ਪੰਜਾਬ
ਨਿਹੰਗ-ਪੰਜਾਬ ਪੁਲਿਸ ਤਕਰਾਰ ਉਪਰੰਤ ਪੁਲਿਸ ਵਿਹਾਰ ਵਿਚ ਨਿਘਾਰ’ਤੇ ਨਜ਼ਰਸਾਨੀ ਕਰਨ ਮੁੱਖ ਮੰਤਰੀ: ਪੰਥਕ ਤਾਲਮੇਲ ਸੰਗਠਨ
- ਪੀ ਟੀ ਟੀਮ
ਨਿਹੰਗ-ਪੰਜਾਬ ਪੁਲਿਸ ਤਕਰਾਰ ਉਪਰੰਤ ਪੁਲਿਸ ਵਿਹਾਰ ਵਿਚ ਨਿਘਾਰ’ਤੇ ਨਜ਼ਰਸਾਨੀ ਕਰਨ ਮੁੱਖ ਮੰਤਰੀ: ਪੰਥਕ ਤਾਲਮੇਲ ਸੰਗਠਨ



ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪਟਿਆਲਾ ਵਿਖੇ ਨਿਹੰਗਾਂ ਅਤੇ ਪੰਜਾਬ ਪੁਲਿਸ ਵਿਚਕਾਰ ਹੋਏ ਤਕਰਾਰ ਉਪਰੰਤ ਪੁਲਿਸ ਦੇ ਵਿਹਾਰ’ ਚ ਆਏ ਨਿਘਾਰ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਕ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਅਤੇ ਸਾਰੇ ਮਾਮਲੇ ਵਿਚ ਡੂੰਘੀ ਨਜ਼ਰਸਾਨੀ ਕਰਨ’ਤੇ ਜ਼ੋਰ ਦਿੱਤਾ ਹੈ।
 
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਰੋਨਾ ਵਿਸ਼ਾਣੂ ਕਾਰਨ ਪਸਰੀ ਵਿਸ਼ਵ ਮਹਾਂਮਾਰੀ ਨੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੀਵਨ ਮੌਤ ਦੀ ਲੜਾਈ ਚੱਲ ਰਹੀ ਹੈ। ਪੰਜਾਬ ਸਰਕਾਰ ਵੀ ਇਸ ਮਹਾਂਮਾਰੀ ਦੀ ਮਾਰ ਦੇ ਮੁਕਾਬਲੇ ਲਈ ਆਪਣੀ ਸੂਝ ਬੂਝ ਅਨੁਸਾਰ ਕਈ ਕਦਮ ਉਠਾ ਰਹੀ ਹੈ। ਪੰਜਾਬ ਵਾਸੀ ਵਿਤੋਂ ਵੱਧ ਕੇ ਭਾਰੀ ਸਹਿਯੋਗ ਦਾ ਯੋਗਦਾਨ ਪਾ ਰਹੇ ਹਨ। ਤਾਲਾਬੰਦੀ ਅਤੇ ਕਰਫ਼ਿਊ ਵਰਗੇ ਪ੍ਰਬੰਧਾਂ ਨੂੰ ਅਮਲ ਵਿਚ ਲਿਆਉਣ ਲਈ ਪੁਲਿਸ ਵਿਭਾਗ ਦੀ ਔਖੀ ਜ਼ਿੰਮੇਵਾਰੀ ਲੱਗੀ ਹੋਈ ਹੈ। ਲੋਕ-ਹਿਤ ਵਿਚ ਚੁੱਕੇ ਸਖ਼ਤ ਕਦਮਾਂ ਨਾਲ ਆਈ ਔਖ ਦੇ ਬਾਵਜੂਦ ਲੋਕ ਪੁਲਿਸ ਦੇ ਨਾਲ ਖੜ੍ਹੇ ਹੋਏ ਹਨ।
 
ਤਾਲਾਬੰਦੀ ਅਤੇ ਕਰਫ਼ਿਊ ਦੀ ਬਿਨਾਂ ਕਾਰਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਵੀ ਪੁਲਿਸ ਦੀ ਪ੍ਰਸੰਸਾ ਕਰਦੇ ਰਹੇ ਹਨ। ਇਸ ਅਚਨਚੇਤ ਪਈ ਬਿਪਤਾ ਦਰਮਿਆਨ ਕਦੇ ਲੋਕਾਂ ਨੂੰ ਕੇਵਲ ਜ਼ਿਊਂਦੇ ਰਹਿਣ ਲਈ ਲੋੜਾਂ ਦੀ ਪੂਰਤੀ ਲਈ ਘਰੋਂ ਬਾਹਰ ਨਿੱਕਲਣ ਲਈ ਮਜ਼ਬੂਰ ਹੋਣਾ ਪਿਆ। ਲੋਕਾਂ ਨੇ ਪੁਲਿਸ ਨੂੰ ਆਪਣੇ ਮਕਸਦ ਤੇ ਮਜ਼ਬੂਰੀ ਤੋਂ ਜਾਣੂ ਕਰਵਾਇਆ, ਪਰ ਪੁਲਿਸ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਿਆ। ਸਾਵਧਾਨ ਕਰਨ ਤੇ ਸਮਝਾਉਣ ਦੀ ਥਾਂ ਡੰਡੇ ਦੀ ਵਰਤੋਂ ਕੀਤੀ ਅਤੇ ਵੀਡੀਓ ਬਣਾ ਕੇ ਸਵੈ-ਮਾਨ ਨੂੰ ਵੀ ਸੱਟ ਮਾਰੀ। ਆਪ ਜੀ ਨੂੰ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਵਿਵਹਾਰ ਵਿਚ ਤਬਦੀਲੀ ਆਈ ਅਤੇ ਲੋਕ ਸਾਥ ਦੇ ਰਹੇ ਹਨ।

ਪਿਛਲੇ ਦਿਨੀਂ ਪਟਿਆਲਾ ਸਬਜ਼ੀ ਮੰਡੀ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਕਾਰ ਤਕਰਾਰ ਦੌਰਾਨ ਤਲਵਾਰ ਨਾਲ ਪੁਲਿਸ ਮੁਲਾਜ਼ਮ ਦੀ ਬਾਂਹ ਵੱਡੇ ਜਾਣ ਦਾ ਕਾਰਾ ਸਾਹਮਣੇ ਆਇਆ ਹੈ। ਜੋ ਕਿ ਅਤਿ ਦੁੱਖਦਾਈ ਅਤੇ ਨਿੰਦਣਯੋਗ ਹੈ। ਕਿਸੇ ਵੀ ਮਨੁੱਖ ਦਾ ਨੁਕਸਾਨ ਹਿਰਦੇ ਵਲੂੰਧਰਦਾ ਹੈ। ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਜ਼ਾ ਵੀ ਮਿਲਣੀ ਚਾਹੀਦੀ ਹੈ।

ਪਰ ਇਸ ਘਟਨਾ ਉਪਰੰਤ ਜੋ ਵਰਤਾਰਾ ਵਰਤ ਰਿਹਾ ਹੈ ਉਹ ਚਿੰਤਾਜਨਕ ਹੈ ਕਿ ਗੁਨਾਹਗਾਰਾਂ ਤੋਂ ਇਲਾਵਾ ਬੇਗੁਨਾਹਾਂ ਨੂੰ ਵੀ ਨਰੜਿਆ ਜਾ ਰਿਹਾ ਹੈ। ਘਟਨਾ ਦੇ ਮੌਕੇ ਦੇ ਗੁਨਾਹਗਾਰਾਂ ਅਤੇ ਬੇਗੁਨਾਹਾਂ ਦੇ ਪਰਿਵਾਰਾਂ ਦੀਆਂ ਇਸਤਰੀਆਂ ਨੂੰ ਹਿਰਾਸਤ ਵਿਚ ਲੈਣਾ ਬਿਲਕੁਲ ਅਯੋਗ ਲੱਗ ਰਿਹਾ ਹੈ। ਸਿਰਾਂ ਤੋਂ ਚੁੰਨੀਆਂ ਨੂੰ ਉਤਾਰੇ ਜਾਣਾ ਬਹੁਤ ਹੀ ਇਤਰਾਜ਼ਯੋਗ ਹੈ। ਦੋਸ਼ੀਆਂ ਦੇ ਸਿਰ ਦੇ ਕੇਸ, ਦਸਤਾਰ ਅਤੇ ਧਾਰਮਿਕ ਚਿੰਨ੍ਹਾਂ ਦਾ ਨਿਰਾਦਰ ਕਰਨ ਦਾ ਹੀਆ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਨਿਰਪੱਖ ਜਾਂਚ ਪੜਤਾਲ ਕਰਨ ਦੀ ਖਾਮੀ ਨਜ਼ਰ ਆ ਰਹੀ ਹੈ। ਪੁਲਿਸ ਦੀ ਪਹੁੰਚ ਅਨੁਸ਼ਾਸ਼ਨਬੱਧ ਰਹਿਣ ਦੀ ਹੁੰਦੀ ਹੈ। ਪਰ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਜੋ ਕਿ ਇਸ ਮੌਕੇ ਵੀ, ਕਦੇ ਵੀ ਪੁਲਿਸ ਅਤੇ ਲੋਕਾਂ ਵਿਚਕਾਰ ਭਾਈਵਾਲੀ ਦੇ ਸਿਧਾਂਤ ਦੇ ਵਿਰੁੱਧ ਹੈ। ਪਟਿਆਲਾ ਘਟਨਾ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਨੌਜਵਾਨਾਂ ਨਾਲ ਵੀ ਪੁਲਿਸ ਵਲੋਂ ਸੰਵਾਦ ਰਚਾਇਆ ਜਾਂਦਾ ਤਾਂ ਲਾਹੇਵੰਦਾ ਹੋ ਸਕਦਾ ਸੀ। ਉਹਨਾਂ ਨੂੰ ਗ਼੍ਰਿਫਤਾਰ ਕਰਨ ਵਾਲੀ ਕਾਰਵਾਈ ਤਰੇੜਾਂ ਪਾਉਣ ਵਾਲੀ ਹੈ।ਇਸ ਮਹਾਂਮਾਰੀ ਮੌਕੇ ਸਿੱਖ ਸੰਗਤਾਂ ਵਲੋਂ ਨਿਭਾਈ ਜਾ ਰਹੀ ਸੇਵਾ ਦੀ ਬਦੌਲਤ ਕੌਮਾਂਤਰੀ ਪੱਧਰ’ ਤੇ ਸਿੱਖ ਕੌਮ ਦੇ ਅਕਸ਼ ਨੂੰ ਢਾਅ ਲੱਗ ਰਹੀ ਹੈ।

ਪੰਥਕ ਤਾਲਮੇਲ ਸੰਗਠਨ ਮੰਗ ਕਰਦਾ ਹੈ ਕਿ ਪਟਿਆਲਾ ਘਟਨਾ ਦੀ ਨਿਰਪੱਖ ਪੜਤਾਲ ਕਰਾਈ ਜਾਵੇ। ਦੋ ਦੋਸ਼ੀਆਂ ਤੋਂ ਇਲਾਵਾ ਫੜੇ ਲੋਕਾਂ’ਤੇ ਮੁਕੱਦਮਾ ਚਲਾਉਣ ਤੋਂ ਪਹਿਲਾਂ ਵਿਚਾਰ ਕੀਤੀ ਜਾਵੇ। ਮੁਲਜ਼ਮਾਂ ਨੂੰ ਅਦਾਲਤ ਵਿਚ ਨੰਗੇ ਸਿਰ ਪੇਸ਼ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਲੋਕਤੰਤਰ ਅੰਦਰ ਵਿਚਾਰਾਂ ਦੇ ਪ੍ਰਗਟਾਵੇ ਤਹਿਤ ਸ਼ੋਸ਼ਲ ਮੀਡੀਆ’ਤੇ ਘਟਨਾ ਸਬੰਧੀ ਆਪਣਾ ਆਪਣਾ ਪੱਖ ਰੱਖਣ ਵਾਲੇ ਗ਼੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।  ਮਹਾਂਮਾਰੀ ਦੀ ਸਾਂਝੀ ਜੰਗ ਲੜਨ ਲਈ ਸਾਰੀ ਸ਼ਕਤੀ ਇਕ ਥਾਂ ਕੇਂਦ੍ਰਿਤ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਦੀ ਖੇਚਲ ਕੀਤੀ ਜਾਵੇ। 
--------------------
ਵੇਖੋ ਵੀਡਿਓ:



Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER