ਪੰਜਾਬ

Monthly Archives: OCTOBER 2017


65 ਹਜ਼ਾਰ ਲੋਕਾਂ ਨੂੰ ਮਿਲ ਰਿਹਾ ਫਾਇਦਾ
ਜਿੱਥੇ ਮਰਨ ਤੋਂ ਬਾਅਦ ਵੀ ਮਿਲਦੀ ਹੈ ਪੈਨਸ਼ਨ
30.10.17 - ਪੀ ਟੀ ਟੀਮ
ਜਿੱਥੇ ਮਰਨ ਤੋਂ ਬਾਅਦ ਵੀ ਮਿਲਦੀ ਹੈ ਪੈਨਸ਼ਨਪੰਜਾਬ ਵਿੱਚ ਮਰਨ ਤੋਂ ਬਾਅਦ ਵੀ ਬੁਢਾਪਾ ਪੈਨਸ਼ਨ ਮਿਲਦੀ ਹੈ। ਜੀ ਹਾਂ, ਹਜ਼ਾਰਾਂ ਲੋਕਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਨਾਮ ਉੱਤੇ ਪੈਨਸ਼ਨ ਜਾਰੀ ਹੋ ਰਹੀ ਹੈ। ਇਹ ਘਪਲਾ ਸਾਲਾਂ ਤੋਂ ਜਾਰੀ ਹੈ। ਮੁੱਖ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਤਾਂ ਇਸ ਦਾ ਖੁਲਾਸਾ ਹੋਇਆ। ਰਾਜ‍ ਵਿੱਚ 65 ਹਜ਼ਾਰ ਤੋਂ ਜ਼ਿਆਦਾ ਅਜਿਹੇ ਲੋਕਾਂ ਦੇ ਨਾਮ ਉੱਤੇ ਪੈਨਸ਼ਨ ਲਈ ਜਾ ਰਹੀ ਹੈ।

ਇੱਕ ਪਾਸੇ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਉਸ ਨੂੰ ਤਨਖਾਹ ਅਤੇ ਪੈਨਸ਼ਨ ਦੇਣ ਲਈ ਪੈਸੇ ਦਾ ਇੰਤਜ਼ਾਮ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕਰਮਚਾਰੀ ਆਏ ਦਿਨ ਸੜਕਾਂ ਉੱਤੇ ਉੱਤਰ ਕੇ ਤਨਖਾਹ ਸਮੇਂ 'ਤੇ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ 65,793 ਮ੍ਰਿਤਕਾਂ ਦੇ ਨਾਮ ਸਮਾਜਕ ਸੁਰੱਖਿਆ ਪੈਨਸ਼ਨ (ਬੁਢਾਪਾ ਪੈਨਸ਼ਨ) ਦੇ ਰਹੀ ਹੈ।

ਪੰਜਾਬ ਵਿੱਚ ਬੁਢਾਪਾ ਪੈਨਸ਼ਨ ਦੇ ਰੂਪ ਵਿੱਚ ਹਰ ਮਹੀਨਾ 500 ਰੁਪਏ ਦਿੱਤੇ ਜਾਂਦੇ ਹਨ। ਫਰਜ਼ੀਵਾੜੇ ਦਾ ਸਿਲਸਿਲਾ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਜਾਰੀ ਹੈ ਅਤੇ ਵਰਤਮਾਨ ਸਰਕਾਰ ਵਿੱਚ ਵੀ ਚੱਲ ਰਿਹਾ ਹੈ। ਹੁਣ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। 19.80 ਲੱਖ ਪੈਨਸ਼ਨਰਜ਼ ਵਿੱਚੋਂ ਦੋ ਲੱਖ ਦੀ ਹੀ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਹੈ। ਇਹ ਕੰਮ ਅਗਲੇ ਛੇ ਮਹੀਨਿਆਂ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਲਿਹਾਜ਼ਾ ਗਿਣਤੀ ਹੋਰ ਵੱਧ ਸਕਦੀ ਹੈ। ਇਸ ਫਰਜ਼ੀਵਾੜੇ ਤੋਂ ਸਰਕਾਰ ਨੂੰ ਹੁਣ ਤੱਕ ਕਰੀਬ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਦੇ ਬਾਅਦ ਹੀ ਸਮਾਜਕ ਸੁਰੱਖਿਆ ਵਿਭਾਗ ਨੂੰ ਇਸ ਗੜਬੜੀ ਦੀ ਜਾਂਚ ਦਾ ਜਿੰਮਾ ਸੌਂਪਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਆਰਥਕ ਸੰਕਟ ਨੂੰ ਵੇਖਦੇ ਹੋਏ ਪੈਨਸ਼ਨ ਦੀ ਰਾਸ਼ੀ ਬਜਟ ਵਿੱਚ ਜਾਰੀ ਕੀਤੀ ਜਾਵੇਗੀ, ਲੇਕਿਨ ਪਹਿਲਾਂ ਪੈਨਸ਼ਨਰਜ਼ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਲੱਖਾਂ ਦੀ ਗਿਣਤੀ ਵਿੱਚ ਫਰਜ਼ੀ ਲਾਭਪਾਤਰੀਆਂ ਦੇ ਕੇਸ ਬਣਾਏ ਗਏ ਸਨ। ਇਸ ਦੇ ਚਲਦੇ ਅਸਲ ਵਿੱਚ ਜ਼ਰੂਰਤਮੰਦਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਮੁੱਖ ਮੰਤਰੀ ਦੇ ਆਦੇਸ਼ ਦੇ ਬਾਅਦ ਵਿਭਾਗ ਨੇ ਸਰਵੇ ਸ਼ੁਰੂ ਕਰਵਾਇਆ। ਵੋਟਰ ਕਾਰਡ, ਆਧਾਰ ਕਾਰਡ ਅਤੇ ਰਾਸ਼ਨ ਕਾਰਡ ਦੇ ਆਧਾਰ ਉੱਤੇ ਪਹਿਲੇ ਪੜਾਅ ਦਾ ਸਰਵੇ ਪੂਰਾ ਕਰਨ ਦੇ ਬਾਅਦ ਦੂਜੇ ਪੜਾਅ ਵਿੱਚ ਲਾਭਪਾਤਰੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਗਈ।

'ਦੈਨਿਕ ਜਾਗਰਣ' ਦੀ ਰਿਪੋਟ ਦੇ ਮੁਤਾਬਕ 25 ਅਕਤੂਬਰ ਤੱਕ ਦੀ ਵੈਰੀਫਿਕੇਸ਼ਨ ਰਿਪੋਰਟ ਵਿੱਚ 65,793 ਅਜਿਹੇ ਲਾਭਪਾਤਰੀਆਂ ਨੂੰ ਅੰਕਿਤ ਕੀਤਾ ਗਿਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਹਾਲੇ ਵੀ ਪੈਨਸ਼ਨ ਦਾ ਫਾਇਦਾ ਮਿਲ ਰਿਹਾ ਸੀ। 82,533 ਲਾਭਪਾਤਰੀ ਅਜਿਹੇ ਨਿਕਲੇ, ਜੋ ਘੱਟ ਉਮਰ ਦੇ ਹਨ ਅਤੇ ਬੁਢਾਪਾ ਪੈਨਸ਼ਨ ਦਾ ਫਾਇਦਾ ਨਹੀਂ ਲੈ ਸਕਦੇ। 45,128 ਲਾਭਪਾਤਰੀਆਂ ਦੇ ਪਤੇ ਗਲਤ ਮਿਲੇ। ਰਾਜ ਵਿੱਚ ਕੁੱਲ 19.89 ਲੱਖ ਪੈਨਸ਼ਨਰਜ਼ ਹਨ।

ਬੁਢਾਪਾ ਪੈਨਸ਼ਨ ਦੇ ਸਭ ਤੋਂ ਜ਼ਿਆਦਾ ਫਰਜ਼ੀ ਕੇਸ ਸੰਗਰੂਰ ਵਿੱਚ ਨਿਕਲੇ ਹਨ। 12,574 ਲਾਭਪਾਤਰੀਆਂ ਵਿੱਚੋਂ 7,726 ਦੀ ਮੌਤ ਹੋ ਚੁੱਕੀ ਹੈ, ਲੇਕਿਨ ਸਰਕਾਰੀ ਖਜਾਨੇ ਤੋਂ ਪੈਨਸ਼ਨ ਜਾਰੀ ਹੋ ਰਹੀ ਸੀ। ਸਭ ਤੋਂ ਘੱਟ ਮਾਮਲੇ ਕਪੂਰਥਲਾ ਵਿੱਚ ਨਿਕਲੇ ਹਨ। ਇੱਥੇ ਕੇਵਲ 87 ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਜਾਰੀ ਕੀਤੀ ਜਾ ਰਹੀ ਸੀ, ਇਨ੍ਹਾਂ ਵਿਚੋਂ 38 ਲਾਭਪਾਤਰੀ ਉਮਰ ਦੇ ਹਿਸਾਬ ਨਾਲ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹਨ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ
ਕੈਪਟਨ ਅਮਰਿੰਦਰ ਨੇ ਕੇਂਦਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਵਾਧੇ ਨੂੰ ਨਾਕਾਫੀ ਤੇ ਖਾਨਾਪੂਰਤੀ ਦੱਸਿਆ
24.10.17 - ਪੀ ਟੀ ਟੀਮ
ਕੈਪਟਨ ਅਮਰਿੰਦਰ ਨੇ ਕੇਂਦਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਵਾਧੇ ਨੂੰ ਨਾਕਾਫੀ ਤੇ ਖਾਨਾਪੂਰਤੀ ਦੱਸਿਆਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਧੇ ਨੂੰ ਨਾਕਾਫੀ ਦੱਸਦੇ ਹੋਏ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਤਰਜ਼ 'ਤੇ ਇਸ ਦਾ ਮੁੜ ਜਾਇਜ਼ਾ ਲੈਣ ਦੀ ਮੰਗ ਕੀਤੀ ਹੈ।

ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 110 ਰੁਪਏ ਪ੍ਰਤੀ ਕੁਇੰਟਲ ਅਤੇ ਦਾਲਾਂ ਦੇ ਭਾਅ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਇਨ੍ਹਾਂ ਫਸਲਾਂ ਦੇ ਉਤਪਾਦ ਨੂੰ ਵਧਾਉਣ ਅਤੇ ਕੀਮਤਾਂ ਨੂੰ ਠੱਲ ਪਾਉਣ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਕੋਈ ਮਦਦ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਮੁਸੀਬਤਾਂ ਵਿੱਚ ਘਿਰੇ ਹੋਏ ਅਤੇ ਕਰਜ਼ੇ ਹੇਠ ਦੱਬੇ ਹੋਏ ਕਿਸਾਨਾਂ ਨੂੰ ਲੋੜੀਂਦੀ ਰਾਹਤ ਮੁਹੱਈਆ ਨਹੀਂ ਕਰਵਾ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਕੇਂਦਰ ਦੇਸ਼ ਵਿੱਚ ਖੇਤੀਬਾੜੀ ਦੇ ਉਭਾਰ ਅਤੇ ਕਿਸਾਨਾਂ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਲਈ ਗੰਭੀਰ ਹੈ ਤਾਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਦੀ ਖਾਨਾਪੂਰਤੀ ਤੋਂ ਅੱਗੇ ਜਾ ਕੇ ਕੁਝ ਕਰਨ ਦੀ ਲੋੜ ਹੈ ਅਤੇ ਇਸ ਵਾਸਤੇ ਕਿਸਾਨ ਭਾਈਚਾਰੇ ਦੇ ਹਿੱਤਾਂ ਲਈ ਕਰਜ਼ਾ ਮੁਆਫੀ ਸਣੇ ਹੋਰ ਭਲਾਈ ਪਹਿਲਕਦਮੀਆਂ ਕੀਤੇ ਜਾਣ ਦੀ ਜ਼ਰੂਰਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਖੇਤੀਬਾੜੀ ਪ੍ਰਣਾਲੀ ਨੂੰ ਜਿਉਂਦਾ ਰੱਖਣ ਅਤੇ ਇਸ ਦੀ ਖੁਸ਼ਹਾਲੀ ਵਾਸਤੇ ਘੱਟੋ-ਘੱਟ ਸਮਰਥਨ ਮੁੱਲ ਦੇ ਸਬੰਧ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਫੌਰੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਭਾਈਚਾਰੇ ਨੂੰ ਦਰਪੇਸ਼ ਸੰਕਟ ਦਾ ਲੰਮੀ ਮਿਆਦ ਦਾ ਹੱਲ ਕੇਵਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ ਜਿਸ ਵਿੱਚ ਕਿਸਾਨਾਂ ਨੇ ਆਕਰਸ਼ਤ ਲਾਹੇਵੰਦ ਭਾਅ ਦੀ ਗੱਲ ਆਖੀ ਗਈ ਹੈ ਅਤੇ ਇਸ ਵਾਸਤੇ ਲਾਗਤ ਤੋਂ ਇਲਾਵਾ 50 ਫੀਸਦੀ ਲਾਭ ਮੁਹੱਈਆ ਕਰਾਉਣ ਦੀ ਸਿਫਾਰਸ਼ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਗਾਤਾਰ ਅਣਗੌਲੇ ਕਰਨਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਹੋਰ ਗੰਭੀਰ ਬਣਾਉਣਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਜਾਇਜ਼ਾ ਲੈਣ ਦੇ ਸਬੰਧ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਢੁਕਵੇਂ ਲਾਹੇਵੰਦ ਭਾਅ ਦੀ ਨੀਤੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਣ ਦੀ ਪੰਜਾਬ ਸਰਕਾਰ ਦੀ ਮੰਗ ਨੂੰ ਪ੍ਰਵਾਨ ਕਰਨ ਦੀ ਵੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਸੰਕਟ ਨੂੰ ਹੱਲ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਕੱਠੇ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਇਨਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਜੋ ਕਿ ਸਮੁੱਚੇ ਦੇਸ਼ ਨੂੰ ਅੰਨ ਪ੍ਰਦਾਨ ਕਰਨ ਦੇ ਨਾਲ-ਨਾਲ ਦੇਸ਼ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਪਾ ਰਹੇ ਹਨ। 
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਦੀਵਾਲੀ ਤਾਂ ਮਨਾਓ, ਪਰ ਕਿਵੇਂ ਦੀ?
19.10.17 - ਪੀ ਟੀ ਟੀਮ
ਦੀਵਾਲੀ ਤਾਂ ਮਨਾਓ, ਪਰ ਕਿਵੇਂ ਦੀ?ਆਬੋ ਹਵਾ ਦੇ ਮਿਆਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੂਹ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਇਹ ਅਪੀਲ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਓਹਾਰ ਦੀਵਿਆਂ ਦੀ ਲੋਅ ਵਿੱਚ ਹੈ ਜਿਸ ਨੂੰ ਸ਼ੋਰ ਅਤੇ ਹਵਾ ਪ੍ਰਦੂਸ਼ਣ ਨਾਲ ਨਾਂ ਧੁੰਆਂਖ ਕੇ ਇਸ ਵਰ੍ਹੇ ਕੁਦਰਤ ਪੱਖੀ ਹਰੀ ਦੀਵਾਲੀ ਮਨਾਉਣ ਦਾ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ।

ਚੇਅਰਮੈਨ ਪੰਨੂ ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੀ ਹਵਾ ਕੁਆਲਿਟੀ ਦੇ ਇੰਡੈਕਸ ਦਾ ਅੰਕੜਾ ਜੋ ਪਹਿਲਾਂ ਹੀ 290 ਨੂੰ ਛੂਹ ਗਿਆ ਹੈ, ਜਾਰੀ ਕਰਦਿਆਂ ਕਿਹਾ ਕਿ ਇਹ ਅੰਕੜਾ 100 ਤੱਕ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਵਾ ਦੀ ਕੁਆਲਿਟੀ ਦੇ ਇੰਡੈਕਸ ਵਿੱਚ ਲਗਾਤਾਰ ਹੋ ਰਿਹਾ ਵਾਧਾ, ਬੱਚਿਆਂ, ਗਰਭਵਤੀ ਔਰਤਾਂ, ਬਿਮਾਰਾਂ ਅਤੇ ਬਜ਼ੁਰਗਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਇੰਡੈਕਸ ਦੀਵਾਲੀ ਵਾਲੇ ਦਿਨ 500 ਤੱਕ ਛੂਹ ਜਾਣ ਦੀ ਸੰਭਾਵਨਾ ਬਣੀ ਹੋਈ ਹੈ, ਜਿਹੜੀ ਕਿ ਤੰਦਰੁਸਤ ਆਵਾਮ 'ਤੇ ਵੀ ਅਸਰ ਪਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਹਵਾ ਵਿੱਚ ਮੌਜੂਦ ਮਹੀਨ ਕਣ, ਅਤਿ ਮਹੀਨ ਕਣ, ਸਲਫਰ ਡਾਈਆਕਸਾਈਡ ਗੈਸ ਅਤੇ ਨਾਈਟ੍ਰੋਜਨ ਦੇ ਆਕਸਾਈਡਾਂ ਦੀ ਮਾਤਰਾ ਵਿੱਚ ਹੋ ਰਿਹਾ ਵਾਧਾ ਪੰਜਾਬ ਦੀ ਆਬੋ ਹਵਾ ਨੂੰ ਪਲੀਤ ਕਰ ਰਿਹਾ ਹੈ, ਜਿਸ ਕਾਰਨ ਮਨੁੱਖ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਾਖੇ ਚਲਾਉਣ ਦਾ ਸਮਾਂ ਸਿਰਫ ਦੀਵਾਲੀ ਵਾਲੇ ਦਿਨ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਨਿਰਧਾਰਤ ਕੀਤਾ ਹੈ ਅਤੇ ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਟਾਖੇ ਚਲਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਪੰਨੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇਸ ਵਰ੍ਹੇ ਹਰੀ ਦੀਵਾਲੀ ਮਨਾਉਣ ਲਈ ਆਮ ਆਵਾਮ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਕੁਤਾਹੀ ਕਰਨ ਵਾਲੇ ਖਿਲਾਫ ਕੋਰਟ ਦੇ ਹੁਕਮਾਂ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਵਾ ਦੀ ਕੁਆਲਿਟੀ ਵਿੱਚ ਆ ਰਹੇ ਲਗਾਤਾਰ ਨਿਘਾਰ ਬਾਰੇ ਪੰਨੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਪਲੀਤ ਆਬੋ ਹਵਾ ਦਾ ਸਭ ਤੋਂ ਪਹਿਲਾ ਸ਼ਿਕਾਰ ਕਿਸਾਨ ਖੁਦ ਬਣਦੇ ਹਨ, ਸ਼ਹਿਰਾਂ ਵਿੱਚ ਪਲੀਤ ਹਵਾ ਬਾਅਦ ਵਿੱਚ ਪਹੁੰਚਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਕੁਤਰਾ ਕਰਕੇ ਖੇਤ ਵਿੱਚ ਹੀ ਮਿਲਾਉਣ ਕਿਉਂਕਿ ਇਸ ਪਰਾਲੀ ਵਿੱਚ ਆਰਗੈਨਿਕ ਮਾਦੇ ਤੋਂ ਇਲਾਵਾ ਹੋਰ ਵੀ ਬਹੁਤ ਖੁਰਾਕੀ ਤੱਤ ਮੌਜੂਦ ਹਨ, ਜੋ ਅਗਲੀ ਫਸਲ ਲਈ ਲੋੜੀਂਦੇ ਹਨ। ਜਿਸ ਨਾਲ ਕਿਸਾਨਾਂ ਦੀ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟੇਗੀ, ਖਰਚਾ ਘਟੇਗਾ, ਮਿੱਟੀ ਦੀ ਸਿਹਤ ਨਰੋਈ ਹੋਵੇਗੀ ਤੇ ਪ੍ਰਤੀ ਏਕੜ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਹੋਏ ਖਰਚੇ ਨੂੰ ਖਰਚਾ ਨਾ ਮੰਨ ਕੇ ਇਸ ਨੂੰ ਇੱਕ ਬੱਚਤ ਵਜੋਂ ਲਿਆ ਜਾਵੇ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪ੍ਰਾਇਮਰੀ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ 'ਤੇ ਮੰਡਰਾਉਂਦਾ ਬਿਜਲਈ ਖਤਰਾ
07.10.17 -
ਪ੍ਰਾਇਮਰੀ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ 'ਤੇ ਮੰਡਰਾਉਂਦਾ ਬਿਜਲਈ ਖਤਰਾਸਾਡੇ ਸਮਾਜ ਵਿੱਚ ਕਈ ਵਾਰ-ਵਾਰ ਛੋਟੀਆਂ ਅਣਗਹਿਲੀਆਂ ਭਿਆਨਕ ਹਾਦਸਿਆਂ ਦਾ ਕਾਰਨ ਹੋ ਨਿੱਬੜਦੀਆਂ ਹਨ। ਅਤੇ ਅਕਸਰ ਹੀ ਅਣਸੁਖਾਵੀਂ ਘਟਨਾ ਦੇ ਅੰਜ਼ਾਮ ਤੋਂ ਬਾਅਦ ਸੰਬੰਧਿਤ ਅਣਗਹਿਲੀ ਦੀ ਦਰੁਸਤੀ ਵੀ ਹੋ ਜਾਂਦੀ ਹੈ। ਪਤਾ ਨਹੀਂ ਕਿਉਂ ਸਾਡੇ ਵਿਭਾਗ ਸਮਾਂ ਰਹਿੰਦੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਤੋਂ ਹਮੇਸ਼ਾ ਹੀ ਪਾਸਾ ਵੱਟਦੇ ਹਨ। ਜਨਤਾ ਦੀਆਂ ਸ਼ਿਕਾਇਤਾਂ ਅਤੇ ਤਕਲੀਫਾਂ ਨੂੰ ਸਹਿਜੇ ਹੱਲ ਕਰ ਦੇਣਾ ਸ਼ਾਇਦ ਸਾਡੇ ਵਿਭਾਗਾਂ ਦੀ ਕਾਰਜਸ਼ੈਲੀ ਦਾ ਹਿੱਸਾ ਨਹੀਂ ਹੈ।

ਬਰਨਾਲਾ ਸ਼ਹਿਰ ਦੀ ਵੱਖੀ 'ਚ ਵਸੀ ਥੋੜ੍ਹੀ ਜਿਹੀ ਆਬਾਦੀ ਕੋਠੇ ਦੁਲਟ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੀ ਅਜਿਹਾ ਹੀ ਦ੍ਰਿਸ਼ ਵੇਖਣ ਨੂੰ ਮਿਲਦਾ ਹੈ, ਜੋ ਕਿਸੇ ਵੀ ਸਮੇਂ ਬੇਹੱਦ ਦਰਦਨਾਕ ਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ। ਚਾਈਂ-ਚਾਈਂ ਆਪਣੇ ਬੱਚਿਆਂ ਨੂੰ ਸਕੂਲੇ ਭੇਜ ਰਹੇ ਮਾਪਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਸਕੂਲ ਵਿੱਚ ਖਤਰੇ ਦੇ ਕਿੰਨੇ ਨਜ਼ਦੀਕ ਜਾ ਰਹੇ ਹਨ।

ਸਕੂਲ ਦੀ ਚਾਰਦਿਵਾਰੀ ਦੇ ਅੰਦਰ ਵਿਛਿਆ ਬਿਜਲੀ ਦੀਆਂ ਤਾਰਾਂ ਦਾ ਜਾਲ ਕਿਸੇ ਗਰਿੱਡ ਦੀ ਹੋਂਦ ਦਾ ਭੁਲੇਖਾ ਪਾਉਂਦਾ ਹੈ। ਸਕੂਲ ਦੀ ਚਾਰਦੀਵਾਰੀ ਦੇ ਅੰਦਰ ਬਿਜਲੀ ਦੇ ਦੋ ਖੰਭੇ ਅਤੇ ਅੱਧਾ ਟ੍ਰਾਂਸਫਾਰਮਰ ਲੱਗਿਆ ਹੋਇਆ ਹੈ। ਟ੍ਰਾਂਸਫਾਰਮਰ ਨੂੰ ਟਿਕਾਉਣ ਲਈ ਇੱਕ ਖੰਭਾ ਸਕੂਲ ਵਿੱਚ ਅਤੇ ਦੂਜਾ ਖੰਭਾ ਗਲੀ ਵਿੱਚ ਲੱਗਿਆ ਹੋਇਆ ਹੈ।ਟ੍ਰਾਂਸਫਾਰਮਰ ਦਾ ਇਹ ਖੰਭਾ ਸਕੂਲ ਦੀ ਚਾਰਦੀਵਾਰੀ ਵਿੱਚ ਲਗਾਉਣ ਦੀ ਗੱਲ ਮੂਲੋਂ ਹੀ ਸਮਝੋਂ ਬਾਹਰ ਹੈ,ਕਿਉਂਕਿ ਸਕੂਲ ਦੇ ਨਾਲ ਗੁਜ਼ਰਦੀ ਗਲੀ ਬਹੁਤ ਹੀ ਖੁੱਲ੍ਹੀ ਹੈ ਅਤੇ ਟ੍ਰਾਂਸਫਾਰਮਰ ਦੇ ਦੋਵੇਂ ਖੰਭੇ ਬੜੀ ਆਸਾਨੀ ਨਾਲ ਗਲੀ ਵਿੱਚ ਲਗਾ ਕੇ ਟ੍ਰਾਂਸਫਾਰਮਰ ਗਲੀ ਵਿੱਚ ਹੀ ਰੱਖਿਆ ਜਾ ਸਕਦਾ ਹੈ। ਗੱਲ ਇਨ੍ਹਾਂ ਖੰਭਿਆਂ ਤੱਕ ਹੀ ਸੀਮਿਤ ਨਹੀਂ, ਇਨ੍ਹਾਂ ਤਿੰਨੇ ਖੰਭਿਆਂ ਨੂੰ ਸਥਿਰ ਰੱਖਣ ਲਈ ਤਕਰੀਬਨ ਚਾਰ-ਪੰਜ ਖਿੱਚਾਂ ਵੀ ਪਾਈਆਂ ਹੋਈਆਂ ਹਨ। ਇਹ ਖਿੱਚਾਂ ਅਕਸਰ ਹੀ ਬਿਜਲੀ ਦੀਆਂ ਤਾਰਾਂ ਦੇ ਨੇੜੇ ਤੋਂ ਗੁਜ਼ਰਦੀਆਂ ਹੁੰਦੀਆਂ ਹਨ। ਸਕੂਲ ਵਿੱਚ ਦਸ ਵਰ੍ਹਿਆਂ ਦੀ ਉਮਰ ਤੋਂ ਛੋਟੇ-ਛੋਟੇ ਅਤੇ ਖਤਰਿਆਂ ਤੋਂ ਬਿਲਕੁਲ ਹੀ ਅਣਜਾਣ ਤਕਰੀਬਨ ਤੀਹ ਪੈਂਤੀ ਬੱਚੇ ਪੜ੍ਹਦੇ ਹਨ। ਇਹ ਛੋਟੇ ਬੱਚੇ ਇਨ੍ਹਾਂ ਖਿੱਚਨੁਮਾ ਤਾਰਾਂ ਨਾਲ ਕਦੇ ਵੀ ਝੂਟਣ ਦੀ ਗਲਤੀ ਕਰ ਸਕਦੇ ਹਨ ਅਤੇ ਖ਼ੁਦਾ ਨਾ ਖਾਸਤਾ ਜੇਕਰ ਇਹ ਖਿੱਚਨੁਮਾ ਤਾਰਾਂ ਉੱੱਪਰ ਬਿਜਲੀ ਦੀਆਂ ਤਾਰਾਂ ਨਾਲ ਖਹਿ ਜਾਣ ਤਾਂ ਵਾਪਰਨ ਵਾਲੇ ਹਾਦਸੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਬਰਸਾਤ ਦੇ ਦਿਨਾਂ ਦੌਰਾਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਸਕੂਲ ਵਿੱਚ ਸੇਵਾ ਨਿਭਾਉਂਦੀਆਂ ਦੋ ਅਧਿਆਪਕਾਵਾਂ ਦਾ ਪੜ੍ਹਾਈ ਨਾਲੋਂ ਵੀ ਬਹੁਤਾ ਧਿਆਨ ਬੱਚਿਆਂ ਨੂੰ ਇਸ ਬਿਜਲਈ ਖਤਰੇ ਵਾਲੇ ਜ਼ੋਨ ਵਿੱਚ ਜਾਣ ਤੋਂ ਰੋਕਣ 'ਤੇ ਲੱਗਿਆ ਰਹਿੰਦਾ ਹੈ।

ਛੋਟੇ-ਛੋਟੇ ਬੱਚਿਆਂ ਦੀ ਜ਼ਿੰਦਗੀ 'ਤੇ ਮੰਡਰਾਉਂਦੇ ਇਸ ਬਿਜਲਈ ਖਤਰੇ ਦਾ ਆਲਮ ਕਈ ਸਾਲ ਪੁਰਾਣਾ ਹੈ। ਜਦਕਿ ਸਕੂਲ ਵਿੱਚੋਂ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਹਟਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਕਿਉਂਕਿ ਸਕੂਲ ਦੇ ਤਕਰੀਬਨ ਚਾਰੇ ਪਾਸੇ ਖੁੱਲ੍ਹੀਆਂ ਗਲੀਆਂ ਅਤੇ ਖੁੱਲ੍ਹੀ ਜਗ੍ਹਾ ਹੈ। ਕਿਸੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਤਾਂ ਇਸ ਤਰ੍ਹਾਂ ਸਕੂਲ ਵਿੱਚ ਖੰਭਿਆਂ ਦੀ ਭਰਮਾਰ ਸਮਝ ਆ ਸਕਦੀ ਹੈ, ਪਰ ਇਸ ਪੇਂਡੂ ਆਬਾਦੀ ਵਾਲੀ ਖੁੱਲ੍ਹੀ ਜਗ੍ਹਾ 'ਤੇ ਪਾਵਰਕਾਮ ਦਾ ਇਹ ਵਰਤਾਰਾ ਸਮਝ ਤੋਂ ਬਾਹਰ ਹੈ। ਸੋ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਖੁਦ ਨਿੱਜੀ ਧਿਆਨ ਦੇ ਕੇ ਬਿਨਾਂ ਕਿਸੇ ਦੇਰੀ ਦੇ ਨੰਨ੍ਹੀਆਂ ਜਾਨਾਂ 'ਤੇ ਮੰਡਰਾਉਂਦੇ ਇਸ ਬਿਜਲਈ ਖਤਰੇ ਨੂੰ ਬਿਨਾਂ ਕਿਸੇ ਦਰਦਨਾਕ ਖਤਰੇ ਦੀ ਉਡੀਕ ਦੇ ਤੁਰੰਤ ਦੂਰ ਕਰਨਾ ਬਣਦਾ ਹੈ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER