ਪੰਜਾਬ

Monthly Archives: OCTOBER 2016


6 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ
28.10.16 - ਪੀ ਟੀ ਟੀਮ
6 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰਮੌਜੂਦਾ ਸਰਕਾਰ ਨੇ ਰਾਜ ਵਿੱਚ ਪਿਛਲੇ 9 ਵਰ੍ਹਿਆਂ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਪਾਰਦਰਸ਼ੀ ਢੰਗ ਨਾਲ ਢਾਈ ਲੱਖ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ ਅਤੇ ਅਗਲੇ ਮਹੀਨੇ ਦੇ ਅੰਤ ਤੱਕ 30 ਹਜ਼ਾਰ ਮੁਲਾਜਮ ਹੋਰ ਭਰਤੀ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਨਵੀਂ ਏ.ਸੀ ਸਬਜੀ ਮੰਡੀ ਵਿਖੇ 6 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਦਿੱਤੇ ਦਿਵਾਲੀ ਦੇ ਤੋਹਫੇ ਮਗਰੋਂ ਕਰਵਾਏ ਗਏ ਸਮਾਗਮ ਨੁੂੰ ਸੰਬੋਧਨ ਕਰਦਿਆਂ ਕੀਤਾ। 

ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ 4560 ਮਾਸਟਰ ਕਾਡਰ ਤੇ 2005 ਈ.ਟੀ.ਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਅਧਿਆਪਕ ਵਰਗ ਦੀ ਸਭ ਤੋਂ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਆਉਣ ਵਾਲਾ ਭਵਿੱਖ ਵੀ ਅਧਿਆਪਕ ਵਰਗ 'ਤੇ ਹੀ ਨਿਰਭਰ ਕਰਦਾ ਹੈ। ਜੇਕਰ ਮੁੱਢ ਤੋਂ ਹੀ ਬੱਚਿਆਂ ਨੂੰ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਿੱਤੀ ਜਾਵੇ ਤਾਂ ਸੂਬੇ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਇਆ ਜਾ ਸਕਦਾ ਹੈ ਕਿਉਂਕਿ ਵੀ ਦੇਸ਼ ਜਾਂ ਸੂਬਾ ਸਿੱਖਿਆ ਤੋਂ ਬਿਨ੍ਹਾਂ ਤਰੱਕੀ ਨਹੀਂ ਕਰ ਸਕਦਾ। ਮੌਜੂਦਾ ਸਰਕਾਰ ਨੇ ਪਹਿਲਾਂ ਹੀ ਸਿੱਖਿਆ ਅਤੇ ਸਿਹਤ ਖੇਤਰ ਨੂੰ ਤਵਜੋਂ ਦਿੱਤੀ ਹੈ ਅਤੇ ਰਾਜ ਦੇ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ। ਉਨ੍ਹਾਂ ਅਧਿਆਪਕ ਵਰਗ ਨੂੰ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦੀ ਲੋੜ 'ਤੇ ਜੋਰ ਦਿੱਤਾ।

ਉੱਪ ਮੁੱਖ ਮੰਤਰੀ ਪੰਜਾਬ ਨੇ ਪਿਛਲੇ 9 ਵਰ੍ਹਿਆਂ ਦੌਰਾਨ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਿਆ ਹੈ ਅਤੇ ਰਾਜ ਵਿੱਚ ਦੇਸ਼ ਦੇ ਹੋਰਨਾਂ ਰਾਜਾਂ ਨਾਲੋਂ ਘੱਟ ਦਰ੍ਹਾਂ 'ਤੇ ਬਿਜਲੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਸਰਕਾਰ ਨੇ ਵਿਲੱਖਣ ਕਾਰਜ ਕੀਤੇ ਹਨ। ਅਗਲੇ ਸਾਲ ਤੱਕ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਚਾਰ ਅਤੇ ਛੇ ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਪਿੰਡਾਂ 'ਚ ਵਸਦੇ ਲੋਕਾਂ ਨੁੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਰਾਜ ਦੇ ਸਾਰੇ ਪਿੰਡਾਂ 'ਚ ਸੀਵਰੇਜ, ਸਟਰੀਟ ਲਾਈਟਾਂ ਲਗਾਉਣ ਲਈ 35 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਸ਼ਹਿਰਾਂ ਵਿੱਚ 100 ਫੀਸਦੀ ਸੀਵਰੇਜ ਦਾ ਕੰਮ ਵੀ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਰਾਜ ਸਰਕਾਰ ਵੱਲੋਂ ਬਣਾਈਆਂ ਗਈਆਂ ਇਤਿਹਾਸਕ ਯਾਦਗਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਯਾਦਗਾਰਾਂ ਨੁੂੰ ਬਣਾਉਣ ਦਾ ਮੁੱਖ ਮੰਤਵ ਆਪਣੀ ਨਵੀਂ ਪੀੜੀ ਨੂੰ ਅਮੀਰ ਵਿਰਸੇ ਤੋਂ ਜਾਣੂ ਕਰਾਉਣਾ ਹੈ। ਉਨ੍ਹਾਂ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੂੰ ਰਾਜ ਵਿੱਚ ਅਧਿਆਪਕਾਂ ਦੀ ਭਰਤੀ ਮੈਰਿਟ ਅਤੇ ਪਾਰਦਰਸ਼ਤਾਂ ਢੰਗ ਨਾਲ ਕਰਨ 'ਤੇ ਮੁਬਾਰਕਬਾਦ ਵੀ ਦਿੱਤੀ। 

ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ 84 ਹਜ਼ਾਰ ਅਧਿਆਪਕਾਂ ਦੀ ਭਰਤੀ ਨਿਰੋਲ ਮੈਰਿਟ ਅਤੇ ਪਾਰਦਰਸ਼ਤਾ ਢੰਗ ਨਾਲ ਕੀਤੀ ਗਈ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਦੀ ਜੋ ਜਿੰਮੇਵਾਰੀ ਸੌਂਪੀ ਗਈ ਸੀ, ਉਸ ਨੂੰ ਬਿਨ੍ਹਾਂ ਕਿਸੇ ਲਾਲਚ, ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਾ ਕੀਤਾ ਗਿਆ ਹੈ। ਜਿਸ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰਾਜ ਵਿੱਚ ਅਧਿਆਪਕਾਂ ਦੀ ਭਰਤੀ ਮੈਰਿਟ ਦੇ ਅਧਾਰ ਅਤੇ ਸਖ਼ਤ ਚੋਣ ਪ੍ਰਕਿਰਿਆ ਰਾਹੀਂ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੁੂੰ ਸਟੇਸ਼ਨਾਂ ਦੀ ਵੰਡ ਵੀ ਮੈਰਿਟ ਦੇ ਅਧਾਰ 'ਤੇ ਕੀਤੀ ਜਾਵੇਗੀ। ਉਨ੍ਹਾਂ ਨਵਨਿਯੁਕਤ ਅਧਿਆਪਕਾਂ ਨੁੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਕਰਨ ਦੀ ਅਪੀਲ ਵੀ ਕੀਤੀ ਅਤੇ ਨਵਨਿਯੁਕਤ ਅਧਿਆਪਕਾਂ ਨੁੂੰ ਮੁਬਾਰਕਬਾਦ ਵੀ ਦਿੱਤੀ। 

ਇਸ ਮੌਕੇ ਐਨ.ਕੇ. ਸ਼ਰਮਾ, ਸਰੂਪ ਚੰਦ ਸਿੰਗਲਾਂ (ਦੋਵੇਂ ਐਮ.ਐਲ.ਏ ), ਉਪ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ, ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਜੀ.ਵਜਰਲਿੰਗਮ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅੱਗਰਵਾਲ, ਚੇਅਰਪਰਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਤੇਜਿੰਦਰ ਕੌਰ ਧਾਲੀਵਾਲ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ, ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਬਲਬੀਰ ਸਿੰਘ ਢੋਲ, ਐਸ.ਡੀ.ਐਮ ਗੁਰਪ੍ਰੀਤ ਸਿੰਘ ਥਿੰਦ, ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਬੜਾ, ਐਮ.ਡੀ. ਲੇਬਰਫੈਡ ਪਰਮਿੰਦਰ ਸਿੰਘ ਸੋਹਾਣਾ, ਮੁੱਖ ਬੁਲਾਰਾ ਯੂਥ ਅਕਾਲੀ ਦਲ ਹਰਸੁਖਇੰਦਰ ਸਿੰਘ ਬੱਬੀ ਬਾਦਲ, ਜ਼ਿਲ੍ਹਾ ਪ੍ਰਧਾਨ ਅਕਾਲੀ ਜਥਾ ਸ਼ਹਿਰੀ ਪਰਮਜੀਤ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਇਸਤਰੀ ਆਕਲੀ ਜਥਾ ਸ਼ਹਿਰੀ ਬੀਬੀ ਕੁਲਦੀਪ ਕੌਰ ਕੰਗ, ਜ਼ਿਲ੍ਹਾ ਯੂਥ ਅਕਾਲੀ ਦੇ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਕੌਂਸਲਰ ਗੁਰਮੀਤ ਸਿੰਘ ਵਾਲੀਆ, ਗੁਰਮੁੱਖ ਸਿੰਘ ਸੋਹਲ, ਸਤਵੀਰ ਸਿੰਘ ਧਨੋਆ, ਅਰੁਣ ਸ਼ਰਮਾ, ਆਰ.ਪੀ ਸ਼ਰਮਾ, ਫੁਲਰਾਜ ਸਿੰਘ, ਜਸਬੀਰ ਕੌਰ ਅਤਲੀ, ਹਰਦੀਪ ਸਿੰਘ ਸਰਾਓ, ਬੋਬੀ ਕੰਬੋਜ, ਅਸ਼ੋਕ ਝਾਅ, ਅਸ਼ਵਨੀ ਸੰਭਾਲਕੀ, ਜ਼ਿਲ੍ਹਾ ਯੂਕ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਸਾਮਪੁਰ, ਐਮ.ਆਈ. ਦੇ ਪ੍ਰਧਾਨ ਸੰਜੀਵ ਵਸਿਸ਼ਟ, ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇ ਮਾਜਰਾ, ਸਮੇਤ ਸਿੱਖਿਆ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਦੇ ਵਧਦੇ ਆਤੰਕ ਲਈ ਨਿਗਮ ਜ਼ਿੰਮੇਵਾਰ
28.10.16 - ਸਮੀਰ ਅਰੋੜਾ
ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਦੇ ਵਧਦੇ ਆਤੰਕ ਲਈ ਨਿਗਮ ਜ਼ਿੰਮੇਵਾਰਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਗਾਂਧੀ ਬਜ਼ਾਰ ਅੰਮ੍ਰਿਤਸਰ ਵਿਚ ਨਿਗਮ ਦੀ ਲਾਪਰਵਾਹੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜੁਗਲ ਕੁਮਾਰ ਕਿਸ਼ੋਰ ਨੇ ਸ਼ਹਿਰ ਵਿਚ ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਦੇ ਵਧਦੇ ਆਤੰਕ ਲਈ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, "ਹਰ ਸਾਲ ਡੇਂਗੂ ਦੇ ਪ੍ਰਕੋਪ ਨਾਲ ਕਈ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ ਅਤੇ ਕਈ ਲੋਕ ਕਾਫੀ ਸਮੇਂ ਤੱਕ ਜੇਰੇ ਇਲਾਜ ਰਹਿੰਦੇ ਹਨ। ਇਸਦੇ ਬਾਵਜੂਦ ਨਿਗਮ ਨੇ ਕੋਈ ਸਬਕ ਨਹੀਂ ਸਿਖਿਆ। ਹੁਣ ਇਸ ਵਾਰ ਫਿਰ ਤੋਂ ਸ਼ਹਿਰ ਵਿਚ ਡੇਂਗੂ ਅਤੇ ਵਾਇਰਲ ਨੇ ਹਜ਼ਾਰਾਂ ਲੋਕਾਂ ਨੂੰ ਆਪਣੀ ਚਪੇਟ ਵਿਚ ਲਿਆ ਹੈ ਜਿਸਦੇ ਸਿਧੇ ਤੌਰ 'ਤੇ ਸ਼ਹਿਰ ਦੇ ਮੇਅਰ, ਨਿਗਮ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹਨ। ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਤੰਬਰ ਮਹੀਨੇ ਤੋਂ ਪਹਿਲਾਂ ਹੀ ਸ਼ਹਿਰ ਵਿਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਓ ਕਰੇ। ਸੜਕਾਂ, ਮੁਹੱਲੇ ਅਤੇ ਗਲੀਆਂ ਵਿਚ ਸਫਾਈ ਕਰਵਾਉਣ, ਸੀਵਰੇਜ ਸਿਸਟਮ ਸਹੀ ਕਰਵਾਉਣ ਪਰ ਤਿੰਨਾਂ ਵਿਅਸਥਾਵਾਂ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਵਿਚ ਨਿਗਮ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਜਿਸ ਨਾਲ ਸ਼ਹਿਰ ਬਿਮਾਰੀ ਦੀ ਚਪੇਟ ਵਿਚ ਹੈ।"

ਸ਼ਹਿਰ ਵਿਚ ਨਜਾਇਜ਼ ਅਤਿਕ੍ਰਮਣ ਬਾਰੇ ਬੋਲਦਿਆਂ ਜੁਗਲ ਕੁਮਾਰ ਨੇ ਕਿਹਾ, "ਸ਼ਹਿਰ ਵਿਚ ਅਤਿਕ੍ਰਮਣ ਦੀ ਭਰਮਾਰ ਹੈ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਨੇ ਨਜਾਇਜ਼ ਢੰਗ ਨਾਲ ਰਾਜਨੀਤਕ ਸੰਰਛਣ ਵਿਚ ਸੜਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਰਖਿਆ ਹੈ। ਨਿਗਮ ਨਜਾਇਜ਼ ਅਤਿਕ੍ਰਮਣ ਛਡਵਾਉਣ ਵਿਚ ਨਾਕਾਮ ਰਿਹਾ ਹੈ।"

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਕਰਦੇ ਹੋਏ ਜੁਗਲ ਕੁਮਾਰ ਕਿਸ਼ੋਰ ਨੇ ਕਿਹਾ "ਬਾਦਲ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸੁੰਦਰਤਾਕਰਨ ਯੋਜਨਾ ਨੂੰ ਲਾਗੂ ਕਰਨਾ ਬੇਹੱਦ ਚੰਗਾ ਕੰਮ ਹੈ, ਪਰ ਸੈਂਕੜੇ ਸਾਲਾਂ ਤੋਂ ਕੰਮ ਕਰ ਰਹੇ ਕਈ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਸਤੇ ਵਿਚ ਬੈਰੀਕੇਟਸ ਲਗਾਉਣ ਨਾਲ ਕਾਰੋਬਾਰ ਦੀ ਰਫਤਾਰ ਰੁਕ ਗਈ ਹੈ। ਸਰਕਾਰ ਵਿਕਾਸ ਕਰਵਾਏ, ਇਹ ਉਸਦੀ ਜਿੰਮੇਵਾਰੀ ਹੈ, ਪਰ ਵਪਾਰ ਨੂੰ ਵੀ ਵਧਾਏ, ਇਹ ਉਸਦੀ ਵੱਡੀ ਜ਼ਿੰਮੇਵਾਰੀ ਹੈ। ਸ਼ਹਿਰ ਦੇ ਪੱਕੇ ਬਣੇ ਫੁੱਟਪਾਥ ਨੂੰ ਤੋੜ ਕੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਇਸ ਨਾਲ ਸੜਕਾਂ ਛੋਟੀਆਂ ਹੋ ਗਈਆਂ ਹਨ। ਜਿਥੇ ਆਉਣ-ਜਾਣ ਵਾਲੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ, ਉਥੇ ਜਨਤਾ ਦੀ ਕਮਾਈ ਦਾ ਵੀ ਦੁਰਉਪਯੋਗ ਹੋ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਸ਼ਹਿਰ ਦੀ ਤੰਗ ਅਬਾਦੀਆਂ ਵਿਚ ਰਹਿਣ ਵਾਲੇ ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ। ਸੜਕਾਂ ਠੀਕ ਨਹੀਂ, ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ, ਸੀਵਰੇਜ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਅਗਰ ਸਰਕਾਰ ਇਹੀ ਪੈਸੇ ਉਸਦੇ ਵਿਕਾਸ 'ਤੇ ਲਗਾਉਂਦੀ ਤਾਂ ਸਰਕਾਰ ਦੀ ਮਿਹਨਤ ਜ਼ਰੂਰ ਰੰਗ ਲਿਆਂਦੀ।"

ਜੁਗਲ ਕੁਮਾਰ ਨੇ ਮੁੱਖ ਮੰਤਰੀ ਨੂੰ ਡੇਂਗੂ, ਚਿਕਨਗੁਨੀਆ, ਵਾਇਰਲ ਬਿਮਾਰੀ ਦੇ ਫੈਲਣ ਦੇ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

ਪ੍ਰਦਰਸ਼ਨ ਵਿਚ ਪਾਲ ਸਿੰਘ ਬੁਮਰਾਹ, ਵਾਈਸ ਪ੍ਰੈਜ਼ੀਡੈਂਟ, ਜ਼ਿਲ੍ਹਾ ਕਾਂਗਰਸ ਕਮੇਟੀ, ਜਤਿੰਦਰ ਸੋਨੀਆ, ਅੰਮ੍ਰਿਤਸਰ ਮਹਿਲਾ ਕਾਂਗਰਸ ਅਤੇ ਓਮਕਾਰ ਸਿੰਘ ਸੰਧੂ, ਮੈਂਬਰ, ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸ਼ਾਮਲ ਸਨ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਖਾਣੇ ਦੇ ਪੈਸੇ ਮੰਗਣ 'ਤੇ ਥਾਣੇਦਾਰ ਨੇ ਢਾਬਾ ਮਾਲਿਕ ਨੂੰ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ ਹੋਣ 'ਤੇ ਸਸਪੈਂਡ
27.10.16 - ਪੀ ਟੀ ਟੀਮ
ਖਾਣੇ ਦੇ ਪੈਸੇ ਮੰਗਣ 'ਤੇ ਥਾਣੇਦਾਰ ਨੇ ਢਾਬਾ ਮਾਲਿਕ ਨੂੰ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ ਹੋਣ 'ਤੇ ਸਸਪੈਂਡਮੰਗਲਵਾਰ ਦੀ ਰਾਤ ਇੱਕ ਮਸ਼ਹੂਰ ਢਾਬੇ ਦੇ ਮਾਲਿਕ ਨੂੰ ਇਲਾਕੇ ਦੇ ਥਾਣੇਦਾਰ ਤੋਂ ਖਾਣੇ ਦੇ ਪੈਸੇ ਮੰਗਣਾ ਭਾਰੀ ਪੈ ਗਿਆ। ਅਜੀਤਵਾਲ ਥਾਣੇ ਦੇ ਸਿਪਾਹੀ ਢਾਬੇ ਤੋਂ ਖਾਣਾ ਪੈਕ ਕਰਵਾ ਕੇ ਜਾਣ ਲੱਗੇ ਤਾਂ ਢਾਬੇ ਦੇ ਮਾਲਿਕ ਨੇ ਅੱਠ ਸੌ ਰੁਪਏ ਦੇ ਬਿਲ ਦੇ ਬਾਵਜੂਦ ਸਿਰਫ ਪੰਜ ਸੌ ਰੁਪਏ ਮੰਗੇ, ਪਰ ਜਵਾਬ ਮਿਲਿਆ ਕਿ ਥਾਣੇਦਾਰ ਆ ਕੇ ਬਿਲ ਚੁਕਾਉਣਗੇ।   

ਕੁੱਝ ਦੇਰ ਬਾਅਦ ਥਾਣੇਦਾਰ ਨਵਦੀਪ ਸਿੰਘ ਪੁੱਜੇ ਅਤੇ ਪੰਜ ਸੌ ਰੁਪਏ ਦਾ ਨੋਟ ਢਾਬਾ ਮਾਲਿਕ ਦੀ ਤਰਫ ਵਧਾ ਦਿੱਤਾ। ਲੇਕਿਨ ਇੱਕ ਪੁਲਿਸਵਾਲੇ ਤੋਂ ਖਾਣੇ ਦਾ ਬਿਲ ਲੈਣ ਦੀ ਗੱਲ ਉੱਤੇ ਥਾਣੇਦਾਰ ਇੰਨਾ ਭੜਕ ਗਿਆ ਕਿ ਢਾਬੇ ਮਾਲਿਕ ਨੂੰ ਨਾ ਸਿਰਫ ਕੁੱਟਿਆ ਬਲਕਿ ਉਸਦੇ ਖਿਲਾਫ ਗ਼ੈਰਕਾਨੂੰਨੀ ਸ਼ਰਾਬ ਵੇਚਣ ਦਾ ਝੂਠਾ ਮਾਮਲਾ ਵੀ ਦਰਜ ਕਰ ਦਿੱਤਾ।

ਪੂਰਾ ਮਾਮਲਾ ਢਾਬੇ ਉੱਤੇ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਿਆ। ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਮੋਗੇ ਦੇ ਐੱਸ.ਐੱਸ.ਪੀ. ਨੇ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਹੈ।

ਢਾਬਾ ਮਾਲਿਕ ਪੱਪੀ ਸਿੰਘ ਨੇ ਦੱਸਿਆ, "ਬਿਲ ਦੇ ਪੈਸੇ ਮੰਗਣ ਉੱਤੇ ਸੰਤਰੀ ਨੇ ਕਿਹਾ ਕਿ ਐੱਸ.ਐੱਚ.ਓ. ਸਾਹਿਬ ਪੈਸੇ ਦੇਣਗੇ ਅਤੇ ਕੁੱਝ ਸਮੇਂ ਬਾਅਦ ਐੱਸ.ਐੱਚ.ਓ. ਨਵਦੀਪ ਸਿੰਘ ਆਪਣੇ ਚਾਰ ਪੰਜ ਪੁਲਿਸ ਕਰਮੀਆਂ ਦੇ ਨਾਲ ਮੇਰੇ ਢਾਬੇ 'ਤੇ ਆ ਗਿਆ ਅਤੇ ਮੈਨੂੰ ਪੰਜ ਸੌ ਰੁਪਏ ਦਿੱਤੇ। ਉਸਦੇ ਬਾਅਦ ਉਸਨੇ ਮੇਰੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਵਾਲਾਂ ਤੋਂ ਖਿੱਚ ਕੇ ਥਾਣੇ ਲੈ ਗਿਆ ਅਤੇ ਉਥੇ ਜਾ ਕੇ ਮੇਰੇ ਨਾਲ ਬਹੁਤ ਮਾਰ ਕੁੱਟ ਕੀਤੀ ਅਤੇ ਮੇਰੇ ਉੱਤੇ ਸ਼ਰਾਬ ਵੇਚਣ ਦਾ ਮਾਮਲਾ ਦਰਜ ਕਰ ਦਿੱਤਾ ਤੇ ਰਾਤ ਭਰ ਮੈਨੂੰ ਥਾਣੇ ਵਿੱਚ ਰੱਖਿਆ।"

ਉਥੇ ਹੀ, ਮਾਮਲੇ ਉੱਤੇ ਥਾਣੇਦਾਰ ਨਵਦੀਪ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕੋਈ ਮਾਰ ਕੁੱਟ ਨਹੀਂ ਹੋਈ। ਢਾਬਾ ਮਾਲਿਕ ਸ਼ਰਾਬ ਵੇਚਦਾ ਸੀ ਇਸਲਈ ਉਸ ਨੂੰ ਫੜਿਆ ਸੀ ਅਤੇ ਆਪਣੇ ਗੁਨਾਹ ਨੂੰ ਲੁਕਾਉਣ ਲਈ ਉਹ ਝੂਠ ਬੋਲ ਰਿਹਾ ਹੈ ਕਿ ਉਸਦੇ ਨਾਲ ਮਾਰ ਕੁਟਾਈ  ਹੋਈ ਹੈ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ਦੀ ਨਿੰਦਾ ਕੀਤੀ
27.10.16 - ਪੀ ਟੀ ਟੀਮ
ਪਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ਦੀ ਨਿੰਦਾ ਕੀਤੀਪੰਜਾਬ ਕਾਂਗਰਸ ਨੇ ਸੂਬੇ ਭਰ 'ਚ ਝੌਨੇ ਦੀ ਪਰਾਲੀ ਸਾੜਨ ਦੇ ਮਾਮਲੇ 'ਚ 500 ਕਿਸਾਨਾਂ ਉਪਰ ਕਾਰਵਾਈ ਕੀਤੇ ਜਾਣ 'ਤੇ ਸਖ਼ਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਬਾਦਲ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤਾੜਿਤ ਕੀਤੇ ਜਾਣ ਨੂੰ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਸਰਕਾਰ ਇਸ ਮਾਮਲੇ 'ਚ ਆਪਣੀ ਅਸਫਲਤਾ ਲਈ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਛੋਟੇ ਕਿਸਾਨ ਹਨ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸਵਾਲ ਕੀਤਾ ਹੈ ਕਿ ਕਿਉਂ ਸਰਕਾਰ ਕਿਸਾਨਾਂ ਨੂੰ ਪਰਾਲੀ ਦਾ ਨਿਪਟਾਰਾ ਕਰਨ ਵਾਸਤੇ ਲੋੜੀਂਦੀ ਮਸ਼ੀਨਾਂ ਨਹੀਂ ਦਿੰਦੀ। ਜਿਨ੍ਹਾਂ ਨੇ ਬਾਦਲ ਸਰਕਾਰ 'ਤੇ ਜਾਣਬੁਝ ਕੇ ਸੂਬੇ 'ਚ ਕਿਸਾਨ ਵਿਰੋਧੀ ਨੀਤੀਆਂ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਹੈ।

ਪਾਰਟੀ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ 'ਚ ਝੌਨੇ ਦੀ ਢੁਲਾਈ 'ਚ ਦੇਰੀ, ਅਦਾਇਗੀਆਂ 'ਚ ਦੇਰੀ ਅਤੇ ਐੱਮ.ਐੱਸ.ਪੀ ਤੋਂ ਘੱਟ ਰੇਟ ਮਿਲਣ, ਵੱਧ ਰਹੇ ਕਰਜ਼ੇ ਸ਼ਾਮਿਲ ਹਨ। ਸੂਬੇ 'ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ 'ਚ ਵਾਧਾ ਖੁਲਾਸਾ ਕਰਦਾ ਹੈ, ਉਹ ਕਿਸ ਹੱਦ ਤੱਕ ਬਾਦਲ ਸ਼ਾਸਨ ਅਧੀਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਪਰਾਲੀ ਸਾੜਨ ਲਈ ਕਿਸਾਨਾਂ ਉਪਰ ਕਾਰਵਾਈ, ਨਿਸ਼ਚਿਤ ਤੌਰ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ 'ਚ ਹੋਰ ਵਾਧਾ ਕਰੇਗੀ।

ਪਾਰਟੀ ਆਗੂਆਂ ਸੁਰਿੰਦਰ ਡਾਵਰ, ਅਮਰਜੀਤ ਸਮਰਾ ਤੇ ਰਮਨਜੀਤ ਸਿੰਘ ਸਿੱਕੀ ਨੇ ਪੀੜਤ ਕਿਸਾਨਾਂ ਪ੍ਰਤੀ ਆਪਣੀ ਪਾਰਟੀ ਦਾ ਪੂਰਾ ਸਮਰਥਨ ਪ੍ਰਗਟਾਉਂਦਿਆਂ ਕਿਹਾ ਹੈ ਕਿ ਕਿਸਾਨਾਂ ਉਪਰ ਪਰਾਲੀ ਸਾੜਨ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਬਾਦਲ ਸਰਕਾਰ ਉਨ੍ਹਾਂ ਨੂੰ ਪਰਾਲੀ ਸਾੜਨ ਵਾਸਤੇ ਲੋੜੀਂਦੀਆਂ ਮਸ਼ੀਨਾਂ ਦੇਣ 'ਚ ਨਾਕਾਮ ਰਹੀ ਹੈ।

ਇਸ ਤੋਂ ਪਹਿਲਾਂ, ਪ੍ਰਦੇਸ਼ ਕਾਂਗਰਸ ਕਮੇਟੀ ਨੇ ਬਾਦਲ ਸਰਕਾਰ ਨੂੰ ਇਸ ਮੁੱਦੇ 'ਤੇ ਘੇਰਿਆ ਸੀ ਅਤੇ ਮਸ਼ੀਨਾਂ ਖਰੀਦਣ ਵਾਸਤੇ ਜ਼ਾਰੀ ਹੋਏ 10 ਕਰੋੜ ਰੁਪਏ ਦੇ ਗਾਇਬ ਹੋਣ ਬਾਰੇ ਪੰਜਾਬ ਕਾਂਗਰਸ ਨੇ ਜਾਣਨਾ ਚਾਹਿਆ ਸੀ। ਖ਼ਬਰਾਂ ਮੁਤਾਬਿਕ, ਇਹ ਰਾਸ਼ੀ 125 ਬੇਲਰਾਂ, 125 ਮੋਲਡ ਬੋਰਡ ਬਲੋਅਜ ਤੇ ਗਾਇਰੋ ਰੇਕਸ, 300 ਹੈੱਪੀ ਸੀਡਰਜ਼, 445 ਚੋਪਰਜ਼ ਅਤੇ ਸ਼੍ਰੇਡਰਜ਼ ਲਈ ਜ਼ਾਰੀ ਹੋਈ ਸੀ। ਇਨ੍ਹਾਂ ਮਸ਼ੀਨਾਂ ਦੀ ਪਰਾਲੀ ਦਾ ਬੰਦੋਬਸਤ ਕਰਨ ਲਈ ਅਤੇ ਕਿਸਾਨਾਂ ਨੂੰ ਇਸਨੂੰ ਸਾੜਨ ਤੋਂ ਰੋਕਣ ਲਈ ਲੋੜ ਸੀ।

ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਥੋਂ ਤੱਕ ਕਿ ਇਹ ਰਾਸ਼ੀ ਬਹੁਤ ਘੱਟ ਸੀ, ਜਿਹੜੀ ਰਕਮ ਸੂਬੇ 'ਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਜ਼ਾਰੀ ਕੀਤੀ ਗਈ ਸੀ।

ਇਸ ਲੜੀ ਹੇਠ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 500 ਕਿਸਾਨਾਂ ਉਪਰ ਕਾਰਵਾਈ ਕੀਤੇ ਜਾਣ ਅੱਗੇ ਗੋਡੇ ਟੇਕਣ ਦੀ ਬਜਾਏ ਸੂਬਾ ਸਰਕਾਰ ਨੂੰ ਅਡਵਾਂਸ 'ਚ ਕਦਮ ਚੁੱਕਣੇ ਚਾਹੀਦੇ ਸਨ। ਟ੍ਰਿਬਿਊਨਲ ਇਸ ਕਾਰਣ ਦਿੱਲੀ ਦੇ ਵਾਤਾਵਰਨ 'ਤੇ ਪੈ ਰਹੇ ਪ੍ਰਭਾਵ ਉਪਰ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਕਿਉਂਕਿ ਪਰਾਲੀ ਸਾੜਨ ਦਾ ਬਹੁਤ ਹੀ ਗੰਭੀਰ ਮੁੱਦਾ ਹੈ, ਸੂਬੇ ਦੀਆਂ ਅਥਾਰਟੀਆਂ, ਜਿਨ੍ਹਾਂ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨੂੰ ਹਰ ਸਾਲ ਜਾਗਰੂਕਤਾ ਅਭਿਆਨ ਚਲਾਉਣਾ ਚਾਹੀਦਾ ਹੈ। ਹਾਲਾਂਕਿ ਪਰਾਲੀ ਸਾੜਨ 'ਤੇ ਸੀ.ਆਰ.ਪੀ.ਸੀ 144 ਹੇਠ ਸਜ਼ਾ ਹੈ, ਜਿਹੜੀ ਹਰ ਸਾਲ ਸਬੰਧਤ ਜ਼ਿਲ੍ਹੇ ਦੇ ਮੈਜਿਸਟ੍ਰੇਟਾਂ ਵੱਲੋਂ ਲਾਗੂ ਕੀਤੀ ਜਾਂਦੀ ਹੈ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅਖੰਡ ਅਕਾਲੀ ਦਲ ਕਾਂਗਰਸ ਪਾਰਟੀ ਦੀ ਨਵੀਂ ਸ਼ਾਖਾ: ਬਾਦਲ
26.10.16 - ਪੀ ਟੀ ਟੀਮ
ਅਖੰਡ ਅਕਾਲੀ ਦਲ ਕਾਂਗਰਸ ਪਾਰਟੀ ਦੀ ਨਵੀਂ ਸ਼ਾਖਾ: ਬਾਦਲਨਵੀਂ ਹੋਂਦ ਵਿਚ ਆਈ ਅਖੰਡ ਅਕਾਲੀ ਦਲ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸ਼ਾਖਾ ਦੱਸਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਨਵੀਂ ਪਾਰਟੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨਾ ਚਾਹੁੰਦੀ ਹੈ, ਜੋ ਕਾਮਯਾਬ ਨਹੀਂ ਹੋਵੇਗੀ।

ਡੇਰਾ ਬਾਬਾ ਨਾਨਕ ਵਿਖੇ ਸੰਗਤ ਦੌਰਾਨ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਦੇਖ ਕੇ ਇਸ ਨਵੀਂ ਪਾਰਟੀ ਦਾ ਬਣਨਾ, ਇਹ ਸਾਬਤ ਕਰਦਾ ਹੈ ਕਿ ਕੁਝ ਪੰਥ ਵਿਰੋਧੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਕੇ ਕਾਂਗਰਸ ਪਾਰਟੀ ਨੂੰ ਫਾਇਦਾ ਪੁਹੰਚਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਦੇ ਲੋਕਾਂ ਨੇ ਇਸ ਪਾਰਟੀ ਅਤੇ ਇਸ ਦੇ ਆਗੂਆਂ ਦਾ ਨਾਮ ਤਕ ਨਹੀਂ ਸੁਣਿਆ ਪਰ ਹੁਣ ਇਹ ਆਗੂ ਬਿਨਾਂ ਕਿਸੇ ਅਧਾਰ ਦੇ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਪਾਰਟੀ ਅਤੇ ਅਜਿਹੀਆਂ ਨਵੀਆਂ ਬਣੀਆਂ ਮੌਕਾਪ੍ਰਸਤ ਪਾਰਟੀਆਂ ਦੇ ਝੂਠੇ ਪ੍ਰਚਾਰ ਵਿਚ ਨਹੀਂ ਆਉਣਗੇ। 

ਇਕ ਸਵਾਲ ਦਾ ਜਵਾਬ ਦੇਦਿੰਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸਾਂ ਲੋਕਤੰਤਰੀ ਕਦਰਾਂ ਕੀਮਤਾਂ ਵਿਚ ਵਿਸ਼ਵਾਸ ਰੱਖਦਾ ਰਿਹਾ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਸਾਫ ਸੁਥਰੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਦੀ ਦੁਰਵਰਤੋਂ ਦੇ ਖਿਲਾਫ ਰਿਹਾ ਹੈ ਅਤੇ ਅੱਜ ਵੀ ਨਿਰੱਪਖ ਅਤੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਉਣ ਵਿਚ ਯਕੀਨ ਰੱਖਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੀ ਗੁੰਡਾ ਰਾਜਨੀਤੀ ਨੂੰ ਨਕਾਰਿਆ ਹੈ ਅਤੇ ਅਮਨ ਸਾਂਤੀ , ਆਜ਼ਾਦ,  ਨਿਰਪੱਖ ਅਤੇ ਪਾਰਦਰਸ਼ੀ ਚੋਣ ਪਰਣਾਲੀ ਵਿਚ ਯਕੀਨ ਰੱਖਿਆ ਹੈ।
 
ਟਵਿੱਟਰ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦੇਦਿੰਆਂ ਬਾਦਲ ਨੇ ਕਿਹਾ ਕਿ ਇਹ ਦੋਵੇਂ ਆਗੂ ਸਿਰਫ ਕਾਗਜ਼ੀ ਸ਼ੇਰ ਹਨ, ਜਿਹੜੇ ਕਿ ਸਿਰਫ ਸ਼ੋਸਲ ਮੀਡੀਆ ਰਾਹੀ ਹੀ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਮਦਰਦ ਕੇਵਲ ਲੋਕਾਂ ਦੇ ਵਿਚ ਵਿਚਰਨ ਨਾਲ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਹੱਲ ਕਰਕੇ ਹੀ ਬਣਿਆ ਜਾ ਸਕਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਨਾਂ ਦੋਵਾਂ ਆਗੂਆਂ ਨੂੰ ਭਲੀਭਾਂਤ ਜਾਣਦੇ ਹਨ ਅਤੇ ਲੋਕਾਂ ਨੇ ਦਿੱਲੀ ਵਿਚ ਕੇਜਰੀਵਾਲ ਦੀ ਫੇਲ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਤਾਨਾਸ਼ਾਹੀ ਰਾਜ ਵੀ ਦੇਖਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਆਲੋਚਨਾ ਕਰਦਿਆਂ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਅਫੀ ਦੇ ਨਾਮ ’ਤੇ ਕੈਪਟਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਸਰਕਾਰ ਲਈ ਇਹ ਸੰਭਵ ਨਹੀਂ ਹੁੰਦਾ ਕਿ ਬੈਂਕਾਂ ਤੋਂ ਲਏ ਗਏ ਕਰਜੇ ਨੂੰ ਮਾਅਫ ਕੀਤਾ ਜਾ ਸਕਦਾ ਹੋਵੇ। ਬਾਦਲ ਨੇ ਕਿਹਾ ਕਿ ਕੈਪਟਨ ਰਾਜ ਨੂੰ ਅੱਜ ਵੀ ਕਿਸਾਨ ਵਿਰੋਧੀ ਰਾਜ ਵਜੋਂ ਜਾਣਿਆਂ ਜਾਂਦਾ ਹੈ ਅਤੇ ਹੁਣ ਕਿਸਾਨਾਂ ਨਾਲ ਝੂਠੇ ਵਾਅਦੇ ਕਰਕੇ ਕੈਪਟਨ ਲੋਕਾਂ ਨੂੰ ਭਰਮਾ ਨਹੀ ਸਕਦਾ।
ਬਾਦਲ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ 27 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਕੇ ਇਕ ਇਤਿਹਾਸਕ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਬਿਨਾਂ ਦੇਸ਼ ਦੇ ਸੂਬੇ ਦੀ ਕਿਸੇ ਵੀ ਸਰਕਾਰ ਨੇ ਅਜਿਹਾ ਇਤਿਹਾਸਕ ਫੈਸਲਾ ਨਹੀ ਕੀਤਾ ਹੈ, ਜਿਸ ਨਾਲ ਇੰਨੀ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦਾ ਇਹ ਫੈਸਲਾ ਮੁਲਾਜ਼ਮ ਪੱਖੀ ਨੀਤੀ ਨੂੰ ਦਰਸਾਉਂਦਾ ਹੈ।

ਪੰਜਾਬ ਸਰਕਾਰ ਦੀਆਂ ਲੋਕ ਪੱਖੀਆਂ ਨੀਤੀਆਂ ਦਾ ਜਿਕਰ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ ਕਰੀਬ 10 ਸਾਲਾਂ ਦੌਰਾਨ ਕਿਸਾਨਾਂ ਨੂੰ 50 ਹਜ਼ਾਰ ਕਰੋੜ ਰੁਪਏ ਦੀ ਮੁਫਤ ਬਿਜਲੀ ਮੁਹੱਈਆ ਕਰਵਾਈ ਗਈ ਹੈ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ ਜਿਥੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਸਸਤੀ ਆਟਾ-ਦਾਲ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਅਤੇ ਹੈਪੇਟਾਈਟਸ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਇਲਾਜ ਪੰਜਾਬ ਸਰਕਾਰ ਵਲੋਂ ਮੁਫਤ ਕੀਤਾ ਜਾ ਰਿਹਾ ਹੈ। ਕਿਸਾਨ, ਮਜ਼ਦੂਰ ਤੇ ਵਪਾਰੀਆਂ ਨੂੰ ਮੁਫਤ ਸਿਹਤ ਬੀਮਾ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਤਹਿਤ 50 ਹਜਾਰ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਮੌਕੇ ਸੁੱਚਾ ਸਿੰਘ ਲੰਗਾਹ ਸਾਬਕਾ ਵਜੀਰ ਪੰਜਾਬ ਸਰਕਾਰ, ਕੁਮਾਰ ਅਮਿਤ ਜੁਆਇੰਟ ਸਪੈਸ਼ਲ  ਪ੍ਰਿੰਸੀਪਲ ਸੈਕਰਟਰੀ, ਏ.ਕੇ. ਮਿੱਤਲ ਡੀ.ਆਈ.ਜੀ, ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ, ਦਿਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ, ਸਕਤੱਰ ਸਿੰਘ ਬੱਲ ਐਸ.ਡੀ.ਐਮ ਡੇਰਾ ਬਾਬਾ ਨਾਨਕ, ਨਵਤੇਜ ਸਿੰਘ ਸੋਢੀ ਤਹਿਸੀਲਦਾਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਪ੍ਰਧਾਨ ਰਮਨਦੀਪ ਸਿੰਘ ਸੰਧੂ, ਬਲਰਾਜ ਸਿੰਘ ਡੀ.ਡੀ.ਪੀ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜਰ ਸਨ।
[home] [1] 2 3 4 5  [prev.]1-5 of 22


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER