚ ਇਹ ਅੰਕੜੇ ਪੇਸ਼ ਕਰਨ ਦੀ ਜ਼ੁਰਅਤ ਦਿਖਾਵੇ ਕਿ ਪਿਛਲੇ ਢਾਈ-ਤਿੰਨ ਸਾਲਾਂ ਦੌਰਾਨ ਉਸ ਦੀ ਸੱਤਾ ਦੌਰਾਨ ਔਰਤਾਂ ਪ੍ਰਤੀ ਜ਼ੁਰਮਾਂ 'ਚ ਕਿੰਨੀ ਕੁ ਗਿਰਾਵਟ ਆਈ ਹੈ?
 
ਪੰਜਾਬ 'ਚ ਘਰਾਂ, ਦਫ਼ਤਰਾਂ, ਸਕੂਲਾਂ-ਕਾਲਜਾਂ ਅਤੇ ਸੜਕਾਂ 'ਤੇ ਚੱਲਦਿਆਂ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ?
 
ਪੰਜਾਬ 'ਚ ਔਰਤਾਂ ਨਾਲ ਜਬਰ-ਜਨਾਹ ਕਰਨ ਵਾਲੇ ਕਿੰਨੇ ਕੁ ਦਰਿੰਦਿਆਂ ਨੂੰ ਕਾਂਗਰਸ ਦੀ ਸਰਕਾਰ ਨੇ ਫਾਹੇ ਲਾਇਆ ਹੈ?
 
ਪੰਜਾਬ ਦੀ ਕਾਂਗਰਸ ਸਰਕਾਰ ਨੇ ਦਿੱਲੀ 'ਚ 1984 ਦੇ ਸਿੱਖ ਕਤਲੇਆਮ ਦੌਰਾਨ ਬੀਬੀਆਂ ਦੀ ਹੋਈ ਬੇਪਤੀ ਦੇ ਦੋਸ਼ੀਆਂ ਨੂੰ ਫਾਹੇ ਟੰਗਾਉਣ ਲਈ ਕੀ ਤਰੱਦਦ ਕੀਤਾ ਹੈ?
 
ਇਕ ਸਰਕਾਰ ਦੇ ਇਖ਼ਲਾਕੀ ਫ਼ਰਜ਼ ਤੋਂ ਮੂੰਹ ਮੋੜਦਿਆਂ ਬੇਵਕਤ ਅਤੇ ਬੇਵਜ੍ਹਾ ਕਿਸੇ ਧਰਮ ਦੀ ਅੰਦਰੂਨੀ ਮਰਯਾਦਾ ਵਿਚ ਦਖ਼ਲ ਦੇਣਾ ਕਾਂਗਰਸ ਸਰਕਾਰ ਦੇ ਦੰਭ ਨੂੰ ਬੇਪਰਦ ਕਰਦਾ ਹੈ। ਸਮੁੱਚੇ ਸਿੱਖ ਪੰਥ ਨੂੰ ਵਿਵੇਕ ਬੁੱਧੀ ਤੋਂ ਕੰਮ ਲੈਂਦਿਆਂ, ਸਿਧਾਂਤਕ ਅਤੇ ਮਰਯਾਦਕ ਸੰਦਰਭ ਨੂੰ ਸਾਹਮਣੇ ਰੱਖਦਿਆਂ ਇਸ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
 
 
 
ਤਲਵਿੰਦਰ ਸਿੰਘ ਬੁੱਟਰ ਪੱਤਰਕਾਰ ਅਤੇ ਲੇਖਕ ਹਨ.   

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________





[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



550ਵਾਂ ਪਰਕਾਸ਼ ਉਤਸਵ: ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ
ਬਾਬਾ ਨਾਨਕ ਦੇ ਫ਼ਲਸਫ਼ੇ ‘ਤੇ ਕਾਲੀ ਮਿੱਟੀ ਦਾ ਪੋਚਾ ਫੇਰਨ ਦੀ ਤਿਆਰੀ ਮੁਕੰਮਲ
01.11.19 - ਮਾਲਵਿੰਦਰ ਸਿੰਘ ਮਾਲੀ
ਬਾਬਾ ਨਾਨਕ ਦੇ ਫ਼ਲਸਫ਼ੇ ‘ਤੇ ਕਾਲੀ ਮਿੱਟੀ ਦਾ ਪੋਚਾ ਫੇਰਨ ਦੀ ਤਿਆਰੀ ਮੁਕੰਮਲ



ਗੁਰੂ ਨਾਨਕ ਸਾਹਿਬ ਦੇ 550ਵੇਂ ਪਰਕਾਸ਼ ਉਤਸਵ ਮੌਕੇ ਬਾਬਾ ਨਾਨਕ ਦੇ ਸੰਦੇਸ਼ ਅਜੋਕੇ ਸਮਿਆਂ ਅੰਦਰ ਮਨੁੱਖ ਦੀ ਜੀਵਨ ਜਾਚ ਤੇ ਰਾਜਾਂ ਦੀਆਂ ਨੀਤੀਆਂ ਫ਼ੈਸਲਿਆਂ ਲਈ ਰਾਹ ਦਰਸਾਵੇ ਵਜੋਂ ਉਭਾਰਨ ਦੀ ਥਾਂ ਪੰਜਾਬ ਸਰਕਾਰ ਇਸਨੂੰ "ਭਾਰਤੀ ਰਾਸ਼ਟਰਵਾਦ ਦੀ ਪੁੱਠ" ਚਾੜਨ ਵਿੱਚ ਗਲਤਾਨ ਹੋ ਗਈ ਹੈ।

ਡੇਰਾ ਬਾਬਾ ਨਾਨਕ ਵਿਖੇ ਬਾਬਾ ਨਾਨਕ ਦੇ ਸੰਦੇਸ਼ ਨੂੰ ਉਭਾਰਨ ਲਈ ਪੰਜ ਕਰੋੜ ਚੌਂਹਟ ਲੱਖ ਰੁਪਏ ਖਰਚ ਕੇ ਕੀਤੇ ਜਾਣ ਵਾਲੇ ਸੈਮੀਨਾਰਾਂ ਦੀ ਲੜੀ ਅੰਦਰ ਸਿੱਖਾਂ ਤੇ ਲੋਕਾਂ ਅੰਦਰ ਜਾਣੇ ਪਹਿਚਾਣੇ ਬਹੁਤੇ ਵਿਦਵਾਨਾਂ ਨੂੰ ਦਰਕਿਨਾਰ ਕਰਦਿਆਂ ਇਹਨਾ ਨੂੰ ਕਾਮਰੇਡਾਂ, ਨਾਸਤਿਕਾਂ, ਨਾਮੀ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਅਫਸਰਾਂ ਤੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਦੀ ਕਮਾਨ ਸਥਾਪਤੀ ਦੇ ਗੁਲਾਮ ਉਸ ਅਮਰਜੀਤ ਸਿੰਘ ਗਰੇਵਾਲ ਦੇ ਹੱਥ ਸੌਂਪ ਦਿੱਤੀ ਹੈ ਜਿਸਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ (PTU) ਅੰਦਰ ਬਾਦਲ ਸਰਕਾਰ ਵੇਲੇ ਹੋਏ ਕਰੋੜਾਂ ਦੇ ਘਪਲਿਆਂ ਦੇ ਦੋਸ਼ ਅਧੀਨ ਮੁੱਖ ਦੋਸ਼ੀਆਂ ਵਿੱਚੋਂ ਹੋਣ ਕਾਰਨ ਜੇਲ ਵਿੱਚ ਤੁੰਨਿਆ ਸੀ। 

ਇਸੇ ‘ਵਿਦਵਾਨ’ ਵੱਲੋਂ ਗੁਰੂ ਨਾਨਕ ਦੇ ਫ਼ਲਸਫ਼ੇ ਸੰਬੰਧੀ ਪ੍ਰਕਾਸ਼ਿਤ ਕਰਵਾਈ ਪੁਸਤਕ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਦੀ ਅਗਵਾਈ ਵਿੱਚ ਵਿਚਾਰਕੇ "ਸਿੱਖ ਫ਼ਲਸਫ਼ੇ ਵਿਰੋਧੀ " ਕਰਾਰ ਦਿੱਤਾ ਸੀ। ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਗਰੇਵਾਲ ਨੂੰ ਉਹ ਕਿਤਾਬ ਵਾਪਸ ਲੈਣ ਲਈ ਕਿਹਾ ਸੀ ਜਿਸਨੂੰ ਪਰਵਾਨ ਕਰਦਿਆਂ ਭੁੱਲ ਲਈ ਮੁਆਫ਼ੀ  ਮੰਗਣੀ ਪਈ ਸੀ।

ਬਾਬਾ ਨਾਨਕ ਦੇ ਫ਼ਲਸਫ਼ੇ ਬਾਰੇ ਤਾਂ ਇਹ ਪਰਵਾਨਿਤ ਹੈ, "ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ॥” ਤੇ ਇਸ ਲਈ ਚੁਣੌਤੀ ਹੈ, "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥” 
 
ਪਰ ਪੰਜਾਬ ਸਰਕਾਰ ਦੇ ਨਾਂ ਹੇਠ ਚਲਾਈ ਜਾ ਰਹੀ ਇਸ ਸੈਮੀਨਾਰ ਲੜੀ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਸਾਰਾ ਮਾਮਲਾ ਹੀ "ਨਿਰਮਲ ਪੰਥ” ਦੀ ਨਿਰਮਲਤਾ ਨੂੰ ਰਲਗੱਡ ਕਰਨ ਤੇ "ਕਿਵ ਕੂੜੈ ਤੁਟੈ ਪਾਲਿ” ਨੂੰ ਸੋਚ ਦਾ ਮੁੱਦਾ ਬਣਾਉਣ ਤੋਂ ਭਟਕਾਉਣ ਉੱਪਰ ਹੀ ਕੇਂਦਰਤ ਕੀਤਾ ਹੋਇਆ ਹੈ।

ਸੋਚੋ, ਇਹਨਾ ਕੁੱਝ ਨੁਕਤਿਆਂ ਬਾਰੇ ...

* ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਕੇ ਕੀਤੇ ਜਾਣ ਵਾਲੇ ਸਾਰੇ ਸੈਮੀਨਾਰ ਬਾਬਾ ਨਾਨਕ ਦੇ ਫ਼ਲਸਫ਼ੇ ਉੱਪਰ ਬਰਾਹਮਨਵਾਦ ਦੀ ਕਾਲੀ ਮਿੱਟੀ ਦਾ ਪੋਚਾ ਫੇਰਨ ਲਈ ਸਿੱਖ ਸੰਘਰਸ਼ , ਸਿੱਖ ਸਿਧਾਂਤਾਂ ਤੇ ਸਿੱਖੀ ਦੇ ਨਿਰਾਲੇਪਣ ਦੇ ਕੱਟੜ ਵਿਰੋਧੀ ਅਖੌਤੀ ਵਿਦਵਾਨਾਂ ਦੀ ਹੇੜ੍ਹ ਦੇ ਹਵਾਲੇ ਕੀਤੇ

* ਪੰਜਾਬ ਅੰਦਰ ਸਿੱਖਾਂ ਉੱਪਰ ਢਾਹੇ ਜ਼ੁਲਮਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਨਿਰਲੱਜ ਵਕੀਲ ਕਾਮਰੇਡ ਜਤਿੰਦਰ ਪੰਨੂ ਵੀ ਇਹਨਾ ਸੈਮੀਨਾਰਾਂ ਦੀ ਕਾਮਰੇਡੀ ਮਾਲਾ ਦੇ ਮਣਕੇ ਹੋਣਗੇ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਹੋਣਗੇ। ਇਸ ਪੰਨੂ ਦੀ ਪ੍ਰਾਪਤੀ ਇਹ ਵੀ ਹੈ ਕਿ ਇਸਨੇ ਪੰਜਾਬ ਅੰਦਰ ਜ਼ੁਲਮਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣਾਏ "ਪੀਪਲਜ ਕਮਿਸ਼ਨ” ਖਿਲਾਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਾਕੇ ਉਸ ਉੱਪਰ ਰੋਕ ਲਗਵਾਈ ਸੀ।

* ਸੁਮੇਲ ਸਿੰਘ ਸਿੱਧੂ ਇਸ ਸੈਮੀਨਾਰ ਲੜੀ ਦਾ ਇਕ ਹੋਰ ਸਿਤਾਰਾ ਹੈ ਜਿਸਦਾ ਐਲਾਨ ਹੀ ਬਾਬਾ ਨਾਨਕ ਦੇ ਪੰਜਾਬ ਦੀ "ਹੀਰਵੰਨੇ ਪੰਜਾਬ" ਵਜੋਂ ਦੀ ਸਿਰਜਣਾ ਕਰਨਾ ਹੈ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਦੀਆਂ ਬੀਬੀਆਂ ਨੂੰ ਜੇ. ਐਨ. ਯੂ. ਦਿੱਲੀ ਵਾਂਗੂੰ ਰਾਤ ਵੇਲੇ ਨਾਈਟੀਆਂ ਪਾਕੇ ਤੇ ਹੱਥਾਂ ਵਿੱਚ ਸਰ੍ਹਾਣੇ ਫੜਕੇ ਮੁੰਡਿਆਂ ਦੇ ਹੋਸਟਲ ਵਿੱਚ ਰਾਤ ਗੁਜ਼ਾਰਨ ਦਾ "ਹੱਕ” ਦਿਵਾਉਣ ਲਈ ਸੰਘਰਸ਼ ਕਰਨਾ ਹੈ।

* ਪੰਜਾਬ ਪੁਲਿਸ ਦੇ ਨਾਮੀ ਪੁਲਿਸ ਅਫਸਰ ਗੁਰਦੇਵ ਸਿੰਘ ਸਹੋਤਾ, ਹਰਦੀਪ ਢਿੱਲੋਂ ਤੇ ਸੀ ਬੀ ਆਈ ਅਧਿਕਾਰੀ ਤੇ ਡੀ ਜੀ ਪੀ ਰਹੇ ਮਨਮੋਹਣੇ "ਵਿਦਵਾਨ” ਵੀ ਇਹਨਾ ਸੈਮੀਨਾਰਾਂ ਦਾ ਸ਼ਿੰਗਾਰ ਹੋਣਗੇ।

* ਬਾਬਾ ਨਾਨਕ ਦੀ "ਅੰਸ਼-ਵੰਸ਼” ਕਹਾਉਣ ਤੇ ਇਸਦਾ ਮਾਣ ਖੱਟਣ ਦੇ ਆਦੀ ਤੇ ਹਮੇਸਾਂ ਹੀ "ਅੱਧੀ ਤੇਰੀ ਹਾਂ ਮੁਹਲਾਜੇਦਾਰਾ, ਅੱਧੀ ਹਾਂ ਗਰੀਬ ਜੱਟ ਦੀ” ਵਾਲੇ ਰਾਹ ਦੇ ਰਾਹੀਂ ਬਾਬਾ ਸਰਬਜੋਤ ਸਿੰਘ ਬੇਦੀ ਤੇ ਸਥਾਪਤੀ ਦਾ ਹਮੇਸਾਂ ਹੀ ਨਿੱਘ ਮਾਣਦੇ ਆ ਰਹੇ ਤੇ ਰਾਜੀਵ-ਲੌਗੋਂਵਾਲ ਸਮਝੌਤੇ ਦੇ ਸਿਧਾਂਤਕ ਘਾੜਿਆਂ ਵਿੱਚ ਸ਼ੁਮਾਰ ਪਿਰਥੀਪਾਲ ਸਿੰਘ ਕਪੂਰ ਨੂੰ ਵੀ ਇਸ ਨੋਟਾਂ ਦੀ ਵਰਖਾ ਵਾਲੇ ਪ੍ਰੋਗਰਾਮ ਵਿੱਚ ਅੜੂੰਗ ਲਿਆ ਗਿਆ ਹੈ।

* ਸੈਮੀਨਾਰ ਅੰਦਰ ਵਿਸ਼ਿਆਂ ਦੀ ਚੋਣ ਵੀ ਇਹੋ ਜਿਹੇ ਤਰੀਕੇ ਨਾਲ ਕੀਤੀ ਗਈ ਹੈ ਜਿਸ ਵਿੱਚ ਬਾਬਾ ਨਾਨਕ ਦੇ ਫ਼ਲਸਫ਼ੇ ਦੀ ਅਜੋਕੇ ਸਮਿਆਂ ਵਿੱਚ ਪਰਸੰਗਕਤਾ ਨੂੰ ਨੇੜੇ ਵੀ ਫਟਕਣ ਨਹੀ ਦਿੱਤਾ ਗਿਆ (ਸਰਬਜਿੰਦਰ ਸਿੰਘ ਦੇ ਵਿਸ਼ੇ ਨੂੰ ਛੱਡਕੇ)। ਮਾਂ ਬੋਲੀ ਦੀ ਪਰਫੁੱਲਤਾ, ਮਨੁੱਖੀ ਅਧਿਕਾਰਾਂ, ਦੱਬੇ ਕੁਚਲੇ ਲੋਕਾਂ, ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਸਰਬੱਤ ਦਾ ਭਲਾ ਕਿਵੇਂ ਹੋਵੇ ਵਗੈਰਾ ਵਗੈਰਾ ਵਿਸ਼ਿਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ । ਪਰ ਨਾਨਕ ਮੱਤ ਦੀ ਹੋਰਨਾਂ ਨਾਲ ਸਾਂਝ ਵਰਗੀਆਂ ਗੱਲਾਂ ਨੂੰ ਸਿਰਮੌਰਤਾ ਦਿੱਤੀ ਗਈ ਹੈ।

* ਗੁਰਬਾਣੀ ਤੇ ਸਿੱਖ ਸੰਸਥਾਵਾਂ 'ਤੇ ਫਿਰ ਬ੍ਰਾਹਮਣਵਾਦੀ ਅਮਰਵੇਲ ਚਾੜ੍ਹਨ ਦਾ ਧੰਦਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ 80ਵਿਆਂ ਵਿੱਚ ਭਾਰਤੀ ਸਟੇਟ ਨੇ ਕਾਂਗਰਸ ਸਰਕਾਰ ਰਾਹੀਂ ਬਹੁਤ ਹੀ ਭਿਆਨਕ ਹਮਲਾ ਬੋਲਿਆ ਸੀ ਸਿੱਖਾਂ ਅਤੇ  ਸਿੱਖ ਸੰਸਥਾਵਾਂ ਉੱਪਰ। ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਤੇ ਸਿੱਖਾਂ ਦਾ ਕਤਲੇਆਮ। ਅਕਾਲ ਤਖਤ ਸਾਹਿਬ ਨੂੰ ਢਾਹਿਆ ਸੀ ਭਾਰਤੀ ਫੌਜ ਨੇ ਤੇ ਚੁਣ ਚੁਣਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀ ਸਿੱਖ ਨੌਜਵਾਨਾਂ ਨੂੰ। 

ਕੈਪਟਨ ਸਰਕਾਰ ਵੱਲੋਂ ਸਿੱਖ ਵਿਦਵਾਨਾਂ ਨੂੰ ਦਰਕਿਨਾਰ ਕਰਕੇ ਬਾਬਾ ਨਾਨਕ ਦਾ ਸੰਦੇਸ਼ ਦਰਸਾਉਣ ਲਈ ਜਿਹਨਾ "ਵਿਦਵਾਨਾਂ ਤੇ ਅਫਸਰਾਂ" ਨੂੰ ਸੈਮੀਨਾਰ ਅੰਦਰ ਬਾਬਾ ਨਾਨਕ ਦੇ ਫ਼ਲਸਫ਼ੇ ਬਾਰੇ ‘ਪ੍ਰਵਚਨ’ ਉਚਾਰਨ ਦੀ ਜ਼ੁੰਮੇਵਾਰੀ ਸੌਂਪੀ ਹੈ ਉਨ੍ਹਾਂ ਦਾ ਵੱਡਾ ਹਿੱਸਾ ਜ਼ੁਲਮ ਦੇ ਇਸ ਅਮਲ ਵਿੱਚ ਭਾਰਤੀ ਸਟੇਟ ਦਾ ਹਾਮੀ ਤੇ ਖ਼ੈਰ ਖੁਆਹ ਰਿਹਾ ਹੈ ਤੇ ਅੱਜ ਵੀ ਹੈ।

* ਬਾਦਲਕਿਆਂ ਨੇ ਸਿੱਖਾਂ ਦੇ ਡੁੱਲੇ ਖ਼ੂਨ ਦਾ ਰਾਜਸੀ ਤਾਕਤ ਹਾਸਲ ਕਰਨ ਲਈ ਮੁੱਲ ਵੀ ਵੱਟਿਆ ਹੈ ਤੇ ਸਿੱਖੀ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਕਰਨ ਲਈ ਸੰਘ ਪਰਿਵਾਰ ਦਾ ਹੱਥ ਠੋਕਾ ਬਣਕੇ ਵੱਡਾ ਰੋਲ ਵੀ ਨਿਭਾਇਆ ਹੈ। ਹੁਣ ਕੈਪਟਨਕੇ ਤੇ ਬਾਦਲਕੇ ਮਿਲਕੇ ਇਸ ਸਾਰੇ ਕੁੱਝ ਨੂੰ ਭੁਲਾਉਣ ਤੇ ਸਿੱਖ ਫ਼ਲਸਫ਼ੇ ਤੇ ਸਿੱਖਾਂ ਦਾ "ਰਾਸ਼ਟਰੀਕਰਨ" ਲਈ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________





[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER