ਪੰਜਾਬ

Monthly Archives: JANUARY 2018

ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ
ਸਿਹਤ ਦਾ ਅਧਿਕਾਰ ਸਮੇਂ ਦੀ ਲੋੜ: ਬ੍ਰਹਮ ਮਹਿੰਦਰਾ
26.01.18 - ਪੀ ਟੀ ਟੀਮ
ਸਿਹਤ ਦਾ ਅਧਿਕਾਰ ਸਮੇਂ ਦੀ ਲੋੜ: ਬ੍ਰਹਮ ਮਹਿੰਦਰਾ

69ਵੇਂ ਗਣਤੰਤਰਤਾ ਦਿਵਸ ਮੌਕੇ ਵਿਚ ਪੰਜਾਬ ਦੇ ਸਿਹਤ ਮੰਤਰੀ ਤੇ ਪਰਿਵਾਰ ਕਲਿਆਣ, ਡਾਕਟਰੀ ਸਿੱਖਿਆ ਤੇ ਖੋਜ ਅਤੇ ਸੰਸਦੀ ਮਾਮਲੇ ਮੰਤਰੀ, ਬ੍ਰਹਮ ਮਹਿੰਦਰਾ ਨੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਬ੍ਰਹਮ ਮਹਿੰਦਰਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਸਮੇਤ ਪਰੇਡ ਦਾ ਨਿਰੀਖਣ ਕੀਤਾ।

ਸਥਾਨਕ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਡਾ ਦੇਸ਼ ਭਾਵੇਂ 15 ਅਗਸਤ 1947 ਨੂੰ ਆਜ਼ਾਦ ਹੋਇਆ ਪਰ 26 ਜਨਵਰੀ 1950 ਨੂੰ ਭਾਰਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵਲੋਂ ਲਿਖਿਆ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਹੀ ਸਾਡਾ ਦੇਸ਼ ਸਹੀ ਮਾਅਨਿਆਂ ਵਿਚ ਗਣਰਾਜ ਬਣਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵਧੇਰੇ ਯੋਗਦਾਨ ਪਾਇਆ ਗਿਆ ਤੇ ਆਜ਼ਾਦੀ ਮਿਲਣ ਤੋਂ ਬਾਅਦ ਆਜ਼ਾਦ ਭਾਰਤ ਦੀ ਇੱਕ ਮਜ਼ਬੂਤ ਨੀਂਹ ਰੱਖੀ ਜਿਸ ਨਾਲ ਵੱਖ-ਵੱਖ ਧਰਮਾਂ, ਫਿਰਕਿਆਂ, ਭਾਸ਼ਾਵਾਂ ਅਤੇ ਜਾਤਾਂ ਆਦਿ ਦੀ ਵਿਭਿੰਨਤਾ ਵਾਲੇ ਦੇਸ਼ ਭਾਰਤ ਨੂੰ ਧਰਮ ਨਿਰਪੱਖ ਅਤੇ ਮਜਬੂਤ ਦੇਸ਼ ਬਣਾ ਕੇ ਦੁਨੀਆ ਦੇ ਮੁਹਰਲੀ ਕਤਾਰ ਦੇ ਦੇਸ਼ਾਂ 'ਚ ਸ਼ਾਮਲ ਕੀਤਾ।

ਬ੍ਰਹਮ ਮਹਿੰਦਰਾ ਨੇ ਆਪਣੇ ਸੰਬੋਧਨ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਸਭ ਤੋਂ ਪਹਿਲਾਂ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪੰਜਾਬ ਵਿਚੋਂ ਲਾਲ ਬੱਤੀ ਕਲਚਰ ਖਤਮ ਕੀਤਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਪੰਜਾਬ 'ਚ ਪੜਾਅਵਾਰ 2950 ਵੈਲਨੈਸ ਸੈਂਟਰ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਲਈ 50 ਨਵੀਂਆਂ ਐਂਬੂਲੈਂਸ ਚਲਾਈਆਂ ਜਾਣਗੀਆਂ ਜਿਨ੍ਹਾਂ ਵਿਚ 5 ਐਡਵਾਂਸ ਲਾਈਫ ਸੇਵਿੰਗ ਐਬੂਲੈਂਸ (ਏ.ਐੱਲ.ਐੱਸ.) ਸ਼ਾਮਲ ਹੋਣਗੀਆਂ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਵਲੋਂ ਕੇਂਦਰ ਸਰਕਾਰ ਤੋਂ ਦੇਸ਼ 'ਚ ਆਰ.ਟੀ.ਆਈ. ਤੇ ਆਰ.ਟੀ.ਈ. ਵਾਂਗ ਰਾਈਟ ਟੂ ਹੈਲਥ ਐਕਟ ਲਿਆਉਣ ਦੀ ਵੀ ਮੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਮਹਿੰਗੇ ਇਲਾਜ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾ ਸਕਣ।

ਬ੍ਰਹਮ ਮਹਿੰਦਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਖਸਰਾ ਤੇ ਰੂਬੇਲਾ ਦੀਆਂ ਬਿਮਾਰੀਆਂ ਦੇ ਬਚਾਅ ਲਈ ਅਪ੍ਰੈਲ ਅਤੇ ਮਈ, 2018 ਵਿਚ 9 ਮਹੀਨੇ ਤੋਂ ਲੈਕੇ ਸਾਲ ਦੇ 75 ਲੱਖ ਬੱਚਿਆਂ ਦਾ ਟੀਕਾਕਰਣ ਕਰਕੇ ਸੁਰੱਖਿਅਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਟੀ.ਬੀ. ਦੀ ਬੀਮਾਰੀ ਸੂਬੇ ਵਿੱਚੋਂ 2022 ਤੱਕ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਜਾਵੇਗੀ ਅਤੇ ਇਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਕਰਨ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਸਥਾਪਿਤ ਐਡਵਾਂਸਡ ਕੈਂਸਰ ਹਸਪਤਾਲ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਆਮ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਿਹਤ ਸੁਵਿਧਾਵਾਂ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੂਬੇ ਦੀਆਂ ਔਰਤਾਂ ਨੂੰ ਕੈਂਸਰ ਦੀ ਮਾਰ ਤੋਂ ਬਚਾਉਣ ਸਬੰਧੀ ਗੱਲ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ 'ਐੱਚ.ਪੀ.ਵੀ.ਵੈਕਸੀਨੇਸ਼ਨ ਪ੍ਰੋਗਰਾਮ' ਅਧੀਨ ਬਠਿੰਡਾ ਜ਼ਿਲ੍ਹੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ ਛੇਵੀਂ ਕਲਾਸ 'ਚ ਪੜ੍ਹਦੀਆਂ ਸਾਰੀਆਂ ਲੜਕੀਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ 'ਚ ਟੀਕਾਕਰਨ ਵੀ ਮੁਫ਼ਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਵਿਕਾਸ ਅਥਾਰਟੀ ਵਲੋਂ ਨੈਸ਼ਨਲ ਹਾਈਵੇਅ ਤੋਂ ਬਠਿੰਡਾ-ਮਾਨਸਾ ਰਾਜ ਮਾਰਗ ਤੱਕ ਨਵੀਂ ਰਿੰਗ ਰੋਡ ਬਣਾਈ ਜਾਵੇਗੀ ਜਿਸ ਦੀ ਮਨਜ਼ੂਰੀ ਮੁੱਖ ਮੰਤਰੀ ਵਲੋਂ ਦੇ ਦਿੱਤੀ ਗਈ ਹੈ ਤੇ ਇਸ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸੜਕ ਦੇ ਬਣਨ ਨਾਲ ਸ਼ਹਿਰ 'ਚ ਲਗਦੇ ਜਾਮ ਅਤੇ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਬ੍ਰਹਮ ਮਹਿੰਦਰਾ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਅਤੇ ਹੁਨਰਮੰਦ ਸਿਖਲਾਈ ਦੇਣ ਲਈ ਬਠਿੰਡਾ 'ਚ ਮਲਟੀ-ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸਰਕਾਰੀ ਵੂਮੈਨ ਆਈ.ਟੀ.ਆਈ. 'ਚ ਗਲੈਮਰ ਐਂਡ ਬਲੂਮ ਨਾਂ ਦੇ ਪ੍ਰੋਡਕਸ਼ਨ ਸੈਂਟਰ ਦੀ ਸ਼ੁਰੂਆਤ ਵੀ ਕੀਤੀ ਅਤੇ ਕਿਹਾ ਕਿ ਇਨ੍ਹਾਂ ਕੇਂਦਰਾਂ ਦੇ ਖੁੱਲ੍ਹਣ ਨਾਲ ਬੇਰੁਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਇਸ ਮੌਕੇ ਸਿਹਤ ਮੰਤਰੀ ਨੇ ਕਿਸਾਨਾਂ ਦੀ ਸੁਵਿਧਾ ਲਈ 'ਖੇਤੀ ਸੁਵਿਧਾ' ਨਾਂ ਦੀ ਐਂਡਰੋਇਡ ਐਪ ਵੀ ਜਾਰੀ ਕੀਤੀ ਜਿਸ ਦੀ ਮਦਦ ਨਾਲ ਕਿਸਾਨ ਖੇਤੀਬਾੜੀ 'ਚ ਲੋੜੀਂਦੀਆਂ ਨਵੀਆਂ ਤਕਨੀਕਾਂ ਤੇ ਸੰਦਾਂ ਦੀ ਜਾਣਕਾਰੀ ਦੇ ਨਾਲ-ਨਾਲ ਜ਼ਿਲ੍ਹੇ ਦੇ ਕਿਸਾਨਾਂ ਕੋਲ ਕਿਰਾਏ ਲਈ ਉਪਲਬਧ ਨਵੀਂ ਤਕਨੀਕ ਦੇ ਖੇਤੀ-ਸੰਦਾਂ ਦੀ ਸੂਚਨਾ ਆਸਾਨੀ ਨਾਲ ਵੇਖ ਸਕਣਗੇ।

ਗਣਤੰਤਰਤਾ ਦਿਵਸ ਮੌਕੇ ਭਾਗ ਲੈਣ ਵਾਲੇ ਸਾਰੇ 40 ਸਕੂਲਾਂ ਨੂੰ ਸਿਹਤ ਮੰਤਰੀ ਵਲੋਂ 4 ਲੱਖ ਰੁਪਏ, 10,000 ਰੁਪਏ ਹਰੇਕ, ਸਕੂਲ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ 70 ਸ਼ਖਸੀਅਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ।

[home] [1] 2  [prev.]1-5 of 6

Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com

ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਨਹੀਂ ਰਹੇ ਸਿੱਖ ਪੰਥ ਦੇ ਰੋਸ਼ਨ ਦਿਮਾਗ ਅਕਾਲੀ ਮਨਜੀਤ ਸਿੰਘ ਕਲਕੱਤਾ
17.01.18 - ਨਰਿੰਦਰ ਪਾਲ ਸਿੰਘ
ਨਹੀਂ ਰਹੇ ਸਿੱਖ ਪੰਥ ਦੇ ਰੋਸ਼ਨ ਦਿਮਾਗ ਅਕਾਲੀ ਮਨਜੀਤ ਸਿੰਘ ਕਲਕੱਤਾ

ਸਿੱਖ ਪੰਥ ਦਾ ਰੋਸ਼ਨ ਦਿਮਾਗ ਜਾਣੇ ਜਾਂਦੇ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਕਲਕੱਤਾ ਬੁੱਧਵਾਰ ਸਵੇਰੇ ਅਕਾਲ ਚਲਾਣਾ ਕਰ ਗਏ ਹਨ। 79 ਸਾਲਾ ਮਨਜੀਤ ਸਿੰਘ ਕਲਕੱਤਾ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਰੀੜ ਦੀ ਹੱਡੀ ਦੇ ਮਣਕਿਆਂ ਵਿੱਚ ਨੁਕਸ ਪੈਣ ਤੇ ਫਿਰ ਕੈਂਸਰ ਦੀ ਮਾਮੂਲੀ ਸ਼ਿਕਾਇਤ ਦੇ ਚੱਲੇ ਇਲਾਜ ਕਾਰਣ ਕਾਫੀ ਕਮਜ਼ੋਰ ਹੋ ਚੁੱਕੇ ਸਨ ਲੇਕਿਨ ਸਿੱਖ ਸਿਆਸਤ ਤੇ ਸੰਸਥਾਵਾਂ ਵਿੱਚ ਆ ਚੁੱਕੇ ਨਿਘਾਰ ਕਾਰਣ ਉਹ ਕਾਫੀ ਚਿੰਤਤ ਵੀ ਰਹਿੰਦੇ ਸਨ।

ਚਾਰ ਜਨਵਰੀ 2018 ਨੂੰ ਅਚਨਚੇਤ ਹੀ ਸ਼ੂਗਰ ਲੈਵਲ ਘੱਟ ਜਾਣ ਕਾਰਣ ਉਨ੍ਹਾਂ ਨੂੰ ਪਰਿਵਾਰ ਵਲੋਂ ਅੰਮ੍ਰਿਤਸਰ ਦੇ ਕੱਕੜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਲੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਵੈਂਟੀਲੇਟਰ 'ਤੇ ਰੱਖ ਕੇ ਇਲਾਜ ਕੀਤਾ ਗਿਆ ਲੇਕਿਨ ਉਨ੍ਹਾਂ ਦੀ ਸਿਹਤ ਦਿਨੋਂ-ਦਿਨ ਵਿਘੜਦੀ ਗਈ। ਬੁੱਧਵਾਰ ਸਵੇਰੇ 6.30 ਦੇ ਕਰੀਬ ਉਨ੍ਹਾਂ ਆਖਰੀ ਸਵਾਸ ਲਏ। ਉਹ ਆਪਣੇ ਪਿੱਛੇ ਧਰਮ ਸੁਪਤਨੀ ਬੀਬੀ ਸੰਤੋਖ ਕੌਰ, ਬੇਟਾ ਗੁਰਪ੍ਰੀਤ ਸਿੰਘ ਆਹਲੂਵਾਲੀਆ, ਨੂੰਹ, ਦੋ ਧੀਆਂ, ਦੋਹਤੇ-ਦੋਹਤੀਆਂ ਤੇ ਪੋਤਾ-ਪੋਤਰੀ ਛੱਡ ਗਏ ਹਨ।

13 ਜੂਨ 1938 ਨੂੰ ਕਲਕੱਤਾ ਵਿਖੇ ਹੀ ਜਨਮੇ, ਆਪਣੀ ਸਕੂਲੀ ਤੇ ਕਾਲਜ ਦੀ ਪੜਾਈ ਮੁਕੰਮਲ ਕਰਨ ਵਾਲੇ ਮਨਜੀਤ ਸਿੰਘ ਕਲਕੱਤਾ ਮਹਿਜ 15 ਸਾਲ ਦੀ ਉਮਰ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਵਰਕਰ ਵਜੋਂ ਭਰਤੀ ਹੁੰਦੇ ਹਨ। ਸਿੱਖੀ ਸਿਧਾਤਾਂ, ਗੁਰਬਾਣੀ ਅਤੇ ਸਿੱਖ ਧਰਮ ਇਤਿਹਾਸ ਦੇ ਡੂੰਘੇ ਅਧਿਆਨ ਨਾਲ ਲੈਸ ਹੋ ਕੇ ਪੰਜਾਬ ਤੇ ਵਿਸ਼ੇਸ਼ ਕਰਕੇ ਅਕਾਲੀ ਸਿਆਸਤ ਵਿੱਚ ਪੈਰ ਧਰਾਵਾ ਕਰਦੇ ਹਨ। 1955 ਦੇ ਕਰੀਬ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪੱਦ 'ਤੇ ਆਸੀਨ ਵੀ ਹੁੰਦੇ ਹਨ। ਤਕਰੀਬਨ 15 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਇੱਕ ਦਹਾਕਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਵਿਚਰਦਿਆਂ ਕਲਕੱਤਾ 1997 ਵਿੱਚ ਅੰਮ੍ਰਿਤਸਰ ਤੋਂ ਵਿਧਾਇਕ ਚੁਣੇ ਜਾਂਦੇ ਹਨ ਤੇ 1998 ਵਿੱਚ ਉਚੇਰੀ ਸਿੱਖਿਆ ਮੰਤਰੀ ਦੇ ਅਹੁਦੇ ਦਾ ਭਾਰ ਸੰਭਾਲਦੇ ਹਨ। ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਕਰੀਬੀ ਜਾਣੇ ਜਾਂਦੇ ਕਲਕੱਤਾ ਪ੍ਰਕਾਸ਼ ਸਿੰਘ ਬਾਦਲ ਤੇ ਟੋਹੜਾ ਦਰਮਿਆਨ ਸਬੰਧਾਂ ਵਿੱਚ ਆਈ ਤਰੇੜ ਨੂੰ ਵੇਖਦਿਆਂ ਮੰਤਰੀ ਪੱਦ ਤੋਂ ਅਸਤੀਫਾ ਦੇ ਦਿੰਦੇ ਹਨ।
----------
ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਕਰੀਬੀ ਜਾਣੇ ਜਾਂਦੇ ਕਲਕੱਤਾ ਨੂੰ ਕਾਂਗਰਸ, ਬਹੁਜਨ ਸਮਾਜ ਤੇ ਭਾਜਪਾ ਵਰਗੀਆਂ ਪਾਰਟੀਆਂ ਵੀ ਟਿਕਟ ਦੀ ਪੇਸ਼ਕਸ਼ ਕਰਦੀਆਂ ਰਹੀਆਂ ਪ੍ਰੰਤੂ ਹਰ ਵਾਰ ਉਨ੍ਹਾਂ ਦਾ ਜਵਾਬ ਉਹੀ ਰਿਹਾ ਕਿ 'ਮੈਂ ਜਨਮਜਾਤ ਅਕਾਲੀ ਹਾਂ ਤੇ ਆਖਰੀ ਦਮ ਤੀਕ ਰਹਾਂਗਾ। ਮੈਂ ਦਸਤਾਰ ਦਾ ਰੰਗ ਬਦਲ ਕੇ ਆਪਣੀ ਜ਼ਮੀਰ ਨੂੰ ਧੋਖਾ ਨਹੀਂ ਦਿਆਂਗਾ'।
----------
ਸ਼੍ਰੋਮਣੀ ਅਕਾਲੀ ਦਲ ਵਲੋਂ 1982 ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦੌਰਾਨ ਕਲਕੱਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕਰੀਬ ਹੋ ਜਾਂਦੇ ਹਨ, 1983 ਵਿੱਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਉਣ ਵਾਲੀ ਕਮੇਟੀ ਵਿੱਚ ਸ਼ਾਮਿਲ ਹਨ। ਜੂਨ '84 ਦੇ ਫੌਜੀ ਹਮਲੇ ਉਪਰੰਤ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਸਰਕਾਰੀ ਤਸ਼ੱਦਦ ਦੀ ਭੇਟ ਕਲਕੱਤਾ ਵੀ ਚੜ੍ਹਦੇ ਹਨ, ਉਨ੍ਹਾਂ ਨੂੰ ਭਗੋੜਾ ਕਰਾਰ ਦੇਕੇ ਜਾਇਦਾਦ ਦੀ ਕੁਰਕੀ ਕੀਤੀ ਜਾਂਦੀ ਹੈ। ਇਸ ਵੇਲੇ ਬਾਦਲ ਦਲ ਵਿੱਚ ਅਹਿਮ ਅਹੁਦੇ 'ਤੇ ਤਾਇਨਾਤ ਅਤੇ ਆਲਮ ਸੈਨਾ ਦੇ ਜਨਮ ਦਾਤਾ ਜਾਣੇ ਜਾਂਦੇ ਇਜ਼ਹਾਰ ਆਲਮ ਦੀ ਵਧੀਕੀਆਂ ਸ਼ਿਕਾਰ ਕਲਕੱਤਾ ਵੀ ਹੋਏ।

ਸਾਲ 2003 ਵਿੱਚ ਟੋਹੜਾ-ਬਾਦਲ ਸਮਝੋਤਾ ਹੋ ਜਾਣ 'ਤੇ ਕਲਕੱਤਾ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਚੀਫ ਸਕੱਤਰ ਲਗਾਇਆ ਗਿਆ। ਜਿਉਂ ਹੀ ਡਾ:ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਐਲਾਨਿਆ ਗਿਆ ਤਾਂ ਬੇਬਾਕ ਕਲਕੱਤਾ ਨੇ ਕਿਹਾ ਕਿ 'ਪਹਿਲੀ ਵਾਰ ਹੈ ਕਿ ਕੇਂਦਰ ਵਿੱਚ ਕਿਸੇ ਸਿੱਖ ਦੀ ਕਾਬਲੀਅਤ ਨੂੰ ਸਨਮਾਨ ਮਿਲਿਆ ਹੈ'। ਕਲਕੱਤਾ ਦੇ ਇਸ ਬਿਆਨ ਤੋਂ ਖਫਾ ਬਾਦਲ ਦਲ ਨੇ ਹੌਲੀ-ਹੌਲੀ ਪੰਥ ਦੇ ਇਸ ਵਿਦਵਾਨ ਤੇ ਸਿਧਾਂਤਵਾਦੀ ਆਗੂ ਨੂੰ ਅੱਖੋਂ ਪਰੋਖੇ ਕਰਦਿਆਂ ਦਲ 'ਚੋਂ ਹੀ ਬਾਹਰ ਕਰ ਦਿੱਤਾ। ਸਮੇਂ ਦੇ ਚਲਦਿਆਂ ਕਾਂਗਰਸ, ਬਹੁਜਨ ਸਮਾਜ ਤੇ ਭਾਜਪਾ ਵਰਗੀਆਂ ਪਾਰਟੀਆਂ ਵੀ ਕਲਕੱਤਾ ਨੂੰ ਟਿਕਟ ਦੀ ਪੇਸ਼ਕਸ਼ ਕਰਦੀਆਂ ਰਹੀਆਂ ਪ੍ਰੰਤੂ ਹਰ ਵਾਰ ਉਨ੍ਹਾਂ ਦਾ ਜਵਾਬ ਉਹੀ ਰਿਹਾ ਕਿ 'ਮੈਂ ਜਨਮਜਾਤ ਅਕਾਲੀ ਹਾਂ ਤੇ ਆਖਰੀ ਦਮ ਤੀਕ ਰਹਾਂਗਾ। ਮੈਂ ਦਸਤਾਰ ਦਾ ਰੰਗ ਬਦਲ ਕੇ ਆਪਣੀ ਜ਼ਮੀਰ ਨੂੰ ਧੋਖਾ ਨਹੀਂ ਦਿਆਂਗਾ'। ਬਾਦਲ ਦਲ ਤੋਂ ਦੂਰ ਰਹਿੰਦਿਆਂ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹੋਰ ਕਈ ਬਾਦਲ ਦਲ ਆਗੂਆਂ ਨਾਲ ਦੇਰ ਸਵੇਰ ਮੁਲਾਕਾਤਾਂ ਦੇ ਚਰਚੇ ਰਹੇ ਪ੍ਰੰਤੂ ਹਰ ਵਾਰ ਇਹੀ ਨਤੀਜਾ ਮਿਲਿਆ ਕਿ ਇਹੋ ਜਿਹੇ ਸਿਧਾਂਤਵਾਦੀ ਤੇ ਬੇਬਾਕ ਨੂੰ ਕੌਣ ਸਹੇ।

ਸਿਆਸਤ ਦੀ ਪਚੀਦਗੀਆਂ ਤੋਂ ਕਿਤੇ ਦੂਰ ਅੰਮ੍ਰਿਤਸਰ, ਚੰਡੀਗੜ੍ਹ ਅਤੇ ਦਿੱਲੀ ਦੇ ਜਾਗਰੂਕ ਪੱਤਰਕਾਰਾਂ ਨੇ ਮਨਜੀਤ ਸਿੰਘ ਕਲਕੱਤਾ ਦੇ ਗੁਰਬਾਣੀ ਤੇ ਸਿੱਖ ਸਿਧਾਂਤ ਪ੍ਰਤੀ ਸਮਰਪਣ ਅਤੇ ਸਿੱਖ ਸਿਆਸਤ ਬਾਰੇ ਅਥਾਹ ਗਿਆਨ ਬਾਰੇ ਉਨ੍ਹਾਂ ਨੂੰ ਇੱਕ ਲਕਬ 1988-89 ਵਿੱਚ ਦਿੱਤਾ ਸੀ 'ਪੰਥ ਦੇ ਰੋਸ਼ਨ ਦਿਮਾਗ ਆਗੂ' ਹੋਣ ਦਾ ਜੋ ਉਨ੍ਹਾਂ ਦੀ ਪੰਥ ਪ੍ਰਸਤੀ ਲਈ ਸਿਰਮੌਰ ਖਿਤਾਬ ਰਿਹਾ ਹੈ।

[home] [1] 2  [prev.]1-5 of 6

Comment by: Dr Sathya

Do you want to donate your organ? We are here to help you with good cash to do anything you wish, Contact us if you are interested in donating your organ. Contact (sathyahome2018@gmail.com) call us or Whatsapp Number +918-496-850-589

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਮਾਨਸਾ ਵਿੱਚ ਕਰਜ਼ਾ ਮਾਫ਼ੀ – ਇੱਕ 6-ਫੁੱਟੀ ਕਿਰਸਾਨੀ ਕਹਾਣੀ
ਬੀਬੀ ਭੱਠਲ ਨਾਲ ਹੋਈ ਬੇਇਨਸਾਫ਼ੀ — ਨਹੀਂ ਸਹਾਂਗੇ, ਨਹੀਂ ਸਹਾਂਗੇ
09.01.18 - ਐੱਸ ਪਾਲ
ਬੀਬੀ ਭੱਠਲ ਨਾਲ ਹੋਈ ਬੇਇਨਸਾਫ਼ੀ — ਨਹੀਂ ਸਹਾਂਗੇ, ਨਹੀਂ ਸਹਾਂਗੇ

ਪੰਜਾਬੀ ਕਿਸਾਨਾਂ ਦੀ ਮਿਹਨਤ, ਉਨ੍ਹਾਂ ਦੇ ਬੁਲੰਦ ਹੌਂਸਲੇ, ਖੇਤਾਂ ਵਿੱਚ ਚਲਦੇ ਟਰੈਕਟਰਾਂ, ਕੰਬਾਈਨਾਂ ਤੇ ਉੱਤੇ ਬੈਠੀਆਂ ਨੱਢੀਆਂ- ਬੜੀ ਦੇਰ ਤੋਂ ਇਨ੍ਹਾਂ ਨਜ਼ਾਰਿਆਂ ਬਾਰੇ ਲਿਖਿਆ-ਪੜ੍ਹਿਆ ਨਹੀਂ ਸੀ ਜਾ ਰਿਹਾ। ਮੰਦਹਾਲੀ ਖੇਤੀ, ਕਰਜ਼ੇ ਦੇ ਝੰਡੇ ਕਿਸਾਨ ਤੇ ਖੁਦਕੁਸ਼ੀਆਂ ਦੇ ਅੰਕੜਿਆਂ ਨੇ ਸੁਰਖੀਆਂ 'ਤੇ ਕਬਜ਼ਾ ਕੀਤਾ ਹੋਇਆ ਸੀ।

ਭਲਾ ਹੋਵੇ ਕਿਸਾਨ ਹਿਤੈਸ਼ੀ ਮੁੱਖਮੰਤਰੀ ਅਮਰਿੰਦਰ ਸਿੰਘ ਦਾ — ਸਾਡੇ ਕਿਸਾਨਾਂ ਨੂੰ ਐਂ ਸਟੇਜ 'ਤੇ ਖੜ੍ਹਾ ਕੇ ਟੀ.ਵੀ.ਕੈਮਰਿਆਂ ਸਾਹਮਣੇ ਕੁੱਲ ਜਹਾਨ ਸਾਹਵੇਂ ਪੇਸ਼ ਕੀਤਾ ਐ ਪਈ ਦੁਨੀਆ ਯਾਦ ਰੱਖੂ। ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਵੀ ਰਸ਼ਕ ਕਰਦੇ ਹੋਣੇ ਨੇ ਪਈ ਏਡੇ ਵੱਡੇ ਤਾਂ ਉਨ੍ਹਾਂ ਨੂੰ ਵੀ ਚੈੱਕ ਨਹੀਂ ਮਿਲੇ ਜਿੱਡੇ ਪੰਜਾਬ ਦੇ ਕਿਸਾਨਾਂ ਨੂੰ "ਪ੍ਰਮਾਣ ਪੱਤਰ" ਮੁੱਖਮੰਤਰੀ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਵੰਡੇ ਮਾਨਸਾ ਵਿੱਚ 7 ਜਨਵਰੀ ਨੂੰ।

"ਪਹਿਲੇ ਅਸੀਂ 8 ਫੁੱਟ × 3 ਫੁੱਟ ਦੇ ਪ੍ਰਮਾਣ ਪੱਤਰ ਬਣਵਾਉਣ ਦਾ ਫੈਸਲਾ ਕੀਤਾ ਸੀ ਪਰ ਪਤਾ ਨਹੀਂ ਕਿਉਂ ਇਹ 6 ਫੁੱਟ × 2.5 ਫੁੱਟ ਦੇ ਹੀ ਬਣੇ। ਥੋੜੇ ਵੱਡੇ ਹੁੰਦੇ ਤਾਂ ਪਿੱਛੇ ਸਾਰੇ ਮੰਤਰੀ ਪੂਰੇ ਆ ਜਾਣੇ ਸੀ," ਇੱਕ ਸਰਕਾਰੀ ਅਫਸਰ ਮੇਰੇ ਕੋਲ ਖੜ੍ਹਾ ਅਫਸੋਸ ਜ਼ਾਹਿਰ ਕਰ ਰਿਹਾ ਸੀ।
----------
6-ਫੁੱਟੇ ਪ੍ਰਮਾਣ ਪੱਤਰ ਨੂੰ ਕੱਛ ਵਿੱਚ ਦਬਾਈ ਰਵਾਂ-ਰਵੀਂ ਸੜਕ ਕਿਨਾਰੇ ਭੱਜੇ ਜਾਂਦੇ 4-5 ਧੰਨਭਾਗੀ ਕਿਸਾਨਾਂ ਦੇ ਪਿੱਛੇ-ਪਿੱਛੇ ਵਾਹੋ ਦਾਹੀ ਮੈਂ ਵੀ ਭੱਜਿਆ ਜਾਂਦਾ ਸੀ। ਲਪਕ ਕੇ ਇੱਕ-ਇੱਕ ਕਰ ਕੇ ਉਨ੍ਹਾਂ ਬਸ ਫੜ ਲਈ, 6-ਫੁੱਟਾ ਕੈਪਟਨ ਅਮਰਿੰਦਰ ਸਿੰਘ ਦਾ ਰੁੱਕਾ ਕਦੀ ਦਰਵਾਜ਼ੇ ਵਿੱਚ ਫਸੇ, ਕਦੀ ਕਿਸੇ ਬਜ਼ੁਰਗ ਦੀ ਪੱਗ ਢਾਹਵੇ। ਅੰਤ ਕੰਡਕਟਰ ਚੌੜਾ ਹੋ ਗਿਆ। ਅਖੇ ਟਿਕਟ ਲੱਗੂਗੀ ਇਹਦੀ।
----------
6-ਫੁੱਟੇ ਪ੍ਰਮਾਣ ਪੱਤਰ ਨੂੰ ਕੱਛ ਵਿੱਚ ਦਬਾਈ ਰਵਾਂ-ਰਵੀਂ ਸੜਕ ਕਿਨਾਰੇ ਭੱਜੇ ਜਾਂਦੇ 4-5 ਧੰਨਭਾਗੀ ਕਿਸਾਨਾਂ ਦੇ ਪਿੱਛੇ-ਪਿੱਛੇ ਵਾਹੋ ਦਾਹੀ ਮੈਂ ਵੀ ਭੱਜਿਆ ਜਾਂਦਾ ਸੀ। ਲਪਕ ਕੇ ਇੱਕ-ਇੱਕ ਕਰ ਕੇ ਉਨ੍ਹਾਂ ਬੱਸ ਫੜ ਲਈ, 6-ਫੁੱਟਾ ਕੈਪਟਨ ਅਮਰਿੰਦਰ ਸਿੰਘ ਦਾ ਰੁੱਕਾ ਕਦੀ ਦਰਵਾਜ਼ੇ ਵਿੱਚ ਫਸੇ, ਕਦੀ ਕਿਸੇ ਬਜ਼ੁਰਗ ਦੀ ਪੱਗ ਢਾਹਵੇ। ਅੰਤ ਕੰਡਕਟਰ ਚੌੜਾ ਹੋ ਗਿਆ। ਅਖੇ ਟਿਕਟ ਲੱਗੂਗੀ ਇਹਦੀ। 4-5 ਮਿੰਟ ਬਹਿਸ ਹੋਈ। ਦੋ ਜਣੇ ਆਪੋ ਵਿੱਚ ਬਹਿਸ ਪਏ ਪਈ ਜਦ "ਸਰਕਾਰੀ" ਬੱਸ ਦਾ ਇੰਤਜ਼ਾਮ ਕੀਤਾ ਹੋਇਆ ਸੀ, ਫਿਰ ਇਹ ਰੋਡਵੇਜ਼ ਵਾਲੀ ਕਿਉਂ ਫੜੀ। ਕੋਲੋਂ ਕੋਈ ਬੋਲਿਆ ਉਨ੍ਹਾਂ ਲੇਟ ਕਰ ਦੇਣੀ ਸੀ।

"ਇਹਦਾ ਹੁਣ ਕੀ ਕਰੋਗੇ 'ਪ੍ਰਮਾਣ ਪੱਤਰ' ਦਾ ਤੁਸੀਂ?" ਮੈਂ ਹੌਲੀ ਜਿਹੇ ਇੱਕ ਨੌਜੁਆਨ ਨੂੰ ਪੁੱਛਿਆ। "ਇਹਦੇ ਨਾਲ ਬੈਂਕ 'ਆਲੇ ਨੂੰ ਡਰਾਵਾਂਗੇ। ਰੋਜ਼ ਸਾਨੂੰ ਡਰਾਉਣ ਆਉਂਦੈ। ਸਹਿਕਾਰੀ ਬੈਂਕ ਦਾ 18,000 ਮਾਫ਼ ਹੋ ਗਿਆ। ਹੁਣ ਬੈਂਕ 'ਆਲੇ ਨੂੰ ਕਹਾਂਗੇ ਭਈ ਤੈਨੂੰ ਇਹ ਇਸ਼ਾਰਾ ਏ ਪਟਿਆਲੇ 'ਆਲੇ ਦਾ ਪਈ ਤੇਰਾ ਵੀ 2 ਲੱਖ ਮਾਫ਼ ਹੋ ਜਾਣਾ ਏ।"

"ਫਿਰ ਜਦੋਂ ਉਹ ਘਰ ਆਵੇਗਾ, ਉਹਨੂੰ ਇਹ ਏਡਾ ਵੱਡਾ ਕੱਢ ਕੇ ਵਿਖਾਓਗੇ?" ਇਹ ਕਿ ਮੈਂ ਰਤੀ ਭਰ ਵੀ ਮਜ਼ਾਕ ਨਹੀਂ ਕਰ ਰਿਹਾ ਸੀ, ਬਿਲਕੁਲ ਸਪਸ਼ਟ ਸੀ ਅਤੇ ਉਹ ਮੇਰੇ ਸਵਾਲ ਦੀ ਗੰਭੀਰਤਾ ਨੂੰ ਸਮਝ ਰਹੇ ਸਨ।

ਕੰਡਕਟਰ ਨੂੰ ਮੈਂ ਕਿਹਾ ਤੈਨੂੰ ਟਿਕਟ ਨਹੀਂ ਲਾਉਣੀ ਚਾਹੀਦੀ ਪ੍ਰਮਾਣ ਪੱਤਰ ਦੀ। "ਕਾਹਨੂੰ ਲਾਈ ਐ? ਵਿੱਚ ਫਸਾਈ ਜਾਂਦੇ ਸੀ, ਮੈਂ ਖਿੱਝ ਕੇ ਕਹਿਤਾ। ਟਿਕਟ ਤਾਂ ਨਹੀਂ ਕੱਟੀ?" ਰੱਬ ਭਲਾ ਕਰੇ ਉਸ ਦਾ। ਬੋਲੀ ਦਾ ਰਤਾ ਕੁਰੱਖਤ ਸੀ, ਦਿਲ ਦਾ ਭਲਾ ਸੀ।

"ਸੁਰਿੰਦਰ ਮੈਂ ਕੀ ਆਹਣਾ? ਬਨੇਰੇ 'ਤੇ ਨਾ ਟੰਗ ਦੇਈਏ? ਯੱਭ ਈ ਖਤਮ। ਬਾਹਰ ਦਾ ਬਾਹਰ ਟੰਗਿਆ ਰਹੂ, ਆਪੇ ਸਮਝ ਜਾਣਗੇ __* ਦੇ।"
 
ਵਰ੍ਹੇ ਬੀਤਣਗੇ। ਦਹਾਕੇ ਲੰਘਣਗੇ। ਪੰਜਾਬ ਦੀ ਰਾਜਨੀਤੀ ਵਿੱਚ ਕਈ ਉਛਾਲ ਆਉਣਗੇ। ਕਿਸਾਨੀ ਅੰਦੋਲਨਾਂ ਨੇ ਅਜੇ ਕੋਈ ਠੋਸ ਸ਼ਕਲ ਅਖਤਿਆਰ ਕਰਨੀ ਏ। ਭਾਰਤੀ ਕਿਸਾਨ ਯੂਨੀਅਨ ਦੇ ਅਜੇ ਕਈ ਧੜੇ ਨੇ। ਕਈ ਸਮੀਕਰਣ ਨਵੇਂ ਉਭਰਣਗੇ। ਪਰ ਇੱਕ ਤਸਵੀਰ ਹਮੇਸ਼ਾਂ ਲਈ ਤਸੱਵਰ ਵਿੱਚ ਵੱਸ ਗਈ ਹੈ। 6-ਫੁੱਟੇ ਪ੍ਰਮਾਣ ਪੱਤਰ ਉੱਤੇ ਪਟਿਆਲਾ-ਸ਼ਾਹੀ ਪੱਗ ਵਾਲੇ ਮੁੱਖਮੰਤਰੀ ਜੀ ਦਾ ਛੋਹ-ਮਾਤਰ ਪ੍ਰਦਾਨ ਕਰਨ ਲਈ ਰੱਖਿਆ ਹੱਥ, ਉਹਨੂੰ ਸਾਹ ਰੋਕ ਕੇ, ਬਾਂਹ ਲੰਬੀ ਕਰਕੇ ਫੜਦਾ ਬਜ਼ੁਰਗ ਕਿਸਾਨ- ਟੀ.ਵੀ. ਦੇ ਕੈਮਰਿਆਂ ਵੱਲ ਨੂੰ ਮੂੰਹ ਮੋੜ ਕੇ ਵੇਖਣ ਲਈ ਉਹਨੂੰ ਕਹਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਪ੍ਰਦੇਸ਼-ਦੇਸ਼ ਦੁਨੀਆ ਵਿੱਚ ਨਸ਼ਰ ਹੁੰਦੀ ਉਹਦੀ ਗਰੀਬੀ, ਮਜਬੂਰੀ, ਕਰਜ਼ਾ ਨਾ ਮੋੜਨ ਵਾਲੀ ਆਰਥਿਕ ਸਥਿਤੀ, ਮੰਦਹਾਲੀ ਕਿਸਾਨੀ ਦੇ ਥਪੇੜੇ ਖਾ-ਖਾ ਕੇ ਉਹਦੇ ਚਿਹਰੇ 'ਤੇ ਪਈਆਂ ਝੁਰੀਆਂ, ਝੂਰਦੇ-ਝੂਰਦੇ ਸਟੇਜ 'ਤੇ ਚੜ੍ਹਦੇ ਦੀ ਉਹਦੀ ਫਿਲਮ ਜਿਹੜੀ ਉਹਨੂੰ ਪਤਾ ਏ ਉਹਦੇ ਪਿੰਡ ਵੀ ਵੇਖੀ ਜਾ ਰਹੀ ਏ- ਸ਼ਾਇਦ ਇਹਦਾ ਕੁਝ ਹਿੱਸਾ ਜਲਦੀ-ਜਲਦੀ ਵਿੱਚ ਮਹਾਰਾਜੇ ਦੇ ਸਲਾਹਕਾਰ ਪੂਰੀ ਤਰ੍ਹਾਂ ਫੜ ਨਾ ਸਕੇ ਹੋਣ ਜਦੋਂ ਉਹ ਪ੍ਰੈਸ ਰਿਲੀਜ਼ ਜਾਰੀ ਕਰਨ ਲਈ ਸਰਕਾਰੀ ਸ਼ਬਦਕੋਸ਼ ਭੰਡਾਰ ਵਿੱਚ ਗੋਤੇ ਲਾ ਕੇ ਅਲੰਕਾਰ ਲੱਭ ਰਹੇ ਸਨ ਪਰ ਇਹ ਤਾਂ ਉਨ੍ਹਾਂ ਦੀ ਕਾਮਯਾਬੀ ਵੱਟ 'ਤੇ ਪਈ ਏ।
----------

ਡਾ.ਗਿਆਨ ਸਿੰਘ ਹੋਰੀਂ ਦਬਾ-ਦੱਬ ਕੈਲਕੂਲੇਟਰ 'ਤੇ ਬਟਨ ਦੱਬੀ ਜਾਂਦੇ ਸੀ। "ਕਿੰਨਾ ਮਾਫ਼ ਹੋਇਆ ਜੀ?" ਮੈਂ ਕਾਹਲਾ ਪਈ ਜਾ ਰਿਹਾ ਸੀ। "ਰੁਕ ਜਾਓ ਯਾਰ," ਉਹ ਦੁਚਿੱਤੀ 'ਚ ਜਾਪਦੇ ਸੀ। ਬਟਨ ਦੱਬੀ ਜਾਣ। ਚਾਰ ਵਾਰੀ ਔਹੀ ਰਕਮਾਂ ਦੁਬਾਰਾ ਭਰੀ ਜਾਣ…. ਅੰਕੜਿਆਂ ਵਿੱਚ ਜਿਉਂਦੇ ਨੇ, ਅੰਕੜਿਆਂ ਵਿੱਚ ਗੱਲ ਕਰਦੇ ਨੇ। ਇਸ ਲਈ ਅਗਲਾ ਸਵਾਲ ਮੈਂ ਰਤਾ ਸਿੱਧਾ ਨਹੀਂ ਸੀ ਪੁੱਛਣਾ ਚਾਹੁੰਦਾ। ਗੋਲਮੋਲ ਕਰ ਕੇ ਸਵਾਲ ਬਣਾਇਆ।

----------
6-ਫੁੱਟਾ ਸਰਟੀਫਿਕੇਟ। ਉੱਤੇ ਕਿਸਾਨ ਦਾ ਨਾਉਂ। ਨਾਲ ਮਹਾਰਾਜਾ ਸਾਹਿਬ ਦੀ ਫੋਟੋ। ਬਨੇਰੇ 'ਤੇ ਟੰਗ ਕੇ ਤਾਂ ਕਾਂ ਵੀ ਸੋਚ ਕੇ ਬੈਠੂ। ਸ਼ਾਹੀ ਹੱਥਾਂ ਦੀ ਛੋਹ ਪ੍ਰਾਪਤ ਗਰੀਬੀ ਦਾ ਸੁਆਦ ਅਜੇ ਪੰਜਾਬੀਆਂ ਲਈ ਨਵਾਂ ਏ। ਕਾਂ ਦੀ ਵਾਰੀ ਤਾਂ ਬਹੁਤ ਬਾਅਦ ਵਿੱਚ ਆਊਗੀ।

ਨਾਪਣ 'ਤੇ ਹੀ ਆ ਗਏ ਤਾਂ ਨਾਪ-ਨਪੱਈਆ ਪੂਰਾ ਈ ਕਰ ਲਈਏ? ਨੁਮਾਇਸ਼ੀ ਮਾਫੀ ਦੀ ਨਪਾਇਸ਼ 'ਤੇ ਕਿਹੜਾ ਟਿਕਟ ਲੱਗਣੀ ਏ। ਨਾਲੇ ਆਪਾਂ ਕਿਹੜਾ ਨਜੂਮੀ ਕੋਲੋਂ ਪੁੱਛਣ ਜਾਣਾ ਏ। ਆਰਥਿਕ ਮਾਹਿਰ ਡਾਕਟਰ ਗਿਆਨ ਸਿੰਘ ਜੀ ਕੈਲਕੂਲੇਟਰ ਲਈ ਫਿਰਦੇ ਸੀ ਹੱਥ ਵਿੱਚ ਜਦੋਂ ਟੀ.ਵੀ.ਚੈਨਲਾਂ ਵਾਲੇ ਉਨ੍ਹਾਂ ਦੇ ਹਾੜ੍ਹੇ ਕੱਢਦੇ ਸੀ ਸ਼ੁੱਕਰ-ਸ਼ਨੀਵਾਰ ਕਿ ਅੰਕੜੇ ਦੱਸ ਦਿਓ- ਕਿੰਨਾ ਕਰਜ਼ਾ ਕੁੱਲ ਸੀ ਕਿਸਾਨਾਂ 'ਤੇ, ਕਿੰਨਾ ਮਾਫ਼ ਕੀਤਾ ਏ। "ਨਾਲੇ ਤੁਸੀਂ ਯੂਨੀਵਰਸਿਟੀ 'ਚ ਉਮਰ ਗੁਜ਼ਾਰੀ ਏ, ਨੰਬਰ ਵੀ ਦੱਸ ਦਿਓ ਕਿੰਨੇ ਮਿਲਦੇ ਨੇ ਸਰਕਾਰ ਨੂੰ? ਮਿਹਨਤ ਬੜੀ ਕੀਤੀ ਏ ਮਾਨਸਾ ਵਾਲੇ ਤਰੱਦਦ ਲਈ।"

ਡਾ. ਗਿਆਨ ਸਿੰਘ ਨੂੰ ਅੰਕੜੇ ਨਹੀਂ ਪੁੱਛਣੇ ਚਾਹੀਦੇ। ਉਨ੍ਹਾਂ ਦੀ ਇੱਕ ਗੰਭੀਰ ਸਮੱਸਿਆ ਏ। ਉਹ ਦੱਸ ਦਿੰਦੇ ਨੇ। ਉਨ੍ਹਾਂ ਦੱਸ ਦਿੱਤੇ:
  • ਵੱਖਰੇ-ਵੱਖਰੇ ਮਾਹਿਰਾਂ ਅਨੁਸਾਰ ਕੁੱਲ ਕਿਸਾਨ ਮਜ਼ਦੂਰ ਕਰਜ਼ਾ = 80,000 ਕਰੋੜ ਤੋਂ ਇੱਕ ਲੱਖ ਕਰੋੜ ਰੁਪਏ
  • ਸਰਕਾਰ ਅਨੁਸਾਰ ਕੁੱਲ 'ਫਸਲੀ' ਕਰਜ਼ਾ = 59,000 ਕਰੋੜ ਰੁਪਏ
  • 19 ਜੂਨ 2017 ਨੂੰ ਵਿਧਾਨ ਸਭਾ ਵਿਚ ਐਲਾਨ ਅਨੁਸਾਰ ਮਾਫ਼ ਕੀਤਾ ਕਰਜ਼ਾ = 9,500 ਕਰੋੜ ਰੁਪਏ
  • ਮਾਫੀ ਦੀ ਪਹਿਲੀ ਖੇਪ ਵਿੱਚ ਜਿਸ ਸਹਿਕਾਰੀ ਬੈਂਕ/ਸੋਸਾਇਟੀ ਦੇ ਕਰਜ਼ੇ 'ਤੇ ਲੀਕ ਫੇਰੀ ਜਾਣੀ ਏ = 748 ਕਰੋੜ ਰੁਪਏ
  • 7 ਜਨਵਰੀ ਨੂੰ ਮਾਨਸੇ ਵਿਚ ਜਿਸ ਕਰਜ਼ੇ ਉੱਤੇ ਲੀਕ ਫੇਰੀ ਗਈ = 167 ਕਰੋੜ 39 ਲੱਖ ਰੁਪਏ
  • ਕੁੱਲ ਕਿਸਾਨ ਜਿਨ੍ਹਾਂ ਨੂੰ 19 ਜੂਨ ਵਾਲੇ ਵਿਧਾਨ ਸਭਾ ਵਿੱਚ ਕੀਤੇ ਐਲਾਣ ਨਾਲ ਫਾਇਦਾ ਹੋਣਾ ਸੀ = 10 ਲੱਖ
  • ਬਾਅਦ ਵਿਚ ਫਾਇਦੇ ਦੀ ਜ਼ੱਦ ਵਿਚ ਆਉਂਦੇ ਕਿਸਾਨ = 1,60,783
  • 7 ਜਨਵਰੀ ਵਾਲੀ 6-ਫੁੱਟੇ ਪ੍ਰਮਾਣ ਪੱਤਰਾਂ ਰਾਹੀਂ ਸ਼ਾਹੀ ਛੋਹ ਪ੍ਰਾਪਤ ਮਾਫ਼ੀ ਦੇ ਕੁੱਲ ਹੱਕਦਾਰ = 46,556 ਕਿਸਾਨ

*     *     *     *
"ਬਾਬਾ ਜੀ, ਮਾੜਾ ਜਿਹਾ ਖੱਬੇ ਨੂੰ ਮੂੰਹ ਕਰੋ, ਫੋਟੋ ਠੀਕ ਆਵੇਗੀ।" ਮੈਂ ਬਜ਼ੁਰਗ ਕਿਸਾਨ ਨੂੰ ਕਹਿ ਰਿਹਾ ਸੀ, ਜੀਹਦੀ ਪੱਗ ਵਿੱਚ 6-ਫੁੱਟਾ ਪ੍ਰਮਾਣ ਪੱਤਰ ਵੱਜ ਗਿਆ ਸੀ। ਮੇਰੀ ਕੋਸ਼ਿਸ਼ ਸੀ ਬੱਸ ਵਿਚ ਪਿੱਛੇ ਲੰਮੇ-ਲੋਟ ਰੱਖੇ ਪ੍ਰਮਾਣ ਪੱਤਰ, ਸੀਟਾਂ 'ਤੇ ਬੈਠੇ ਕਿਸਾਨ ਤੇ ਪੰਜਾਬੀ ਟ੍ਰਿਬਿਊਨ ਪੜ੍ਹਦਾ ਬਜ਼ੁਰਗ ਸਾਰੇ ਫਰੇਮ ਵਿੱਚ ਫਿੱਟ ਹੋ ਜਾਣ। ਨਵਾਂ-ਨਵਾਂ ਕੈਮਰਾ ਖਰੀਦਿਆ ਸੀ ਮੈਂ ਤੇ ਆਪਣਾ ਹੁਨਰ ਸਵਾਰਣ ਦਾ ਸ਼ੌਕ ਸੀ।

"ਪੁੱਤ, ਜਿੱਧਰੋਂ ਮਰਜ਼ੀ ਖਿੱਚ ਲੈ। ਨੰਗੇ ਆਂ ਅਸੀਂ। ਅੱਜ ਕੁੜਮਾਂ ਦਾ ਵੀ ਫੋਨ ਆ ਗਿਆ ਏ ਪਈ ਥੌਨੂੰ ਸਟੇਜ 'ਤੇ ਵੇਖਿਆ। ਪੁੱਛਦੇ ਸੀ 'ਹੋ ਗਿਆ ਮਾਫ਼ ਹੁਣ ਤਾਂ?' ਨੰਗੇ ਦੀ ਫੋਟੋ ਨੀਂ ਖਿੱਚੀ ਦੀ, ਪੁੱਤ।"

ਭੱਠ ਵਿੱਚ ਗਿਆ ਨਵਾਂ ਕੈਮਰਾ। ਨੰਗਾ ਜਿਹਾ ਕਰ 'ਤਾ ਸੀ ਬਜ਼ੁਰਗ ਨੇ।
*     *     *     *
ਡਾ.ਗਿਆਨ ਸਿੰਘ ਹੋਰੀਂ ਦਬਾ-ਦੱਬ ਕੈਲਕੂਲੇਟਰ 'ਤੇ ਬਟਨ ਦੱਬੀ ਜਾਂਦੇ ਸੀ। "ਕਿੰਨਾ ਮਾਫ਼ ਹੋਇਆ ਜੀ?" ਮੈਂ ਕਾਹਲਾ ਪਈ ਜਾ ਰਿਹਾ ਸੀ। "ਰੁਕ ਜਾਓ ਯਾਰ," ਉਹ ਦੁਚਿੱਤੀ 'ਚ ਜਾਪਦੇ ਸੀ। ਬਟਨ ਦੱਬੀ ਜਾਣ। ਚਾਰ ਵਾਰੀ ਔਹੀ ਰਕਮਾਂ ਦੁਬਾਰਾ ਭਰੀ ਜਾਣ। ਸਾਹ ਭਰ ਕੇ ਬੇਲੇ- "ਜ਼ੀਰੋ ਪੁਆਇੰਟ ਇਕ ਅੱਠ ਪਰਸੈਂਟ।"

"ਮਤਲਬ?"

"ਜਿਹੜਾ ਕਰਜ਼ਾ 7 ਜਨਵਰੀ ਨੂੰ ਮਾਫ਼ ਹੋਇਆ, ਉਹ ਅਮਰਿੰਦਰ ਸਿੰਘ ਦੇ ਕੀਤੇ ਦਾਅਵੇ ਦਾ 0.18% ਏ।"

ਅੰਕੜਿਆਂ ਵਿੱਚ ਜਿਉਂਦੇ ਨੇ, ਅੰਕੜਿਆਂ ਵਿੱਚ ਗੱਲ ਕਰਦੇ ਨੇ। ਇਸ ਲਈ ਅਗਲਾ ਸਵਾਲ ਮੈਂ ਰਤਾ ਸਿੱਧਾ ਨਹੀਂ ਸੀ ਪੁੱਛਣਾ ਚਾਹੁੰਦਾ। ਗੋਲਮੋਲ ਕਰ ਕੇ ਸਵਾਲ ਬਣਾਇਆ।

"ਇਹ ਕੈਲਕੂਲੇਟਰ ਠੀਕ ਏ ਨਾ ਜੀ ਤੁਹਾਡਾ?"
----------
 Also Read: NO TIME TO READ THIS STORY? – That’s OK - Please do not feel guilty
----------
"ਕੈਲਕੂਲੇਟਰ ਠੀਕ ਏ, ਸਰਕਾਰ ਦਾ ਦਿਮਾਗ ਖਰਾਬ ਏ।"

ਮੇਰੇ ਮੂੰਹ 'ਤੇ ਜ਼ਰੂਰ ਕੋਈ ਵਚਿੱਤਰ ਭਾਵ ਹੋਣਾ ਏ ਜਿਹੜਾ ਡਾ.ਗਿਆਨ ਸਿੰਘ ਨੂੰ ਲੱਗਿਆ ਕਿ ਮੈਨੂੰ ਪਚੀ ਨਹੀਂ ਉਨ੍ਹਾਂ ਦੀ 0.18% ਵਾਲੀ ਰਕਮ।

"ਰੁਪਏ ਵਿੱਚੋਂ ਦੋ ਪੈਸੇ ਤੋਂ ਘੱਟ।" ਪ੍ਰੋਫੈਸਰ ਆਦਮੀ ਏ, ਸਮਝਾਏ ਬਿਨਾਂ ਤਾਂ ਚੈਨ ਨਹੀਂ ਆਉਂਦੀ। ਇਹ ਨਹੀਂ ਕੀਤਾ ਪਈ ਮੇਰੇ ਪਿੱਛੇ ਕੋਈ ਸਹਾਰਾ ਈ ਦੇ ਦੇਣ, ਮਤਾਂ ਮੈਂ ਡਿੱਗ ਈ ਜਾਂਦਾ।

"ਛੇ-ਫੁੱਟਾ ਪ੍ਰਮਾਣ ਪੱਤਰ ਨਾ ਲਾ ਦੇਈਏ ਥੌਡੇ ਪਿੱਛੇ?" ਮੈਂ ਕੁਝ ਨਹੀਂ ਬੋਲਿਆ।
*     *     *     *

7 ਜਨਵਰੀ ਤੋਂ ਪਹਿਲਾਂ ਅਤੇ 7 ਜਨਵਰੀ ਤੋਂ ਬਾਅਦ ਲਗਾਤਾਰ ਅਖਬਾਰਾਂ ਵਿੱਚ ਤੇ ਟੀ.ਵੀ ਚੈਨਲਾਂ ਉੱਤੇ ਮੈਂ ਕੁਝ ਮਾਹਿਰਾਂ ਨੂੰ ਇਹ ਸ਼ਿਕਾਇਤ ਕਰਦੇ ਸੁਣ ਰਿਹਾ ਹਾਂ ਕਿ ਕਰਜ਼ਾ ਮੁਆਫ਼ੀ ਵਾਲੀ ਗੱਲ ਵਿੱਚ ਪਬਲੀਸਿਟੀ ਜ਼ਿਆਦਾ ਹੈ, ਅਸਲ ਰਿਆਇਤ ਬਹੁਤ ਨਿਗੂੰਣੀ ਕੀਤੀ ਗਈ ਹੈ। ਇੱਕ ਪ੍ਰੋਗਰਾਮ ਵਿੱਚ ਤਾਂ ਇੱਕ ਸੁਲਝਿਆ ਹੋਇਆ ਪੱਤਰਕਾਰ ਇਹ ਵੀ ਕਹਿ ਰਿਹਾ ਸੀ ਕਿ ਪੰਜਾਬ ਦੀ ਅਫ਼ਸਰਸ਼ਾਹੀ ਮਨੋਂ ਇਸ ਕਦਮ ਦੇ ਹੱਕ ਵਿੱਚ ਨਹੀਂ ਕਿਉਂ ਜੋ ਉਹ ਕਰਜ਼ਾ ਮਾਫ਼ੀ ਨੂੰ ਠੀਕ ਰਸਤਾ ਹੀ ਨਹੀਂ ਸਮਝਦੀ। ਮੈਂ ਇਹ ਵੀ ਸੁਣਿਐ ਕਿ ਖੇਤੀ ਦਾ ਸੰਕਟ ਬੜਾ ਗੰਭੀਰ ਹੈ ਤੇ ਇਹਨੂੰ ਕਰਜ਼ਾ ਮੁਆਫ਼ੀ ਤੱਕ ਮਹਿਦੂਦ ਕਰਨਾ ਕਿਸੇ ਹੱਲ ਵੱਲ ਨਹੀਂ ਲਿਜਾਵੇਗਾ।

ਮੇਰਾ ਇਨ੍ਹਾਂ ਸਾਰੇ ਨੁਕਤਿਆਂ ਉੱਤੇ ਮਾਹਿਰਾਂ ਨਾਲ ਕੋਈ ਵੱਡਾ ਵਿਰੋਧ ਨਹੀਂ, ਪਰ ਇਹ ਅਫਸੋਸ ਜ਼ਰੂਰ ਏ ਕਿ ਉਨ੍ਹਾਂ ਕਿਸੇ ਕਿਸਾਨ ਔਰਤ ਨਾਲ ਹੋਏ ਜ਼ਾਹਿਰਾ ਧੱਕੇ ਬਾਰੇ ਆਵਾਜ਼ ਬੁਲੰਦ ਨਹੀਂ ਕੀਤੀ।
----------

ਨਾ ਗੁਰਦਾਸ ਮਾਨ ਆਇਆਨਾ ਉਹਨੇ ਗਾਣੇ ਗਾਏ। ਨਾ ਸਟੇਜ ਲੱਗੀ। ਨਾ ਲਹਿਰੇ ਗਾਗੇ ਦੀ ਸੰਗਤ ਹੁਮ-ਹੁਮਾ ਕੇ ਪੁੱਜੀ। ਨਾ ਕਿਸੇ ਨੇ 6 ਫੁੱਟ × 3 ਫੁੱਟ ਦਾ ਪ੍ਰਮਾਣ ਪੱਤਰ ਬਣਾਇਆਨਾ ਕਿਸੇ ਫੋਟੋ ਖਿੱਚੀਨਾ ਟੀ.ਵੀ.ਚੈਨਲ 'ਤੇ ਵਿਚਾਰ ਤਕਰਾਰਦਲੀਲਮੁਕਾਬਲਾਮੁੱਦਾਸੀਧੀ ਬਾਤਟੇਡੀ ਬਾਤਪ੍ਰਾਈਮ ਟਾਈਮਪੂਰਾ ਸੱਚ — ਕੁੱਝ ਨਾ ਕੀਤਾ। ਔਰਤ ਕਿਸਾਨ ਨਾਲ ਹੋਈ ਇਸ ਘੋਰ ਬੇਇਨਸਾਫ਼ੀ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈ। ਬੇਇਨਸਾਫ਼ੀ ਦੇ ਖਿਲਾਫ ਪੰਜਾਬੀ ਅੱਜ ਵੀ ਤਕੜੇ ਹੋ ਕੇ ਖੜ੍ਹੇ ਹਨਉਹ ਬੀਬੀ ਭੱਠਲ ਦੇ ਬਨੇਰੇ 'ਤੇ ਇਹ ਛੇ-ਫੁੱਟਾ ਪ੍ਰਮਾਣ ਪੱਤਰ ਲੱਗਣ ਤੱਕ ਘਰਾਂ ਨੂੰ ਨਹੀਂ ਮੁੜਨਗੇ।

----------

ਸਾਡੇ ਅਤਿ ਸਤਿਕਾਰਯੋਗ ਸਾਬਕਾ ਮੁੱਖਮੰਤਰੀ, ਸ੍ਰੀਮਤੀ ਰਾਜਿੰਦਰ ਕੌਰ ਭੱਠਲ ਜੀ ਤੋਂ ਅਕਾਲੀ ਸਰਕਾਰ ਨੇ ਆਪਣੇ ਜ਼ੁਲਮੀ ਰਵੱਈਏ 'ਤੇ ਚੱਲਦਿਆਂ ਚੰਡੀਗੜ੍ਹ ਦੇ ਸੈਕਟਰ 2 ਵਿਚਲੇ 46 ਨੰਬਰ ਮਕਾਨ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਸਾਲਾਂ ਬੱਧੀ ਰਹਿਣ ਕਾਰਨ 84 ਲੱਖ ਰੁਪਏ ਜੁਰਮਾਨਾ ਕਿਰਾਇਆ (penal rent) ਦੇ ਦੌਰ ਉੱਤੇ ਵਸੂਲ ਲਿਆ। ਚੌਣ ਲੜਣ ਲਈ ਉਨ੍ਹਾਂ ਨੂੰ ਐੱਨ.ਓ.ਸੀ. ਚਾਹੀਦੀ ਸੀ। ਰੋਸ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕੌੜਾ ਘੁੱਟ ਭਰ ਕੇ 84 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਭਰ ਦਿੱਤੇ।

ਅੰਤ ਮਹਾਰਾਜੇ ਦੀ ਸਰਕਾਰ ਆਈ। ਇਨਸਾਫ਼ ਦੀ ਉਮੀਦ ਜਾਗੀ। ਅੱਛੇ ਦਿਨ ਮੁੜ ਆਏ ਤਾਂ ਨਾ ਮਟਕਾ ਚੌਂਕ 'ਤੇ ਧਰਨਾ ਲਾਇਆ, ਨਾ ਪੁਲੀਸ ਦੀਆਂ ਡਾਂਗਾਂ ਖਾਧੀਆਂ- ਬਸ ਇਕ ਅਰਜ਼ੀ ਦਿੱਤੀ ਤੇ ਕਪਤਾਨ ਸਾਹਿਬ ਦੀ ਸਰਕਾਰ ਨੇ 84 ਲੱਖ ਰੁਪਏ ਮਾਫ਼ ਕਰ ਦਿੱਤੇ। ਸਰਕਾਰੀ ਖਜ਼ਾਨੇ ਵਿੱਚੋਂ ਕੱਢ ਕੇ ਵਾਪਸ ਸਤਿਕਾਰਯੋਗ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਜੀ ਨੂੰ ਦੇ ਦਿੱਤੇ।

ਨਾ ਗੁਰਦਾਸ ਮਾਨ ਆਇਆ, ਨਾ ਉਹਨੇ ਗਾਣੇ ਗਾਏ। ਨਾ ਸਟੇਜ ਲੱਗੀ। ਨਾ ਲਹਿਰੇ ਗਾਗੇ ਦੀ ਸੰਗਤ ਹੁਮ-ਹੁਮਾ ਕੇ ਪੁੱਜੀ। ਨਾ ਉਸ ਖਸਮਾਂ-ਖਾਣੇ ਸਰਕਾਰੀ ਅਫ਼ਸਰ ਨੇ 6 ਫੁੱਟ × 3 ਫੁੱਟ ਦਾ ਪ੍ਰਮਾਣ ਪੱਤਰ ਬਣਾਇਆ, ਨਾ ਕਿਸੇ ਫੋਟੋ ਖਿੱਚੀ, ਨਾ ਕਿਸੇ ਟੀ.ਵੀ.ਚੈਨਲ 'ਤੇ ਵਿਚਾਰ ਤਕਰਾਰ, ਦਲੀਲ, ਮੁਕਾਬਲਾ, ਮੁੱਦਾ, ਸੀਧੀ ਬਾਤ, ਟੇਡੀ ਬਾਤ, ਪ੍ਰਾਈਮ ਟਾਈਮ, ਪੂਰਾ ਸੱਚ — ਕੁੱਝ ਨਾ ਕੀਤਾ।

ਔਰਤ ਕਿਸਾਨ ਨਾਲ ਹੋਈ ਇਸ ਘੋਰ ਬੇਇਨਸਾਫ਼ੀ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈ।

ਮੇਰੀ ਪੰਜਾਬ ਸਰਕਾਰ ਤੇ ਮੁੱਖਮੰਤਰੀ ਸਾਹਿਬ ਤੋਂ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਹਿਬ ਤੋਂ, ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਾਹਿਬ ਤੋਂ ਪੁਰਜ਼ੋਰ ਮੰਗ ਹੈ ਕਿ ਸਾਡੇ ਸਤਿਕਾਰਯੋਗ ਬੀਬੀ ਰਾਜਿੰਦਰ ਕੌਰ ਭੱਠਲ ਜੀ ਨੂੰ ਉਨ੍ਹਾਂ ਦਾ ਹੱਕੀ 84 ਲੱਖ ਰੁਪਏ ਵਾਲਾ 6 ਫੁੱਟਾ ਪ੍ਰਮਾਣ ਪੱਤਰ ਗਾਜੇ-ਵਾਜੇ ਸਹਿਤ ਬੀਬੀ ਜੀ ਦੀ ਸੁਵਿਧਾ ਅਨੁਸਾਰ ਕਿਸੇ ਵੀ ਜ਼ਿਲ੍ਹੇ ਵਿੱਚ ਸਟੇਜ ਲਾ ਕੇ ਸਮੂਹ ਪ੍ਰਜਾ ਦੇ ਸਾਹਮਣੇ ਮੁੱਖਮੰਤਰੀ ਸਾਹਿਬ ਆਪਣੇ ਕਰ-ਕਮਲਾਂ ਨਾਲ ਪੇਸ਼ ਕਰਨ। ਸਾਰੇ ਟੀ.ਵੀ. ਚੈਨਲਾਂ ਵਾਲੇ ਲਾਈਵ ਕਵਰੇਜ ਕਰਨ। ਭਾਰਤੀ ਕਿਸਾਨ ਯੂਨੀਆਨ ਵਾਲੇ ਜੇ ਵਿਰੋਧ ਕਰਨ ਤਾਂ ਇਨ੍ਹਾਂ ਨੂੰ ਪਕੌਕਾ ਤਹਿਤ ਫੜ ਕੇ ਅੰਦਰ ਕੀਤਾ ਜਾਵੇ।

ਬੇਇਨਸਾਫ਼ੀ ਦੇ ਖਿਲਾਫ ਪੰਜਾਬੀ ਅੱਜ ਵੀ ਤਕੜੇ ਹੋ ਕੇ ਖੜ੍ਹੇ ਹਨ, ਉਹ ਬੀਬੀ ਭੱਠਲ ਦੇ ਬਨੇਰੇ 'ਤੇ ਇਹ ਛੇ-ਫੁੱਟਾ ਪ੍ਰਮਾਣ ਪੱਤਰ ਲੱਗਣ ਤੱਕ ਘਰਾਂ ਨੂੰ ਨਹੀਂ ਮੁੜਨਗੇ।
 
Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________

Most shared Punjab Today articles: 
 
Punjab farmers and IPL cricketers – Finally, they can stand like equals

Mr Chief Minister, please call off January 7 function. My teacher is not alive, but you please call it off!

SELF GOAL BY AMARINDER GOVT ON VAISAKHI HOLIDAY 

AMARINDER, BADALS, KHAIRA, AROOSA ALAM & A JOURNALIST OF TRIBUNE

BUT AAP WON'T GET IT. TUM TO THEHRE SHEHARI 

NAPOLEON PAINTING ROW: Punjab Govt insists on riding its high horse

PLAYING WITH SIKH SENTIMENTS: Punjab Govt’s ad depicts Tenth Sikh Master astride Napoleon’s horse

HOW DHUMAL WAS ASSASSINATED POLITICALLY, BY THE BJP

SUKHBIR IS RIGHT – On 97th anniversary  Panth Khatre Vich Hai. Where does this threat come from?

SHIROMANI AKALI DAL – Abhi to party shuru huyee hai...

MUNICIPAL ELECTIONS IN PUNJAB: How Congress, SAD, AAP have framed issues  

DO NOT GO GENTLE INTO THAT GOOD NIGHT

VIDEO - CLASS 5 STUDENT THREATENS REVOLUTION

CHAI PAR SUICIDE? Meet Mankar. Sorry, he’s dead. Modi met him, though - for Chai Pe Charcha

1984 - A RIOT OR A GENOCIDE? Controversy explodes in Canada again as Hardeep Puri tweets

PUNJAB VIDHAN SABHA: They are publishing a new book, so please go read an old one

JAANE KYA DIKH JAAYE! Rajasthan, where they write poems hailing Shambu Lal Regar 

'IF NOT VANDE MATARAM, then will you salute Afzal Guru?' 

LAHORE NU SALAAM – LAHORE CHODD AAYA - Prof. Randhir Singh

THE LOOT THAT RAJASTHAN COMMITTED – An insult bigger than Bollywood’s Padmawati! 

TRIBUNE’S HARISH KHARE SHATTERS EDITORIAL SILENCE OVER CARAVAN REPORTAGE  

THE DANGER OF RENAMING A COLLEGE 

ARNAB GOSWAMI WATCHES PADMAWATI, KARNI SENA IS HAPPIEST

DESH CHORR DO – VANDE MATARAM MAN TELLS SIKH LEADER TO LEAVE COUNTRY

DYAL SINGH COLLEGE TO VANDE MATARAM MAHAVIDYALAYA - A DESIGN NEFARIOUS?

HONESTY CERTIFICATE TO MAJITHIA TRIGGERS CRISIS IN TRIBUNE 

THE FINAL HONESTY CERTIFICATE: ISSUED BY THE TRIBUNE

WAS IT MEANT FOR TRUMP? OR US?  – Bush, Obama said this on Diwali

WALKING IN STEP, HAND ON THE SHOULDER Aye Bhayee, Bina Dekhe Chalo

CHALO, PATAAKE CHALAYEN – CM Amarinder Singh & Parkash Singh Badal Jee

NO TIME TO READ THIS STORY? – That’s OK - Please do not feel guilty 

ELECTION COMMISSION - YOU FAILED TO CONVINCE. TRY AGAIN.

THIS IS WHY ELECTION COMMISSION DID NOT ANNOUNCE GUJARAT POLL DATES – Decoding the mystery 

BJP TO EDUCATE FARMERS ABOUT AGRI & RELIGION LINK – Will tell them Modi did so much 

AYE BHAI, BINA DEKHE CHALO –  Walking with the blind in Chandigarh

BAD, BAD WOMAN! – Punjab’s top playwright slams woman complainant against Langah

MR PRESIDENT, PLEASE TAKE BACK HIS GALLANTRY MEDAL – On Amod Kanth’s badge of shame

OPEN SALE AT GNDU – Have Rs 25,000? Get your compartment cleared. Rs 50,000 for two subjects

SUCHA SINGH LANGAH : KAMAAL JAARI HAI... Sucha Singh Langah wins, even in his darkest moments

ABEY TU BAHAR NIKAL, CHOWK MEIN AA   The 10-yard-radius protest

PATIALA, VIA PANCHKULA. HAIL DEMOCRACY! Halaat kharaab nahi hone chahiye!

PEHLU KHAN CASE   Will Govt Now Compensate The Magnificent Six? The Nation Needs to Know

MR HOME MINISTER, WILL YOU BE VISITING FAROOQ AHMAD DAR'S HOUSE? 

THE RYAN DEBATE: HOW INDIA MISSED THE GREAT CCTV ANGLE?  Not covered by cctv, so not covered by tv either

POLITICAL ECONOMY OF RETIREMENT AGE ROW   What’s wrong with retirement age policy?

THE GORAKHPUR DEAD SPEAK TO PUNJAB  From Patiala to Gorakhpur, the tale of the dead

WE WILL KILL 40-50 – Haryana BJP, Govt calculated death toll before firing first bullet

RELAX! ALL 30 WERE DERA PREMIS – Panchkula says something stinking about its conscience

LET'S KILL PAASH – Dr Sumail Singh Sidhu on the importance of Paash

A DOKLAM IN EVERY FIELD: Farmers not only produce food. They produce peace.

SURGICAL STRIKE YOU DID NOT KNOW ABOUT: When Indian jawans killed everyone at Pak post

PUNJAB: AN IDEA IN SEARCH OF WORDS: Punjab, more than a poster boy of progress or a renegade from modernity

_______________________________________________________________

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

[home] [1] 2  [prev.]1-5 of 6

Comment by: Repoter Monty Chugh Jalalabad w

Good Job Punjab today keep it up

reply

Comment by: Dr Raj

Do you want to donate your organ? We are here to help you with good cash to do anything you wish, Contact us if you are interested in donating your organ. Contact (sathyahome2018@gmail.com) call us or Whatsapp Number +918-496-850-589

reply

Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com

ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply

Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com

ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਮੁੱਖ ਮੰਤਰੀ ਸਾਹਬ, ਕਿਰਪਾ ਕਰਕੇ 7 ਜਨਵਰੀ ਦਾ ਪ੍ਰੋਗਰਾਮ ਰੱਦ ਕਰ ਦਿਓ। ਮੇਰੀ ਅਧਿਆਪਕਾ ਜਿਉਂਦੀ ਨਹੀਂ ਰਹੀ, ਪਰ ਤੁਸੀਂ ਕਿਰਪਾ ਕਰਕੇ ਇਹਨੂੰ ਰੱਦ ਕਰੋ!
07.01.18 - ਅਨੁਵਾਦ: ਰਾਵੀ ਸੰਧੂ (ਅਰਸ਼ਦੀਪ ਅਰਸ਼ੀ)
ਮੁੱਖ ਮੰਤਰੀ ਸਾਹਬ, ਕਿਰਪਾ ਕਰਕੇ 7 ਜਨਵਰੀ ਦਾ ਪ੍ਰੋਗਰਾਮ ਰੱਦ ਕਰ ਦਿਓ। ਮੇਰੀ ਅਧਿਆਪਕਾ ਜਿਉਂਦੀ ਨਹੀਂ ਰਹੀ, ਪਰ ਤੁਸੀਂ ਕਿਰਪਾ ਕਰਕੇ ਇਹਨੂੰ ਰੱਦ ਕਰੋ!

(ਪੰਜਾਬ ਟੂਡੇ ਨੇ ਇਹ ਰਚਨਾ ਮੂਲ ਰੂਪ ਵਿਚ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤੀ ਸੀ। ਇੱਕ ਪਾਠਕ, ਰਾਵੀ ਸੰਧੂ (ਅਰਸ਼ਦੀਪ ਅਰਸ਼ੀ), ਨੇ ਆਪਣੇ ਤੌਰ ਉੱਤੇ ਇਸ ਦਾ ਪੰਜਾਬੀ ਵਿਚ ਤਰਜੁਮਾ ਕੀਤਾ ਹੈ। ਬਹੁਤ ਸਾਰੇ ਪਾਠਕਾਂ ਨੂੰ ਇਹ ਪੰਜਾਬੀ ਰੂਪ ਵਾਹਟਸਐੱਪ ਰਾਹੀਂ ਪ੍ਰਾਪਤ ਹੋਇਆ ਹੈ। ਅਸੀਂ ਇਹ ਪੰਜਾਬੀ ਰੂਪ ਤੁਹਾਡੇ ਸਾਹਵੇਂ ਕਰ ਰਹੇ ਹਾਂ। ਤੁਸੀਂ ਚਾਹੋ ਤਾਂ ਮੂਲ ਅੰਗਰੇਜ਼ੀ ਰੂਪ ਵੀ ਪੜ੍ਹ ਸਕਦੇ ਹੋ, ਉਸ ਦਾ ਲਿੰਕ ਵੀ ਦਿੱਤਾ ਜਾ ਰਿਹਾ ਹੈ।

ਬਹੁਤ ਸਾਰੇ ਪਾਠਕਾਂ ਨੇ ਮੂਲ ਲੇਖ ਦੇ ਲੇਖਕ ਦਾ ਨਾਮ ਪੁੱਛਣ ਲਈ ਫੋਨ ਕੀਤੇ ਹਨ, ਸੁਨੇਹੇ ਭੇਜੇ ਹਨ। ਲੇਖਕ ਨੇ ਆਪਣਾ ਨਾਮ ਨਾ ਲਿੱਖਣ ਦਾ ਫੈਸਲਾ ਕੀਤਾ ਹੈ, ਅਤੇ ਰਚਨਾ ਇਸੇ ਸੂਚਨਾ ਸਹਿਤ ਪ੍ਰਕਾਸ਼ਿਤ ਕੀਤੀ ਗਈ ਸੀ। ਅਸੀਂ ਲੇਖਕ ਤੱਕ ਦੋਬਾਰਾ ਪਹੁੰਚ ਕੀਤੀ ਹੈ - ਉਹਨਾਂ ਦਾ ਜਵਾਬ ਇੰਨ-ਬਿਨ ਇਹ ਹੈ- 

"ਮੇਰਾ ਨਾਮ, ਪਹਿਚਾਣ ਮਾਮੂਲੀ ਹੈ, ਗੈਰ ਜ਼ਰੂਰੀ ਵੀ, ਕਿਓਂ ਜੋ ਅਜਿਹੇ ਸਹੂਲਤਾਂ-ਸੱਖਣੇ ਸਕੂਲ, ਬੱਚਿਆਂ ਨੂੰ ਟੁੱਟ ਕੇ ਪਿਆਰ ਕਰਨ ਵਾਲੇ ਸਰਕਾਰੀ ਅਧਿਆਪਕ, ਅਣਜਾਣੇ ਵਿਚ ਗਰੀਬ ਬੱਚਿਆਂ ਨਾਲ ਹੁੰਦੀ ਮਾਨਸਿਕ ਹਿੰਸਾ ਹਜ਼ਾਰਾਂ, ਲੱਖਾਂ ਪੰਜਾਬੀਆਂ ਦਾ, ਹੋਰਾਂ ਦਾ, ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦਾ ਨਿਤ ਦਿਨ ਦਾ ਪਿੰਡੇ-ਹੰਢਾਇਆ, ਜੀਵਿਆ ਜੀਵਨ ਹੈ। ਉਹ ਸਕੂਲ ਤੁਹਾਡਾ ਹੈ, ਸੁਰਿੰਦਰ ਬਾਲਾ ਤੁਹਾਡੀ ਅਧਿਆਪਕਾ ਸੀ, ਵਗਦੇ ਹੰਝੂ ਮੇਰੇ ਇਕੱਲੇ ਦੇ ਨਹੀਂ ਸਨ। ਮੈਂ ਇਕੱਲੀ ਜਾਨ ਐਡੇ ਦੁੱਖ ਦੀ ਅਜਾਰੇਦਾਰੀ ਕਿਥੋਂ ਲੈ ਲਵਾਂ? ਤੁਸਾਂ ਪੜ੍ਹਿਆ, ਮੇਰੇ ਅੰਦਰੋਂ ਕੁੱਝ ਪੀੜ ਵੰਡੀ ਗਈ, ਹਯਾਤੀ ਨੇ ਪਿੱਠ ਤੇ ਹੱਥ ਰੱਖਿਆ। ਤੁਹਾਡਾ ਸੱਭ ਦਾ ਦਿਲੋਂ ਸ਼ੁਕਰੀਆ - ਬਾਕੀ ਦੇ ਬਾਲ ਹਾਲੇ ਟੁੱਟੇ ਸਕੂਲਾਂ ਵਿਚ ਹੀ ਜਾ ਰਹੇ ਨੇ, ਬਾਕੀ ਦੇ ਵਾਲ ਅਜੇ ਕੰਘੀਆਂ ਨੂੰ ਤਰਸ ਰਹੇ ਨੇ, ਪੁੱਤ ਅਜੇ ਕਰਜ਼ੇ ਵਿਚ ਜਨਮ ਰਹੇ ਨੇ, ਪਿੰਡ ਵਿੱਚ ਗਰੀਬਾਂ ਦੀਆਂ ਸੂਚੀਆਂ ਅਜੇ ਵੀ ਲੱਗ ਰਹੀਆਂ ਨੇ। ਉਹਨਾਂ ਨੂੰ ਜਾਨਣ ਦੀ ਵਾਰੀ ਹੈ।")
 
ਮੈਂ ਚੌਦਾਂ ਸਾਲ ਦਾ ਸੀ। ਸਾਲ 1982 ਦੀ ਗੱਲ ਐ। ਜਮਾਤ ਅੱਠਵੀਂ। ਸੈਕਸ਼ਨ ਏ। ਸਰਕਾਰੀ ਜੂਨੀਅਰ ਮਾਡਲ ਸਕੂਲ, ਮਾਡਲ ਟਾਊਨ (ਸ਼ਹਿਰ ਦਾ ਨਾਮ ਜਾਨ ਬੁਝ ਕੇ ਦੱਸਿਆ ਨਹੀਂ ਜਾ ਰਿਹਾ)। ਜਮਾਤ ਇੰਚਾਰਜ ਅਧਿਆਪਕਾ ਸੁਰਿੰਦਰ ਬਾਲਾ ਇੱਕ ਦਿਆਲ ਕੁਆਰੀ, ਸੋਨੇ ਦੇ ਦਿਲ ਵਾਲੀ ਸਖ਼ਤ ਔਰਤ ਸੀ ਜਿਹੜੀ ਵਿਦਿਆਰਥੀਆਂ ਨੂੰ ਸੱਜੇ ਖੱਬੇ ਦੋਵੇਂ ਗੱਲ੍ਹਾਂ ਤੇ ਇੱਕੋ ਥੱਪੜ ਨਾਲ ਸਿੱਧਾ ਕਰ ਲੈਂਦੀ ਸੀ। ਗਣਿਤ ਦੇ ਸਵਾਲ ਚ ਹਰ ਗ਼ਲਤ ਕਦਮ ਲਈ ਇੱਕ ਥੱਪੜ। ਦਸੰਬਰ ਦੀ ਉਸ ਸਵੇਰ ਉਹ ਵਿਦਿਆਰਥੀਆਂ ਤੋਂ ਮਹੀਨਾਵਾਰ ਫੀਸ ਇਕੱਠੀ ਕਰ ਰਹੀ ਸੀ। 5.75 ਰੁਪਈਏ ਪ੍ਰਤੀ ਵਿਦਿਆਰਥੀ ਦੀ ਇੱਕ ਮੋਟੀ ਰਕਮ।

ਹਰੇਕ ਵਿਦਿਆਰਥੀ ਸਮੇਂ ਸਿਰ ਫੀਸ ਨਹੀਂ ਲਿਉਂਦਾ ਸੀ ਜੋ ਕਿ ਹਰ ਮਹੀਨੇ ਦੀ 10 ਤਰੀਕ ਤੱਕ ਲਿਆਉਣੀ ਹੁੰਦੀ ਸੀ। ਇੱਕ ਮਹੀਨਾ ਪਹਿਲਾਂ, ਇੱਕ ਵਿਦਿਆਰਥੀ ਦੇ ਪਿਤਾ ਜੋ ਕਿ ਪੈਸੇ ਪੱਖੋਂ ਕਾਫ਼ੀ ਰੱਜਿਆ-ਪੁੱਜਿਆ ਸੀ ਨੇ ਜਿਹੜੇ ਬੱਚੇ ਜਾਂ ਤਾਂ ਬਹੁਤ ਗ਼ਰੀਬ ਸਨ ਜਾਂ ਅਨੁਸੂਚਿਤ ਜਾਤੀਆਂ (ਜਿਸਦਾ ਮਤਲਬ ਸਾਡੇ ਲਈ ਗ਼ਰੀਬ ਹੀ ਸੀ) ਨਾਲ ਸਬੰਧ ਰੱਖਦੇ ਸਨ, ਉਹਨਾਂ ਦੀ ਫੀਸ ਦੇ ਬਦਲੇ ਸਕੂਲ ਨੂੰ ਮਹੀਨਾਵਾਰ ਇੱਕ ਮੋਟੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ।

ਇੱਕ ਦਿਨ ਪਹਿਲਾਂ, ਸਾਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਮੁੱਖ ਅਧਿਆਪਕਾ ਦੇ ਦਫ਼ਤਰ 'ਚ ਬੁਲਾਇਆ ਗਿਆ ਸੀ। ਉਹਨਾਂ ਨੇ ਮੇਰੀ ਜਮਾਤ ਦੇ ਹਰ ਬੱਚੇ ਨੂੰ ਅਲੱਗ ਤੋਂ ਪੁੱਛਿਆ ਕਿ ਉਸਦਾ ਪਿਤਾ ਕਿ ਕਰਦਾ ਸੀ, ਕੀ ਉਸਦੀ ਮਾਂ ਘਰੇਲੂ ਕੰਮ ਕਰ ਦੇਖਦੀ ਸੀ,  ਉਸਦੇ ਕਿੰਨੇ ਭੈਣ ਭਾਈ ਸਨ, ਜੇਬ ਖਰਚ ਮਿਲਦਾ ਸੀ ਕਿ ਨਹੀਂ, ਕਿੰਨਾ - ਉਹ ਹਰ ਚੀਜ਼ ਜਿਸ ਤੋਂ ਉਹ ਹਿਸਾਬ ਲਗਾ ਸਕਦੇ ਸੀ ਕਿ ਕੋਈ ਵਿਦਿਆਰਥੀ ਫੀਸ ਮਾਫੀ ਲਈ ਯੋਗ ਸੀ ਜਾਂ ਨਹੀਂ। ਉਹਨਾਂ ਨੂੰ ਇਹ ਫੈਸਲਾ ਕਰਨ 'ਚ ਜ਼ਿਆਦਾ ਵਕ਼ਤ ਨਹੀਂ ਲੱਗਾ ਕਿ ਮੈਂ ਕਾਫ਼ੀ ਗ਼ਰੀਬ ਸੀ। "ਕਿਸੇ ਨੂੰ ਦੱਸਣਾ ਨੀਂ," ਉਹਨਾਂ ਨੇ ਮੈਨੂੰ ਹਦਾਇਤ ਕੀਤੀ। ਇੱਕ ਅੱਠਵੀਂ ਜਮਾਤ ਦੇ ਵਿਦਿਆਰਥੀ ਲਈ ਇਹ ਚੰਗੀ ਨਸੀਹਤ ਸੀ।        

ਦੋ ਦਿਨ ਬਾਅਦ, ਸ਼੍ਰੀਮਤੀ ਜਸਵੰਤ ਕੌਰ ਦੀ ਤਿਆਰ ਕੀਤੀ ਲਾਭਪਾਤਰ ਵਿਦਿਆਰਥੀਆਂ ਦੀ ਲਿਸਟ ਹੱਥ 'ਚ ਲੈ ਕੇ ਸੁਰਿੰਦਰ ਬਾਲਾ ਮੈਡਮ ਜਮਾਤ 'ਚ ਕੰਮ ਤੇ ਲੱਗ ਗਈ।

"ਸਾਰੇ ਬੱਚੇ ਜਿਹੜੇ ਬਹੁਤ ਗ਼ਰੀਬ ਨੇ, ਤੇ ਜਿਹੜੇ-ਜਿਹੜੇ ਅਨੁਸੂਚਿਤ ਜਾਤੀ ਵਾਲੇ ਨੇ, ਆਪਣੀ-ਆਪਣੀ ਸੀਟ 'ਤੇ ਖੜ੍ਹੇ ਹੋ ਜਾਓ।"

ਮੇਰੇ ਕੁੱਝ ਜਮਾਤੀ ਖੜ੍ਹੇ ਹੋ ਗਏ। ਅੱਠ। "ਬੱਚਿਓ, ਤੁਹਾਡੀ ਸਭ ਦੀ ਫੀਸ ਮਾਫ਼ ਕਰ ਦਿੱਤੀ ਹੈ। ਸਾਰੇ ਗ਼ਰੀਬ ਤੇ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਫ਼ੀਸ ਮਾਫ਼ ਕੀਤੀ ਜਾ ਰਹੀ ਹੈ," ਉਹਨਾਂ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਦੱਸਣਾ ਸੀ। ਤੇ ਉਸੇ ਵੇਲੇ ਉਹਨਾਂ ਦਾ ਧਿਆਨ ਗਿਆ ਕਿ ਮੈਂ ਉਹਨਾਂ ਵਿਦਿਆਰਥੀਆਂ 'ਚ ਸ਼ਾਮਲ ਸੀ ਜਿਹੜੇ ਬੈਠੇ ਰਹੇ ਸਨ।

"ਕਾਕਾ, ਤੇਰਾ ਨਾਮ ਨਹੀਂ ਪਾਇਆ ਲਿਸਟ ਵਿੱਚ?"

ਸੁਰਿੰਦਰ ਬਾਲਾ ਮੈਡਮ ਨੂੰ ਮੇਰੀ ਆਰਥਿਕ ਸਥਿਤੀ ਦਾ ਕਿਸੇ ਅਰਜੁਨ ਸੇਨਗੁਪਤਾ ਜਾਂ ਤੇਂਦੁਲਕਰ ਕਮੇਟੀ ਦੇ ਪਤਾ ਕਰਨ ਨਾਲੋਂ ਜ਼ਿਆਦਾ ਅੰਦਾਜ਼ਾ ਸੀ। ਮੈਂ ਉਹ ਬੱਚਾ ਸੀ ਜੋ ਹਰ ਮਹੀਨੇ ਦੀ ਫੀਸ ਕਾਫ਼ੀ ਜ਼ਿਆਦਾ ਲੇਟ ਜਮ੍ਹਾਂ ਕਰਾਉਂਦਾ ਸੀ। ਇਹਦੇ ਤੋਂ ਇਲਾਵਾ, ਜੇ ਤੁਸੀਂ ਮੇਰੀ ਕਮੀਜ਼ ਤੇ ਮੇਰੀ ਪੈਂਟ ਦੀ ਹਾਲਤ ਅਣਗੌਲੀ ਕਰ ਗਏ ਹੁੰਦੇ, ਮੇਰੇ ਜੁੱਤੇ ਮੇਰੀ ਪੂਰਾ ਆਰਥਿਕ ਇਤਿਹਾਸ ਦੱਸ ਦਿੰਦੇ। ਤੁਸੀਂ ਕਹਿ ਸਕਦੇ ਹੋ ਕਿ ਜੁੱਤੇ ਉਹਨਾਂ ਦਿਨਾਂ ਦਾ ਇੱਕ ਕਿਸਮ ਦਾ ਅਧਾਰ ਕਾਰਡ ਹੁੰਦੇ ਸੀ।

"ਕਾਕਾ, ਤੇਰਾ ਨਾਮ ਹੈਗਾ ਲਿਸਟ ਵਿੱਚ। ਖੜ੍ਹਾ ਹੋ ਜਾ।" ਉਹਨਾਂ ਨੇ ਲਿਸਟ 'ਤੇ ਦੁਬਾਰਾ ਨਜ਼ਰ ਮਾਰੀ ਸੀ, ਤੇ ਸੋਚਿਆ ਸੀ ਕਿ ਉਹ (ਮੈਡਮ) ਚੰਗੀ ਖ਼ਬਰ ਦਾ ਸੰਕੇਤ ਸੀ। ਮੈਨੂੰ ਇਸਦਾ ਜਵਾਬ ਦੇਣਾ ਪਿਆ: "ਨਹੀਂ ਮੈਡਮ ਜੀ। ਵੱਡੇ ਭੈਣ ਜੀ ਨੇ ਕਿਹਾ ਮੈਨੂੰ ਫ਼ੀਸ ਮਾਫ਼ੀ ਨਹੀਂ ਮਿਲ ਸਕਦੀ।"  

ਸਾਰੀ ਜਮਾਤ ਮੇਰੇ ਵੱਲ ਦੇਖ ਰਹੀ ਸੀ। "ਨਹੀਂ ਕਾਕਾ, ਤੇਰਾ ਨਾਮ ਹੈਗਾ ਲਿਸਟ ਵਿੱਚ!"  

"ਨਹੀਂ ਮੈਡਮ ਜੀ, ਮੇਰੇ ਡੈਡੀ ਜੀ ਕਹਿੰਦੇ ਸਿਰਫ਼ ਗ਼ਰੀਬ ਬੱਚਿਆਂ ਦੀ ਫ਼ੀਸ ਮਾਫ਼ ਹੋਣੀ ਹੈ।"

ਜਮਾਤ ਚ ਜਿਵੇਂ ਇੱਕ ਵੱਡੀ ਲੜਾਈ ਚੱਲ ਰਹੀ ਸੀ - ਅਰੁਣ ਜੇਤਲੀ ਤੇ ਪੀ ਚਿਦੰਬਰਮ ਵਿਚਲੀ ਲੜਾਈ ਤੋਂ ਵੀ ਕੀਤੇ ਵੱਧ ਜ਼ਬਰਦਸਤ। ਮੇਰੇ ਅਸਲ ਹਾਲਾਤਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਮੇਰੀ ਸਮਝੀ ਜਾਂਦੀ ਸਥਿਤੀ ਹੋ ਗਈ ਸੀ। ਮੈਂ ਕਿਸੇ ਵੀ ਜੀ ਡੀ ਪੀ ਬਚਾਅ ਦੇ ਵਿਚਾਰ ਦਾ ਸੁਆਗਤ ਕਰ ਲਿਆ ਹੁੰਦਾ।

ਮੈਂ ਗ਼ਰੀਬ ਹੋਣ ਦਾ ਮਤਲਬ ਜਾਣਦਾ ਸੀ। ਗ਼ਰੀਬੀ ਨੂੰ ਪਰਤ ਦਰ ਪਰਤ ਸਮਝਣ ਦਾ ਮੈਨੂੰ ਹਰ ਰੋਜ਼ ਮੌਕਾ ਮਿਲਦਾ ਸੀ। ਪੰਜਵੀਂ ਜਮਾਤ ਤੱਕ, ਹਲਾਤ ਚੰਗੇ ਸੀ। ਮੈਨੂੰ ਪਤਾ ਸੀ ਕਿ ਕੁਲਫ਼ੀ ਬੜੀ ਸਵਾਦ ਚੀਜ਼ ਸੀ ਪਰ ਹਰ ਰੋਜ਼ ਖਾਣ ਨਾਲ ਦੰਦ ਖ਼ਰਾਬ ਹੁੰਦੇ ਸੀ। ਹੁਣ ਦੇ ਦਿਨਾਂ ਦਾ ਮਸ਼ਹੂਰ ਕੁਲਫ਼ੀ ਵਾਲੇ ਦੀ ਉਹਨਾਂ ਦਿਨਾਂ 'ਚ ਮੇਰੇ ਕਸਬੇ ਦੇ ਫੁੱਟਪਾਥ ਦੇ ਖੂੰਜੇ 'ਚ ਨਿੱਕੀ ਜਿਹੀ ਮੌਜੂਦਗੀ ਹੁੰਦੀ ਸੀ। (ਹੁਣ ਪਰਿਵਾਰ ਰਾਜ ਨੂੰ ਇੱਕ ਤਕੜਾ ਲੀਡਰ ਦੇ ਚੁੱਕੀ ਹੈ ਤੇ ਕਈ ਰੈਸਟੋਰੈਂਟਾਂ ਦੀ ਮਾਲਕ ਹੈ।) ਮੈਨੂੰ ਮਹੀਨੇ 'ਚ ਇੱਕ ਜਾਂ ਦੋ ਵਾਰ ਕੁਲਫ਼ੀ ਮਿਲਦੀ ਸੀ; ਕੁੱਝ ਬੱਚੇ ਹਰ ਰੋਜ਼ ਇੱਕ ਖਾਂਦੇ ਸੀ। ਸਾਫ਼ ਸੀ ਕਿ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਦੰਦਾਂ ਦੀ ਪਰਵਾਹ ਨਹੀਂ ਸੀ। ਮੇਰਿਆਂ ਨੂੰ ਸੀ।
 
ਸੱਤਵੀਂ ਜਮਾਤ ਤੱਕ ਮੇਰੇ ਲਈ ਇਹ ਗੱਲਾਂ ਸਾਫ਼ ਹੋ ਗਈਆਂ ਸੀ। ਮੈਂ ਕੁਲਫ਼ੀ ਅਕਸਰ ਇਸ ਕਰਕੇ ਨਹੀਂ ਸੀ ਖਾ ਸਕਦਾ ਕਿਉਂਕਿ ਅਸੀਂ ਗ਼ਰੀਬ ਸੀ। ਗੱਲ ਖ਼ਤਮ।

ਅੱਠਵੀਂ ਜਮਾਤ ਤੱਕ ਮੈਂ ਐਨਾ ਕੁ ਵੱਡਾ ਹੋ ਗਿਆ ਸੀ ਕਿ ਮੈਨੂੰ ਪਤਾ ਸੀ ਕਿ ਗ਼ਰੀਬ ਜਵਾਕਾਂ 'ਚ ਆਪਣਾ ਨਾਮ ਲੈਣਾ ਮੇਰੇ ਸਮਾਜਿਕ ਤਬਕੇ, ਮੇਰੇ ਮਨੋਬਲ ਲਈ ਮਾੜੀ ਸੀ। ਹਨ ਇਹ ਸੱਚ ਹੈ ਕਿ ਮੇਰੇ ਜੁੱਤੇ ਇਸ ਗੱਲ ਬਾਰੇ ਚੰਗੀ ਤਰ੍ਹਾਂ ਦੱਸ ਦਿੰਦੇ ਸੀ ਪਰ ਇਸ ਬਾਰੇ ਮੈਂ ਕੁੱਝ ਨਹੀਂ ਕਰ ਸਕਦਾ ਸੀ। ਇਹ ਜ਼ਿਆਦਾ ਜ਼ਰੂਰੀ ਸੀ। ਇਹ ਨਿਸ਼ਾਨਦੇਹੀ ਸੀ। ਹੁਣ ਉਹ ਲਿਸਟਾਂ ਬਣਾ ਰਹੇ ਸੀ।

ਇਸ ਤੋਂ ਜ਼ਿਆਦਾ ਜਾਣਕਾਰੀ ਜਾਂ ਤਾਂ ਤੁਹਾਨੂੰ ਰੁਆ ਦੇਵੇਗੀ ਜਾਂ ਤੁਸੀਂ ਕਮਲਿਆਂ ਵਾਂਗ ਉਸ ਗੱਲ ਤੇ ਹੱਸੋਗੇ ਜਿਸ ਬਾਰੇ ਮੈਂ ਐਨਾ ਜ਼ਿਆਦਾ ਸੰਵੇਦਨਸ਼ੀਲ ਹੋ ਰਿਹਾ ਸੀ। ਦੋਵੇਂ ਹੀ ਗੱਲਾਂ ਚੰਗੀਆਂ ਨਹੀਂ ਹੋਣੀਆਂ, ਸਗੋਂ ਦੂਸਰੀ ਤਾਂ ਤੁਹਾਨੂੰ ਤੁਹਾਡੀ ਇਨਸਾਨੀਅਤ ਤੋਂ ਵੀ ਤੁਹਾਨੂੰ ਥੋੜਾ ਜਿਹਾ ਦੂਰ ਕਰ ਦੇਵੇਗੀ। ਮੈਂ ਕਹਾਂਗਾ ਕਿ ਉਲਝੀ ਹੋਈ ਸੁਰਿੰਦਰ ਬਾਲਾ ਨੇ ਮੇਰਾ ਨਾਮ ਉਸ ਲਿਸਟ ਤੋਂ ਹਟਾ ਦਿੱਤਾ, ਤੇ ਮੈਨੂੰ ਆਪਣੇ ਘਰੇ ਆਪਣੇ ਪਿਓ ਨੂੰ ਮਨਾਉਣ ਲਈ ਬੜਾ ਰੌਲਾ ਪਾਉਣਾ ਪਿਆ ਤਾਂ ਕਿ ਉਹ ਸਕੂਲ ਜਾ ਕੇ ਮੇਰੀ ਜਮਾਤ ਇੰਚਾਰਜ ਨਾਲ ਲੜਾਈ ਨਾ ਪਾਵੇ ਕਿ ਮੇਰਾ ਨਾਮ ਫੀਸ ਮਾਫੀ ਵਾਲੇ ਵਿਦਿਆਰਥੀਆਂ ਦੀ ਲਿਸਟ 'ਚ ਕਿਉਂ ਨਹੀਂ ਸੀ।

ਮੇਰੀ ਮੁੱਖ ਅਧਿਆਪਕਾ, ਸ਼੍ਰੀਮਤੀ ਜਸਵੰਤ ਕੌਰ ਇੱਕ ਵੱਡੇ ਕਮਿਊਨਿਸਟ ਲੀਡਰ, ਮਰਹੂਮ ਜਗਜੀਤ ਸਿੰਘ ਲਾਇਲਪੁਰੀ,ਦੀ ਪਤਨੀ ਸੀ ਜੋ ਕਿ ਮੈਨੂੰ ਅਜੇ ਬਾਅਦ ਦੀ ਜ਼ਿੰਦਗੀ 'ਚ ਪਤਾ ਲੱਗਣਾ ਸੀ। ਕੋਈ ਹੈਰਾਨੀ ਨਹੀਂ ਹੁੰਦੀ ਕਿ ਉਹਨਾਂ ਨੇ ਸਾਨੂੰ ਵਿਦਿਆਰਥੀਆਂ ਨੂੰ ਸਾਡੀ ਆਰਥਿਕ ਸਥਿਤੀ ਬਾਰੇ ਐਨੀ ਡੂੰਘਾਈ 'ਚ ਪੁੱਛਿਆ ਸੀ।

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁਣ ਦੁਬਾਰਾ ਬੋਰਡ ਦੇ ਪੇਪਰ ਸ਼ੁਰੂ ਕਰਨ ਲੱਗਾ ਹੈ, ਬਿਲਕੁਲ ਜਿਵੇਂ ਦੇ ਵਿੱਚ ਮੈਂ 1982 'ਚ ਬੈਠਿਆ ਸੀ। ਪਰ ਨਾ ਤਾਂ ਇਸਨੂੰ ਓਦੋਂ ਪਤਾ ਸੀ ਤੇ ਨਾ ਹੀ ਇਹ ਸਮਝਣਾ ਹੁਣ ਇਸਦੀ ਸਮਰੱਥਾ ਅਧੀਨ ਹੈ ਕਿ ਕਿਸੇ ਵਿਦਿਆਰਥੀ ਨੂੰ ਉਸਦੀ ਨਵੀਨਤਾ, ਦ੍ਰਿੜ੍ਹ ਸੰਘਰਸ਼ਾ ਜੋ ਉਹ ਗ਼ਰੀਬੀ ਦੇ ਜੰਜਾਲ, ਖਸਤਾਹਾਲਤ ਸਕੂਲਾਂ, ਅੱਲੜ੍ਹਾਂ ਦੀਆਂ ਚਿੰਤਾਵਾਂ ਦਾ ਹਾਲ ਨਾ ਕੱਢ ਸਕਣ ਵਾਲੇ ਅਧਿਆਪਕਾਂ, ਤੇ ਲੈਂਡਮਾਈਨਾਂ ਤੇ IEDs (Improvised Explosive Device) ਨਾਲ  ਜ਼ਿੰਦਗ਼ੀ ਜਿਹੜੀ ਕਿ ਗ਼ਰੀਬ ਵਿਦਿਆਰਥੀਆਂ ਤੇ  ਐਸ ਸੀ, ਐਸ ਟੀ ਵਿਦਿਆਰਥੀਆਂ ਲਈ ਸਰਕਾਰੀ ਸਕੀਮਾਂ ਦੀਆਂ ਲਿਸਟਾਂ ਅਕਸਰ ਬਣ ਸਕਦੀਆਂ ਨੇ, ਤੋਂ ਬਿਨ੍ਹਾਂ ਨੁਕਸਾਨੇ ਬਚ ਆਉਣ 'ਚ ਲਾਉਂਦੇ ਹਨ ਲਈ ਉਹਨਾਂ ਦਾ ਕਿਵੇਂ ਮੁੱਲ ਤਾਰਿਆ ਜਾ ਸਕਦਾ ਹੈ।

ਸਾਲਾਂ ਬਾਅਦ, ਮੈਂ ਸੁਰਿੰਦਰ ਬਾਲਾ ਮੈਡਮ ਨੂੰ ਮਿਲਿਆ। ਮੈਂ ਇੱਕ ਮਹਿੰਗੀ ਕਾਰ ਖ਼ਰੀਦੀ ਸੀ ਤੇ ਮੈਂ ਸਭ ਤੋਂ ਪਹਿਲਾਂ ਇਸ ਨੂੰ ਆਪਣੇ ਸਭ ਤੋਂ ਮਨਪਸੰਦ ਲੋਕਾਂ ਦੇ ਘਰ ਤੱਕ ਚਲਾ ਕੇ ਲਿਜਾਣਾ ਚਾਹੁੰਦਾ ਸੀ. ਮੈਂ ਮੈਡਮ ਨੂੰ ਚੁਣਿਆ। ਆਪਣੇ ਕੰਮ ਨੂੰ ਸਮਰਪਿਤ, ਉਹ ਸਾਨੂੰ ਸਕੂਲ ਖਤਮ ਹੋਣ ਤੋਂ ਬਾਅਦ ਵੀ ਗਣਿਤ ਤੇ ਅੰਗਰੇਜ਼ੀ ਪੜ੍ਹਾਉਂਦੇ ਸੀ। ਅਕਸਰ, ਐਤਵਾਰ ਨੂੰ ਵੀ। "ਜੇ ਮੈਰਿਟ ਨਾ ਆਈ ਤੇਰੀ, ਦੋਵੇਂ ਗੱਲ੍ਹਾਂ ਮਾਰ-ਮਾਰ ਕੇ ਲਾਲ ਕਰ ਦੇਵਾਂਗੀ," ਕਹਿਕੇ ਉਹ ਸਾਫ ਕਰ ਦਿੰਦੇ ਸੀ। ਮੈਂ ਮੈਰਿਟ 'ਚ ਆ ਗਿਆ ਸੀ, ਕੁੱਝ ਕੁ ਮੈਡਮ ਦੇ ਗੁੰਡਿਆਂ ਵਰਗੇ ਡਰਾਬਿਆਂ ਕਰਕੇ, ਪਰ ਜ਼ਿਆਦਾ ਉਹਨਾਂ ਦੀ ਵਿਦਿਆਰਥੀਆਂ ਦੇ ਕਾਮਯਾਬ ਹੋਣ ਲਈ ਸਮਰਪਣ ਦੀ ਭਾਵਨਾ ਦੀ ਬਦੌਲਤ।

ਮੇਰੇ ਜ਼ਹਿਨ 'ਚ ਮੈਡਮ ਦੇ ਘਰ ਜਾਣ ਲੱਗਿਆਂ ਲੱਖਾਂ ਖ਼ਿਆਲ ਆਏ। ਉਹ ਬੜਾ ਸਮਾਂ ਪਹਿਲਾਂ ਰਿਟਾਇਰ ਹੋ ਚੁੱਕੇ ਸੀ ਤੇ ਆਪਣੇ ਭਰਾ ਦੀ ਬੇਟੀ ਰੋਜ਼ੀ ਨਾਲ ਰਹਿੰਦੇ ਸੀ। ਅਸੀਂ ਮੇਰੀ ਕਾਰ ਵਿੱਚ ਬਹਿ ਕੇ ਇੱਕ ਚੱਕਰ ਮਾਰਨ ਨਿੱਕਲੇ ਤੇ ਸਕੂਲ ਵੱਲ ਚਲੇ ਗਏ। ਐਤਵਾਰ ਸੀ ਪਰ ਸਕੂਲ ਦੇ ਤੇ ਸਾਰੇ ਕਮਰਿਆਂ ਦੇ ਗੇਟ ਖੁੱਲ੍ਹੇ ਸੀ। ਕੋਈ ਬਹੁਤੀ ਤਬਦੀਲੀ ਨਹੀਂ ਸੀ ਆਈ। ਅਸੀਂ ਮੇਰੀ ਪੁਰਾਣੀ ਜਮਾਤ ਵਿੱਚ ਚਲੇ ਗਏ। ਮੈਂ ਉਹਨਾਂ ਨੂੰ ਯਾਦ ਕਰਾਇਆ ਕੇ 1982 'ਚ ਮੇਰੀ ਜਮਾਤ - ਅਸਲ 'ਚ ਉਹਨਾਂ ਦੀ - ਵਿੱਚ ਕੀ ਹੋਇਆ ਸੀ। ਗ਼ਰੀਬ ਵਿਦਿਆਰਥੀਆਂ ਦੀ ਲਿਸਟ, ਓਹਦੇ 'ਚ ਮੇਰਾ ਨਾਮ ਹੋਣ ਜਾਂ ਨਾ ਹੋਣ ਦੀ ਪੂਰੀ ਕਹਾਣੀ।

"ਮੈਨੂੰ ਮਾਫ਼ ਕਰਦੇ," ਉਹਨਾਂ ਨੇ ਕਿਹਾ ਤੇ ਕਹਿੰਦਿਆਂ ਹੀ ਰੋ ਪਏ। "ਨਹੀਂ, ਮੈਡਮ, ਮੈਨੂੰ ਮਾਫ਼ ਕਰ ਦਿਓ," ਮੈਂ ਰੋ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਮਸਲੇ ਨਾਲ ਨਜਿੱਠਣਾ ਚਾਹੀਦਾ ਸੀ। "ਸ਼ਾਇਦ ਮੈਂ ਇਸ ਕਰਕੇ ਗੜਬੜ ਕਰ ਗਈ ਕਿਉਂਕਿ ਮੇਰੇ ਖ਼ੁਦ ਦੇ ਕੋਈ ਬੱਚੇ ਨਹੀਂ ਸੀ," ਉਹਨਾਂ ਨੇ ਤਰਕ ਦਿੱਤਾ। ਮੈਂ ਹੁਣ ਉੱਚੀ-ਉੱਚੀ ਰੋ ਰਿਹਾ ਸੀ; ਮੈਨੂੰ ਪਤਾ ਸੀ ਕਿ ਇਸ ਵਾਰ ਗੜਬੜ ਮੈਂ ਕੀਤੀ ਸੀ।
 
ਅਸੀਂ ਤਕਰੀਬਨ ਇੱਕ ਘੰਟਾ ਉਸ ਸਕੂਲ 'ਚ ਰਹੇ ਹੋਵਾਂਗੇ। ਮੈਂ ਉਹਨਾਂ ਨੂੰ ਦੱਸਿਆ ਕਿ ਉਹ ਹੀ ਹਨ ਜਿਹਨਾਂ ਦਾ ਮੈਂ ਉਮਰ ਭਰ ਹਰ ਇੱਕ ਚੀਜ਼ ਲਈ ਸੁ਼ਕਰਗੁਜਾਰ ਰਹਾਂਗਾ। ਜਿਸ ਸਕੂਲ 'ਚ ਮੈਂ ਬਾਅਦ ਵਿੱਚ ਪੜ੍ਹਿਆ, ਜਿਹੜੀ ਸਿੱਖਿਆ ਮੈਂ ਹਾਸਲ ਕੀਤੀ, ਜੋ ਪਤਨੀ ਮੈਨੂੰ ਮਿਲੀ, ਜਿਹੜੀ ਕਾਰ ਮੈਂ ਖ਼ਰੀਦੀ, ਜਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ, ਤੁਹਾਨੂੰ ਇਹੋ ਜਿਹੀ ਕਹਾਣੀ ਸੁਣਾ ਸਕਣ ਦੀ ਕਾਬਲੀਅਤ ਲਈ।
 
"ਪਰ ਮੈਂ ਉਹ ਲਿਸਟ ਨੂੰ ਉਸ ਭਰੀ ਜਮਾਤ 'ਚ ਪੜ੍ਹਨ ਲਈ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰਾਂਗੀ, ਮੈਨੂੰ ਮਾਫ਼ ਕਰੀਂ। ਮੈਨੂੰ ਸਮਝਣਾ ਚਾਹੀਦਾ ਸੀ," ਵਾਪਸ ਆਉਂਦਿਆਂ ਉਹ ਕਹਿੰਦੇ ਰਹੇ। ਜਦੋਂ ਅਸੀਂ ਗੇਟ 'ਤੇ ਪਹੁੰਚੇ, ਉਹਨਾਂ ਕਿਹਾ, "ਰੋਜੀ਼ ਨੂੰ ਇਸ ਬਾਰੇ ਨਾ ਦੱਸੀਂ। ਉਹ ਮੇਰੇ ਬਾਰੇ ਪਤਾ ਨਹੀਂ ਕੀ ਸੋਚੇਗੀ।" ਮੈਂ ਉਹਨਾਂ ਨੂੰ ਭਰੋਸਾ ਦਵਾਇਆ ਕਿ ਮੈਂ ਨਹੀਂ ਦੱਸਾਂਗਾ। "ਤੂੰ ਮੈਨੂੰ ਮਾਰ ਲੈ ਭਾਵੇਂ ਜਿਵੇਂ ਮੈਂ ਕੁੱਟਦੀ ਸੀ ਤੁਹਾਨੂੰ," ਉਹਨਾਂ ਕਿਹਾ। ਅਸੀਂ ਦੋਵੇਂ ਫੇਰ ਰੋ ਪਏ। ਮੈਨੂੰ ਉਸ ਵਾਕਿਏ ਬਾਰੇ ਗੱਲ ਨਹੀਂ ਸੀ ਕਰਨੀ ਚਾਹੀਦੀ। ਮੈਨੂੰ ਅੱਜ ਤੱਕ ਵੀ ਇਸਦਾ ਅਫ਼ਸੋਸ ਹੈ, ਬਾਲਾ ਮੈਡਮ।

ਮੁੱਖ ਮੰਤਰੀ ਸਾਹਬ, ਮੇਰੀ ਮੈਡਮ ਜਿਉਂਦੀ ਨਹੀਂ ਹੈ। ਪਰ ਤੁਹਾਨੂੰ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। 

ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਐਤਵਾਰ, 7 ਜਨਵਰੀ ਦੀ ਸਵੇਰ ਮਾਨਸਾ ਵਿਖੇ ਸਰਟੀਫਿਕੇਟ ਦੇਣ ਲਈ ਇੱਕ ਇੱਕ ਕਰਕੇ ਕਿਸਾਨਾਂ ਦੇ ਨਾਮ ਪੁਕਾਰੇਗਾ ਜਿਹਨਾਂ 'ਤੇ ਲਿਖਿਆ ਹੋਵੇਗਾ ਕਿ ਉਸ ਗ਼ਰੀਬ ਆਦਮੀ ਦਾ ਕਰਜਾ ਸਰਕਾਰ ਨੇ ਚੁਕਾ ਦਿੱਤਾ ਹੈ, ਇਹ ਸਿਰਫ਼ ਇਸ ਕਰਕੇ ਹੋਵੇਗਾ ਕਿਉਂਕਿ ਉਹ ਨਹੀਂ ਜਾਣਦਾ ਗ਼ਰੀਬ ਹੋਣਾ ਕੀ ਹੁੰਦਾ ਹੈ।

ਜਦੋਂ ਉਹ ਸਰਟੀਫਿਕੇਟ ਕਿਸਾਨ ਦੇ ਹੱਥ 'ਚ ਦੇਵੇਗਾ, ਜਿਸ ਉੱਤੇ ਇੱਕ ਲਾਭਪਾਤਰੀ ਤੇ ਇੱਕ ਮਹਾਰਾਜੇ ਦੀ ਤਸਵੀਰ ਹੋਵੇਗੀ, ਇਹ ਸਿਰਫ਼ ਇਸ ਲਈ ਹੋਵੇਗਾ ਕਿਉਂਕਿ ਕੋਈ ਐਸਾ ਬੰਦਾ ਨਹੀਂ ਜਿਹੜਾ ਉਸਨੂੰ ਦੱਸ ਸਕੇ ਕਿ ਇੱਕ ਰਾਜੇ ਨੂੰ ਪਰਜਾ ਦੀ ਗ਼ਰੀਬੀ ਦਾ ਮਖੌਲ ਉਡਾਉਣਾ ਸੋ਼ਭਾ ਨਹੀਂ ਦਿੰਦਾ।

ਕਿ ਗ਼ਰੀਬਾਂ ਦੀ ਬਿਲਕੁਲ ਥੋੜ੍ਹੇ ਜਿਹੇ ਕਰਜੇ ਨੂੰ ਮੋੜ ਸਕਣ 'ਚ ਅਸਮਰਥਤਾ ਉੱਤੇ ਵੱਡੇ ਵੱਡੇ ਗਾਇਕ ਬੁਲਾ ਕੇ ਨਾਚ ਗਾਣਾ ਨਹੀਂ ਕੀਤਾ ਜਾਂਦਾ ਹੁੰਦਾ।

ਕਿ ਗ਼ਰੀਬਾਂ ਦੇ ਪੈਸੇ ਨਾਲ ਇਹੋ ਜਿਹੇ ਇਕੱਠ ਕਰਕੇ ਪ੍ਰੋਗਰਾਮ ਨਹੀਂ ਰੱਖੇ ਜਾਂਦੇ ਹੁੰਦੇ, ਜਿੱਥੇ ਉਹਨਾਂ ਮਰਦਾਂ ਤੇ ਔਰਤਾਂ ਦੀਆਂ ਸ਼ਕਲਾਂ ਲੋਕਾਂ ਨੂੰ ਦਿਖਾਈਆਂ ਜਾਣ ਜਿਹਨਾਂ ਨੇ ਆਪਣੇ ਆਪ ਨੂੰ ਗ਼ਰੀਬੀ ਕਾਰਨ ਆਤਮਦਾਹ ਕਰਨ ਤੋਂ ਰੋਕਿਆ, ਜਿੱਥੇ ਉਹਨਾਂ ਦੀ ਗ਼ਰੀਬੀ ਬਾਰੇ ਤੱਥ ਹਜਾਰਾਂ ਦੇ ਇਕੱਠ ਵਿੱਚ ਸੁਣਾਏ ਤੇ ਲੱਖਾਂ ਦੀ ਗਿਣਤੀ ਲਈ ਟੈਲੀਕਾਸਟ ਨਹੀਂ ਕੀਤੇ ਜਾਂਦੇ ਹੁੰਦੇ।

ਗ਼ਰੀਬ ਲੋਕਾਂ ਵਿੱਚ ਨੁਮਾਇਸ਼ ਕਰਨ ਵਾਲੀ ਕੋਈ ਚੀਜ਼ ਨਹੀਂ ਹੁੰਦੇ, ਮੁੱਖ ਮੰਤਰੀ ਸਾਹਬ। ਇੱਕ ਇੱਕ ਕਿਸਾਨ ਦੇ ਕਰਜੇ ਦੀ ਰਕਮ ਲੋਕਾਂ ਵਿੱਚ, ਟੈਲੀਵਿਜ਼ਨ ਕੈਮਰਿਆਂ ਉੱਤੇ ਦਰਸਾਉਣ ਲਈ ਨਹੀਂ ਹੁੰਦੀ।

ਤੁਹਾਨੂੰ ਲੱਖਾਂ ਕਿਸਾਨਾਂ ਨੂੰ, ਉਹਨਾਂ ਪਿੰਡਾਂ 'ਚ ਜਿੱਥੇ ਉਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਰਹਿ ਕੇ ਜਿੰਦਗੀ ਦੇ ਮੁਸ਼ਕਿਲ ਨਾਲ ਗੁਜਾਰੇ ਮਾਤਰ ਲਈ ਐਨੀ ਮਿਹਨਤ ਕੀਤੀ ਜਿੰਨੀ ਤੁਸੀਂ ਆਪਣੀ ਸਾਰੀ ਜਿੰਦਗੀ 'ਚ ਕਦੇ ਨਹੀਂ ਕੀਤੀ ਹੋਣੀ, ਉਹਨਾਂ ਦੇ ਨਾਮ ਲੋਕਾਂ 'ਚ ਨੁਮਾਇਸ਼ ਲਾ ਕੇ ਸ਼ਰਮਸਾਰ ਨਹੀਂ ਕਰਨਾ ਚਾਹੀਦਾ।

ਉਹਨਾਂ ਦੀਆਂ ਕੰਗਾਲੀਆਂ, ਬਿਮਾਰੀ ਪਈਆਂ, ਬੇਉਮੀਦ ਜਿੰਦਗੀਆਂ ਨੂੰ ਚੌਰਾਹੇ 'ਚ ਘਸੀਟਣਾ ਤੇ ਫੇਰ ਉਹਨਾਂ ਦੇ ਲੀਡਰ ਹੋਣ ਦਾ ਦਾਅਵਾ ਕਰਨਾ ਤੁਹਾਡਾ ਕੰਮ ਨਹੀਂ। ਉਹ ਤੁਹਾਡੇ ਹੈਲੀਕਾਪਟਰ ਸਮੇਤ ਤੁਹਾਡੇ ਹੰਕਾਰ ਤੇ ਹੋਰ ਬਹੁਤ ਕੁੱਝ ਦੀ ਕੀਮਤ ਅਦਾ ਕਰਦੇ ਹਨ।

ਤੁਹਾਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਤੁਸੀਂ ਸਿੱਧਾ ਬੈਂਕਾਂ ਨੂੰ ਲਿਖ ਸਕਦੇ ਹੋ, ਸਰਕਾਰੀ ਖ਼ਜਾਨਾ ਕਰਜਾ ਅਦਾ ਕਰ ਸਕਦਾ ਹੈ, ਤੇ ਬੈਂਕ ਕਿਸਾਨ ਦੇ ਘਰ ਦੇ ਪਤੇ 'ਤੇ ਚਿੱਠੀ ਭੇਜ ਸਕਦੇ ਹਨ, ਉਸੇ ਪਤੇ 'ਤੇ ਜਿਸ ਉੱਪਰ ਤੁਹਾਡੀ ਸਰਕਾਰ ਕੁਰਕੀ ਦੇ ਕਾਗਜ਼ ਭੇਜਦੀ ਹੈ। ਤੁਹਾਨੂੰ ਉਸ ਪ੍ਰੋਗਰਾਮ ਦੀ ਜ਼ਰੂਰਤ ਨਹੀਂ। ਇਹਨੂੰ ਰੱਦ ਕਰਨ ਨਾਲ ਤੁਹਾਨੂੰ ਜਿਆਦਾ ਵੋਟਾਂ ਪੈ ਜਾਣਗੀਆਂ। ਤੁਹਾਡੇ ਵਿਰੋਧੀ ਵੀ ਹਰ ਚੀਜ਼ 'ਤੇ ਆਪਣੀ ਤਸਵੀਰ ਲਾਉਂਦੇ ਨੇ - ਸਾਇਕਲ, ਐਂਬੂਲੈਂਸ। ਜਿੱਤ ਹਾਸਲ ਕਰੋ। ਇਹ ਪ੍ਰੋਗਰਾਮ ਨਾ ਕਰੋ।

ਸੁਰਿੰਦਰ ਬਾਲਾ ਮੈਡਮ ਜਿਉਂਦੀ ਨਹੀਂ ਰਹੀ, ਤੇ ਤੁਸੀਂ ਐਨੇ ਜਵਾਨ ਨਹੀਂ ਹੋ। ਸੋ ਸਪੱਸ਼ਟ ਹੈ ਕਿ ਮੈਂ ਉਹਨਾਂ ਨੂੰ ਸਾਡੇ ਲੀਡਰਾਂ ਦੀਆਂ ਗੱਲ੍ਹਾਂ ਲਾਲ ਕਰਨ ਲਈ ਨਹੀਂ ਕਹਿ ਸਕਦਾ। ਪਰ ਕੀ ਤੁਹਾਨੂੰ ਇੱਕ ਵਾਰ ਪਿੱਛੇ ਹਟ ਰੁਕ ਕੇ ਸੋਚਣਾ ਨਹੀਂ ਚਾਹੀਦਾ?

ਜੇ ਰੋਜੀ਼ ਨੇ ਇਸਨੂੰ ਪੜ੍ਹਿਆ ਤਾਂ ਉਹ ਆਪਣੀ ਭੂਆ ਨੂੰ ਮਾਫ਼ ਕਰ ਦੇਵੇਗੀ। ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਰੱਬ ਤੁਹਾਡੀਆਂ ਗੱਲ੍ਹਾਂ ਬਚਾਵੇ।
 
Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________

Most shared Punjab Today articles: 
 
SELF GOAL BY AMARINDER GOVT ON VAISAKHI HOLIDAY 

AMARINDER, BADALS, KHAIRA, AROOSA ALAM & A JOURNALIST OF TRIBUNE

BUT AAP WON'T GET IT. TUM TO THEHRE SHEHARI 

NAPOLEON PAINTING ROW: Punjab Govt insists on riding its high horse

PLAYING WITH SIKH SENTIMENTS: Punjab Govt’s ad depicts Tenth Sikh Master astride Napoleon’s horse

HOW DHUMAL WAS ASSASSINATED POLITICALLY, BY THE BJP

SUKHBIR IS RIGHT – On 97th anniversary  Panth Khatre Vich Hai. Where does this threat come from?

SHIROMANI AKALI DAL – Abhi to party shuru huyee hai...

MUNICIPAL ELECTIONS IN PUNJAB: How Congress, SAD, AAP have framed issues  

DO NOT GO GENTLE INTO THAT GOOD NIGHT

VIDEO - CLASS 5 STUDENT THREATENS REVOLUTION

CHAI PAR SUICIDE? Meet Mankar. Sorry, he’s dead. Modi met him, though - for Chai Pe Charcha

1984 - A RIOT OR A GENOCIDE? Controversy explodes in Canada again as Hardeep Puri tweets

PUNJAB VIDHAN SABHA: They are publishing a new book, so please go read an old one

JAANE KYA DIKH JAAYE! Rajasthan, where they write poems hailing Shambu Lal Regar 

'IF NOT VANDE MATARAM, then will you salute Afzal Guru?' 

LAHORE NU SALAAM – LAHORE CHODD AAYA - Prof. Randhir Singh

THE LOOT THAT RAJASTHAN COMMITTED – An insult bigger than Bollywood’s Padmawati! 

TRIBUNE’S HARISH KHARE SHATTERS EDITORIAL SILENCE OVER CARAVAN REPORTAGE  

THE DANGER OF RENAMING A COLLEGE 

ARNAB GOSWAMI WATCHES PADMAWATI, KARNI SENA IS HAPPIEST

DESH CHORR DO – VANDE MATARAM MAN TELLS SIKH LEADER TO LEAVE COUNTRY

DYAL SINGH COLLEGE TO VANDE MATARAM MAHAVIDYALAYA - A DESIGN NEFARIOUS?

HONESTY CERTIFICATE TO MAJITHIA TRIGGERS CRISIS IN TRIBUNE 

THE FINAL HONESTY CERTIFICATE: ISSUED BY THE TRIBUNE

WAS IT MEANT FOR TRUMP? OR US?  – Bush, Obama said this on Diwali

WALKING IN STEP, HAND ON THE SHOULDER Aye Bhayee, Bina Dekhe Chalo

CHALO, PATAAKE CHALAYEN – CM Amarinder Singh & Parkash Singh Badal Jee

NO TIME TO READ THIS STORY? – That’s OK - Please do not feel guilty 

ELECTION COMMISSION - YOU FAILED TO CONVINCE. TRY AGAIN.

THIS IS WHY ELECTION COMMISSION DID NOT ANNOUNCE GUJARAT POLL DATES – Decoding the mystery 

BJP TO EDUCATE FARMERS ABOUT AGRI & RELIGION LINK – Will tell them Modi did so much 

AYE BHAI, BINA DEKHE CHALO –  Walking with the blind in Chandigarh

BAD, BAD WOMAN! – Punjab’s top playwright slams woman complainant against Langah

MR PRESIDENT, PLEASE TAKE BACK HIS GALLANTRY MEDAL – On Amod Kanth’s badge of shame

OPEN SALE AT GNDU – Have Rs 25,000? Get your compartment cleared. Rs 50,000 for two subjects

SUCHA SINGH LANGAH : KAMAAL JAARI HAI... Sucha Singh Langah wins, even in his darkest moments

ABEY TU BAHAR NIKAL, CHOWK MEIN AA   The 10-yard-radius protest

PATIALA, VIA PANCHKULA. HAIL DEMOCRACY! Halaat kharaab nahi hone chahiye!

PEHLU KHAN CASE   Will Govt Now Compensate The Magnificent Six? The Nation Needs to Know

MR HOME MINISTER, WILL YOU BE VISITING FAROOQ AHMAD DAR'S HOUSE? 

THE RYAN DEBATE: HOW INDIA MISSED THE GREAT CCTV ANGLE?  Not covered by cctv, so not covered by tv either

POLITICAL ECONOMY OF RETIREMENT AGE ROW   What’s wrong with retirement age policy?

THE GORAKHPUR DEAD SPEAK TO PUNJAB  From Patiala to Gorakhpur, the tale of the dead

WE WILL KILL 40-50 – Haryana BJP, Govt calculated death toll before firing first bullet

RELAX! ALL 30 WERE DERA PREMIS – Panchkula says something stinking about its conscience

LET'S KILL PAASH – Dr Sumail Singh Sidhu on the importance of Paash

A DOKLAM IN EVERY FIELD: Farmers not only produce food. They produce peace.

SURGICAL STRIKE YOU DID NOT KNOW ABOUT: When Indian jawans killed everyone at Pak post

PUNJAB: AN IDEA IN SEARCH OF WORDS: Punjab, more than a poster boy of progress or a renegade from modernity

_______________________________________________________________

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

[home] [1] 2  [prev.]1-5 of 6

Comment by: Dr Sathya

Do you want to donate your organ? We are here to help you with good cash to do anything you wish, Contact us if you are interested in donating your organ. Contact (sathyahome2018@gmail.com) call us or Whatsapp Number +918-496-850-589

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਮੈਡੀਕਲ ਕਾਲਜ 'ਚ ਅਧਿਆਪਕਾਂ ਤੇ ਉਪਕਰਣਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ
ਸਰਕਾਰੀ ਹਸਪਤਾਲਾਂ 'ਚ ਨਹੀਂ ਰਹੇਗੀ ਡਾਕਟਰਾਂ ਦੀ ਘਾਟ : ਸਿਹਤ ਮੰਤਰੀ
01.01.18 - ਪੀ ਟੀ ਟੀਮ
ਸਰਕਾਰੀ ਹਸਪਤਾਲਾਂ 'ਚ ਨਹੀਂ ਰਹੇਗੀ ਡਾਕਟਰਾਂ ਦੀ ਘਾਟ : ਸਿਹਤ ਮੰਤਰੀ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਐਜੂਕੇਸ਼ਨ ਤੇ ਖੋਜ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸਵੇਰੇ 'ਨਵਾਂ ਵਰ੍ਹਾ-2018' ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀਆਂ, ਰਜਿੰਦਰਾ ਹਸਪਤਾਲ, ਏ.ਪੀ.ਜੈਨ ਸਿਵਲ ਹਸਪਤਾਲ ਰਾਜਪੁਰਾ ਦੀ ਐਮਰਜੈਂਸੀ 'ਚ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਸਟਾਫ਼ ਨਾਲ ਮਨਾ ਕੇ ਇਕ ਨਵੀਂ ਪਿਰਤ ਪਾਈ। ਆਪਣੀ ਇਸ ਫੇਰੀ ਦੌਰਾਨ ਸਿਹਤ ਮੰਤਰੀ ਨੇ ਜਿਥੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਤੇ ਸਟਾਫ਼ ਸਮੇਤ ਇਥੇ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਅਮਲੇ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਉਥੇ ਹੀ ਉਨ੍ਹਾਂ ਨੇ ਮਠਿਆਈ ਵੰਡ ਕੇ ਇਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਜਾਣੀਆਂ।

ਇਸ ਮੌਕੇ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਸੀ, ਜਿਸ ਵਿਚੋਂ 88 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਨਾਲ ਉਪਰੇਸ਼ਨ ਥੀਏਟਰ, ਜਲ ਸਪਲਾਈ, ਬਾਥਰੂਮਾਂ ਅਤੇ ਪਾਰਕਾਂ ਸਮੇਤ ਐਮਰਜੈਂਸੀ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ ਮੁੱਖ ਮੰਤਰੀ ਵਲੋਂ ਬਣਾਈ ਗਈ ਉਚ ਤਾਕਤੀ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਪਟਿਆਲਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ ਉਸ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾਇਆ ਜਾਵੇਗਾ। ਮਰੀਜਾਂ ਦਾ ਹਾਲ-ਚਾਲ ਜਾਣਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਮੈਡੀਕਲ ਕਾਲਜ 'ਚ ਬ੍ਰਹਮ ਮਹਿੰਦਰਾ ਨੇ ਕਾਲਜ ਦੇ ਵਿਦਿਆਰਥੀਆਂ ਦੀ ਕਲਾਸ 'ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਵਰ੍ਹੇ ਦੀ ਆਮਦ 'ਤੇ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਮੈਡੀਕਲ ਕਾਲਜ 'ਚ ਅਧਿਆਪਕਾਂ ਅਤੇ ਲੋੜੀਂਦੇ ਉਪਰਕਣਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀਆਂ ਦੇ ਹੋਸਟਲਾਂ ਸਮੇਤ ਬਾਥਰੂਮਾਂ 'ਚ ਜਿਥੇ ਕਿਤੇ ਵੀ ਕਮੀ ਪੇਸ਼ੀ ਕਰਕੇ ਕਿਸੇ ਸੁਧਾਰ ਦੀ ਲੋੜ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਇਸ ਮਗਰੋਂ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ ਅਤੇ ਹਸਪਤਾਲ 'ਚ ਪ੍ਰਬੰਧਾਂ ਅਤੇ ਮਰੀਜਾਂ ਦੀ ਸਿਹਤ ਸੰਭਾਲ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਸ ਹਸਪਤਾਲ ਵਿਖੇ ਮਰੀਜਾਂ ਲਈ ਇਮਾਰਤ ਛੋਟੀ ਪੈ ਰਹੀ ਹੈ ਉਸ ਦੇ ਵਿਸਥਾਰ ਲਈ ਨਵਾਂ ਪ੍ਰਾਜੈਕਟ ਬਣਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਜਿਥੇ ਕਿਤੇ ਲੈਬਾਰਟਰੀ ਆਦਿ ਦੀ ਕਮੀ ਪੇਸ਼ੀ ਹੈ, ਉਸ 'ਚ ਵੀ ਸੁਧਾਰ ਕਰਕੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਉਪਕਰਣਾਂ ਦੀ ਘਾਟ ਜਲਦ ਹੀ ਪੂਰੀ ਕਰ ਦਿੱਤੀ ਜਾਵੇਗੀ।

ਇਥੇ ਇਹ ਦੱਸਣਯੋਗ ਹੈ ਕਿ ਬ੍ਰਹਮ ਮਹਿੰਦਰਾ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਸਮੇਤ ਹੋਰ ਸਿਵਲ ਹਸਪਤਾਲਾਂ 'ਚ ਜਾ ਕੇ ਨਵ੍ਹਾਂ ਵਰ੍ਹਾ ਮਨਾਉਣ ਵਾਲੇ ਪਹਿਲੇ ਸਿਹਤ ਮੰਤਰੀ ਬਣ ਗਏ ਹਨ। ਉਨ੍ਹਾਂ ਦੀ ਇਸ ਫੇਰੀ ਦੌਰਾਨ ਮਰੀਜਾਂ ਸਮੇਤ ਡਾਕਟਰਾਂ ਵੱਲੋਂ ਇਸ ਦੀ ਜਿਥੇ ਸ਼ਲਾਘਾ ਕੀਤੀ ਜਾ ਰਹੀ ਸੀ, ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਦੇ ਵੀ ਕਿਸੇ ਸਿਹਤ ਮੰਤਰੀ ਨੇ ਇਸ ਪ੍ਰਕਾਰ ਨਵਾਂ ਵਰ੍ਹਾ ਡਾਕਟਰਾਂ, ਮੈਡੀਕਲ ਵਿਦਿਆਰਥੀਆਂ ਅਤੇ ਮਰੀਜਾਂ ਨਾਲ ਮਠਿਆਈ ਸਾਂਝੀ ਕਰਕੇ ਕਦੇ ਨਹੀਂ ਮਨਾਇਆ। ਇਸ ਦੌਰਾਨ ਸਿਹਤ ਮੰਤਰੀ ਦੇ ਨਾਲ ਆਈ.ਐੱਮ.ਏ. ਪੰਜਾਬ ਦੇ ਪ੍ਰਧਾਨ ਏ.ਸੀ.ਐੱਸ. ਡਾ.ਜਤਿੰਦਰ ਕਾਂਸਲ, ਡਾ.ਵਿਸ਼ਾਲ ਚੋਪੜਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਬੀ.ਐੱਸ.ਸਿੱਧੂ ਆਦਿ ਵੀ ਮੌਜੂਦ ਰਹੇ।

[home] [1] 2  [prev.]1-5 of 6

Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com

ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER