ਪੰਜਾਬ

Monthly Archives: JANUARY 2017


33 ਵਿਧਾਨ ਸਭਾ ਹਲਕਿਆਂ ਵਿੱਚ ਲਗਾਈਆਂ ਜਾਣਗੀਆਂ ਵੀ.ਵੀ.ਪੀ.ਏ.ਟੀ. ਮਸ਼ੀਨਾਂ
27.01.17 - ਪੀ ਟੀ ਟੀਮ
33 ਵਿਧਾਨ ਸਭਾ ਹਲਕਿਆਂ ਵਿੱਚ ਲਗਾਈਆਂ ਜਾਣਗੀਆਂ ਵੀ.ਵੀ.ਪੀ.ਏ.ਟੀ. ਮਸ਼ੀਨਾਂਮੁੱਖ ਚੋਣ ਅਧਿਕਾਰੀ ਸਿਬਨ ਸੀ. ਨੇ ਕਿਹਾ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ 4 ਫਰਵਰੀ ਨੂੰ 117 ਵਿਧਾਨ ਸਭਾ ਦੀਆਂ ਸੀਟਾਂ ਦੀ ਚੋਣ ਲਈ 51 ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1145 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 9 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਮੁੱਖ ਚੋਣ ਦਫਤਰ ਵੱਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਵੋਟਾਂ ਪਵਾਉਣ ਲਈ ਕੁੱਲ 31,460 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲੀ ਵਾਰ ਪੰਜਾਬ ਸੂਬੇ ਵਿੱਚ 33 ਵਿਧਾਨ ਸਭਾ ਹਲਕਿਆਂ ਵਿੱਚ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਵੋਟਰ ਸਲਿੱਪਾਂ ਉਨ੍ਹਾਂ ਦੇ ਘਰ ਤੱਕ ਵੰਡਣ ਦਾ ਕੰਮ 31 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਵੀ.ਵੀ.ਪੀ.ਏ.ਟੀ. ਮਸ਼ੀਨਾਂ ਲੱਗਣ ਵਾਲੇ ਵਿਧਾਨ ਸਭਾ ਹਲਕਿਆਂ ਦੇ ਨਾਵਾਂ ਬਾਰੇ ਖੁਲਾਸਾ ਕਰਦਿਆਂ ਵਧੀਕ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪਠਾਨਕੋਟ, ਕਾਦੀਆ, ਮਜੀਠਾ, ਅੰਮ੍ਰਿਤਸਰ ਉਤਰੀ, ਭੁਲੱਥ, ਕਪੂਰਥਲਾ, ਜਲੰਧਰ ਕੇਂਦਰੀ, ਜਲੰਧਰ ਕੈਂਟ, ਹੁਸ਼ਿਆਰਪੁਰ, ਚੱਬੇਵਾਲ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਰੋਪੜ, ਐੱਸ.ਏ.ਐੱਸ. ਨਗਰ, ਫਤਹਿਗੜ੍ਹ ਸਾਹਿਬ, ਆਤਮ ਨਗਰ, ਰਾਏਕੋਟ, ਮੋਗਾ, ਫਿਰੋਜ਼ਪੁਰ ਸ਼ਹਿਰੀ, ਗੁਰੂ ਹਰਸਹਾਏ, ਜਲਾਲਾਬਾਦ, ਫਾਜ਼ਿਲਕਾ, ਲੰਬੀ, ਮੁਕਤਸਰ, ਫਰੀਦਕੋਟ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮਾਨਸਾ, ਲਹਿਰਾ, ਸੰਗਰੂਰ, ਬਰਨਾਲਾ, ਸਨੌਰ ਤੇ ਪਟਿਆਲਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ 487 ਫਲਾਇੰਗ ਸਕੁਐਡ ਟੀਮਾਂ ਅਤੇ 506 ਸਪੈਸ਼ਲ ਸਕੁਐਡ ਟੀਮਾਂ ਚੈਕਿੰਗ ਦਾ ਕੰਮ ਕਰ ਰਹੀਆਂ ਹਨ। ਹੁਣ ਤੱਕ ਪੇਡ ਨਿਊਜ਼ ਸਬੰਧੀ 50 ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ ਉਪਰ ਹੁਣ ਤੱਕ ਕੁੱਲ 4431 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 4218 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦੋਂ ਕਿ 183 ਸਮਾਂ ਰਹਿੰਦਿਆਂ ਕਾਰਵਾਈ ਅਧੀਨ ਹਨ। ਇਸ ਤੋਂ ਇਲਾਵਾ 30 ਮਾਮਲੇ ਮਿੱਥੇ ਸਮੇਂ ਤੋਂ ਬਾਅਦ ਵੀ ਕਾਰਵਾਈ ਅਧੀਨ ਹਨ।

ਵਧੀਕ ਮੁੱਖ ਚੋਣ ਅਫਸਰ ਨੇ ਹੁਣ ਤੱਕ ਪੁਲਿਸ ਜਾਂ ਹੋਰ ਏਜੰਸੀਆਂ ਵੱਲੋਂ ਜ਼ਬਤ ਕੀਤੀ ਸਮੱਗਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 12 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 5.90 ਕਰੋੜ ਰੁਪਏ ਨਗਦ, 26 ਕਰੋੜ ਰੁਪਏ ਦਾ ਸੋਨਾ, 2.50 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 91 ਫੀਸਦੀ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ।
[home] [1] 2 3 4 5 6 7  [prev.]1-5 of 35


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਰਾਜਨੀਤਕ ਸਵਾਰਥ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਪ੍ਰਧਾਨਮੰਤਰੀ
27.01.17 - ਏ.ਐੱਨ.ਆਈ.
ਰਾਜਨੀਤਕ ਸਵਾਰਥ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਪ੍ਰਧਾਨਮੰਤਰੀਜਲੰਧਰ ਵਿਖੇ ਪੰਜਾਬ ਵਿਧਾਨਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪੰਜਾਬ ਦੀ ਧਰਤੀ ਬਹਾਦਰਾਂ, ਗੁਰੂਆਂ ਅਤੇ ਸੰਤਾਂ ਦੀ ਧਰਤੀ ਹੈ। ਇਹ ਤਿਆਗ ਅਤੇ ਕੁਰਬਾਨੀ ਦੀ ਧਰਤੀ ਹੈ। ਪੰਜਾਬ ਦੇ ਕਿਸਾਨ ਆਪਣਾ ਖੂਨ ਪਸੀਨਾ ਇੱਕ ਕਰਕੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਇੱਥੇ ਦਾ ਜਵਾਨ ਦੇਸ਼ ਦੀ ਰੱਖਿਆ ਕਰਦਾ ਹੈ। ਅਜਿਹੇ ਵਿੱਚ ਇਸ ਚੋਣ ਵਿੱਚ ਪੰਜਾਬ ਦੀ ਆਨ-ਸ਼ਾਨ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਨੀਤਕ ਸਵਾਰਥ ਲਈ ਕੁੱਝ ਦਲਾਂ ਦੁਆਰਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।"

ਇਸ ਦੌਰਾਨ ਨੋਟਬੰਦੀ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ "ਭ੍ਰਿਸ਼ਟਾਚਾਰ ਅਤੇ ਕਾਲੇਧਨ ਦੇ ਖਿਲਾਫ ਲੜਾਈ ਜਾਰੀ ਰਹੇਗੀ। ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਕਾਰਣ ਮੈਨੂੰ ਤਿੰਨ ਮਹੀਨੇ ਤੋਂ ਕਿਹੜੇ-ਕਿਹੜੇ ਜ਼ੁਲਮ ਝਲਣੇ ਪਏ ਹਨ। ਲੇਕਿਨ ਮੋਦੀ ਬੇਈਮਾਨਾਂ ਤੋਂ ਨਹੀਂ ਡਰਦਾ। ਬੇਈਮਾਨਾਂ ਦੇ ਖਿਲਾਫ ਜੰਗ ਜਾਰੀ ਰਹੇਗੀ।"

ਉਹ ਇੱਥੇ ਪੀ.ਏ.ਪੀ. ਗਰਾਊਂਡ ਵਿੱਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰਧਾਨਮੰਤਰੀ ਦੇ ਰੈਲੀ ਵਿੱਚ ਪੁੱਜਣ 'ਤੇ ਤਲਵਾਰ ਦੇ ਕੇ ਅਤੇ ਪਗੜੀ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਲੜਾਈ ਜਾਰੀ ਰਹੇਗੀ। ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਬਹੁਤ ਔਖੀ ਹੈ ਅਤੇ ਇਸ ਵਿੱਚ ਤੁਹਾਡਾ ਸਹਿਯੋਗ ਚਾਹੀਦਾ ਹੈ।

ਮੋਦੀ ਨੇ ਕਿਹਾ ਕਿ ਬਾਦਲ ਸਾਹਿਬ ਦੀ ਤਪੱਸਿਆ ਹੈ, ਉਨ੍ਹਾਂ ਦਾ ਮਾਰਗਦਰਸ਼ਨ ਹੈ, ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੀ ਜਨਤਾ ਫਿਰ ਤੋਂ ਬਾਦਲ ਸਾਹਿਬ ਨੂੰ ਸੱਤਾ ਸੌਂਪੇਗੀ। ਕਾਂਗਰਸ ਬੰਗਾਲ ਵਿੱਚ ਗਈ ਅਤੇ ਕੰਮਿਊਨਿਸਟ ਪਾਰਟੀ ਨਾਲ ਸਮਝੌਤਾ ਕਰ ਲਿਆ, ਉਸੀ ਪਾਰਟੀ ਨਾਲ ਜਿਸਦੇ ਨਾਲ ਉਸਦੀ 50 ਸਾਲ ਦੀ ਰਾਜਨੀਤਕ ਲੜਾਈ ਚੱਲ ਰਹੀ ਸੀ।

ਰੈਲੀ 'ਚ ਮੁੱਖਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਇਹ ਚੋਣ ਵਿਕਾਸ ਅਤੇ ਸੂਬੇ ਨੂੰ ਅੱਗੇ ਵਧਾਉਣ ਦੇ ਮੁੱਦੇ ਉੱਤੇ ਆਧਾਰਿਤ ਹੈ। ਅਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਾਂ। ਕਾਂਗਰਸ ਦੀ ਨੀਤੀ ਵੰਡੋ ਅਤੇ ਰਾਜ ਕਰੋ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਐੱਨ.ਡੀ.ਏ. ਦੀ ਸਰਕਾਰ ਹੋਵੇਗੀ ਤਾਂ ਕੇਂਦਰ ਦੀ ਐੱਨ.ਡੀ.ਏ. ਸਰਕਾਰ ਨਾਲ ਉਸ ਦਾ ਤਾਲਮੇਲ ਬਿਹਤਰ ਹੋਵੇਗਾ ਅਤੇ ਰਾਜ ਤਰੱਕੀ ਕਰਦਾ ਰਹੇਗਾ।
[home] [1] 2 3 4 5 6 7  [prev.]1-5 of 35


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਕੋਈ ਬਾਹਰ ਦਾ ਬੰਦਾ ਨਹੀਂ ਚਲਾਏਗਾ: ਰਾਹੁਲ ਗਾਂਧੀ
27.01.17 - ਪੀ ਟੀ ਟੀਮ
ਪੰਜਾਬ ਕੋਈ ਬਾਹਰ ਦਾ ਬੰਦਾ ਨਹੀਂ ਚਲਾਏਗਾ: ਰਾਹੁਲ ਗਾਂਧੀਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮਜੀਠਾ ਵਿੱਚ ਚੌਣ ਰੈਲੀ ਨੂੰ ਸੰਬੋਧਿਤ ਕੀਤਾ। ਇੱਥੇ ਉਨ੍ਹਾਂ ਨੇ ਰਾਜ ਦੀ ਅਕਾਲੀ ਸਰਕਾਰ ਅਤੇ ਬਾਦਲ ਪਰਿਵਾਰ ਦੇ ਇਲਾਵਾ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਜ਼ੋਰਦਾਰ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਪੰਜਾਬ ਕੋਈ ਬਾਹਰ ਦਾ ਬੰਦਾ ਨਹੀਂ ਚਲਾਏਗਾ। 'ਆਪ' ਸਰਕਾਰ ਨੇ ਦਿੱਲੀ ਵਿੱਚ ਕੀ ਕੰਮ ਕੀਤਾ ਹੈ, ਆਪਣੇ ਆਪ ਵੇਖ ਲਓ। ਹੁਣ ਪੰਜਾਬ ਵਿੱਚ ਅਮਰਿੰਦਰ ਸਿੰਘ ਸਰਕਾਰ ਬਣਾਉਣਗੇ। ਅਮਰਿੰਦਰ ਸਿੰਘ ਪੰਜਾਬ ਦੇ ਮੁੱਖਮੰਤਰੀ ਬਣਨਗੇ।

ਕਾਂਗਰਸ ਉਪ-ਪ੍ਰਧਾਨ ਨੇ ਇਹ ਵੀ ਵਾਅਦਾ ਕੀਤਾ ਕਿ ਸਰਕਾਰ ਵਿੱਚ ਆਉਣ ਦੇ ਬਾਅਦ ਕਾਂਗਰਸ ਅਜਿਹੇ ਕਾਨੂੰਨ ਬਣਾਵੇਗੀ,  ਜਿਸ ਨਾਲ ਨਸ਼ਿਆਂ ਦਾ ਧੰਧਾ ਕਰਨ ਵਾਲੇ ਕੰਬਣਗੇ। ਲੋਕਾਂ ਨੂੰ ਕਿਤੇ ਵੀ ਜਾਣਾ ਹੋਵੇ ਤਾਂ ਬਾਦਲ ਪਰਿਵਾਰ ਦੀ ਬੱਸ ਵਿੱਚ ਹੀ ਜਾਣਾ ਪਵੇਗਾ, ਇਹ ਅੱਜ ਪੰਜਾਬ ਦੀ ਟਰਾਂਸਪੋਰਟ ਵਿਵਸਥਾ ਹੈ। ਕਾਂਗਰਸ ਇਸ ਨੂੰ ਬਦਲੇਗੀ।

ਉਨ੍ਹਾਂ ਬਾਦਲ ਪਰਿਵਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਹਰ ਇੰਡਸਟਰੀ ਅਤੇ ਬਿਜ਼ਨਸ ਵਿੱਚ ਚੁਣੇ ਹੋਏ ਪਰਿਵਾਰ ਦੀ ਮਨਾਪਲੀ ਹੈ। ਆਮ ਲੋਕਾਂ ਲਈ ਕੋਈ ਸਕੋਪ ਨਹੀਂ ਹੈ। ਮੈਂ ਚਾਰ ਸਾਲ ਪਹਿਲਾਂ ਵੀ ਕਿਹਾ ਸੀ ਕਿ 70 ਫ਼ੀਸਦੀ ਯੂਥ ਨੂੰ ਡਰਗਸ ਨੇ ਬਰਬਾਦ ਕਰ ਦਿੱਤਾ ਹੈ। ਉਦੋਂ ਬਾਦਲਾਂ ਨੇ ਮੇਰਾ ਮਜ਼ਾਕ ਬਣਾਇਆ ਸੀ, ਹੁਣ ਪੂਰਾ ਪੰਜਾਬ ਉਹੀ ਕਹਿ ਰਿਹਾ ਹੈ, ਜੋ ਮੈਂ ਬੋਲਿਆ ਸੀ।

ਅਕਾਲੀ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜ ਨਦੀਆਂ ਦਾ ਪਾਣੀ ਪੂਰੇ ਦੇਸ਼ ਨੂੰ ਸ਼ਕਤੀ ਦਿੰਦਾ ਸੀ। 'ਬਾਦਲ' ਕਿਸਾਨ ਨੂੰ ਖੁਸ਼ੀ ਦਿੰਦੇ ਹਨ, ਲੇਕਿਨ ਪੰਜਾਬ ਦੇ ਬਾਦਲਾਂ ਨੇ ਜਨਤਾ ਨੂੰ ਕੁੱਝ ਨਹੀਂ ਦਿੱਤਾ। ਪੰਜਾਬ ਵਿੱਚ ਨੌਕਰੀ ਚਾਹੀਦੀ ਹੈ ਤਾਂ ਬਾਦਲਾਂ ਨੂੰ ਕਟ ਦੋ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਾਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਨਾਲ ਲੜਾਈ ਦੀ ਗੱਲ ਕਰਦੇ ਹਨ ਤਾਂ ਉਹ ਪੰਜਾਬ ਵਿੱਚ ਅਕਾਲੀਆਂ ਦੇ ਨਾਲ ਕਿਵੇਂ ਖੜੇ ਹੋ ਜਾਂਦੇ ਹਨ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਇੱਕ ਸੁਨੇਹਾ ਜਾਰੀ ਕਰ ਕੇ ਪ੍ਰਧਾਨ ਮੰਤਰੀ 'ਤੇ ਸਿੱਧਾ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੰਵਿਧਾਨ ਦਾ ਮਤਲੱਬ ਹੁੰਦਾ ਹੈ, ਕਿਸੇ ਦੀ ਮਨਮਾਨੀ ਅਤੇ ਤਾਨਾਸ਼ਾਹੀ ਨਹੀਂ ਚੱਲੇਗੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਦੇਸ਼ ਨੂੰ ਅੱਗੇ ਵਧਾਉਣ ਵਿੱਚ ਬਹੁਤ ਸਾਰੇ ਲੋਕਾਂ ਦਾ ਹੱਥ ਹੈ।
[home] [1] 2 3 4 5 6 7  [prev.]1-5 of 35


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਆਪ' ਦਾ ਮੈਨੀਫੈਸਟੋ ਜਾਰੀ, 5 ਰੁਪਏ ਵਿਚ ਖਾਣਾ ਦੇਣ ਦਾ ਵਾਅਦਾ
27.01.17 - ਪੀ ਟੀ ਟੀਮ
'ਆਪ' ਦਾ ਮੈਨੀਫੈਸਟੋ ਜਾਰੀ, 5 ਰੁਪਏ ਵਿਚ ਖਾਣਾ ਦੇਣ ਦਾ ਵਾਅਦਾਆਮ ਆਦਮੀ ਪਾਰਟੀ ਨੇ ਕਰਮਚਾਰੀਆਂ ਲਈ ਵੱਖ ਤੋਂ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਆਪਣੇ ਮੈਨੀਫੈਸਟੋ ਵਿੱਚ 'ਆਪ' ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਤਨਖਾਹ ਨਾਲ ਸਬੰਧਤ ਹੋਰ ਮੁੱਦਿਆਂ ਦੀ ਨਿਗਰਾਨੀ ਲਈ ਇੱਕ ਕਮੇਟੀ ਬਣਾਈ ਜਾਵੇਗੀ।

ਇਸ ਵਿੱਚ ਕਿਸਾਨਾਂ ਦੀ ਕਰਜ ਮਾਫੀ ਤੋਂ ਲੈ ਕੇ ਨਸ਼ਿਆਂ ਤੋਂ ਮੁਕਤੀ ਤੱਕ ਦੇ ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮੈਨੀਫੈਸਟੋ ਵਿੱਚ ਆਮ ਆਦਮੀ ਕੰਟੀਨ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸ ਕੰਟੀਨ ਵਿੱਚ ਪੰਜ ਰੁਪਏ ਵਿੱਚ ਆਮ ਆਦਮੀ ਲਈ ਖਾਣਾ ਦੇਣ ਦੀ ਗੱਲ ਕਹੀ ਗਈ ਹੈ।

ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ 5 ਲੱਖ ਰੁਪਏ ਤੱਕ ਕੈਸ਼ਲੈੱਸ ਹੈਲਥ ਇੰਸ਼ੋਰੈਂਸ ਸਮੇਤ ਹੋਰ ਕਈ ਵਾਅਦੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਪੰਜਾਬ ਦੌਰੇ ਉੱਤੇ ਹੀ ਹਨ। ਅਰਵਿੰਦ ਕੇਜਰੀਵਾਲ ਅੱਜ ਪਟਿਆਲਾ ਦੀਆਂ ਸਾਰੀਆਂ ਵਿਧਾਨਸਭਾ ਸੀਟਾਂ ਉੱਤੇ ਰੋਡ ਸ਼ੋ ਕਰਨਗੇ।

ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਰਿਟਾਇਰਮੈਂਟ ਦੇ ਕਾਰਣ ਖਾਲੀ ਸੀਟਾਂ ਨੂੰ ਸਰਕਾਰੀ ਨੀਤੀ ਅਨੁਸਾਰ 31 ਮਾਰਚ ਤੋਂ ਪਹਿਲਾਂ ਭਰਿਆ ਜਾਵੇਗਾ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਪੋਸਟਿੰਗ ਵਿੱਚ ਪਹਿਲ ਦਿੱਤੀ ਜਾਵੇਗੀ। ਇਸ ਦੇ ਇਲਾਵਾ ਸਾਰੇ ਏਡਿਡ ਸਕੂਲ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਦੀ ਤਰ੍ਹਾਂ ਮੰਨਿਆ ਜਾਵੇਗਾ। ਰਿਵਾਇਤੀ ਲੰਬੜਦਾਰੀ ਵਿਵਸਥਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੂੰ 3000 ਰੁਪਏ ਅਤੇ ਚੌਂਕੀਦਾਰ ਨੂੰ 2000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਰਮਚਾਰੀਆਂ ਲਈ ਮੈਨੀਫੈਸਟੋ ਨੂੰ ਇੱਕ ਹੋਰ ਝੂਠ ਕਰਾਰ ਦਿੰਦੇ ਹੋਏ ਖਾਰਿਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੱਸੇ ਕਿ ਬੀਤੇ ਢਾਈ ਸਾਲਾਂ ਦੇ ਦੌਰਾਨ ਉਨ੍ਹਾਂ ਨੇ ਦਿੱਲੀ ਵਿੱਚ ਕਿੰਨੇ ਵਾਅਦੇ ਪੂਰੇ ਕੀਤੇ ਹਨ।

'ਆਪ' ਕਰਮਚਾਰੀ ਮੈਨੀਫੈਸਟੋ ਦੀਆਂ ਪ੍ਰਮੁੱਖ ਗੱਲਾਂ:
  • ਸਾਰੇ ਕਾਂਟਰੈਕਟ ਕਰਮੀਆਂ ਨੂੰ ਪੱਕਾ ਕਰਨ ਦਾ ਵੱਡਾ, ਘੱਟੋ-ਘੱਟ ਤਨਖਾਹ ਵਿੱਚ ਵਾਧਾ।
  • 2004 ਵਿੱਚ ਬੰਦ ਕੀਤੀ ਗਈ ਪੈਨਸ਼ਨ ਸਕੀਮ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ।
  • 31 ਮਾਚਰ ਤੱਕ ਸਾਰੇ ਖਾਲੀ ਪਦ ਭਰੇ ਜਾਣਗੇ।
  • ਆਂਗਨਵਾੜੀ, ਆਸ਼ਾ ਵਰਕਰਸ, ਮਿਡ-ਡੇ ਮੀਲ ਵਰਕਰਸ ਦੀ ਤਨਖਾਹ ਦੁੱਗਣੀ ਕਰਨਗੇ।
  • ਬੋਰਡ ਅਤੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਵੀ ਪੇਂਸ਼ਨ ਦੇਣ ਦੀ ਗੱਲ।
  • ਨੌਕਰੀ ਵਿੱਚ ਪੋਸਟਿੰਗ ਉੱਤੇ ਔਰਤਾਂ ਨੂੰ ਮਿਲੇਗੀ ਪਹਿਲ।
  • ਵਿਦਿਆਰਥੀਆਂ ਨੂੰ ਲੈਪਟਾਪ।
[home] [1] 2 3 4 5 6 7  [prev.]1-5 of 35


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਹਰ ਇਕ ਵਰਗ ਲਈ ਤੋਹਫ਼ਾ
24.01.17 - ਪੀ ਟੀ ਟੀਮ
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਹਰ ਇਕ ਵਰਗ ਲਈ ਤੋਹਫ਼ਾਸ਼੍ਰੋਮਣੀ ਅਕਾਲੀ ਦਲ ਨੇ ਅੱਜ 2017 ਵਿਧਾਨ ਸਭਾ ਚੋਣਾਂ ਵਾਸਤੇ ਆਪਣਾ ਚੋਣ-ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਨੌਜਵਾਨਾਂ ਲਈ 20 ਲੱਖ ਨੌਕਰੀਆਂ ਪੈਦਾ ਕਰਨ, ਖੇਤੀਬਾੜੀ ਨੂੰ ਮੁਨਾਫੇਯੋਗ ਧੰਦਾ ਬਣਾਉਣ, ਪੇਂਡੂ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ, ਇੰਡਸਟਰੀ ਲਈ ਮੈਗਾ ਕੰਪਲੈਕਸ ਸਥਾਪਤ ਕਰਨ, ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਾਇਕਲ ਦੀ ਤਰਜ਼ 'ਤੇ ਸਕੂਟੀਆਂ ਦੇਣ ਅਤੇ ਗਰੀਬ ਤਬਕੇ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਬਾਦਲ ਨੇ ਕਿਹਾ ਕਿ ਗਰੀਬ ਤਬਕਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਕਾਲੀ-ਭਾਜਪਾ ਦੇ ਦਰਸ਼ਨ ਦਾ ਕੇਂਦਰ ਬਿੰਦੂ ਹੈ। ਸਾਰੇ ਕੱਚੇ ਘਰਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਜਨਰਲ ਸ਼੍ਰੇਣੀਆਂ ਵਿਚ ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ ਨੂੰ ਸਾਰੀਆਂ ਸਮਾਜ ਭਲਾਈ ਵਾਲੀਆਂ ਸਕੀਮਾਂ ਦੇ ਫਾਇਦੇ ਦਿੱਤੇ ਜਾਣਗੇ, ਜਿਹੜੇ ਐੱਸ.ਸੀ./ਬੀ.ਸੀ. ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਹਨ। ਸ਼ਗਨ ਸਕੀਮ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 51000 ਰੁਪਏ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਜ਼ਨ ਦਸਤਾਵੇਜ਼ 'ਜੋ ਕਿਹਾ ਸੋ ਕਰ ਵਿਖਾਇਆ' ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਵਾਅਦੇ ਕੀਤੇ ਸਨ, ਸਾਰੇ ਪੂਰੇ ਕਰ ਵਿਖਾਏ ਹਨ। ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ, ਆਟਾ-ਦਾਲ ਅਤੇ ਸ਼ਗਨ ਸਕੀਮ ਵਰਗੇ ਅਨੋਖੇ ਲੋਕ ਭਲਾਈ ਪ੍ਰੋਗਰਾਮ ਸ਼ੁਰੂ ਕਰਨੇ, ਸੂਬੇ ਦੇ 165 ਕਸਬਿਆਂ ਵਿਚ ਪਾਣੀ ਅਤੇ ਸੀਵਰੇਜ ਦੀਆਂ 100 ਫੀਸਦੀ ਸਹੂਲਤਾਂ ਦੇਣਾ ਆਦਿ ਸਾਰੇ ਵਾਅਦੇ ਪੂਰੇ ਕੀਤੇ ਹਨ।

ਬਾਦਲ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਸਾਰੇ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ ਵਚਨਬੱਧ ਹੈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 2 ਤੋਂ 3 ਹਜ਼ਾਰ ਤੱਕ ਦਾ ਫਾਇਦਾ ਹੋਵੇਗਾ। ਸਾਰੇ ਛੋਟੇ ਕਿਸਾਨ 2 ਲੱਖ ਰੁਪਏ ਦਾ ਵਿਆਜ ਮੁਕਤ ਫਸਲੀ ਕਰਜ਼ਾ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਸਰਕਾਰ ਸਾਰੇ ਕਿਸਾਨਾਂ ਨੂੰ ਬਿਨ੍ਹਾਂ ਕੋਈ ਰਕਬੇ ਦੀ ਸੀਮਾ ਮਿੱਥੇ ਟਿਊਬਵੈਲ ਕੁਨੈਕਸ਼ਨ ਦੇਵੇਗੀ ਅਤੇ ਖੇਤੀਬਾੜੀ ਦੇ ਕੰਮਾਂ ਲਈ ਦਿਨ ਵਿਚ 10 ਘੰਟੇ ਮੁਫਤ ਅਤੇ ਲਗਾਤਾਰ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੰਡ 5 ਰੁਪਏ ਕਿਲੋ ਅਤੇ ਘਿਓ 25 ਰੁਪਏ ਕਿਲੋ ਦੇਣ ਦਾ ਨਵਾਂ ਉਪਰਾਲਾ ਕੀਤਾ ਜਾਵੇਗਾ।

ਬਾਦਲ ਨੇ ਕਿਹਾ ਕਿ ਅਸੀਂ 165 ਕਸਬਿਆਂ ਵਿਚ ਪੀਣ ਲਈ ਸਾਫ ਪਾਣੀ ਅਤੇ ਸੀਵਰੇਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਹੁਣ ਅਸੀਂ ਇਹ ਸਾਰੀਆਂ ਸਹੂਲਤਾਂ ਪੰਜਾਬ ਦੇ 12000 ਪਿੰਡਾਂ ਲੈ ਕੇ ਜਾਵਾਂਗੇ। ਇਸ ਤੋਂ ਇਲਾਵਾ ਪਿੰਡਾਂ ਦੀ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੋਲਰ ਲਾਈਟਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ "20 ਲੱਖ ਨੌਕਰੀਆਂ ਦਾ ਵਾਅਦਾ ਪੂਰਾ ਕਰਨ ਲਈ ਸਰਕਾਰੀ ਨੌਕਰੀਆਂ ਤੋਂ ਇਲਾਵਾ ਟੂਰਿਜ਼ਮ ਅਤੇ ਉਦਯੋਗਿਕ ਸੈਕਟਰਾਂ ਵਿਚ ਵੀ ਭਾਰੀ ਗਿਣਤੀ ਵਿਚ ਨੌਕਰੀਆਂ ਪੈਦਾ ਕਰਾਂਗੇ। ਅਸੀਂ ਸਾਰਾ ਲੋੜੀਂਦਾ ਬੁਨਿਆਦੀ ਢਾਂਚਾ ਉਸਾਰ ਦਿੱਤਾ ਹੈ। ਸਾਰੇ ਮੁੱਖ ਸ਼ਹਿਰ ਅਤੇ ਕਸਬੇ ਚਾਰ ਮਾਰਗੀ ਅਤੇ ਛੇ ਮਾਰਗੀ ਸ਼ਾਹਮਾਰਗਾਂ ਰਾਹੀਂ ਇੱਕ ਦੂਜੇ ਨਾਲ ਜੁੜ ਜਾਣਗੇ। ਸਾਨੂੰ ਵੱਡਾ ਇੰਡਸਟਰੀ ਕੇਂਦਰ ਬਣਾਉਣ ਦੀ ਲੋੜ ਹੈ। ਉਸ ਦੇ ਮੁਤਾਬਿਕ ਅਸੀਂ ਮਾਲਵਾ ਖੇਤਰ ਨੂੰ ਟੈਕਸਟਾਇਲ ਹੱਬ ਬਣਾਉਣ ਦੀ ਯੋਜਨਾ ਬਣਾਈ ਹੈ। 

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਅਪਰਾਧ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਬਾਦਲ ਨੇ ਕਿਹਾ ਕਿ ਅਪਰਾਧ ਨੂੰ ਰੋਕਣ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਪ੍ਰਵੇਸ਼-ਨਿਕਾਸ ਦਰਵਾਜਿਆਂ ਉੱਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਦੀ ਦੂਜੀ ਕੜੀ ਵਜੋਂ ਇੱਕ ਵਿਸੇਥਸ਼ ਬਾਰਡਰ ਏਰੀਆ ਫੋਰਸ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਤੋਂ ਨਸ਼ੇ ਛੁਡਾਉਣ ਲਈ ਨਵੀਂ ਨੀਤੀ ਬਣਾਈ ਜਾਵੇਗੀ ਅਤੇ ਮੁੜ ਵਸਾਊ ਕੇਂਦਰਾਂ ਨੂੰ ਅਪਗਰੇਡ ਕੀਤਾ ਜਾਵੇਗਾ।

ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਸਾਰੀਆਂ ਅਣਅਧਿਕਾਰਤ ਕਲੋਨੀਆਂ ਨੂੰ ਮਾਮੂਲੀ ਜਿਹੀ ਕੀਮਤ ਨਾਲ ਰੈਗੂਲਰ ਕਰਨ ਵਾਸਤੇ ਵਿਸ਼ੇਸ਼ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਲਾਭ ਪਹੁੰਚਾਉਣ ਲਈ ਸੀ.ਐੱਸ.ਡੀ. ਉੱਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੰਜਾਬ ਕੋਲ ਐੱਸ.ਵਾਈ.ਐੱਲ. ਨਹਿਰ ਵਾਸਤੇ ਕੋਈ ਵੀ ਜ਼ਮੀਨ ਜਾਂ ਪਾਣੀ ਨਹੀਂ ਹੈ। ਜਿਹੜੀ ਜ਼ਮੀਨ ਨਹਿਰ ਵਾਸਤੇ ਐਕਵਾਇਰ ਕੀਤੀ ਗਈ ਸੀ, ਉਹ ਅਸੀਂ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਹੈ। ਹੁਣ ਕਿਸੇ ਵੀ ਹਾਲਤ ਵਿਚ ਐੱਸ.ਵਾਈ.ਐੱਲ. ਨਹਿਰ ਨਹੀਂ ਬਣਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਲਏ ਫੈਸਲਿਆਂ, ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਵੋਟਾਂ ਮੰਗਦੇ ਹਾਂ।
[home] [1] 2 3 4 5 6 7  [prev.]1-5 of 35


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER