ਪੰਜਾਬ
ਹਜ਼ੂਰ ਸਾਹਿਬ ਤੋਂ ਆਏ ਸਿੱਖ ਸ਼ਰਧਾਲੂ
ਕੋਰੋਨਾ ਪੀੜਤਾਂ 'ਤੇ ਠੱਪਾ ਲਾਉਣਾ ਗਲਤ
- ਚੰਦ ਫਤਿਹਪੁਰੀ
ਕੋਰੋਨਾ ਪੀੜਤਾਂ 'ਤੇ ਠੱਪਾ ਲਾਉਣਾ ਗਲਤ



ਪੰਜਾਬ ਵਿੱਚ ਬੀਤੇ ਵੀਰਵਾਰ ਇੱਕੋ ਦਿਨ ਕੋਰੋਨਾ ਵਾਇਰਸ ਤੋਂ ਪ੍ਰਭਾਵਤ 150 ਤੋਂ ਵੱਧ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਤਰਥੱਲੀ ਮਚ ਗਈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਤੱਥ ਪੇਸ਼ ਕੀਤੇ ਜਾਣ ਨਾਲ ਕਿ ਸਾਹਮਣੇ ਆਏ ਮਰੀਜ਼ਾਂ ਵਿੱਚੋਂ ਬਹੁਤੇ ਹਜ਼ੂਰ ਸਾਹਿਬ ਤੋਂ ਆਏ ਸਿੱਖ ਸ਼ਰਧਾਲੂ ਹਨ, ਨੇ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਇੱਕ ਪਾਸੇ ਸੂਬੇ ਦਾ ਸਿਹਤ ਮੰਤਰੀ ਇਹ ਕਹਿ ਰਿਹਾ ਹੈ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲਿਆਂ ਨੇ ਸਾਡੇ ਕੀਤੇ ਕਰਾਏ ਉੱਤੇ ਪਾਣੀ ਫੇਰ ਦਿੱਤਾ ਹੈ, ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਟੈੱਸਟ ਮਸ਼ੀਨ ਦੀ ਭਰੋਸੇਯੋਗਤਾ ਉੱਤੇ ਸ਼ੱਕ ਪ੍ਰਗਟ ਕੀਤਾ ਹੈ।

ਸਾਰੇ ਮਾਮਲੇ ਵਿੱਚ ਇੱਕ ਗੱਲ ਸਮਝ ਤੋਂ ਬਾਹਰੀ ਹੈ ਕਿ ਜਦੋਂ ਮਹਾਂਰਾਸ਼ਟਰ ਸਰਕਾਰ ਨੇ ਸਾਰੇ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇ ਕੇ ਤੋਰਿਆ ਸੀ ਤੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਮੁਤਾਬਕ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਸਾਰੇ ਸ਼ਰਧਾਲੂ ਇੱਕ ਮਹੀਨੇ ਤੋਂ ਇਕਾਂਤਵਾਸ ਸਨ, ਫਿਰ ਪੰਜਾਬ ਵਿੱਚ ਆਉਂਦਿਆਂ ਹੀ ਏਨੀ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਕੇਸ ਕਿਵੇਂ ਸਾਹਮਣੇ ਆ ਗਏ।
 
ਨੰਦੇੜ ਪ੍ਰਸ਼ਾਸਨ ਦੇ ਹਵਾਲੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਦਾਅਵਾ ਕੀਤਾ ਹੈ ਕਿ ਇਸ ਸ਼ਹਿਰ ਵਿੱਚ ਸਿਰਫ਼ ਤਿੰਨ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਠੀਕ ਹੋ ਕੇ ਘਰ ਚਲਾ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਨ੍ਹਾਂ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਚਿੰਬੜਿਆ ਕਿੱਥੋਂ? ਬੱਸਾਂ ਰਾਹੀਂ ਵਾਪਸ ਆਉਂਦਿਆਂ ਇਹ ਸ਼ਰਧਾਲੂ ਰਸਤੇ ਵਿੱਚ ਕਿਧਰੇ ਰੁਕੇ ਹੋਣ ਤਾਂ ਇਸ ਬਾਰੇ ਤਾਂ ਡਰਾਈਵਰ ਜਾਂ ਸ਼ਰਧਾਲੂ ਹੀ ਦੱਸ ਸਕਦੇ ਹਨ। ਕੁਝ ਵੀ ਹੋਵੇ ਇਸ ਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ।

ਇਸ ਮਾਮਲੇ ਵਿੱਚ ਸਭ ਤੋਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਰੋਜ਼ ਜਾਰੀ ਹੋਣ ਵਾਲੇ ਬੁਲੇਟਿਨ ਵਿੱਚ ਜ਼ਿਲ੍ਹੇਵਾਰ ਗਿਣਤੀ ਦੱਸਦਿਆਂ ਅੰਕੜਿਆਂ ਨੂੰ ਨਿਖੇੜ ਕੇ ਦੱਸਣਾ ਕਿ ਹਜ਼ੂਰ ਸਾਹਿਬ ਤੋਂ ਆਏ ਏਨੇ ਸ਼ਰਧਾਲੂ ਕੋਰੋਨਾ ਪੀੜਤ ਨਿਕਲੇ ਹਨ, ਗਲਤ ਪ੍ਰਭਾਵ ਦਿੰਦਾ ਹੈ। ਅਸੀਂ ਪੰਜਾਬ ਵਿੱਚ ਦੇਖ ਚੁੱਕੇ ਹਾਂ ਕਿ ਜਦੋਂ ਪਠਲਾਵੇ ਪਿੰਡ ਦੇ ਐੱਨ ਆਰ ਆਈ ਬਲਦੇਵ ਸਿੰਘ ਦੇ ਕੋਰੋਨਾ ਹੋਣ ਦਾ ਕੇਸ ਸਾਹਮਣੇ ਆਇਆ ਸੀ ਤਾਂ ਲੋਕਾਂ ਨੇ ਸਮੁੱਚੇ ਐੱਨ ਆਰ ਆਈਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ।
 
ਇਸ ਤੋਂ ਬਾਅਦ ਦਿੱਲੀ ਦੇ ਤਬਲੀਗੀ ਮਰਕਜ਼ ਦਾ ਕੇਸ ਸਾਹਮਣੇ ਆਇਆ ਤਾਂ ਪੰਜਾਬ ਵਾਂਗ ਹੀ ਤਬਲੀਗੀਆਂ ਦੇ ਵੱਖਰੇ ਅੰਕੜੇ ਦੱਸ ਕੇ ਅਜਿਹਾ ਮਾਹੌਲ ਤਿਆਰ ਕਰ ਦਿੱਤਾ ਗਿਆ ਕਿ ਲੋਕਾਂ ਨੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਹੀ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਠਹਿਰਾਅ ਦਿੱਤਾ। ਇਸ ਦਾ ਖਮਿਆਜ਼ਾ ਦੇਸ਼ ਦੇ ਸਮੁੱਚੇ ਮੁਸਲਮਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕੋਰੋਨਾ ਦੀ ਦਹਿਸ਼ਤ ਕਾਰਣ ਲੋਕ ਮਨਾਂ ਵਿੱਚ ਅੱਜ ਜਿਸ ਤਰ੍ਹਾਂ ਦਾ ਡਰ ਤੇ ਸਹਿਮ ਛਾਇਆ ਹੋਇਆ ਹੈ ਕਿ ਉਹ ਡਾਕਟਰਾਂ ਤੇ ਨਰਸਾਂ ਤੋਂ ਵੀ ਤਰਾਹੁਣ ਲੱਗੇ ਹਨ, ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਜਾਣਕਾਰੀ ਦਿੰਦਿਆਂ ਜਾਤ ਜਾਂ ਭਾਈਚਾਰੇ ਦਾ ਠੱਪਾ ਨਹੀਂ ਲਾਉਣਾ ਚਾਹੀਦਾ।

ਪੰਜਾਬ ਸਰਕਾਰ ਦੀ ਇਸ ਪਹੁੰਚ ਨੂੰ ਵੀ ਠੀਕ ਨਹੀਂ ਠਹਿਰਾਇਆ ਜਾ ਸਕਦਾ। ਹਰ ਕੋਈ ਜਾਣਦਾ ਹੈ ਕਿ ਰਾਧਾ ਸਵਾਮੀਆਂ, ਨਿਰੰਕਾਰੀਆਂ ਤੇ ਹੋਰ ਡੇਰੇਦਾਰਾਂ ਪ੍ਰਤੀ ਆਮ ਸਿੱਖਾਂ ਦੀ ਪਹੁੰਚ ਮਿੱਤਰ-ਭਾਵ ਵਾਲੀ ਨਹੀਂ ਹੈ। ਇਸ ਲਈ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਰਾਧਾ ਸਵਾਮੀ ਡੇਰੇ ਵਿੱਚ ਰੱਖਣ ਦੇ ਫੈਸਲੇ ਨੂੰ ਆਮ ਸਿੱਖ ਕਦੇ ਵੀ ਸਹੀ ਨਹੀਂ ਠਹਿਰਾਉਣਗੇ। ਇਹ ਸਮਝੋਂ ਬਾਹਰ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚਲੀਆਂ ਸਰਾਵਾਂ ਨੂੰ ਇਕਾਂਤਵਾਸ ਕੇਂਦਰ ਬਣਾਏ ਜਾਣ ਦੀ ਸਹਿਮਤੀ ਦੇ ਚੁੱਕੀ ਹੈ ਤਾਂ ਫਿਰ ਸਿੱਖ ਸ਼ਰਧਾਲੂਆਂ ਨੂੰ ਉੱਥੇ ਰੱਖਣ ਦੀ ਥਾਂ ਰਾਧਾ ਸਵਾਮੀ ਡੇਰੇ ਵਿੱਚ ਰੱਖਣ ਦੀ ਕੀ ਲੋੜ ਸੀ। ਜੇਕਰ ਸਾਰਿਆਂ ਨੂੰ ਉੱਥੇ ਰੱਖਿਆ ਜਾਂਦਾ ਤਾਂ ਨੈਗੇਟਿਵ ਤੇ ਪਾਜ਼ੀਟਿਵ ਦਾ ਵਿਵਾਦ ਵੀ ਨਹੀਂ ਸੀ ਉਠਣਾ। ਇਸ ਲਈ ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਤਬਦੀਲ ਕੀਤਾ ਜਾਵੇ। (ਨਵਾਂ ਜ਼ਮਾਨਾ)
--------------------
ਵੇਖੋ ਵੀਡਿਓ:



Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment by: ਸਾਹਿਬ ਸਿੰਘ

ਕੋਰੋਨਾ ਇਕ ਦੋ ਦਿਨ ਲੱਛਣ ਪ੍ਰਗਟ ਨਹੀਂ ਕਰਦਾ। ਇਹ ਸੱਤ ਤੋਂ ਬਾਰਾਂ ਦਿਨ ਲੈਂਦਾ ਹੈ ਫਿਰ ਰਸਤੇ ਵਿਚ ਹੋਣ ਦਾ ਸਵਾਲ ਈ ਪੈਦਾ ਨੀ ਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਮਹਾਂਰਾਸ਼ਟਰ ਅਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ। ਨਾਂਦੇੜ ਵਿਖੇ ਦਿੱਤੀ ਕਲੀਨ ਚਿੱਟ ਗਲਤ ਹੋ ਸਕਦੀ ਹੈ। ਪਹਿਲਾਂ ਕੇਂਦਰ ਸਰਕਾਰ ਨਾਂਹ ਕਰਦੀ ਰਹੀ, ਫਿਰ ਅਚਾਨਕ ਕਿਵੇਂ ਫੈਸਲਾ ਲਿਆ। ਪੰਜਾਬ ਸਰਕਾਰ ਤੋਂ ਇਹ ਗਲਤੀ ਹੋਈ ਹੈ ਕਿ ਉਸ ਨੇ ਨਾਂਦੇੜ ਦੀਆਂ ਰਿਪੋਰਟਾਂ ਤੇ ਇਤਬਾਰ ਕਰ ਲਿਆ। ਦੂਜੀ ਗਲਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿੱਚ ਹੀ ਇਕਾਂਤ ਕਰਨਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਕਥਿਤ ਸਿੰਘ ਸਾਹਿਬਾਨ ਸਿਆਸਤ ਕਰਕੇ ਕੈਪਟਨ ਨੂੰ ਬਦਨਾਮ ਕਰਨ ਦਾ ਮੌਕਾ ਭਾਲਦੇ ਹਨ। ਇੰਨੇ ਚਿਰ ਦੀ ਕਮੇਟੀ ਕਿੱਥੇ ਸੀ, ਕੇਂਦਰ ਸਰਕਾਰ ਇੰਨ੍ਹਾਂ ਦੀ ਹੈ, ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਤੋਂ ਲਿਆ ਕੇ, ਉਨ੍ਹਾਂ ਦੀ ਸੰਭਾਲ ਕਰ ਲੈਂਦੀ ਜਾਂ ਬਾਦਲ ਪਰਿਵਾਰ ਕਰਦਾ , ਸ਼ਰਧਾਲੂ ਤਾਂ ਪਹਿਲੇ ਦਿਨ ਤੋਂ ਹੀ ਰੌਲਾ ਪਾ ਰਹੇ ਸਨ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER