ਪੰਜਾਬ

Monthly Archives: NOVEMBER 2016


ਉਪ ਮੁੱਖਮੰਤਰੀ ਨੇ ਬੈਂਕਾਂ ਨੂੰ ਏ.ਟੀ.ਐੱਮ. ਵਿਚ ਲੋੜੀਂਦੀ ਨਗਦੀ ਸੁਨਿਸ਼ਚਿਤ ਕਰਨ ਲਈ ਕਿਹਾ
30.11.16 - ਪੀ ਟੀ ਟੀਮ
ਉਪ ਮੁੱਖਮੰਤਰੀ ਨੇ ਬੈਂਕਾਂ ਨੂੰ ਏ.ਟੀ.ਐੱਮ. ਵਿਚ ਲੋੜੀਂਦੀ ਨਗਦੀ ਸੁਨਿਸ਼ਚਿਤ ਕਰਨ ਲਈ ਕਿਹਾਦੇਸ਼ ਵਿਚ ਨੋਟਬੰਦੀ ਮੁਹਿੰਮ ਦੇ ਚੱਲਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਬੈਂਕਾਂ ਨੂੰ ਪਿੰਡ ਪੱਧਰ ਤੱਕ ਲੋਕਾਂ ਨੂੰ ਈ-ਪੇਮੈਂਟ, ਮੋਬਾਈਲ ਬੈਂਕਿੰਗ ਅਤੇ ਕੈਸ਼ਲੈੱਸ ਲੈਣ-ਦੇਣ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਹੈ।

ਪੰਜਾਬ ਵਿਚ ਚੱਲ ਰਹੇ ਵਿਕਾਸ ਕੰਮਾਂ ਅਤੇ ਭਲਾਈ ਸਕੀਮਾਂ ਦੀ ਇਕ ਸਮੀਖਿਆ ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ 'ਤੇ ਸਟੇਟ ਬੈਂਕ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਬੈਂਕ ਪਿੰਡ ਪੱਧਰ 'ਤੇ ਆਪਣੇ ਨੁਮਾਇੰਦੇ ਨਿਯੁਕਤ ਕਰੇ ਜਿਨ੍ਹਾਂ ਕੋਲ ਛੋਟੇ ਏ.ਟੀ.ਐੱਮ. ਅਤੇ ਸਵਾਈਪ ਮਸ਼ੀਨਾਂ ਹੋਣ ਤਾਂ ਜੋ ਲੋਕਾਂ ਨੂੰ ਨਗਦੀ ਪ੍ਰਾਪਤ ਕਰਨ ਵਿਚ ਕੋਈ ਔਖ ਨਾ ਆਵੇ।

ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਡਿਪਟੀ ਕਮਿਸ਼ਨਰ ਵੀ ਆਪੋ-ਆਪਣੇ ਜ਼ਿਲ੍ਹਿਆਂ ਦੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਪਿੰਡ ਪੱਧਰ ਤੱਕ ਪੈਸੇ ਦੇ ਲੈਣ-ਦੇਣ ਦੀ ਸਾਰੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਜਾਵੇ। ਉਨ੍ਹਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਕਾਰਡ ਵੀ ਇਕ ਹਫਤੇ ਵਿਚ ਵੰਡਣ ਦੇ ਹੁਕਮ ਦਿੱਤੇ।

ਬਾਦਲ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਮੁਫਤ ਦਵਾਈ ਕੇਂਦਰਾਂ ਦੀ ਕਾਰਜਕੁਸ਼ਲਤਾ ਸਬੰਧੀ ਆਪੋ-ਆਪਣੇ ਜ਼ਿਲ੍ਹਿਆਂ ਦੀ ਰਿਪੋਰਟ ਵੀ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁੱਲ 109 ਸਕਿੱਲ ਸੈਂਟਰਾਂ ਵਿਚੋਂ 70 ਤਾਂ ਸ਼ੁਰੂ ਹੋ ਚੁੱਕੇ ਹਨ ਅਤੇ ਬਾਕੀ ਸੈਂਟਰ ਵੀ 15 ਦਸੰਬਰ ਤੱਕ ਚਾਲੂ ਕਰ ਦਿੱਤੇ ਜਾਣ।

ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਡਿਪਟੀ ਕਮਿਸ਼ਨਰ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਅਤੇ ਲੋੜਵੰਦਾਂ ਤੱਕ ਪੁੱਜਦੀਆਂ ਕਰਨ ਲਈ ਨੂੰ ਜ਼ੋਰ-ਸ਼ੋਰ ਨਾਲ ਕੰਮ ਕਰਨ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬੇਕਸੂਰ ਲੋਕਾਂ ਦੇ ਕਾਤਲ ਮੋਦੀ 'ਤੇ ਦਰਜ ਹੋਵੇ ਐੱਫ.ਆਈ.ਆਰ: ਬ੍ਰਹਮ ਮਹਿੰਦਰਾ
28.11.16 - ਪੀ ਟੀ ਟੀਮ
ਬੇਕਸੂਰ ਲੋਕਾਂ ਦੇ ਕਾਤਲ ਮੋਦੀ 'ਤੇ ਦਰਜ ਹੋਵੇ ਐੱਫ.ਆਈ.ਆਰ: ਬ੍ਰਹਮ ਮਹਿੰਦਰਾਆਲ ਇੰਡੀਆ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਇਕ ਬ੍ਰਹਮ ਮਹਿੰਦਰਾ ਨੇ ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸਥਾਨਕ ਤ੍ਰਿਪੜੀ ਚੌਂਕ ਵਿਖੇ ਵਿਸ਼ਾਲ ਅਕਰੋਸ਼ ਧਰਨਾ ਲਗਾਇਆ। ਇਸ ਮੌਕੇ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਬੈਂਕ ਲਾਈਨ ਵਿੱਚ ਲੱਗੇ ਹੋਏ ਪਟਿਆਲਾ ਕਾਂਗਰਸ ਦੇ ਜਨਰਲ ਸਕੱਤਰ ਭਗਵਾਨ ਸਿੰਘ ਲਚਕਾਣੀ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨੋਟਬੰਦੀ ਦੇ ਕਾਰਣ ਪੂਰੇ ਭਾਰਤ ਵਿੱਚ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗੇ ਹੋਏ 75 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੇਕਸੂਰ ਲੋਕਾਂ ਦੇ ਕਾਤਲ ਨਰਿੰਦਰ ਮੋਦੀ 'ਤੇ ਐੱਫ.ਆਈ.ਆਰ ਦਰਜ ਹੋਣੀ ਚਾਹੀਦੀ ਹੈ। ਨੋਟਬੰਦੀ ਨਾਲ ਲੱਖਾਂ ਹੀ ਪਰਿਵਾਰ ਭੁੱਖਮਰੀ ਦੀ ਜ਼ਿੰਦਗੀ ਜੀ ਰਹੇ ਹਨ। ਮਾਰਕਿਟ ਵਿੱਚੋਂ ਵਪਾਰ 70 ਪ੍ਰਤੀਸ਼ਤ ਤੱਕ ਘੱਟ ਗਿਆ ਹੈ। ਦਿਹਾੜੀਦਾਰ ਅਤੇ ਕਾਮੇ ਬਿਲਕੁਲ ਹੀ ਵਿਹਲੇ ਹੋ ਚੁੱਕੇ ਹਨ। ਪ੍ਰਵਾਸੀ ਮਜ਼ਦੂਰ ਅਤੇ ਰੋਜ਼ ਕੰਮ ਕਰਨ ਵਾਲੇ ਵਿਅਕਤੀ ਬਿਨ੍ਹਾਂ ਕੰਮ ਤੋਂ ਆਪਣੇ-ਆਪਣੇ ਰਾਜਾਂ ਨੂੰ ਵਾਪਿਸ ਜਾ ਚੁੱਕੇ ਹਨ।

ਮਹਿੰਦਰਾ ਨੇ ਕਿਹਾ ਕਿ ਉਹ ਕਾਲੇ ਧਨ ਦੇ ਖਿਲਾਫ ਨਹੀਂ ਹਨ ਪਰ ਨੋਟਬੰਦੀ ਤੋਂ ਆਮ ਵਰਗ ਨੂੰ ਹੋਣ ਵਾਲੀ ਤਕਲੀਫ ਅਤੇ ਪਰੇਸ਼ਾਨੀ ਦੇ ਖਿਲਾਫ ਹਨ। ਇਸ ਮੌਕੇ ਸਮੂਹ ਅਹੁੱਦੇਦਾਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਰੀ ਕਰਦੇ ਹੋਏ ਜਮ ਕੇ ਪ੍ਰਦਰਸ਼ਨ ਕੀਤਾ।

ਇਸ ਮੌਕੇ ਕੇ.ਕੇ. ਮਲਹੋਤਰਾ, ਨੰਦ ਲਾਲ ਗੁਰਾਬਾ, ਸੰਤ ਬਾਂਗਾਂ, ਅਨਿਲ ਮੋਦਗਿੱਲ, ਸਰਬਜੀਤ ਫਲੋਰਾ, ਤਜਿੰਦਰ ਢੀਂਢਸਾ, ਹੁਸ਼ਿਆਰ ਸਿੰਘ, ਸ਼ੇਰ ਸਿੰਘ, ਸੰਜੀਵ ਸ਼ਰਮਾ ਕਾਲੂ, ਤਾਰਾ ਦੱਤ, ਪੋਨੀ ਝਿੱਲ ਅਤੇ ਅਮਨਦੀਪ ਅਮਨੀ, ਗੁਰਕਿਰਪਾਲ ਸਿੰਘ, ਰਾਕੇਸ਼ ਗੁਪਤਾ, ਗੁਰਭਜਨ ਸਿੰਘ ਲਚਕਾਣੀ, ਹਰਵਿੰਦਰ ਸ਼ੁਕਲਾ ਅਤੇ ਰਮਾਂ ਪੂਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਸ਼ਾਮਲ ਸਨ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਾਭਾ ਜੇਲ੍ਹ ਕਾਂਡ: ਮਿੰਟੂ ਨੇ ਕਟਾ ਲਈ ਸੀ ਦਾੜ੍ਹੀ-ਮੁੱਛ, ਵਿਦੇਸ਼ ਭੱਜਣ ਦੀ ਸੀ ਯੋਜਨਾ
28.11.16 - ਪੀ ਟੀ ਟੀਮ
ਨਾਭਾ ਜੇਲ੍ਹ ਕਾਂਡ: ਮਿੰਟੂ ਨੇ ਕਟਾ ਲਈ ਸੀ ਦਾੜ੍ਹੀ-ਮੁੱਛ, ਵਿਦੇਸ਼ ਭੱਜਣ ਦੀ ਸੀ ਯੋਜਨਾਪੰਜਾਬ ਦੀ ਨਾਭਾ ਜੇਲ੍ਹ ਤੋੜ ਕੇ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੀ ਗੋਆ ਜਾ ਕੇ ਵਿਦੇਸ਼ ਭੱਜਣ ਦੀ ਯੋਜਨਾ ਸੀ। ਪੁਲਿਸ ਤੋਂ ਬੱਚਣ ਲਈ ਉਸ ਨੇ ਆਪਣੀ ਦਾੜ੍ਹੀ-ਮੁੱਛ ਤੱਕ ਕਟਵਾ ਦਿੱਤੀ ਸੀ, ਲੇਕਿਨ ਦਿੱਲੀ ਪੁਲਿਸ ਨੇ ਉਸ ਦੀ ਯੋਜਨਾ ਫੇਲ੍ਹ ਕਰ ਦਿੱਤੀ। ਸੋਮਵਾਰ ਸਵੇਰੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਮਿੰਟੂ ਨੂੰ ਦਿੱਲੀ ਦੇ ਨਿਜ਼ਾਮੁੱਦੀਨ ਰੇਲਵੇ ਸਟੇਸ਼ਨ ਦੇ ਪਾਰਕਿੰਗ ਏਰੀਆ ਤੋਂ ਫੜ ਲਿਆ।

ਮਿੰਟੂ ਦੇ ਫਰਾਰ ਹੋਣ ਦੇ ਬਾਅਦ ਯੂ.ਪੀ., ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਇਨਪੁਟਸ ਦਿੱਤੇ ਗਏ ਸਨ, ਜਿਸ ਦੇ ਬਾਅਦ ਤੋਂ ਪੁਲਿਸ ਟੀਮਾਂ ਚੌਕਸ ਸਨ। ਉਨ੍ਹਾਂ ਨੇ ਦੱਸਿਆ ਕਿ ਮਿੰਟੂ ਨੂੰ ਫੜਨ ਦਾ ਆਪਰੇਸ਼ਨ ਸਵੇਰੇ ਸ਼ੁਰੂ ਹੋਇਆ। ਮਿੰਟੂ ਨੂੰ ਨਿਜ਼ਾਮੁੱਦੀਨ ਦੇ ਪਾਰਕਿੰਗ ਏਰੀਆ ਤੋਂ ਫੜਿਆ ਗਿਆ। ਮਿੰਟੂ ਆਪਣੀ ਦਾੜੀ-ਮੁੱਛਾਂ ਤੇ ਵਾਲ ਕਟਵਾ ਚੁੱਕਾ ਸੀ। ਇਸ ਦੇ ਕਾਰਣ ਪਹਿਚਾਣ ਵਿੱਚ ਨਹੀਂ ਆ ਰਿਹਾ ਸੀ।

ਸਪੈਸ਼ਲ ਸੀ.ਪੀ. ਅਰਵਿੰਦ ਦੀਪ (ਸਪੈਸ਼ਲ ਸੈੱਲ) ਨੇ ਦੱਸਿਆ ਕਿ ਮਿੰਟੂ ਨੇ ਟਿਕਟ ਕਾਊਂਟਰ ਤੋਂ ਪਨਵੇਲ ਲਈ ਟਿਕਟ ਲਿਆ ਸੀ। ਉਸ ਦਾ ਗੋਆ ਭੱਜਣ ਦਾ ਪਲਾਨ ਸੀ। ਗੋਆ ਵਿੱਚ ਪੂਰਾ ਇੰਤਜ਼ਾਮ ਸੀ। 18 ਸਾਲ ਤੱਕ ਮਿੰਟੂ ਉੱਥੇ ਰਿਹਾ ਸੀ, ਉੱਥੇ ਤੋਂ ਇਸ ਦੇ ਵਿਦੇਸ਼ ਭੱਜਣ ਦੀ ਯੋਜਨਾ ਸੀ। ਥਾਇਲੈਂਡ ਤੋਂ ਇਸ ਨੂੰ ਡਿਪੋਰਟ ਕਰਕੇ ਲਿਆਉਂਦਾ ਗਿਆ ਸੀ।

ਦੀਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਯੂ.ਪੀ. ਪੁਲਿਸ ਦੀ ਸਟੀਕ ਜਾਣਕਾਰੀ ਦੇ ਆਧਾਰ ਉੱਤੇ ਮਿੰਟੂ ਨੂੰ ਫੜਨ ਵਿੱਚ ਸਫਲਤਾ ਮਿਲੀ। ਉਨ੍ਹਾਂ ਨੇ ਕਿਹਾ, "ਪੰਜਾਬ, ਹਰਿਆਣਾ ਅਤੇ ਯੂ.ਪੀ. ਪੁਲਿਸ ਨੇ ਸਾਨੂੰ ਮਿੰਟੂ ਨਾਲ ਜੁੜੀ ਸਟੀਕ ਜਾਣਕਾਰੀਆਂ ਦਿੱਤੀਆਂ। ਜਾਣਕਾਰੀ ਦੇ ਬਾਅਦ ਅਸੀਂ ਬਾਰਡਰ ਉੱਤੇ ਚੈਕਿੰਗ ਵਧਾ ਦਿੱਤੀ। ਇਲਾਕੇ ਦੇ ਡੀ.ਸੀ.ਪੀ. ਅਤੇ ਸਾਰੇ ਐੱਸ.ਐੱਚ.ਓ ਮੁਸਤੈਦੀ ਦੇ ਨਾਲ ਬਾਰਡਰ ਉੱਤੇ ਲੱਗੇ ਸਨ। ਸਾਰਿਆਂ ਦੇ ਕੋਲ ਮਿੰਟੂ ਦੀ ਫੋਟੋ ਸੀ"।

ਉਨ੍ਹਾਂ ਨੇ ਕਿਹਾ, "ਅਸੀਂ ਮਿੰਟੂ ਦੇ ਭੱਜਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਸੀ। ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ ਉੱਤੇ ਪੁਲਿਸ ਦੀ ਟੀਮ ਤੈਨਾਤ ਸੀ। ਡੀ.ਸੀ.ਪੀ. ਪ੍ਰਮੋਦ ਕੁਸ਼ਵਾਹ ਪੂਰੇ ਮਾਮਲੇ ਉੱਤੇ ਨਿਗਰਾਨੀ ਰੱਖੇ ਹੋਏ ਸਨ। ਜੇਲ੍ਹ ਤੋੜਨ ਦੇ ਬਾਅਦ ਅਪਰਾਧੀ ਚਾਰ ਗੱਡੀਆਂ ਵਿੱਚ ਭੱਜੇ ਸਨ। ਮਿੰਟੂ ਨੂੰ ਫਾਰਚਿਊਨਰ ਤੋਂ ਕੈਥਲ ਵਿੱਚ ਉਤਾਰ ਦਿੱਤਾ ਗਿਆ। ਉੱਥੇ ਮਿੰਟੂ ਅਤੇ ਇੱਕ ਹੋਰ ਅਪਰਾਧੀ ਕਸ਼ਮੀਰਾ ਸਿੰਘ ਨੇ ਆਪਣਾ ਹੁਲੀਆ ਬਦਲ ਲਿਆ। ਫਿਰ ਇਹ ਕੁਰੂਕਸ਼ੇਤਰ ਗਏ। ਉਥੋਂ ਦੋਵੇਂ ਪਾਨੀਪਤ ਪੁੱਜੇ ਅਤੇ ਫੇਰ ਦਿੱਲੀ ਆ ਗਏ। ਦਿੱਲੀ ਵਿੱਚ ਮਿੰਟੂ ਅਤੇ ਕਸ਼ਮੀਰਾ ਵੱਖ-ਵੱਖ ਹੋ ਗਏ। ਦੋਵਾਂ ਦੀ ਯੋਜਨਾ ਗੋਆ ਵਿੱਚ ਮਿਲਣ ਦੀ ਸੀ।"

ਦੀਪ ਨੇ ਦੱਸਿਆ ਕਿ ਕਸ਼ਮੀਰਾ ਸਿੰਘ ਹੁਣ ਵੀ ਦਿੱਲੀ ਵਿੱਚ ਲੁਕਿਆ ਹੋ ਸਕਦਾ ਹੈ। ਪੁਲਿਸ ਹੁਣ ਮਾਮਲੇ ਦੀ ਪੂਰੀ ਤਫਤੀਸ਼ ਕਰ ਰਹੀ ਹੈ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਾਭਾ ਜੇਲ੍ਹ ਕਾਂਡ: ਡੀ.ਜੀ.ਪੀ. ਜੇਲ੍ਹ ਮੁਅੱਤਲ, ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਡਿਸਮਿਸ
27.11.16 - ਸਮੀਰ ਅਰੋੜਾ
ਨਾਭਾ ਜੇਲ੍ਹ ਕਾਂਡ: ਡੀ.ਜੀ.ਪੀ. ਜੇਲ੍ਹ ਮੁਅੱਤਲ, ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਡਿਸਮਿਸਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਨਾਭਾ ਜੇਲ੍ਹ ਵਿਚੋਂ ਭਗੌੜੇ ਹੋਏ ਕੈਦੀਆਂ ਦੇ ਮਾਮਲੇ ਵਿਚ ਫਰਜਾਂ ਤੋਂ ਕੁਤਾਹੀ ਨੂੰ ਵੇਖਦੇ ਹੋਏ ਡੀ.ਜੀ.ਪੀ. ਜੇਲ੍ਹ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਭਾ ਜੇਲ੍ਹ ਦੇ ਸੁਪਰੀਟੈਂਡੈਂਟ ਅਤੇ ਡਿਪਟੀ ਸੁਪਰੀਟੈਂਡੈਂਟ ਨੂੰ ਡਿਸਮਿਸ ਕਰਨ ਦਾ ਹੁਕਮ ਦੇ ਦਿੱਤਾ।

ਬੀਤੀ ਰਾਤ ਨੂੰ ਅੰਮ੍ਰਿਤਸਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੂੰ ਜਦ ਸਵੇਰੇ ਉਕਤ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਕਰਨ ਦੇ ਆਦੇਸ਼ ਹੁਕਮ ਏ.ਡੀ.ਜੀ.ਪੀ. ਨੂੰ ਦਿੰਦੇ ਹੋਏ ਤਿੰਨ ਦਿਨਾਂ ਵਿਚ ਜਾਂਚ ਮੁਕੰਮਲ ਕਰਨ ਦਾ ਹੁਕਮ ਦਿੱਤਾ ਅਤੇ ਆਦੇਸ਼ ਦਿੱਤਾ ਕਿ ਤਿੰਨ ਦਿਨਾਂ ਵਿਚ ਜਾਂਚ ਮੁਕੰਮਲ ਕਰਕੇ ਗ੍ਰਹਿ ਸਕੱਤਰ ਦੇ ਹਵਾਲੇ ਕਰ ਦਿੱਤੀ ਜਾਵੇ।

ਇਸ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਭਗੌੜੇ ਕੈਦੀਆਂ ਦਾ ਪਿੱਛਾ ਕਰ ਰਹੀ ਹੈ ਅਤੇ ਜਲਦੀ ਹੀ ਉਹ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਕਿਸੇ ਤਰ੍ਹਾਂ ਦੇ ਡਰ ਜਾਂ ਚਿੰਤਾ ਕਰਨ ਦੀ ਲੋੜ ਨਹੀਂ, ਪੁਲਿਸ ਪੂਰੀ ਤਰਾਂ ਚੌਕਸ ਹੈ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਵਿਖੇ ਏਮਜ਼ ਦਾ ਨੀਂਹ ਪੱਥਰ ਰੱਖਿਆ
25.11.16 - ਪੀ ਟੀ ਟੀਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਵਿਖੇ ਏਮਜ਼ ਦਾ ਨੀਂਹ ਪੱਥਰ ਰੱਖਿਆਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੀਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ। ਅਤਿ-ਆਧੁਨਿਕ ਸਿਹਤ ਸਹੂਲਤਾਂ ਦੇਣ ਵਾਲੀ ਇਸ ਸੰਸਥਾ ਲਈ ਪੰਜਾਬ ਸਰਕਾਰ ਨੇ 177 ਏਕੜ ਜ਼ਮੀਨ ਦਿੱਤੀ ਹੈ ਅਤੇ ਇਹ ਸੰਸਥਾ 925 ਕਰੋੜ ਰੁਪਏ ਦੀ ਲਾਗਤ ਨਾਲ 48 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ। 750 ਬਿਸਤਰਿਆਂ ਦੀ ਸਹੂਲਤ ਵਾਲੀ ਇਸ ਸੰਸਥਾ ਵਿਚ 16 ਆਪਰੇਸ਼ਨ ਥਿਏਟਰ ਹੋਣਗੇ ਅਤੇ 45 ਆਈ.ਸੀ.ਯੂ. ਸਮੇਤ ਇਹ ਸੰਸਥਾ ਕੈਂਸਰ ਸਮੇਤ ਹੋਰ ਮਾਰੂ ਬਿਮਾਰੀਆਂ ਦੇ ਇਲਾਜ ਦਾ ਅਤਿ ਆਧੁਨਿਕ ਕੇਂਦਰ ਅਤੇ ਖੋਜ ਕਾਰਜ ਕੇਂਦਰ ਹੋਵੇਗਾ।

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮਾਜਿਕ ਢਾਂਚੇ ਦੀ ਮਜ਼ਬੂਤੀ ਤਹਿਤ ਬਠਿੰਡਾ ਵਿਚ ਏਮਜ਼ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਸੰਸਥਾ ਵਿਚ ਬਿਹਤਰ ਇਲਾਜ ਦੇ ਨਾਲ-ਨਾਲ ਡਾਕਟਰੀ ਸਿੱਖਿਆ ਅਤੇ ਇਸ ਨਾਲ ਜੁੜੇ ਸਹਾਇਕ ਪੇਸ਼ਿਆਂ ਦੀ ਸਿਖਲਾਈ ਨਾਲ ਨੌਜਵਾਨਾਂ ਦਾ ਭਵਿੱਖ ਸੰਵਰੇਗਾ। ਭਾਰਤੀ ਫੌਜ ਦੀ ਤਾਰੀਫ ਕਰਦਿਆਂ ਅਤੇ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਮੋਦੀ ਨੇ ਕਿਹਾ ਕਿ ਭਾਰਤ ਖਿਲਾਫ ਸਾਜ਼ਿਸ਼ਾਂ ਰਚਣ ਦੀ ਥਾਂ ਪਾਕਿਸਤਾਨ ਨੂੰ ਭ੍ਰਿਸ਼ਟਾਚਾਰ, ਗਰੀਬੀ ਅਤੇ ਜਾਅਲੀ ਨੋਟਾਂ ਖਿਲਾਫ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨੀ ਆਵਾਮ ਨੂੰ ਸ਼ਾਂਤੀ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਲੋਕ ਵੀ ਗਰੀਬੀ ਤੋਂ ਮੁਕਤੀ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਹੋਈ ਸਿੰਧੂ ਜਲ ਸੰਧੀ ਤਹਿਤ ਦਰਿਆਵਾਂ ਦੇ ਪਾਣੀਆਂ ਦਾ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦੁਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਕਿਸਾਨਾਂ ਦੀ ਖੁਸ਼ਹਾਲੀ ਨਾਲ ਹੀ ਦੇਸ਼ ਦੀ ਖੁਸ਼ਹਾਲੀ ਜੁੜੀ ਹੋਈ ਹੈ। ਇਸ ਦੇ ਨਾਲ ਹੀ ਮੋਦੀ ਨੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਠਿੰਡਾ ਵਿਚ ਐਥਨੋਲ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਕਿ ਪਰਾਲੀ ਤੋਂ ਕਿਸਾਨਾਂ ਨੂੰ ਆਮਦਨ ਵੀ ਹੋਵੇਗੀ ਅਤੇ ਵਾਤਾਵਰਣ ਵੀ ਗੰਧਲਾ ਨਹੀਂ ਹੋਵੇਗਾ।

ਸੰਕਟ ਵਿੱਚ ਘਿਰੇ ਹੋਏ ਦੇਸ਼ ਦੇ ਕਿਸਾਨਾਂ ਦਾ ਮੁੱਦਾ ਉਠਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਜੂਦਾ ਖੇਤੀ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਕਿਸਾਨਾਂ ਦੀ ਬਾਂਹ ਫੜਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਗੰਭੀਰ ਖੇਤੀ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ।

ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਨੂੰ ਕਈ ਮਹੱਤਵਪੂਰਨ ਪ੍ਰਾਜੈਕਟ ਦਿੱਤੇ ਹਨ ਜੋ ਕਿ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ। ਬਾਦਲ ਨੇ ਕਿਹਾ ਕਿ ਇਹ ਕੇਵਲ ਐੱਨ.ਡੀ.ਏ. ਸਰਕਾਰ ਦੇ ਕਾਰਣ ਹੀ ਸੰਭਵ ਹੋਇਆ ਹੈ ਕਿਉਂਕਿ ਇਸ ਵੇਲੇ ਕੇਂਦਰ ਵਿਚ ਐੱਨ.ਡੀ.ਏ. ਅਤੇ ਸੂਬੇ ਵਿਚ ਗਠਜੋੜ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਕਾਂਗਰਸੀ ਸਰਕਾਰਾਂ ਨੇ ਜਾਣਬੁਝ ਕੇ ਸੂਬੇ ਨੂੰ ਇਸ ਤਰ੍ਹਾਂ ਦੇ ਪ੍ਰਾਜੈਕਟ ਦੇਣ ਤੋਂ ਇਨਕਾਰ ਕੀਤਾ।

ਸੂਬੇ ਨੂੰ ਸਿਹਤ ਸੇਵਾਵਾਂ, ਇਲਾਜ ਅਤੇ ਖੋਜ ਸਹੂਲਤਾਂ ਦਾ ਇੱਕ ਧੁਰਾ ਬਣਾਉਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿਹਤ, ਡਾਕਟਰੀ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਤੇ ਖਾਸ ਕਰਕੇ ਮਾਲਵਾ ਖੇਤਰ ਵਿਚ ਕੈਂਸਰ ਦੇ ਨਾਮੁਰਾਦ ਰੋਗ ਨੇ ਬਹੁਤ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ। ਇਸ ਰੋਗ ਤੋਂ ਪੀੜਤ ਲੋਕਾਂ ਨੂੰ ਇਲਾਜ ਕਰਵਾਉਣ ਲਈ ਬੀਕਾਨੇਰ ਦੇ ਹਸਪਤਾਲ ਵਿਚ ਜਾਣਾ ਪੈਂਦਾ ਸੀ ਅਤੇ ਉਸ ਤੋਂ ਵੱਧ ਦਿੱਕਤ ਮਹਿੰਗੇ ਇਲਾਜ ਦੀ ਸੀ।

ਸੂਬਾ ਸਰਕਾਰ ਵੱਲੋਂ ਸਿਹਤ ਖੇਤਰ ਵਿਚ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੈਂਸਰ ਪੀੜਤਾਂ ਨੂੰ ਸੂਬੇ ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ ਕਰਵਾਉਣ ਲਈ ਡੇਢ ਲੱਖ ਰੁਪਏ ਦੇਣ ਦੀ ਵਿੱਤੀ ਸਹਾਇਤਾ ਦੇਣ ਦਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੈਂਸਰ ਦੇ ਇਲਾਜ ਲਈ ਉੱਚ ਦਰਜੇ ਦਾ ਬੁਨਿਆਦੀ ਢਾਂਚਾ ਕਾਇਮ ਕੀਤਾ ਗਿਆ ਹੈ। ਬਠਿੰਡਾ ਸ਼ਹਿਰ ਵਿਚ ਐਡਵਾਂਸਡ ਕੈਂਸਰ ਇੰਸਟੀਚਿਊਟ ਬਣਾਇਆ ਗਿਆ ਹੈ। ਇਸ ਇੰਸਟੀਚਿਊਟ ਵਿਚ ਹੁਣ ਸਿਰਫ ਪੰਜਾਬ ਦੇ ਲੋਕ ਹੀ ਨਹੀਂ ਸਗੋਂ ਦੂਜੇ ਸੂਬਿਆਂ ਦੇ ਮਰੀਜ ਵੀ ਇਲਾਜ ਕਰਵਾਉਣ ਲਈ ਆ ਰਹੇ ਹਨ। ਇਸੇ ਤਰ੍ਹਾਂ ਹੀ ਸੂਬਾ ਸਰਕਾਰ ਨੇ ਹੈਪੇਟਾਈਟਸ-ਸੀ ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ।

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਵਿਚ ਏਮਜ਼ ਬਣਨ ਨਾਲ ਨਾ ਸਿਰਫ ਪੰਜਾਬ ਬਲਕਿ ਰਾਜਸਥਾਨ ਅਤੇ ਹਰਿਆਣਾ ਨੂੰ ਵੀ ਇਸ ਦਾ ਫਾਇਦਾ ਮਿਲੇਗਾ।

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਦੇ ਕਿਸੇ ਇਕ ਸਰਕਾਰੀ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਮੈਡੀਕਲ ਕਾਲਜ ਬਣਾਇਆ ਜਾਵੇਗਾ ਤਾਂ ਜੋ ਸੂਬੇ ਵਿਚ ਸਿਹਤ ਸਹੂਲਤਾਂ ਦਾ ਪੱਧਰ ਹੋਰ ਜ਼ਿਆਦਾ ਉੱਚਾ ਹੋ ਸਕੇ। ਉਨ੍ਹਾਂ ਕਿਹਾ ਕਿ 45 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਵਿਖੇ ਵੀ ਇਕ ਕੈਂਸਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ।
[home] [1] 2 3 4 5 6  [prev.]1-5 of 28


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER